ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਤੁਹਾਡਾ ਸੁਆਗਤ ਹੈ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਪਾਠ 10. ਯਹੋਵਾਹ ਦੇ ਗਵਾਹਾਂ ਦੀ ਸਭਾ ʼਤੇ ਇਕ ਗਵਾਹ ਇਕ ਆਦਮੀ ਨੂੰ ਬਾਈਬਲ ਵਿੱਚੋਂ ਇਕ ਆਇਤ ਦਿਖਾ ਰਿਹਾ ਹੈ।

      ਪਾਠ 10

      ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਤੁਹਾਡਾ ਸੁਆਗਤ ਹੈ!

      ਕੀ ਤੁਸੀਂ ਕਦੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਜਾਂ ਮੀਟਿੰਗਾਂ ਵਿਚ ਗਏ ਹੋ? ਜੇ ਨਹੀਂ, ਤਾਂ ਸ਼ਾਇਦ ਤੁਸੀਂ ਪਹਿਲੀ ਵਾਰ ਜਾਣ ਤੋਂ ਹਿਚਕਿਚਾਓ। ਤੁਸੀਂ ਸ਼ਾਇਦ ਸੋਚੋ, ‘ਇਨ੍ਹਾਂ ਸਭਾਵਾਂ ʼਤੇ ਕੀ ਹੁੰਦਾ ਹੈ? ਇਹ ਕਿਉਂ ਜ਼ਰੂਰੀ ਹਨ? ਸਭਾਵਾਂ ਤੋਂ ਮੈਨੂੰ ਕੀ ਫ਼ਾਇਦਾ ਹੋਵੇਗਾ?’ ਇਸ ਪਾਠ ਵਿਚ ਤੁਸੀਂ ਜਾਣੋਗੇ ਕਿ ਸਭਾਵਾਂ ʼਤੇ ਜਾਣ ਨਾਲ ਪਰਮੇਸ਼ੁਰ ਨਾਲ ਤੁਹਾਡਾ ਰਿਸ਼ਤਾ ਕਿਵੇਂ ਮਜ਼ਬੂਤ ਹੋਵੇਗਾ ਅਤੇ ਤੁਹਾਨੂੰ ਹੋਰ ਕੀ ਫ਼ਾਇਦੇ ਹੋਣਗੇ।

      1. ਸਭਾਵਾਂ ʼਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ?

      ਬਾਈਬਲ ਦੇ ਇਕ ਲਿਖਾਰੀ ਨੇ ਕਿਹਾ: “ਮੈਂ ਵੱਡੀ ਮੰਡਲੀ ਵਿਚ ਯਹੋਵਾਹ ਦਾ ਗੁਣਗਾਨ ਕਰਾਂਗਾ।” (ਜ਼ਬੂਰ 26:12) ਜੀ ਹਾਂ, ਸਭਾਵਾਂ ʼਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਹੈ ਯਹੋਵਾਹ ਦੀ ਭਗਤੀ ਕਰਨੀ। ਇਸ ਲਈ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਹਰ ਹਫ਼ਤੇ ਖ਼ੁਸ਼ੀ-ਖ਼ੁਸ਼ੀ ਸਭਾਵਾਂ ʼਤੇ ਇਕੱਠੇ ਹੁੰਦੇ ਹਨ। ਨਾਲੇ ਹਰ ਸਾਲ ਉਨ੍ਹਾਂ ਦੀਆਂ ਕੁਝ ਵੱਡੀਆਂ ਸਭਾਵਾਂ ਵੀ ਹੁੰਦੀਆਂ ਹਨ। ਜਦੋਂ ਉਹ ਇਕੱਠੇ ਹੁੰਦੇ ਹਨ, ਤਾਂ ਉਹ ਯਹੋਵਾਹ ਦੀ ਭਗਤੀ ਕਰਦੇ ਹਨ, ਪ੍ਰਾਰਥਨਾ ਕਰਦੇ ਹਨ ਤੇ ਗੀਤ ਗਾ ਕੇ ਉਸ ਦੀ ਵਡਿਆਈ ਕਰਦੇ ਹਨ।

      2. ਤੁਸੀਂ ਸਾਡੀਆਂ ਸਭਾਵਾਂ ਵਿਚ ਕੀ ਸਿੱਖੋਗੇ?

