ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸ਼ਰਾਬ ਪੀਣ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਸ਼ਰਾਬ ਪੀਣ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

      ਸ਼ਰਾਬ ਪੀਣ ਬਾਰੇ ਦੁਨੀਆਂ ਭਰ ਵਿਚ ਲੋਕਾਂ ਦੇ ਅਲੱਗ-ਅਲੱਗ ਵਿਚਾਰ ਹਨ।a ਕੁਝ ਲੋਕ ਕਹਿੰਦੇ ਹਨ ਕਿ ਕਦੇ-ਕਦਾਈਂ ਆਪਣੇ ਯਾਰਾਂ-ਦੋਸਤਾਂ ਨਾਲ ਪੀਣ ਵਿਚ ਕੋਈ ਹਰਜ਼ ਨਹੀਂ। ਕੁਝ ਲੋਕ ਸ਼ਰਾਬ ਨੂੰ ਬਿਲਕੁਲ ਹੱਥ ਨਹੀਂ ਲਾਉਂਦੇ ਅਤੇ ਕੁਝ ਇੰਨੀ ਪੀ ਲੈਂਦੇ ਹਨ ਕਿ ਉਹ ਸ਼ਰਾਬੀ ਹੋ ਜਾਂਦੇ ਹਨ। ਪਰ ਸ਼ਰਾਬ ਪੀਣ ਬਾਰੇ ਬਾਈਬਲ ਵਿਚ ਕੀ ਦੱਸਿਆ ਗਿਆ ਹੈ?

      1. ਕੀ ਸ਼ਰਾਬ ਪੀਣੀ ਗ਼ਲਤ ਹੈ?

      ਬਾਈਬਲ ਇਹ ਨਹੀਂ ਕਹਿੰਦੀ ਕਿ ਸ਼ਰਾਬ ਪੀਣੀ ਗ਼ਲਤ ਹੈ। ਦਰਅਸਲ, ਇਸ ਵਿਚ ਦੱਸਿਆ ਹੈ ਕਿ ‘ਦਾਖਰਸ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦਾ ਹੈ।’ (ਜ਼ਬੂਰ 104:14, 15) ਹਾਂ, ਦਾਖਰਸ ਵੀ ਯਹੋਵਾਹ ਵੱਲੋਂ ਇਕ ਦਾਤ ਹੈ ਜੋ ਉਸ ਨੇ ਇਨਸਾਨਾਂ ਦੀ ਖ਼ੁਸ਼ੀ ਲਈ ਦਿੱਤੀ ਹੈ। ਬਾਈਬਲ ਵਿਚ ਦੱਸੇ ਵਫ਼ਾਦਾਰ ਆਦਮੀ-ਔਰਤਾਂ ਵਿੱਚੋਂ ਵੀ ਕੁਝ ਜਣੇ ਦਾਖਰਸ ਪੀਂਦੇ ਸਨ।—1 ਤਿਮੋਥਿਉਸ 5:23.

      2. ਸ਼ਰਾਬ ਪੀਣ ਬਾਰੇ ਬਾਈਬਲ ਵਿਚ ਕੀ ਸਲਾਹ ਦਿੱਤੀ ਗਈ ਹੈ?

      ਬਾਈਬਲ ਵਿਚ ਲਿਖਿਆ ਹੈ: “ਉਨ੍ਹਾਂ ਨਾਲ ਨਾ ਰਲ਼ ਜੋ ਬਹੁਤ ਜ਼ਿਆਦਾ ਦਾਖਰਸ ਪੀਂਦੇ ਹਨ।” (ਕਹਾਉਤਾਂ 23:20) ਹਾਂ, ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਜ਼ਿਆਦਾ ਸ਼ਰਾਬ ਪੀਣੀ ਜਾਂ ਪੀ ਕੇ ਸ਼ਰਾਬੀ ਹੋਣਾ ਬਿਲਕੁਲ ਗ਼ਲਤ ਹੈ। (ਗਲਾਤੀਆਂ 5:21) ਇਸ ਲਈ ਸਾਨੂੰ ਇੰਨੀ ਨਹੀਂ ਪੀਣੀ ਚਾਹੀਦੀ ਕਿ ਅਸੀਂ ਚੰਗੀ ਤਰ੍ਹਾਂ ਸੋਚ ਨਾ ਸਕੀਏ, ਆਪਣੀ ਜ਼ਬਾਨ ਅਤੇ ਕੰਮਾਂ ʼਤੇ ਕਾਬੂ ਨਾ ਰੱਖ ਸਕੀਏ ਅਤੇ ਸਾਡੀ ਸਿਹਤ ʼਤੇ ਮਾੜਾ ਅਸਰ ਪਵੇ। ਇਸ ਗੱਲ ਦਾ ਧਿਆਨ ਸਾਨੂੰ ਉਦੋਂ ਵੀ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਇਕੱਲਿਆਂ ਵਿਚ ਪੀਂਦੇ ਹੋਈਏ। ਜੇ ਅਸੀਂ ਪੀਣ ਵੇਲੇ ਖ਼ੁਦ ʼਤੇ ਕਾਬੂ ਨਹੀਂ ਰੱਖ ਪਾਉਂਦੇ, ਤਾਂ ਚੰਗਾ ਹੋਵੇਗਾ ਕਿ ਅਸੀਂ ਇਸ ਨੂੰ ਪੂਰੀ ਤਰ੍ਹਾਂ ਛੱਡ ਦੇਈਏ।

      3. ਸ਼ਰਾਬ ਪੀਣ ਦੇ ਮਾਮਲੇ ਵਿਚ ਅਸੀਂ ਦੂਸਰਿਆਂ ਦੇ ਫ਼ੈਸਲੇ ਦਾ ਆਦਰ ਕਿਵੇਂ ਕਰ ਸਕਦੇ ਹਾਂ?

