-
ਕਿਹੋ ਜਿਹੇ ਪਿਆਰ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ?ਪਹਿਰਾਬੁਰਜ (ਸਟੱਡੀ)—2018 | ਜਨਵਰੀ
-
-
2. ਲੋਕ ਪਰਮੇਸ਼ੁਰ ਦੀ ਬਜਾਇ ਕਿਸ ਨਾਲ ਪਿਆਰ ਕਰਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
2 ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸਾਡੇ ਸਮੇਂ ਦੇ ਲੋਕ ਪਰਮੇਸ਼ੁਰ ਨੂੰ ਪਿਆਰ ਕਰਨ ਦੀ ਬਜਾਇ ਹੋਰ ਚੀਜ਼ਾਂ ਨੂੰ ਪਿਆਰ ਕਰਨਗੇ। ਇਸ ਤਰ੍ਹਾਂ ਦਾ ਪਿਆਰ ਸੁਆਰਥੀ ਹੈ। ਪੌਲੁਸ ਰਸੂਲ ਨੇ ਲਿਖਿਆ ਕਿ ਆਖ਼ਰੀ ਦਿਨਾਂ ਵਿਚ ਲੋਕ ਸੁਆਰਥੀ, ਪੈਸੇ ਦੇ ਪ੍ਰੇਮੀ ਅਤੇ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ। (2 ਤਿਮੋ. 3:1-4) ਇਹੋ ਜਿਹਾ ਪਿਆਰ ਪਰਮੇਸ਼ੁਰ ਦੇ ਪਿਆਰ ਤੋਂ ਬਿਲਕੁਲ ਵੱਖਰਾ ਹੈ। ਚਾਹੇ ਲੋਕਾਂ ਨੂੰ ਲੱਗਦਾ ਹੈ ਕਿ ਸੁਆਰਥੀ ਪਿਆਰ ਤੋਂ ਖ਼ੁਸ਼ੀ ਮਿਲਦੀ ਹੈ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਇਸ ਦੀ ਬਜਾਇ, ਪੂਰੀ ਦੁਨੀਆਂ ਸੁਆਰਥੀ ਬਣ ਚੁੱਕੀ ਹੈ ਅਤੇ ਇਸ ਵਿਚ ਰਹਿਣਾ ਬਹੁਤ ਔਖਾ ਹੈ।
-
-
ਕਿਹੋ ਜਿਹੇ ਪਿਆਰ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ?ਪਹਿਰਾਬੁਰਜ (ਸਟੱਡੀ)—2018 | ਜਨਵਰੀ
-
-
ਪਰਮੇਸ਼ੁਰ ਨਾਲ ਪਿਆਰ ਜਾਂ ਖ਼ੁਦ ਨਾਲ
4. ਕੁਝ ਹੱਦ ਤਕ ਆਪਣੇ ਆਪ ਨਾਲ ਪਿਆਰ ਕਰਨਾ ਗ਼ਲਤ ਕਿਉਂ ਨਹੀਂ ਹੈ?