      ਸਭਾਵਾਂ ਵਿਚ ਜੋ ਵੀ ਸਿਖਾਇਆ ਜਾਂਦਾ ਹੈ, ਉਹ ਬਾਈਬਲ ਤੋਂ ਹੁੰਦਾ ਹੈ। ਬਾਈਬਲ ਦੀਆਂ ਗੱਲਾਂ ‘ਸਾਫ਼-ਸਾਫ਼ ਸਮਝਾਈਆਂ ਜਾਂਦੀਆਂ ਅਤੇ ਇਨ੍ਹਾਂ ਦਾ ਅਰਥ ਦੱਸਿਆ ਜਾਂਦਾ ਹੈ।’ (ਨਹਮਯਾਹ 8:8 ਪੜ੍ਹੋ।) ਉੱਥੇ ਤੁਸੀਂ ਯਹੋਵਾਹ ਬਾਰੇ ਬਹੁਤ ਕੁਝ ਸਿੱਖੋਗੇ। ਤੁਸੀਂ ਜਾਣੋਗੇ ਕਿ ਉਸ ਵਿਚ ਕਿੰਨੇ ਸ਼ਾਨਦਾਰ ਗੁਣ ਹਨ ਅਤੇ ਉਹ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ। ਇਸ ਕਰਕੇ ਉਸ ਨਾਲ ਤੁਹਾਡਾ ਰਿਸ਼ਤਾ ਹੋਰ ਗੂੜ੍ਹਾ ਹੁੰਦਾ ਜਾਵੇਗਾ। ਇੰਨਾ ਹੀ ਨਹੀਂ, ਸਭਾਵਾਂ ਵਿਚ ਤੁਸੀਂ ਯਹੋਵਾਹ ਤੋਂ ਸਿੱਖੋਗੇ ਕਿ ਜ਼ਿੰਦਗੀ ਵਿਚ ਖ਼ੁਸ਼ ਕਿੱਦਾਂ ਰਿਹਾ ਜਾ ਸਕਦਾ ਹੈ।—ਯਸਾਯਾਹ 48:17, 18.

      3. ਸਭਾਵਾਂ ʼਤੇ ਦੂਸਰਿਆਂ ਨੂੰ ਮਿਲ ਕੇ ਤੁਹਾਨੂੰ ਕੀ ਫ਼ਾਇਦਾ ਹੋਵੇਗਾ?

      ਯਹੋਵਾਹ ਕਹਿੰਦਾ ਹੈ ਕਿ ਅਸੀਂ “ਇਕ-ਦੂਜੇ ਦਾ ਧਿਆਨ ਰੱਖੀਏ ਤਾਂਕਿ ਅਸੀਂ ਇਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇ ਸਕੀਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ।” (ਇਬਰਾਨੀਆਂ 10:24, 25) ਸਭਾਵਾਂ ʼਤੇ ਤੁਸੀਂ ਉਨ੍ਹਾਂ ਲੋਕਾਂ ਨੂੰ ਮਿਲੋਗੇ ਜੋ ਇਕ-ਦੂਜੇ ਦੀ ਦਿਲੋਂ ਪਰਵਾਹ ਕਰਦੇ ਹਨ ਅਤੇ ਤੁਹਾਡੇ ਵਾਂਗ ਪਰਮੇਸ਼ੁਰ ਬਾਰੇ ਹੋਰ ਸਿੱਖਣਾ ਚਾਹੁੰਦੇ ਹਨ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਤੁਹਾਡਾ ਹੌਸਲਾ ਵਧੇਗਾ। (ਰੋਮੀਆਂ 1:11, 12 ਪੜ੍ਹੋ।) ਤੁਸੀਂ ਅਜਿਹੇ ਕਈ ਲੋਕਾਂ ਨੂੰ ਮਿਲੋਗੇ ਜੋ ਮੁਸ਼ਕਲਾਂ ਦੇ ਬਾਵਜੂਦ ਵੀ ਖ਼ੁਸ਼ ਹਨ। ਸਭਾਵਾਂ ਵਿਚ ਆਉਣ ਦੇ ਹੋਰ ਵੀ ਕਈ ਫ਼ਾਇਦੇ ਹਨ, ਇਸ ਲਈ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਹਰ ਸਭਾ ʼਤੇ ਆਈਏ।

