ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w08 12/15 ਸਫ਼ਾ 30
  • ਕੀ ਤੁਹਾਨੂੰ ਯਾਦ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਹਾਨੂੰ ਯਾਦ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਮਿਲਦੀ-ਜੁਲਦੀ ਜਾਣਕਾਰੀ
  • ਪਤੀ-ਪਤਨੀਓ, ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਕੀ ਤੁਸੀਂ ‘ਪਵਿੱਤਰ ਬੋਲੀ’ ਚੰਗੀ ਤਰ੍ਹਾਂ ਬੋਲ ਰਹੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਵਿਆਹ—ਪਰਮੇਸ਼ੁਰ ਦੀ ਬਰਕਤ
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
  • ਉਮਰ ਭਰ ਆਪਣੇ ਜੀਵਨ-ਸਾਥੀ ਦਾ ਸਾਥ ਨਿਭਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
w08 12/15 ਸਫ਼ਾ 30

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹਨ ਦਾ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

• ਅਸੀਂ ‘ਪਵਿੱਤਰ ਬੋਲੀ’ ਕਿਵੇਂ ਚੰਗੀ ਤਰ੍ਹਾਂ ਬੋਲ ਸਕਦੇ ਹਾਂ ਯਾਨੀ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਦੱਸ ਸਕਦੇ ਹਾਂ? (ਸਫ਼. 3:9)

ਹੋਰ ਬੋਲੀਆਂ ਦੀ ਤਰ੍ਹਾਂ “ਪਵਿੱਤਰ ਬੋਲੀ” ਨੂੰ ਚੰਗੀ ਤਰ੍ਹਾਂ ਬੋਲਣ ਲਈ ਜ਼ਰੂਰੀ ਹੈ ਕਿ ਅਸੀਂ ਧਿਆਨ ਨਾਲ ਸੁਣੀਏ, ਸਾਫ਼ ਤੇ ਚੰਗੀ ਤਰ੍ਹਾਂ ਬੋਲਣ ਵਾਲਿਆਂ ਦੀ ਨਕਲ ਕਰੀਏ, ਬਾਈਬਲ ਦੀਆਂ ਕਿਤਾਬਾਂ ਦੇ ਨਾਂ ਅਤੇ ਕੁਝ ਆਇਤਾਂ ਨੂੰ ਮੂੰਹ-ਜ਼ਬਾਨੀ ਯਾਦ ਕਰੀਏ, ਸਿੱਖੀਆਂ ਗੱਲਾਂ ਨੂੰ ਦੁਹਰਾਈਏ, ਉੱਚੀ ਪੜ੍ਹੀਏ, ਵਿਆਕਰਣ ਯਾਨੀ ਖਰੀਆਂ ਗੱਲਾਂ ਦੇ ਨਮੂਨੇ ਦਾ ਅਧਿਐਨ ਕਰੀਏ, ਤਰੱਕੀ ਕਰਦੇ ਰਹੀਏ, ਸਟੱਡੀ ਕਰਨ ਲਈ ਸਮਾਂ ਕੱਢੀਏ ਅਤੇ ਪਵਿੱਤਰ ਬੋਲੀ ਨੂੰ ਵਾਰ-ਵਾਰ ਵਰਤੀਏ।​—8/15, ਸਫ਼ੇ 21-25.

• “ਤੇਹਰੀ ਰੱਸੀ” ਦਾ ਵਿਚਾਰ ਵਿਆਹ ਦੇ ਬੰਧਨ ʼਤੇ ਕਿਵੇਂ ਲਾਗੂ ਹੁੰਦਾ ਹੈ?

“ਤੇਹਰੀ ਰੱਸੀ” ਦਾ ਮਤਲਬ ਹੈ ਤਿੰਨ ਲੜੀਆਂ ਦੀ ਵੱਟੀ ਹੋਈ ਰੱਸੀ। (ਉਪ. 4:12) ਦੋ ਲੜੀਆਂ ਪਤੀ ਅਤੇ ਪਤਨੀ ਹਨ ਅਤੇ ਸਭ ਤੋਂ ਜ਼ਰੂਰੀ ਲੜੀ ਖ਼ੁਦ ਯਹੋਵਾਹ ਪਰਮੇਸ਼ੁਰ ਹੈ। ਪਤੀ-ਪਤਨੀ ਨੂੰ ਯਹੋਵਾਹ ਤੋਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲਦੀ ਹੈ ਤੇ ਉਸ ਦੀ ਅਸੀਸ ਨਾਲ ਖ਼ੁਸ਼ੀਆਂ ਮਿਲਦੀਆਂ ਹਨ।​—9/15, ਸਫ਼ਾ 16.

