-
ਪ੍ਰਾਚੀਨ ਇੰਜੀਨੀਅਰੀ ਦਾ ਉੱਤਮ ਨਮੂਨਾਪਹਿਰਾਬੁਰਜ—2006 | ਅਕਤੂਬਰ 15
-
-
ਐਪੀਅਨ ਵੇ ਦੇ ਬਣਨ ਤੋਂ ਕੁਝ 900 ਸਾਲ ਬਾਅਦ, ਬਿਜ਼ੰਤੀਨੀ ਵਿਦਵਾਨ ਪ੍ਰੋਕੋਪਿਅਸ ਨੇ ਇਸ ਨੂੰ “ਲਾਜਵਾਬ” ਸੜਕ ਕਿਹਾ। ਇਸ ਸੜਕ ਦੀ ਉਪਰਲੀ ਤਹਿ ਦੇ ਵੱਡੇ-ਵੱਡੇ ਪੱਥਰਾਂ ਬਾਰੇ ਉਸ ਨੇ ਲਿਖਿਆ: “ਕਾਫ਼ੀ ਸਮਾਂ ਲੰਘ ਜਾਣ ਤੋਂ ਬਾਅਦ ਅਤੇ ਹਰ ਰੋਜ਼ ਇਨ੍ਹਾਂ ਉੱਤੋਂ ਦੀ ਕਈ-ਕਈ ਰੱਥ ਗੁਜ਼ਰਨ ਦੇ ਬਾਵਜੂਦ, ਇਕ ਵੀ ਪੱਥਰ ਆਪਣੀ ਥਾਹੋਂ ਨਹੀਂ ਹਿੱਲਿਆ ਅਤੇ ਨਾ ਹੀ ਇਨ੍ਹਾਂ ਦੀ ਸੁੰਦਰਤਾ ਘਟੀ ਹੈ।”
-
-
ਪ੍ਰਾਚੀਨ ਇੰਜੀਨੀਅਰੀ ਦਾ ਉੱਤਮ ਨਮੂਨਾਪਹਿਰਾਬੁਰਜ—2006 | ਅਕਤੂਬਰ 15
-
-
ਇਸ ਦੇ ਬਾਵਜੂਦ ਵੀ ਮਸੀਹੀ ਪ੍ਰਚਾਰਕਾਂ ਨੇ ਲੰਬੇ-ਲੰਬੇ ਸਫ਼ਰ ਤੈਅ ਕੀਤੇ। ਜਦ ਰਸੂਲ ਪੌਲੁਸ ਨੇ ਪੂਰਬ ਦਿਸ਼ਾ ਵੱਲ ਜਾਣਾ ਹੁੰਦਾ ਸੀ, ਤਾਂ ਉਹ ਆਪਣੇ ਸਮੇਂ ਦੇ ਹੋਰਨਾਂ ਲੋਕਾਂ ਵਾਂਗ ਸਮੁੰਦਰੀ ਸਫ਼ਰ ਕਰਦਾ ਸੀ ਕਿਉਂਕਿ ਹਵਾ ਉਸ ਦਿਸ਼ਾ ਵੱਲ ਨੂੰ ਵੱਗਦੀ ਸੀ। (ਰਸੂਲਾਂ ਦੇ ਕਰਤੱਬ 14:25, 26; 20:3; 21:1-3) ਗਰਮੀਆਂ ਵਿਚ ਭੂਮੱਧ ਸਾਗਰ ਵਿਚ ਪੱਛਮ ਵੱਲੋਂ ਹਵਾਵਾਂ ਵੱਗਦੀਆਂ ਹਨ। ਲੇਕਿਨ ਜਦ ਪੌਲੁਸ ਪੱਛਮ ਦਿਸ਼ਾ ਵੱਲ ਨੂੰ ਜਾਂਦਾ ਸੀ, ਤਾਂ ਉਹ ਰੋਮੀ ਸੜਕਾਂ ਤੇ ਚੱਲ ਕੇ ਜਾਂਦਾ ਸੀ। ਇਸ ਤਰ੍ਹਾਂ ਪੌਲੁਸ ਨੇ ਆਪਣਾ ਦੂਜਾ ਤੇ ਤੀਜਾ ਮਿਸ਼ਨਰੀ ਦੌਰਾ ਕੀਤਾ। (ਰਸੂਲਾਂ ਦੇ ਕਰਤੱਬ 15:36-41; 16:6-8; 17:1, 10; 18:22, 23; 19:1)a ਲਗਭਗ 59 ਈ. ਵਿਚ ਪੌਲੁਸ ਐਪੀਅਨ ਵੇ ਰਾਹੀਂ ਰੋਮ ਨੂੰ ਗਿਆ ਤੇ ਉੱਥੇ ਆ ਕੇ ਮਸੀਹੀ ਭੈਣਾਂ-ਭਰਾਵਾਂ ਨੂੰ ਆਪੀਈ ਬਾਜ਼ਾਰ ਵਿਖੇ ਮਿਲਿਆ ਜੋ ਰੋਮ ਤੋਂ 74 ਕਿਲੋਮੀਟਰ ਦੱਖਣ-ਪੂਰਬੀ ਪਾਸੇ ਸੀ। ਹੋਰ ਭੈਣ-ਭਰਾ ਤਿੰਨ ਸਰਾਵਾਂ ਨਾਂ ਦੀ ਥਾਂ ਵਿਖੇ ਉਸ ਦੀ ਉਡੀਕ ਕਰ ਰਹੇ ਸਨ ਜੋ ਰੋਮ ਤੋਂ ਨੌਂ ਕਿਲੋਮੀਟਰ ਦੂਰ ਸੀ। (ਰਸੂਲਾਂ ਦੇ ਕਰਤੱਬ 28:13-15) ਲਗਭਗ 60 ਈ. ਵਿਚ ਪੌਲੁਸ ਕਹਿ ਸਕਿਆ ਕਿ ਉਸ ਜ਼ਮਾਨੇ ਦੇ “ਸਾਰੇ ਸੰਸਾਰ ਵਿੱਚ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਗਿਆ ਸੀ। (ਕੁਲੁੱਸੀਆਂ 1:6, 23) ਬਿਨਾਂ ਸ਼ੱਕ, ਖ਼ੁਸ਼ ਖ਼ਬਰੀ ਨੂੰ ਦੂਰ-ਦੁਰਾਡੇ ਦੇਸ਼ਾਂ ਵਿਚ ਫੈਲਾਉਣ ਵਿਚ ਪ੍ਰਚਾਰਕਾਂ ਲਈ ਰੋਮੀ ਸੜਕਾਂ ਬਹੁਤ ਸਹਾਈ ਸਾਬਤ ਹੋਈਆਂ।
-
-
ਪ੍ਰਾਚੀਨ ਇੰਜੀਨੀਅਰੀ ਦਾ ਉੱਤਮ ਨਮੂਨਾਪਹਿਰਾਬੁਰਜ—2006 | ਅਕਤੂਬਰ 15
-
-
[ਸਫ਼ਾ 17 ਉੱਤੇ ਤਸਵੀਰ]
ਪੌਲੁਸ ਭੀੜ-ਭੜੱਕੇ ਵਾਲੇ ਆਪੀਈ ਬਾਜ਼ਾਰ ਵਿਚ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਮਿਲਿਆ
-