      ਹੋਰ ਸਿੱਖੋ

      ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ʼਤੇ ਕੀ ਹੁੰਦਾ ਹੈ? ਸਾਨੂੰ ਇਨ੍ਹਾਂ ਵਿਚ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ? ਆਓ ਦੇਖੀਏ।

      4. ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ

      ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਵੀ ਮਸੀਹੀ ਯਹੋਵਾਹ ਦੀ ਭਗਤੀ ਕਰਨ ਲਈ ਬਾਕਾਇਦਾ ਇਕੱਠੇ ਹੁੰਦੇ ਸਨ। (ਰੋਮੀਆਂ 16:3-5) ਕੁਲੁੱਸੀਆਂ 3:16 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਪੁਰਾਣੇ ਜ਼ਮਾਨੇ ਵਿਚ ਮਸੀਹੀ ਯਹੋਵਾਹ ਦੀ ਭਗਤੀ ਕਰਨ ਲਈ ਕੀ-ਕੀ ਕਰਦੇ ਸਨ?

      ਅੱਜ ਯਹੋਵਾਹ ਦੇ ਗਵਾਹ ਵੀ ਹਰ ਹਫ਼ਤੇ ਉਸ ਦੀ ਭਗਤੀ ਕਰਨ ਲਈ ਇਕ ਜਗ੍ਹਾ ਇਕੱਠੇ ਹੁੰਦੇ ਹਨ। ਉਨ੍ਹਾਂ ਦੀਆਂ ਸਭਾਵਾਂ ਬਾਰੇ ਜਾਣਨ ਲਈ ਵੀਡੀਓ ਦੇਖੋ। ਫਿਰ ਸਭਾ ਦੀ ਤਸਵੀਰ ਦੇਖੋ ਅਤੇ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।

      ਵੀਡੀਓ: ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ?  (2:12)

      • ਕੁਲੁੱਸੀਆਂ 3:16 ਮੁਤਾਬਕ ਅੱਜ ਸਾਡੀਆਂ ਸਭਾਵਾਂ ਵਿਚ ਕੀ-ਕੀ ਹੁੰਦਾ ਹੈ?

      • ਵੀਡੀਓ ਜਾਂ ਤਸਵੀਰ ਵਿਚ ਤੁਸੀਂ ਜੋ ਦੇਖਿਆ, ਉਸ ਵਿੱਚੋਂ ਕਿਹੜੀ ਗੱਲ ਤੁਹਾਨੂੰ ਵਧੀਆ ਲੱਗੀ?

      2 ਕੁਰਿੰਥੀਆਂ 9:7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ʼਤੇ ਪੈਸੇ ਕਿਉਂ ਨਹੀਂ ਮੰਗੇ ਜਾਂਦੇ?

      ਤੁਸੀਂ ਜਿਸ ਵਿਅਕਤੀ ਨਾਲ ਇਸ ਕਿਤਾਬ ਵਿੱਚੋਂ ਚਰਚਾ ਕਰ ਰਹੇ ਹੋ, ਉਸ ਤੋਂ ਪੁੱਛੋ ਕਿ ਇਸ ਹਫ਼ਤੇ ਦੀ ਸਭਾ ਵਿਚ ਕੀ-ਕੀ ਸਿਖਾਇਆ ਜਾਵੇਗਾ।

      • ਤੁਹਾਡੇ ਖ਼ਿਆਲ ਵਿਚ ਸਭਾ ਦਾ ਕਿਹੜਾ ਹਿੱਸਾ ਤੁਹਾਨੂੰ ਪਸੰਦ ਆਵੇਗਾ?