4 ਪੌਲੁਸ ਨੇ ਕਿਹਾ ਕਿ “ਲੋਕ ਸੁਆਰਥੀ” ਹੋਣਗੇ। ਕੀ ਆਪਣੇ ਆਪ ਨੂੰ ਪਿਆਰ ਕਰਨਾ ਗ਼ਲਤ ਹੈ? ਨਹੀਂ। ਆਪਣੇ ਆਪ ਨੂੰ ਪਿਆਰ ਕਰਨ ਵਿਚ ਕੋਈ ਬੁਰਾਈ ਨਹੀਂ ਅਤੇ ਇਸ ਤਰ੍ਹਾਂ ਕਰਨਾ ਜ਼ਰੂਰੀ ਵੀ ਹੈ। ਯਹੋਵਾਹ ਨੇ ਸਾਨੂੰ ਇਸੇ ਤਰੀਕੇ ਨਾਲ ਬਣਾਇਆ ਹੈ। ਯਿਸੂ ਨੇ ਕਿਹਾ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮਰ. 12:31) ਇਸ ਲਈ ਜੇ ਅਸੀਂ ਖ਼ੁਦ ਨੂੰ ਪਿਆਰ ਨਹੀਂ ਕਰਦੇ, ਤਾਂ ਅਸੀਂ ਦੂਸਰਿਆਂ ਨੂੰ ਪਿਆਰ ਕਿਵੇਂ ਕਰ ਸਕਦੇ ਹਾਂ? ਬਾਈਬਲ ਇਹ ਵੀ ਕਹਿੰਦੀ ਹੈ: “ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਆਪਣੇ ਸਰੀਰਾਂ ਨਾਲ ਪਿਆਰ ਕਰਦੇ ਹਨ। ਜਿਹੜਾ ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਅਸਲ ਵਿਚ ਆਪਣੇ ਆਪ ਨਾਲ ਪਿਆਰ ਕਰਦਾ ਹੈ ਕਿਉਂਕਿ ਕੋਈ ਵੀ ਇਨਸਾਨ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕਰਦਾ; ਸਗੋਂ ਉਸ ਨੂੰ ਖਿਲਾਉਂਦਾ-ਪਿਲਾਉਂਦਾ ਹੈ ਅਤੇ ਪਿਆਰ ਨਾਲ ਉਸ ਦੀ ਦੇਖ-ਭਾਲ ਕਰਦਾ ਹੈ।” (ਅਫ਼. 5:28, 29) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੁਝ ਹੱਦ ਤਕ ਆਪਣੇ ਆਪ ਨਾਲ ਪਿਆਰ ਕਰਨਾ ਗ਼ਲਤ ਨਹੀਂ ਹੈ।
5. ਆਪਣੇ ਆਪ ਨੂੰ ਪਿਆਰ ਕਰਨ ਵਾਲੇ ਇਨਸਾਨ ਬਾਰੇ ਤੁਸੀਂ ਕੀ ਕਹੋਗੇ?
5 ਦੂਜਾ ਤਿਮੋਥਿਉਸ 3:2 ਵਿਚ ਦੱਸਿਆ ਸੁਆਰਥੀ ਪਿਆਰ ਸਹੀ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਪਿਆਰ ਤੋਂ ਕੋਈ ਫ਼ਾਇਦਾ ਨਹੀਂ ਹੁੰਦਾ। ਆਪਣੇ ਆਪ ਨੂੰ ਹੱਦੋਂ ਵੱਧ ਪਿਆਰ ਕਰਨ ਵਾਲਾ ਇਨਸਾਨ ਆਪਣੇ ਆਪ ਨੂੰ ਜ਼ਰੂਰਤ ਤੋਂ ਵੱਧ ਸਮਝਦਾ ਹੈ। (ਰੋਮੀਆਂ 12:3 ਪੜ੍ਹੋ।) ਉਸ ਨੂੰ ਸਿਰਫ਼ ਆਪਣਾ ਹੀ ਫ਼ਿਕਰ ਹੁੰਦਾ ਹੈ। ਉਹ ਆਪਣੀ ਗ਼ਲਤੀ ਦੂਜਿਆਂ ਦੇ ਸਿਰ ਮੜ੍ਹ ਦਿੰਦਾ ਹੈ। ਇਹੋ ਜਿਹਾ ਇਨਸਾਨ ਆਪਣੇ ਪੈਰਾਂ ʼਤੇ ਪਾਣੀ ਨਹੀਂ ਪੈਣ ਦਿੰਦਾ। ਇਹੋ ਜਿਹੇ ਇਨਸਾਨ ਨੂੰ ਸੱਚੀ ਖ਼ੁਸ਼ੀ ਨਹੀਂ ਮਿਲਦੀ।
6. ਪਰਮੇਸ਼ੁਰ ਨੂੰ ਪਿਆਰ ਕਰਨ ਦੇ ਕਿਹੜੇ ਵਧੀਆ ਨਤੀਜੇ ਨਿਕਲਦੇ ਹਨ?
