-
“ਮੈਨੂੰ ਵੀ ਇਹ ਆਸ਼ਾ ਹੈ”ਪਹਿਰਾਬੁਰਜ (ਸਟੱਡੀ)—2017 | ਦਸੰਬਰ
-
-
15. ਯਿਸੂ ਨੂੰ “ਪਹਿਲਾ ਫਲ” ਕਿਉਂ ਕਿਹਾ ਗਿਆ?
15 ਯਿਸੂ ਸਭ ਤੋਂ ਪਹਿਲਾਂ ਵਿਅਕਤੀ ਸੀ ਜਿਸ ਨੂੰ ਜੀਉਂਦਾ ਕਰ ਕੇ ਸਵਰਗ ਲੈ ਜਾਇਆ ਗਿਆ ਸੀ ਅਤੇ ਉਸ ਦਾ ਇਸ ਤਰ੍ਹਾਂ ਜੀ ਉਠਾਏ ਜਾਣਾ ਸਭ ਤੋਂ ਅਹਿਮ ਸੀ। (ਰਸੂ. 26:23) ਪਰ ਉਹ ਇਕੱਲਾ ਨਹੀਂ ਸੀ ਜਿਸ ਨੂੰ ਜੀਉਂਦਾ ਕਰ ਕੇ ਸਵਰਗ ਲੈ ਜਾਇਆ ਗਿਆ। ਯਿਸੂ ਨੇ ਵਾਅਦਾ ਕੀਤਾ ਕਿ ਉਸ ਦੇ ਵਫ਼ਾਦਾਰ ਰਸੂਲ ਉਸ ਨਾਲ ਸਵਰਗ ਵਿਚ ਰਾਜ ਕਰਨਗੇ। (ਲੂਕਾ 22:28-30) ਪਰ ਉਨ੍ਹਾਂ ਨੂੰ ਇਹ ਇਨਾਮ ਮਰਨ ਤੋਂ ਬਾਅਦ ਹੀ ਮਿਲਦਾ ਹੈ। ਉਨ੍ਹਾਂ ਨੂੰ ਵੀ ਯਿਸੂ ਵਾਂਗ ਸਵਰਗੀ ਸਰੀਰ ਦਿੱਤਾ ਜਾਂਦਾ ਹੈ। ਪੌਲੁਸ ਨੇ ਲਿਖਿਆ: “ਜਿਹੜੇ ਲੋਕ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਨ੍ਹਾਂ ਵਿੱਚੋਂ ਮਸੀਹ ਨੂੰ ਸਭ ਤੋਂ ਪਹਿਲਾਂ ਜੀਉਂਦਾ ਕਰ ਦਿੱਤਾ ਗਿਆ ਹੈ।” ਪੌਲੁਸ ਨੇ ਕਿਹਾ ਕਿ ਹੋਰ ਵੀ ਜੀਉਂਦੇ ਹੋਣਗੇ ਅਤੇ ਸਵਰਗ ਵਿਚ ਜਾਣਗੇ। ਉਸ ਨੇ ਕਿਹਾ: “ਸਾਰਿਆਂ ਨੂੰ ਆਪੋ-ਆਪਣੀ ਵਾਰੀ ਸਿਰ: ਸਭ ਤੋਂ ਪਹਿਲਾਂ ਮਸੀਹ ਨੂੰ ਤੇ ਫਿਰ ਉਸ ਦੀ ਮੌਜੂਦਗੀ ਦੌਰਾਨ ਉਨ੍ਹਾਂ ਨੂੰ ਜਿਹੜੇ ਮਸੀਹ ਦੇ ਹਨ।”—1 ਕੁਰਿੰ. 15:20, 23, ਫੁਟਨੋਟ।
16. ਕਿਹੜੀ ਗੱਲ ਤੋਂ ਸੰਕੇਤ ਮਿਲਦਾ ਹੈ ਕਿ ਸਵਰਗ ਲਈ ਜੀ ਉਠਾਏ ਜਾਣਾ ਕਦੋਂ ਸ਼ੁਰੂ ਹੋਣਾ ਸੀ?
