ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੀ ਸੋਗ ਕਰਨਾ ਗ਼ਲਤ ਹੈ?
    ਜਾਗਰੂਕ ਬਣੋ!—2002 | ਜਨਵਰੀ
    • “ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਦੀ ਵਿਥਿਆ ਤੋਂ ਜਿਹੜੇ [ਮੌਤ ਦੀ ਨੀਂਦ] ਸੁੱਤੇ ਪਏ ਹਨ ਅਣਜਾਣ ਰਹੋ ਭਈ ਤੁਸੀਂ ਹੋਰਨਾਂ ਵਾਂਙੁ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੋਗ ਨਾ ਕਰੋ।”​—1 ਥੱਸਲੁਨੀਕੀਆਂ 4:13.

      ਬਾਈਬਲ ਵਿਚ ਮਰੇ ਹੋਇਆਂ ਲਈ ਉਮੀਦ ਹੈ। ਯਿਸੂ ਨੇ ਖ਼ੁਦ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਸੀ। ਇਸ ਤੋਂ ਅਤੇ ਉਸ ਦੀਆਂ ਸਿੱਖਿਆਵਾਂ ਤੋਂ ਪਤਾ ਲੱਗਦਾ ਹੈ ਕਿ ਇਕ ਸਮਾਂ ਆਵੇਗਾ ਜਦ ਮੁਰਦਿਆਂ ਨੂੰ ਦੁਬਾਰਾ ਜੀਵਨ ਬਖ਼ਸ਼ਿਆ ਜਾਵੇਗਾ। (ਮੱਤੀ 22:23-33; ਮਰਕੁਸ 5:35, 36, 41, 42; ਲੂਕਾ 7:12-16) ਇਸ ਦਾ ਸਾਡੇ ਉੱਤੇ ਕਿਹੋ ਜਿਹਾ ਅਸਰ ਹੋਣਾ ਚਾਹੀਦਾ ਹੈ? ਉੱਪਰ ਦਰਜ ਪੌਲੁਸ ਰਸੂਲ ਦੇ ਸ਼ਬਦ ਦਿਖਾਉਂਦੇ ਹਨ ਕਿ ਜਦ ਸਾਡਾ ਕੋਈ ਪਿਆਰਾ ਮਰ ਜਾਂਦਾ ਹੈ ਤਾਂ ਅਸੀਂ ਇਸ ਉਮੀਦ ਤੋਂ ਦਿਲਾਸਾ ਪਾ ਸਕਦੇ ਹਾਂ।

      ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਜ਼ਰੂਰ ਆਪਣੇ ਕਿਸੇ ਪਿਆਰੇ ਦੀ ਮੌਤ ਕਾਰਨ ਬਹੁਤ ਹੀ ਦਰਦ ਮਹਿਸੂਸ ਕੀਤਾ ਹੋਵੇਗਾ। ਟਰੀਸਾ ਦਾ ਪਤੀ 42 ਸਾਲਾਂ ਦਾ ਸੀ ਜਦ ਉਹ ਦਿਲ ਦੇ ਓਪਰੇਸ਼ਨ ਤੋਂ ਕੁਝ ਹੀ ਸਮੇਂ ਬਾਅਦ ਪੂਰਾ ਹੋ ਗਿਆ। ਟਰੀਸਾ ਕਹਿੰਦੀ ਹੈ: “ਇਹ ਮੇਰੇ ਲਈ ਇਕ ਬਹੁਤ ਹੀ ਵੱਡਾ ਸਦਮਾ ਸੀ! ਪਹਿਲਾਂ ਤਾਂ ਮੈਂ ਬਹੁਤ ਹੀ ਡਰ ਗਈ ਸੀ। ਫਿਰ ਮੈਂ ਗਹਿਰਾ ਦਰਦ ਮਹਿਸੂਸ ਕੀਤਾ ਜੋ ਸਮੇਂ ਦੇ ਬੀਤਣ ਨਾਲ ਵਧਦਾ ਗਿਆ। ਮੈਂ ਬਹੁਤ ਹੀ ਰੋਈ।” ਕੀ ਇਸ ਤਰ੍ਹਾਂ ਮਹਿਸੂਸ ਕਰਨਾ ਇਹ ਸੰਕੇਤ ਕਰਦਾ ਹੈ ਕਿ ਅਸੀਂ ਯਹੋਵਾਹ ਦੇ ਵਾਅਦੇ ਵਿਚ ਪੂਰਾ ਵਿਸ਼ਵਾਸ ਨਹੀਂ ਕਰਦੇ ਕਿ ਉਹ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰੇਗਾ? ਕੀ ਪੌਲੁਸ ਦਾ ਮਤਲਬ ਇਹ ਸੀ ਕਿ ਸੋਗ ਕਰਨਾ ਗ਼ਲਤ ਹੈ?

