-
ਪਰਮੇਸ਼ੁਰ ਦੇ ਗਿਆਨ ਖ਼ਿਲਾਫ਼ ਖੜ੍ਹੀਆਂ ਹੋਣ ਵਾਲੀਆਂ ਗ਼ਲਤ ਦਲੀਲਾਂ ਨੂੰ ਮਨ ਵਿੱਚੋਂ ਕੱਢ ਦਿਓਪਹਿਰਾਬੁਰਜ (ਸਟੱਡੀ)—2019 | ਜੂਨ
-
-
1. ਪੌਲੁਸ ਰਸੂਲ ਨੇ ਚੁਣੇ ਹੋਏ ਮਸੀਹੀਆਂ ਨੂੰ ਕਿਹੜੀ ਸਖ਼ਤ ਚੇਤਾਵਨੀ ਦਿੱਤੀ?
ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ: “ਛੱਡ ਦਿਓ।” ਪਰ ਕੀ ਛੱਡ ਦਿਓ? “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ।” (ਰੋਮੀ. 12:2) ਪੌਲੁਸ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਇਹ ਸ਼ਬਦ ਕਹੇ ਸਨ। ਉਸ ਨੇ ਪਰਮੇਸ਼ੁਰ ਦੇ ਸਮਰਪਿਤ ਅਤੇ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀਆਂ ਨੂੰ ਇੰਨੀ ਸਖ਼ਤ ਚੇਤਾਵਨੀ ਕਿਉਂ ਦਿੱਤੀ ਸੀ?—ਰੋਮੀ. 1:7.
2-3. ਸ਼ੈਤਾਨ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਿਵੇਂ ਕਰਦਾ ਹੈ, ਪਰ ਅਸੀਂ ਆਪਣੇ ਮਨ ਵਿੱਚੋਂ ਕਿਲਿਆਂ ਵਰਗੇ ਮਜ਼ਬੂਤ ਵਿਚਾਰਾਂ ਨੂੰ ਕਿਵੇਂ ਕੱਢ ਸਕਦੇ ਹਾਂ?
2 ਪੌਲੁਸ ਪਰੇਸ਼ਾਨ ਸੀ ਕਿਉਂਕਿ ਕੁਝ ਮਸੀਹੀਆਂ ʼਤੇ ਸ਼ੈਤਾਨ ਦੀ ਦੁਨੀਆਂ ਦੇ ਨੁਕਸਾਨਦੇਹ ਵਿਚਾਰਾਂ ਅਤੇ ਫ਼ਲਸਫ਼ਿਆਂ ਦਾ ਅਸਰ ਸੀ। (ਅਫ਼. 4:17-19) ਇਸ ਤਰ੍ਹਾਂ ਸਾਡੇ ਨਾਲ ਵੀ ਹੋ ਸਕਦਾ ਹੈ। ਇਸ ਦੁਨੀਆਂ ਦਾ ਈਸ਼ਵਰ ਸ਼ੈਤਾਨ ਸਾਨੂੰ ਹਰ ਕੀਮਤ ʼਤੇ ਯਹੋਵਾਹ ਤੋਂ ਦੂਰ ਕਰਨਾ ਚਾਹੁੰਦਾ ਹੈ ਜਿਸ ਕਰਕੇ ਉਹ ਅਲੱਗ-ਅਲੱਗ ਚਾਲਾਂ ਚੱਲਦਾ ਹੈ। ਮਿਸਾਲ ਲਈ, ਜੇ ਸਾਡੇ ਵਿਚ ਮਸ਼ਹੂਰ ਬਣਨ ਦੀ ਇੱਛਾ ਹੈ, ਤਾਂ ਉਹ ਇਹ ਇੱਛਾ ਵਰਤ ਕੇ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਨਾਲੇ ਉਹ ਸ਼ਾਇਦ ਸਾਡੇ ਪਿਛੋਕੜ, ਸਾਡੇ ਸਭਿਆਚਾਰ ਜਾਂ ਸਾਡੀ ਪੜ੍ਹਾਈ-ਲਿਖਾਈ ਨੂੰ ਵਰਤ ਕੇ ਸਾਡੀ ਸੋਚ ਨੂੰ ਆਪਣੇ ਵਰਗੀ ਬਣਾਉਣ ਦੀ ਕੋਸ਼ਿਸ਼ ਕਰੇ।
-
-