6 ਕੁਝ ਬਾਈਬਲ ਵਿਦਵਾਨ ਵਿਸ਼ਵਾਸ ਕਰਦੇ ਹਨ ਕਿ ਪੌਲੁਸ ਨੇ ਸੁਆਰਥੀ ਪਿਆਰ ਦਾ ਜ਼ਿਕਰ ਪਹਿਲਾਂ ਇਸ ਲਈ ਕੀਤਾ ਕਿਉਂਕਿ ਇਹ ਬਾਕੀ ਸਾਰੇ ਔਗੁਣਾਂ ਦੀ ਜੜ੍ਹ ਹੈ। ਇਸ ਦੇ ਉਲਟ, ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕ ਅਜਿਹੇ ਗੁਣ ਪੈਦਾ ਕਰਦੇ ਹਨ ਜਿਵੇਂ ਕਿ “ਖ਼ੁਸ਼ੀ, ਸ਼ਾਂਤੀ, ਸਹਿਣਸ਼ੀਲਤਾ, ਦਇਆ, ਭਲਾਈ, ਨਿਹਚਾ, ਨਰਮਾਈ, ਸੰਜਮ।” (ਗਲਾ. 5:22, 23) ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!” (ਜ਼ਬੂ. 144:15) ਯਹੋਵਾਹ ਖ਼ੁਸ਼ ਪਰਮੇਸ਼ੁਰ ਹੈ ਅਤੇ ਉਸ ਦੇ ਲੋਕ ਵੀ ਖ਼ੁਸ਼ ਹਨ। ਆਪਣੇ ਆਪ ਨੂੰ ਹੱਦੋਂ ਵੱਧ ਪਿਆਰ ਕਰਨ ਵਾਲੇ ਲੋਕ ਹਮੇਸ਼ਾ ਦੂਜਿਆਂ ਤੋਂ ਕੁਝ-ਨਾ-ਕੁਝ ਚਾਹੁੰਦੇ ਹਨ, ਪਰ ਯਹੋਵਾਹ ਦੇ ਸੇਵਕ ਦੇ ਕੇ ਖ਼ੁਸ਼ ਹੁੰਦੇ ਹਨ।—ਰਸੂ. 20:35.
ਅਸੀਂ ਆਪਣੇ ਆਪ ਦੇ ਪ੍ਰੇਮੀ ਹੋਣ ਤੋਂ ਕਿਵੇਂ ਬਚ ਸਕਦੇ ਹਾਂ? (ਪੈਰੇ 7 ਦੇਖੋ)
7. ਪਰਮੇਸ਼ੁਰ ਲਈ ਆਪਣੇ ਪਿਆਰ ਦੀ ਜਾਂਚ ਕਰਨ ਲਈ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?
7 ਉਦੋਂ ਕੀ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਪਿਆਰ ਕਰਦੇ ਹਾਂ? ਇਸ ਸਲਾਹ ʼਤੇ ਗੌਰ ਕਰੋ: “ਲੜਾਈ-ਝਗੜੇ ਦੀ ਭਾਵਨਾ ਨਾਲ ਜਾਂ ਹੰਕਾਰ ਵਿਚ ਆ ਕੇ ਕੋਈ ਕੰਮ ਨਾ ਕਰੋ, ਸਗੋਂ ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ। ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।” (ਫ਼ਿਲਿ. 2:3, 4) ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਇਹ ਸਲਾਹ ਮੰਨਦਾ ਹਾਂ? ਕੀ ਮੈਂ ਪਰਮੇਸ਼ੁਰ ਦੀ ਇੱਛਾ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦਾ ਹਾਂ? ਕੀ ਮੈਂ ਮੰਡਲੀ ਅਤੇ ਪ੍ਰਚਾਰ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰਦਾ ਹਾਂ?’ ਹਮੇਸ਼ਾ ਦੂਜਿਆਂ ਲਈ ਸਮਾਂ ਕੱਢਣਾ ਜਾਂ ਉਨ੍ਹਾਂ ਦੀ ਮਦਦ ਕਰਨੀ ਸੌਖੀ ਨਹੀਂ ਹੁੰਦੀ। ਇਸ ਤਰ੍ਹਾਂ ਕਰਨ ਲਈ ਸਾਨੂੰ ਸਖ਼ਤ ਮਿਹਨਤ ਦੇ ਨਾਲ-ਨਾਲ ਸ਼ਾਇਦ ਕੁਝ ਕੁਰਬਾਨੀਆਂ ਵੀ ਕਰਨੀਆਂ ਪੈਣ। ਪਰ ਇਸ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ ਕਿ ਸਾਰੇ ਜਹਾਨ ਦਾ ਮਾਲਕ ਸਾਡੇ ਤੋਂ ਖ਼ੁਸ਼ ਹੈ।
8. ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਕੁਝ ਮਸੀਹੀਆਂ ਨੇ ਕੀ ਕੀਤਾ?
