ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
5-11 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 9-10
“ਯਹੋਵਾਹ ਦੀ ਬੁੱਧ ਲਈ ਉਸ ਦੀ ਤਾਰੀਫ਼ ਕਰੋ”
ਇਕ ਮੁਲਾਕਾਤ ਜਿਹੜੀ ਬਹੁਤ ਫ਼ਾਇਦੇਮੰਦ ਸਾਬਤ ਹੋਈ
ਜਦੋਂ ਰਾਣੀ ਸੁਲੇਮਾਨ ਨੂੰ ਮਿਲੀ ਤਾਂ ਉਹ ਉਸ ਨੂੰ ਗੁੰਝਲਦਾਰ ਸਵਾਲਾਂ ਨਾਲ ਪਰਖਣ ਲੱਗੀ। ਇੱਥੇ ਗੁੰਝਲਦਾਰ ਸਵਾਲਾਂ ਲਈ ਇਬਰਾਨੀ ਸ਼ਬਦ ਨੂੰ “ਬੁਝਾਰਤਾਂ” ਅਨੁਵਾਦ ਕੀਤਾ ਗਿਆ ਹੈ। (1 ਰਾਜਿਆਂ 10:1) ਪਰ ਇਸ ਦਾ ਮਤਲਬ ਇਹ ਨਹੀਂ ਕਿ ਰਾਣੀ ਨੇ ਸੁਲੇਮਾਨ ਨੂੰ ਬੇਕਾਰ ਦੀਆਂ ਬੁਝਾਰਤਾਂ ਪਾਈਆਂ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜ਼ਬੂਰ 49:4 ਵਿਚ ਇਹੀ ਸ਼ਬਦ ਪਾਪ, ਮੌਤ, ਅਤੇ ਛੁਟਕਾਰੇ ਬਾਰੇ ਗੰਭੀਰ ਸਵਾਲਾਂ ਲਈ ਵਰਤਿਆ ਗਿਆ ਹੈ। ਇਸ ਲਈ ਇਹ ਸੰਭਵ ਹੈ ਕਿ ਸ਼ਬਾ ਦੀ ਰਾਣੀ ਸੁਲੇਮਾਨ ਨਾਲ ਬਹੁਤ ਗੰਭੀਰ ਵਿਸ਼ਿਆਂ ਤੇ ਗੱਲਬਾਤ ਕਰ ਰਹੀ ਸੀ, ਜਿਸ ਨਾਲ ਸੁਲੇਮਾਨ ਦੀ ਬੁੱਧੀ ਨੂੰ ਬਾਰੀਕੀ ਨਾਲ ਪਰਖਿਆ ਗਿਆ। ਬਾਈਬਲ ਦੱਸਦੀ ਹੈ ਕਿ ਰਾਣੀ ਨੇ “ਜੋ ਕੁਝ ਉਹ ਦੇ ਮਨ ਵਿੱਚ ਸੀ ਉਸ ਨਾਲ ਗੱਲ ਕੀਤੀ।” ਅਤੇ “ਸੁਲੇਮਾਨ ਨੇ ਉਹ ਦੀਆਂ ਸਾਰੀਆਂ ਗੱਲਾਂ ਦਾ ਉਹ ਨੂੰ ਉੱਤਰ ਦਿੱਤਾ ਅਤੇ ਪਾਤਸ਼ਾਹ ਤੋਂ ਕੋਈ ਗੱਲ ਗੁੱਝੀ ਨਾ ਸੀ ਜਿਹ ਦਾ ਉਸ ਨੇ ਉੱਤਰ ਨਾ ਦਿੱਤਾ ਹੋਵੇ।”—1 ਰਾਜਿਆਂ 10:2ਅ, 3.
ਜਦੋਂ ਉਦਾਰਤਾ ਡੁੱਲ-ਡੁੱਲ ਪੈਂਦੀ ਹੈ
ਰਾਣੀ ਨੇ ਜੋ ਕੁਝ ਦੇਖਿਆ ਅਤੇ ਸੁਣਿਆ, ਉਸ ਤੋਂ ਹੈਰਾਨ ਹੋ ਕੇ ਉਸ ਨੂੰ ਨਿਮਰਤਾ ਨਾਲ ਕਿਹਾ: “ਧੰਨ ਹਨ ਏਹ ਤੇਰੇ ਟਹਿਲੂਏ ਜਿਹੜੇ ਸਦਾ ਤੇਰੇ ਸਨਮੁਖ ਖਲੋਤੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ।” (1 ਰਾਜਿਆਂ 10:4-8) ਉਸ ਨੇ ਸੁਲੇਮਾਨ ਦੇ ਟਹਿਲੂਆਂ ਨੂੰ ਇਸ ਕਰਕੇ ਧੰਨ ਨਹੀਂ ਕਿਹਾ ਕਿ ਉਹ ਇੰਨੀ ਸ਼ਾਨੋ-ਸ਼ੌਕਤ ਵਾਲੇ ਮਹਿਲ ਵਿਚ ਸੇਵਾ ਕਰਦੇ ਸਨ। ਇਸ ਦੀ ਬਜਾਇ, ਉਸ ਨੇ ਸੁਲੇਮਾਨ ਦੇ ਟਹਿਲੂਆਂ ਨੂੰ ਇਸ ਕਰਕੇ ਧੰਨ ਕਿਹਾ ਕਿਉਂਕਿ ਉਹ ਸੁਲੇਮਾਨ ਦੀ ਪਰਮੇਸ਼ੁਰ-ਦਿੱਤ ਬੁੱਧੀ ਨੂੰ ਲਗਾਤਾਰ ਸੁਣ ਸਕਦੇ ਸਨ। ਅੱਜ ਯਹੋਵਾਹ ਦੇ ਲੋਕਾਂ ਲਈ ਸ਼ਬਾ ਦੀ ਰਾਣੀ ਇਕ ਕਿੰਨੀ ਵਧੀਆ ਮਿਸਾਲ ਹੈ, ਜਿਹੜੇ ਸ੍ਰਿਸ਼ਟੀਕਰਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਬੁੱਧੀ ਨੂੰ ਸੁਣਨ ਦਾ ਆਨੰਦ ਮਾਣਦੇ ਹਨ!
ਇਕ ਮੁਲਾਕਾਤ ਜਿਹੜੀ ਬਹੁਤ ਫ਼ਾਇਦੇਮੰਦ ਸਾਬਤ ਹੋਈ
ਸ਼ਬਾ ਦੀ ਰਾਣੀ ਸੁਲੇਮਾਨ ਦੀ ਬੁੱਧੀ ਅਤੇ ਉਸ ਦੇ ਰਾਜ ਦੀ ਖ਼ੁਸ਼ਹਾਲੀ ਤੋਂ ਇੰਨੀ ਡੂੰਘੀ ਤਰ੍ਹਾਂ ਪ੍ਰਭਾਵਿਤ ਹੋਈ ਕਿ “ਉਹ ਦੇ ਹੋਸ਼ ਉੱਡ ਗਏ।” (1 ਰਾਜਿਆਂ 10: 4, 5) ਕੁਝ ਲੋਕ ਇਸ ਕਥਨ ਦਾ ਇਹ ਮਤਲਬ ਕੱਢਦੇ ਹਨ ਕਿ ਰਾਣੀ “ਹੱਕੀ-ਬੱਕੀ ਰਹਿ ਗਈ ਸੀ।” ਇਕ ਵਿਦਵਾਨ ਤਾਂ ਇੱਥੋਂ ਤਕ ਵੀ ਕਹਿੰਦਾ ਹੈ ਕਿ ਉਹ ਬੇਹੋਸ਼ ਹੋ ਗਈ ਸੀ! ਜੋ ਵੀ ਹੋਵੇ, ਰਾਣੀ ਨੇ ਜੋ ਕੁਝ ਦੇਖਿਆ ਅਤੇ ਸੁਣਿਆ, ਉਸ ਤੋਂ ਉਹ ਬਹੁਤ ਹੀ ਹੈਰਾਨ ਹੋਈ। ਉਸ ਨੇ ਸੁਲੇਮਾਨ ਦੇ ਟਹਿਲੂਆਂ ਨੂੰ ਉਸ ਦੀ ਬੁੱਧੀ ਸੁਣਨ ਕਰਕੇ ਧੰਨ ਕਿਹਾ ਅਤੇ ਉਸ ਨੇ ਸੁਲੇਮਾਨ ਨੂੰ ਗੱਦੀ ਤੇ ਬਿਠਾਉਣ ਲਈ ਯਹੋਵਾਹ ਨੂੰ ਮੁਬਾਰਕ ਆਖਿਆ। ਫਿਰ ਉਸ ਨੇ ਰਾਜੇ ਨੂੰ ਕੀਮਤੀ ਤੋਹਫ਼ੇ ਦਿੱਤੇ, ਜਿਸ ਵਿੱਚੋਂ ਇਕੱਲੇ ਸੋਨੇ ਦੀ ਹੀ ਕੀਮਤ ਅੱਜ ਲਗਭਗ 4,00,00,000 [ਅਮਰੀਕੀ] ਡਾਲਰ ਹੈ। ਸੁਲੇਮਾਨ ਨੇ ਵੀ ਰਾਣੀ ਨੂੰ ਤੋਹਫ਼ੇ ਦਿੱਤੇ ਅਤੇ ਰਾਣੀ “ਦੀ ਸਾਰੀ ਇੱਛਿਆ ਦੇ ਅਨੁਸਾਰ ਜੋ ਉਸ ਨੇ ਮੰਗਿਆ ਸੋ ਦਿੱਤਾ।”—1 ਰਾਜਿਆਂ 10:6-13.
ਹੀਰੇ-ਮੋਤੀ
ਕੀ ਤੁਸੀਂ ਜਾਣਦੇ ਹੋ?
ਰਾਜਾ ਸੁਲੇਮਾਨ ਕੋਲ ਕਿੰਨਾ ਸੋਨਾ ਸੀ?
ਬਾਈਬਲ ਵਿਚ ਲਿਖਿਆ ਹੈ ਕਿ ਸੋਰ ਦੇ ਰਾਜੇ ਨੇ ਰਾਜਾ ਸੁਲੇਮਾਨ ਨੂੰ ਲਗਭਗ 4,000 ਕਿਲੋ (4 ਟਨ) ਸੋਨਾ ਦਿੱਤਾ ਅਤੇ ਸ਼ਬਾ ਦੀ ਰਾਣੀ ਨੇ ਵੀ ਉੱਨਾ ਹੀ ਸੋਨਾ ਦਿੱਤਾ। ਨਾਲੇ ਸੁਲੇਮਾਨ ਦੇ ਸੇਵਕ ਜਹਾਜ਼ ਦੇ ਜ਼ਰੀਏ ਓਫੀਰ ਤੋਂ ਕਰੀਬ 14,000 ਕਿਲੋ (14 ਟਨ) ਸੋਨਾ ਲੈ ਕੇ ਆਏ। ਬਾਈਬਲ ਵਿਚ ਇਹ ਵੀ ਲਿਖਿਆ ਹੈ ਕਿ “ਇਕ ਸਾਲ ਵਿਚ ਜਿੰਨਾ ਸੋਨਾ ਸੁਲੇਮਾਨ ਕੋਲ ਆਉਂਦਾ ਸੀ, ਉਸ ਦਾ ਭਾਰ 666 ਕਿੱਕਾਰ ਦੇ ਬਰਾਬਰ ਸੀ” ਯਾਨੀ ਤਕਰੀਬਨ 22,000 ਕਿਲੋ (22 ਟਨ) ਸੋਨਾ ਸੀ। (1 ਰਾਜਿਆਂ 9:14, 28; 10:10, 14) ਕੀ ਵਾਕਈ ਸੁਲੇਮਾਨ ਕੋਲ ਇੰਨਾ ਸੋਨਾ ਸੀ? ਆਓ ਦੇਖੀਏ ਕਿ ਪੁਰਾਣੇ ਸਮੇਂ ਵਿਚ ਰਾਜਿਆਂ ਕੋਲ ਕਿੰਨਾ ਸੋਨਾ ਹੁੰਦਾ ਸੀ।
ਵਿਦਵਾਨ ਪੁਰਾਣੇ ਸਮੇਂ ਦੇ ਇਕ ਸ਼ਿਲਾ-ਲੇਖ ʼਤੇ ਲਿਖੀਆਂ ਗੱਲਾਂ ਨੂੰ ਸੱਚ ਮੰਨਦੇ ਹਨ। ਉਸ ਸ਼ਿਲਾ-ਲੇਖ ʼਤੇ ਇਕ ਫ਼ਿਰਊਨ ਬਾਰੇ ਦੱਸਿਆ ਗਿਆ ਹੈ ਜੋ ਸੁਲੇਮਾਨ ਦੇ ਸਮੇਂ ਵਿਚ ਸੀ। ਉਸ ਫ਼ਿਰਊਨ ਨੇ ਆਪਣੇ ਦੇਵਤੇ ਦੇ ਮੰਦਰ ਵਿਚ ਤਕਰੀਬਨ 12,000 ਕਿਲੋ (12 ਟਨ) ਸੋਨਾ ਦਾਨ ਕੀਤਾ ਸੀ।
ਇਤਿਹਾਸ ਮੁਤਾਬਕ ਸਿਕੰਦਰ ਮਹਾਨ (336-323 ਈ. ਪੂ.) ਨੇ ਜਦੋਂ ਫਾਰਸ ਦੇ ਸੂਸਾ ਸ਼ਹਿਰ ਉੱਤੇ ਕਬਜ਼ਾ ਕੀਤਾ, ਤਾਂ ਉਹ ਉੱਥੋਂ ਤਕਰੀਬਨ 11 ਲੱਖ ਕਿਲੋ (1,070 ਟਨ) ਸੋਨਾ ਲੈ ਕੇ ਆਇਆ ਅਤੇ ਪੂਰੇ ਫਾਰਸ ਤੋਂ ਤਕਰੀਬਨ 60 ਲੱਖ ਕਿਲੋ (6,000 ਟਨ) ਸੋਨਾ ਲੈ ਕੇ ਆਇਆ। ਇਨ੍ਹਾਂ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਜੋ ਰਾਜਾ ਸੁਲੇਮਾਨ ਦੇ ਖ਼ਜ਼ਾਨੇ ਬਾਰੇ ਦੱਸਿਆ ਗਿਆ ਹੈ, ਉਸ ਬਾਰੇ ਵਧਾ-ਚੜ੍ਹਾ ਕੇ ਨਹੀਂ ਦੱਸਿਆ ਗਿਆ, ਸਗੋਂ ਉਹ ਬਿਲਕੁਲ ਸੱਚ ਹੈ।
12-18 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 11-12
“ਸੋਚ-ਸਮਝ ਕੇ ਜੀਵਨ ਸਾਥੀ ਚੁਣੋ”
ਕੌਣ ਯਹੋਵਾਹ ਵੱਲ ਹੈ?