      ਕਿਸੇ ਨੇ ਸ਼ਰਾਬ ਪੀਣੀ ਹੈ ਜਾਂ ਨਹੀਂ, ਇਹ ਉਸ ਦਾ ਆਪਣਾ ਫ਼ੈਸਲਾ ਹੈ। ਜੇ ਕੋਈ ਹੱਦ ਵਿਚ ਰਹਿ ਕੇ ਪੀਣੀ ਚਾਹੁੰਦਾ ਹੈ, ਤਾਂ ਅਸੀਂ ਉਸ ਨੂੰ ਗ਼ਲਤ ਨਹੀਂ ਠਹਿਰਾਵਾਂਗੇ ਅਤੇ ਜੇ ਕੋਈ ਪੀਣੀ ਨਹੀਂ ਚਾਹੁੰਦਾ, ਤਾਂ ਅਸੀਂ ਉਸ ʼਤੇ ਦਬਾਅ ਨਹੀਂ ਪਾਵਾਂਗੇ। (ਰੋਮੀਆਂ 14:10) ਜੇ ਸਾਡੇ ਪੀਣ ਨਾਲ ਕਿਸੇ ਨੂੰ ਇਤਰਾਜ਼ ਹੈ, ਤਾਂ ਅਸੀਂ ਉਸ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਨਹੀਂ ਪੀਵਾਂਗੇ। (ਰੋਮੀਆਂ 14:21 ਪੜ੍ਹੋ।) ਜਿਵੇਂ ਬਾਈਬਲ ਵਿਚ ਲਿਖਿਆ ਹੈ, ‘ਅਸੀਂ ਆਪਣਾ ਹੀ ਫ਼ਾਇਦਾ ਨਾ ਸੋਚੀਏ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੀਏ।’—1 ਕੁਰਿੰਥੀਆਂ 10:23, 24 ਪੜ੍ਹੋ।

      ਹੋਰ ਸਿੱਖੋ

      ਆਓ ਬਾਈਬਲ ਦੇ ਕੁਝ ਅਸੂਲਾਂ ʼਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਫ਼ੈਸਲਾ ਕਰ ਪਾਵਾਂਗੇ ਕਿ ਸਾਨੂੰ ਸ਼ਰਾਬ ਪੀਣੀ ਚਾਹੀਦੀ ਹੈ ਜਾਂ ਨਹੀਂ। ਨਾਲੇ ਜੇ ਅਸੀਂ ਪੀਣ ਦਾ ਫ਼ੈਸਲਾ ਕਰਦੇ ਹਾਂ, ਤਾਂ ਸਾਨੂੰ ਕਿੰਨੀ ਪੀਣੀ ਚਾਹੀਦੀ ਹੈ। ਅਸੀਂ ਇਹ ਵੀ ਜਾਣਾਂਗੇ ਕਿ ਅਸੀਂ ਪੀਣ ਦੀ ਇਸ ਲਤ ਨੂੰ ਕਿੱਦਾਂ ਛੱਡ ਸਕਦੇ ਹਾਂ।

      4. ਸੋਚੋ ਕਿ ਤੁਸੀਂ ਸ਼ਰਾਬ ਪੀਓਗੇ ਜਾਂ ਨਹੀਂ

      ਯਿਸੂ ਦਾ ਸ਼ਰਾਬ ਬਾਰੇ ਕੀ ਨਜ਼ਰੀਆ ਸੀ? ਇਹ ਉਸ ਦੇ ਪਹਿਲੇ ਚਮਤਕਾਰ ਤੋਂ ਪਤਾ ਲੱਗਦਾ ਹੈ। ਯੂਹੰਨਾ 2:1-11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਯਿਸੂ ਸ਼ਰਾਬ ਬਾਰੇ ਅਤੇ ਉਨ੍ਹਾਂ ਲੋਕਾਂ ਬਾਰੇ ਕੀ ਸੋਚਦਾ ਸੀ ਜਿਹੜੇ ਸ਼ਰਾਬ ਪੀਂਦੇ ਸਨ?

      • ਯਿਸੂ ਨੇ ਸ਼ਰਾਬ ਪੀਣ ਨੂੰ ਗ਼ਲਤ ਨਹੀਂ ਕਿਹਾ, ਤਾਂ ਫਿਰ ਇਕ ਮਸੀਹੀ ਨੂੰ ਉਸ ਵਿਅਕਤੀ ਬਾਰੇ ਕੀ ਸੋਚਣਾ ਚਾਹੀਦਾ ਹੈ ਜੋ ਸ਼ਰਾਬ ਪੀਂਦਾ ਹੈ?

      ਭਾਵੇਂ ਇਕ ਮਸੀਹੀ ਲਈ ਸ਼ਰਾਬ ਪੀਣੀ ਮਨ੍ਹਾ ਨਹੀਂ ਹੈ, ਪਰ ਕੁਝ ਹਾਲਾਤਾਂ ਵਿਚ ਨਾ ਪੀਣੀ ਕਿਉਂ ਅਕਲਮੰਦੀ ਹੋਵੇਗੀ? ਕਹਾਉਤਾਂ 22:3 ਪੜ੍ਹੋ। ਫਿਰ ਸੋਚੋ ਕਿ ਤੁਸੀਂ ਅੱਗੇ ਦਿੱਤੇ ਹਾਲਾਤਾਂ ਵਿਚ ਸ਼ਰਾਬ ਪੀਓਗੇ ਜਾਂ ਨਹੀਂ:

      • ਜੇ ਤੁਸੀਂ ਗੱਡੀ ਚਲਾਉਣੀ ਹੈ ਜਾਂ ਕਿਸੇ ਮਸ਼ੀਨ ʼਤੇ ਕੰਮ ਕਰਨਾ ਹੈ।

      • ਜੇ ਤੁਸੀਂ ਗਰਭਵਤੀ ਹੋ।

      • ਜੇ ਡਾਕਟਰ ਨੇ ਤੁਹਾਨੂੰ ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਹੈ।

      • ਜੇ ਤੁਸੀਂ ਇਕ ਵਾਰ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹੋ, ਤਾਂ ਖ਼ੁਦ ਨੂੰ ਰੋਕ ਨਹੀਂ ਪਾਉਂਦੇ।

