ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਇਹ ਮੁਕਤੀ ਦਾ ਦਿਨ ਹੈ!
    ਪਹਿਰਾਬੁਰਜ—1998 | ਦਸੰਬਰ 1
    • 12. ਯਹੋਵਾਹ ਦੇ ਏਲਚੀਆਂ ਅਤੇ ਸੰਦੇਸ਼ਵਾਹਕ ਰਾਹੀਂ ਕਿਹੜੀ ਮਹੱਤਵਪੂਰਣ ਸੇਵਕਾਈ ਪੂਰੀ ਕੀਤੀ ਜਾ ਰਹੀ ਹੈ?

      12 ਮੁਕਤੀ ਲਈ, ਸਾਨੂੰ ਪੌਲੁਸ ਦਿਆਂ ਸ਼ਬਦਾਂ ਦੀ ਇਕਸੁਰਤਾ ਵਿਚ ਚੱਲਣਾ ਚਾਹੀਦਾ ਹੈ: “ਅਸੀਂ ਉਹ [ਯਹੋਵਾਹ] ਦੇ ਨਾਲ ਕੰਮ ਕਰਦੇ ਹੋਏ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲਓ। ਕਿਉਂ ਜੋ ਉਹ ਆਖਦਾ ਹੈ ਭਈ ਮੈਂ ਮਨ ਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!” (2 ਕੁਰਿੰਥੀਆਂ 6:1, 2) ਯਹੋਵਾਹ ਦੇ ਮਸਹ ਕੀਤੇ ਹੋਏ ਏਲਚੀ ਅਤੇ ਉਸ ਦੇ ਸੰਦੇਸ਼ਵਾਹਕ ਯਾਨੀ ‘ਹੋਰ ਭੇਡਾਂ,’ ਆਪਣੇ ਸਵਰਗੀ ਪਿਤਾ ਦੀ ਕਿਰਪਾ ਨੂੰ ਸਵੀਕਾਰ ਕਰ ਕੇ ਉਸ ਦੇ ਮਕਸਦ ਨੂੰ ਅਕਾਰਥ ਨਹੀਂ ਲੈਂਦੇ। (ਯੂਹੰਨਾ 10:16) ਇਸ ‘ਮਨ ਭਾਉਂਦੇ ਸਮੇਂ’ ਵਿਚ ਆਪਣੇ ਨੇਕ ਚਾਲ-ਚੱਲਣ ਅਤੇ ਜੋਸ਼ੀਲੀ ਸੇਵਕਾਈ ਦੁਆਰਾ ਉਹ ਈਸ਼ਵਰੀ ਕਿਰਪਾ ਭਾਲਦੇ ਹਨ ਅਤੇ ਧਰਤੀ ਦੇ ਵਾਸੀਆਂ ਨੂੰ ਦੱਸ ਰਹੇ ਹਨ ਕਿ ਇਹ “ਮੁਕਤੀ ਦਾ ਦਿਨ ਹੈ।”

      13. ਯਸਾਯਾਹ 49:8 ਦਾ ਨਿਚੋੜ ਕੀ ਹੈ, ਅਤੇ ਇਹ ਪਹਿਲਾਂ ਕਦੋਂ ਪੂਰਾ ਹੋਇਆ ਸੀ?

      13 ਪੌਲੁਸ ਯਸਾਯਾਹ 49:8 ਦਾ ਹਵਾਲਾ ਦਿੰਦਾ ਹੈ, ਜਿੱਥੇ ਅਸੀਂ ਪੜ੍ਹਦੇ ਹਾਂ: “ਯਹੋਵਾਹ ਇਉਂ ਆਖਦਾ ਹੈ, ਮੈਂ ਮਨ ਭਾਉਂਦੇ ਸਮੇਂ ਤੈਨੂੰ ਉੱਤਰ ਦਿੱਤਾ, ਮੈਂ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ, ਅਤੇ ਮੈਂ ਤੇਰੀ ਰੱਛਿਆ ਕਰਾਂਗਾ ਅਤੇ ਤੈਨੂੰ ਪਰਜਾ ਦੇ ਨੇਮ ਲਈ ਦਿਆਂਗਾ, ਭਈ ਤੂੰ ਦੇਸ ਨੂੰ ਉਠਾਵੇਂ, ਵਿਰਾਨ ਮਿਲਖਾਂ ਨੂੰ ਵੰਡੇਂ।” ਇਹ ਭਵਿੱਖਬਾਣੀ ਪਹਿਲਾਂ ਉਦੋਂ ਪੂਰੀ ਹੋਈ ਜਦੋਂ ਇਸਰਾਏਲੀ ਲੋਕ ਬਾਬਲ ਦੀ ਕੈਦ ਤੋਂ ਮੁਕਤ ਹੋਣ ਤੋਂ ਬਾਅਦ ਆਪਣੇ ਵਿਰਾਨ ਦੇਸ਼ ਨੂੰ ਵਾਪਸ ਮੁੜੇ।—ਯਸਾਯਾਹ 49:3, 9.

