-
ਸਰੀਰਕ ਸੰਬੰਧਾਂ ਬਾਰੇ ਬਾਈਬਲ ਕੀ ਕਹਿੰਦੀ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
4. ਤੁਸੀਂ ਹਰਾਮਕਾਰੀ ਕਰਨ ਦੇ ਫੰਦੇ ਤੋਂ ਬਚ ਸਕਦੇ ਹੋ
ਕਿਨ੍ਹਾਂ ਕਾਰਨਾਂ ਕਰਕੇ ਹਰਾਮਕਾਰੀ ਦੇ ਫੰਦੇ ਤੋਂ ਬਚਣਾ ਔਖਾ ਹੋ ਸਕਦਾ ਹੈ? ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਜਦੋਂ ਭਰਾ ਨੂੰ ਅਹਿਸਾਸ ਹੋਇਆ ਕਿ ਆਪਣੀ ਸੋਚ ਅਤੇ ਤੌਰ-ਤਰੀਕਿਆਂ ਕਰਕੇ ਸ਼ਾਇਦ ਉਸ ਤੋਂ ਆਪਣੀ ਪਤਨੀ ਨਾਲ ਬੇਵਫ਼ਾਈ ਹੋ ਸਕਦੀ ਸੀ, ਤਾਂ ਉਸ ਨੇ ਕਿਹੜੇ ਕਦਮ ਚੁੱਕੇ?
ਵਫ਼ਾਦਾਰ ਮਸੀਹੀਆਂ ਲਈ ਵੀ ਕਦੇ-ਕਦੇ ਆਪਣੀ ਸੋਚ ਨੂੰ ਸ਼ੁੱਧ ਬਣਾਈ ਰੱਖਣਾ ਮੁਸ਼ਕਲ ਹੋ ਸਕਦਾ ਹੈ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਗ਼ਲਤ ਗੱਲਾਂ ਬਾਰੇ ਸੋਚਦੇ ਨਾ ਰਹੀਏ? ਫ਼ਿਲਿੱਪੀਆਂ 4:8 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਸਾਨੂੰ ਕਿਹੜੀਆਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ?
ਪਾਪ ਕਰਨ ਤੋਂ ਬਚਣ ਲਈ ਸਾਡੇ ਵਾਸਤੇ ਬਾਈਬਲ ਪੜ੍ਹਨੀ ਅਤੇ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣਾ ਕਿਉਂ ਜ਼ਰੂਰੀ ਹੈ?
-
-
ਆਪਣੀਆਂ ਗੱਲਾਂ ਨਾਲ ਯਹੋਵਾਹ ਨੂੰ ਖ਼ੁਸ਼ ਕਰੋਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
3. ਅਸੀਂ ਆਪਣੀਆਂ ਗੱਲਾਂ ਨਾਲ ਦੂਸਰਿਆਂ ਦਾ ਹੌਸਲਾ ਕਿੱਦਾਂ ਵਧਾ ਸਕਦੇ ਹਾਂ?
ਅਕਸਰ ਸਾਡੀ ਜ਼ਬਾਨ ʼਤੇ ਉਹੀ ਗੱਲਾਂ ਆਉਂਦੀਆਂ ਹਨ ਜੋ ਸਾਡੇ ਮਨ ਵਿਚ ਹੁੰਦੀਆਂ ਹਨ। (ਲੂਕਾ 6:45) ਇਸ ਲਈ ਸਾਨੂੰ ਆਪਣੇ ਮਨ ਵਿਚ ਉਹ ਗੱਲਾਂ ਭਰਨੀਆਂ ਚਾਹੀਦੀਆਂ ਹਨ ਜੋ ਸੱਚੀਆਂ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ ਅਤੇ ਸ਼ੋਭਾ ਦੇ ਲਾਇਕ ਹਨ। (ਫ਼ਿਲਿੱਪੀਆਂ 4:8) ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸੋਚ-ਸਮਝ ਕੇ ਮਨੋਰੰਜਨ ਕਰੀਏ ਤੇ ਦੋਸਤ ਬਣਾਈਏ। (ਕਹਾਉਤਾਂ 13:20) ਇਸ ਤੋਂ ਇਲਾਵਾ, ਸਾਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿਉਂਕਿ ਬਾਈਬਲ ਕਹਿੰਦੀ ਹੈ: “ਬਿਨਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਵਿੰਨ੍ਹਦੀਆਂ ਹਨ, ਪਰ ਬੁੱਧੀਮਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।”—ਕਹਾਉਤਾਂ 12:18.
-