      • ਜੇ ਤੁਹਾਨੂੰ ਕਾਨੂੰਨੀ ਤੌਰ ਤੇ ਸ਼ਰਾਬ ਪੀਣੀ ਮਨ੍ਹਾ ਹੈ।

      • ਜੇ ਤੁਹਾਡੇ ਨਾਲ ਕੋਈ ਅਜਿਹਾ ਵਿਅਕਤੀ ਹੈ ਜਿਸ ਨੇ ਬੜੀ ਮੁਸ਼ਕਲ ਨਾਲ ਸ਼ਰਾਬ ਪੀਣੀ ਛੱਡੀ ਹੈ।

      ਕੀ ਤੁਹਾਨੂੰ ਵਿਆਹ ਦੀ ਦਾਅਵਤ ਜਾਂ ਕਿਸੇ ਪਾਰਟੀ ʼਤੇ ਸ਼ਰਾਬ ਰੱਖਣੀ ਚਾਹੀਦੀ ਹੈ? ਇਹ ਫ਼ੈਸਲਾ ਕਰਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? ਵੀਡੀਓ ਦੇਖੋ।

      ਵੀਡੀਓ: ਕੀ ਮੈਨੂੰ ਮਹਿਮਾਨਾਂ ਨੂੰ ਸ਼ਰਾਬ ਪਿਲਾਉਣੀ ਚਾਹੀਦੀ ਹੈ?  (2:41)

      ਰੋਮੀਆਂ 13:13 ਅਤੇ 1 ਕੁਰਿੰਥੀਆਂ 10:31, 32 ਪੜ੍ਹੋ। ਹਰ ਆਇਤ ਨੂੰ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:

      • ਇਹ ਅਸੂਲ ਕਿਸ ਤਰ੍ਹਾਂ ਸਹੀ ਫ਼ੈਸਲਾ ਕਰਨ ਵਿਚ ਤੁਹਾਡੀ ਮਦਦ ਕਰ ਸਕਦਾ ਹੈ ਜਿਸ ਤੋਂ ਯਹੋਵਾਹ ਖ਼ੁਸ਼ ਹੋਵੇ?

      ਹੋਟਲ ਵਿਚ ਬੈਠਾ ਇਕ ਭਰਾ ਵਾਈਨ ਪੀਣ ਤੋਂ ਮਨ੍ਹਾ ਕਰ ਰਿਹਾ ਹੈ। ਉਸ ਨਾਲ ਬੈਠੀਆਂ ਦੋ ਭੈਣਾਂ ਵਾਈਨ ਪੀ ਰਹੀਆਂ ਹਨ।

      ਇਹ ਹਰ ਮਸੀਹੀ ਦਾ ਆਪਣਾ ਫ਼ੈਸਲਾ ਹੈ ਕਿ ਉਹ ਸ਼ਰਾਬ ਪੀਵੇਗਾ ਜਾਂ ਨਹੀਂ। ਜੇ ਉਹ ਕਦੇ-ਕਦੇ ਪੀਂਦਾ ਵੀ ਹੈ, ਤਾਂ ਕੁਝ ਮੌਕਿਆਂ ʼਤੇ ਸ਼ਾਇਦ ਉਹ ਨਾ ਪੀਣ ਦਾ ਫ਼ੈਸਲਾ ਕਰੇ

      5. ਤੈਅ ਕਰੋ ਕਿ ਤੁਸੀਂ ਕਿੰਨੀ ਕੁ ਪੀਓਗੇ

      ਯਹੋਵਾਹ ਇਹ ਨਹੀਂ ਕਹਿੰਦਾ ਕਿ ਸ਼ਰਾਬ ਪੀਣੀ ਗ਼ਲਤ ਹੈ, ਸਗੋਂ ਇਹ ਕਹਿੰਦਾ ਹੈ ਕਿ ਜ਼ਿਆਦਾ ਸ਼ਰਾਬ ਪੀਣੀ ਗ਼ਲਤ ਹੈ। ਕਿਉਂ? ਹੋਸ਼ੇਆ 4:11, 18 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਜ਼ਿਆਦਾ ਸ਼ਰਾਬ ਪੀਣ ਦੇ ਕਿਹੜੇ ਮਾੜੇ ਨਤੀਜੇ ਨਿਕਲ ਸਕਦੇ ਹਨ?

      ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਜ਼ਿਆਦਾ ਸ਼ਰਾਬ ਨਾ ਪੀਈਏ? ਸਾਨੂੰ ਆਪਣੀਆਂ ਹੱਦਾਂ ਵਿਚ ਰਹਿਣਾ ਚਾਹੀਦਾ ਹੈ। ਕਹਾਉਤਾਂ 11:2 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਪੀਣ ਦੇ ਮਾਮਲੇ ਵਿਚ ਖ਼ੁਦ ਲਈ ਹੱਦ ਠਹਿਰਾਉਣੀ ਕਿਉਂ ਚੰਗੀ ਗੱਲ ਹੈ?

