ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਆਪਣੇ ਨਿਰਪੱਖ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੋ
    ਪਹਿਰਾਬੁਰਜ—2003 | ਜੂਨ 15
    • 11. ਮੁਢਲੀ ਮਸੀਹੀ ਕਲੀਸਿਯਾ ਵਿਚ ਨਿਰਪੱਖਤਾ ਕਿਵੇਂ ਦਿਖਾਈ ਗਈ ਸੀ?

      11 ਮੁਢਲੀ ਮਸੀਹੀ ਕਲੀਸਿਯਾ ਵਿਚ ਯਹੂਦੀ ਅਤੇ ਗ਼ੈਰ-ਯਹੂਦੀ ਸਾਰੇ ਬਰਾਬਰ ਸਨ। ਪੌਲੁਸ ਨੇ ਇਹ ਗੱਲ ਸਮਝਾਈ ਸੀ: “ਹਰੇਕ ਨੂੰ ਜਿਹੜਾ ਭਲਿਆਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤ ਪ੍ਰਾਪਤ ਹੋਵੇਗੀ, ਪਹਿਲਾਂ ਯਹੂਦੀ ਨੂੰ ਫੇਰ ਯੂਨਾਨੀ ਨੂੰ। ਪਰਮੇਸ਼ੁਰ ਦੇ ਹਜ਼ੂਰ ਤਾਂ ਕਿਸੇ ਦਾ ਪੱਖ ਪਾਤ ਨਹੀਂ ਹੁੰਦਾ।”b (ਰੋਮੀਆਂ 2:10, 11) ਯਹੋਵਾਹ ਦੀ ਦਇਆ ਪਾਉਣ ਲਈ ਕਿਸੇ ਦੀ ਕੌਮ ਕੋਈ ਮਾਅਨੇ ਨਹੀਂ ਰੱਖਦੀ ਸੀ, ਸਗੋਂ ਇਹ ਗੱਲ ਮਾਅਨੇ ਰੱਖਦੀ ਸੀ ਕਿ ਯਹੋਵਾਹ ਬਾਰੇ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ਸਿੱਖ ਕੇ ਉਹ ਲੋਕ ਕੀ ਕਰਦੇ ਹਨ। (ਯੂਹੰਨਾ 3:16, 36) ਪੌਲੁਸ ਨੇ ਲਿਖਿਆ: “ਉਹ ਯਹੂਦੀ ਨਹੀਂ ਜਿਹੜਾ ਵਿਖਾਵੇ ਮਾਤਰ ਹੈ ਅਤੇ ਨਾ ਉਹ ਸੁੰਨਤ ਹੈ ਜਿਹੜੀ ਮਾਸ ਦੀ ਵਿਖਾਵੇ ਮਾਤਰ ਹੈ। ਸਗੋਂ ਯਹੂਦੀ ਉਹੋ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ ਨਾ ਲਿਖਤ ਵਿੱਚ।” ਫਿਰ ਸ਼ਬਦ “ਯਹੂਦੀ” (ਜਿਸ ਦਾ ਮਤਲਬ “ਯਹੂਦਾਹ ਦਾ” ਯਾਨੀ ਜਿਸ ਦੀ ਸੋਭਾ ਜਾਂ ਪ੍ਰਸ਼ੰਸਾ ਕੀਤੀ ਗਈ ਹੋਵੇ) ਨੂੰ ਵਰਤਦੇ ਹੋਏ ਪੌਲੁਸ ਨੇ ਅੱਗੇ ਕਿਹਾ: “ਜਿਹ ਦੀ ਸੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ੁਰ ਵੱਲੋਂ ਹੁੰਦੀ ਹੈ।” (ਰੋਮੀਆਂ 2:28, 29) ਯਹੋਵਾਹ ਬਿਨਾਂ ਕਿਸੇ ਪੱਖਪਾਤ ਦੇ ਲੋਕਾਂ ਦੀ ਸੋਭਾ ਕਰਦਾ ਹੈ। ਕੀ ਅਸੀਂ ਨਿਰਪੱਖਤਾ ਨਾਲ ਦੂਸਰਿਆਂ ਦੀ ਸੋਭਾ ਕਰਦੇ ਹਾਂ?

  • ਆਪਣੇ ਨਿਰਪੱਖ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੋ
    ਪਹਿਰਾਬੁਰਜ—2003 | ਜੂਨ 15
    • b ਇੱਥੇ “ਯੂਨਾਨੀ” ਸ਼ਬਦ ਸਾਰੇ ਗ਼ੈਰ-ਯਹੂਦੀਆਂ ਨੂੰ ਸੂਚਿਤ ਕਰਦਾ ਹੈ।​—ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 1, ਸਫ਼ਾ 1004.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