8 ਕੁਝ ਮਸੀਹੀਆਂ ਨੇ ਉਹ ਕੰਮ-ਧੰਦੇ ਛੱਡੇ ਹਨ ਜਿਨ੍ਹਾਂ ਨਾਲ ਉਹ ਬਹੁਤ ਅਮੀਰ ਬਣ ਸਕਦੇ ਸਨ। ਕਿਉਂ? ਕਿਉਂਕਿ ਉਹ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ ਅਤੇ ਉਸ ਦੀ ਹੋਰ ਜ਼ਿਆਦਾ ਸੇਵਾ ਕਰਨੀ ਚਾਹੁੰਦੇ ਹਨ। ਮਿਸਾਲ ਲਈ, ਐਰਿਕਾ ਇਕ ਡਾਕਟਰ ਹੈ। ਉਸ ਨੇ ਆਪਣਾ ਪੂਰਾ ਧਿਆਨ ਕੰਮ ʼਤੇ ਲਾਉਣ ਦੀ ਬਜਾਇ ਪਾਇਨੀਅਰਿੰਗ ਕਰਨ ʼਤੇ ਲਾਇਆ। ਇਸ ਕਰਕੇ ਉਹ ਆਪਣੇ ਪਤੀ ਨਾਲ ਕਈ ਦੇਸ਼ਾਂ ਵਿਚ ਸੇਵਾ ਕਰ ਸਕੀ। ਉਹ ਕਹਿੰਦੀ ਹੈ: “ਕਿਸੇ ਹੋਰ ਦੇਸ਼ ਜਾਂ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰ ਕੇ ਸਾਨੂੰ ਕਈ ਤਜਰਬੇ ਹੋਏ। ਇਸ ਦੇ ਨਾਲ-ਨਾਲ ਅਸੀਂ ਕਈ ਦੋਸਤ ਬਣਾਏ ਅਤੇ ਸਾਨੂੰ ਕਈ ਬਰਕਤਾਂ ਵੀ ਮਿਲੀਆਂ।” ਐਰਿਕਾ ਹਾਲੇ ਵੀ ਡਾਕਟਰ ਵਜੋਂ ਕੰਮ ਕਰਦੀ ਹੈ, ਪਰ ਉਹ ਆਪਣਾ ਜ਼ਿਆਦਾ ਸਮਾਂ ਅਤੇ ਤਾਕਤ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਣ ਅਤੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਵਰਤਦੀ ਹੈ। ਉਹ ਕਹਿੰਦੀ ਹੈ “ਇਨ੍ਹਾਂ ਕੰਮਾਂ ਤੋਂ ਮੈਨੂੰ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ।”
ਧਰਤੀ ʼਤੇ ਧੰਨ ਜੋੜੀਏ ਜਾਂ ਸਵਰਗ ਵਿਚ
9. ਪੈਸੇ ਨੂੰ ਪਿਆਰ ਕਰਨ ਵਾਲਾ ਇਨਸਾਨ ਕਦੀ ਵੀ ਖ਼ੁਸ਼ ਕਿਉਂ ਨਹੀਂ ਰਹਿ ਸਕਦਾ?
