-
ਯਹੋਵਾਹ ਸਾਡਾ ਸਹਾਇਕ ਹੈਪਹਿਰਾਬੁਰਜ—2004 | ਦਸੰਬਰ 15
-
-
20, 21. ਕਿਨ੍ਹਾਂ ਹਾਲਤਾਂ ਵਿਚ ਪੌਲੁਸ ਰਸੂਲ ਨੂੰ ਰੋਮ ਤੋਂ ਆਏ ਭਰਾਵਾਂ ਤੋਂ ਹੌਸਲਾ ਮਿਲਿਆ ਸੀ?
20 ਉਹ ਬਿਰਤਾਂਤ ਖ਼ਾਸ ਕਰਕੇ ਸਾਨੂੰ ਚੰਗੇ ਲੱਗਦੇ ਹਨ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਸੇਵਕਾਂ ਨੇ ਇਕ-ਦੂਜੇ ਦਾ ਦਿਲ ਤਕੜਾ ਕਰਨ ਤੇ ਹੌਸਲਾ ਦੇਣ ਲਈ ਕੀ ਕੀਤਾ ਸੀ। ਪੌਲੁਸ ਰਸੂਲ ਬਾਰੇ ਅਜਿਹਾ ਇਕ ਬਿਰਤਾਂਤ ਹੈ। ਸਿਪਾਹੀ ਉਸ ਨੂੰ ਅੱਪੀਅਨ ਨਾਂ ਦੀ ਵੱਡੀ ਸੜਕ ਉੱਤੇ ਰੋਮ ਨੂੰ ਲੈ ਜਾ ਰਹੇ ਸਨ। ਇਸ ਸਫ਼ਰ ਦਾ ਆਖ਼ਰੀ ਪੜਾਅ ਕਾਫ਼ੀ ਮੁਸ਼ਕਲ ਸੀ ਕਿਉਂਕਿ ਮੁਸਾਫ਼ਰਾਂ ਨੂੰ ਇਕ ਦਲਦਲੀ ਇਲਾਕੇ ਵਿਚ ਦੀ ਲੰਘਣਾ ਪੈਂਦਾ ਸੀ।a ਰੋਮ ਦੀ ਕਲੀਸਿਯਾ ਤੋਂ ਭਰਾਵਾਂ ਨੇ ਇਹ ਜਾਣ ਕੇ ਕੀ ਕੀਤਾ ਸੀ ਕਿ ਪੌਲੁਸ ਆ ਰਿਹਾ ਸੀ? ਕੀ ਉਨ੍ਹਾਂ ਨੇ ਸ਼ਹਿਰ ਵਿਚ ਆਪੋ-ਆਪਣੇ ਘਰਾਂ ਵਿਚ ਬੈਠ ਕੇ ਉਸ ਦੇ ਆਉਣ ਦਾ ਇੰਤਜ਼ਾਰ ਕੀਤਾ ਸੀ?
