ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਤੁਹਾਡੀ ਸੋਚਣੀ ਨੂੰ ਕੌਣ ਢਾਲ਼ਦਾ ਹੈ?
    ਪਹਿਰਾਬੁਰਜ—1999 | ਅਪ੍ਰੈਲ 1
    • ਇਸ ਲਈ, ਪੌਲੁਸ ਨੇ ਆਪਣੇ ਸੰਗੀ ਮਸੀਹੀਆਂ ਨੂੰ ‘ਇਸ ਜੁੱਗ ਦੇ ਰੂਪ ਜੇਹੇ ਨਾ ਬਣਨ’ ਦੀ ਬੇਨਤੀ ਕੀਤੀ। (ਰੋਮੀਆਂ 12:2) ਇਕ ਬਾਈਬਲ ਅਨੁਵਾਦਕ ਪੌਲੁਸ ਦੇ ਸ਼ਬਦਾਂ ਦੀ ਇਸ ਤਰ੍ਹਾਂ ਵਿਆਖਿਆ ਕਰਦਾ ਹੈ: “ਤੁਸੀਂ ਆਪਣੇ ਆਪ ਨੂੰ ਆਲੇ-ਦੁਆਲੇ ਦੇ ਸੰਸਾਰ ਦੇ ਢਾਂਚੇ ਵਿਚ ਨਾ ਢਲ਼ਣ ਦਿਓ।” (ਰੋਮੀਆਂ 12:2, ਫ਼ਿਲਿਪਸ) ਸ਼ਤਾਨ ਤੁਹਾਨੂੰ ਜ਼ਬਰਦਸਤੀ ਆਪਣੇ ਢਾਂਚੇ ਵਿਚ ਢਾਲ਼ਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ, ਜਿਵੇਂ ਕਿ ਪੁਰਾਣੇ ਸਮੇਂ ਵਿਚ ਘੁਮਿਆਰ ਮਿੱਟੀ ਉੱਤੇ ਠੱਪੇ ਅਤੇ ਉਕਰਾਈਆਂ ਉੱਕਰਨ ਲਈ ਖੁੱਲ੍ਹੇ ਢਾਂਚੇ ਵਿਚ ਚਿਕਣੀ ਮਿੱਟੀ ਨੂੰ ਠੁੱਸ-ਠੁੱਸ ਕੇ ਪਾਉਂਦਾ ਸੀ। ਸ਼ਤਾਨ ਨੇ ਇਹ ਕਰਨ ਲਈ ਸੰਸਾਰ ਦੀ ਰਾਜਨੀਤੀ, ਵਪਾਰ, ਧਰਮ ਅਤੇ ਮਨੋਰੰਜਨ ਨੂੰ ਪੂਰਾ ਤਿਆਰ ਕੀਤਾ ਹੈ। ਉਸ ਦਾ ਪ੍ਰਭਾਵ ਕਿੰਨਾ ਕੁ ਫੈਲਿਆ ਹੋਇਆ ਹੈ? ਇਹ ਉੱਨਾ ਹੀ ਵਿਆਪਕ ਹੈ ਜਿੰਨਾ ਕਿ ਇਹ ਯੂਹੰਨਾ ਰਸੂਲ ਦੇ ਦਿਨਾਂ ਵਿਚ ਸੀ। “ਸਾਰਾ ਸੰਸਾਰ,” ਯੂਹੰਨਾ ਨੇ ਕਿਹਾ, “ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19. 