-
ਯਹੋਵਾਹ ਦੇ ਲੋਕ ‘ਬੁਰਾਈ ਨੂੰ ਤਿਆਗਦੇ’ ਹਨਪਹਿਰਾਬੁਰਜ—2014 | ਜੁਲਾਈ 15
-
-
9. “ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ” ਦਾ ਪਹਿਲੀ ਸਦੀ ਦੀਆਂ ਮੰਡਲੀਆਂ ʼਤੇ ਕੀ ਅਸਰ ਪਿਆ?
9 ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ ਕਿ ਸਾਨੂੰ ਕਿਸ-ਕਿਸ ਤਰ੍ਹਾਂ ਦੀ ਬੁਰਾਈ ਨੂੰ ਤਿਆਗਣਾ ਚਾਹੀਦਾ ਹੈ। ਮਿਸਾਲ ਲਈ, 2 ਤਿਮੋਥਿਉਸ 2:19 ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਵਿਚ ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਸੀ ਕਿ ਉਹ “ਸ਼ਬਦਾਂ ਬਾਰੇ ਬਹਿਸਬਾਜ਼ੀ ਨਾ” ਕਰੇ ਅਤੇ “ਖੋਖਲੀਆਂ ਗੱਲਾਂ ਵਿਚ ਨਾ” ਪਵੇ। (2 ਤਿਮੋਥਿਉਸ 2:14, 16, 23 ਪੜ੍ਹੋ।) ਮੰਡਲੀ ਦੇ ਕੁਝ ਮੈਂਬਰ ਝੂਠੀਆਂ ਸਿੱਖਿਆਵਾਂ ਫੈਲਾ ਰਹੇ ਸਨ। ਕੁਝ ਹੋਰ ਅਜਿਹੀਆਂ ਸਿੱਖਿਆਵਾਂ ਫੈਲਾ ਰਹੇ ਸਨ ਜਿਨ੍ਹਾਂ ਕਰਕੇ ਮੰਡਲੀਆਂ ਵਿਚ ਬਹਿਸਬਾਜ਼ੀ ਹੋ ਰਹੀ ਸੀ। ਭਾਵੇਂ ਕਿ ਇਹ ਗੱਲਾਂ ਸਿੱਧੇ ਤੌਰ ਤੇ ਬਾਈਬਲ ਦੇ ਖ਼ਿਲਾਫ਼ ਨਹੀਂ ਸਨ, ਪਰ ਇਨ੍ਹਾਂ ਕਰਕੇ ਉਨ੍ਹਾਂ ਵਿਚ ਝਗੜਾ ਹੋ ਰਿਹਾ ਸੀ ਅਤੇ ਮੰਡਲੀ ਦੀ ਏਕਤਾ ਭੰਗ ਹੋ ਰਹੀ ਸੀ। ਇਸੇ ਲਈ ਪੌਲੁਸ ਨੇ ਤਿਮੋਥਿਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ‘ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ ਵਿਚ ਨਾ ਪਵੇ।’
10. ਜਦ ਕੋਈ ਬਾਈਬਲ ਤੋਂ ਉਲਟ ਸਿੱਖਿਆ ਦਿੰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
10 ਅੱਜ ਯਹੋਵਾਹ ਦੇ ਲੋਕਾਂ ਵਿਚ ਸ਼ਾਇਦ ਹੀ ਕੋਈ ਧਰਮ-ਤਿਆਗੀ ਹੋਵੇ। ਪਰ ਜਦ ਵੀ ਕੋਈ ਬਾਈਬਲ ਤੋਂ ਉਲਟ ਸਿੱਖਿਆ ਦਿੰਦਾ ਹੈ, ਤਾਂ ਸਾਨੂੰ ਉਸ ਸਿੱਖਿਆ ਨੂੰ ਦ੍ਰਿੜ੍ਹਤਾ ਨਾਲ ਤਿਆਗਣਾ ਚਾਹੀਦਾ ਹੈ। ਕਿਸੇ ਧਰਮ-ਤਿਆਗੀ ਨਾਲ ਸਿੱਧੇ ਤੌਰ ʼਤੇ, ਇੰਟਰਨੈੱਟ ʼਤੇ ਜਾਂ ਕਿਸੇ ਹੋਰ ਤਰੀਕੇ ਨਾਲ ਬਹਿਸਬਾਜ਼ੀ ਕਰਨੀ ਸਿਆਣਪ ਦੀ ਗੱਲ ਨਹੀਂ ਹੋਵੇਗੀ। ਭਾਵੇਂ ਕਿ ਅਸੀਂ ਉਸ ਇਨਸਾਨ ਦੀ ਮਦਦ ਕਰਨੀ ਚਾਹੁੰਦੇ ਹਾਂ, ਪਰ ਉਸ ਨਾਲ ਗੱਲਬਾਤ ਕਰ ਕੇ ਅਸੀਂ ਪਰਮੇਸ਼ੁਰ ਦੇ ਬਚਨ ਦੀ ਸਲਾਹ ਤੋਂ ਉਲਟ ਚੱਲ ਰਹੇ ਹੋਵਾਂਗੇ। ਇਸ ਦੀ ਬਜਾਇ, ਯਹੋਵਾਹ ਦੇ ਲੋਕ ਹੋਣ ਦੇ ਨਾਤੇ ਅਸੀਂ ਪੂਰੀ ਤਰ੍ਹਾਂ ਧਰਮ-ਤਿਆਗ ਤੋਂ ਦੂਰ ਰਹਿੰਦੇ ਹਾਂ।
ਧਰਮ-ਤਿਆਗੀਆਂ ਨਾਲ ਬਹਿਸਬਾਜ਼ੀ ਕਰਨ ਤੋਂ ਬਚੋ (ਪੈਰਾ 10 ਦੇਖੋ)
11. ਕਿਨ੍ਹਾਂ ਗੱਲਾਂ ਕਰਕੇ “ਫ਼ਜ਼ੂਲ ਬਹਿਸਬਾਜ਼ੀ” ਹੋ ਸਕਦੀ ਹੈ ਅਤੇ ਬਜ਼ੁਰਗ ਮੰਡਲੀ ਲਈ ਵਧੀਆ ਮਿਸਾਲ ਕਿਵੇਂ ਬਣ ਸਕਦੇ ਹਨ?