16 ਪੌਲੁਸ ਦੀ ਗੱਲ ਤੋਂ ਸਾਨੂੰ ਸੰਕੇਤ ਮਿਲਦਾ ਹੈ ਕਿ ਸਵਰਗ ਲਈ ਜੀ ਉਠਾਏ ਜਾਣਾ ਕਦੋਂ ਸ਼ੁਰੂ ਹੋਣਾ ਸੀ। ਇਹ ਯਿਸੂ ਦੀ “ਮੌਜੂਦਗੀ ਦੌਰਾਨ” ਹੋਇਆ। ਬਹੁਤ ਸਾਲਾਂ ਤੋਂ ਯਹੋਵਾਹ ਦੇ ਗਵਾਹ ਬਾਈਬਲ ਤੋਂ ਸਬੂਤ ਦਿੰਦੇ ਆਏ ਹਨ ਕਿ ਯਿਸੂ ਦੀ “ਮੌਜੂਦਗੀ” 1914 ਤੋਂ ਸ਼ੁਰੂ ਹੋਈ। ਅੱਜ ਵੀ ਉਸ ਦੀ ਮੌਜੂਦਗੀ ਦਾ ਸਮਾਂ ਖ਼ਤਮ ਨਹੀਂ ਹੋਇਆ ਅਤੇ ਇਸ ਦੁਸ਼ਟ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ।
17, 18. ਮਸੀਹ ਦੀ ਮੌਜੂਦਗੀ ਦੌਰਾਨ ਬਾਕੀ ਚੁਣੇ ਹੋਏ ਮਸੀਹੀਆਂ ਨਾਲ ਕੀ ਹੋਵੇਗਾ?
17 ਬਾਈਬਲ ਵਿਚ ਸਵਰਗ ਲਈ ਜੀ ਉਠਾਏ ਜਾਣ ਬਾਰੇ ਹੋਰ ਵੀ ਬਹੁਤ ਕੁਝ ਦੱਸਿਆ ਗਿਆ ਹੈ: “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਗੱਲੋਂ ਵੀ ਅਣਜਾਣ ਨਾ ਰਹੋ ਕਿ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਨਾਲ ਕੀ ਹੋਵੇਗਾ . . . ਜੇ ਸਾਨੂੰ ਨਿਹਚਾ ਹੈ ਕਿ ਯਿਸੂ ਮਰਿਆ ਅਤੇ ਦੁਬਾਰਾ ਜੀਉਂਦਾ ਹੋਇਆ ਸੀ, ਤਾਂ ਸਾਨੂੰ ਇਹ ਵੀ ਨਿਹਚਾ ਹੈ ਕਿ ਯਿਸੂ ਦੇ ਪਿੱਛੇ-ਪਿੱਛੇ ਚੱਲਣ ਕਰਕੇ ਜਿਹੜੇ ਲੋਕ ਮੌਤ ਦੀ ਨੀਂਦ ਸੌਂ ਗਏ ਹਨ, ਉਨ੍ਹਾਂ ਨੂੰ ਵੀ ਪਰਮੇਸ਼ੁਰ ਜੀਉਂਦਾ ਕਰ ਕੇ ਮਸੀਹ ਦੇ ਨਾਲ ਮਿਲਾਵੇਗਾ . . . ਸਾਡੇ ਵਿੱਚੋਂ ਜਿਹੜੇ ਪ੍ਰਭੂ ਦੀ ਮੌਜੂਦਗੀ ਦੌਰਾਨ ਜੀ ਰਹੇ ਹੋਣਗੇ, ਉਨ੍ਹਾਂ ਨੂੰ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਤੋਂ ਪਹਿਲਾਂ ਸਵਰਗ ਨਹੀਂ ਲਿਜਾਇਆ ਜਾਵੇਗਾ; ਕਿਉਂਕਿ ਪ੍ਰਭੂ ਆਪ ਮਹਾਂ ਦੂਤ ਵਜੋਂ ਹੁਕਮ ਦਿੰਦਾ ਹੋਇਆ . . . ਸਵਰਗੋਂ ਥੱਲੇ ਆਵੇਗਾ ਅਤੇ ਮਸੀਹ ਦੇ ਜਿਹੜੇ ਚੇਲੇ ਮੌਤ ਦੀ ਨੀਂਦ ਸੌਂ ਚੁੱਕੇ ਹਨ, ਉਹ ਪਹਿਲਾਂ ਜੀਉਂਦੇ ਹੋ ਜਾਣਗੇ। ਅਤੇ ਫਿਰ ਅਸੀਂ ਜਿਹੜੇ ਪ੍ਰਭੂ ਦੀ ਮੌਜੂਦਗੀ ਦੌਰਾਨ ਜੀ ਰਹੇ ਹੋਵਾਂਗੇ, ਉਨ੍ਹਾਂ ਦੇ ਨਾਲ ਹੋਣ ਲਈ ਅਤੇ ਹਵਾ ਵਿਚ ਪ੍ਰਭੂ ਨੂੰ ਮਿਲਣ ਲਈ ਬੱਦਲਾਂ ਵਿਚ ਉਠਾਏ ਜਾਵਾਂਗੇ; ਅਤੇ ਇਸ ਤਰ੍ਹਾਂ ਅਸੀਂ ਹਮੇਸ਼ਾ ਪ੍ਰਭੂ ਦੇ ਨਾਲ ਰਹਾਂਗੇ।”—1 ਥੱਸ. 4:13-17.
18 ਮਸੀਹ ਦੀ “ਮੌਜੂਦਗੀ” ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਸਵਰਗ ਲਈ ਜੀ ਉਠਾਏ ਜਾਣਾ ਸ਼ੁਰੂ ਹੋਇਆ। ਜਿਹੜੇ ਚੁਣੇ ਹੋਏ ਮਸੀਹੀ ਮਹਾਂਕਸ਼ਟ ਦੌਰਾਨ ਬਚਣਗੇ ਉਨ੍ਹਾਂ ਨੂੰ ‘ਬੱਦਲਾਂ ਵਿਚ ਉਠਾਇਆ ਜਾਵੇਗਾ।’ ਇਸ ਦਾ ਕੀ ਮਤਲਬ ਹੈ? ਜਿਨ੍ਹਾਂ ਨੂੰ ‘ਬੱਦਲਾਂ ਵਿਚ ਉਠਾਇਆ ਜਾਵੇਗਾ’ “ਉਹ ਮੌਤ ਦੀ ਨੀਂਦ ਨਹੀਂ ਸੌਣਗੇ” ਯਾਨੀ ਉਹ ਲੰਬੇ ਸਮੇਂ ਤਕ ਮੌਤ ਦੀ ਨੀਂਦ ਨਹੀਂ ਸੁੱਤੇ ਰਹਿਣਗੇ। ਇਸ ਦੀ ਬਜਾਇ, ਉਹ “ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ” ਜਾਣਗੇ।—1 ਕੁਰਿੰ. 15:51, 52; ਮੱਤੀ 24:31.
-
-
“ਮੈਨੂੰ ਵੀ ਇਹ ਆਸ਼ਾ ਹੈ”ਪਹਿਰਾਬੁਰਜ (ਸਟੱਡੀ)—2017 | ਦਸੰਬਰ
-
-
20. ਅਸੀਂ ਇਹ ਉਮੀਦ ਕਿਉਂ ਰੱਖ ਸਕਦੇ ਹਾਂ ਕਿ ਮੁੜ ਜੀ ਉਠਾਏ ਜਾਣਾ ਢੰਗ ਸਿਰ ਹੋਵੇਗਾ?