7 ਛੋਟੇ ਹੁੰਦਿਆਂ ਸੁਲੇਮਾਨ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਸੀ। ਪਰਮੇਸ਼ੁਰ ਨੇ ਸੁਲੇਮਾਨ ਨੂੰ ਬਹੁਤ ਬੁੱਧ ਬਖ਼ਸ਼ੀ ਅਤੇ ਯਰੂਸ਼ਲਮ ਵਿਚ ਇਕ ਸੋਹਣਾ ਮੰਦਰ ਬਣਾਉਣ ਦਾ ਅਹਿਮ ਕੰਮ ਦਿੱਤਾ। ਪਰ ਸੁਲੇਮਾਨ ਨੇ ਯਹੋਵਾਹ ਨਾਲ ਆਪਣੀ ਦੋਸਤੀ ਤੋੜ ਲਈ। (1 ਰਾਜ. 3:12; 11:1, 2) ਪਰਮੇਸ਼ੁਰ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਰਾਜਾ ‘ਨਾ ਆਪਣੇ ਲਈ ਤੀਵੀਆਂ ਵਧਾਵੇ ਮਤੇ ਉਸ ਦਾ ਮਨ ਫਿਰ ਜਾਵੇ।’ (ਬਿਵ. 17:17) ਸੁਲੇਮਾਨ ਨੇ ਇਸ ਕਾਨੂੰਨ ਦੀ ਪਾਲਣਾ ਨਹੀਂ ਕੀਤੀ। ਉਸ ਦੀਆਂ 700 ਪਤਨੀਆਂ ਤੇ 300 ਰਾਖੇਲਾਂ ਸਨ। (1 ਰਾਜ. 11:3) ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਹੋਰ ਕੌਮ ਦੀਆਂ ਸਨ ਜੋ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੀਆਂ ਸਨ। ਸੁਲੇਮਾਨ ਨੇ ਹੋਰ ਕੌਮਾਂ ਦੀਆਂ ਔਰਤਾਂ ਨਾਲ ਵਿਆਹ ਕਰਾ ਕੇ ਪਰਮੇਸ਼ੁਰ ਦੇ ਇਸ ਕਾਨੂੰਨ ਦੀ ਵੀ ਪਾਲਣਾ ਨਹੀਂ ਕੀਤੀ।—ਬਿਵ. 7:3, 4.
ਤੁਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹੋ?
6 ਸ਼ੈਤਾਨ ਬਾਗ਼ੀ ਤੇ ਸੁਆਰਥੀ ਹੈ ਜਿਸ ਨੂੰ ਯਹੋਵਾਹ ਦੇ ਅਸੂਲਾਂ ਦੀ ਕੋਈ ਪਰਵਾਹ ਨਹੀਂ ਹੈ। ਉਹ ਚਾਹੁੰਦਾ ਹੈ ਕਿ ਅਸੀਂ ਵੀ ਉਸ ਵਰਗੇ ਬਣੀਏ। ਪਰ ਸ਼ੈਤਾਨ ਸਾਡੇ ਕੋਲੋਂ ਧੱਕੇ ਨਾਲ ਉਸ ਵਾਂਗ ਸੋਚਣ ਅਤੇ ਉਹ ਕੰਮ ਕਰਨ ਲਈ ਮਜਬੂਰ ਨਹੀਂ ਕਰ ਸਕਦਾ ਜੋ ਅਸੀਂ ਨਹੀਂ ਕਰਨਾ ਚਾਹੁੰਦੇ। ਇਸ ਲਈ ਉਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਹੋਰ ਤਰੀਕੇ ਵਰਤਦਾ ਹੈ। ਮਿਸਾਲ ਲਈ, ਉਹ ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਵਰਤਦਾ ਹੈ ਜਿਨ੍ਹਾਂ ਦੀ ਸੋਚ ਉਸ ਨੇ ਪਹਿਲਾਂ ਹੀ ਖ਼ਰਾਬ ਕੀਤੀ ਹੈ। (1 ਯੂਹੰ. 5:19) ਉਸ ਨੂੰ ਉਮੀਦ ਹੈ ਕਿ ਅਸੀਂ ਉਨ੍ਹਾਂ ਨਾਲ ਸੰਗਤੀ ਕਰਨੀ ਚਾਹਾਂਗੇ ਚਾਹੇ ਸਾਨੂੰ ਪਤਾ ਹੈ ਕਿ ਬੁਰੀਆਂ ਸੰਗਤਾਂ ਸਾਡੀ ਸੋਚ ਤੇ ਕੰਮਾਂ ਨੂੰ “ਵਿਗਾੜ” ਸਕਦੀਆਂ ਹਨ। (1 ਕੁਰਿੰ. 15:33) ਰਾਜਾ ਸੁਲੇਮਾਨ ਇਸ ਚਾਲ ਵਿਚ ਫਸ ਗਿਆ ਸੀ। ਉਸ ਨੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਵਾਲੀਆਂ ਕਈ ਔਰਤਾਂ ਨਾਲ ਵਿਆਹ ਕਰਵਾਏ। ਇਨ੍ਹਾਂ ਔਰਤਾਂ ਨੇ ਉਸ ʼਤੇ ਜ਼ਬਰਦਸਤ ਅਸਰ ਪਾਇਆ ਅਤੇ ਅਖ਼ੀਰ ਇਨ੍ਹਾਂ ਔਰਤਾਂ ਨੇ ਯਹੋਵਾਹ ਤੋਂ “ਉਹ ਦਾ ਮਨ ਫੇਰ ਲਿਆ।”—1 ਰਾਜ. 11:3.
ਕੌਣ ਯਹੋਵਾਹ ਵੱਲ ਹੈ?
9 ਪਰ ਯਹੋਵਾਹ ਕਦੇ ਵੀ ਪਾਪ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਬਾਈਬਲ ਕਹਿੰਦੀ ਹੈ: “ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ ਕਿਉਂ ਜੋ ਉਹ ਦਾ ਮਨ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਤੋਂ ਫਿਰ ਗਿਆ” ਸੀ। ਪਰਮੇਸ਼ੁਰ ਨੇ ਸੁਲੇਮਾਨ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਯਹੋਵਾਹ ਨੇ “ਉਹ ਨੂੰ ਦੋ ਵਾਰ ਦਰਸ਼ਣ ਦਿੱਤਾ। ਅਤੇ ਉਸ ਉਹ ਨੂੰ ਏਸ ਗੱਲ ਦਾ ਹੁਕਮ ਦਿੱਤਾ ਸੀ ਕਿ ਉਹ ਦੂਜਿਆਂ ਦਿਓਤਿਆਂ ਦੇ ਪਿੱਛੇ ਨਾ ਚੱਲੇ ਪਰ ਉਹ ਨੇ ਯਹੋਵਾਹ ਦਾ ਹੁਕਮ ਨਾ ਮੰਨਿਆ।” ਨਤੀਜੇ ਵਜੋਂ, ਉਹ ਪਰਮੇਸ਼ੁਰ ਦੀ ਮਿਹਰ ਗੁਆ ਬੈਠਾ ਅਤੇ ਪਰਮੇਸ਼ੁਰ ਨੇ ਉਸ ਦਾ ਸਾਥ ਛੱਡ ਦਿੱਤਾ। ਸੁਲੇਮਾਨ ਦੀ ਪੀੜ੍ਹੀ ਵਿੱਚੋਂ ਕਿਸੇ ਨੇ ਵੀ ਪੂਰੀ ਇਜ਼ਰਾਈਲ ਕੌਮ ʼਤੇ ਰਾਜ ਨਹੀਂ ਕੀਤਾ ਅਤੇ ਸੈਂਕੜੇ ਸਾਲਾਂ ਤਕ ਉਸ ਦੀਆਂ ਪੀੜ੍ਹੀਆਂ ʼਤੇ ਮੁਸੀਬਤਾਂ ਦੇ ਪਹਾੜ ਟੁੱਟਦੇ ਰਹੇ।—1 ਰਾਜ. 11:9-13.
ਹੀਰੇ-ਮੋਤੀ
ਉਹ ਪਰਮੇਸ਼ੁਰ ਦੀ ਮਿਹਰ ਪਾ ਸਕਦਾ ਸੀ
ਬਗਾਵਤ ਹੋਣ ʼਤੇ ਰਹਬੁਆਮ ਨੇ ਆਪਣੀ ਫ਼ੌਜ ਇਕੱਠੀ ਕੀਤੀ। ਪਰ ਇਨ੍ਹਾਂ ਨੂੰ ਰੋਕਣ ਲਈ ਯਹੋਵਾਹ ਨੇ ਨਬੀ ਸ਼ਮਾਯਾਹ ਰਾਹੀਂ ਕਿਹਾ: “ਤੁਸੀਂ ਚੜ੍ਹਾਈ ਨਾ ਕਰੋ ਨਾ ਆਪਣੇ ਇਸਰਾਏਲ ਭਰਾਵਾਂ ਨਾਲ ਲੜੋ। ਹਰ ਮਨੁੱਖ ਆਪੋ ਆਪਣੇ ਘਰ ਨੂੰ ਮੁੜ ਜਾਵੇ ਕਿਉਂ ਜੋ ਏਹ ਗੱਲ ਮੇਰੀ ਵੱਲੋਂ ਹੈ।”—1 ਰਾਜ. 12:21-24.
ਕੀ ਰਹਬੁਆਮ ਲਈ ਯਹੋਵਾਹ ਦੀ ਗੱਲ ਸੁਣਨੀ ਸੌਖੀ ਸੀ? ਲੋਕ ਆਪਣੇ ਨਵੇਂ ਰਾਜੇ ਬਾਰੇ ਕੀ ਸੋਚਦੇ ਹੋਣੇ? ਜਿਸ ਰਾਜੇ ਨੇ ਕਿਹਾ ਸੀ ਕਿ ਉਹ ਲੋਕਾਂ ਨੂੰ “ਬਿੱਛੂਆਂ ਵਾਲੇ ਕੋਟਲਿਆਂ ਨਾਲ” ਸਜ਼ਾ ਦੇਵੇਗਾ, ਹੁਣ ਇਹੀ ਰਾਜਾ ਹੱਥ ਢਿੱਲੇ ਕਰ ਕੇ ਬਹਿ ਗਿਆ। (2 ਇਤਹਾਸ 13:7 ਵਿਚ ਨੁਕਤਾ ਦੇਖੋ।) ਪਰ ਲੋਕ ਚਾਹੇ ਉਸ ਬਾਰੇ ਜੋ ਵੀ ਸੋਚਦੇ ਸਨ, ਰਾਜਾ ਅਤੇ ਉਸ ਦੀਆਂ ਫ਼ੌਜਾਂ ‘ਯਹੋਵਾਹ ਦੀ ਗੱਲ ਸੁਣ ਕੇ ਚਲੇ ਗਏ ਸਨ।’
ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਭਾਵੇਂ ਪਰਮੇਸ਼ੁਰ ਦੀ ਗੱਲ ਮੰਨਣ ਕਰਕੇ ਸਾਡਾ ਮਜ਼ਾਕ ਹੀ ਕਿਉਂ ਨਾ ਉਡਾਇਆ ਜਾਵੇ, ਪਰ ਫਿਰ ਵੀ ਉਸ ਦਾ ਕਹਿਣਾ ਮੰਨਣਾ ਸਮਝਦਾਰੀ ਦੀ ਗੱਲ ਹੈ। ਪਰਮੇਸ਼ੁਰ ਦਾ ਕਹਿਣਾ ਮੰਨਣ ਕਰਕੇ ਸਾਡੇ ʼਤੇ ਪਰਮੇਸ਼ੁਰ ਦੀ ਮਿਹਰ ਹੋਵੇਗੀ ਅਤੇ ਸਾਨੂੰ ਬਰਕਤਾਂ ਮਿਲਣਗੀਆਂ।—ਬਿਵ. 28:2.
