ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਹ ਪਿਆਰ ਪੈਦਾ ਕਰੋ ਜੋ ਕਦੇ ਟਲਦਾ ਨਹੀਂ
    ਪਹਿਰਾਬੁਰਜ—2009 | ਦਸੰਬਰ 15
    • 13. (ੳ) ਸਾਲ 2010 ਦਾ ਮੁੱਖ ਹਵਾਲਾ ਕੀ ਹੈ? (ਅ) ਕਿਸ ਅਰਥ ਵਿਚ ਪਿਆਰ ਕਦੇ ਨਹੀਂ ਟਲੇਗਾ?

      13 ਪੌਲੁਸ ਅੱਗੋਂ ਦੱਸਦਾ ਹੈ ਕਿ ਪਿਆਰ ਕੀ ਹੈ ਅਤੇ ਕੀ ਨਹੀਂ। (1 ਕੁਰਿੰਥੀਆਂ 13:4-8 ਪੜ੍ਹੋ।) ਹੁਣ ਧਿਆਨ ਦਿਓ ਕਿ ਇਸ ਤਰ੍ਹਾਂ ਦਾ ਪਿਆਰ ਦਿਖਾਉਣ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ। ਜ਼ਰਾ 7ਵੀਂ ਆਇਤ ਦੇ ਆਖ਼ਰੀ ਲਫ਼ਜ਼ਾਂ ਅਤੇ 8ਵੀਂ ਆਇਤ ਦੇ ਪਹਿਲੇ ਵਾਕ ʼਤੇ ਧਿਆਨ ਦਿਓ: ‘ਪ੍ਰੇਮ ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।’ ਇਹ ਸਾਲ 2010 ਦਾ ਮੁੱਖ ਹਵਾਲਾ ਹੋਵੇਗਾ। ਧਿਆਨ ਦਿਓ ਕਿ 8ਵੀਂ ਆਇਤ ਵਿਚ ਪੌਲੁਸ ਨੇ ਕਿਹਾ ਕਿ ਪਵਿੱਤਰ ਸ਼ਕਤੀ ਦੇ ਜ਼ਰੀਏ ਮਿਲੀਆਂ ਦਾਤਾਂ ਖ਼ਤਮ ਹੋ ਜਾਣਗੀਆਂ ਜਿਨ੍ਹਾਂ ਵਿਚ ਭਵਿੱਖਬਾਣੀਆਂ ਕਰਨੀਆਂ ਅਤੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣੀਆਂ ਸ਼ਾਮਲ ਸੀ। ਇਹ ਦਾਤਾਂ ਉਦੋਂ ਵਰਤੀਆਂ ਜਾਂਦੀਆਂ ਸਨ ਜਦੋਂ ਮਸੀਹੀ ਕਲੀਸਿਯਾ ਨਵੀਂ-ਨਵੀਂ ਬਣੀ ਸੀ। ਇਹ ਸਭ ਦਾਤਾਂ ਮੁੱਕ ਜਾਣੀਆਂ ਸਨ, ਪਰ ਪਿਆਰ ਹਮੇਸ਼ਾ ਰਹੇਗਾ। ਯਹੋਵਾਹ ਪਿਆਰ ਦੀ ਮੂਰਤ ਹੈ ਜੋ ਹਮੇਸ਼ਾ ਲਈ ਜੀਉਂਦਾ ਰਹੇਗਾ। ਸੋ ਪਿਆਰ ਕਦੇ ਨਹੀਂ ਟਲੇਗਾ ਯਾਨੀ ਹਮੇਸ਼ਾ ਲਈ ਰਹੇਗਾ।—1 ਯੂਹੰ. 4:8.

  • ਉਹ ਪਿਆਰ ਪੈਦਾ ਕਰੋ ਜੋ ਕਦੇ ਟਲਦਾ ਨਹੀਂ
    ਪਹਿਰਾਬੁਰਜ—2009 | ਦਸੰਬਰ 15
    • ਪ੍ਰੇਮ ਕਦੇ ਟਲਦਾ ਨਹੀਂ

      20, 21.  (ੳ)  ਪਿਆਰ ਕਿਉਂ ਹਰ ਹਾਲ ਵਿਚ ਕੰਮ ਆਉਂਦਾ ਹੈ? (ਅ) ਤੁਸੀਂ ਕਿਉਂ ਪਿਆਰ ਦੇ ਸ੍ਰੇਸ਼ਟ ਮਾਰਗ ਉੱਤੇ ਚੱਲਣਾ ਚਾਹੁੰਦੇ ਹੋ?