9 ਪੌਲੁਸ ਨੇ ਲਿਖਿਆ ਕਿ ਲੋਕ “ਪੈਸੇ ਦੇ ਪ੍ਰੇਮੀ” ਹੋਣਗੇ। ਕੁਝ ਸਾਲ ਪਹਿਲਾਂ, ਜਦੋਂ ਆਇਰਲੈਂਡ ਵਿਚ ਇਕ ਪਾਇਨੀਅਰ ਨੇ ਇਕ ਆਦਮੀ ਨਾਲ ਗੱਲ ਕੀਤੀ, ਤਾਂ ਉਸ ਆਦਮੀ ਨੇ ਆਪਣੇ ਬਟੂਏ ਵਿੱਚੋਂ ਕੁਝ ਪੈਸੇ ਕੱਢ ਕੇ ਕਿਹਾ: “ਇਹ ਹੈ ਮੇਰਾ ਰੱਬ!” ਚਾਹੇ ਲੋਕ ਮੂੰਹੋਂ ਇਹ ਨਾ ਕਹਿਣ, ਪਰ ਅੰਦਰੋ-ਅੰਦਰ ਉਹ ਪੈਸੇ ਨੂੰ ਹੀ ਰੱਬ ਮੰਨਦੇ ਹਨ। ਉਹ ਪੈਸੇ ਅਤੇ ਇਸ ਨਾਲ ਖ਼ਰੀਦੀਆਂ ਚੀਜ਼ਾਂ ਨੂੰ ਪਿਆਰ ਕਰਦੇ ਹਨ। ਪਰ ਬਾਈਬਲ ਚੇਤਾਵਨੀ ਦਿੰਦੀ ਹੈ: “ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।” (ਉਪ. 5:10) ਪੈਸੇ ਨਾਲ ਪਿਆਰ ਕਰਨ ਵਾਲਾ ਉਸ ਨਾਲ ਕਦੇ ਰੱਜਦਾ ਨਹੀਂ। ਉਹ ਆਪਣੀ ਪੂਰੀ ਜ਼ਿੰਦਗੀ ਇਸ ਨੂੰ ਇਕੱਠਾ ਕਰਨ ਵਿਚ ਲੱਗਾ ਰਹਿੰਦਾ ਹੈ। ਇਸ ਨਾਲ ਉਹ “ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ” ਨਾਲ ਵਿੰਨ੍ਹਦਾ ਹੈ।—1 ਤਿਮੋ. 6:9, 10.
10. ਬਾਈਬਲ ਅਮੀਰੀ-ਗ਼ਰੀਬੀ ਬਾਰੇ ਕੀ ਕਹਿੰਦੀ ਹੈ?
10 ਇਹ ਗੱਲ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਪੈਸੇ ਦੀ ਲੋੜ ਹੈ। ਇਸ ਨਾਲ ਸਾਡੀ ਕੁਝ ਹੱਦ ਤਕ ਰਾਖੀ ਹੁੰਦੀ ਹੈ। (ਉਪ. 7:12) ਪਰ ਕੀ ਅਸੀਂ ਖ਼ੁਸ਼ ਰਹਿ ਸਕਦੇ ਹਾਂ ਜੇ ਸਾਡੇ ਕੋਲ ਸਿਰਫ਼ ਲੋੜਾਂ ਪੂਰੀਆਂ ਕਰਨ ਜੋਗੇ ਹੀ ਪੈਸੇ ਹੋਣ? ਹਾਂਜੀ। (ਉਪਦੇਸ਼ਕ ਦੀ ਪੋਥੀ 5:12 ਪੜ੍ਹੋ।) ਯਾਕਹ ਦੇ ਪੁੱਤ੍ਰ ਆਗੂਰ ਨੇ ਲਿਖਿਆ: “ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ।” ਅਸੀਂ ਇਹ ਗੱਲ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਇਹ ਇਨਸਾਨ ਅੱਤ ਗ਼ਰੀਬੀ ਦੀ ਮਾਰ ਕਿਉਂ ਨਹੀਂ ਝੱਲਣੀ ਚਾਹੁੰਦਾ ਸੀ। ਉਸ ਨੇ ਕਿਹਾ ਕਿ ਉਹ ਚੋਰੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਚੋਰੀ ਕਰਨ ਨਾਲ ਪਰਮੇਸ਼ੁਰ ਦੀ ਨਾਂ ਦੀ ਬਦਨਾਮੀ ਹੋਣੀ ਸੀ। ਪਰ ਉਹ ਅਮੀਰ ਕਿਉਂ ਨਹੀਂ ਬਣਨਾ ਚਾਹੁੰਦਾ ਸੀ? ਉਸ ਨੇ ਲਿਖਿਆ: “ਮੈਂ ਰੱਜ ਪੁੱਜ ਕੇ ਮੁੱਕਰ ਜਾਵਾਂ ਅਤੇ ਆਖਾਂ ‘ਯਹੋਵਾਹ ਕੌਣ ਹੈ’?” (ਕਹਾ. 30:8, 9) ਸ਼ਾਇਦ ਤੁਸੀਂ ਵੀ ਉਨ੍ਹਾਂ ਲੋਕਾਂ ਨੂੰ ਜਾਣਦੇ ਹੋਵੋਗੇ ਜੋ ਪਰਮੇਸ਼ੁਰ ʼਤੇ ਭਰੋਸਾ ਰੱਖਣ ਦੀ ਬਜਾਇ ਧਨ-ਦੌਲਤ ʼਤੇ ਭਰੋਸਾ ਰੱਖਦੇ ਹਨ।
11. ਯਿਸੂ ਨੇ ਪੈਸੇ ਬਾਰੇ ਕੀ ਕਿਹਾ?
11 ਪੈਸੇ ਨੂੰ ਪਿਆਰ ਕਰਨ ਵਾਲਾ ਇਨਸਾਨ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦਾ। ਯਿਸੂ ਨੇ ਕਿਹਾ: “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ, ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ, ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨਾਲ ਘਿਰਣਾ ਕਰੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।” ਉਸ ਨੇ ਅੱਗੇ ਕਿਹਾ: “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ, ਜਿੱਥੇ ਕੀੜਾ ਤੇ ਜੰਗਾਲ ਇਸ ਨੂੰ ਖਾ ਜਾਂਦੇ ਹਨ ਅਤੇ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ। ਇਸ ਦੀ ਬਜਾਇ, ਸਵਰਗ ਵਿਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੀੜਾ ਤੇ ਨਾ ਜੰਗਾਲ ਇਸ ਨੂੰ ਖਾਂਦੇ ਹਨ ਅਤੇ ਨਾ ਹੀ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ।”—ਮੱਤੀ 6:19, 20, 24.
12. ਜ਼ਿੰਦਗੀ ਸਾਦੀ ਕਰ ਕੇ ਅਸੀਂ ਯਹੋਵਾਹ ਦੀ ਸੇਵਾ ਹੋਰ ਵੀ ਜ਼ਿਆਦਾ ਕਿਵੇਂ ਕਰ ਸਕਦੇ ਹਾਂ? ਮਿਸਾਲ ਦਿਓ।
