ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w22 ਸਤੰਬਰ ਸਫ਼ਾ 27
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਮਿਲਦੀ-ਜੁਲਦੀ ਜਾਣਕਾਰੀ
  • ‘ਮੁਰਦੇ ਜੀ ਉੱਠਣਗੇ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਮਰੇ ਹੋਏ ਜ਼ਰੂਰ ਜੀਉਂਦੇ ਹੋਣਗੇ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਜੀ ਉਠਾਏ ਜਾਣ ਦੀ ਉਮੀਦ ਰਾਹੀਂ ਹਿੰਮਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • “ਮਰੇ ਹੋਏ ਲੋਕਾਂ ਨੂੰ ਕਿਵੇਂ ਜੀਉਂਦਾ ਕੀਤਾ ਜਾਵੇਗਾ?”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
w22 ਸਤੰਬਰ ਸਫ਼ਾ 27
ਸ਼ਾਊਲ ਜ਼ਮੀਨ ʼਤੇ ਡਿਗਿਆ ਹੋਇਆ ਅਤੇ ਉਸ ਦੀਆਂ ਅੱਖਾਂ ਵਿਚ ਤੇਜ਼ ਰੋਸ਼ਨੀ ਪੈ ਰਹੀ ਹੈ। ਉਸ ਦੇ ਲਾਗੇ ਕੁਝ ਯਹੂਦੀ ਆਦਮੀ ਹਨ।

ਪਾਠਕਾਂ ਵੱਲੋਂ ਸਵਾਲ

ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ ਕਿ ਉਹ “ਸਮੇਂ ਤੋਂ ਪਹਿਲਾਂ ਜੰਮਿਆ” ਸੀ? (1 ਕੁਰਿੰਥੀਆਂ 15:8)

ਪੌਲੁਸ ਨੇ 1 ਕੁਰਿੰਥੀਆਂ 15:8 ਵਿਚ ਲਿਖਿਆ: “ਅਖ਼ੀਰ ਵਿਚ ਉਹ ਮੇਰੇ ਸਾਮ੍ਹਣੇ ਵੀ ਪ੍ਰਗਟ ਹੋਇਆ, ਜਿਵੇਂ ਮੈਂ ਸਮੇਂ ਤੋਂ ਪਹਿਲਾਂ ਜੰਮਿਆ ਹੋਵਾਂ।” ਪਹਿਲਾਂ ਸਾਡੀ ਸਮਝ ਇਹ ਸੀ ਕਿ ਪੌਲੁਸ ਇੱਥੇ ਉਸ ਘਟਨਾ ਦਾ ਜ਼ਿਕਰ ਕਰ ਰਿਹਾ ਸੀ ਜਦੋਂ ਉਸ ਨੇ ਦਰਸ਼ਣ ਵਿਚ ਯਿਸੂ ਨੂੰ ਸਵਰਗ ਵਿਚ ਦੇਖਿਆ ਸੀ। ਉਸ ਲਈ ਇਹ ਦਰਸ਼ਣ ਇਸ ਤਰ੍ਹਾਂ ਸੀ ਜਿਵੇਂ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਸਵਰਗ ਵਿਚ ਜ਼ਿੰਦਗੀ ਮਿਲ ਗਈ ਹੋਵੇ, ਜਦ ਕਿ ਚੁਣੇ ਹੋਏ ਮਸੀਹੀਆਂ ਨੂੰ ਸਦੀਆਂ ਬਾਅਦ ਜਾ ਕੇ ਸਵਰਗ ਲਈ ਜੀਉਂਦਾ ਕੀਤਾ ਜਾਣ ਲੱਗਾ। ਪਰ ਹੋਰ ਅਧਿਐਨ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਸ ਆਇਤ ਬਾਰੇ ਸਾਡੀ ਸਮਝ ਵਿਚ ਸੁਧਾਰ ਕਰਨ ਦੀ ਲੋੜ ਹੈ।

ਇਹ ਸੱਚ ਹੈ ਕਿ ਪੌਲੁਸ ਉਸ ਘਟਨਾ ਦੀ ਗੱਲ ਕਰ ਰਿਹਾ ਸੀ ਜਦੋਂ ਉਹ ਮਸੀਹੀ ਬਣਿਆ ਸੀ। ਪਰ ਉਸ ਦੇ ਕਹਿਣ ਦਾ ਕੀ ਮਤਲਬ ਸੀ ਕਿ ਉਹ “ਸਮੇਂ ਤੋਂ ਪਹਿਲਾਂ ਜੰਮਿਆ” ਸੀ? ਇਸ ਦੇ ਕਈ ਮਤਲਬ ਹੋ ਸਕਦੇ ਹਨ।