      20 ਅੱਜ ਅਸੀਂ ਦੇਖ ਸਕਦੇ ਹਾਂ ਕਿ ਪਿਆਰ ਦੇ ਸ੍ਰੇਸ਼ਟ ਮਾਰਗ ʼਤੇ ਚੱਲਣਾ ਕਿੰਨੀ ਵਧੀਆ ਗੱਲ ਹੈ! ਸੱਚ-ਮੁੱਚ, ਪਿਆਰ ਹੀ ਹਰ ਹਾਲ ਵਿਚ ਕੰਮ ਆਉਂਦਾ ਹੈ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਇਸ ਗੱਲ ʼਤੇ ਕਿਵੇਂ ਜ਼ੋਰ ਦਿੱਤਾ। ਪਹਿਲਾਂ ਉਸ ਨੇ ਕਿਹਾ ਕਿ ਪਵਿੱਤਰ ਸ਼ਕਤੀ ਦੁਆਰਾ ਮਿਲੀਆਂ ਦਾਤਾਂ ਜਾਂਦੀਆਂ ਰਹਿਣਗੀਆਂ ਅਤੇ ਨਵੀਂ-ਨਵੀਂ ਬਣੀ ਛੋਟੀ ਜਿਹੀ ਮਸੀਹੀ ਕਲੀਸਿਯਾ ਵੱਡੀ ਹੁੰਦੀ ਜਾਵੇਗੀ। ਫਿਰ ਉਸ ਨੇ ਕਿਹਾ: “ਹੁਣ ਤਾਂ ਨਿਹਚਾ, ਆਸ਼ਾ, ਪ੍ਰੇਮ, ਏਹ ਤਿੰਨੇ ਰਹਿੰਦੇ ਹਨ ਪਰ ਏਹਨਾਂ ਵਿੱਚੋਂ ਉੱਤਮ ਪ੍ਰੇਮ ਹੀ ਹੈ।”—1 ਕੁਰਿੰ. 13:13.

      21 ਜਿਨ੍ਹਾਂ ਗੱਲਾਂ ਵਿਚ ਅਸੀਂ ਹੁਣ ਨਿਹਚਾ ਕਰਦੇ ਹਾਂ, ਉਹ ਅਖ਼ੀਰ ਵਿਚ ਹਕੀਕਤ ਬਣ ਜਾਣਗੀਆਂ ਤੇ ਸਾਨੂੰ ਫਿਰ ਉਨ੍ਹਾਂ ਵਿਚ ਨਿਹਚਾ ਕਰਨ ਦੀ ਲੋੜ ਨਹੀਂ ਪਵੇਗੀ। ਨਾਲੇ ਇਸ ਵੇਲੇ ਅਸੀਂ ਵਾਅਦਿਆਂ ਦੇ ਪੂਰੇ ਹੋਣ ਦੀ ਆਸ਼ਾ ਰੱਖਦੇ ਹਾਂ। ਉਨ੍ਹਾਂ ਵਾਅਦਿਆਂ ਮੁਤਾਬਕ ਸਭ ਕੁਝ ਨਵਾਂ ਬਣਨ ਤੋਂ ਬਾਅਦ ਸਾਨੂੰ ਆਸ਼ਾ ਰੱਖਣ ਦੀ ਲੋੜ ਨਹੀਂ ਪਵੇਗੀ। ਪਰ ਪਿਆਰ ਬਾਰੇ ਕੀ ਕਿਹਾ ਜਾ ਸਕਦਾ ਹੈ? ਉਹ ਕਦੀ ਨਹੀਂ ਟਲੇਗਾ। ਉਹ ਹਮੇਸ਼ਾ ਰਹੇਗਾ। ਅਸੀਂ ਹਮੇਸ਼ਾ ਲਈ ਜੀਵਾਂਗੇ, ਇਸ ਲਈ ਅਸੀਂ ਪਰਮੇਸ਼ੁਰ ਦੇ ਪਿਆਰ ਦੇ ਪਹਿਲੂਆਂ ਨੂੰ ਹੋਰ ਚੰਗੀ ਤਰ੍ਹਾਂ ਦੇਖਾਂ-ਸਮਝਾਂਗੇ। ਸੋ ਜੇ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਿਆਂ ਨਾ ਟਲਣ ਵਾਲੇ ਪਿਆਰ ਦੇ ਸ੍ਰੇਸ਼ਟ ਮਾਰਗ ʼਤੇ ਚੱਲਦੇ ਹਾਂ, ਤਾਂ ਅਸੀਂ ਹਮੇਸ਼ਾ ਲਈ ਜ਼ਿੰਦਾ ਰਹਿ ਸਕਦੇ ਹਾਂ।—1 ਯੂਹੰ. 2:17.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