      ਕੀ ਤੁਹਾਨੂੰ ਪਤਾ?

      jw.org ʼਤੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਦੁਨੀਆਂ ਵਿਚ ਸਾਡੀਆਂ ਸਭਾਵਾਂ ਕਿੱਥੇ ਅਤੇ ਕਦੋਂ ਹੁੰਦੀਆਂ ਹਨ।

      ਤਸਵੀਰਾਂ: ਸਭਾ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਦੇ ਕੁਝ ਸੀਨ। ਇਹ ਸੀਨ 1 ਤੋਂ 4 ਤਸਵੀਰਾਂ ਵਿਚ ਵੀ ਦਿਖਾਏ ਗਏ ਹਨ। 1. ਇਕ ਆਦਮੀ, ਜੋ ਯਹੋਵਾਹ ਦਾ ਗਵਾਹ ਹੈ, ਸਭਾ ਦੌਰਾਨ ਸਟੇਜ ਤੋਂ ਬਾਈਬਲ-ਆਧਾਰਿਤ ਭਾਸ਼ਣ ਦੇ ਰਿਹਾ। 2. ਇਕ ਔਰਤ, ਜੋ ਯਹੋਵਾਹ ਦੀ ਗਵਾਹ ਹੈ, ਸਭਾ ਵਿਚ ਚਰਚਾ ਦੌਰਾਨ ਟਿੱਪਣੀ ਦੇ ਰਹੀ ਹੈ। 3. ਯਹੋਵਾਹ ਦਾ ਇਕ ਗਵਾਹ ਸਭਾ ਤੋਂ ਬਾਅਦ ਇਕ ਪਰਿਵਾਰ ਨਾਲ ਗੱਲ ਕਰਦਾ ਹੋਇਆ। 4. ਇਕ ਗਵਾਹ ਸਭਾ  ਵਿਚ ਆਉਣ ਵਾਲੇ ਬਜ਼ੁਰਗ ਲਈ ਦਰਵਾਜ਼ਾ ਖੋਲ੍ਹ ਰਿਹਾ ਹੈ।
      1. ਸਾਡੀਆਂ ਸਭਾਵਾਂ ਗੀਤ ਅਤੇ ਪ੍ਰਾਰਥਨਾ ਨਾਲ ਸ਼ੁਰੂ ਅਤੇ ਖ਼ਤਮ ਹੁੰਦੀਆਂ ਹਨ। ਅਸੀਂ ਭਾਸ਼ਣ ਸੁਣਦੇ ਹਾਂ ਅਤੇ ਵੀਡੀਓ ਦੇਖਦੇ ਹਾਂ। ਸਾਨੂੰ ਦੂਜਿਆਂ ਨੂੰ ਪ੍ਰਚਾਰ ਕਰਨ ਅਤੇ ਬਾਈਬਲ ਤੋਂ ਸਿਖਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ

      2. ਸਭਾ ਦੇ ਕੁਝ ਹਿੱਸਿਆਂ ਵਿਚ ਸਵਾਲ-ਜਵਾਬ ਰਾਹੀਂ ਚਰਚਾ ਕੀਤੀ ਜਾਂਦੀ ਹੈ ਜਿਸ ਵਿਚ ਕੋਈ ਵੀ ਜਵਾਬ ਦੇ ਸਕਦਾ ਹੈ

