ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਕਿਵੇਂ ਰਹਿ ਸਕਦੇ ਹਾਂ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਪਾਠ 40. ਇਕ ਆਦਮੀ ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਧੋ ਰਿਹਾ ਹੈ।

      ਪਾਠ 40

      ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਕਿਵੇਂ ਰਹਿ ਸਕਦੇ ਹਾਂ?

      ਜ਼ਰਾ ਸੋਚੋ ਕਿ ਇਕ ਮਾਂ ਆਪਣੇ ਬੱਚੇ ਨੂੰ ਸਕੂਲ ਜਾਣ ਲਈ ਤਿਆਰ ਕਰ ਰਹੀ ਹੈ। ਉਹ ਉਸ ਨੂੰ ਨਲ੍ਹਾਉਂਦੀ ਅਤੇ ਸਾਫ਼-ਸੁਥਰੇ ਕੱਪੜੇ ਪੁਆਉਂਦੀ ਹੈ। ਇਸ ਨਾਲ ਬੱਚੇ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਲੋਕ ਵੀ ਦੇਖਦੇ ਹਨ ਕਿ ਮਾਂ-ਬਾਪ ਆਪਣੇ ਬੱਚੇ ਦਾ ਕਿੰਨਾ ਖ਼ਿਆਲ ਰੱਖਦੇ ਹਨ। ਇਸੇ ਤਰ੍ਹਾਂ ਸਾਡਾ ਪਿਤਾ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਰੀਰਕ ਤੌਰ ਤੇ ਸਾਫ਼-ਸੁਥਰੇ ਅਤੇ ਨੈਤਿਕ ਤੌਰ ਤੇ ਸ਼ੁੱਧ ਰਹੀਏ ਯਾਨੀ ਸਾਡੀ ਸੋਚ, ਬੋਲੀ ਅਤੇ ਚਾਲ-ਚਲਣ ਸ਼ੁੱਧ ਹੋਵੇ। ਸਾਫ਼-ਸੁਥਰੇ ਅਤੇ ਸ਼ੁੱਧ ਰਹਿਣ ਕਰਕੇ ਸਾਨੂੰ ਹੀ ਫ਼ਾਇਦਾ ਹੁੰਦਾ ਹੈ ਅਤੇ ਇਸ ਨਾਲ ਸਾਡੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਵੀ ਹੁੰਦੀ ਹੈ।

      1. ਸਾਫ਼-ਸੁਥਰੇ ਰਹਿਣ ਲਈ ਅਸੀਂ ਕੀ ਕਰ ਸਕਦੇ ਹਾਂ?

      ਯਹੋਵਾਹ ਸਾਨੂੰ ਕਹਿੰਦਾ ਹੈ: “ਤੁਸੀਂ ਪਵਿੱਤਰ ਬਣੋ।” (1 ਪਤਰਸ 1:16) ਪਵਿੱਤਰ ਬਣਨ ਲਈ ਸਾਨੂੰ ਆਪਣੇ ਸਰੀਰ ਅਤੇ ਦਿਲ-ਦਿਮਾਗ਼ ਨੂੰ ਸਾਫ਼ ਅਤੇ ਸ਼ੁੱਧ ਰੱਖਣਾ ਚਾਹੀਦਾ ਹੈ। ਖ਼ੁਦ ਨੂੰ ਸਾਫ਼ ਰੱਖਣ ਲਈ ਅਸੀਂ ਨਹਾਉਂਦੇ ਹਾਂ ਤੇ ਸਾਫ਼-ਸੁਥਰੇ ਕੱਪੜੇ ਪਾਉਂਦੇ ਹਾਂ। ਅਸੀਂ ਆਪਣੇ ਘਰ ਅਤੇ ਗੱਡੀ ਨੂੰ ਵੀ ਸਾਫ਼-ਸੁਥਰਾ ਰੱਖਦੇ ਹਾਂ। ਨਾਲੇ ਅਸੀਂ ਆਪਣੇ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਵਿਚ ਹੱਥ ਵਟਾਉਂਦੇ ਹਾਂ। ਇਨ੍ਹਾਂ ਮਾਮਲਿਆਂ ਵਿਚ ਸਾਫ਼-ਸੁਥਰੇ ਰਹਿਣ ਨਾਲ ਅਸੀਂ ਯਹੋਵਾਹ ਦੀ ਵਡਿਆਈ ਕਰਦੇ ਹਾਂ।—2 ਕੁਰਿੰਥੀਆਂ 6:3, 4.