11 ਧਰਮ-ਤਿਆਗੀ ਸਿੱਖਿਆਵਾਂ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਕਰਕੇ ਮੰਡਲੀ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਮਿਸਾਲ ਲਈ, ਮਨੋਰੰਜਨ ਬਾਰੇ ਭੈਣਾਂ-ਭਰਾਵਾਂ ਦੇ ਅਲੱਗ-ਅਲੱਗ ਵਿਚਾਰ ਹੋਣ ਕਰਕੇ “ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ” ਹੋ ਸਕਦੀ ਹੈ। ਪਰ ਜੇ ਕੋਈ ਦੂਜਿਆਂ ਨੂੰ ਅਜਿਹਾ ਮਨੋਰੰਜਨ ਕਰਨ ਲਈ ਉਕਸਾਉਂਦਾ ਹੈ ਜੋ ਯਹੋਵਾਹ ਦੇ ਅਸੂਲਾਂ ਦੇ ਖ਼ਿਲਾਫ਼ ਹੈ, ਤਾਂ ਸਿਰਫ਼ ਬਹਿਸਬਾਜ਼ੀ ਤੋਂ ਬਚਣ ਲਈ ਬਜ਼ੁਰਗਾਂ ਨੂੰ ਅਜਿਹਾ ਰਵੱਈਆ ਬਰਦਾਸ਼ਤ ਨਹੀਂ ਕਰਨਾ ਚਾਹੀਦਾ। (ਜ਼ਬੂ. 11:5; ਅਫ਼. 5:3-5) ਬਜ਼ੁਰਗ ਧਿਆਨ ਰੱਖਦੇ ਹਨ ਕਿ ਉਹ ਮੰਡਲੀ ਵਿਚ ਆਪਣੇ ਵਿਚਾਰ ਨਾ ਫੈਲਾਉਣ। ਇਸ ਦੀ ਬਜਾਇ, ਉਹ ਬਾਈਬਲ ਦੀ ਇਹ ਸਲਾਹ ਮੰਨਦੇ ਹਨ: ‘ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ ਜਿਨ੍ਹਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਹੈ। ਉਨ੍ਹਾਂ ਉੱਤੇ ਹੁਕਮ ਨਾ ਚਲਾਓ ਜਿਹੜੇ ਪਰਮੇਸ਼ੁਰ ਦੀ ਅਮਾਨਤ ਹਨ, ਸਗੋਂ ਭੇਡਾਂ ਲਈ ਮਿਸਾਲ ਬਣੋ।’—1 ਪਤ. 5:2, 3; 2 ਕੁਰਿੰਥੀਆਂ 1:24 ਪੜ੍ਹੋ।
-
-
ਯਹੋਵਾਹ ਦੇ ਲੋਕ ‘ਬੁਰਾਈ ਨੂੰ ਤਿਆਗਦੇ’ ਹਨਪਹਿਰਾਬੁਰਜ—2014 | ਜੁਲਾਈ 15
-
-
13 ਉੱਪਰ ਦੱਸੇ ਬਾਈਬਲ ਦੇ ਅਸੂਲ ਸਿਰਫ਼ ਮਨੋਰੰਜਨ ਬਾਰੇ ਹੀ ਨਹੀਂ, ਸਗੋਂ ਸਾਡੀ ਜ਼ਿੰਦਗੀ ਦੇ ਹੋਰ ਪਹਿਲੂਆਂ ਬਾਰੇ ਸਹੀ ਫ਼ੈਸਲੇ ਕਰਨ ਵਿਚ ਵੀ ਸਾਡੀ ਮਦਦ ਕਰਦੇ ਹਨ। ਮਿਸਾਲ ਲਈ, ਪਹਿਰਾਵੇ ਤੇ ਹਾਰ-ਸ਼ਿੰਗਾਰ, ਸਿਹਤ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਹੋਰ ਕਈ ਨਿੱਜੀ ਮਾਮਲਿਆਂ ਬਾਰੇ ਮਸੀਹੀਆਂ ਦੇ ਅਲੱਗ-ਅਲੱਗ ਵਿਚਾਰ ਹੁੰਦੇ ਹਨ। ਇਨ੍ਹਾਂ ਅਲੱਗ-ਅਲੱਗ ਵਿਚਾਰਾਂ ਕਰਕੇ ਮਸੀਹੀਆਂ ਵਿਚ ਬਹਿਸ ਹੋ ਸਕਦੀ ਹੈ। ਪਰ ਜੇ ਬਾਈਬਲ ਦੇ ਕਿਸੇ ਅਸੂਲ ਦੀ ਉਲੰਘਣਾ ਨਹੀਂ ਹੋ ਰਹੀ ਹੈ, ਤਾਂ ਯਹੋਵਾਹ ਦੇ ਲੋਕ ਇਨ੍ਹਾਂ ਮਾਮਲਿਆਂ ਉੱਤੇ ਬਹਿਸਬਾਜ਼ੀ ਨਹੀਂ ਕਰਦੇ ਕਿਉਂਕਿ “ਪਰਮੇਸ਼ੁਰ ਦੇ ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।”—2 ਤਿਮੋ. 2:24.
-