      6. ਜ਼ਿਆਦਾ ਸ਼ਰਾਬ ਪੀਣ ਦੀ ਆਦਤ ʼਤੇ ਕਾਬੂ ਪਾਓ

      ਧਿਆਨ ਦਿਓ ਕਿ ਇਕ ਆਦਮੀ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਕਿੱਦਾਂ ਛੱਡ ਸਕਿਆ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

      ਵੀਡੀਓ: ‘ਮੈਂ ਆਪਣੇ ਤੌਰ-ਤਰੀਕਿਆਂ ਤੋਂ ਤੰਗ ਆ ਚੁੱਕਾ ਸੀ’  (6:32)

      ਤਸਵੀਰਾਂ: ‘ਮੈਂ ਆਪਣੇ ਤੌਰ-ਤਰੀਕਿਆਂ ਤੋਂ ਤੰਗ ਆ ਚੁੱਕਾ ਸੀ’ ਨਾਂ ਦੀ ਵੀਡੀਓ ਵਿੱਚੋਂ ਸੀਨ। 1. ਦਮਿਤਰੀ ਸ਼ਰਾਬ ਦੀ ਬੋਤਲ ਵੱਲ ਦੇਖ ਰਿਹਾ ਹੈ। 2. ਦਮਿਤਰੀ ਆਪਣੀ ਪਤਨੀ ਅਤੇ ਧੀ ਨਾਲ ਬਾਈਬਲ ਦਾ ਅਧਿਐਨ ਕਰ ਰਿਹਾ ਹੈ।
      • ਸ਼ਰਾਬ ਪੀ ਕੇ ਦਿਮਿਤਰੀ ਵਿਚ ਕੀ ਬਦਲਾਅ ਆ ਜਾਂਦਾ ਸੀ?

      • ਕੀ ਉਹ ਇਕਦਮ ਸ਼ਰਾਬ ਛੱਡ ਸਕਿਆ?

      • ਅਖ਼ੀਰ ਉਹ ਆਪਣੀ ਆਦਤ ਕਿਵੇਂ ਛੱਡ ਸਕਿਆ?

      1 ਕੁਰਿੰਥੀਆਂ 6:10, 11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ਰਾਬੀ ਹੋਣਾ ਕਿੰਨੀ ਕੁ ਗੰਭੀਰ ਗੱਲ ਹੈ?

      • ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ?

      ਮੱਤੀ 5:30 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਇੱਥੇ ਹੱਥ ਵੱਢ ਕੇ ਸੁੱਟਣ ਦਾ ਮਤਲਬ ਹੈ ਕਿ ਸਾਨੂੰ ਯਹੋਵਾਹ ਦੀ ਮਰਜ਼ੀ ਮੁਤਾਬਕ ਜੀਉਣ ਲਈ ਸ਼ਾਇਦ ਕੁਝ ਤਿਆਗ ਕਰਨੇ ਪੈਣ। ਜੇ ਤੁਹਾਡੀ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਨਹੀਂ ਛੁੱਟ ਰਹੀ, ਤਾਂ ਤੁਸੀਂ ਕੀ ਕਰ ਸਕਦੇ ਹੋ?b

      1 ਕੁਰਿੰਥੀਆਂ 15:33 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਜੇ ਤੁਸੀਂ ਅਜਿਹੇ ਦੋਸਤਾਂ ਨਾਲ ਉੱਠਦੇ-ਬੈਠਦੇ ਹੋ ਜੋ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ, ਤਾਂ ਤੁਹਾਡੇ ʼਤੇ ਕੀ ਅਸਰ ਹੋ ਸਕਦਾ ਹੈ?

      ਸ਼ਾਇਦ ਕੋਈ ਪੁੱਛੇ: “ਕੀ ਸ਼ਰਾਬ ਪੀਣੀ ਗ਼ਲਤ ਹੈ?”

      • ਤੁਸੀਂ ਕੀ ਜਵਾਬ ਦਿਓਗੇ?

      ਹੁਣ ਤਕ ਅਸੀਂ ਸਿੱਖਿਆ

      ਯਹੋਵਾਹ ਨੇ ਸ਼ਰਾਬ ਇਨਸਾਨਾਂ ਦੀ ਖ਼ੁਸ਼ੀ ਲਈ ਦਿੱਤੀ ਹੈ, ਪਰ ਉਸ ਦੀਆਂ ਨਜ਼ਰਾਂ ਵਿਚ ਹੱਦੋਂ ਵੱਧ ਪੀਣੀ ਜਾਂ ਸ਼ਰਾਬੀ ਹੋਣਾ ਬਿਲਕੁਲ ਗ਼ਲਤ ਹੈ।

      ਤੁਸੀਂ ਕੀ ਕਹੋਗੇ?

      • ਸ਼ਰਾਬ ਪੀਣ ਬਾਰੇ ਬਾਈਬਲ ਵਿਚ ਕੀ ਦੱਸਿਆ ਹੈ?

      • ਹੱਦੋਂ ਵੱਧ ਸ਼ਰਾਬ ਪੀਣ ਦੇ ਕੀ ਖ਼ਤਰੇ ਹਨ?

      • ਸ਼ਰਾਬ ਦੇ ਮਾਮਲੇ ਵਿਚ ਅਸੀਂ ਦੂਜਿਆਂ ਦੇ ਫ਼ੈਸਲੇ ਦਾ ਆਦਰ ਕਿਵੇਂ ਕਰ ਸਕਦੇ ਹਾਂ?

      ਟੀਚਾ

      ਇਹ ਵੀ ਦੇਖੋ

      ਨੌਜਵਾਨ ਸ਼ਰਾਬ ਬਾਰੇ ਸਹੀ ਫ਼ੈਸਲਾ ਕਿਵੇਂ ਕਰ ਸਕਦੇ ਹਨ?

      ਪੀਣ ਤੋਂ ਪਹਿਲਾਂ ਅੰਜਾਮਾਂ ਬਾਰੇ ਸੋਚੋ  (2:31)

      ਆਓ ਜਾਣੀਏ ਕਿ ਤੁਸੀਂ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਛੱਡਣ ਲਈ ਕਿਹੜੇ ਕਦਮ ਚੁੱਕ ਸਕਦੇ ਹੋ।

      “ਸ਼ਰਾਬ ਦੇ ਗ਼ੁਲਾਮ ਨਾ ਬਣੋ” (ਪਹਿਰਾਬੁਰਜ  ਲੇਖ)

      ਕੀ ਮਸੀਹੀਆਂ ਨੂੰ ਕਿਸੇ ਦੀ ਸਿਹਤ ਜਾਂ ਸਲਾਮਤੀ ਦਾ ਜਾਮ ਪੀਣਾ ਚਾਹੀਦਾ ਹੈ?