ਪਰਮੇਸ਼ੁਰ ਦੇ ਗਿਆਨ ਖ਼ਿਲਾਫ਼ ਖੜ੍ਹੀਆਂ ਹੋਣ ਵਾਲੀਆਂ ਗ਼ਲਤ ਦਲੀਲਾਂ ਨੂੰ ਮਨ ਵਿੱਚੋਂ ਕੱਢ ਦਿਓਪਹਿਰਾਬੁਰਜ (ਸਟੱਡੀ)—2019 | ਜੂਨ
-
-
“ਆਪਣੀ ਸੋਚ ਨੂੰ ਬਦਲੋ”
4. ਸੱਚਾਈ ਸਵੀਕਾਰ ਕਰਨ ʼਤੇ ਸਾਡੇ ਵਿੱਚੋਂ ਕਈ ਜਣਿਆਂ ਨੂੰ ਕਿਹੜੀਆਂ ਤਬਦੀਲੀਆਂ ਕਰਨੀਆਂ ਪਈਆਂ ਸਨ?
4 ਜ਼ਰਾ ਸੋਚੋ ਕਿ ਜਦੋਂ ਤੁਸੀਂ ਪਰਮੇਸ਼ੁਰ ਦੇ ਬਚਨ ਵਿਚ ਦੱਸੀ ਸੱਚਾਈ ਸਵੀਕਾਰ ਕੀਤੀ ਸੀ ਅਤੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਸੀ, ਉਦੋਂ ਤੁਹਾਨੂੰ ਕਿਹੜੀਆਂ ਤਬਦੀਲੀਆਂ ਕਰਨੀਆਂ ਪਈਆਂ ਸਨ। ਸਾਡੇ ਵਿੱਚੋਂ ਕਈ ਜਣਿਆਂ ਨੂੰ ਗ਼ਲਤ ਕੰਮ ਛੱਡਣੇ ਪਏ ਸਨ। (1 ਕੁਰਿੰ. 6:9-11) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਦੀ ਮਦਦ ਨਾਲ ਅਸੀਂ ਗ਼ਲਤ ਕੰਮ ਕਰਨੇ ਛੱਡ ਸਕੇ!
5. ਰੋਮੀਆਂ 12:2 ਅਨੁਸਾਰ ਸਾਨੂੰ ਕਿਹੜੇ ਦੋ ਕੰਮ ਕਰਨ ਦੀ ਲੋੜ ਹੈ?
5 ਪਰ ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਹੋਰ ਤਬਦੀਲੀਆਂ ਕਰਨ ਦੀ ਲੋੜ ਨਹੀਂ ਹੈ। ਭਾਵੇਂ ਅਸੀਂ ਉਹ ਗੰਭੀਰ ਪਾਪ ਕਰਨੇ ਛੱਡ ਦਿੱਤੇ ਹਨ ਜੋ ਅਸੀਂ ਬਪਤਿਸਮੇ ਤੋਂ ਪਹਿਲਾਂ ਕਰਦੇ ਸੀ, ਪਰ ਫਿਰ ਵੀ ਸਾਨੂੰ ਉਸ ਹਰ ਕੰਮ ਤੋਂ ਬਚਣ ਲਈ ਜਤਨ ਕਰਦੇ ਰਹਿਣ ਦੀ ਲੋੜ ਹੈ ਤਾਂਕਿ ਅਸੀਂ ਉਹ ਕੰਮ ਦੁਬਾਰਾ ਕਰਨ ਲਈ ਭਰਮਾਏ ਨਾ ਜਾਈਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਪੌਲੁਸ ਨੇ ਕਿਹਾ: “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ।” (ਰੋਮੀ. 12:2) ਸੋ ਸਾਨੂੰ ਦੋ ਕੰਮ ਕਰਨ ਦੀ ਲੋੜ ਹੈ। ਪਹਿਲਾ, ਸਾਨੂੰ ਇਸ ਦੁਨੀਆਂ ਦੇ ਲੋਕਾਂ ਦੀ “ਨਕਲ ਕਰਨੀ” ਛੱਡਣੀ ਚਾਹੀਦੀ ਹੈ। ਦੂਜਾ, ਸਾਨੂੰ ਆਪਣੀ ਸੋਚ ਬਦਲ ਕੇ “ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ” ਦੀ ਲੋੜ ਹੈ।
6. ਮੱਤੀ 12:43-45 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ?
