-
ਤੁਸੀਂ ਖ਼ੁਸ਼ ਖ਼ਬਰੀ ਕਿਵੇਂ ਸੁਣਾ ਸਕਦੇ ਹੋ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
1. ਤੁਸੀਂ ਬਾਈਬਲ ਤੋਂ ਸਿੱਖੀਆਂ ਗੱਲਾਂ ਆਪਣੇ ਜਾਣ-ਪਛਾਣ ਵਾਲਿਆਂ ਨੂੰ ਕਿਵੇਂ ਦੱਸ ਸਕਦੇ ਹੋ?
ਯਿਸੂ ਦੇ ਚੇਲਿਆਂ ਨੇ ਕਿਹਾ: “ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।” (ਰਸੂਲਾਂ ਦੇ ਕੰਮ 4:20) ਯਿਸੂ ਤੋਂ ਸਿੱਖੀਆਂ ਗੱਲਾਂ ਉਨ੍ਹਾਂ ਨੂੰ ਇੰਨੀਆਂ ਚੰਗੀਆਂ ਲੱਗੀਆਂ ਕਿ ਉਹ ਇਨ੍ਹਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦੱਸਣਾ ਚਾਹੁੰਦੇ ਸਨ। ਕੀ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋ? ਜੇ ਹਾਂ, ਤਾਂ ਆਪਣੇ ਘਰਦਿਆਂ ਅਤੇ ਦੋਸਤਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਮੌਕੇ ਲੱਭੋ। ਪਰ ਉਨ੍ਹਾਂ ਨਾਲ ਗੱਲ ਕਰਦੇ ਵੇਲੇ ਪਿਆਰ ਅਤੇ ਆਦਰ ਨਾਲ ਪੇਸ਼ ਆਓ।—ਕੁਲੁੱਸੀਆਂ 4:6 ਪੜ੍ਹੋ।
ਗੱਲਬਾਤ ਕਿਵੇਂ ਸ਼ੁਰੂ ਕਰੀਏ
ਆਪਣੇ ਘਰਦਿਆਂ ਨਾਲ ਗੱਲ ਕਰਦੇ ਵੇਲੇ ਤੁਸੀਂ ਕਹਿ ਸਕਦੇ ਹੋ: “ਮੈਂ ਇਸ ਹਫ਼ਤੇ ਇਕ ਨਵੀਂ ਗੱਲ ਸਿੱਖੀ।” ਫਿਰ ਤੁਸੀਂ ਬਾਈਬਲ ਦੀ ਕੋਈ ਗੱਲ ਉਨ੍ਹਾਂ ਨੂੰ ਦੱਸ ਸਕਦੇ ਹੋ।
ਜੇ ਤੁਹਾਡਾ ਕੋਈ ਦੋਸਤ ਬੀਮਾਰ ਹੈ ਜਾਂ ਕਿਸੇ ਗੱਲੋਂ ਪਰੇਸ਼ਾਨ ਹੈ, ਤਾਂ ਉਸ ਨੂੰ ਬਾਈਬਲ ਦੀ ਕੋਈ ਆਇਤ ਦਿਖਾਓ ਜਿਸ ਤੋਂ ਉਸ ਨੂੰ ਹੌਸਲਾ ਮਿਲੇ।
ਜੇ ਕੋਈ ਕੰਮ ਦੀ ਥਾਂ ʼਤੇ ਤੁਹਾਡਾ ਹਾਲ-ਚਾਲ ਪੁੱਛੇ, ਤਾਂ ਮੌਕਾ ਦੇਖ ਕੇ ਉਸ ਨੂੰ ਦੱਸੋ ਕਿ ਤੁਸੀਂ ਸਟੱਡੀ ਜਾਂ ਮੀਟਿੰਗ ਵਿਚ ਕੀ ਸਿੱਖਿਆ।
ਆਪਣੇ ਦੋਸਤਾਂ ਨੂੰ jw.org ਵੈੱਬਸਾਈਟ ਦਿਖਾਓ।
ਜਦੋਂ ਤੁਸੀਂ ਸਟੱਡੀ ਕਰਦੇ ਹੋ, ਤਾਂ ਦੂਜਿਆਂ ਨੂੰ ਵੀ ਆਪਣੇ ਨਾਲ ਬੈਠਣ ਲਈ ਕਹੋ ਜਾਂ ਉਨ੍ਹਾਂ ਨੂੰ ਦਿਖਾਓ ਕਿ ਉਹ jw.org ʼਤੇ ਬਾਈਬਲ ਦੀ ਸਟੱਡੀ ਕਰਨ ਲਈ ਫ਼ਾਰਮ ਕਿਵੇਂ ਭਰ ਸਕਦੇ ਹਨ।
-
-
ਤੁਸੀਂ ਖ਼ੁਸ਼ ਖ਼ਬਰੀ ਕਿਵੇਂ ਸੁਣਾ ਸਕਦੇ ਹੋ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
4. ਆਦਰ ਨਾਲ ਪੇਸ਼ ਆਓ
ਖ਼ੁਸ਼ ਖ਼ਬਰੀ ਸੁਣਾਉਂਦੇ ਵੇਲੇ ਸਿਰਫ਼ ਇਸ ਗੱਲ ʼਤੇ ਧਿਆਨ ਨਾ ਦਿਓ ਕਿ ਤੁਸੀਂ ਕੀ ਬੋਲਣਾ ਹੈ, ਸਗੋਂ ਇਸ ਗੱਲ ʼਤੇ ਵੀ ਧਿਆਨ ਦਿਓ ਕਿ ਤੁਸੀਂ ਕਿਵੇਂ ਬੋਲਣਾ ਹੈ। 2 ਤਿਮੋਥਿਉਸ 2:24 ਅਤੇ 1 ਪਤਰਸ 3:15 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਦੂਜਿਆਂ ਨੂੰ ਬਾਈਬਲ ਬਾਰੇ ਦੱਸਦਿਆਂ ਤੁਸੀਂ ਇਨ੍ਹਾਂ ਆਇਤਾਂ ਵਿਚ ਦਿੱਤੀ ਸਲਾਹ ʼਤੇ ਕਿਵੇਂ ਚੱਲ ਸਕਦੇ ਹੋ?
ਸ਼ਾਇਦ ਤੁਹਾਡੇ ਘਰ ਦੇ ਜੀਅ ਜਾਂ ਦੋਸਤ ਤੁਹਾਡੀਆਂ ਗੱਲਾਂ ਨਾਲ ਸਹਿਮਤ ਨਾ ਹੋਣ। ਉਸ ਵੇਲੇ ਤੁਸੀਂ ਕੀ ਕਰੋਗੇ? ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ?
ਕੀ ਕਰਨਾ ਜ਼ਿਆਦਾ ਵਧੀਆ ਹੋਵੇਗਾ: ਲੋਕਾਂ ਨੂੰ ਸਿੱਧਾ-ਸਿੱਧਾ ਦੱਸਣਾ ਕਿ ਉਨ੍ਹਾਂ ਨੂੰ ਕੀ ਮੰਨਣਾ ਚਾਹੀਦਾ ਜਾਂ ਪਿਆਰ ਨਾਲ ਉਨ੍ਹਾਂ ਨਾਲ ਤਰਕ ਕਰਨਾ? ਤੁਸੀਂ ਇੱਦਾਂ ਕਿਉਂ ਸੋਚਦੇ ਹੋ?
-