      2. ਸ਼ੁੱਧ ਰਹਿਣ ਲਈ ਸਾਨੂੰ ਕਿਹੜੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ?

      ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ “ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ।” (2 ਕੁਰਿੰਥੀਆਂ 7:1) ਇਸ ਲਈ ਅਸੀਂ ਅਜਿਹੀ ਹਰ ਗੱਲ ਜਾਂ ਚੀਜ਼ ਤੋਂ ਦੂਰ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਜੋ ਸਾਡੇ ਤਨ ਅਤੇ ਮਨ ਨੂੰ ਅਸ਼ੁੱਧ ਕਰ ਸਕਦੀ ਹੈ। ਜੇ ਸਾਡੇ ਮਨ ਵਿਚ ਕੋਈ ਗ਼ਲਤ ਖ਼ਿਆਲ ਆਉਂਦਾ ਹੈ, ਤਾਂ ਅਸੀਂ ਤੁਰੰਤ ਇਸ ਨੂੰ ਕੱਢ ਸੁੱਟਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਚਾਰ ਯਹੋਵਾਹ ਨੂੰ ਚੰਗੇ ਲੱਗਣ। (ਜ਼ਬੂਰ 104:34) ਅਸੀਂ ਆਪਣੀ ਬੋਲੀ ਨੂੰ ਵੀ ਸਾਫ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।—ਕੁਲੁੱਸੀਆਂ 3:8 ਪੜ੍ਹੋ।

      ਕਿਹੜੀਆਂ ਗੱਲਾਂ ਜਾਂ ਚੀਜ਼ਾਂ ਸਾਨੂੰ ਸਰੀਰਕ ਜਾਂ ਨੈਤਿਕ ਤੌਰ ਤੇ ਅਸ਼ੁੱਧ ਕਰ ਸਕਦੀਆਂ ਹਨ? ਤਮਾਖੂ, ਸੁਪਾਰੀ, ਗਾਂਜਾ ਅਤੇ ਹੋਰ ਅਜਿਹੀਆਂ ਨਸ਼ੀਲੀਆਂ ਚੀਜ਼ਾਂ ਸਾਡੇ ਸਰੀਰ ਨੂੰ ਅਸ਼ੁੱਧ ਕਰਦੀਆਂ ਹਨ। ਇਸ ਲਈ ਅਸੀਂ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੇ ਹਾਂ। ਇਸ ਕਰਕੇ ਸਾਡੀ ਸਿਹਤ ਠੀਕ ਰਹਿੰਦੀ ਹੈ ਅਤੇ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਜ਼ਿੰਦਗੀ ਦੀ ਕਦਰ ਹੈ। ਇਸ ਤੋਂ ਇਲਾਵਾ, ਅਸੀਂ ਅਜਿਹੇ ਕੰਮਾਂ ਤੋਂ ਵੀ ਦੂਰ ਰਹਿੰਦੇ ਹਾਂ ਜੋ ਸਾਨੂੰ ਨੈਤਿਕ ਤੌਰ ਤੇ ਅਸ਼ੁੱਧ ਕਰ ਸਕਦੇ ਹਨ, ਜਿਵੇਂ ਹਥਰਸੀ ਕਰਨੀ ਜਾਂ ਪੋਰਨੋਗ੍ਰਾਫੀ ਦੇਖਣੀ ਯਾਨੀ ਗੰਦੀਆਂ ਤਸਵੀਰਾਂ ਜਾਂ ਵੀਡੀਓ ਦੇਖਣੇ। (ਜ਼ਬੂਰ 119:37; ਅਫ਼ਸੀਆਂ 5:5) ਇਨ੍ਹਾਂ ਆਦਤਾਂ ਨੂੰ ਛੱਡਣਾ ਮੁਸ਼ਕਲ ਹੋ ਸਕਦਾ ਹੈ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇਨ੍ਹਾਂ ਨੂੰ ਛੱਡ ਸਕਦੇ ਹਾਂ।—ਯਸਾਯਾਹ 41:13 ਪੜ੍ਹੋ।