      3. ਸਭਾਵਾਂ ਵਿਚ ਕੋਈ ਵੀ ਆ ਸਕਦਾ ਹੈ—ਬੱਚੇ, ਬਜ਼ੁਰਗ, ਜਵਾਨ

      4. ਸਾਡੀਆਂ ਸਭਾਵਾਂ ʼਤੇ ਕਿਸੇ ਕੋਲੋਂ ਵੀ ਪੈਸੇ ਨਹੀਂ ਮੰਗੇ ਜਾਂਦੇ

      5. ਸਭਾਵਾਂ ʼਤੇ ਜਾਣ ਲਈ ਮਿਹਨਤ ਕਰਨ ਦੀ ਲੋੜ ਹੈ

      ਜ਼ਰਾ ਯਿਸੂ ਦੇ ਪਰਿਵਾਰ ਬਾਰੇ ਸੋਚੋ। ਉਹ ਹਰ ਸਾਲ ਇਕ ਤਿਉਹਾਰ ਮਨਾਉਣ ਲਈ ਤਕਰੀਬਨ 100 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਨਾਸਰਤ ਤੋਂ ਯਰੂਸ਼ਲਮ ਜਾਂਦੇ ਸਨ। ਉਨ੍ਹਾਂ ਨੂੰ ਪਹਾੜੀ ਇਲਾਕੇ ਵਿੱਚੋਂ ਦੀ ਪੈਦਲ ਜਾਣ ਵਿਚ ਕੁਝ ਦਿਨ ਲੱਗ ਜਾਂਦੇ ਸਨ। ਲੂਕਾ 2:39-42 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਕੀ ਤੁਹਾਨੂੰ ਲੱਗਦਾ ਕਿ ਉਨ੍ਹਾਂ ਲਈ ਯਰੂਸ਼ਲਮ ਜਾਣਾ ਸੌਖਾ ਰਿਹਾ ਹੋਣਾ?

      • ਤੁਹਾਨੂੰ ਸਭਾਵਾਂ ʼਤੇ ਜਾਣ ਲਈ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ?

      • ਕੀ ਤੁਹਾਨੂੰ ਲੱਗਦਾ ਕਿ ਮੁਸ਼ਕਲਾਂ ਦੇ ਬਾਵਜੂਦ ਸਭਾਵਾਂ ʼਤੇ ਜਾਣ ਦਾ ਕੋਈ ਫ਼ਾਇਦਾ ਹੋਵੇਗਾ? ਕਿਉਂ?

      ਤਸਵੀਰਾਂ: ਯੂਸੁਫ਼, ਮਰੀਅਮ, ਯਿਸੂ ਅਤੇ ਉਸ ਦਾ ਇਕ ਭਰਾ ਸਫ਼ਰ ਦੀ ਤਿਆਰੀ ਕਰ ਰਹੇ ਹਨ। 1. ਯੂਸੁਫ਼ ਇਕ ਗਧੇ ʼਤੇ ਝੋਲ਼ੇ ਲੱਦ ਰਿਹਾ ਹੈ ਅਤੇ ਮਰੀਅਮ ਖਾਣ ਦਾ ਸਾਮਾਨ ਬੰਨ੍ਹ ਰਹੀ ਹੈ। 2. ਇਕ ਨਕਸ਼ੇ ਵਿਚ ਨਾਸਰਤ ਤੋਂ ਯਰੂਸ਼ਲਮ ਦਾ ਰਾਹ ਦਿਖਾਇਆ ਗਿਆ ਹੈ।

      ਬਾਈਬਲ ਕਹਿੰਦੀ ਹੈ ਕਿ ਇਕੱਠੇ ਹੋ ਕੇ ਯਹੋਵਾਹ ਦੀ ਭਗਤੀ ਕਰਨੀ ਬਹੁਤ ਜ਼ਰੂਰੀ ਹੈ। ਇਬਰਾਨੀਆਂ 10:24, 25 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਸਾਨੂੰ ਹਰ ਹਫ਼ਤੇ ਸਭਾਵਾਂ ʼਤੇ ਕਿਉਂ ਜਾਣਾ ਚਾਹੀਦਾ ਹੈ?

      ਕੁਝ ਲੋਕਾਂ ਦਾ ਕਹਿਣਾ ਹੈ: “ਸਭਾਵਾਂ ʼਤੇ ਜਾਣ ਦੀ ਕੀ ਲੋੜ ਹੈ, ਅਸੀਂ ਘਰ ਬੈਠ ਕੇ ਵੀ ਤਾਂ ਬਾਈਬਲ ਪੜ੍ਹ ਹੀ ਸਕਦੇ ਹਾਂ।”

      • ਬਾਈਬਲ ਦੀ ਕਿਹੜੀ ਆਇਤ ਜਾਂ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਭਾਵਾਂ ʼਤੇ ਜਾਈਏ?