12 ਬਹੁਤ ਸਾਰੇ ਯਹੋਵਾਹ ਦੇ ਸੇਵਕ ਸਾਦੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦੇ ਹਨ। ਜ਼ਿੰਦਗੀ ਸਾਦੀ ਕਰ ਕੇ ਉਨ੍ਹਾਂ ਕੋਲ ਯਹੋਵਾਹ ਦੀ ਸੇਵਾ ਲਈ ਜ਼ਿਆਦਾ ਸਮਾਂ ਹੁੰਦਾ ਹੈ ਅਤੇ ਉਹ ਜ਼ਿਆਦਾ ਖ਼ੁਸ਼ ਰਹਿੰਦੇ ਹਨ। ਅਮਰੀਕਾ ਵਿਚ ਰਹਿਣ ਵਾਲੇ ਜੈਕ ਨੇ ਆਪਣਾ ਵੱਡਾ ਘਰ ਤੇ ਕਾਰੋਬਾਰ ਵੇਚ ਦਿੱਤਾ ਤਾਂਕਿ ਉਹ ਆਪਣੀ ਪਤਨੀ ਨਾਲ ਪਾਇਨੀਅਰਿੰਗ ਕਰ ਸਕੇ। ਉਹ ਦੱਸਦਾ ਹੈ: “ਪਿੰਡ ਵਿਚ ਆਪਣੇ ਸੋਹਣੇ ਘਰ ਅਤੇ ਜ਼ਮੀਨ-ਜਾਇਦਾਦ ਨੂੰ ਛੱਡਣਾ ਸੌਖਾ ਨਹੀਂ ਸੀ। ਕੰਮ ਵਿਚ ਆਉਂਦੀਆਂ ਮੁਸ਼ਕਲਾਂ ਕਰਕੇ ਮੈਂ ਕਈ ਸਾਲਾਂ ਤਕ ਰੋਜ਼ ਸਤਿਆ-ਖਪਿਆ ਘਰ ਆਉਂਦਾ ਸੀ। ਪਰ ਮੇਰੀ ਪਤਨੀ ਰੈਗੂਲਰ ਪਾਇਨੀਅਰਿੰਗ ਕਰਨ ਕਰ ਕੇ ਹਮੇਸ਼ਾ ਖ਼ੁਸ਼ ਰਹਿੰਦੀ ਸੀ। ਉਹ ਕਹਿੰਦੀ ਸੀ, ‘ਮੇਰਾ ਮਾਲਕ ਦੁਨੀਆਂ ਦਾ ਸਭ ਤੋਂ ਚੰਗਾ ਮਾਲਕ ਹੈ।’ ਹੁਣ ਮੈਂ ਵੀ ਪਾਇਨੀਅਰਿੰਗ ਕਰਦਾ ਹਾਂ ਅਤੇ ਸਾਡੇ ਦੋਨਾਂ ਦਾ ਇੱਕੋ ਮਾਲਕ ਯਹੋਵਾਹ ਹੈ।”
ਅਸੀਂ ਪੈਸੇ ਦੇ ਪ੍ਰੇਮੀ ਹੋਣ ਤੋਂ ਕਿਵੇਂ ਬਚ ਸਕਦੇ ਹਾਂ? (ਪੈਰੇ 13 ਦੇਖੋ)
13. ਅਸੀਂ ਪੈਸੇ ਪ੍ਰਤੀ ਆਪਣੇ ਨਜ਼ਰੀਏ ਦੀ ਜਾਂਚ ਕਿਵੇਂ ਕਰ ਸਕਦੇ ਹਾਂ?
13 ਪੈਸੇ ਪ੍ਰਤੀ ਆਪਣੇ ਨਜ਼ਰੀਏ ਦੀ ਜਾਂਚ ਕਰਨ ਲਈ ਈਮਾਨਦਾਰੀ ਨਾਲ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕੀ ਮੈਂ ਪੈਸਿਆਂ ਬਾਰੇ ਬਾਈਬਲ ਦੀ ਸਲਾਹ ਮੰਨਦਾ ਹਾਂ? ਕੀ ਪੈਸੇ ਕਮਾਉਣੇ ਮੇਰੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹਨ? ਕੀ ਮੇਰੇ ਲਈ ਚੀਜ਼ਾਂ ਜ਼ਿਆਦਾ ਮਾਅਨੇ ਰੱਖਦੀਆਂ ਹਨ ਜਾਂ ਪਰਮੇਸ਼ੁਰ ਅਤੇ ਲੋਕਾਂ ਨਾਲ ਮੇਰਾ ਰਿਸ਼ਤਾ? ਕੀ ਮੈਨੂੰ ਭਰੋਸਾ ਹੈ ਕਿ ਯਹੋਵਾਹ ਮੇਰੀਆਂ ਲੋੜਾਂ ਪੂਰੀਆਂ ਕਰੇਗਾ?’ ਸਾਨੂੰ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦਾ ਜਿਹੜੇ ਉਸ ʼਤੇ ਭਰੋਸਾ ਰੱਖਦੇ ਹਨ।—ਮੱਤੀ 6:33.
-