      ਹੋਰ ਸਿੱਖੋ

      ਸਾਫ਼-ਸੁਥਰੇ ਰਹਿਣ ਨਾਲ ਯਹੋਵਾਹ ਦੀ ਮਹਿਮਾ ਕਿਵੇਂ ਹੁੰਦੀ ਹੈ? ਅਸੀਂ ਬੁਰੀਆਂ ਆਦਤਾਂ ਕਿਵੇਂ ਛੱਡ ਸਕਦੇ ਹਾਂ? ਆਓ ਜਾਣੀਏ।

      3. ਸਾਫ਼-ਸਫ਼ਾਈ ਰੱਖਣ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ

      ਇਜ਼ਰਾਈਲ ਕੌਮ ਨੂੰ ਦਿੱਤੇ ਯਹੋਵਾਹ ਦੇ ਨਿਯਮਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਫ਼-ਸਫ਼ਾਈ ਬਾਰੇ ਕੀ ਸੋਚਦਾ ਹੈ। ਕੂਚ 19:10 ਅਤੇ 30:17-19 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਇਨ੍ਹਾਂ ਆਇਤਾਂ ਮੁਤਾਬਕ ਸਾਫ਼-ਸਫ਼ਾਈ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ?

      • ਕਿਹੜੀਆਂ ਚੰਗੀਆਂ ਆਦਤਾਂ ਸਾਫ਼-ਸਫ਼ਾਈ ਰੱਖਣ ਵਿਚ ਤੁਹਾਡੀ ਮਦਦ ਕਰਨਗੀਆਂ?

      ਸਾਫ਼-ਸੁਥਰੇ ਰਹਿਣ ਵਿਚ ਮਿਹਨਤ ਅਤੇ ਸਮਾਂ ਲੱਗਦਾ ਹੈ। ਭਾਵੇਂ ਅਸੀਂ ਕਿਤੇ ਵੀ ਰਹਿੰਦੇ ਹੋਈਏ, ਸਾਡੇ ਕੋਲ ਜ਼ਿਆਦਾ ਪੈਸੇ ਹੋਣ ਜਾਂ ਘੱਟ, ਫਿਰ ਵੀ ਅਸੀਂ ਸਾਰੇ ਸਾਫ਼-ਸਫ਼ਾਈ ਰੱਖ ਸਕਦੇ ਹਾਂ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਪਰਮੇਸ਼ੁਰ ਸਾਫ਼-ਸੁਥਰੇ ਲੋਕਾਂ ਨੂੰ ਪਿਆਰ ਕਰਦਾ ਹੈ  (4:10)

      • ਜਦੋਂ ਅਸੀਂ ਆਪਣੀਆਂ ਚੀਜ਼ਾਂ ਨੂੰ ਸਾਫ਼ ਅਤੇ ਸਹੀ ਹਾਲਤ ਵਿਚ ਰੱਖਦੇ ਹਾਂ, ਤਾਂ ਇਸ ਦਾ ਪ੍ਰਚਾਰ ਵਿਚ ਲੋਕਾਂ ʼਤੇ ਕੀ ਅਸਰ ਪੈਂਦਾ ਹੈ?

      4. ਬੁਰੀਆਂ ਆਦਤਾਂ ਛੱਡੋ

      ਇਕ ਆਦਮੀ ਕੂੜੇਦਾਨ ਵਿਚ ਸਿਗਰਟਾਂ ਸੁੱਟ ਰਿਹਾ ਹੈ।

      ਯਹੋਵਾਹ ਕਿਸੇ ਵੀ ਮਾੜੀ ਆਦਤ ਨੂੰ ਛੱਡਣ ਵਿਚ ਸਾਡੀ ਮਦਦ ਕਰੇਗਾ

      ਜੇ ਤੁਸੀਂ ਸਿਗਰਟ ਪੀਂਦੇ ਹੋ ਜਾਂ ਕੋਈ ਹੋਰ ਨਸ਼ਾ ਕਰਦੇ ਹੋ, ਤਾਂ ਤੁਸੀਂ ਜਾਣਦੇ ਹੋਣੇ ਕਿ ਇਨ੍ਹਾਂ ਆਦਤਾਂ ਨੂੰ ਛੱਡਣਾ ਕਿੰਨਾ ਮੁਸ਼ਕਲ ਹੁੰਦਾ ਹੈ। ਤੁਸੀਂ ਇਹ ਆਦਤਾਂ ਕਿਵੇਂ ਛੱਡ ਸਕਦੇ ਹੋ? ਜ਼ਰਾ ਸੋਚੋ ਕਿ ਇਸ ਬੁਰੀ ਆਦਤ ਦਾ ਤੁਹਾਡੇ ʼਤੇ ਕੀ ਅਸਰ ਪੈ ਰਿਹਾ ਹੈ। ਮੱਤੀ 22:37-39 ਪੜ੍ਹੋ। ਫਿਰ ਚਰਚਾ ਕਰੋ ਕਿ ਤਮਾਖੂ ਖਾਣ ਜਾਂ ਨਸ਼ੇ ਕਰਨ ਕਰਕੇ . . .