21 ਪੌਲੁਸ ਦੇ ਨਾਲ ਬਾਈਬਲ ਦਾ ਲਿਖਾਰੀ ਲੂਕਾ ਸਫ਼ਰ ਕਰ ਰਿਹਾ ਸੀ ਅਤੇ ਉਸ ਨੇ ਦੱਸਿਆ ਕਿ ਕੀ ਵਾਪਰਿਆ ਸੀ। “ਉੱਥੋਂ ਭਾਈ ਲੋਕ ਸਾਡੀ ਖਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੀਕੁਰ ਸਾਡੇ ਮਿਲਣ ਨੂੰ ਆਏ।” ਕੀ ਤੁਸੀਂ ਇਸ ਦੀ ਕਲਪਨਾ ਕਰ ਸਕਦੇ ਹੋ? ਰੋਮ ਤੋਂ ਕੁਝ ਭਰਾ ਪੌਲੁਸ ਨੂੰ ਮਿਲਣ ਲਈ ਤੁਰ ਪਏ। ਇਨ੍ਹਾਂ ਵਿੱਚੋਂ ਕੁਝ ਭਰਾ ਰੋਮ ਤੋਂ 58 ਕਿਲੋਮੀਟਰ ਦੂਰ ਤਿੰਨ ਸਰਾਵਾਂ ਤੇ ਉਸ ਦਾ ਇੰਤਜ਼ਾਰ ਕਰਨ ਲੱਗੇ। ਬਾਕੀ ਦੇ ਭਰਾ ਰੋਮ ਤੋਂ 74 ਕਿਲੋਮੀਟਰ ਦੂਰ ਅੱਪੀਫੋਰੁਮ ਵਿਚ ਠਹਿਰੇ ਹੋਏ ਸਨ। ਇਨ੍ਹਾਂ ਭਰਾਵਾਂ ਨੂੰ ਮਿਲ ਕੇ ਪੌਲੁਸ ਨੂੰ ਕਿਵੇਂ ਲੱਗਾ ਸੀ? ਲੂਕਾ ਨੇ ਕਿਹਾ: “ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ।” (ਰਸੂਲਾਂ ਦੇ ਕਰਤੱਬ 28:15) ਜ਼ਰਾ ਸੋਚੋ: ਉਨ੍ਹਾਂ ਭਰਾਵਾਂ ਨੇ ਵੱਡਾ ਜਤਨ ਕਰ ਕੇ ਇੰਨੀ ਦੂਰ ਸਫ਼ਰ ਕੀਤਾ ਸੀ ਤੇ ਉਨ੍ਹਾਂ ਨੂੰ ਦੇਖ ਕੇ ਹੀ ਪੌਲੁਸ ਨੂੰ ਕਾਫ਼ੀ ਹੌਸਲਾ ਮਿਲਿਆ। ਕੀ ਤੁਸੀਂ ਧਿਆਨ ਦਿੱਤਾ ਕਿ ਇਨ੍ਹਾਂ ਭਰਾਵਾਂ ਦੇ ਸਹਾਰੇ ਲਈ ਪੌਲੁਸ ਨੇ ਕਿਸ ਦਾ ਸ਼ੁਕਰ ਕੀਤਾ ਸੀ? ਹਾਂ, ਯਹੋਵਾਹ ਪਰਮੇਸ਼ੁਰ ਦਾ ਜਿਸ ਦੇ ਕਾਰਨ ਇਹ ਸਭ ਕੁਝ ਹੋਇਆ ਸੀ।
-
-
ਯਹੋਵਾਹ ਸਾਡਾ ਸਹਾਇਕ ਹੈਪਹਿਰਾਬੁਰਜ—2004 | ਦਸੰਬਰ 15
-
-
a ਹੋਰੇਸ ਨਾਂ ਦਾ ਰੋਮੀ ਕਵੀ 65 ਤੋਂ 8 ਸਾ.ਯੁ.ਪੂ. ਵਿਚ ਰਹਿੰਦਾ ਸੀ। ਉਸ ਨੇ ਵੀ ਇਸੇ ਰਸਤੇ ਤੇ ਸਫ਼ਰ ਕੀਤਾ ਸੀ। ਉਸ ਨੇ ਦੱਸਿਆ ਕਿ ਇਸ ਸਫ਼ਰ ਦਾ ਆਖ਼ਰੀ ਪੜਾਅ ਪੂਰਾ ਕਰਨਾ ਕਿੰਨਾ ਔਖਾ ਸੀ। ਹੋਰੇਸ ਦੇ ਅਨੁਸਾਰ ਅੱਪੀਫੋਰੁਮ ਯਾਨੀ ਅੱਪੀਅਸ ਦਾ ਬਾਜ਼ਾਰ “ਮਲਾਹਾਂ ਅਤੇ ਮੁਸਾਫਰਖ਼ਾਨਿਆਂ ਦੇ ਕੰਜੂਸ ਮਾਲਕਾਂ ਨਾਲ ਭਰਿਆ ਹੋਇਆ” ਸੀ। ਉਸ ਨੇ ਕਿਹਾ ਕਿ ਉੱਥੇ ਬਹੁਤ “ਮੱਛਰ ਅਤੇ ਡੱਡੂ” ਸਨ ਅਤੇ ਪਾਣੀ “ਬਹੁਤ ਗੰਦਾ” ਸੀ।
-