-
‘ਚੰਗੀ ਤਰ੍ਹਾਂ ਗਵਾਹੀ ਦਿਓ’‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
‘ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ’ (ਰਸੂ. 28:30, 31)
19. ਪੌਲੁਸ ਨੇ ਆਪਣੇ ਹਾਲਾਤਾਂ ਦਾ ਵੱਧ ਤੋਂ ਵੱਧ ਫ਼ਾਇਦਾ ਕਿਵੇਂ ਲਿਆ ਸੀ?
19 ਲੂਕਾ ਆਪਣੀ ਕਿਤਾਬ ਇਕ ਬਹੁਤ ਹੀ ਵਧੀਆ ਗੱਲ ਨਾਲ ਖ਼ਤਮ ਕਰਦਾ ਹੈ। ਉਹ ਲਿਖਦਾ ਹੈ: “[ਪੌਲੁਸ] ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿਚ ਰਿਹਾ ਅਤੇ ਜਿਹੜੇ ਵੀ ਉਸ ਨੂੰ ਮਿਲਣ ਆਉਂਦੇ ਸਨ, ਉਹ ਉਨ੍ਹਾਂ ਸਾਰਿਆਂ ਦਾ ਪਿਆਰ ਨਾਲ ਸੁਆਗਤ ਕਰਦਾ ਸੀ। ਉਹ ਬੇਝਿਜਕ ਹੋ ਕੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਾ ਸੀ ਅਤੇ ਪ੍ਰਭੂ ਯਿਸੂ ਮਸੀਹ ਬਾਰੇ ਸਿਖਾਉਂਦਾ ਸੀ।” (ਰਸੂ. 28:30, 31) ਪੌਲੁਸ ਨੇ ਮਹਿਮਾਨਨਿਵਾਜ਼ੀ, ਨਿਹਚਾ ਅਤੇ ਜੋਸ਼ ਦੀ ਕਿੰਨੀ ਵਧੀਆ ਮਿਸਾਲ ਰੱਖੀ!
20, 21. ਕੁਝ ਵਿਅਕਤੀਆਂ ਬਾਰੇ ਦੱਸੋ ਜਿਨ੍ਹਾਂ ਨੂੰ ਰੋਮ ਵਿਚ ਪੌਲੁਸ ਦੀ ਸੇਵਕਾਈ ਤੋਂ ਫ਼ਾਇਦਾ ਹੋਇਆ ਸੀ।
20 ਪੌਲੁਸ ਨੇ ਜਿਨ੍ਹਾਂ ਲੋਕਾਂ ਦਾ ਆਪਣੇ ਘਰ ਵਿਚ ਸੁਆਗਤ ਕੀਤਾ ਸੀ, ਉਨ੍ਹਾਂ ਵਿਚ ਉਨੇਸਿਮੁਸ ਨਾਂ ਦਾ ਗ਼ੁਲਾਮ ਵੀ ਸੀ ਜੋ ਕੁਲੁੱਸੈ ਤੋਂ ਭੱਜਿਆ ਸੀ। ਪੌਲੁਸ ਨੇ ਉਸ ਦੀ ਮਸੀਹੀ ਬਣਨ ਵਿਚ ਮਦਦ ਕੀਤੀ ਅਤੇ ਉਹ ਪੌਲੁਸ ਦਾ ‘ਵਫ਼ਾਦਾਰ ਅਤੇ ਪਿਆਰਾ ਭਰਾ’ ਬਣ ਗਿਆ। ਪੌਲੁਸ ਨੇ ਉਸ ਨੂੰ ‘ਆਪਣਾ ਬੱਚਾ’ ਕਿਹਾ ‘ਜਿਸ ਲਈ ਉਹ ਪਿਤਾ ਸਮਾਨ ਬਣਿਆ।’ (ਕੁਲੁ. 4:9; ਫਿਲੇ. 10-12) ਉਨੇਸਿਮੁਸ ਕਰਕੇ ਪੌਲੁਸ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ!a
21 ਪੌਲੁਸ ਦੀ ਮਿਸਾਲ ਤੋਂ ਦੂਸਰਿਆਂ ਨੂੰ ਵੀ ਫ਼ਾਇਦਾ ਹੋਇਆ। ਉਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਲਿਖਿਆ: “ਮੇਰੇ ਨਾਲ ਜੋ ਵੀ ਹੋਇਆ ਹੈ, ਉਸ ਕਰਕੇ ਖ਼ੁਸ਼ ਖ਼ਬਰੀ ਦਾ ਹੋਰ ਵੀ ਜ਼ਿਆਦਾ ਪ੍ਰਚਾਰ ਹੋਇਆ ਹੈ ਅਤੇ ਰੋਮੀ ਸਮਰਾਟ ਦੇ ਸਾਰੇ ਅੰਗ-ਰੱਖਿਅਕਾਂ ਨੂੰ ਅਤੇ ਹੋਰ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਮੈਂ ਮਸੀਹ ਦੀ ਖ਼ਾਤਰ ਕੈਦ ਵਿਚ ਹਾਂ। ਮੇਰੇ ਕੈਦ ਵਿਚ ਹੋਣ ਕਰਕੇ ਪ੍ਰਭੂ ਦੀ ਸੇਵਾ ਕਰ ਰਹੇ ਜ਼ਿਆਦਾਤਰ ਭਰਾਵਾਂ ਨੂੰ ਹਿੰਮਤ ਮਿਲੀ ਹੈ ਤੇ ਉਹ ਨਿਡਰ ਹੋ ਕੇ ਹੋਰ ਵੀ ਜ਼ਿਆਦਾ ਹੌਸਲੇ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ ਰਹੇ ਹਨ।”—ਫ਼ਿਲਿ. 1:12-14.