      • ਯਹੋਵਾਹ ਨਾਲ ਤੁਹਾਡੀ ਦੋਸਤੀ ʼਤੇ ਕੀ ਅਸਰ ਪੈਂਦਾ ਹੈ।

      • ਤੁਹਾਡੇ ਪਰਿਵਾਰ ਅਤੇ ਹੋਰ ਲੋਕਾਂ ʼਤੇ ਕੀ ਅਸਰ ਪੈਂਦਾ ਹੈ।

      ਬੁਰੀ ਆਦਤ ਨੂੰ ਛੱਡਣ ਦੀ ਯੋਜਨਾ ਬਣਾਓ।a ਵੀਡੀਓ ਦੇਖੋ।

      ਵੀਡੀਓ: ਆਪਣੀਆਂ ਇੱਛਾਵਾਂ  ʼਤੇ ਕਾਬੂ ਪਾਓ  (2:47)

      ਫ਼ਿਲਿੱਪੀਆਂ 4:13 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਪ੍ਰਾਰਥਨਾ ਕਰਨ, ਅਧਿਐਨ ਕਰਨ ਅਤੇ ਸਭਾਵਾਂ ਵਿਚ ਜਾਣ ਨਾਲ ਬੁਰੀਆਂ ਆਦਤਾਂ ਨੂੰ ਛੱਡਣ ਦੀ ਤਾਕਤ ਕਿਵੇਂ ਮਿਲ ਸਕਦੀ ਹੈ?

      5. ਗੰਦੇ ਖ਼ਿਆਲਾਂ ਅਤੇ ਕੰਮਾਂ ਨੂੰ ਛੱਡਣ ਲਈ ਪੂਰੀ ਵਾਹ ਲਾਓ

      ਕੁਲੁੱਸੀਆਂ 3:5 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਅਸੀਂ ਕਿੱਦਾਂ ਜਾਣਦੇ ਹਾਂ ਕਿ ਪੋਰਨੋਗ੍ਰਾਫੀ, ਸੈਕਸਟਿੰਗb ਅਤੇ ਹਥਰਸੀ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਹਨ?

      • ਯਹੋਵਾਹ ਚਾਹੁੰਦਾ ਹੈ ਕਿ ਅਸੀਂ ਨੈਤਿਕ ਤੌਰ ਤੇ ਸ਼ੁੱਧ ਰਹੀਏ। ਕੀ ਯਹੋਵਾਹ ਦੀ ਇਹ ਮੰਗ ਜਾਇਜ਼ ਹੈ? ਤੁਸੀਂ ਇੱਦਾਂ ਕਿਉਂ ਕਹਿੰਦੇ ਹੋ?

      ਇਹ ਜਾਣਨ ਲਈ ਕਿ ਤੁਸੀਂ ਆਪਣੇ ਮਨ ਵਿੱਚੋਂ ਗੰਦੇ ਖ਼ਿਆਲ ਕਿਵੇਂ ਕੱਢ ਸਕਦੇ ਹੋ, ਇਹ ਵੀਡੀਓ ਦੇਖੋ।

      ਵੀਡੀਓ: ਸ਼ੁੱਧ ਰਹਿਣ ਲਈ ਕਦਮ ਚੁੱਕੋ  (1:51)

      ਯਿਸੂ ਨੇ ਮਿਸਾਲ ਦੇ ਕੇ ਸਮਝਾਇਆ ਸੀ ਕਿ ਨੈਤਿਕ ਤੌਰ ਤੇ ਸ਼ੁੱਧ ਰਹਿਣ ਲਈ ਸਾਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ। ਮੱਤੀ 5:29, 30 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਯਿਸੂ ਸਰੀਰ ਦੇ ਕਿਸੇ ਅੰਗ ਨੂੰ ਵੱਢਣ ਦੀ ਗੱਲ ਨਹੀਂ ਕਰ ਰਿਹਾ ਸੀ, ਬਲਕਿ ਸਾਨੂੰ ਕੁਝ ਠੋਸ ਕਦਮ ਚੁੱਕਣ ਲਈ ਕਹਿ ਰਿਹਾ ਸੀ। ਇਕ ਵਿਅਕਤੀ ਨੂੰ ਮਨ ਵਿੱਚੋਂ ਗੰਦੇ ਖ਼ਿਆਲ ਕੱਢਣ ਲਈ ਕਿਹੜੇ ਠੋਸ ਕਦਮ ਚੁੱਕਣੇ ਚਾਹੀਦੇ ਹਨ?c