ਕੀ ਪਰਮੇਸ਼ੁਰ ਦਾ ਕਹਿਣਾ ਮੰਨਣ ਕਰਕੇ ਰਹਬੁਆਮ ʼਤੇ ਪਰਮੇਸ਼ੁਰ ਦੀ ਮਿਹਰ ਹੋਈ? ਰਹਬੁਆਮ ਹਾਲੇ ਵੀ ਯਹੂਦਾਹ ਅਤੇ ਬਿਨਯਾਮੀਨ ʼਤੇ ਰਾਜ ਕਰਦਾ ਸੀ ਅਤੇ ਉਸ ਨੇ ਨਵੇਂ ਸ਼ਹਿਰ ਉਸਾਰਨ ਦਾ ਫ਼ੈਸਲਾ ਕੀਤਾ। ਉਸ ਨੇ ਕੁਝ ਸ਼ਹਿਰਾਂ ਨੂੰ “ਬਹੁਤ ਹੀ ਪੱਕਾ ਕਰ ਦਿੱਤਾ।” (2 ਇਤ. 11:5-12) ਇਸ ਤੋਂ ਵੀ ਅਹਿਮ ਗੱਲ ਇਹ ਸੀ ਕਿ ਉਸ ਨੇ ਕੁਝ ਸਮੇਂ ਲਈ ਯਹੋਵਾਹ ਦੇ ਕਾਨੂੰਨਾਂ ਦੀ ਪਾਲਣਾ ਕੀਤੀ। ਦਸ-ਗੋਤੀ ਰਾਜ ਦੇ ਬਹੁਤ ਸਾਰੇ ਲੋਕਾਂ ਨੇ ਰਹਬੁਆਮ ਦਾ ਸਾਥ ਦੇਣ ਅਤੇ ਸੱਚੀ ਭਗਤੀ ਕਰਨ ਲਈ ਯਰੂਸ਼ਲਮ ਆਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਦਸ-ਗੋਤੀ ਰਾਜ ਝੂਠੀ ਭਗਤੀ ਦੀ ਦਲਦਲ ਵਿਚ ਫਸ ਗਏ। (2 ਇਤ. 11:16, 17) ਯਹੋਵਾਹ ਦੇ ਆਗਿਆਕਾਰ ਰਹਿਣ ਕਰਕੇ ਰਹਬੁਆਮ ਦਾ ਰਾਜ ਹੋਰ ਵੀ ਮਜ਼ਬੂਤ ਹੋਇਆ।
19-25 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 13-14
“ਸਾਨੂੰ ਸੰਤੁਸ਼ਟ ਤੇ ਆਪਣੀਆਂ ਹੱਦਾਂ ਵਿਚ ਕਿਉਂ ਰਹਿਣਾ ਚਾਹੀਦਾ ਹੈ?”
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
4 ਫਿਰ ਯਾਰਾਬੁਆਮ ਨੇ ਨਬੀ ਨੂੰ ਕਿਹਾ: “ਤੂੰ ਮੇਰੇ ਘਰ ਆ ਅਤੇ ਭੋਜਨ ਕਰ। ਮੈਂ ਤੈਨੂੰ ਇਨਾਮ ਵੀ ਦੇਵਾਂਗਾ।” (1 ਰਾਜ. 13:7, CL) ਉਸ ਨਬੀ ਨੂੰ ਕੀ ਕਰਨਾ ਚਾਹੀਦਾ ਸੀ? ਕੀ ਸਜ਼ਾ ਸੁਣਾਉਣ ਤੋਂ ਬਾਅਦ ਉਸ ਲਈ ਰਾਜੇ ਦੇ ਘਰ ਰੋਟੀ ਖਾਣ ਜਾਣਾ ਠੀਕ ਸੀ? (ਜ਼ਬੂ. 119:113) ਜਾਂ ਕੀ ਉਸ ਨੂੰ ਰਾਜੇ ਨੂੰ ਨਾਂਹ ਕਰਨੀ ਚਾਹੀਦੀ ਸੀ ਭਾਵੇਂ ਲੱਗਦਾ ਸੀ ਕਿ ਰਾਜਾ ਪਛਤਾ ਰਿਹਾ ਸੀ? ਰਾਜਾ ਹੋਣ ਦੇ ਨਾਤੇ ਯਾਰਾਬੁਆਮ ਆਪਣੇ ਦੋਸਤਾਂ ਨੂੰ ਮਹਿੰਗੇ ਤੋਂ ਮਹਿੰਗੇ ਤੋਹਫ਼ੇ ਦੇ ਸਕਦਾ ਸੀ। ਜੇ ਉਸ ਨਬੀ ਦੇ ਦਿਲ ਵਿਚ ਮਾਇਆ ਦਾ ਲੋਭ ਸੀ, ਤਾਂ ਰਾਜੇ ਦੀ ਪੇਸ਼ਕਸ਼ ਉਸ ਲਈ ਵੱਡਾ ਇਮਤਿਹਾਨ ਬਣ ਸਕਦੀ ਸੀ। ਪਰ ਯਹੋਵਾਹ ਨੇ ਆਪਣੇ ਨਬੀ ਨੂੰ ਹੁਕਮ ਦਿੱਤਾ ਸੀ: “ਨਾ ਰੋਟੀ ਖਾਵੀਂ ਨਾ ਪਾਣੀ ਪੀਵੀਂ ਨਾ ਏਸੇ ਰਾਹ ਮੁੜੀਂ ਜਿਸ ਵਿੱਚੋਂ ਦੀ ਤੂੰ ਆਇਆ।” ਇਸ ਲਈ ਨਬੀ ਨੇ ਸਾਫ਼-ਸਾਫ਼ ਜਵਾਬ ਦਿੱਤਾ: “ਜੇ ਤੂੰ ਮੈਨੂੰ ਆਪਣਾ ਅੱਧਾ ਮਹਿਲ ਵੀ ਦੇ ਦੇਵੇਂ ਤਾਂ ਵੀ ਮੈਂ ਤੇਰੇ ਨਾਲ ਨਹੀਂ ਜਾਵਾਂਗਾ ਨਾ ਏਥੇ ਰੋਟੀ ਖਾਵਾਂਗਾ ਅਤੇ ਨਾ ਹੀ ਪਾਣੀ ਪੀਵਾਂਗਾ।” ਫਿਰ ਨਬੀ ਬੈਤਏਲ ਵਿੱਚੋਂ ਦੂਜੇ ਰਾਹ ਮੁੜ ਪਿਆ। (1 ਰਾਜ. 13:8-10) ਅਸੀਂ ਇਸ ਨਬੀ ਦੇ ਫ਼ੈਸਲੇ ਤੋਂ ਵਫ਼ਾਦਾਰੀ ਬਾਰੇ ਕੀ ਸਿੱਖ ਸਕਦੇ ਹਾਂ?—ਰੋਮੀ. 15:4.
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
15 ਯਹੂਦਾਹ ਤੋਂ ਆਏ ਨਬੀ ਦੀ ਗ਼ਲਤੀ ਤੋਂ ਅਸੀਂ ਹੋਰ ਕੀ ਸਿੱਖ ਸਕਦੇ ਹਾਂ? ਕਹਾਉਤਾਂ 3:5 ਵਿਚ ਲਿਖਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।” ਉਹ ਨਬੀ ਪਹਿਲਾਂ ਯਹੋਵਾਹ ਉੱਤੇ ਭਰੋਸਾ ਰੱਖਦਾ ਹੁੰਦਾ ਸੀ, ਪਰ ਬਾਅਦ ਵਿਚ ਉਸ ਨੇ ਆਪਣੀ ਹੀ ਸਮਝ ਉੱਤੇ ਇਤਬਾਰ ਕੀਤਾ। ਉਸ ਦੀ ਗ਼ਲਤੀ ਉਸ ਨੂੰ ਬਹੁਤ ਮਹਿੰਗੀ ਪਈ! ਯਹੋਵਾਹ ਦੀ ਮਿਹਰ ਗੁਆਉਣ ਤੋਂ ਇਲਾਵਾ ਉਸ ਨੇ ਆਪਣੀ ਜਾਨ ਵੀ ਗੁਆਈ। ਉਸ ਦੀ ਮਿਸਾਲ ਤੋਂ ਅਸੀਂ ਇਹੀ ਸਿੱਖਦੇ ਹਾਂ ਕਿ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣਾ ਅਤੇ ਆਪਣੇ ਆਪ ਉੱਤੇ ਇਤਬਾਰ ਨਾ ਕਰਨਾ ਕਿੰਨਾ ਜ਼ਰੂਰੀ ਹੈ।
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
10 ਯਹੂਦਾਹ ਤੋਂ ਆਏ ਨਬੀ ਨੂੰ ਉਸ ਬੁੱਢੇ ਨਬੀ ਦੀ ਚਲਾਕੀ ਪਛਾਣ ਲੈਣੀ ਚਾਹੀਦੀ ਸੀ। ਉਹ ਆਪਣੇ ਆਪ ਨੂੰ ਪੁੱਛ ਸਕਦਾ ਸੀ, ‘ਯਹੋਵਾਹ ਇਕ ਦੂਤ ਰਾਹੀਂ ਕਿਸੇ ਹੋਰ ਨੂੰ ਮੇਰੇ ਲਈ ਨਵਾਂ ਸੁਨੇਹਾ ਕਿਉਂ ਭੇਜੇਗਾ?’ ਉਹ ਇਸ ਨਵੇਂ ਸੁਨੇਹੇ ਬਾਰੇ ਯਹੋਵਾਹ ਨੂੰ ਵੀ ਪੁੱਛ ਸਕਦਾ ਸੀ। ਪਰ ਬਾਈਬਲ ਵਿਚ ਇੱਦਾਂ ਨਹੀਂ ਦੱਸਿਆ ਗਿਆ। ਇਸ ਦੀ ਬਜਾਇ ਬਾਈਬਲ ਕਹਿੰਦੀ ਹੈ ਕਿ “ਉਹ ਉਸ [ਬੁੱਢੇ ਨਬੀ] ਦੇ ਨਾਲ ਮੁੜ ਆਇਆ ਅਤੇ ਉਸ ਦੇ ਘਰ ਰੋਟੀ ਖਾਧੀ ਅਤੇ ਪਾਣੀ ਪੀਤਾ।” ਉਸ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਜਿਸ ਤੋਂ ਯਹੋਵਾਹ ਨਾਰਾਜ਼ ਹੋਇਆ। ਜਦ ਉਹ ਯਹੂਦਾਹ ਵਾਪਸ ਤੁਰਿਆ, ਤਾਂ ਰਾਹ ਵਿਚ ਇਕ ਸ਼ੇਰ ਨੇ ਉਸ ਨੂੰ ਮਾਰ ਸੁੱਟਿਆ। ਉਸ ਦੀ ਗ਼ਲਤੀ ਦਾ ਕਿੰਨਾ ਬੁਰਾ ਅੰਜਾਮ ਨਿਕਲਿਆ!—1 ਰਾਜ. 13:19-25.
ਹੀਰੇ-ਮੋਤੀ
ਸਾਡੇ ਵਿਚ ਉਹ ਚੰਗੀ ਗੱਲ ਲੱਭਦਾ ਹੈ
ਇਹ ਆਇਤ ਸਾਨੂੰ ਯਹੋਵਾਹ ਬਾਰੇ ਵੀ ਇਕ ਬਹੁਤ ਸੋਹਣੀ ਗੱਲ ਸਿਖਾਉਂਦੀ ਹੈ। ਨਾਲੇ ਇਹ ਦੱਸਦੀ ਹੈ ਕਿ ਉਹ ਸਾਡੇ ਵਿਚ ਕੀ ਲੱਭਦਾ ਹੈ। ਯਾਦ ਕਰੋ ਕਿ ਯਹੋਵਾਹ ਨੇ ਅਬੀਯਾਹ ਵਿਚ “ਕੁਝ ਚੰਗੀ ਗੱਲ ਲੱਭੀ।” ਇਸ ਤਰ੍ਹਾਂ ਲੱਗਦਾ ਹੈ ਕਿ ਯਹੋਵਾਹ ਨੇ ਅਬੀਯਾਹ ਦੇ ਦਿਲ ਦੀ ਜਾਂਚ ਕੀਤੀ ਜਦ ਤਕ ਉਸ ਨੂੰ ਕੁਝ ਚੰਗਾ ਨਾ ਲੱਭਾ। ਇਕ ਵਿਦਵਾਨ ਕਹਿੰਦਾ ਹੈ ਕਿ ਜਿੱਥੇ ਤਕ ਅਬੀਯਾਹ ਦੇ ਪਰਿਵਾਰ ਦੀ ਗੱਲ ਆਉਂਦੀ ਸੀ, ਅਬੀਯਾਹ “ਪੱਥਰਾਂ ਦੇ ਢੇਰ ਵਿਚ” ਇੱਕੋ-ਇਕ ਮੋਤੀ ਸੀ। ਅਬੀਯਾਹ ਦੇ ਦਿਲ ਵਿਚ ਯਹੋਵਾਹ ਨੇ ਜੋ ਵੀ ਚੰਗੀ ਗੱਲ ਲੱਭੀ, ਉਸ ਨੇ ਉਸ ਦੀ ਕਦਰ ਕੀਤੀ ਅਤੇ ਉਸ ਦਾ ਇਨਾਮ ਦਿੱਤਾ। ਭਾਵੇਂ ਅਬੀਯਾਹ ਦਾ ਪਰਿਵਾਰ ਇੰਨਾ ਬੁਰਾ ਸੀ, ਫਿਰ ਵੀ ਯਹੋਵਾਹ ਨੇ ਅਬੀਯਾਹ ਉੱਤੇ ਦਇਆ ਕੀਤੀ।
26 ਸਤੰਬਰ–2 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 15-16
“ਕੀ ਆਸਾ ਵਾਂਗ ਤੁਸੀਂ ਵੀ ਦਲੇਰ ਹੋ?”
“ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ”
ਇਜ਼ਰਾਈਲ ਰਾਜ ਦੇ ਦੋ ਹਿੱਸਿਆਂ ਵਿਚ ਵੰਡ ਜਾਣ ਤੋਂ ਬਾਅਦ 20 ਸਾਲਾਂ ਦੌਰਾਨ ਯਹੂਦਾਹ ਦੇ ਲੋਕ ਹੋਰ ਦੇਵੀ-ਦੇਵਤਿਆਂ ਦੀ ਭਗਤੀ ਵਿਚ ਪੂਰੀ ਤਰ੍ਹਾਂ ਡੁੱਬੇ ਹੋਏ ਸਨ। ਜਦੋਂ ਆਸਾ ਸੰਨ 977 ਈ. ਪੂ. ਵਿਚ ਰਾਜਾ ਬਣਿਆ ਸੀ, ਉਸੇ ਵੇਲੇ ਉਸ ਦੇ ਦਰਬਾਰ ਵਿਚ ਵੀ ਕਈ ਲੋਕ ਕਨਾਨੀ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਬਾਈਬਲ ਵਿਚ ਕਿਹਾ ਗਿਆ ਹੈ ਕਿ ਆਸਾ ਨੇ ਆਪਣੇ ਰਾਜ ਦੌਰਾਨ “ਉਹੀ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਭਲਾ ਠੀਕ ਸੀ।” ਉਸ ਨੇ “ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਅਸਥਾਨਾਂ ਨੂੰ ਚੁੱਕ ਦਿੱਤਾ ਅਤੇ ਥੰਮ੍ਹਾਂ ਨੂੰ ਭੰਨ ਛੱਡਿਆ ਅਤੇ ਟੁੰਡਾਂ ਨੂੰ ਵੱਢ ਸੁੱਟਿਆ।” (2 ਇਤ. 14:2, 3) ਆਸਾ ਨੇ ਯਹੂਦਾਹ ਵਿੱਚੋਂ “ਗਾਂਡੂਆਂ” ਯਾਨੀ ਪੂਜਾ ਸਥਾਨਾਂ ਉੱਤੇ ਔਰਤਾਂ ਵਾਂਗ ਵੇਸਵਾਗਿਰੀ ਕਰਨ ਵਾਲੇ ਆਦਮੀਆਂ ਨੂੰ ਵੀ ਕੱਢ ਦਿੱਤਾ। ਆਸਾ ਨੇ ਗ਼ਲਤ ਕੰਮਾਂ ਨੂੰ ਹੀ ਨਹੀਂ ਰੋਕਿਆ, ਸਗੋਂ ਉਸ ਨੇ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ “ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੀ ਭਾਲਣਾ ਕਰਨ ਅਤੇ ਬਿਵਸਥਾ ਅਤੇ ਹੁਕਮਨਾਮੇ ਨੂੰ ਮੰਨਣ।”—1 ਰਾਜ. 15:12, 13; 2 ਇਤ. 14:4.
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
7 ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ ਕਿ ਨਹੀਂ? ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਮੁਸ਼ਕਲਾਂ ਵਿਚ ਵੀ ਯਹੋਵਾਹ ਦਾ ਕਹਿਣਾ ਮੰਨਾਂਗਾ? ਕੀ ਮੈਂ ਮੰਡਲੀ ਨੂੰ ਸ਼ੁੱਧ ਰੱਖਣ ਦਾ ਪੱਕਾ ਇਰਾਦਾ ਕੀਤਾ ਹੈ?’ ਜ਼ਰਾ ਸੋਚੋ ਕਿ ਆਸਾ ਨੂੰ ਆਪਣੀ ਦਾਦੀ ਨੂੰ ਉਸ ਦੀ ਸ਼ਾਹੀ ਪਦਵੀ ਤੋਂ ਹਟਾਉਣ ਲਈ ਕਿੰਨੀ ਹਿੰਮਤ ਦੀ ਲੋੜ ਸੀ। ਕਈ ਵਾਰ ਸ਼ਾਇਦ ਤੁਹਾਨੂੰ ਵੀ ਆਸਾ ਵਾਂਗ ਹਿੰਮਤ ਦਿਖਾਉਣ ਦੀ ਲੋੜ ਪਵੇ। ਮਿਸਾਲ ਲਈ ਉਦੋਂ ਕੀ, ਜੇ ਤੁਹਾਡਾ ਕੋਈ ਕਰੀਬੀ ਦੋਸਤ ਜਾਂ ਪਰਿਵਾਰ ਦਾ ਕੋਈ ਮੈਂਬਰ ਪਾਪ ਕਰ ਬੈਠੇ, ਪਰ ਤੋਬਾ ਨਾ ਕਰਨ ਕਰਕੇ ਉਸ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਜਾਵੇ? ਕੀ ਤੁਸੀਂ ਉਸ ਨਾਲ ਸੰਗਤੀ ਨਾ ਕਰਨ ਦਾ ਪੱਕਾ ਇਰਾਦਾ ਕਰੋਗੇ? ਤੁਹਾਡਾ ਦਿਲ ਤੁਹਾਨੂੰ ਕੀ ਕਰਨ ਲਈ ਕਹੇਗਾ?
it-1 184-185
ਆਸਾ
ਰਾਜਾ ਆਸਾ ਨੇ ਕੁਝ ਮੌਕਿਆਂ ʼਤੇ ਯਹੋਵਾਹ ਉੱਤੇ ਭਰੋਸਾ ਨਹੀਂ ਕੀਤਾ ਅਤੇ ਗ਼ਲਤ ਫ਼ੈਸਲੇ ਲਏ। ਪਰ ਉਸ ਵਿਚ ਕਈ ਚੰਗੇ ਗੁਣ ਸਨ ਅਤੇ ਉਸ ਨੇ ਆਪਣੇ ਰਾਜ ਵਿੱਚੋਂ ਝੂਠੀ ਭਗਤੀ ਖ਼ਤਮ ਕੀਤੀ। ਇੱਦਾਂ ਲੱਗਦਾ ਹੈ ਕਿ ਯਹੋਵਾਹ ਨੇ ਉਸ ਦੇ ਚੰਗੇ ਗੁਣਾਂ ਤੇ ਕੰਮਾਂ ਵੱਲ ਧਿਆਨ ਦਿੱਤਾ ਅਤੇ ਉਸ ਦੀਆਂ ਗ਼ਲਤੀਆਂ ਨੂੰ ਮਾਫ਼ ਕੀਤਾ। ਇਸ ਕਰਕੇ ਉਸ ਨੂੰ ਯਹੂਦਾਹ ਦੇ ਵਫ਼ਾਦਾਰ ਰਾਜਿਆਂ ਵਿਚ ਗਿਣਿਆ ਜਾਂਦਾ ਹੈ।—2 ਇਤਿ 15:17.
ਹੀਰੇ-ਮੋਤੀ
ਕੀ ਪਰਮੇਸ਼ੁਰ ਤੁਹਾਡੇ ਲਈ ਵਾਸਤਵਿਕ ਹੈ?
ਮਿਸਾਲ ਲਈ, ਯਰੀਹੋ ਨੂੰ ਦੁਬਾਰਾ ਬਣਾਉਣ ਦੀ ਸਜ਼ਾ ਬਾਰੇ ਭਵਿੱਖਬਾਣੀ ਨੂੰ ਪੜ੍ਹੋ, ਅਤੇ ਫਿਰ ਇਸ ਦੀ ਪੂਰਤੀ ਉੱਤੇ ਵਿਚਾਰ ਕਰੋ। ਯਹੋਸ਼ੁਆ 6:26 ਕਹਿੰਦਾ ਹੈ: “ਯਹੋਸ਼ੁਆ ਨੇ ਉਸ ਵੇਲੇ ਸੌਂਹ ਖਾਧੀ ਸੀ ਭਈ ਜੋ ਮਨੁੱਖ ਉੱਠ ਕੇ ਏਸ ਸ਼ਹਿਰ ਯਰੀਹੋ ਨੂੰ ਫੇਰ ਬਣਾਵੇ ਉਹ ਯਹੋਵਾਹ ਦੇ ਅੱਗੇ ਸਰਾਪੀ ਹੋਵੇ। ਉਹ ਆਪਣੇ ਪਲੋਠੇ ਉੱਤੇ ਉਹ ਦੀ ਨਿਉਂ ਰੱਖੇਗਾ ਅਤੇ ਆਪਣੇ ਛੋਟੇ ਪੁੱਤ੍ਰ ਉੱਤੇ ਉਹ ਦਾ ਬੂਹਾ ਲਾਵੇਗਾ।” ਇਸ ਦੀ ਪੂਰਤੀ ਕੁਝ 500 ਸਾਲ ਬਾਅਦ ਹੋਈ, ਕਿਉਂਕਿ ਅਸੀਂ 1 ਰਾਜਿਆਂ 16:34 ਵਿਚ ਪੜ੍ਹਦੇ ਹਾਂ: “[ਰਾਜਾ ਅਹਾਬ] ਦੇ ਦਿਨਾਂ ਵਿੱਚ ਹੀਏਲ ਬੈਤਏਲੀ ਨੇ ਯਰੀਹੋ ਬਣਾਇਆ, ਉਸ ਨੇ ਆਪਣੇ ਪਲੋਠੇ ਪੁੱਤ੍ਰ ਅਬੀਰਾਮ ਉੱਤੇ ਉਹ ਦੀ ਨਿਉਂ ਧਰੀ ਅਤੇ ਆਪਣੇ ਨਿੱਕੇ ਪੁੱਤ੍ਰ ਸਗੂਬ ਨਾਲ ਉਹ ਦੇ ਫਾਟਕ ਖੜੇ ਕੀਤੇ। ਏਹ ਉਸ ਬਚਨ ਅਨੁਸਾਰ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤ੍ਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।” ਕੇਵਲ ਇਕ ਵਾਸਤਵਿਕ ਪਰਮੇਸ਼ੁਰ ਹੀ ਅਜਿਹੀਆਂ ਭਵਿੱਖਬਾਣੀਆਂ ਲਿਖਵਾ ਸਕਦਾ ਸੀ ਅਤੇ ਉਨ੍ਹਾਂ ਦੀ ਪੂਰਤੀ ਨੂੰ ਨਿਸ਼ਚਿਤ ਕਰ ਸਕਦਾ ਸੀ।
3-9 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 17-18
“ਤੁਸੀਂ ਕਦ ਤਕ ਦੋ ਖ਼ਿਆਲਾਂ ʼਤੇ ਲੰਗੜਾ ਕੇ ਚੱਲੋਗੇ?”
ਨਿਹਚਾ ਰੱਖੋ ਸਮਝਦਾਰੀ ਨਾਲ ਫ਼ੈਸਲੇ ਕਰੋ
6 ਵਾਅਦਾ ਕੀਤੇ ਹੋਏ ਦੇਸ਼ ਵਿਚ ਰਹਿੰਦਿਆਂ ਇਜ਼ਰਾਈਲੀਆਂ ਨੂੰ ਫ਼ੈਸਲਾ ਕਰਨਾ ਪੈਣਾ ਸੀ ਕਿ ਉਹ ਯਹੋਵਾਹ ਦੀ ਭਗਤੀ ਕਰਨਗੇ ਜਾਂ ਹੋਰ ਦੇਵਤਿਆਂ ਦੀ। (ਯਹੋਸ਼ੁਆ 24:15 ਪੜ੍ਹੋ।) ਸ਼ਾਇਦ ਇਹ ਬਹੁਤ ਹੀ ਛੋਟਾ ਜਿਹਾ ਫ਼ੈਸਲਾ ਲੱਗੇ। ਪਰ ਇਹ ਜ਼ਿੰਦਗੀ ਅਤੇ ਮੌਤ ਦਾ ਸਵਾਲ ਸੀ। ਨਿਆਈਆਂ ਦੇ ਦਿਨਾਂ ਦੌਰਾਨ ਇਜ਼ਰਾਈਲੀ ਗ਼ਲਤ ਫ਼ੈਸਲੇ ਕਰਦੇ ਰਹੇ। ਉਹ ਯਹੋਵਾਹ ਦੀ ਭਗਤੀ ਛੱਡ ਕੇ ਝੂਠੇ ਦੇਵਤਿਆਂ ਦੀ ਭਗਤੀ ਕਰਨ ਲੱਗ ਪਏ। (ਨਿਆ. 2:3, 11-23) ਬਾਅਦ ਵਿਚ ਏਲੀਯਾਹ ਨਬੀ ਦੇ ਸਮੇਂ ਦੌਰਾਨ ਪਰਮੇਸ਼ੁਰ ਦੇ ਲੋਕਾਂ ਨੂੰ ਫ਼ੈਸਲਾ ਕਰਨਾ ਪੈਣਾ ਸੀ ਕਿ ਉਹ ਯਹੋਵਾਹ ਦੀ ਭਗਤੀ ਕਰਨਗੇ ਜਾਂ ਝੂਠੇ ਦੇਵਤੇ ਬਆਲ ਦੀ। (1 ਰਾਜ. 18:21) ਸ਼ਾਇਦ ਸਾਨੂੰ ਲੱਗੇ ਕਿ ਇਹ ਫ਼ੈਸਲਾ ਕਰਨਾ ਔਖਾ ਨਹੀਂ ਸੀ ਕਿਉਂਕਿ ਯਹੋਵਾਹ ਦੀ ਭਗਤੀ ਕਰਨ ਨਾਲ ਹਮੇਸ਼ਾ ਫ਼ਾਇਦਾ ਹੁੰਦਾ ਹੈ। ਇਕ ਸਮਝਦਾਰ ਇਜ਼ਰਾਈਲੀ ਕਦੀ ਵੀ ਕਿਸੇ ਬੇਜਾਨ ਦੇਵਤੇ ਦੀ ਭਗਤੀ ਨਾ ਕਰਦਾ। ਪਰ ਇਜ਼ਰਾਈਲੀ ਇਹ ਫ਼ੈਸਲਾ ਨਹੀਂ ਕਰ ਸਕੇ। ਬਾਈਬਲ ਦੱਸਦੀ ਹੈ ਕਿ ਇਜ਼ਰਾਈਲੀ “ਦੋ ਖਿਆਲਾਂ ਉੱਤੇ ਲੰਗੜਾ ਕੇ” ਚੱਲ ਰਹੇ ਸਨ। ਏਲੀਯਾਹ ਨੇ ਸਮਝਦਾਰੀ ਨਾਲ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਲਈ ਕਿਹਾ।
ਉਸ ਨੇ ਸੱਚੀ ਭਗਤੀ ਦਾ ਪੱਖ ਲਿਆ
15 ਏਲੀਯਾਹ ਦਾ ਤਾਅਨਾ ਸੁਣ ਕੇ ਬਆਲ ਦੇ ਪੁਜਾਰੀਆਂ ਨੇ ਪਾਗਲਾਂ ਵਾਂਗ ਹੋਰ ਵੀ “ਉੱਚੀ ਦੇ ਕੇ ਪੁਕਾਰਿਆ ਅਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਛੁਰੀਆਂ ਨਾਲ ਅਜੇਹਾ ਵੱਢਿਆ ਕਿ ਓਹ ਲਹੂ ਲੁਹਾਨ ਹੋ ਗਏ।” ਪਰ ਕੋਈ ਫ਼ਾਇਦਾ ਨਹੀਂ ਹੋਇਆ! ਉਨ੍ਹਾਂ ਨੂੰ “ਨਾ ਕੋਈ ਆਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਗੌਹ ਕਰਨ ਵਾਲਾ ਸੀ।” (1 ਰਾਜਿਆਂ 18:28, 29) ਕਿਉਂ? ਕਿਉਂਕਿ ਬਆਲ ਨਾਂ ਦਾ ਦੇਵਤਾ ਅਸਲ ਵਿਚ ਹੈ ਹੀ ਨਹੀਂ ਸੀ। ਇਹ ਤਾਂ ਯਹੋਵਾਹ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਸ਼ੈਤਾਨ ਦੀ ਬੜੀ ਸੋਚੀ-ਸਮਝੀ ਚਾਲ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਅਸੀਂ ਯਹੋਵਾਹ ਨੂੰ ਛੱਡ ਕਿਸੇ ਹੋਰ ਨੂੰ ਆਪਣਾ ਮਾਲਕ ਬਣਾਵਾਂਗੇ, ਤਾਂ ਸਾਡੇ ਹੱਥ ਸਿਰਫ਼ ਨਿਰਾਸ਼ਾ ਤੇ ਸ਼ਰਮਿੰਦਗੀ ਹੀ ਲੱਗੇਗੀ।—ਜ਼ਬੂਰਾਂ ਦੀ ਪੋਥੀ 25:3; 115:4-8 ਪੜ੍ਹੋ।
ਉਸ ਨੇ ਸੱਚੀ ਭਗਤੀ ਦਾ ਪੱਖ ਲਿਆ
18 ਏਲੀਯਾਹ ਦੁਆਰਾ ਪ੍ਰਾਰਥਨਾ ਕਰਨ ਤੋਂ ਪਹਿਲਾਂ ਲੋਕ ਸ਼ਾਇਦ ਇਹ ਸੋਚ ਰਹੇ ਸਨ ਕਿ ਬਆਲ ਵਾਂਗ ਯਹੋਵਾਹ ਵੀ ਕੋਈ ਜੀਉਂਦਾ ਪਰਮੇਸ਼ੁਰ ਸਾਬਤ ਨਹੀਂ ਹੋਵੇਗਾ। ਪਰ ਏਲੀਯਾਹ ਦੇ ਪ੍ਰਾਰਥਨਾ ਕਰਨ ਤੋਂ ਬਾਅਦ ਝੱਟ ਉਨ੍ਹਾਂ ਦਾ ਸਾਰਾ ਸ਼ੱਕ ਦੂਰ ਹੋ ਗਿਆ। ਬਾਈਬਲ ਵਿਚ ਲਿਖਿਆ ਹੈ: “ਤਦ ਯਹੋਵਾਹ ਦੀ ਅੱਗ ਆਣ ਪਈ ਅਤੇ ਉਸ ਨੇ ਹੋਮ ਦੀ ਬਲੀ ਅਰ ਬਾਲਣ ਅਰ ਪੱਥਰਾਂ ਅਰ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ।” (1 ਰਾਜ. 18:38) ਯਹੋਵਾਹ ਨੇ ਕਮਾਲ ਦਾ ਜਵਾਬ ਦਿੱਤਾ! ਇਹ ਸਭ ਦੇਖ ਕੇ ਲੋਕਾਂ ਉੱਤੇ ਕੀ ਅਸਰ ਪਿਆ?