      14. ਯਿਸੂ ਦੇ ਮਾਮਲੇ ਵਿਚ ਯਸਾਯਾਹ 49:8 ਕਿਸ ਤਰ੍ਹਾਂ ਪੂਰਾ ਹੋਇਆ ਸੀ?

      14 ਯਸਾਯਾਹ ਦੀ ਭਵਿੱਖਬਾਣੀ ਦੀ ਅਗਲੀ ਪੂਰਤੀ ਵਿਚ, ਯਹੋਵਾਹ ਨੇ ਆਪਣੇ “ਦਾਸ” ਯਿਸੂ ਨੂੰ ‘ਕੌਮਾਂ ਲਈ ਜੋਤ ਠਹਿਰਾਇਆ, ਭਈ ਪਰਮੇਸ਼ੁਰ ਦੀ ਮੁਕਤੀ ਧਰਤੀ ਦੀਆਂ ਹੱਦਾਂ ਤੀਕ ਅੱਪੜੇ!’ (ਯਸਾਯਾਹ 49:6, 8. ਯਸਾਯਾਹ 42:1-4, 6, 7; ਮੱਤੀ 12:18-20 ਦੀ ਤੁਲਨਾ ਕਰੋ।) ਇਹ ‘ਮਨ ਭਾਉਂਦਾ ਸਮਾਂ’ ਸਪੱਸ਼ਟ ਤੌਰ ਤੇ ਯਿਸੂ ਤੇ ਲਾਗੂ ਹੁੰਦਾ ਹੈ ਜਦੋਂ ਉਹ ਧਰਤੀ ਤੇ ਸੀ। ਉਸ ਨੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਉਸ ਨੂੰ “ਉੱਤਰ ਦਿੱਤਾ।” ਇਹ ਯਿਸੂ ਲਈ ‘ਮੁਕਤੀ ਦਾ ਦਿਨ’ ਸਾਬਤ ਹੋਇਆ ਕਿਉਂਕਿ ਉਸ ਨੇ ਸੰਪੂਰਣ ਖਰਿਆਈ ਕਾਇਮ ਰੱਖੀ ਸੀ ਅਤੇ ਇਸ ਤਰ੍ਹਾਂ “ਓਹਨਾਂ ਸਭਨਾਂ ਦੀ ਜਿਹੜੇ ਉਹ ਦੇ ਆਗਿਆਕਾਰ ਹਨ ਸਦਾ ਦੀ ਗਤੀ ਦਾ ਕਾਰਨ ਹੋਇਆ।”—ਇਬਰਾਨੀਆਂ 5:7, 9; ਯੂਹੰਨਾ 12:27, 28.

      15. ਅਧਿਆਤਮਿਕ ਇਸਰਾਏਲੀਆਂ ਨੇ ਆਪਣੇ ਆਪ ਨੂੰ ਕਿਸ ਸਮੇਂ ਤੋਂ ਪਰਮੇਸ਼ੁਰ ਦੀ ਕਿਰਪਾ ਦੇ ਯੋਗ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਕਿਸ ਉਦੇਸ਼ ਨਾਲ?