      ਜੇ ਤੁਸੀਂ ਗੰਦੇ ਖ਼ਿਆਲਾਂ ਨੂੰ ਆਪਣੇ ਦਿਮਾਗ਼ ਵਿੱਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ, ਤਾਂ ਯਕੀਨ ਰੱਖੋ ਕਿ ਯਹੋਵਾਹ ਤੁਹਾਡੀ ਮਿਹਨਤ ਦੀ ਕਦਰ ਕਰਦਾ ਹੈ। ਜ਼ਬੂਰ 103:13, 14 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਜੇ ਤੁਸੀਂ ਕਿਸੇ ਬੁਰੀ ਆਦਤ ਨੂੰ ਛੱਡਣ ਲਈ ਜੱਦੋ-ਜਹਿਦ ਕਰ ਰਹੇ ਹੋ, ਤਾਂ ਹਾਰ ਨਾ ਮੰਨਣ ਵਿਚ ਇਹ ਆਇਤਾਂ ਕਿਵੇਂ ਮਦਦ ਕਰਦੀਆਂ ਹਨ?

      ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ!

      ਤੁਸੀਂ ਸ਼ਾਇਦ ਸੋਚੋ, ‘ਮੈਥੋਂ ਦੁਬਾਰਾ ਗ਼ਲਤੀ ਹੋ ਗਈ। ਹੁਣ ਕੋਸ਼ਿਸ਼ ਕਰਨ ਦਾ ਕੀ ਫ਼ਾਇਦਾ?’ ਪਰ ਜ਼ਰਾ ਇਸ ਗੱਲ ਵੱਲ ਧਿਆਨ ਦਿਓ: ਜੇ ਇਕ ਦੌੜਾਕ ਦੌੜਦਾ-ਦੌੜਦਾ ਡਿਗ ਜਾਵੇ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਹ ਦੌੜ ਹਾਰ ਚੁੱਕਾ ਹੈ ਜਾਂ ਉਸ ਨੂੰ ਦੁਬਾਰਾ ਦੌੜ ਸ਼ੁਰੂ ਕਰਨੀ ਪੈਣੀ? ਜੀ ਨਹੀਂ। ਉਸੇ ਤਰ੍ਹਾਂ ਜੇ ਤੁਸੀਂ ਕੋਈ ਬੁਰੀ ਆਦਤ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਕਦੇ-ਕਦੇ ਨਾਕਾਮ ਹੋ ਜਾਂਦੇ ਹੋ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਹਾਰ ਗਏ ਹੋ, ਨਾ ਹੀ ਇਹ ਕਿ ਤੁਸੀਂ ਅੱਜ ਤਕ ਜੋ ਮਿਹਨਤ ਕੀਤੀ ਹੈ, ਉਹ ਸਭ ਬੇਕਾਰ ਹੋ ਗਈ ਹੈ। ਕੋਸ਼ਿਸ਼ ਕਰਦਿਆਂ ਤੁਸੀਂ ਕਦੀ-ਕਦੀ ਡਿਗ ਸਕਦੇ ਹੋ। ਇਸ ਲਈ ਹਿੰਮਤ ਨਾ ਹਾਰੋ! ਯਹੋਵਾਹ ਦੀ ਮਦਦ ਨਾਲ ਤੁਸੀਂ ਬੁਰੀ ਆਦਤ ਜ਼ਰੂਰ ਛੱਡ ਸਕੋਗੇ।

      ਦੌੜ ਵਿਚ ਇਕ ਦੌੜਾਕ ਡਿਗਣ ਤੋਂ ਬਾਅਦ ਦੁਬਾਰਾ ਖੜ੍ਹਾ ਹੋ ਰਿਹਾ ਹੈ।

      ਕੁਝ ਲੋਕਾਂ ਦਾ ਕਹਿਣਾ ਹੈ: “ਮੈਂ ਬਹੁਤ ਕੋਸ਼ਿਸ਼ ਕੀਤੀ, ਪਰ ਇਹ ਆਦਤ ਨਹੀਂ ਛੁੱਟਦੀ।”