ਹੀਰੇ-ਮੋਤੀ
ia 86, ਡੱਬੀ
ਉਸ ਨੇ ਸੱਚੀ ਭਗਤੀ ਦਾ ਪੱਖ ਲਿਆ
ਏਲੀਯਾਹ ਦੇ ਦਿਨਾਂ ਵਿਚ ਕਿੰਨਾ ਚਿਰ ਸੋਕਾ ਪਿਆ ਰਿਹਾ?
ਯਹੋਵਾਹ ਦੇ ਨਬੀ ਏਲੀਯਾਹ ਨੇ ਰਾਜਾ ਅਹਾਬ ਨੂੰ ਦੱਸਿਆ ਕਿ ਲੰਬੇ ਚਿਰ ਤੋਂ ਪਿਆ ਸੋਕਾ ਜਲਦੀ ਖ਼ਤਮ ਹੋ ਜਾਵੇਗਾ। ਇਸ ਤੋਂ ਜਲਦੀ ਬਾਅਦ ਯਹੋਵਾਹ ਨੇ ਆਪਣਾ ਵਾਅਦਾ ਨਿਭਾਉਂਦੇ ਹੋਏ ਮੀਂਹ ਵਰ੍ਹਾਇਆ। ਇੱਦਾਂ “ਤੀਜੇ ਵਰਹੇ” ਹੋਇਆ। ਸ਼ਾਇਦ ਤਿੰਨ ਵਰ੍ਹੇ ਉਸ ਦਿਨ ਤੋਂ ਗਿਣੇ ਗਏ ਸਨ ਜਿਸ ਦਿਨ ਏਲੀਯਾਹ ਨੇ ਪਹਿਲੀ ਵਾਰ ਸੋਕਾ ਪੈਣ ਬਾਰੇ ਦੱਸਿਆ ਸੀ। (1 ਰਾਜ. 18:1) ਇਸ ਤੋਂ ਕੁਝ ਲੋਕ ਸ਼ਾਇਦ ਸਿੱਟਾ ਕੱਢਣ ਕਿ ਸੋਕਾ ਤੀਜੇ ਸਾਲ ਹੀ ਖ਼ਤਮ ਹੋ ਗਿਆ ਸੀ। ਪਰ ਯਿਸੂ ਅਤੇ ਯਾਕੂਬ ਨੇ ਦੱਸਿਆ ਕਿ ਸੋਕਾ “ਸਾਢੇ ਤਿੰਨ ਸਾਲ” ਪਿਆ ਸੀ। (ਲੂਕਾ 4:25; ਯਾਕੂ. 5:17) ਕੀ ਇਹ ਆਇਤਾਂ ਇਕ-ਦੂਜੇ ਤੋਂ ਉਲਟ ਹਨ?
ਬਿਲਕੁਲ ਨਹੀਂ। ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਪ੍ਰਾਚੀਨ ਇਜ਼ਰਾਈਲ ਵਿਚ ਲਗਭਗ ਛੇ ਮਹੀਨਿਆਂ ਤਕ ਮੌਸਮ ਖ਼ੁਸ਼ਕ ਰਹਿੰਦਾ ਸੀ। ਬਿਨਾਂ ਸ਼ੱਕ ਜਦੋਂ ਏਲੀਯਾਹ ਸੋਕੇ ਬਾਰੇ ਅਹਾਬ ਨੂੰ ਦੱਸਣ ਗਿਆ ਸੀ, ਤਾਂ ਉਦੋਂ ਖ਼ੁਸ਼ਕ ਮੌਸਮ ਕਾਫ਼ੀ ਲੰਬੇ ਤੋਂ ਚੱਲ ਰਿਹਾ ਸੀ ਤੇ ਅੱਤ ਦੀ ਗਰਮੀ ਪੈ ਰਹੀ ਸੀ। ਇਸ ਤਰ੍ਹਾਂ ਛੇ ਮਹੀਨੇ ਪਹਿਲਾਂ ਹੀ ਸੋਕਾ ਪੈਣਾ ਸ਼ੁਰੂ ਹੋ ਗਿਆ ਸੀ। ਸੋ ਸੋਕੇ ਬਾਰੇ ਦੱਸਣ ਤੋਂ ਲੈ ਕੇ “ਤੀਜੇ ਵਰਹੇ ਵਿੱਚ” ਇਸ ਦੇ ਖ਼ਾਤਮੇ ਬਾਰੇ ਦੱਸਣ ਤਕ ਸੋਕਾ ਪਏ ਨੂੰ ਲਗਭਗ ਸਾਢੇ ਤਿੰਨ ਸਾਲ ਹੋ ਚੁੱਕੇ ਸਨ। ਜਦੋਂ ਸਾਰੇ ਲੋਕ ਕਰਮਲ ਪਹਾੜ ʼਤੇ ਵੱਡੀ ਪਰੀਖਿਆ ਦੇਖਣ ਲਈ ਇਕੱਠੇ ਹੋਏ ਸਨ, ਉਦੋਂ “ਸਾਢੇ ਤਿੰਨ ਸਾਲ” ਪੂਰੇ ਹੋ ਚੁੱਕੇ ਸਨ।
ਜ਼ਰਾ ਸੋਚੋ ਕਿ ਏਲੀਯਾਹ ਦਾ ਅਹਾਬ ਨੂੰ ਪਹਿਲੀ ਵਾਰ ਮਿਲਣ ਦਾ ਸਮਾਂ ਸਹੀ ਕਿਉਂ ਸੀ? ਲੋਕ ਮੰਨਦੇ ਸਨ ਕਿ ਬਆਲ “ਬੱਦਲਾਂ ਦੀ ਸਵਾਰੀ ਕਰਦਾ ਸੀ” ਯਾਨੀ ਉਹ ਖ਼ੁਸ਼ਕ ਮੌਸਮ ਨੂੰ ਖ਼ਤਮ ਕਰਨ ਲਈ ਮੀਂਹ ਵਰ੍ਹਾਉਂਦਾ ਸੀ। ਜੇ ਖ਼ੁਸ਼ਕ ਮੌਸਮ ਛੇ ਮਹੀਨਿਆਂ ਤੋਂ ਲੰਬਾ ਸੀ, ਤਾਂ ਲੋਕ ਸੋਚਦੇ ਹੋਣੇ: ‘ਕਿੱਥੇ ਹੈ ਬਆਲ? ਉਹ ਮੀਂਹ ਕਦੋਂ ਵਰ੍ਹਾਵੇਗਾ?’ ਏਲੀਯਾਹ ਨੇ ਕਿਹਾ ਕਿ ਜਦੋਂ ਤਕ ਉਹ ਨਹੀਂ ਕਹਿੰਦਾ, ਉਦੋਂ ਤਕ ਨਾ ਤਾਂ ਮੀਂਹ ਪਵੇਗਾ ਤੇ ਨਾ ਹੀ ਤ੍ਰੇਲ। ਇਹ ਸੁਣ ਕੇ ਬਆਲ ਦੇ ਭਗਤਾਂ ਨੂੰ ਕਿੰਨਾ ਵੱਡਾ ਝਟਕਾ ਲੱਗਾ ਹੋਣਾ!—1 ਰਾਜ. 17:1.
10-16 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 19-20
“ਯਹੋਵਾਹ ਤੋਂ ਦਿਲਾਸਾ ਪਾਓ”
ਤਣਾਅ ਵਿਚ ਹੁੰਦਿਆਂ ਯਹੋਵਾਹ ʼਤੇ ਭਰੋਸਾ ਰੱਖੋ
5 ਪਹਿਲਾ ਰਾਜਿਆਂ 19:1-4 ਪੜ੍ਹੋ। ਪਰ ਜਦੋਂ ਰਾਣੀ ਈਜ਼ਬਲ ਨੇ ਏਲੀਯਾਹ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਤਾਂ ਉਹ ਡਰ ਗਿਆ। ਇਸ ਲਈ ਉਹ ਬਏਰਸ਼ਬਾ ਨੂੰ ਭੱਜ ਗਿਆ। ਉਹ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ “ਆਪਣੀ ਜਾਨ ਲਈ ਮੌਤ ਮੰਗੀ।” ਉਸ ਨੇ ਇਸ ਤਰ੍ਹਾਂ ਕਿਉਂ ਮਹਿਸੂਸ ਕੀਤਾ? ਏਲੀਯਾਹ ਨਾਮੁਕੰਮਲ ਅਤੇ “ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ।” (ਯਾਕੂ. 5:17) ਤਣਾਅ ਤੇ ਬਹੁਤ ਥਕਾਵਟ ਕਰਕੇ ਸ਼ਾਇਦ ਉਸ ਦੀ ਬਸ ਹੋ ਗਈ ਸੀ। ਲੱਗਦਾ ਹੈ ਕਿ ਏਲੀਯਾਹ ਨੇ ਸੋਚਿਆ ਕਿ ਸੱਚੀ ਭਗਤੀ ਦਾ ਪੱਖ ਲੈਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਬੇਕਾਰ ਸਨ, ਇਜ਼ਰਾਈਲ ਵਿਚ ਜ਼ਰਾ ਵੀ ਸੁਧਾਰ ਨਹੀਂ ਹੋਇਆ ਸੀ ਅਤੇ ਸਿਰਫ਼ ਉਹੀ ਯਹੋਵਾਹ ਦੀ ਭਗਤੀ ਕਰ ਰਿਹਾ ਸੀ। (1 ਰਾਜ. 18:3, 4, 13; 19:10, 14) ਵਫ਼ਾਦਾਰ ਨਬੀ ਦੀ ਸੋਚ ʼਤੇ ਅਸੀਂ ਸ਼ਾਇਦ ਹੈਰਾਨ ਹੋਈਏ। ਪਰ ਯਹੋਵਾਹ ਉਸ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ।
ਉਸ ਨੇ ਪਰਮੇਸ਼ੁਰ ਤੋਂ ਦਿਲਾਸਾ ਪਾਇਆ
13 ਯਹੋਵਾਹ ਨੂੰ ਕਿਵੇਂ ਲੱਗਾ ਹੋਣਾ ਜਦੋਂ ਉਸ ਨੇ ਆਪਣੇ ਪਿਆਰੇ ਨਬੀ ਨੂੰ ਉਜਾੜ ਵਿਚ ਇਕ ਦਰਖ਼ਤ ਥੱਲੇ ਪਿਆ ਦੇਖਿਆ ਅਤੇ ਮੌਤ ਦੀ ਭੀਖ ਮੰਗਦੇ ਸੁਣਿਆ? ਸਾਨੂੰ ਕੋਈ ਅੰਦਾਜ਼ਾ ਲਾਉਣ ਦੀ ਲੋੜ ਨਹੀਂ। ਜਦੋਂ ਏਲੀਯਾਹ ਸੌਂ ਗਿਆ, ਤਾਂ ਯਹੋਵਾਹ ਨੇ ਆਪਣਾ ਇਕ ਦੂਤ ਭੇਜਿਆ। ਦੂਤ ਨੇ ਏਲੀਯਾਹ ਨੂੰ ਛੂਹ ਕੇ ਹੌਲੀ ਜਿਹੇ ਜਗਾਇਆ ਅਤੇ ਕਿਹਾ: “ਉੱਠ ਅਤੇ ਖਾਹ।” ਦੂਤ ਨੇ ਉਸ ਦੇ ਸਿਰਹਾਣੇ ਤਾਜ਼ੀ ਰੋਟੀ ਅਤੇ ਪਾਣੀ ਰੱਖਿਆ ਹੋਇਆ ਸੀ ਤੇ ਏਲੀਯਾਹ ਨੇ ਖਾਧਾ-ਪੀਤਾ। ਕੀ ਏਲੀਯਾਹ ਨੇ ਦੂਤ ਦਾ ਧੰਨਵਾਦ ਵੀ ਕੀਤਾ? ਬਾਈਬਲ ਸਿਰਫ਼ ਇਹੀ ਦੱਸਦੀ ਹੈ ਕਿ ਨਬੀ ਖਾ-ਪੀ ਕੇ ਸੌਂ ਗਿਆ। ਸ਼ਾਇਦ ਉਹ ਇੰਨਾ ਨਿਰਾਸ਼ ਹੋ ਚੁੱਕਾ ਸੀ ਕਿ ਉਸ ਦਾ ਬੋਲਣ ਨੂੰ ਵੀ ਜੀਅ ਨਹੀਂ ਸੀ ਕਰਦਾ। ਦੂਤ ਨੇ ਉਸ ਨੂੰ ਦੁਬਾਰਾ ਜਗਾਇਆ, ਇਸ ਵਾਰ ਸ਼ਾਇਦ ਤੜਕੇ-ਤੜਕੇ। ਇਕ ਵਾਰ ਫਿਰ ਉਸ ਨੇ ਏਲੀਯਾਹ ਨੂੰ ਕਿਹਾ: “ਉੱਠ ਕੇ ਖਾ ਲੈ।” ਫਿਰ ਉਸ ਨੇ ਇਹ ਖ਼ਾਸ ਗੱਲ ਕਹੀ: “ਕਿਉਂ ਜੋ ਪੰਧ ਤੇਰੇ ਲਈ ਬਹੁਤ ਲੰਮਾ ਹੈ।”—1 ਰਾਜ. 19:5-7.