-
-
‘ਚੰਗੀ ਤਰ੍ਹਾਂ ਗਵਾਹੀ ਦਿਓ’‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
25, 26. ਪੌਲੁਸ ਨੇ 30 ਸਾਲਾਂ ਦੇ ਅੰਦਰ-ਅੰਦਰ ਕਿਹੜੀ ਦਿਲਚਸਪ ਭਵਿੱਖਬਾਣੀ ਪੂਰੀ ਹੁੰਦੀ ਦੇਖੀ ਸੀ ਅਤੇ ਸਾਡੇ ਦਿਨਾਂ ਵਿਚ ਇਹ ਕਿੱਦਾਂ ਪੂਰੀ ਹੋ ਰਹੀ ਹੈ?
25 ਵਾਹ! ਰਸੂਲਾਂ ਦੇ ਕੰਮ ਦੀ ਕਿਤਾਬ ਦੀ ਕਿੰਨੀ ਵਧੀਆ ਸਮਾਪਤੀ! ਮਸੀਹ ਦਾ ਰਸੂਲ ਹੋਣ ਦੇ ਨਾਤੇ ਪੌਲੁਸ ਘਰ ਵਿਚ ਕੈਦ ਹੁੰਦੇ ਹੋਏ ਵੀ ਉਨ੍ਹਾਂ ਲੋਕਾਂ ਨੂੰ “ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਾ” ਰਿਹਾ ਜੋ ਉਸ ਨੂੰ ਮਿਲਣ ਆਉਂਦੇ ਸਨ। ਇਸ ਕਿਤਾਬ ਵਿਚ ਪਹਿਲੀ ਸਦੀ ਦੇ ਮਸੀਹੀਆਂ ਦੀ ਨਿਹਚਾ, ਜੋਸ਼ ਤੇ ਦਲੇਰੀ ਦੀ ਜੀਉਂਦੀ-ਜਾਗਦੀ ਤਸਵੀਰ ਪੇਸ਼ ਕੀਤੀ ਗਈ ਹੈ। ਪਹਿਲੇ ਅਧਿਆਇ ਵਿਚ ਅਸੀਂ ਪੜ੍ਹਿਆ ਸੀ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਕੰਮ ਦਿੱਤਾ ਸੀ: “ਜਦੋਂ ਪਵਿੱਤਰ ਸ਼ਕਤੀ ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਸੀਂ ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂ. 1:8) ਉਸ ਤੋਂ ਬਾਅਦ 30 ਸਾਲਾਂ ਦੇ ਅੰਦਰ-ਅੰਦਰ ਰਾਜ ਦੇ ਸੰਦੇਸ਼ ਦਾ ਪ੍ਰਚਾਰ “ਆਕਾਸ਼ ਹੇਠ ਪੂਰੀ ਦੁਨੀਆਂ ਵਿਚ ਕੀਤਾ” ਜਾ ਚੁੱਕਾ ਸੀ।d (ਕੁਲੁ. 1:23) ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਦਾ ਕਿੰਨਾ ਵੱਡਾ ਸਬੂਤ!—ਜ਼ਕ. 4:6.
-