20 ਬਾਈਬਲ ਦੱਸਦੀ ਹੈ ਕਿ ਜਿਨ੍ਹਾਂ ਨੂੰ ਸਵਰਗ ਜਾਣ ਲਈ ਜੀ ਉਠਾਇਆ ਜਾਵੇਗਾ ਉਹ “ਆਪੋ-ਆਪਣੀ ਵਾਰੀ ਸਿਰ” ਜੀ ਉਠਾਏ ਜਾਣਗੇ। (1 ਕੁਰਿੰ. 15:23) ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਧਰਤੀ ਉੱਤੇ ਵੀ ਜੀ ਉਠਾਏ ਜਾਣਾ ਗੜਬੜੀ ਨਾਲ ਨਹੀਂ, ਸਗੋਂ ਸਹੀ ਢੰਗ ਨਾਲ ਹੋਵੇਗਾ। ਪਰ ਅਸੀਂ ਸ਼ਾਇਦ ਕਹੀਏ: ਕੀ ਹੁਣੇ-ਹੁਣੇ ਮਰਨ ਵਾਲਿਆਂ ਨੂੰ ਯਿਸੂ ਦੇ ਹਜ਼ਾਰ ਸਾਲ ਦੇ ਰਾਜ਼ ਦੀ ਸ਼ੁਰੂਆਤ ਵਿਚ ਹੀ ਜੀ ਉਠਾਇਆ ਜਾਵੇਗਾ ਅਤੇ ਕੀ ਉਨ੍ਹਾਂ ਦਾ ਸੁਆਗਤ ਕਰਨ ਵਾਲੇ ਉਨ੍ਹਾਂ ਦੇ ਪਿਆਰਿਆਂ ਵਿੱਚੋਂ ਹੋਣਗੇ? ਕੀ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਨੂੰ ਪਹਿਲਾਂ ਜੀਉਂਦਾ ਕੀਤਾ ਜਾਵੇਗਾ ਜਿਨ੍ਹਾਂ ਨੇ ਚੰਗੇ ਤਰੀਕੇ ਨਾਲ ਅਗਵਾਈ ਕੀਤੀ ਸੀ ਤਾਂਕਿ ਉਹ ਨਵੀਂ ਦੁਨੀਆਂ ਵਿਚ ਪਰਮੇਸ਼ੁਰ ਦੇ ਲੋਕਾਂ ਲਈ ਵਧੀਆ ਇੰਤਜ਼ਾਮ ਕਰ ਸਕਣ? ਉਨ੍ਹਾਂ ਲੋਕਾਂ ਦਾ ਕੀ ਬਣੇਗਾ ਜਿਨ੍ਹਾਂ ਨੇ ਕਦੀ ਯਹੋਵਾਹ ਦੀ ਸੇਵਾ ਨਹੀਂ ਕੀਤੀ? ਉਨ੍ਹਾਂ ਨੂੰ ਕਦੋਂ ਅਤੇ ਕਿੱਥੇ ਜੀ ਉਠਾਇਆ ਜਾਵੇਗਾ? ਸ਼ਾਇਦ ਅਸੀਂ ਇਸ ਤਰ੍ਹਾਂ ਦੇ ਕਈ ਸਵਾਲ ਪੁੱਛੀਏ। ਪਰ ਅੱਜ ਸਾਨੂੰ ਇਨ੍ਹਾਂ ਗੱਲਾਂ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਵਧੀਆ ਹੋਵੇਗਾ ਕਿ ਅਸੀਂ ਉਡੀਕ ਕਰੀਏ। ਅਸੀਂ ਇਸ ਗੱਲ ਦੀ ਉਮੀਦ ਰੱਖ ਸਕਦੇ ਹਾਂ ਕਿ ਜਦੋਂ ਯਹੋਵਾਹ ਇਹ ਸਭ ਕੁਝ ਕਰੇਗਾ, ਤਾਂ ਉਹ ਨਜ਼ਾਰਾ ਸਾਡੀਆਂ ਸੋਚਾਂ ਤੋਂ ਵੀ ਪਰੇ ਹੋਵੇਗਾ।
-