ਉਸ ਨੇ ਪਰਮੇਸ਼ੁਰ ਤੋਂ ਦਿਲਾਸਾ ਪਾਇਆ
21 ਇਸ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਇਨ੍ਹਾਂ ਸ਼ਕਤੀਸ਼ਾਲੀ ਕੁਦਰਤੀ ਚੀਜ਼ਾਂ ਵਿਚ ਨਹੀਂ ਸੀ। ਏਲੀਯਾਹ ਜਾਣਦਾ ਸੀ ਕਿ ਯਹੋਵਾਹ ਬਆਲ ਵਾਂਗ ਕੋਈ ਮਨ-ਘੜਤ ਦੇਵਤਾ ਨਹੀਂ ਹੈ। ਬਆਲ ਦੇ ਭਗਤ ਇਸ ਭੁਲੇਖੇ ਵਿਚ ਸਨ ਕਿ ਬਆਲ “ਬੱਦਲਾਂ ਦੀ ਸਵਾਰੀ ਕਰਦਾ” ਸੀ ਯਾਨੀ ਮੀਂਹ ਵਰ੍ਹਾਉਂਦਾ ਸੀ। ਯਹੋਵਾਹ ਨੇ ਹੀ ਸਾਰੀਆਂ ਕੁਦਰਤੀ ਚੀਜ਼ਾਂ ਵਿਚ ਸ਼ਕਤੀ ਪਾਈ ਹੈ, ਪਰ ਉਹ ਆਪ ਇਨ੍ਹਾਂ ਸਾਰਿਆਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ। ਆਕਾਸ਼ਾਂ ਦੇ ਆਕਾਸ਼ ਵੀ ਉਸ ਲਈ ਛੋਟੇ ਹਨ। (1 ਰਾਜ. 8:27) ਇਨ੍ਹਾਂ ਸਾਰੀਆਂ ਘਟਨਾਵਾਂ ਦਾ ਏਲੀਯਾਹ ਉੱਤੇ ਕੀ ਅਸਰ ਪਿਆ? ਯਾਦ ਕਰੋ ਕਿ ਉਹ ਕਿੰਨਾ ਡਰਿਆ ਹੋਇਆ ਸੀ। ਪਰ ਅਸੀਮ ਸ਼ਕਤੀ ਦਾ ਮਾਲਕ ਯਹੋਵਾਹ ਪਰਮੇਸ਼ੁਰ ਏਲੀਯਾਹ ਦੇ ਨਾਲ ਸੀ, ਇਸ ਲਈ ਉਸ ਨੂੰ ਅਹਾਬ ਤੇ ਈਜ਼ਬਲ ਤੋਂ ਡਰਨ ਦੀ ਕੀ ਲੋੜ ਸੀ?—ਜ਼ਬੂਰਾਂ ਦੀ ਪੋਥੀ 118:6 ਪੜ੍ਹੋ।
ਉਸ ਨੇ ਪਰਮੇਸ਼ੁਰ ਤੋਂ ਦਿਲਾਸਾ ਪਾਇਆ
22 ਅੱਗ ਦੇ ਭਾਂਬੜ ਤੋਂ ਬਾਅਦ ਚੁੱਪ ਛਾ ਗਈ ਅਤੇ ਏਲੀਯਾਹ ਨੂੰ “ਇੱਕ ਹੌਲੀ ਅਤੇ ਨਿਮ੍ਹੀ ਅਵਾਜ਼” ਆਈ। ਇਸ ਆਵਾਜ਼ ਨੇ ਦੁਬਾਰਾ ਉਸ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦੀ ਹੱਲਾਸ਼ੇਰੀ ਦਿੱਤੀ ਅਤੇ ਏਲੀਯਾਹ ਨੇ ਇਸ ਵਾਰ ਵੀ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ। ਸ਼ਾਇਦ ਇਸ ਕਾਰਨ ਉਸ ਦਾ ਮਨ ਹੋਰ ਵੀ ਹਲਕਾ ਹੋ ਗਿਆ ਹੋਣਾ। ਪਰ ਇਸ “ਹੌਲੀ ਅਤੇ ਨਿਮ੍ਹੀ ਅਵਾਜ਼” ਨੇ ਅੱਗੇ ਜੋ ਕਿਹਾ, ਬਿਨਾਂ ਸ਼ੱਕ ਉਸ ਤੋਂ ਏਲੀਯਾਹ ਨੂੰ ਹੋਰ ਵੀ ਦਿਲਾਸਾ ਮਿਲਿਆ। ਯਹੋਵਾਹ ਨੇ ਏਲੀਯਾਹ ਨੂੰ ਭਰੋਸਾ ਦਿਵਾਇਆ ਕਿ ਉਸ ਦੀਆਂ ਨਜ਼ਰਾਂ ਵਿਚ ਏਲੀਯਾਹ ਦੀ ਬਹੁਤ ਅਹਿਮੀਅਤ ਸੀ। ਕਿਵੇਂ? ਪਰਮੇਸ਼ੁਰ ਨੇ ਦੱਸਿਆ ਕਿ ਉਹ ਇਜ਼ਰਾਈਲ ਵਿੱਚੋਂ ਬਆਲ ਦੀ ਭਗਤੀ ਖ਼ਤਮ ਕਰਨ ਲਈ ਕੀ ਕਰੇਗਾ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਏਲੀਯਾਹ ਦੀ ਮਿਹਨਤ ਬੇਕਾਰ ਨਹੀਂ ਗਈ ਸੀ ਕਿਉਂਕਿ ਪਰਮੇਸ਼ੁਰ ਆਪਣੇ ਮਕਸਦ ਮੁਤਾਬਕ ਕਦਮ ਚੁੱਕਣ ਵਾਲਾ ਸੀ। ਇਸ ਤੋਂ ਇਲਾਵਾ, ਯਹੋਵਾਹ ਨੇ ਏਲੀਯਾਹ ਨੂੰ ਕੁਝ ਖ਼ਾਸ ਹਿਦਾਇਤਾਂ ਦੇ ਕੇ ਵਾਪਸ ਭੇਜਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਅਜੇ ਵੀ ਪਰਮੇਸ਼ੁਰ ਦੇ ਨਬੀ ਵਜੋਂ ਕੰਮ ਕਰਨਾ ਸੀ।—1 ਰਾਜ. 19:12-17.
ਹੀਰੇ-ਮੋਤੀ
ਨਿਰਸੁਆਰਥ ਅਤੇ ਵਫ਼ਾਦਾਰੀ ਦੀ ਮਿਸਾਲ
ਅੱਜ ਵੀ ਪਰਮੇਸ਼ੁਰ ਦੇ ਕਈ ਸੇਵਕ ਕੁਰਬਾਨੀਆਂ ਕਰਦੇ ਹਨ। ਕੁਝ ਜਣਿਆਂ ਨੇ ਆਪਣੇ “ਖੇਤਾਂ” ਯਾਨੀ ਆਪਣਾ ਕੰਮ-ਕਾਰ ਜਾਂ ਬਿਜ਼ਨਿਸ ਛੱਡਿਆ ਹੈ ਤਾਂਕਿ ਉਹ ਦੂਰ-ਦੁਰਾਡੇ ਇਲਾਕਿਆਂ ਵਿਚ ਜਾ ਕੇ ਖ਼ੁਸ਼ ਖ਼ਬਰੀ ਸੁਣਾ ਸਕਣ ਜਾਂ ਬੈਥਲ ਵਿਚ ਜਾ ਕੇ ਸੇਵਾ ਕਰ ਸਕਣ। ਕਈਆਂ ਨੇ ਹੋਰ ਦੇਸ਼ਾਂ ਵਿਚ ਜਾ ਕੇ ਸੰਗਠਨ ਦੇ ਉਸਾਰੀ ਕੰਮ ਵਿਚ ਹਿੱਸਾ ਲਿਆ ਹੈ। ਬਹੁਤ ਜਣਿਆਂ ਨੇ ਉਹ ਕੰਮ ਕੀਤੇ ਹਨ ਜਿਨ੍ਹਾਂ ਨੂੰ ਲੋਕ ਘਟੀਆ ਸਮਝਦੇ ਹਨ। ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਕੋਈ ਕੰਮ ਘਟੀਆ ਨਹੀਂ ਹੈ। ਯਹੋਵਾਹ ਖ਼ੁਸ਼ੀ-ਖ਼ੁਸ਼ੀ ਕੰਮ ਕਰਨ ਵਾਲਿਆਂ ਦੀ ਕਦਰ ਕਰਦਾ ਹੈ ਅਤੇ ਉਹ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਲਈ ਬਰਕਤਾਂ ਦੇਵੇਗਾ।—ਮਰਕੁਸ 10:29, 30.
17-23 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਰਾਜਿਆਂ 21-22
“ਯਹੋਵਾਹ ਵਾਂਗ ਆਪਣਾ ਅਧਿਕਾਰ ਵਰਤੋ”
ਨਾਸ਼ ਕਰਨ ਦੀ ਸ਼ਕਤੀ—“ਯਹੋਵਾਹ ਜੋਧਾ ਪੁਰਸ਼ ਹੈ”
5 ਬਾਈਬਲ ਵਿਚ ਤਕਰੀਬਨ ਤਿੰਨ ਸੌ ਵਾਰ ਪਰਮੇਸ਼ੁਰ ਨੂੰ ‘ਸੈਨਾਂ ਦਾ ਯਹੋਵਾਹ’ ਸੱਦਿਆ ਗਿਆ ਹੈ। (1 ਸਮੂਏਲ 1:11) ਅੱਤ ਮਹਾਨ ਪਰਮੇਸ਼ੁਰ ਹੋਣ ਕਰਕੇ ਯਹੋਵਾਹ ਦੇ ਅਧੀਨ ਦੂਤਾਂ ਦੀ ਵੱਡੀ ਸੈਨਾ ਹੈ। (ਯਹੋਸ਼ੁਆ 5:13-15; 1 ਰਾਜਿਆਂ 22:19) ਇਸ ਸੈਨਾ ਕੋਲ ਨਾਸ਼ ਕਰਨ ਦੀ ਵੱਡੀ ਸ਼ਕਤੀ ਹੈ। (ਯਸਾਯਾਹ 37:36) ਇਹ ਸੱਚ ਹੈ ਕਿ ਲੋਕਾਂ ਦੇ ਮਾਰੇ ਜਾਣ ਬਾਰੇ ਸੋਚ ਕੇ ਵੀ ਅਸੀਂ ਦੁਖੀ ਹੁੰਦੇ ਹਾਂ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਤੇ ਲੜ ਪੈਂਦੇ ਹਨ, ਪਰ ਪਰਮੇਸ਼ੁਰ ਇਸ ਤਰ੍ਹਾਂ ਨਹੀਂ ਕਰਦਾ। ਸੈਨਿਕ ਅਤੇ ਸਿਆਸੀ ਨੇਤਾ ਤਾਂ ਹਮੇਸ਼ਾ ਇਹੀ ਕਹਿੰਦੇ ਹਨ ਕਿ ਉਹ ਚੰਗੇ ਕਾਰਨਾਂ ਕਰਕੇ ਲੜਾਈ ਕਰਦੇ ਹਨ। ਪਰ ਮਾਨਵੀ ਜੰਗਾਂ ਦਾ ਕਾਰਨ ਹਮੇਸ਼ਾ ਲੋਭ ਤੇ ਸੁਆਰਥ ਹੁੰਦਾ ਹੈ।
9 ਨਿਮਰਤਾ। ਯਹੋਵਾਹ ਸਾਰਿਆਂ ਤੋਂ ਬੁੱਧੀਮਾਨ ਹੈ, ਫਿਰ ਵੀ ਉਹ ਆਪਣੇ ਸੇਵਕਾਂ ਦੀ ਰਾਇ ਲੈਂਦਾ ਹੈ। (ਉਤ. 18:23, 24, 32) ਇਕ ਵਾਰ ਉਸ ਨੇ ਸਵਰਗੀ ਦੂਤਾਂ ਨੂੰ ਕਿਸੇ ਵਿਸ਼ੇ ਬਾਰੇ ਆਪਣੀ ਰਾਇ ਦੱਸਣ ਲਈ ਕਿਹਾ। (1 ਰਾਜ. 22:19-22) ਭਾਵੇਂ ਕਿ ਯਹੋਵਾਹ ਮੁਕੰਮਲ ਹੈ, ਪਰ ਉਹ ਸਾਡੇ ਤੋਂ ਹੱਦੋਂ ਵੱਧ ਦੀ ਉਮੀਦ ਨਹੀਂ ਰੱਖਦਾ। ਇਸ ਦੀ ਬਜਾਇ, ਉਹ ਨਾਮੁਕੰਮਲ ਇਨਸਾਨਾਂ ਦੀ ਸਫ਼ਲ ਹੋਣ ਵਿਚ ਮਦਦ ਕਰਦਾ ਹੈ। (ਜ਼ਬੂ. 113:6, 7) ਦਰਅਸਲ ਬਾਈਬਲ ਵਿਚ ਯਹੋਵਾਹ ਨੂੰ “ਸਹਾਇਕ” ਯਾਨੀ ਮਦਦਗਾਰ ਵੀ ਕਿਹਾ ਗਿਆ ਹੈ। (ਜ਼ਬੂ. 27:9; ਇਬ. 13:6) ਰਾਜਾ ਦਾਊਦ ਨੇ ਇਹ ਗੱਲ ਮੰਨੀ ਕਿ ਉਹ ਸਿਰਫ਼ ਯਹੋਵਾਹ ਦੀ ਨਿਮਰਤਾ ਕਰਕੇ ਹੀ ਵੱਡੇ-ਵੱਡੇ ਕੰਮ ਕਰ ਪਾਇਆ।—2 ਸਮੂ. 22:36.