      “ਪਾਠਕਾਂ ਵੱਲੋਂ ਸਵਾਲ” (ਪਹਿਰਾਬੁਰਜ, 15 ਫਰਵਰੀ 2007)

      “ਮੇਰਾ ਢਿੱਡ ਡਰੰਮ ਆ ਜੋ ਕਦੀ ਨਹੀਂ ਭਰਦਾ।” ਕਹਾਣੀ ਪੜ੍ਹ ਕੇ ਦੇਖੋ ਕਿ ਇਕ ਆਦਮੀ ਨੇ ਜ਼ਿਆਦਾ ਸ਼ਰਾਬ ਪੀਣੀ ਕਿਵੇਂ ਛੱਡੀ।

      “ਬਾਈਬਲ ਬਦਲਦੀ ਹੈ ਜ਼ਿੰਦਗੀਆਂ” (ਪਹਿਰਾਬੁਰਜ  ਲੇਖ)

      a ਇਸ ਪਾਠ ਵਿਚ “ਸ਼ਰਾਬ” ਦਾ ਮਤਲਬ ਵਾਈਨ (ਦਾਖਰਸ) ਤੇ ਬੀਅਰ ਵਗੈਰਾ ਵੀ ਹੋ ਸਕਦਾ ਹੈ।

  • ਆਪਣੇ ਪਹਿਰਾਵੇ ਅਤੇ ਦਿੱਖ ਬਾਰੇ ਸੋਚਣਾ ਕਿਉਂ ਜ਼ਰੂਰੀ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਪਾਠ 52. ਇਕ ਔਰਤ ਸੋਚ ਰਹੀ ਹੈ ਕਿ ਉਹ ਕਿਹੜੇ ਕੱਪੜੇ ਖ਼ਰੀਦੇਗੀ।

      ਪਾਠ 52

      ਆਪਣੇ ਪਹਿਰਾਵੇ ਅਤੇ ਦਿੱਖ ਬਾਰੇ ਸੋਚਣਾ ਕਿਉਂ ਜ਼ਰੂਰੀ ਹੈ?

      ਸਾਡੇ ਸਾਰਿਆਂ ਦੀ ਆਪੋ-ਆਪਣੀ ਪਸੰਦ ਹੁੰਦੀ ਹੈ ਕਿ ਅਸੀਂ ਕਿੱਦਾਂ ਦੇ ਕੱਪੜੇ ਪਾਵਾਂਗੇ ਅਤੇ ਵਾਲ਼ਾਂ ਦਾ ਸਟਾਈਲ ਕਿਹੜਾ ਰੱਖਾਂਗੇ। ਬਾਈਬਲ ਵਿਚ ਇਸ ਬਾਰੇ ਕੁਝ ਅਸੂਲ ਦਿੱਤੇ ਗਏ ਹਨ। ਉਨ੍ਹਾਂ ਅਸੂਲਾਂ ਨੂੰ ਮੰਨ ਕੇ ਅਸੀਂ ਆਪਣੀ ਪਸੰਦ ਦੇ ਕੱਪੜੇ ਵੀ ਪਾ ਸਕਾਂਗੇ ਤੇ ਯਹੋਵਾਹ ਨੂੰ ਵੀ ਖ਼ੁਸ਼ ਕਰ ਸਕਾਂਗੇ। ਆਓ ਕੁਝ ਅਸੂਲਾਂ ʼਤੇ ਧਿਆਨ ਦੇਈਏ।

      1. ਪਹਿਰਾਵੇ ਦੇ ਮਾਮਲੇ ਵਿਚ ਸਾਨੂੰ ਕਿਨ੍ਹਾਂ ਅਸੂਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ?

      ਸਾਨੂੰ ‘ਸੋਚ-ਸਮਝ ਕੇ ਸਲੀਕੇਦਾਰ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ ਹੈ।’ ਸਾਨੂੰ ਸਾਫ਼-ਸੁਥਰੇ ਰਹਿਣਾ ਚਾਹੀਦਾ ਹੈ ਜਿਸ ਤੋਂ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ “ਪਰਮੇਸ਼ੁਰ ਦੀ ਭਗਤੀ” ਕਰਦੇ ਹਾਂ। (1 ਤਿਮੋਥਿਉਸ 2:9, 10) ਆਓ ਇਨ੍ਹਾਂ ਚਾਰ ਅਸੂਲਾਂ ʼਤੇ ਗੌਰ ਕਰੀਏ: (1) ਸਾਡੇ ਕੱਪੜੇ “ਸਲੀਕੇਦਾਰ” ਹੋਣੇ ਚਾਹੀਦੇ ਹਨ। ਤੁਸੀਂ ਦੇਖਿਆ ਹੋਣਾ ਕਿ ਮੰਡਲੀ ਦੀਆਂ ਸਭਾਵਾਂ ਵਿਚ ਯਹੋਵਾਹ ਦੇ ਲੋਕ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਪਾਉਂਦੇ ਤੇ ਵਾਲ਼ਾਂ ਦਾ ਸਟਾਈਲ ਰੱਖਦੇ ਹਨ। ਪਰ ਇਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਉਹ ਆਪਣੇ ਪਰਮੇਸ਼ੁਰ ਦਾ ਆਦਰ ਕਰਦੇ ਹਨ। (2) ਸਾਡੇ ਪਹਿਰਾਵੇ ਤੋਂ “ਸ਼ਰਮ-ਹਯਾ ਝਲਕਣੀ” ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਅਸੀਂ ਬੇਢੰਗੇ ਕੱਪੜੇ ਨਹੀਂ ਪਾਵਾਂਗੇ ਤਾਂਕਿ ਲੋਕਾਂ ਦਾ ਧਿਆਨ ਸਾਡੇ ਵੱਲ ਨਾ ਖਿੱਚਿਆ ਜਾਵੇ ਜਾਂ ਉਨ੍ਹਾਂ ਦੇ ਮਨ ਵਿਚ ਗੰਦੇ ਖ਼ਿਆਲ ਨਾ ਆਉਣ। (3) ਆਏ ਦਿਨ ਫ਼ੈਸ਼ਨ ਬਦਲਦਾ ਰਹਿੰਦਾ ਹੈ, ਇਸ ਲਈ ਸਾਨੂੰ “ਸੋਚ-ਸਮਝ ਕੇ” ਫ਼ੈਸਲਾ ਕਰਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਅੱਖਾਂ ਬੰਦ ਕਰ ਕੇ ਕੋਈ ਵੀ ਫ਼ੈਸ਼ਨ ਨਹੀਂ ਕਰਾਂਗੇ। (4) ਅਸੀਂ ਜਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਤੇ ਤਿਆਰ ਹੁੰਦੇ ਹਾਂ, ਉਸ ਤੋਂ ਹਮੇਸ਼ਾ ਇਹ ਦਿਸਣਾ ਚਾਹੀਦਾ ਹੈ ਕਿ ਅਸੀਂ ਸੱਚੇ “ਪਰਮੇਸ਼ੁਰ ਦੀ ਭਗਤੀ” ਕਰਨ ਵਾਲੇ ਲੋਕ ਹਾਂ।—1 ਕੁਰਿੰਥੀਆਂ 10:31.

