ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੋਕਾਂ ਵਿਚ ਫ਼ਰਕ ਦੇਖੋ
    ਪਹਿਰਾਬੁਰਜ (ਸਟੱਡੀ)—2018 | ਜਨਵਰੀ
    • 3. ਦੂਜਾ ਤਿਮੋਥਿਉਸ 3:2-5 ਵਿਚ ਕਿਹੋ ਜਿਹੇ ਲੋਕਾਂ ਬਾਰੇ ਦੱਸਿਆ ਗਿਆ ਹੈ?

      3 ਪੌਲੁਸ ਨੇ ਲਿਖਿਆ ਕਿ “ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।” ਬਾਅਦ ਵਿਚ ਉਸ ਨੇ 19 ਔਗੁਣਾਂ ਦਾ ਜ਼ਿਕਰ ਕੀਤਾ ਜੋ ਅੱਜ ਸਾਡੇ ਜ਼ਮਾਨੇ ਵਿਚ ਆਮ ਦੇਖੇ ਜਾਂਦੇ ਹਨ। ਇਹ ਔਗੁਣ ਰੋਮੀਆਂ 1:29-31 ਵਿਚ ਜ਼ਿਕਰ ਕੀਤੇ ਔਗੁਣਾਂ ਵਰਗੇ ਹਨ। ਪਰ ਤਿਮੋਥਿਉਸ ਦੀ ਕਿਤਾਬ ਵਿਚ ਉਸ ਨੇ ਅਜਿਹੇ ਔਗੁਣਾਂ ਬਾਰੇ ਦੱਸਿਆ ਜਿਹੜੇ ਯੂਨਾਨੀ ਸ਼ਾਸਤਰ ਵਿਚ ਹੋਰ ਕਿਤੇ ਵੀ ਦਰਜ ਨਹੀਂ ਹਨ। ਪਰ ਸਾਰੇ ਲੋਕਾਂ ਵਿਚ ਇਹ ਔਗੁਣ ਨਹੀਂ ਹਨ। ਮਸੀਹੀ ਚੰਗੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ।​—ਮਲਾਕੀ 3:18 ਪੜ੍ਹੋ।

  • ਲੋਕਾਂ ਵਿਚ ਫ਼ਰਕ ਦੇਖੋ
    ਪਹਿਰਾਬੁਰਜ (ਸਟੱਡੀ)—2018 | ਜਨਵਰੀ
    • 4. ਦੱਸੋ ਕਿ ਘਮੰਡ ਨਾਲ ਫੁੱਲੇ ਲੋਕ ਕਿਹੋ ਜਿਹੇ ਹੁੰਦੇ ਹਨ?

      4 ਸੁਆਰਥੀ ਅਤੇ ਪੈਸੇ ਦੇ ਪ੍ਰੇਮੀ ਲੋਕਾਂ ਦਾ ਜ਼ਿਕਰ ਕਰਨ ਤੋਂ ਬਾਅਦ ਪੌਲੁਸ ਨੇ ਕਿਹਾ ਕਿ ਲੋਕ ਸ਼ੇਖ਼ੀਬਾਜ਼, ਹੰਕਾਰੀ ਅਤੇ ਘਮੰਡ ਨਾਲ ਫੁੱਲੇ ਹੋਏ ਵੀ ਹੋਣਗੇ। ਇਹ ਲੋਕ ਆਪਣੀ ਸੁੰਦਰਤਾ, ਹੁਨਰ, ਅਮੀਰੀ, ਚੀਜ਼ਾਂ ਜਾਂ ਰੁਤਬੇ ਕਰਕੇ ਆਪਣੇ ਆਪ ਨੂੰ ਬਾਕੀਆਂ ਨਾਲੋਂ ਵਧੀਆ ਸਮਝਦੇ ਹਨ। ਉਹ ਬੱਸ ਆਪਣੀ ਵਾਹ-ਵਾਹ ਖੱਟਣੀ ਚਾਹੁੰਦੇ ਹਨ। ਇਕ ਵਿਦਵਾਨ ਇਹੋ ਜਿਹੇ ਲੋਕਾਂ ਬਾਰੇ ਕਹਿੰਦਾ ਹੈ: “ਉਨ੍ਹਾਂ ਨੇ ਆਪਣੇ ਦਿਲ ਵਿਚ ਇਕ ਛੋਟਾ ਜਿਹਾ ਮੰਦਰ ਬਣਾਇਆ ਹੋਇਆ ਹੈ, ਜਿੱਥੇ ਉਹ ਆਪਣੇ ਹੀ ਭਗਤੀ ਕਰਦੇ ਹਨ।” ਕੁਝ ਕਹਿੰਦੇ ਹਨ ਕਿ ਘਮੰਡ ਇੰਨਾ ਭੈੜਾ ਹੈ ਕਿ ਘਮੰਡੀ ਲੋਕ ਵੀ ਘਮੰਡੀਆਂ ਨੂੰ ਪਸੰਦ ਨਹੀਂ ਕਰਦੇ।