it-2 245
ਝੂਠ
ਜੇ ਇਕ ਵਿਅਕਤੀ ਝੂਠੀਆਂ ਸਿੱਖਿਆਵਾਂ ਕਰਕੇ ਭਟਕ ਜਾਂਦਾ ਹੈ ਤੇ ਉਹ ਸੁਧਰਦਾ ਨਹੀਂ, ਤਾਂ ਯਹੋਵਾਹ ਉਸ ਨੂੰ “ਗੁਮਰਾਹ ਹੋਣ” ਦਿੰਦਾ ਹੈ। ਇਸ ਕਰਕੇ ਉਹ “ਝੂਠ ਨੂੰ ਸੱਚ ਮੰਨਣ” ਲੱਗ ਪੈਂਦਾ ਹੈ। (2 ਥੱਸ 2:9-12) ਰਾਜਾ ਅਹਾਬ ਨਾਲ ਵੀ ਇੱਦਾਂ ਹੀ ਹੋਇਆ ਸੀ। ਉਹ ਆਪਣੇ ਨਬੀਆਂ ਤੋਂ ਸੱਚ ਨਹੀਂ ਸੁਣਨਾ ਚਾਹੁੰਦਾ ਸੀ ਤੇ ਨਾ ਹੀ ਉਸ ਦੇ ਨਬੀ ਉਸ ਨੂੰ ਸੱਚ ਦੱਸਣਾ ਚਾਹੁੰਦੇ ਸਨ। ਇਸ ਕਰਕੇ ਯਹੋਵਾਹ ਨੇ ਇਕ ਦੂਤ ਨੂੰ ਭੇਜਿਆ ਤਾਂਕਿ ਉਹ ਇਸ ਗੱਲ ਦਾ ਧਿਆਨ ਰੱਖੇ ਕਿ ਅਹਾਬ ਦੇ ਨਬੀ ਉਸ ਨੂੰ ਝੂਠ ਹੀ ਦੱਸਣ। ਅਹਾਬ ਨੇ ਆਪਣੇ ਨਬੀਆਂ ਦੇ ਝੂਠ ʼਤੇ ਯਕੀਨ ਕੀਤਾ ਤੇ ਆਪਣੀ ਜਾਨ ਗੁਆ ਬੈਠਾ।—1 ਰਾਜ 22:1-38; 2 ਇਤਿ 18.
ਹੀਰੇ-ਮੋਤੀ
ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ?
4 ਅਖ਼ੀਰ ਯਹੋਵਾਹ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਸ ਨੇ ਆਪਣੇ ਨਬੀ ਏਲੀਯਾਹ ਰਾਹੀਂ ਅਹਾਬ ਅਤੇ ਈਜ਼ਬਲ ਨੂੰ ਦੱਸਿਆ ਕਿ ਉਨ੍ਹਾਂ ਦੇ ਪੂਰੇ ਖ਼ਾਨਦਾਨ ਦਾ ਨਾਸ਼ ਕਰ ਦਿੱਤਾ ਜਾਵੇਗਾ। ਇਹ ਗੱਲ ਸੁਣ ਕੇ ਅਹਾਬ ਨੂੰ ਝਟਕਾ ਲੱਗਾ! ਹੈਰਾਨੀ ਦੀ ਗੱਲ ਹੈ ਕਿ ਉਸ ਘਮੰਡੀ ਰਾਜੇ ਨੇ “ਆਪਣੇ ਆਪ ਨੂੰ ਨਿਮਰ ਕੀਤਾ।”—1 ਰਾਜ. 21:19-29.
5 ਚਾਹੇ ਉਸ ਮੌਕੇ ਤੇ ਅਹਾਬ ਨੇ ਆਪਣੇ ਆਪ ਨੂੰ ਨਿਮਰ ਕੀਤਾ ਸੀ, ਪਰ ਬਾਅਦ ਵਿਚ ਉਸ ਦੇ ਕੰਮਾਂ ਤੋਂ ਜ਼ਾਹਰ ਹੋਇਆ ਕਿ ਉਸ ਨੇ ਦਿਲੋਂ ਤੋਬਾ ਨਹੀਂ ਕੀਤੀ ਸੀ। ਉਸ ਨੇ ਨਾ ਤਾਂ ਦੇਸ਼ ਵਿੱਚੋਂ ਬਆਲ ਦੀ ਭਗਤੀ ਨੂੰ ਖ਼ਤਮ ਕੀਤਾ ਅਤੇ ਨਾ ਹੀ ਲੋਕਾਂ ਨੂੰ ਯਹੋਵਾਹ ਵੱਲ ਮੋੜਿਆ। ਉਸ ਦੇ ਹੋਰ ਕੰਮਾਂ ਤੋਂ ਵੀ ਜ਼ਾਹਰ ਹੋਇਆ ਕਿ ਉਸ ਨੇ ਦਿਲੋਂ ਤੋਬਾ ਨਹੀਂ ਕੀਤੀ ਸੀ।
6 ਬਾਅਦ ਵਿਚ, ਅਹਾਬ ਨੇ ਸੀਰੀਆ ਦੇ ਖ਼ਿਲਾਫ਼ ਯੁੱਧ ਲੜਨ ਲਈ ਯਹੂਦਾਹ ਦੇ ਰਾਜੇ ਯਹੋਸ਼ਾਫਾਟ ਤੋਂ ਮਦਦ ਮੰਗੀ। ਯਹੋਸ਼ਾਫਾਟ ਚੰਗਾ ਰਾਜਾ ਸੀ, ਇਸ ਲਈ ਉਸ ਨੇ ਅਹਾਬ ਨੂੰ ਯਹੋਵਾਹ ਦੇ ਕਿਸੇ ਨਬੀ ਤੋਂ ਪੁੱਛਣ ਲਈ ਕਿਹਾ। ਅਹਾਬ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਉਸ ਨੇ ਕਿਹਾ: “ਇਕ ਹੋਰ ਆਦਮੀ ਹੈ ਜਿਸ ਦੇ ਜ਼ਰੀਏ ਅਸੀਂ ਯਹੋਵਾਹ ਤੋਂ ਪੁੱਛ ਸਕਦੇ ਹਾਂ; ਪਰ ਮੈਨੂੰ ਉਸ ਨਾਲ ਨਫ਼ਰਤ ਹੈ ਕਿਉਂਕਿ ਉਹ ਮੇਰੇ ਬਾਰੇ ਕਦੇ ਵੀ ਚੰਗੀਆਂ ਗੱਲਾਂ ਦੀ ਭਵਿੱਖਬਾਣੀ ਨਹੀਂ ਕਰਦਾ, ਸਗੋਂ ਬੁਰੀਆਂ ਗੱਲਾਂ ਹੀ ਦੱਸਦਾ ਹੈ।” ਬਾਅਦ ਵਿਚ ਉਨ੍ਹਾਂ ਨੇ ਮੀਕਾਯਾਹ ਨਬੀ ਤੋਂ ਵੀ ਪੁੱਛਿਆ। ਜਿੱਦਾਂ ਅਹਾਬ ਨੇ ਕਿਹਾ ਸੀ ਮੀਕਾਯਾਹ ਨਬੀ ਨੇ ਉਸ ਬਾਰੇ ਬੁਰੀ ਭਵਿੱਖਬਾਣੀ ਹੀ ਕੀਤੀ। ਆਪਣੇ ਬਾਰੇ ਬੁਰੀ ਭਵਿੱਖਬਾਣੀ ਸੁਣਨ ਤੋਂ ਬਾਅਦ ਤੋਬਾ ਕਰਨ ਦੀ ਬਜਾਇ, ਅਹਾਬ ਨੇ ਉਸ ਨੂੰ ਜੇਲ੍ਹ ਵਿਚ ਸੁਟਵਾ ਦਿੱਤਾ। (1 ਰਾਜ. 22:7-9, 23, 27) ਚਾਹੇ ਉਸ ਨੇ ਮੀਕਾਯਾਹ ਨਬੀ ਨੂੰ ਕੈਦ ਕਰ ਦਿੱਤਾ ਸੀ, ਪਰ ਉਹ ਯਹੋਵਾਹ ਦੀ ਭਵਿੱਖਬਾਣੀ ਨੂੰ ਪੂਰੀ ਹੋਣ ਤੋਂ ਨਹੀਂ ਰੋਕ ਸਕਿਆ। ਅਹਾਬ ਇਸ ਯੁੱਧ ਵਿਚ ਮਾਰਿਆ ਗਿਆ।—1 ਰਾਜ. 22:34-38.
24-30 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 1-2
“ਸਿਖਲਾਈ ਦੇਣ ਬਾਰੇ ਵਧੀਆ ਮਿਸਾਲ”
ਬਜ਼ੁਰਗ ਹੋਰ ਭਰਾਵਾਂ ਦੀ ਯੋਗ ਬਣਨ ਵਿਚ ਕਿਵੇਂ ਮਦਦ ਕਰਦੇ ਹਨ?
15 ਅਲੀਸ਼ਾ ਦੇ ਬਿਰਤਾਂਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅੱਜ ਭਰਾ ਤਜਰਬੇਕਾਰ ਬਜ਼ੁਰਗਾਂ ਦਾ ਕਿਵੇਂ ਆਦਰ ਕਰ ਸਕਦੇ ਹਨ। ਯਰੀਹੋ ਵਿਚ ਕੁਝ ਨਬੀਆਂ ਨੂੰ ਮਿਲਣ ਤੋਂ ਬਾਅਦ ਏਲੀਯਾਹ ਅਤੇ ਅਲੀਸ਼ਾ ਤੁਰਦੇ-ਤੁਰਦੇ ਯਰਦਨ ਦਰਿਆ ਕੰਢੇ ਪਹੁੰਚੇ। ਉੱਥੇ “ਏਲੀਯਾਹ ਨੇ ਆਪਣੀ ਚੱਦਰ ਲਈ ਅਰ ਉਹ ਨੂੰ ਵਲ੍ਹੇਟ ਕੇ ਪਾਣੀ ਉੱਤੇ ਮਾਰਿਆ ਅਰ ਉਹ ਪਾਟ ਕੇ ਐਧਰ ਔਧਰ ਹੋ ਗਿਆ।” ਉਹ ਸੁੱਕੀ ਥਾਂ ਰਾਹੀਂ ਦਰਿਆ ਪਾਰ ਕਰਨ ਤੋਂ ਬਾਅਦ ‘ਗੱਲਾਂ ਕਰਦੇ ਕਰਦੇ ਤੁਰਦੇ ਗਏ।’ ਅਲੀਸ਼ਾ ਧਿਆਨ ਨਾਲ ਉਸ ਦੀਆਂ ਗੱਲਾਂ ਸੁਣਦਾ ਰਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਅਲੀਸ਼ਾ ਨੇ ਇਹ ਨਹੀਂ ਸੋਚਿਆ ਕਿ ਉਸ ਨੇ ਸਾਰਾ ਕੁਝ ਸਿੱਖ ਲਿਆ ਸੀ। ਫਿਰ ਏਲੀਯਾਹ ਇਕ ਵਾਵਰੋਲੇ ਵਿਚ ਆਕਾਸ਼ ਨੂੰ ਚੜ੍ਹ ਗਿਆ। ਬਾਅਦ ਵਿਚ ਯਰਦਨ ਦਰਿਆ ਕੋਲ ਆ ਕੇ ਅਲੀਸ਼ਾ ਨੇ ਏਲੀਯਾਹ ਦੀ ਚਾਦਰ ਨੂੰ ਪਾਣੀ ʼਤੇ ਮਾਰ ਕੇ ਕਿਹਾ: “ਯਹੋਵਾਹ ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ?” ਇਕ ਵਾਰ ਫਿਰ ਪਾਣੀ ਵੱਖ ਹੋ ਗਿਆ।—2 ਰਾਜ. 2:8-14.