      2. ਪਹਿਰਾਵੇ ਦੇ ਮਾਮਲੇ ਵਿਚ ਸਾਨੂੰ ਭੈਣਾਂ-ਭਰਾਵਾਂ ਬਾਰੇ ਕਿਉਂ ਸੋਚਣਾ ਚਾਹੀਦਾ ਹੈ?

      ਸਾਨੂੰ ਸਾਰਿਆਂ ਨੂੰ ਆਪਣੀ ਪਸੰਦ ਦੇ ਕੱਪੜੇ ਪਾਉਣ ਦਾ ਹੱਕ ਹੈ। ਪਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਸਾਡਾ ਪਹਿਰਾਵਾ ਦੇਖ ਕੇ ਭੈਣਾਂ-ਭਰਾਵਾਂ ਨੂੰ ਕਿੱਦਾਂ ਲੱਗੇਗਾ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪਹਿਰਾਵੇ ਕਰਕੇ ਕਿਸੇ ਨੂੰ ਬੁਰਾ ਲੱਗੇ, ਸਗੋਂ ਅਸੀਂ ‘ਦੂਸਰਿਆਂ ਦਾ ਭਲਾ ਕਰ ਕੇ ਉਨ੍ਹਾਂ ਨੂੰ ਮਜ਼ਬੂਤ ਕਰਨਾ’ ਚਾਹੁੰਦੇ ਹਾਂ।—ਰੋਮੀਆਂ 15:1, 2 ਪੜ੍ਹੋ।

      3. ਸਾਡਾ ਪਹਿਰਾਵਾ ਦੇਖ ਕੇ ਲੋਕ ਕਿਸ ਤਰ੍ਹਾਂ ਸੱਚਾਈ ਵੱਲ ਖਿੱਚੇ ਚਲੇ ਆ ਸਕਦੇ ਹਨ?

      ਅਸੀਂ ਮੌਕੇ ਦੇ ਹਿਸਾਬ ਨਾਲ ਤਿਆਰ ਹੁੰਦੇ ਹਾਂ। ਇਸ ਲਈ ਜਦੋਂ ਅਸੀਂ ਸਭਾਵਾਂ ਅਤੇ ਪ੍ਰਚਾਰ ਵਿਚ ਜਾਂਦੇ ਹਾਂ, ਤਾਂ ਅਸੀਂ ਆਪਣੇ ਪਹਿਰਾਵੇ ਵੱਲ ਖ਼ਾਸ ਧਿਆਨ ਦਿੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦਾ ਧਿਆਨ ਸਾਡੇ ਸੰਦੇਸ਼ ਤੋਂ ਹਟ ਕੇ ਸਾਡੇ ਵੱਲ ਖਿੱਚਿਆ ਜਾਵੇ। ਇਸ ਦੀ ਬਜਾਇ, ਅਸੀਂ ਚਾਹੁੰਦੇ ਹਾਂ ਕਿ ਸਾਡਾ ਪਹਿਰਾਵਾ ਦੇਖ ਕੇ ਲੋਕ ਸੱਚਾਈ ਵੱਲ ਖਿੱਚੇ ਚਲੇ ਆਉਣ ਅਤੇ ‘ਸਾਡੇ ਮੁਕਤੀਦਾਤੇ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧੇ।’—ਤੀਤੁਸ 2:10.

      ਹੋਰ ਸਿੱਖੋ

      ਮਸੀਹੀ ਹੋਣ ਦੇ ਨਾਤੇ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡਾ ਪਹਿਰਾਵਾ ਢੁਕਵਾਂ ਹੈ? ਆਓ ਜਾਣੀਏ।

      ਦੋ ਆਦਮੀ ਜੱਜ ਦੇ ਸਾਮ੍ਹਣੇ ਖੜ੍ਹੇ ਹਨ। ਇਕ ਆਦਮੀ ਨੇ ਕੋਟ-ਪੈਂਟ ਪਾਇਆ ਹੈ ਅਤੇ ਦੂਸਰੇ ਨੇ ਫਟੀ ਹੋਈ ਜੀਨ, ਬੇਢੰਗੇ ਕੱਪੜੇ ਅਤੇ ਟੋਪੀ ਪਾਈ ਹੈ।

