ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/06 ਸਫ਼ਾ 3
  • ਪ੍ਰਬੰਧਕ ਸਭਾ ਵੱਲੋਂ ਚਿੱਠੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਵੱਲੋਂ ਚਿੱਠੀ
  • ਸਾਡੀ ਰਾਜ ਸੇਵਕਾਈ—2006
ਸਾਡੀ ਰਾਜ ਸੇਵਕਾਈ—2006
km 3/06 ਸਫ਼ਾ 3

ਪ੍ਰਬੰਧਕ ਸਭਾ ਵੱਲੋਂ ਚਿੱਠੀ

“ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।” ਪੌਲੁਸ ਰਸੂਲ ਨੇ ਕਲੀਸਿਯਾਵਾਂ ਨੂੰ ਲਿਖੀਆਂ ਕਈ ਚਿੱਠੀਆਂ ਵਿਚ ਇਹ ਲਫ਼ਜ਼ ਵਰਤੇ ਸਨ। ਅਸੀਂ ਵੀ ਤੁਹਾਡੇ ਲਈ ਇਹੋ ਚਾਹੁੰਦੇ ਹਾਂ।—ਅਫ਼. 1:2.

ਅਸੀਂ ਯਹੋਵਾਹ ਦੇ ਕਿੰਨੇ ਧੰਨਵਾਦੀ ਹਾਂ ਕਿ ਉਸ ਨੇ ਯਿਸੂ ਮਸੀਹ ਦੀ ਕੁਰਬਾਨੀ ਦੇ ਕੇ ਸਾਡੇ ਤੇ ਕਿਰਪਾ ਕੀਤੀ! ਇਸ ਕੁਰਬਾਨੀ ਸਦਕਾ ਹੀ ਅਸੀਂ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਕਾਇਮ ਕਰ ਸਕੇ ਹਾਂ। ਇਹ ਰਿਸ਼ਤਾ ਅਸੀਂ ਕਦੇ ਵੀ ਆਪਣੇ ਜਤਨਾਂ ਨਾਲ ਕਾਇਮ ਨਹੀਂ ਕਰ ਸਕਦੇ ਸੀ ਭਾਵੇਂ ਅਸੀਂ ਜਿੰਨਾ ਮਰਜ਼ੀ ਬਾਈਬਲ ਦਾ ਅਧਿਐਨ ਕਰ ਲਈਏ, ਪ੍ਰਚਾਰ ਤੇ ਜਾਈਏ ਜਾਂ ਹੋਰ ਚੰਗੇ ਕੰਮ ਕਰੀਏ। ਪਾਪਾਂ ਦੀ ਮਾਫ਼ੀ ਅਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਸਾਨੂੰ ਸਾਡੇ ਜਤਨਾਂ ਦੀ ਮਜ਼ਦੂਰੀ ਵਜੋਂ ਨਹੀਂ, ਸਗੋਂ ਤੋਹਫ਼ੇ ਵਜੋਂ ਮਿਲੇਗੀ ਜੋ ਕਿ ਯਿਸੂ ਮਸੀਹ ਰਾਹੀਂ ਯਹੋਵਾਹ ਦੀ ਕਿਰਪਾ ਦਾ ਸਬੂਤ ਹੈ।—ਰੋਮੀ. 11:6.

ਪੌਲੁਸ ਨੇ ਆਪਣੇ ਸੰਗੀ ਮਸੀਹੀਆਂ ਨੂੰ ਲਿਖਿਆ: ‘ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲਓ। ਕਿਉਂ ਜੋ ਉਹ ਆਖਦਾ ਹੈ ਭਈ ਮੈਂ ਮਨ ਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!’ ਪਹਿਲੀ ਸਦੀ ਵਿਚ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ‘ਮਨ ਭਾਉਂਦਾ ਸਮਾਂ’ ਸੀ। ਯਹੋਵਾਹ ਨੇ ਨੇਕਦਿਲ ਲੋਕਾਂ ਨੂੰ ਅਧਿਆਤਮਿਕ ਹਨੇਰੇ ਵਿੱਚੋਂ ਕੱਢਿਆ ਸੀ। ਨਤੀਜੇ ਵਜੋਂ ਉਹ ਸਾਰੇ ਬਚ ਗਏ ਜੋ 70 ਈਸਵੀ ਵਿਚ ਯਰੂਸ਼ਲਮ ਦਾ ਨਾਸ਼ ਹੋਣ ਤੋਂ ਪਹਿਲਾਂ ਉੱਥੋਂ ਭੱਜ ਗਏ ਸਨ।—2 ਕੁਰਿੰ. 6:1, 2.