      ਹੁਣ ਤਕ ਅਸੀਂ ਸਿੱਖਿਆ

      ਸਭਾਵਾਂ ʼਤੇ ਜਾਣ ਨਾਲ ਤੁਸੀਂ ਯਹੋਵਾਹ ਬਾਰੇ ਹੋਰ ਸਿੱਖ ਸਕੋਗੇ, ਉਸ ਨਾਲ ਤੁਹਾਡੀ ਦੋਸਤੀ ਗੂੜ੍ਹੀ ਹੋਵੇਗੀ ਅਤੇ ਤੁਸੀਂ ਦੂਜਿਆਂ ਨਾਲ ਮਿਲ ਕੇ ਉਸ ਦੀ ਭਗਤੀ ਕਰ ਸਕੋਗੇ।

      ਤੁਸੀਂ ਕੀ ਕਹੋਗੇ?

      • ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਸਭਾਵਾਂ ʼਤੇ ਜਾਈਏ?

      • ਤੁਸੀਂ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ʼਤੇ ਕੀ ਸਿੱਖੋਗੇ?

      • ਸਭਾਵਾਂ ʼਤੇ ਜਾ ਕੇ ਤੁਹਾਨੂੰ ਹੋਰ ਕੀ ਫ਼ਾਇਦਾ ਹੋਵੇਗਾ?

      ਟੀਚਾ

      ਇਹ ਵੀ ਦੇਖੋ

      ਕੀ ਤੁਸੀਂ ਸਭਾ ʼਤੇ ਜਾਣ ਤੋਂ ਹਿਚਕਿਚਾ ਰਹੇ ਹੋ? ਇਕ ਆਦਮੀ ਬਾਰੇ ਜਾਣੋ ਜੋ ਪਹਿਲਾਂ ਇੱਦਾਂ ਹੀ ਮਹਿਸੂਸ ਕਰਦਾ ਸੀ, ਪਰ ਹੁਣ ਉਸ ਨੂੰ ਸਭਾ ʼਤੇ ਜਾ ਕੇ ਬਹੁਤ ਚੰਗਾ ਲੱਗਦਾ ਹੈ।

      ਅਸੀਂ ਉਨ੍ਹਾਂ ਵੱਲੋਂ ਦਿਖਾਏ ਪਿਆਰ ਨੂੰ ਕਦੇ ਨਹੀਂ ਭੁੱਲਾਂਗੇ  (4:16)

      ਦੇਖੋ ਕਿ ਇਕ ਨੌਜਵਾਨ ਨੂੰ ਸਭਾਵਾਂ ʼਤੇ ਜਾ ਕੇ ਕਿਹੜੀ ਗੱਲ ਵਧੀਆ ਲੱਗੀ ਅਤੇ ਉਸ ਨੇ ਲਗਾਤਾਰ ਸਭਾਵਾਂ ʼਤੇ ਜਾਣ ਲਈ ਕੀ ਕੀਤਾ।

      ਮੈਨੂੰ ਮੀਟਿੰਗਾਂ ਬਹੁਤ ਵਧੀਆ ਲੱਗੀਆਂ!  (4:33)

      ਜਾਣੋ ਕਿ ਕੁਝ ਲੋਕਾਂ ਨੂੰ ਸਭਾਵਾਂ ʼਤੇ ਜਾ ਕੇ ਕਿੱਦਾਂ ਲੱਗਾ।

      “ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ʼਤੇ ਕਿਉਂ ਜਾਈਏ?” (jw.org ʼਤੇ ਲੇਖ)