• ਇਬਰਾਨੀਆਂ 6:2 ਵਿਚ “ਹੱਥ ਰੱਖਣ” ਦਾ ਕੀ ਮਤਲਬ ਹੈ?

ਇਸ ਦਾ ਇਹ ਮਤਲਬ ਨਹੀਂ ਕਿ ਕਲੀਸਿਯਾ ਵਿਚ ਭਰਾਵਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਬਜ਼ੁਰਗ ਨਿਯੁਕਤ ਕੀਤਾ ਜਾਂਦਾ ਸੀ। ਇੱਥੇ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਚਮਤਕਾਰੀ ਦਾਤਾਂ ਮਿਲਣ ਦੀ ਗੱਲ ਕੀਤੀ ਗਈ ਹੈ। (ਰਸੂ. 8:14-17; 19:6)​—9/15, ਸਫ਼ਾ 32.

• ਕੀ ਪਰਮੇਸ਼ੁਰ ਦਾ ਨਾਂ ਵਰਤਣਾ ਗ਼ਲਤ ਹੈ?

ਬਾਈਬਲ ਵਿਚ ਪਰਮੇਸ਼ੁਰ ਦਾ ਨਾਂ 7,000 ਤੋਂ ਜ਼ਿਆਦਾ ਵਾਰ ਪਾਇਆ ਜਾਂਦਾ ਹੈ। ਯਿਸੂ ਨੇ ਵੀ ਪ੍ਰਾਰਥਨਾ ਕਰਦੇ ਸਮੇਂ ਪਰਮੇਸ਼ੁਰ ਦੇ ਨਾਂ ਦੀ ਵਰਤੋਂ ਬਾਰੇ ਕਿਹਾ ਸੀ: “ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ।” (ਯੂਹੰ. 17:26) ਇਸ ਤੋਂ ਇਲਾਵਾ ਯਹੋਵਾਹ ਖ਼ੁਦ ਕਹਿੰਦਾ ਹੈ: “ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਮੈਨੂੰ ਇਸੇ ਨਾਂ ਨਾਲ ਪੁਕਾਰਨਗੀਆਂ।” (ਕੂਚ 3:15)​—10/1, ਸਫ਼ਾ 26.

• ਅਸੀਂ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ?

ਆਪਣੀ ਜ਼ਿੰਦਗੀ ਦੇ ਰਾਹ ʼਤੇ ਅਗਲਾ ਕਦਮ ਵਧਾਉਣ ਤੋਂ ਪਹਿਲਾਂ ਆਪਣੇ ਆਪ ਤੋਂ ਪੁੱਛੋ, ‘ਇਸ ਰਾਹ ʼਤੇ ਚੱਲਣ ਦਾ ਕੀ ਅੰਜਾਮ ਹੋਵੇਗਾ?’ (ਬਿਵ. 32:29) ਕੀ ਇਹ ਰਾਹ ਸਹੀ ਹੈ? ਇਹ ਕਿੱਧਰ ਨੂੰ ਜਾਂਦਾ ਹੈ? ਸੇਧ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਆਪਣੇ ਬਚਨ ਬਾਈਬਲ ਦੇ ਜ਼ਰੀਏ ਉਹ ਉਨ੍ਹਾਂ ਨੂੰ ਸਭ ਤੋਂ ਵਧੀਆ ਰਾਹ ਦੱਸਦਾ ਹੈ। ਸ਼ਾਇਦ ਤੁਹਾਨੂੰ ਕਿਸੇ ਤਜਰਬੇਕਾਰ ਮੁਸਾਫ਼ਰ ਯਾਨੀ ਪਰਮੇਸ਼ੁਰ ਦੇ ਭਗਤ ਨਾਲ ਗੱਲ ਕਰਨੀ ਪਵੇ ਜੋ ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲ ਰਿਹਾ ਹੈ। ਜੇ ਤੁਹਾਨੂੰ ਕੁਝ ਫੇਰ-ਬਦਲ ਕਰਨ ਦੀ ਲੋੜ ਹੈ, ਤਾਂ ਫਟਾਫਟ ਤਬਦੀਲੀਆਂ ਕਰੋ।​—10/1, ਸਫ਼ਾ 28.