ਅਚਾਨਕ ਮਸੀਹੀ ਬਣਨਾ ਪੌਲੁਸ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਹੋਣ ਨਾਲ ਮਾਪੇ ਬਹੁਤ ਹੈਰਾਨ-ਪਰੇਸ਼ਾਨ ਹੋ ਜਾਂਦੇ ਹਨ। ਪੌਲੁਸ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ। (ਉਸ ਸਮੇਂ ਉਹ ਸੌਲੁਸ ਦੇ ਨਾਂ ਤੋਂ ਜਾਣਿਆ ਜਾਂਦਾ ਸੀ।) ਜਦੋਂ ਉਹ ਦਮਿਸਕ ਦੇ ਮਸੀਹੀਆਂ ʼਤੇ ਜ਼ੁਲਮ ਢਾਹੁਣ ਜਾ ਰਿਹਾ ਸੀ, ਉਦੋਂ ਉਸ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਹ ਦਰਸ਼ਣ ਵਿਚ ਯਿਸੂ ਨੂੰ ਦੇਖੇਗਾ ਅਤੇ ਮਸੀਹੀ ਬਣ ਜਾਵੇਗਾ। ਜਿਨ੍ਹਾਂ ਮਸੀਹੀਆਂ ʼਤੇ ਉਹ ਜ਼ੁਲਮ ਢਾਹੁਣ ਜਾ ਰਿਹਾ ਸੀ, ਉਹ ਵੀ ਉਸ ਦੇ ਮਸੀਹੀ ਬਣਨ ਤੇ ਹੈਰਾਨ ਰਹਿ ਗਏ ਹੋਣੇ। ਇਸ ਤੋਂ ਇਲਾਵਾ, ਇਸ ਦਰਸ਼ਣ ਕਰਕੇ ਉਸ ਨੂੰ ਇੰਨਾ ਸਦਮਾ ਲੱਗਾ ਕਿ ਕੁਝ ਸਮੇਂ ਲਈ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ।​—ਰਸੂ. 9:1-9, 17-19.

ਪੌਲੁਸ “ਗ਼ਲਤ ਸਮੇਂ ʼਤੇ” ਮਸੀਹੀ ਬਣਿਆ। ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਸਮੇਂ ਤੋਂ ਪਹਿਲਾਂ ਜੰਮਿਆ” ਕੀਤਾ ਗਿਆ ਹੈ, ਉਸ ਦਾ ਮਤਲਬ ਇਹ ਵੀ ਹੋ ਸਕਦਾ ਹੈ “ਗ਼ਲਤ ਸਮੇਂ ʼਤੇ ਜੰਮਣਾ।” ਦ ਜਰੂਸਲਮ ਬਾਈਬਲ ਵਿਚ ਇਹ ਆਇਤ ਇਸ ਤਰ੍ਹਾਂ ਲਿਖੀ ਗਈ ਹੈ: “ਜਿਵੇਂ ਮੈਂ ਉਦੋਂ ਜੰਮਿਆ ਹੋਵਾਂ ਜਦੋਂ ਕਿਸੇ ਨੇ ਉਮੀਦ ਨਹੀਂ ਕੀਤੀ ਸੀ।” ਧਿਆਨ ਦਿਓ ਕਿ ਇਹ ਗੱਲ ਲਿਖਣ ਤੋਂ ਪਹਿਲਾਂ ਉਸ ਨੇ ਉਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਸਾਮ੍ਹਣੇ ਯਿਸੂ ਸਵਰਗ ਜਾਣ ਤੋਂ ਪਹਿਲਾਂ ਪ੍ਰਗਟ ਹੋਇਆ ਸੀ। (1 ਕੁਰਿੰ. 15:4-8) ਪਰ ਉਸ ਨੂੰ ਯਿਸੂ ਨੂੰ ਸਵਰਗ ਜਾਣ ਤੋਂ ਪਹਿਲਾਂ ਦੇਖਣ ਦਾ ਮੌਕਾ ਨਹੀਂ ਮਿਲਿਆ। ਫਿਰ ਵੀ ਇਸ ਦਰਸ਼ਣ ਵਿਚ ਉਸ ਨੂੰ ਯਿਸੂ ਨੂੰ ਦੇਖਣ ਦਾ ਮੌਕਾ ਮਿਲਿਆ, ਭਾਵੇਂ ਕਿ ਇਹ ਇਵੇਂ ਸੀ, ਜਿਵੇਂ “ਗ਼ਲਤ ਸਮੇਂ ʼਤੇ” ਯਾਨੀ ਜਦੋਂ ਉਸ ਨੇ ਇਸ ਦੀ ਉਮੀਦ ਵੀ ਨਹੀਂ ਕੀਤੀ ਸੀ।

