ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਦੁਨੀਆਂ ਤੋਂ ਦੂਰ ਰਹੋ
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
    • 3. (ੳ) ਯਿਸੂ ਨੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਕਿਉਂ ਨਹੀਂ ਲਿਆ ਸੀ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਦੇ ਚੁਣੇ ਹੋਏ ਚੇਲੇ ਰਾਜਦੂਤਾਂ ਵਜੋਂ ਸੇਵਾ ਕਰਦੇ ਹਨ? (ਫੁਟਨੋਟ ਵੀ ਦੇਖੋ।)

      3 ਯਿਸੂ ਨੇ ਕਦੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਹੀਂ ਲਿਆ ਸੀ। ਉਸ ਦਾ ਪੂਰਾ ਧਿਆਨ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਉੱਤੇ ਸੀ। ਉਸ ਨੇ ਬਾਅਦ ਵਿਚ ਇਸ ਰਾਜ ਦਾ ਰਾਜਾ ਬਣਨਾ ਸੀ। (ਦਾਨੀਏਲ 7:13, 14; ਲੂਕਾ 4:43; 17:20, 21) ਇਸ ਲਈ ਉਸ ਨੇ ਰੋਮੀ ਹਾਕਮ ਪਿਲਾਤੁਸ ਨੂੰ ਕਿਹਾ ਸੀ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।” (ਯੂਹੰਨਾ 18:36) ਯਿਸੂ ਦੇ ਵਫ਼ਾਦਾਰ ਚੇਲੇ ਉਸ ਦੀ ਮਿਸਾਲ ਉੱਤੇ ਚੱਲਦੇ ਹੋਏ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਂਦੇ ਹਨ ਅਤੇ ਸਾਰੀ ਦੁਨੀਆਂ ਵਿਚ ਇਸ ਰਾਜ ਦਾ ਪ੍ਰਚਾਰ ਕਰਦੇ ਹਨ। (ਮੱਤੀ 24:14) ਪੌਲੁਸ ਰਸੂਲ ਨੇ ਲਿਖਿਆ ਸੀ: “ਅਸੀਂ ਮਸੀਹ ਦੀ ਜਗ੍ਹਾ ਰਾਜਦੂਤਾਂ ਦੇ ਤੌਰ ਤੇ ਕੰਮ ਕਰਦੇ ਹਾਂ, . . . ਮਸੀਹ ਦੀ ਜਗ੍ਹਾ ਅਸੀਂ ਬੇਨਤੀ ਕਰਦੇ ਹਾਂ: ‘ਪਰਮੇਸ਼ੁਰ ਨਾਲ ਸੁਲ੍ਹਾ ਕਰੋ।’”a​—2 ਕੁਰਿੰਥੀਆਂ 5:20.

      4. ਸਾਰੇ ਸੱਚੇ ਮਸੀਹੀ ਪਰਮੇਸ਼ੁਰ ਦੇ ਰਾਜ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਕਿਵੇਂ ਦਿੰਦੇ ਹਨ? (“ਮੁਢਲੇ ਮਸੀਹੀ ਨਿਰਪੱਖ ਸਨ” ਡੱਬੀ ਦੇਖੋ।)

      4 ਏਲਚੀ ਜਾਂ ਰਾਜਦੂਤ ਦਾ ਕੰਮ ਹੁੰਦਾ ਹੈ ਕਿ ਸਰਕਾਰ ਵੱਲੋਂ ਉਸ ਨੂੰ ਜਿਸ ਦੇਸ਼ ਵਿਚ ਘੱਲਿਆ ਜਾਂਦਾ ਹੈ, ਉੱਥੇ ਰਹਿੰਦਿਆਂ ਆਪਣੇ ਦੇਸ਼ ਦੇ ਭਲੇ ਲਈ ਕੰਮ ਕਰੇ। ਪਰ ਉਸ ਨੂੰ ਉੱਥੋਂ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਇਸੇ ਤਰ੍ਹਾਂ ਮਸਹ ਕੀਤੇ ਹੋਏ ਚੇਲੇ “ਸਵਰਗ ਦੇ ਨਾਗਰਿਕ” ਹਨ, ਇਸ ਕਰਕੇ ਉਹ ਦੁਨੀਆਂ ਦੇ ਮਾਮਲਿਆਂ ਵਿਚ ਹਿੱਸਾ ਨਹੀਂ ਲੈਂਦੇ। (ਫ਼ਿਲਿੱਪੀਆਂ 3:20) ਪਰ ਉਹ ਪਰਮੇਸ਼ੁਰ ਦੇ ਰਾਜ ਦਾ ਜੋਸ਼ ਨਾਲ ਪ੍ਰਚਾਰ ਕਰ ਕੇ ਮਸੀਹ ਦੀਆਂ ਲੱਖਾਂ “ਹੋਰ ਭੇਡਾਂ” ਦੀ “ਪਰਮੇਸ਼ੁਰ ਨਾਲ ਸੁਲ੍ਹਾ” ਕਰਨ ਵਿਚ ਮਦਦ ਕਰਦੇ ਹਨ। (ਯੂਹੰਨਾ 10:16; ਮੱਤੀ 25:31-40) ਇਹ ਲੱਖਾਂ ਲੋਕ ਯਿਸੂ ਦੇ ਮਸਹ ਕੀਤੇ ਭਰਾਵਾਂ ਨੂੰ ਸਹਿਯੋਗ ਦਿੰਦੇ ਹਨ। ਇਹ ਸਾਰੇ ਰਲ਼ ਕੇ ਮਸੀਹ ਦੇ ਰਾਜ ਦਾ ਐਲਾਨ ਕਰਦੇ ਹਨ ਅਤੇ ਦੁਨੀਆਂ ਦੀ ਰਾਜਨੀਤੀ ਵਿਚ ਬਿਲਕੁਲ ਹਿੱਸਾ ਨਹੀਂ ਲੈਂਦੇ।​—ਯਸਾਯਾਹ 2:2-4 ਪੜ੍ਹੋ।

  • ਦੁਨੀਆਂ ਤੋਂ ਦੂਰ ਰਹੋ
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
    • a ਪੰਤੇਕੁਸਤ 33 ਈਸਵੀ ਤੋਂ ਯਿਸੂ ਮਸੀਹ ਧਰਤੀ ਉੱਤੇ ਰਹਿ ਰਹੇ ਚੁਣੇ ਹੋਏ ਚੇਲਿਆਂ ਉੱਤੇ ਰਾਜ ਕਰ ਰਿਹਾ ਹੈ। (ਕੁਲੁੱਸੀਆਂ 1:13) 1914 ਵਿਚ ਯਿਸੂ ਨੂੰ “ਦੁਨੀਆਂ ਦਾ ਰਾਜ” ਮਿਲਿਆ ਸੀ। ਇਸ ਲਈ ਚੁਣੇ ਹੋਏ ਚੇਲੇ ਉਸ ਦੇ ਰਾਜ ਦੇ ਰਾਜਦੂਤਾਂ ਵਜੋਂ ਸੇਵਾ ਕਰਦੇ ਹਨ।​—ਪ੍ਰਕਾਸ਼ ਦੀ ਕਿਤਾਬ 11:15.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