      15 ਪੌਲੁਸ ਯਸਾਯਾਹ 49:8 ਨੂੰ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਲਾਗੂ ਕਰਦਾ ਹੈ, ਅਤੇ ਉਨ੍ਹਾਂ ਦੀ ਬੇਨਤੀ ਕਰਦਾ ਹੈ ਕਿ ਉਹ ਪਰਮੇਸ਼ੁਰ ਦੇ ਦਿੱਤੇ ਗਏ ‘ਮਨ ਭਾਉਂਦੇ ਸਮੇਂ’ ਅਤੇ ‘ਮੁਕਤੀ ਦੇ ਦਿਨ’ ਦੌਰਾਨ ਉਸ ਦੀ ਕਿਰਪਾ ਨੂੰ ਨਾ ਭਾਲਣ ਦੁਆਰਾ ‘ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲੈਣ।’ ਪੌਲੁਸ ਅੱਗੇ ਕਹਿੰਦਾ ਹੈ: “ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!” (2 ਕੁਰਿੰਥੀਆਂ 6:2) ਪੰਤੇਕੁਸਤ 33 ਸਾ.ਯੁ. ਤੋਂ, ਅਧਿਆਤਮਿਕ ਇਸਰਾਏਲੀਆਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੀ ਕਿਰਪਾ ਦੇ ਯੋਗ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂਕਿ ‘ਮਨ ਭਾਉਂਦਾ ਸਮਾਂ’ ਉਨ੍ਹਾਂ ਦੇ ਲਈ “ਮੁਕਤੀ ਦਾ ਦਿਨ” ਹੋਵੇ।

  • ਇਹ ਮੁਕਤੀ ਦਾ ਦਿਨ ਹੈ!
    ਪਹਿਰਾਬੁਰਜ—1998 | ਦਸੰਬਰ 1
    • ਯਹੋਵਾਹ ਵੱਲੋਂ ਮੁਕਤੀ ਉੱਤੇ ਭਰੋਸਾ ਰੱਖੋ

      20. (ੳ) ਪੌਲੁਸ ਦੀ ਦਿਲੀ ਇੱਛਾ ਕੀ ਸੀ, ਅਤੇ ਸਮਾਂ ਕਿਉਂ ਘੱਟ ਸੀ? (ਅ) ਕਿਹੜੀ ਚੀਜ਼ ਇਸ ਸਮੇਂ ਨੂੰ, ਜਿਸ ਵਿਚ ਅਸੀਂ ਹੁਣ ਜੀ ਰਹੇ ਹਾਂ, ਮੁਕਤੀ ਦੇ ਦਿਨ ਵਜੋਂ ਸੰਕੇਤ ਕਰਦੀ ਹੈ?

      20 ਜਦੋਂ ਪੌਲੁਸ ਨੇ ਲਗਭਗ 55 ਸਾ.ਯੁ. ਵਿਚ ਕੁਰਿੰਥੀਆਂ ਨੂੰ ਆਪਣੀ ਦੂਜੀ ਪੱਤਰੀ ਲਿਖੀ ਸੀ, ਯਹੂਦੀ ਰੀਤੀ-ਵਿਵਸਥਾ ਦੇ ਅੰਤ ਵਿਚ ਸਿਰਫ਼ ਕੁਝ 15 ਸਾਲ ਬਾਕੀ ਰਹਿੰਦੇ ਸਨ। ਰਸੂਲ ਸੱਚੇ ਦਿਲੋਂ ਚਾਹੁੰਦਾ ਸੀ ਕਿ ਯਹੂਦੀ ਅਤੇ ਗ਼ੈਰ-ਯਹੂਦੀ ਲੋਕ ਮਸੀਹ ਰਾਹੀਂ ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲੈਣ। ਉਹ ਮੁਕਤੀ ਦਾ ਇਕ ਦਿਨ ਸੀ ਅਤੇ ਸਮਾਂ ਬਹੁਤ ਘੱਟ ਸੀ। ਉਸੇ ਤਰ੍ਹਾਂ ਅਸੀਂ ਵੀ 1914 ਤੋਂ ਇਸ ਰੀਤੀ-ਵਿਵਸਥਾ ਦੇ ਅੰਤ ਵਿਚ ਜੀ ਰਹੇ ਹਾਂ। ਹੁਣ ਦੁਨੀਆਂ ਭਰ ਵਿਚ ਕੀਤਾ ਜਾ ਰਿਹਾ ਰਾਜ ਦੇ ਪ੍ਰਚਾਰ ਦਾ ਕੰਮ ਇਸ ਸਮੇਂ ਨੂੰ ਮੁਕਤੀ ਦੇ ਦਿਨ ਵਜੋਂ ਸੰਕੇਤ ਕਰਦਾ ਹੈ।