ਪੌਲੁਸ ਖ਼ੁਦ ਨੂੰ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਸਮਝਦਾ ਸੀ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਪੌਲੁਸ ਨੇ ਆਪਣੇ ਬਾਰੇ ਇੱਦਾਂ ਕਿਹਾ, ਤਾਂ ਸ਼ਾਇਦ ਉਹ ਖ਼ੁਦ ਨੂੰ ਨਾਕਾਬਲ ਜਾਂ ਨੀਵਾਂ ਸਮਝ ਰਿਹਾ ਸੀ। ਉਸ ਨੂੰ ਲੱਗਦਾ ਸੀ ਕਿ ਉਹ ਯਿਸੂ ਦਾ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਸੀ। ਧਿਆਨ ਦਿਓ ਕਿ ਉਸ ਨੇ ਅਗਲੀਆਂ ਆਇਤਾਂ ਵਿਚ ਇਹੀ ਕਿਹਾ: “ਮੈਂ ਸਾਰੇ ਰਸੂਲਾਂ ਵਿੱਚੋਂ ਛੋਟਾ ਰਸੂਲ ਹਾਂ ਅਤੇ ਮੈਂ ਤਾਂ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ੁਰ ਦੀ ਮੰਡਲੀ ਉੱਤੇ ਅਤਿਆਚਾਰ ਕੀਤੇ ਸਨ। ਪਰ ਅੱਜ ਮੈਂ ਜੋ ਵੀ ਹਾਂ, ਉਹ ਪਰਮੇਸ਼ੁਰ ਦੀ ਅਪਾਰ ਕਿਰਪਾ ਦੇ ਕਾਰਨ ਹੀ ਹਾਂ।”​—1 ਕੁਰਿੰ. 15:9, 10.

ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਇੱਥੇ ਸ਼ਾਇਦ ਦੱਸਣਾ ਚਾਹੁੰਦਾ ਸੀ ਕਿ ਉਸ ਨੇ ਦਰਸ਼ਣ ਵਿਚ ਯਿਸੂ ਨੂੰ ਦੇਖਣ ਅਤੇ ਮਸੀਹੀ ਬਣਨ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਜਾਂ ਸ਼ਾਇਦ ਉਹ ਕਹਿਣਾ ਚਾਹੁੰਦਾ ਸੀ ਕਿ ਉਹ ਅਜਿਹੇ ਸਮੇਂ ʼਤੇ ਮਸੀਹੀ ਬਣਿਆ ਜਦੋਂ ਉਸ ਨੂੰ ਕੋਈ ਉਮੀਦ ਵੀ ਨਹੀਂ ਸੀ। ਇਹ ਵੀ ਹੋ ਸਕਦਾ ਹੈ ਕਿ ਪੌਲੁਸ ਕਹਿਣਾ ਚਾਹੁੰਦਾ ਸੀ ਕਿ ਉਹ ਇਸ ਦਰਸ਼ਣ ਨੂੰ ਦੇਖਣ ਦੇ ਲਾਇਕ ਨਹੀਂ ਸੀ। ਉਸ ਦੇ ਕਹਿਣ ਦਾ ਜੋ ਵੀ ਮਤਲਬ ਸੀ, ਪਰ ਇਕ ਗੱਲ ਤਾਂ ਪੱਕੀ ਹੈ ਕਿ ਉਸ ਲਈ ਇਹ ਦਰਸ਼ਣ ਬਹੁਤ ਖ਼ਾਸ ਸੀ। ਇਸ ਤੋਂ ਪੌਲੁਸ ਨੂੰ ਪੱਕਾ ਯਕੀਨ ਹੋ ਗਿਆ ਕਿ ਯਿਸੂ ਮਰਿਆ ਵਿੱਚੋਂ ਜੀਉਂਦਾ ਹੋ ਗਿਆ ਸੀ। ਇਸੇ ਕਰਕੇ ਪੌਲੁਸ ਜਦੋਂ ਵੀ ਪ੍ਰਚਾਰ ਕਰਦਿਆਂ ਯਿਸੂ ਦੇ ਜੀਉਂਦਾ ਕੀਤੇ ਜਾਣ ਬਾਰੇ ਦੱਸਦਾ ਸੀ, ਤਾਂ ਉਹ ਅਕਸਰ ਇਸ ਦਰਸ਼ਣ ਦਾ ਜ਼ਿਕਰ ਕਰਦਾ ਸੀ।​—ਰਸੂ. 22:6-11; 26:13-18.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