2 ਕੁਰਿੰਥੀਆਂ 4:4 ਵੀ ਦੇਖੋ।) ਜੇਕਰ ਲੋਕਾਂ ਨੂੰ ਲੁਭਾਉਣ ਅਤੇ ਉਨ੍ਹਾਂ ਦੀ ਸੋਚਣੀ ਨੂੰ ਭ੍ਰਿਸ਼ਟ ਕਰਨ ਦੀ ਸ਼ਤਾਨ ਦੀ ਯੋਗਤਾ ਉੱਤੇ ਤੁਹਾਨੂੰ ਕੋਈ ਸ਼ੱਕ ਹੈ, ਤਾਂ ਯਾਦ ਕਰੋ ਕਿ ਉਸ ਨੇ ਕਿੰਨੇ ਪ੍ਰਭਾਵਕਾਰੀ ਤਰੀਕੇ ਨਾਲ ਇਸਰਾਏਲ ਦੀ ਪੂਰੀ ਕੌਮ ਨੂੰ ਗੁਮਰਾਹ ਕੀਤਾ ਸੀ ਜੋ ਕਿ ਪਰਮੇਸ਼ੁਰ ਨੂੰ ਸਮਰਪਿਤ ਸੀ। (1 ਕੁਰਿੰਥੀਆਂ 10:6-12) ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ? ਹਾਂ, ਹੋ ਸਕਦਾ ਹੈ, ਜੇਕਰ ਤੁਸੀਂ ਸ਼ਤਾਨ ਦੇ ਭਰਮਾਊ ਪ੍ਰਭਾਵ ਲਈ ਆਪਣੇ ਮਨ ਨੂੰ ਖੁੱਲ੍ਹਾ ਛੱਡਦੇ ਹੋ।

  • ਤੁਹਾਡੀ ਸੋਚਣੀ ਨੂੰ ਕੌਣ ਢਾਲ਼ਦਾ ਹੈ?
    ਪਹਿਰਾਬੁਰਜ—1999 | ਅਪ੍ਰੈਲ 1
    • ਚੋਣ ਤੁਸੀਂ ਕਰਨੀ ਹੈ। ਤੁਸੀਂ ਇਸ ਸੰਸਾਰ ਦੇ ਫ਼ਲਸਫ਼ਿਆਂ ਅਤੇ ਕਦਰਾਂ-ਕੀਮਤਾਂ ਨੂੰ ਆਪਣੀ ਸੋਚਣੀ ਉੱਤੇ ਪ੍ਰਭਾਵ ਪਾਉਣ ਦੇਣ ਦੁਆਰਾ “ਇਸ ਜੁੱਗ ਦੇ ਰੂਪ ਜੇਹੇ” ਬਣਨ ਦੀ ਚੋਣ ਕਰ ਸਕਦੇ ਹੋ। (ਰੋਮੀਆਂ 12:2) ਪਰ ਇਹ ਸੰਸਾਰ ਦਿਲੋਂ ਤੁਹਾਡੀ ਭਲਾਈ ਨਹੀਂ ਚਾਹੁੰਦਾ। ਇਸ ਲਈ, ਪੌਲੁਸ ਰਸੂਲ ਚੇਤਾਵਨੀ ਦਿੰਦਾ ਹੈ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ . . . ਦੇ ਅਨੁਸਾਰ ਹਨ।” (ਕੁਲੁੱਸੀਆਂ 2:8) ਇਸ ਤਰੀਕੇ ਨਾਲ ਸ਼ਤਾਨ ਦੇ ਢਾਂਚੇ ਵਿਚ ਢਾਲ਼ੇ ਜਾਣ ਜਾਂ ਉਸ ਦੁਆਰਾ ‘ਲੁੱਟੇ ਜਾਣ’ ਲਈ ਕੋਈ ਜਤਨ ਕਰਨ ਦੀ ਲੋੜ ਨਹੀਂ ਪੈਂਦੀ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਹੋਰ ਦੀ ਸਿਗਰਟ ਦੇ ਧੂੰਏ ਨੂੰ ਆਪਣੇ ਅੰਦਰ ਲੈਣਾ। ਤੁਸੀਂ ਉਸ ਪ੍ਰਦੂਸ਼ਿਤ ਹਵਾ ਵਿਚ ਸਿਰਫ਼ ਸਾਹ ਲੈਣ ਦੁਆਰਾ ਹੀ ਪ੍ਰਭਾਵਿਤ ਹੋ ਸਕਦੇ ਹੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