      21. (ੳ) ਸਾਲ 1999 ਲਈ ਕਿਹੜਾ ਵਰ੍ਹਾ-ਪਾਠ ਚੁਣਿਆ ਗਿਆ ਹੈ? (ਅ) ਇਸ ਮੁਕਤੀ ਦੇ ਦਿਨ ਵਿਚ ਸਾਨੂੰ ਕੀ ਕਰਦੇ ਹੋਣਾ ਚਾਹੀਦਾ ਹੈ?

      21 ਸਾਰਿਆਂ ਦੇਸ਼ਾਂ ਦੇ ਲੋਕਾਂ ਨੂੰ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਦੇ ਪ੍ਰਬੰਧ ਬਾਰੇ ਸੁਣਨ ਦੀ ਲੋੜ ਹੈ। ਦੇਰ ਕਰਨ ਲਈ ਸਮਾਂ ਨਹੀਂ ਹੈ। ਪੌਲੁਸ ਨੇ ਲਿਖਿਆ: “ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!” 2 ਕੁਰਿੰਥੀਆਂ 6:2 ਦੇ ਇਹ ਸ਼ਬਦ 1999 ਵਿਚ ਯਹੋਵਾਹ ਦੇ ਗਵਾਹਾਂ ਦਾ ਵਰ੍ਹਾ-ਪਾਠ ਹੋਣਗੇ। ਇਹ ਕਿੰਨਾ ਢੁਕਵਾਂ ਹੈ, ਕਿਉਂਕਿ ਅਸੀਂ ਯਰੂਸ਼ਲਮ ਅਤੇ ਉਸ ਦੀ ਹੈਕਲ ਦੇ ਵਿਨਾਸ਼ ਤੋਂ ਵੀ ਜ਼ਿਆਦਾ ਭੈੜੀ ਹਾਲਤ ਦਾ ਸਾਮ੍ਹਣਾ ਕਰ ਰਹੇ ਹਾਂ! ਸਾਮ੍ਹਣੇ ਹੀ ਇਸ ਪੂਰੀ ਰੀਤੀ-ਵਿਵਸਥਾ ਦਾ ਅੰਤ ਹੈ, ਜੋ ਧਰਤੀ ਉੱਤੇ ਸਾਰਿਆਂ ਲੋਕਾਂ ਨੂੰ ਸ਼ਾਮਲ ਕਰਦਾ ਹੈ। ਹੁਣ ਕਦਮ ਚੁੱਕਣ ਦਾ ਸਮਾਂ ਹੈ—ਕੱਲ੍ਹ ਨੂੰ ਨਹੀਂ। ਜੇਕਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਚਾਅ ਯਹੋਵਾਹ ਵੱਲੋਂ ਹੈ, ਜੇਕਰ ਅਸੀਂ ਉਸ ਨੂੰ ਪਿਆਰ ਕਰਦੇ ਹਾਂ, ਅਤੇ ਜੇਕਰ ਅਸੀਂ ਅਨੰਤ ਜੀਵਨ ਦੀ ਕਦਰ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀ ਕਿਰਪਾ ਦੇ ਮਕਸਦ ਨੂੰ ਅਕਾਰਥ ਨਹੀਂ ਲਵਾਂਗੇ। ਯਹੋਵਾਹ ਦੀ ਵਡਿਆਈ ਕਰਨ ਦੀ ਦਿਲੀ ਇੱਛਾ ਨਾਲ, ਅਸੀਂ ਆਪਣੇ ਸ਼ਬਦਾਂ ਅਤੇ ਕੰਮਾਂ ਰਾਹੀਂ ਸਾਬਤ ਕਰਾਂਗੇ ਜਦੋਂ ਅਸੀਂ ਪੁਕਾਰਦੇ ਹਾਂ ਕਿ “ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ” ਤਾਂ ਅਸੀਂ ਇਸ ਨੂੰ ਸੱਚ-ਮੁੱਚ ਦਿਲੋਂ ਕਹਿੰਦੇ ਹਾਂ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