• ਕਲੀਸਿਯਾ ਦੇ ਬਜ਼ੁਰਗ ਦੂਸਰਿਆਂ ਦਾ ਆਦਰ ਕਿਵੇਂ ਕਰ ਸਕਦੇ ਹਨ?

ਇਕ ਤਰੀਕਾ ਹੈ ਕਿ ਬਜ਼ੁਰਗ ਹੋਰਨਾਂ ਨੂੰ ਉਹ ਕੁਝ ਕਰਨ ਨੂੰ ਨਹੀਂ ਕਹੇਗਾ ਜੋ ਉਹ ਆਪ ਨਹੀਂ ਕਰਨਾ ਚਾਹੁੰਦਾ। ਇਸ ਦੇ ਨਾਲ-ਨਾਲ ਉਹ ਉਨ੍ਹਾਂ ਦਾ ਆਦਰ ਸਤਿਕਾਰ ਕਰਦਾ ਹੈ ਜਦੋਂ ਉਹ ਉਨ੍ਹਾਂ ਨੂੰ ਦੱਸਦਾ ਹੈ ਕਿ ਕਿਉਂ ਉਨ੍ਹਾਂ ਨੂੰ ਕੋਈ ਕੰਮ ਕਰਨਾ ਚਾਹੀਦਾ ਹੈ ਤੇ ਉਸ ਦੀ ਸੇਧ ʼਤੇ ਚੱਲਣਾ ਚਾਹੀਦਾ ਹੈ।​—10/15, ਸਫ਼ਾ 22.

• ਇਸਰਾਏਲੀ ਚਰਵਾਹਾ ਜਿਸ ਢੰਗ ਨਾਲ ਆਪਣੀ ਡਾਂਗ ਜਾਂ ਸੋਟਾ ਵਰਤਦਾ ਸੀ, ਉਸ ਤੋਂ ਬਜ਼ੁਰਗ ਕੀ ਸਿੱਖ ਸਕਦੇ ਹਨ?

ਅਯਾਲੀ ਆਪਣੀਆਂ ਭੇਡਾਂ ਨੂੰ ਰਾਹ ਦਿਖਾਉਣ ਲਈ ਇਕ ਡਾਂਗ ਜਾਂ ਸੋਟਾ ਵਰਤਦਾ ਹੁੰਦਾ ਸੀ। ਜਦ ਵੀ ਅਯਾਲੀ ਆਪਣੀਆਂ ਭੇਡਾਂ ਨੂੰ ਵਾੜੇ ਵਿੱਚੋਂ ਬਾਹਰ ਕੱਢਦਾ ਸੀ ਜਾਂ ਅੰਦਰ ਲਿਆਉਂਦਾ ਸੀ, ਤਾਂ ਉਹ ਉਸ ਦੇ ‘ਸੋਟੇ ਹੇਠੋਂ’ ਲੰਘਦੀਆਂ ਸਨ ਤਾਂਕਿ ਉਹ ਇਕ-ਇਕ ਕਰ ਕੇ ਉਨ੍ਹਾਂ ਨੂੰ ਗਿਣ ਸਕੇ। (ਲੇਵੀ. 27:32) ਇਸੇ ਤਰ੍ਹਾਂ ਮਸੀਹੀ ਬਜ਼ੁਰਗਾਂ ਨੂੰ ਪਰਮੇਸ਼ੁਰ ਦੇ ਇੱਜੜ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਇਕ-ਇਕ ਦੀ ਖ਼ਬਰ ਹੋਣੀ ਚਾਹੀਦੀ ਹੈ।​—11/15, ਸਫ਼ਾ 9.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