ਬਜ਼ੁਰਗ ਹੋਰ ਭਰਾਵਾਂ ਦੀ ਯੋਗ ਬਣਨ ਵਿਚ ਕਿਵੇਂ ਮਦਦ ਕਰਦੇ ਹਨ?
16 ਕੀ ਤੁਸੀਂ ਧਿਆਨ ਦਿੱਤਾ ਕਿ ਅਲੀਸ਼ਾ ਦਾ ਪਹਿਲਾ ਚਮਤਕਾਰ ਉਹੀ ਸੀ ਜੋ ਏਲੀਯਾਹ ਦਾ ਆਖ਼ਰੀ ਚਮਤਕਾਰ ਸੀ? ਇਹ ਦਿਲਚਸਪੀ ਦੀ ਗੱਲ ਕਿਉਂ ਹੈ? ਅਲੀਸ਼ਾ ਨੇ ਇਹ ਨਹੀਂ ਸੋਚਿਆ ਕਿ ਹੁਣ ਉਹ ਨਬੀ ਬਣ ਗਿਆ ਸੀ, ਇਸ ਕਰਕੇ ਉਹ ਆਪਣੇ ਤਰੀਕੇ ਨਾਲ ਨਬੀ ਦਾ ਕੰਮ ਕਰ ਸਕਦਾ ਸੀ। ਇਸ ਦੀ ਬਜਾਇ, ਉਸ ਨੇ ਏਲੀਯਾਹ ਦੇ ਤਰੀਕੇ ਅਨੁਸਾਰ ਕੰਮ ਕਰ ਕੇ ਆਪਣੇ ਗੁਰੂ ਲਈ ਆਦਰ ਦਿਖਾਇਆ ਅਤੇ ਇਸ ਤੋਂ ਦੂਸਰੇ ਨਬੀਆਂ ਨੂੰ ਵੀ ਅਲੀਸ਼ਾ ਉੱਤੇ ਭਰੋਸਾ ਹੋਇਆ। (2 ਰਾਜ. 2:15) ਫਿਰ ਅਲੀਸ਼ਾ ਦੀ 60 ਸਾਲ ਲੰਬੀ ਸੇਵਾ ਦੌਰਾਨ ਯਹੋਵਾਹ ਨੇ ਉਸ ਤੋਂ ਏਲੀਯਾਹ ਨਾਲੋਂ ਵੀ ਜ਼ਿਆਦਾ ਚਮਤਕਾਰ ਕਰਵਾਏ। ਟ੍ਰੇਨਿੰਗ ਲੈਣ ਵਾਲੇ ਭਰਾ ਇਸ ਤੋਂ ਕੀ ਸਿੱਖ ਸਕਦੇ ਹਨ?
ਹੀਰੇ-ਮੋਤੀ
ਰਾਜਿਆਂ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
2:11—ਇਹ “ਅਕਾਸ਼” ਕੀ ਸੀ ਜਿਸ ਨੂੰ ‘ਏਲੀਯਾਹ ਵਾਵਰੋਲੇ ਵਿੱਚ ਚੜ੍ਹ ਗਿਆ’ ਸੀ? ਨਾ ਇਹ ਬ੍ਰਹਿਮੰਡ ਦਾ ਕੋਈ ਹਿੱਸਾ ਸੀ ਤੇ ਨਾ ਹੀ ਸਵਰਗ ਜਿੱਥੇ ਪਰਮੇਸ਼ੁਰ ਤੇ ਉਸ ਦੇ ਦੂਤ ਰਹਿੰਦੇ ਹਨ। (ਬਿਵਸਥਾ ਸਾਰ 4:19; ਜ਼ਬੂਰਾਂ ਦੀ ਪੋਥੀ 11:4; ਮੱਤੀ 6:9; 18:10) ਜਿਸ “ਅਕਾਸ਼” ਨੂੰ ਏਲੀਯਾਹ ਚੜ੍ਹਿਆ ਸੀ ਉਸ ਵਿਚ ਹਵਾ ਵਗਦੀ ਹੈ ਤੇ ਪੰਛੀ ਉੱਡਦੇ ਹਨ। (ਜ਼ਬੂਰਾਂ ਦੀ ਪੋਥੀ 78:26; ਮੱਤੀ 6:26) ਹਵਾ ਵਿਚ ਉੱਡਦਾ ਹੋਇਆ ਅਗਨ ਰਥ ਏਲੀਯਾਹ ਨੂੰ ਧਰਤੀ ਦੇ ਇਕ ਹੋਰ ਕੋਨੇ ਵਿਚ ਲੈ ਗਿਆ ਸੀ ਜਿੱਥੇ ਉਹ ਰਹਿਣ ਲੱਗ ਪਿਆ ਸੀ। ਦਰਅਸਲ ਕਈ ਸਾਲ ਬਾਅਦ ਉਸ ਵੱਲੋਂ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਨੂੰ ਇਕ ਚਿੱਠੀ ਆਈ ਸੀ।—2 ਇਤਹਾਸ 21:1, 12-15.
31 ਅਕਤੂਬਰ–6 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਰਾਜਿਆਂ 3-4
“ਆਪਣੇ ਪੁੱਤਰ ਨੂੰ ਚੁੱਕ ਲੈ”
‘ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ’
7 ਬਾਈਬਲ ਦੱਸਦੀ ਹੈ ਕਿ ਅਲੀਸ਼ਾ ਦੂਸਰਾ ਆਦਮੀ ਸੀ ਜਿਸ ਨੇ ਕਿਸੇ ਮਰੇ ਹੋਏ ਵਿਅਕਤੀ ਨੂੰ ਜੀਉਂਦਾ ਕੀਤਾ ਸੀ। ਸ਼ੂਨੇਮ ਸ਼ਹਿਰ ਵਿਚ ਇਕ ਇਜ਼ਰਾਈਲੀ ਔਰਤ ਰਹਿੰਦੀ ਸੀ ਜਿਸ ਦੀ ਕੋਈ ਔਲਾਦ ਨਹੀਂ ਸੀ। ਉਸ ਨੇ ਅਲੀਸ਼ਾ ਦੀ ਬਹੁਤ ਟਹਿਲ-ਸੇਵਾ ਕੀਤੀ ਇਸ ਲਈ ਯਹੋਵਾਹ ਨੇ ਉਸ ਔਰਤ ਅਤੇ ਉਸ ਦੇ ਬਜ਼ੁਰਗ ਪਤੀ ਨੂੰ ਇਕ ਪੁੱਤਰ ਦੀ ਬਰਕਤ ਦਿੱਤੀ। ਕੁਝ ਸਾਲਾਂ ਬਾਅਦ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਸੋਚੋ ਕਿ ਉਸ ਮਾਂ ਦੇ ਦਿਲ ʼਤੇ ਕੀ ਬੀਤੀ ਹੋਣੀ। ਉਸ ਨੂੰ ਆਪਣੇ ਪੁੱਤਰ ਦੀ ਮੌਤ ਦਾ ਇੰਨਾ ਜ਼ਿਆਦਾ ਦੁੱਖ ਲੱਗਾ ਕਿ ਉਹ 30 ਕਿਲੋਮੀਟਰ (19 ਮੀਲ) ਦਾ ਸਫ਼ਰ ਕਰ ਕੇ ਕਰਮਲ ਪਰਬਤ ʼਤੇ ਅਲੀਸ਼ਾ ਕੋਲ ਪਹੁੰਚ ਗਈ। ਉਸ ਦੇ ਪੁੱਤਰ ਨੂੰ ਜੀਉਂਦਾ ਕਰਨ ਲਈ ਅਲੀਸ਼ਾ ਨੇ ਆਪਣੇ ਸੇਵਕ ਗੇਹਾਜੀ ਨੂੰ ਉਸ ਔਰਤ ਨਾਲ ਸ਼ੂਨੇਮ ਭੇਜਿਆ। ਪਰ ਗੇਹਾਜੀ ਉਸ ਦੇ ਪੁੱਤਰ ਨੂੰ ਜੀਉਂਦਾ ਨਹੀਂ ਕਰ ਸਕਿਆ। ਫਿਰ ਦੁਖਿਆਰੀ ਮਾਂ ਅਲੀਸ਼ਾ ਨੂੰ ਸੱਦ ਕੇ ਲਿਆਈ।—2 ਰਾਜ. 4:8-31.
‘ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ’
8 ਅਲੀਸ਼ਾ ਉਸ ਔਰਤ ਦੇ ਘਰ ਗਿਆ ਜਿੱਥੇ ਮੁੰਡੇ ਦੀ ਲਾਸ਼ ਪਈ ਹੋਈ ਸੀ ਅਤੇ ਉਸ ਨੇ ਪ੍ਰਾਰਥਨਾ ਕੀਤੀ। ਯਹੋਵਾਹ ਨੇ ਅਲੀਸ਼ਾ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਅਤੇ ਚਮਤਕਾਰ ਕਰ ਕੇ ਮੁੰਡੇ ਨੂੰ ਦੁਬਾਰਾ ਜੀਉਂਦਾ ਕੀਤਾ। ਜਦੋਂ ਮਾਂ ਨੇ ਆਪਣੇ ਮੁੰਡੇ ਨੂੰ ਜੀਉਂਦਾ ਦੇਖਿਆ ਹੋਣਾ, ਤਾਂ ਉਸ ਦੀ ਖ਼ੁਸ਼ੀ ਸੰਭਾਲਿਆ ਵੀ ਸੰਭਾਲੀ ਨਹੀਂ ਗਈ ਹੋਣੀ। (2 ਰਾਜਿਆਂ 4:32-37 ਪੜ੍ਹੋ।) ਸ਼ਾਇਦ ਉਸ ਔਰਤ ਨੂੰ ਹੰਨਾਹ ਦੀ ਪ੍ਰਾਰਥਨਾ ਦੇ ਸ਼ਬਦ ਯਾਦ ਆਏ ਹੋਣੇ। ਹੰਨਾਹ ਬਾਂਝ ਸੀ, ਪਰ ਯਹੋਵਾਹ ਨੇ ਉਸ ਦੀ ਝੋਲ਼ੀ ਮੁੰਡਾ ਪਾ ਕੇ ਉਸ ਨੂੰ ਬਰਕਤ ਦਿੱਤੀ। ਹੰਨਾਹ ਨੇ ਆਪਣੇ ਮੁੰਡੇ ਸਮੂਏਲ ਨੂੰ ਡੇਰੇ ਵਿਚ ਲਿਆ ਕੇ ਯਹੋਵਾਹ ਦੀ ਮਹਿਮਾ ਵਿਚ ਕਿਹਾ: “ਉਹੋ ਪਤਾਲ ਵਿੱਚ ਲਾਹੁੰਦਾ ਹੈ ਅਤੇ ਉਹੋ ਹੀ ਚੁੱਕਦਾ ਹੈ।” (1 ਸਮੂ. 2:6) ਸ਼ੂਨੇਮ ਸ਼ਹਿਰ ਵਿਚ ਮੁੰਡੇ ਨੂੰ ‘ਚੁੱਕ ਕੇ’ ਯਾਨੀ ਜੀਉਂਦਾ ਕਰ ਕੇ ਯਹੋਵਾਹ ਨੇ ਸਾਬਤ ਕੀਤਾ ਕਿ ਉਸ ਕੋਲ ਮਰਿਆਂ ਨੂੰ ਦੁਬਾਰਾ ਜੀਉਂਦਾ ਕਰਨ ਦੀ ਤਾਕਤ ਹੈ।
ਹੀਰੇ-ਮੋਤੀ
it-2 697 ਪੈਰਾ 2
ਨਬੀ
“ਨਬੀਆਂ ਦੇ ਪੁੱਤਰ।” ਇਨ੍ਹਾਂ ਲਈ ਜੋ ਇਬਰਾਨੀ ਸ਼ਬਦ ਵਰਤੇ ਗਏ ਹਨ, ਉਨ੍ਹਾਂ ਦਾ ਮਤਲਬ ਕਿਸੇ ਸਮਾਜ ਦੇ ਮੈਂਬਰ ਹੋ ਸਕਦਾ ਹੈ। ਇਸ ਲਈ “ਨਬੀਆਂ ਦੇ ਪੁੱਤਰ” ਦਾ ਮਤਲਬ ਨਬੀਆਂ ਦੀ ਟੋਲੀ ਹੋ ਸਕਦਾ ਹੈ ਜਿਨ੍ਹਾਂ ਦਾ ਅਲੀਸ਼ਾ ਵਰਗਾ ਨਿਗਰਾਨ ਹੁੰਦਾ ਸੀ ਤੇ ਉਹ ਉਨ੍ਹਾਂ ਨੂੰ ਸਿਖਾਉਂਦਾ ਸੀ। ਜਾਂ ਇਸ ਦਾ ਮਤਲਬ ਨਬੀਆਂ ਦਾ ਇਕ ਸਮੂਹ ਵੀ ਹੋ ਸਕਦਾ ਹੈ ਜੋ ਇਕੱਠਾ ਰਹਿੰਦਾ ਸੀ। ਉਨ੍ਹਾਂ ਨਬੀਆਂ ਵਿੱਚੋਂ ਕਿਸੇ ਇਕ ਨੂੰ ਭਵਿੱਖਬਾਣੀ ਕਰਨ ਦੀ ਜ਼ਿੰਮੇਵਾਰੀ ਮਿਲ ਸਕਦੀ ਸੀ। ਬਾਈਬਲ ਵਿਚ ਉਨ੍ਹਾਂ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਦੀ ਜ਼ਿੰਦਗੀ ਜੀਉਂਦੇ ਸਨ।—1 ਰਾਜ 20:35-42; 6:1-7; 9:1, 2; 2 ਰਾਜ 4:38.