ਅਸੀਂ ਵੀ ਅੱਜ “ਮਨ ਭਾਉਂਦੇ ਸਮੇਂ” ਅਤੇ ‘ਮੁਕਤੀ ਦੇ ਦਿਨ’ ਵਿਚ ਰਹਿ ਰਹੇ ਹਾਂ। ਅੱਜ ਯਹੋਵਾਹ ਜਿਨ੍ਹਾਂ ਨੂੰ ਆਪਣੇ ਸੇਵਕ ਕਬੂਲ ਕਰਦਾ ਹੈ ਅਤੇ ਜੋ ਅਧਿਆਤਮਿਕ ਤੌਰ ਤੇ ਬਚਾਏ ਜਾ ਰਹੇ ਹਨ, ਉਨ੍ਹਾਂ ਕੋਲ ‘ਯਹੋਵਾਹ ਦੇ ਮਹਾਨ ਦਿਨ’ ਵਿੱਚੋਂ ਬਚਣ ਦਾ ਮੌਕਾ ਹੈ।—ਸਫ਼. 1:14.

ਯਹੋਵਾਹ ਦਾ ਦਿਨ ਨੇੜੇ ਹੋਣ ਕਰਕੇ ਸਾਡੇ ਤੇ ਇਕ ਗੰਭੀਰ ਜ਼ਿੰਮੇਵਾਰੀ ਆਉਂਦੀ ਹੈ। ਸਾਨੂੰ ਇਸ ਬਾਰੇ ਲੋਕਾਂ ਨੂੰ ਚੇਤਾਵਨੀ ਦੇਣ ਅਤੇ ਯਹੋਵਾਹ ਦੀ ਕਿਰਪਾ ਤੋਂ ਫ਼ਾਇਦਾ ਲੈਣ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਲੋੜ ਹੈ ਤਾਂਕਿ ਉਹ ਵੀ ਬਚ ਸਕਣ। ਪੌਲੁਸ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲਿਆ। ਉਸ ਨੇ ਲਿਖਿਆ: “ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖਬਰੀ ਨਾ ਸੁਣਾਵਾਂ!” ਉਸ ਨੇ ਇਨ੍ਹਾਂ ਸ਼ਬਦਾਂ ਵਿਚ ਵੀ ਆਪਣੇ ਜਜ਼ਬਾਤ ਪ੍ਰਗਟਾਏ: ‘ਮੈਂ ਬੁੱਧੀਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ। ਸੋ ਮੈਂ ਵਾਹ ਲੱਗਦਿਆਂ ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ।’—1 ਕੁਰਿੰ. 9:16; ਰੋਮੀ. 1:14, 15.

ਜੇ ਅਸੀਂ ਲੋਕਾਂ ਨੂੰ ਚੇਤਾਵਨੀ ਦੇਣ ਦਾ ਜ਼ਰੂਰੀ ਕੰਮ ਨਾ ਕੀਤਾ, ਤਾਂ ਯਹੋਵਾਹ ਸਾਡੇ ਤੋਂ ਲੇਖਾ ਲਵੇਗਾ। ਅਸੀਂ ਹਿਜ਼ਕੀਏਲ ਨਬੀ ਨੂੰ ਕਹੀ ਯਹੋਵਾਹ ਦੀ ਗੱਲ ਜਾਣਦੇ ਹਾਂ: “ਹੇ ਆਦਮੀ ਦੇ ਪੁੱਤ੍ਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖਾ ਬਣਾਇਆ ਹੈ ਸੋ ਤੂੰ ਮੇਰੇ ਮੂੰਹ ਦਾ ਬਚਨ ਸੁਣ ਅਤੇ ਮੇਰੀ ਵੱਲੋਂ ਉਨ੍ਹਾਂ ਨੂੰ ਚਿਤਾਉਨੀ ਦੇਹ। ਜਦੋਂ ਮੈਂ ਦੁਸ਼ਟ ਨੂੰ ਆਖਾਂ ਕਿ ਤੂੰ ਨਿਸਚੇ ਮਰੇਂਗਾ ਅਤੇ ਤੂੰ ਉਸ ਨੂੰ ਚਿਤਾਉਨੀ ਨਾ ਦੇਵੇਂ ਅਤੇ ਦੁਸ਼ਟ ਨੂੰ ਉਹ ਦੇ ਕੁਚਲਣ ਤੋਂ ਖਬਰਦਾਰ ਨਾ ਕਰੇਂ ਭਈ ਉਹ ਜੀਵੇ ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ।”—ਹਿਜ਼. 3:17, 18.