      ਸਾਡੇ ਪਹਿਰਾਵੇ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਅਸੀਂ ਅਧਿਕਾਰੀਆਂ ਦਾ ਆਦਰ ਕਰਦੇ ਹਾਂ ਜਾਂ ਨਹੀਂ। ਇਹ ਸੱਚ ਹੈ ਕਿ ਯਹੋਵਾਹ ਸਾਡਾ ਦਿਲ ਦੇਖਦਾ ਹੈ, ਪਰ ਸਾਡੇ ਪਹਿਰਾਵੇ ਤੋਂ ਵੀ ਦਿਸਣਾ ਚਾਹੀਦਾ ਹੈ ਕਿ ਅਸੀਂ ਉਸ ਦਾ ਆਦਰ ਕਰਦੇ ਹਾਂ

      4. ਸਾਡੇ ਪਹਿਰਾਵੇ ਤੋਂ ਯਹੋਵਾਹ ਲਈ ਆਦਰ ਝਲਕਣਾ ਚਾਹੀਦਾ ਹੈ

      ਆਪਣੇ ਪਹਿਰਾਵੇ ʼਤੇ ਧਿਆਨ ਦੇਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ? ਜ਼ਬੂਰ 47:2 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਅਸੀਂ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਹਾਂ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਕਿੱਦਾਂ ਦੇ ਕੱਪੜੇ ਪਾਵਾਂਗੇ?

      • ਕੀ ਸਭਾਵਾਂ ਅਤੇ ਪ੍ਰਚਾਰ ʼਤੇ ਜਾਣ ਵੇਲੇ ਆਪਣੇ ਪਹਿਰਾਵੇ ਵੱਲ ਧਿਆਨ ਦੇਣਾ ਜ਼ਰੂਰੀ ਹੈ? ਤੁਸੀਂ ਇੱਦਾਂ ਕਿਉਂ ਸੋਚਦੇ ਹੋ?

      5. ਪਹਿਰਾਵੇ ਦੇ ਮਾਮਲੇ ਵਿਚ ਅਸੀਂ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ?

      ਵੀਡੀਓ ਦੇਖੋ।

      ਵੀਡੀਓ: “ਸਾਰਾ ਕੁਝ ਯਹੋਵਾਹ ਦੀ ਮਹਿਮਾ ਲਈ ਕਰੋ”  (10:18)

      ਚਾਹੇ ਸਾਡੇ ਕੱਪੜੇ ਮਹਿੰਗੇ ਹੋਣ ਜਾਂ ਸਸਤੇ, ਪਰ ਇਹ ਸਾਫ਼-ਸੁਥਰੇ ਅਤੇ ਮੌਕੇ ਦੇ ਹਿਸਾਬ ਨਾਲ ਢੁਕਵੇਂ ਹੋਣੇ ਚਾਹੀਦੇ ਹਨ। 1 ਕੁਰਿੰਥੀਆਂ 10:24 ਅਤੇ 1 ਤਿਮੋਥਿਉਸ 2:9, 10 ਪੜ੍ਹੋ। ਫਿਰ ਚਰਚਾ ਕਰੋ ਕਿ ਅਸੀਂ ਇੱਦਾਂ ਦੇ ਕੱਪੜੇ ਕਿਉਂ ਨਹੀਂ ਪਾਉਣੇ ਚਾਹਾਂਗੇ . . .

      • ਜੋ ਜ਼ਿਆਦਾ ਹੀ ਢਿੱਲੇ ਅਤੇ ਬੇਢੰਗੇ ਹੋਣ।

      • ਜੋ ਤੰਗ ਜਾਂ ਛੋਟੇ ਹੋਣ ਜਾਂ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਮਨ ਵਿਚ ਗੰਦੇ ਖ਼ਿਆਲ ਆਉਣ।

      ਭਾਵੇਂ ਮਸੀਹੀ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਨ, ਫਿਰ ਵੀ ਉਹ ਇਸ ਤੋਂ ਯਹੋਵਾਹ ਦੀ ਸੋਚ ਜਾਣ ਸਕਦੇ ਹਨ। ਬਿਵਸਥਾ ਸਾਰ 22:5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਅੱਜ-ਕੱਲ੍ਹ ਆਦਮੀ ਔਰਤਾਂ ਵਰਗਾ ਅਤੇ ਔਰਤਾਂ ਆਦਮੀਆਂ ਵਰਗਾ ਪਹਿਰਾਵਾ ਪਾਉਂਦੀਆਂ ਤੇ ਹਾਰ-ਸ਼ਿੰਗਾਰ ਕਰਦੀਆਂ ਹਨ। ਪਰ ਸਾਨੂੰ ਇੱਦਾਂ ਕਿਉਂ ਨਹੀਂ ਕਰਨਾ ਚਾਹੀਦਾ?

      1 ਕੁਰਿੰਥੀਆਂ 10:32, 33 ਅਤੇ 1 ਯੂਹੰਨਾ 2:15, 16 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਸਾਨੂੰ ਕਿਉਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਪਹਿਰਾਵਾ ਦੇਖ ਕੇ ਆਲੇ-ਦੁਆਲੇ ਦੇ ਲੋਕਾਂ ਜਾਂ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਬੁਰਾ ਨਾ ਲੱਗੇ?

      • ਤੁਹਾਡੇ ਇਲਾਕੇ ਵਿਚ ਲੋਕ ਕਿਹੜੇ-ਕਿਹੜੇ ਸਟਾਈਲ ਦੇ ਕੱਪੜੇ ਪਾਉਂਦੇ ਹਨ?

      • ਕੀ ਤੁਹਾਨੂੰ ਲੱਗਦਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਸਟਾਈਲ ਮਸੀਹੀਆਂ ਨੂੰ ਸ਼ੋਭਾ ਨਹੀਂ ਦੇਣਗੇ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?