      ਬਾਈਬਲ ਵਿਚ ਸੋਗ ਕਰਨ ਵਾਲਿਆਂ ਦੀਆਂ ਉਦਾਹਰਣਾਂ

      ਬਾਈਬਲ ਵਿਚ ਸੋਗ ਕਰਨ ਵਾਲਿਆਂ ਦੀਆਂ ਉਦਾਹਰਣਾਂ ਵੱਲ ਧਿਆਨ ਦੇਣ ਦੁਆਰਾ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਪਾ ਸਕਦੇ ਹਾਂ। ਕਈ ਬਿਰਤਾਂਤਾਂ ਵਿਚ ਅਸੀਂ ਦੇਖਦੇ ਹਾਂ ਕਿ ਪਰਿਵਾਰ ਦੇ ਕਿਸੇ ਜੀਅ ਦੀ ਮੌਤ ਤੋਂ ਬਾਅਦ ਕੁਝ ਸਮੇਂ ਲਈ ਸੋਗ ਕੀਤਾ ਜਾਂਦਾ ਸੀ। (ਉਤਪਤ 27:41; 50:7-10; ਜ਼ਬੂਰ 35:14) ਇਨ੍ਹਾਂ ਸਮਿਆਂ ਤੇ ਸੋਗ ਕਰਨ ਵਾਲਿਆਂ ਨੇ ਅਕਸਰ ਬਹੁਤ ਹੀ ਗਹਿਰੇ ਜਜ਼ਬਾਤ ਪ੍ਰਗਟ ਕੀਤੇ ਸਨ।

  • ਕੀ ਸੋਗ ਕਰਨਾ ਗ਼ਲਤ ਹੈ?
    ਜਾਗਰੂਕ ਬਣੋ!—2002 | ਜਨਵਰੀ
    • ਭਾਵੇਂ ਕਿ ਮਸੀਹੀਆਂ ਵਜੋਂ ਅਸੀਂ ਮੌਤ ਦੇ ਕਾਰਨ ਸੋਗ ਜ਼ਰੂਰ ਕਰਦੇ ਹਾਂ, ਫਿਰ ਵੀ ਅਸੀਂ ‘ਉਨ੍ਹਾਂ ਵਾਂਙੁ ਸੋਗ ਨਹੀਂ ਕਰਦੇ ਜਿਨ੍ਹਾਂ ਨੂੰ ਕੋਈ ਆਸ ਨਹੀਂ ਹੈ।’ (1 ਥੱਸਲੁਨੀਕੀਆਂ 4:13) ਅਸੀਂ ਸੋਗ ਕਰ-ਕਰ ਕੇ ਪਾਗਲ ਨਹੀਂ ਹੁੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਮੁਰਦਿਆਂ ਦੀ ਸਥਿਤੀ ਕਿਹੋ ਜਿਹੀ ਹੈ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੂੰ ਕੋਈ ਦੁੱਖ ਜਾਂ ਤੰਗੀ ਨਹੀਂ ਹੈ ਪਰ ਉਹ ਮਾਨੋ ਇਕ ਗਹਿਰੀ ਨੀਂਦ ਵਿਚ ਆਰਾਮ ਕਰ ਰਹੇ ਹਨ। (ਉਪਦੇਸ਼ਕ ਦੀ ਪੋਥੀ 9:5; ਮਰਕੁਸ 5:39; ਯੂਹੰਨਾ 11:11-14) ਸਾਨੂੰ ਇਹ ਵੀ ਪੂਰਾ ਯਕੀਨ ਹੈ ਕਿ ਯਿਸੂ ਆਪਣਾ ਵਾਅਦਾ ਪੂਰਾ ਕਰ ਕੇ “ਸਭ ਜਿਹੜੇ ਕਬਰਾਂ ਵਿੱਚ ਹਨ” ਉਨ੍ਹਾਂ ਨੂੰ ਮੁੜ ਜ਼ਿੰਦਾ ਕਰੇਗਾ। ਜੀ ਹਾਂ, ਯਿਸੂ ਮੁਰਦਿਆਂ ਨੂੰ ਜੀਵਨ ਦੇਣ ਵਾਲਾ ਹੈ, ਅਰਥਾਤ ਉਹ “ਪੁਨਰ ਉੱਥਾਨ ਅਤੇ ਜੀਵਣ” ਹੈ।​—ਯੂਹੰਨਾ 5:28, 29; 11:24, 25, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