ਇਹ ਅੰਤਿਮ ਦਿਨ ਬਹੁਤ ਕਠਿਨ ਹਨ। ਪਰਿਵਾਰਕ ਜ਼ਿੰਮੇਵਾਰੀਆਂ, ਨੌਕਰੀ, ਕਲੀਸਿਯਾ ਦੇ ਕੰਮਾਂ ਅਤੇ ਪ੍ਰਚਾਰ ਦੇ ਕੰਮ ਵਿਚ ਸੰਤੁਲਨ ਕਾਇਮ ਕਰਨਾ ਕੋਈ ਸੌਖੀ ਗੱਲ ਨਹੀਂ। ਇਸ ਤੋਂ ਇਲਾਵਾ, ਤੁਹਾਡੇ ਵਿੱਚੋਂ ਕਈਆਂ ਨੂੰ ਬੀਮਾਰੀ, ਡਿਪਰੈਸ਼ਨ, ਬੁਢਾਪੇ ਅਤੇ ਸਤਾਹਟਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਤੁਸੀਂ ਸਾਰੇ ‘ਭਾਰ ਹੇਠ ਦੱਬੇ ਹੋਏ ਹੋ।’ ਯਿਸੂ ਵਾਂਗ ਸਾਨੂੰ ਵੀ ਤੁਹਾਡੇ ਨਾਲ ਹਮਦਰਦੀ ਹੈ। ਉਸ ਨੇ ਕਿਹਾ ਸੀ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ 11:28) ਅਸੀਂ ਤੁਹਾਡੀ ਸਾਰਿਆਂ ਦੀ ਸ਼ਲਾਘਾ ਕਰਦੇ ਹਾਂ ਕਿ ਤੁਸੀਂ ਛੋਟੀਆਂ-ਵੱਡੀਆਂ ਚੁਣੌਤੀਆਂ ਦੇ ਬਾਵਜੂਦ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਜਤਨ ਕਰਦੇ ਹੋ।

ਤੁਹਾਡੇ ਜੋਸ਼ ਨਾਲ ਪ੍ਰਚਾਰ ਕਰਨ ਕਰਕੇ ਅਤੇ ਬਾਈਬਲ ਸਟੱਡੀਆਂ ਕਰਾਉਣ ਕਰਕੇ ਅਤੇ ਯਹੋਵਾਹ ਦੀ ਬਰਕਤ ਕਰਕੇ ਦੁਨੀਆਂ ਭਰ ਵਿਚ ਹਰ ਹਫ਼ਤੇ ਔਸਤਨ 4,762 ਲੋਕ ਬਪਤਿਸਮਾ ਲੈਂਦੇ ਹਨ। ਪਿਛਲੇ ਸੇਵਾ ਸਾਲ ਦੌਰਾਨ 1,375 ਨਵੀਆਂ ਕਲੀਸਿਯਾਵਾਂ ਬਣਾਈਆਂ ਗਈਆਂ। ਅਸੀਂ ਉਮੀਦ ਤੇ ਪ੍ਰਾਰਥਨਾ ਕਰਦੇ ਹਾਂ ਕਿ ਇਸ ‘ਮੁਕਤੀ ਦੇ ਦਿਨ’ ਦੌਰਾਨ ਨਵੀਂ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਲੱਖਾਂ ਲੋਕਾਂ ਨੂੰ ਯਹੋਵਾਹ ਦੀ ਕਿਰਪਾ ਅਤੇ ਸ਼ਾਂਤੀ ਤੋਂ ਫ਼ਾਇਦਾ ਲੈਣ ਵਿਚ ਮਦਦ ਕਰੇਗੀ।

ਅਸੀਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਪ੍ਰਬੰਧਕ ਸਭਾ ਤੁਹਾਨੂੰ ਪਿਆਰ ਕਰਦੀ ਹੈ ਤੇ ਤੁਹਾਡੇ ਲਈ ਪ੍ਰਾਰਥਨਾ ਕਰਦੀ ਹੈ। ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਸਾਡੇ ਲਈ ਪ੍ਰਾਰਥਨਾਵਾਂ ਕਰਦੇ ਹੋ।

ਤੁਹਾਡੇ ਭਰਾ,

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