      • ਤੁਸੀਂ ਕਿਹੜੀ ਆਇਤ ਦਿਖਾ ਕੇ ਸਮਝਾ ਸਕਦੇ ਹੋ ਕਿ ਯਹੋਵਾਹ ਦੀ ਮਦਦ ਨਾਲ ਇਕ ਵਿਅਕਤੀ ਆਪਣੀ ਬੁਰੀ ਆਦਤ ਛੱਡ ਸਕਦਾ ਹੈ?

      ਹੁਣ ਤਕ ਅਸੀਂ ਸਿੱਖਿਆ

      ਅਸੀਂ ਆਪਣਾ ਤਨ-ਮਨ ਅਤੇ ਚਾਲ-ਚਲਣ ਸ਼ੁੱਧ ਰੱਖ ਕੇ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਾਂ।

      ਤੁਸੀਂ ਕੀ ਕਹੋਗੇ?

      • ਸ਼ੁੱਧ ਰਹਿਣਾ ਕਿਉਂ ਜ਼ਰੂਰੀ ਹੈ?

      • ਤੁਸੀਂ ਸਾਫ਼-ਸਫ਼ਾਈ ਰੱਖਣ ਲਈ ਕੀ ਕਰ ਸਕਦੇ ਹੋ?

      • ਤੁਸੀਂ ਆਪਣੀ ਸੋਚ ਅਤੇ ਚਾਲ-ਚਲਣ ਨੂੰ ਸ਼ੁੱਧ ਕਿਵੇਂ ਬਣਾਈ ਰੱਖ ਸਕਦੇ ਹੋ?

      ਟੀਚਾ

      ਇਹ ਵੀ ਦੇਖੋ

      ਜੇ ਤੁਹਾਡੇ ਕੋਲ ਜ਼ਿਆਦਾ ਸਹੂਲਤਾਂ ਨਹੀਂ ਹਨ, ਤਾਂ ਵੀ ਤੁਸੀਂ ਸਾਫ਼-ਸਫ਼ਾਈ ਕਿਵੇਂ ਰੱਖ ਸਕਦੇ ਹੋ? ਆਓ ਕੁਝ ਆਸਾਨ ਤਰੀਕਿਆਂ ʼਤੇ ਗੌਰ ਕਰੀਏ।

      ਸਿਹਤ ਅਤੇ ਸਾਫ਼-ਸਫ਼ਾਈ—ਹੱਥ ਧੋਵੋ  (3:01)

      ਦੇਖੋ ਕਿ ਇਕ ਵਿਅਕਤੀ ਸਿਗਰਟ ਛੱਡਣ ਲਈ ਕਿਹੜੇ ਕਦਮ ਚੁੱਕ ਸਕਦਾ ਹੈ।

      “ਸਿਗਰਟ ਪੀਣੀ ਛੱਡੋ” (ਜਾਗਰੂਕ ਬਣੋ!, ਅਕਤੂਬਰ-ਦਸੰਬਰ 2010)

      ਜਾਣੋ ਕਿ ਪੋਰਨੋਗ੍ਰਾਫੀ ਦੇਖਣ ਦਾ ਕੀ ਬੁਰਾ ਅਸਰ ਪੈਂਦਾ ਹੈ।

      “ਕੀ ਗੰਦੀਆਂ ਤਸਵੀਰਾਂ ਜਾਂ ਵੀਡੀਓ ਦੇਖਣ ਵਿਚ ਕੋਈ ਬੁਰਾਈ ਹੈ?” (ਪਹਿਰਾਬੁਰਜ  ਲੇਖ)