  • ਲੋਕਾਂ ਵਿਚ ਫ਼ਰਕ ਦੇਖੋ
    ਪਹਿਰਾਬੁਰਜ (ਸਟੱਡੀ)—2018 | ਜਨਵਰੀ
    • 8. (ੳ) ਅੱਜ ਲੋਕ ਮਾਪਿਆਂ ਦੀ ਅਣਆਗਿਆਕਾਰੀ ਕਰਨ ਬਾਰੇ ਕੀ ਸੋਚਦੇ ਹਨ? (ਅ) ਬਾਈਬਲ ਵਿਚ ਬੱਚਿਆਂ ਨੂੰ ਕੀ ਕਰਨ ਲਈ ਕਿਹਾ ਗਿਆ ਹੈ?

      8 ਪੌਲੁਸ ਨੇ ਦੱਸਿਆ ਕਿ ਆਖ਼ਰੀ ਦਿਨਾਂ ਵਿਚ ਲੋਕ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਗੇ। ਉਸ ਨੇ ਲਿਖਿਆ ਕਿ ਬੱਚੇ ਮਾਪਿਆਂ ਦੇ ਅਣਆਗਿਆਕਾਰ ਹੋਣਗੇ। ਅੱਜ ਕਿਤਾਬਾਂ, ਫ਼ਿਲਮਾਂ ਅਤੇ ਟੀ. ਵੀ. ʼਤੇ ਇਹ ਗੱਲ ਆਮ ਦਿਖਾਈ ਜਾਂਦੀ ਹੈ ਕਿ ਮਾਪਿਆਂ ਦਾ ਕਹਿਣਾ ਨਾ ਮੰਨਣ ਵਿਚ ਕੋਈ ਬੁਰਾਈ ਨਹੀਂ। ਪਰ ਸੱਚ ਤਾਂ ਇਹ ਹੈ ਕਿ ਅਣਆਗਿਆਕਾਰੀ, ਪਰਿਵਾਰ ਦੀ ਨੀਂਹ ਨੂੰ ਖੋਖਲੀ ਕਰ ਦਿੰਦੀ ਹੈ। ਜੇ ਪਰਿਵਾਰ ਕਮਜ਼ੋਰ ਹੋਵੇਗਾ, ਤਾਂ ਸਮਾਜ ਵੀ ਕਮਜ਼ੋਰ ਹੋਵੇਗਾ। ਲੋਕ ਇਹ ਸੱਚਾਈ ਕਾਫ਼ੀ ਸਾਲਾਂ ਤੋਂ ਜਾਣਦੇ ਹਨ। ਮਿਸਾਲ ਲਈ, ਪ੍ਰਾਚੀਨ ਯੂਨਾਨ ਵਿਚ ਜੇ ਕੋਈ ਆਦਮੀ ਆਪਣੇ ਮਾਪਿਆਂ ਨੂੰ ਮਾਰਦਾ-ਕੁੱਟਦਾ ਸੀ, ਤਾਂ ਉਸ ਦੀ ਨਾਗਰਿਕ ਹੱਕ ਗੁਆ ਬੈਠਦਾ ਸੀ। ਰੋਮੀ ਕਾਨੂੰਨ ਅਨੁਸਾਰ ਆਪਣੇ ਪਿਤਾ ʼਤੇ ਹੱਥ ਚੁੱਕਦਾ ਵਾਲਾ ਖ਼ੂਨੀ ਦੇ ਸਮਾਨ ਹੁੰਦਾ ਸੀ। ਇਬਰਾਨੀ ਅਤੇ ਯੂਨਾਨੀ ਲਿਖਤਾਂ ਵਿਚ ਲਿਖਿਆ ਹੈ ਕਿ ਬੱਚੇ ਆਪਣੇ ਮਾਪਿਆਂ ਦਾ ਆਦਰ ਕਰਨ।​—ਕੂਚ 20:12; ਅਫ਼. 6:1-3.