6 ਇੱਥੇ ਪੌਲੁਸ ਨੇ ਬਾਹਰਲੇ ਰੂਪ ਨੂੰ ਬਦਲਣ ਦੀ ਨਹੀਂ, ਸਗੋਂ ਆਪਣੇ ਆਪ ਨੂੰ ਅੰਦਰੋਂ ਬਦਲਣ ਦੀ ਗੱਲ ਕੀਤੀ ਹੈ। (“ਕੀ ਅਸੀਂ ਪੂਰੀ ਤਰ੍ਹਾਂ ਬਦਲ ਗਏ ਹਾਂ ਜਾਂ ਸਿਰਫ਼ ਬਦਲਣ ਦਾ ਦਿਖਾਵਾ ਕਰਦੇ ਹਾਂ?” ਨਾਂ ਦੀ ਡੱਬੀ ਦੇਖੋ।) ਸਾਨੂੰ ਆਪਣੇ ਮਨ ਯਾਨੀ ਆਪਣੇ ਵਿਚਾਰਾਂ, ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਪੂਰੀ ਤਰ੍ਹਾਂ ਬਦਲਣ ਦੀ ਲੋੜ ਹੈ। ਸੋ ਸਾਨੂੰ ਸਾਰਿਆਂ ਨੂੰ ਆਪਣੇ ਤੋਂ ਪੁੱਛਣ ਦੀ ਲੋੜ ਹੈ, ‘ਕੀ ਮੈਂ ਮਸੀਹੀ ਬਣਨ ਲਈ ਸਿਰਫ਼ ਉੱਪਰੋਂ-ਉੱਪਰੋਂ ਤਬਦੀਲੀਆਂ ਕਰ ਰਿਹਾ ਹਾਂ ਜਾਂ ਮੈਂ ਵਾਕਈ ਅੰਦਰੋਂ ਆਪਣੇ ਆਪ ਨੂੰ ਬਦਲ ਰਿਹਾ ਹਾਂ?’ ਇਸ ਸਵਾਲ ਦਾ ਜਵਾਬ ਜਾਣਨਾ ਬਹੁਤ ਜ਼ਰੂਰੀ ਹੈ। ਯਿਸੂ ਨੇ ਮੱਤੀ 12:43-45 ਵਿਚ ਦੱਸਿਆ ਕਿ ਸਾਨੂੰ ਕੀ ਕਰਨ ਦੀ ਲੋੜ ਹੈ। (ਪੜ੍ਹੋ।) ਇਹ ਸ਼ਬਦ ਸਾਨੂੰ ਇਹ ਅਹਿਮ ਸਬਕ ਸਿਖਾਉਂਦੇ ਹਨ: ਸਿਰਫ਼ ਗ਼ਲਤ ਵਿਚਾਰਾਂ ਨੂੰ ਮਨ ਵਿੱਚੋਂ ਕੱਢਣਾ ਹੀ ਕਾਫ਼ੀ ਨਹੀਂ ਹੈ, ਸਗੋਂ ਆਪਣੇ ਮਨ ਵਿਚ ਪਰਮੇਸ਼ੁਰ ਦੇ ਵਿਚਾਰ ਭਰਨੇ ਵੀ ਜ਼ਰੂਰੀ ਹਨ।
-