      ਅਸੀਂ ਆਪਣੀ ਪਸੰਦ ਦੇ ਕੱਪੜੇ ਪਾ ਕੇ ਵੀ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਾਂ

      ਅਲੱਗ-ਅਲੱਗ ਦੇਸ਼ ਅਤੇ ਉਮਰ ਦੇ ਆਦਮੀ-ਔਰਤਾਂ ਅਤੇ ਬੱਚਿਆਂ ਨੇ ਮਸੀਹੀਆਂ ਨੂੰ ਸ਼ੋਭਾ ਦੇਣ ਵਾਲੇ ਵੱਖੋ-ਵੱਖਰੇ ਸਟਾਈਲ ਦੇ ਕੱਪੜੇ ਪਾਏ ਹਨ ਅਤੇ ਉਨ੍ਹਾਂ ਦੇ ਵਾਲ਼ਾਂ ਦਾ ਸਟਾਈਲ ਵੀ ਇਕ-ਦੂਜੇ ਤੋਂ ਵੱਖਰਾ ਹੈ।

      ਕੁਝ ਲੋਕਾਂ ਦਾ ਕਹਿਣਾ ਹੈ: “ਮੇਰੀ ਮਰਜ਼ੀ, ਮੈਂ ਜੋ ਮਰਜ਼ੀ ਪਾਵਾਂ।”

      • ਕੀ ਤੁਹਾਨੂੰ ਵੀ ਇੱਦਾਂ ਹੀ ਲੱਗਦਾ ਹੈ? ਤੁਹਾਨੂੰ ਇੱਦਾਂ ਕਿਉਂ ਲੱਗਦਾ ਹੈ?

      ਹੁਣ ਤਕ ਅਸੀਂ ਸਿੱਖਿਆ

      ਜਦੋਂ ਅਸੀਂ ਸੋਚ-ਸਮਝ ਕੇ ਕੱਪੜੇ ਪਾਉਂਦੇ ਹਾਂ ਅਤੇ ਸਾਫ਼-ਸੁਥਰੇ ਤੇ ਸੋਹਣੇ ਦਿਸਦੇ ਹਾਂ, ਤਾਂ ਅਸੀਂ ਯਹੋਵਾਹ ਅਤੇ ਦੂਸਰਿਆਂ ਦਾ ਆਦਰ ਕਰਦੇ ਹਾਂ।

      ਤੁਸੀਂ ਕੀ ਕਹੋਗੇ?

      • ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਆਪਣੇ ਪਹਿਰਾਵੇ ਵੱਲ ਧਿਆਨ ਦੇਈਏ?

      • ਪਹਿਰਾਵੇ ਦੇ ਮਾਮਲੇ ਵਿਚ ਸਾਨੂੰ ਕਿਹੜੇ ਅਸੂਲ ਧਿਆਨ ਵਿਚ ਰੱਖਣੇ ਚਾਹੀਦੇ ਹਨ?

      • ਸਾਡਾ ਪਹਿਰਾਵਾ ਦੇਖ ਕੇ ਲੋਕ ਯਹੋਵਾਹ ਅਤੇ ਉਸ ਦੇ ਸੰਦੇਸ਼ ਬਾਰੇ ਕੀ ਰਾਇ ਕਾਇਮ ਕਰਨਗੇ?

      ਟੀਚਾ

      ਇਹ ਵੀ ਦੇਖੋ

      ਤੁਹਾਡੇ ਕੱਪੜਿਆਂ ਤੋਂ ਤੁਹਾਡੇ ਬਾਰੇ ਕੀ ਪਤਾ ਲੱਗਦਾ ਹੈ? ਆਓ ਜਾਣੀਏ।

      “ਮੈਂ ਕਿੱਦਾਂ ਦਾ ਲੱਗਦਾ ਹਾਂ?” (jw.org ʼਤੇ ਲੇਖ)

      ਟੈਟੂ ਬਣਵਾਉਣ ਤੋਂ ਪਹਿਲਾਂ ਤੁਹਾਨੂੰ ਚੰਗੀ ਤਰ੍ਹਾਂ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ?

      “ਟੈਟੂ ਬਣਵਾਉਣ ਬਾਰੇ ਬਾਈਬਲ ਕੀ ਕਹਿੰਦੀ ਹੈ?” (jw.org ʼਤੇ ਲੇਖ)

      ਜਾਣੋ ਕਿ ਪਹਿਰਾਵੇ ਦੇ ਮਾਮਲੇ ਵਿਚ ਸਾਨੂੰ ਹੋਰ ਕਿਨ੍ਹਾਂ ਅਸੂਲਾਂ ʼਤੇ ਧਿਆਨ ਦੇਣਾ ਚਾਹੀਦਾ ਹੈ।

      “ਕੀ ਤੁਹਾਡੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਤੋਂ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ?” (ਪਹਿਰਾਬੁਰਜ, ਸਤੰਬਰ 2016)

      ਇਕ ਔਰਤ ਲਈ ਇਹ ਸਮਝਣਾ ਔਖਾ ਸੀ ਕਿ ਪਹਿਰਾਵੇ ਦੇ ਮਾਮਲੇ ਵਿਚ ਸਾਰਿਆਂ ਦੀ ਆਪੋ-ਆਪਣੀ ਪਸੰਦ ਹੋ ਸਕਦੀ ਹੈ। ਜਾਣੋ ਕਿ ਸੱਚਾਈ ਸਿੱਖਣ ਤੋਂ ਬਾਅਦ ਉਸ ਨੇ ਆਪਣੀ ਸੋਚ ਕਿੱਦਾਂ ਬਦਲੀ।

      “ਕੱਪੜੇ ਅਤੇ ਹਾਰ-ਸ਼ਿੰਗਾਰ ਮੇਰੇ ਲਈ ਇਕ ਰੁਕਾਵਟ ਸੀ” (ਜਾਗਰੂਕ ਬਣੋ!  ਲੇਖ)

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