  • ਲੋਕਾਂ ਵਿਚ ਫ਼ਰਕ ਦੇਖੋ
    ਪਹਿਰਾਬੁਰਜ (ਸਟੱਡੀ)—2018 | ਜਨਵਰੀ
    • 10, 11. (ੳ) ਦੂਜਿਆਂ ਨੂੰ ਪਿਆਰ ਨਾ ਕਰਨ ਵਾਲਿਆਂ ਵਿਚ ਕਿਹੜੇ ਔਗੁਣ ਹਨ? (ਅ) ਸੱਚੇ ਮਸੀਹੀ ਦੂਜਿਆਂ ਨੂੰ ਕਿਸ ਹੱਦ ਤਕ ਪਿਆਰ ਕਰਦੇ ਹਨ?

      10 ਪੌਲੁਸ ਨੇ ਹੋਰ ਔਗੁਣਾਂ ਬਾਰੇ ਵੀ ਦੱਸਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਆਪਸੀ ਪਿਆਰ ਠੰਢਾ ਪੈ ਜਾਵੇਗਾ। “ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ” ਲੋਕਾਂ ਬਾਰੇ ਗੱਲ ਕਰਨ ਤੋਂ ਬਾਅਦ ਉਸ ਨੇ ਕਿਹਾ ਕਿ ਲੋਕ ਨਾਸ਼ੁਕਰੇ ਹੋਣਗੇ। ਕਿਉਂ? ਕਿਉਂਕਿ ਪੌਲੁਸ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਸੀ ਕਿ ਨਾਸ਼ੁਕਰੇ ਲੋਕ ਉਨ੍ਹਾਂ ਕੰਮਾਂ ਦੀ ਵੀ ਕੋਈ ਕਦਰ ਨਹੀਂ ਕਰਦੇ ਜੋ ਦੂਸਰੇ ਉਨ੍ਹਾਂ ਦੇ ਭਲੇ ਲਈ ਕਰਦੇ ਹਨ। ਪੌਲੁਸ ਨੇ ਇਹ ਵੀ ਕਿਹਾ ਕਿ ਲੋਕ ਵਿਸ਼ਵਾਸਘਾਤੀ ਅਤੇ ਕਿਸੇ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ ਹੋਣਗੇ। ਇਸ ਦਾ ਮਤਲਬ ਹੈ ਕਿ ਉਹ ਦੂਜਿਆਂ ਨਾਲ ਸ਼ਾਂਤੀ ਕਾਇਮ ਨਾ ਕਰਨ ਵਾਲੇ ਹੋਣਗੇ। ਉਹ ਨਿੰਦਿਆ ਕਰਨ ਵਾਲੇ ਅਤੇ ਧੋਖੇਬਾਜ਼ ਹੋਣਗੇ ਯਾਨੀ ਉਹ ਦੂਜਿਆਂ ਬਾਰੇ ਇੱਥੋਂ ਤਕ ਕਿ ਪਰਮੇਸ਼ੁਰ ਬਾਰੇ ਬੁਰੀਆਂ ਗੱਲਾਂ ਕਰਨਗੇ। ਨਾਲੇ ਉਹ ਦੂਜਿਆਂ ਨੂੰ ਬਦਨਾਮ ਕਰਨ ਵਾਲੇ ਹੋਣਗੇ।a

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