      ਜਾਣੋ ਕਿ ਇਕ ਆਦਮੀ ਨੇ ਅਸ਼ਲੀਲ ਤਸਵੀਰਾਂ ਦੇਖਣ ਦੀ ਆਦਤ ʼਤੇ ਕਿਵੇਂ ਕਾਬੂ ਪਾਇਆ।

      “ਕਈ ਨਾਕਾਮੀਆਂ ਤੋਂ ਬਾਅਦ ਹੋਇਆ ਕਾਮਯਾਬ” (ਪਹਿਰਾਬੁਰਜ  ਨੰ. 4 2016)

      a ਇਸ ਪਾਠ ਦੇ “ਇਹ ਵੀ ਦੇਖੋ” ਭਾਗ ਵਿਚ “ਸਿਗਰਟ ਪੀਣੀ ਛੱਡੋ” ਨਾਂ ਦੇ ਲੇਖ ਦੇਖੋ। ਇਨ੍ਹਾਂ ਲੇਖਾਂ ਵਿਚ ਕੁਝ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਇਕ ਵਿਅਕਤੀ ਕੋਈ ਬੁਰੀ ਆਦਤ ਛੱਡ ਸਕਦਾ ਹੈ।

      b ਫ਼ੋਨ ਜਾਂ ਕੰਪਿਊਟਰ ਦੇ ਜ਼ਰੀਏ ਗੰਦੇ ਜਾਂ ਅਸ਼ਲੀਲ ਮੈਸਿਜ, ਤਸਵੀਰਾਂ ਜਾਂ ਵੀਡੀਓ ਭੇਜਣ ਨੂੰ ਸੈਕਸਟਿੰਗ ਕਿਹਾ ਜਾਂਦਾ ਹੈ।

  • ਤੁਸੀਂ ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰ ਰਹਿ ਸਕਦੇ ਹੋ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 6. ਯਹੋਵਾਹ ਤੁਹਾਨੂੰ ਸਹਿਣ ਦੀ ਤਾਕਤ ਦੇਵੇਗਾ

      ਦੁਨੀਆਂ ਭਰ ਵਿਚ ਅਲੱਗ-ਅਲੱਗ ਉਮਰ ਅਤੇ ਪਿਛੋਕੜ ਦੇ ਭੈਣ-ਭਰਾ ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੇ। ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? ਇਹ ਜਾਣਨ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।

      ਵੀਡੀਓ: ਯਹੋਵਾਹ ਪਰਮੇਸ਼ੁਰ ਮੈਨੂੰ ਤਾਕਤ ਦੇਵੇਗਾ  (3:40)

      • ਵੀਡੀਓ ਵਿਚ ਦਿਖਾਏ ਭੈਣ-ਭਰਾ ਅਤਿਆਚਾਰ ਕਿੱਦਾਂ ਸਹਿ ਸਕੇ?

      ਰੋਮੀਆਂ 8:35, 37-39 ਅਤੇ ਫ਼ਿਲਿੱਪੀਆਂ 4:13 ਪੜ੍ਹੋ। ਹਰ ਆਇਤ ਨੂੰ ਪੜ੍ਹਨ ਤੋਂ ਬਾਅਦ ਇਸ ਸਵਾਲ ʼਤੇ ਚਰਚਾ ਕਰੋ:

      • ਇਹ ਆਇਤ ਪੜ੍ਹ ਕੇ ਤੁਹਾਡਾ ਭਰੋਸਾ ਕਿੱਦਾਂ ਵਧਦਾ ਹੈ ਕਿ ਤੁਸੀਂ ਕਿਸੇ ਵੀ ਅਜ਼ਮਾਇਸ਼ ਨੂੰ ਝੱਲ ਸਕਦੇ ਹੋ?

      ਮੱਤੀ 5:10-12 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਤੁਸੀਂ ਅਤਿਆਚਾਰਾਂ ਦੇ ਬਾਵਜੂਦ ਖ਼ੁਸ਼ ਕਿਉਂ ਰਹਿ ਸਕਦੇ ਹੋ?

      ਯਹੋਵਾਹ ਦੇ ਗਵਾਹ ਜਿਨ੍ਹਾਂ ਨੇ ਆਪਣੀ ਨਿਹਚਾ ਕਰਕੇ ਅਤਿਆਚਾਰ ਸਹੇ ਅਤੇ ਜੇਲ੍ਹ ਕੱਟੀ।

      ਯਹੋਵਾਹ ਦੇ ਲੱਖਾਂ ਹੀ ਸੇਵਕ ਵਿਰੋਧ ਅਤੇ ਅਤਿਆਚਾਰਾਂ ਦੇ ਬਾਵਜੂਦ ਵਫ਼ਾਦਾਰ ਰਹੇ ਹਨ। ਤੁਸੀਂ ਵੀ ਵਫ਼ਾਦਾਰ ਰਹਿ ਸਕਦੇ ਹੋ!

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