      ਜਾਣੋ ਕਿ ਯਹੋਵਾਹ ਦੇ ਗਵਾਹਾਂ ਦੀ ਸਭਾ ʼਤੇ ਜਾਣ ਤੋਂ ਬਾਅਦ ਇਕ ਅਪਰਾਧੀ ਦੀ ਜ਼ਿੰਦਗੀ ਕਿਵੇਂ ਬਦਲ ਗਈ।

      “ਮੈਂ ਬੰਦੂਕ ਬਿਨਾਂ ਕਿਤੇ ਵੀ ਨਹੀਂ ਸੀ ਜਾਂਦਾ” (ਪਹਿਰਾਬੁਰਜ,  ਸਤੰਬਰ-ਅਕਤੂਬਰ 2014)

  • ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 5. ਸੰਨ 1914 ਤੋਂ ਦੁਨੀਆਂ ਬਦਲ ਗਈ ਹੈ

      ਵੀਡੀਓ ਦੇਖੋ।

      ਵੀਡੀਓ: 1914 ਤੋਂ ਦੁਨੀਆਂ ਬਦਲ ਗਈ  (1:10)

      ਯਿਸੂ ਨੇ ਪਹਿਲਾਂ ਤੋਂ ਹੀ ਦੱਸਿਆ ਸੀ ਕਿ ਜਦੋਂ ਉਹ ਰਾਜਾ ਬਣੇਗਾ, ਤਾਂ ਉਸ ਤੋਂ ਬਾਅਦ ਦੁਨੀਆਂ ਦੇ ਹਾਲਾਤ ਕਿਹੋ ਜਿਹੇ ਹੋਣਗੇ। ਲੂਕਾ 21:9-11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਇਨ੍ਹਾਂ ਆਇਤਾਂ ਮੁਤਾਬਕ ਤੁਸੀਂ ਖ਼ੁਦ ਕੀ ਦੇਖਿਆ ਜਾਂ ਸੁਣਿਆ ਹੈ?

      ਪੌਲੁਸ ਰਸੂਲ ਨੇ ਦੱਸਿਆ ਸੀ ਕਿ ਇਨਸਾਨੀ ਹਕੂਮਤ ਦੇ ਆਖ਼ਰੀ ਦਿਨਾਂ ਦੌਰਾਨ ਲੋਕ ਕਿਹੋ ਜਿਹੋ ਹੋਣਗੇ। 2 ਤਿਮੋਥਿਉਸ 3:1-5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਇਨ੍ਹਾਂ ਆਇਤਾਂ ਮੁਤਾਬਕ ਤੁਸੀਂ ਲੋਕਾਂ ਵਿਚ ਕਿਹੋ ਜਿਹਾ ਰਵੱਈਆ ਦੇਖਿਆ ਹੈ?

      ਤਸਵੀਰਾਂ: ਆਖ਼ਰੀ ਦਿਨਾਂ ਵਿਚ ਦੁਨੀਆਂ ਦੇ ਹਾਲਾਤ ਅਤੇ ਲੋਕਾਂ ਦਾ ਰਵੱਈਆ। 1. ਇਕ ਫ਼ੌਜੀ ਅਫ਼ਸਰ ਸਟੇਜ ʼਤੇ ਜੋਸ਼ ਨਾਲ ਭਾਸ਼ਣ ਦੇ ਰਿਹਾ ਹੈ। 2. ਭੁਚਾਲ਼ ਕਰਕੇ ਡਿਗੀਆਂ ਇਮਾਰਤਾਂ। 3. ਲੜਾਕੂ ਜਹਾਜ਼। 4. ਮਾਸਕ ਪਹਿਨੀ ਭੀੜ। 5. ਨਿਊਯਾਰਕ ਵਿਚ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਟਵਿਨ ਟਾਵਰ ਅੱਗ ਦੇ ਨਾਲ ਸੜਦੇ ਹੋਏ। 6. ਨਸ਼ੇ ਕਰ ਰਿਹਾ ਆਦਮੀ। 7. ਇਕ ਪਤੀ ਆਪਣੀ ਪਤਨੀ ਨੂੰ ਗਾਲ਼ਾਂ ਕੱਢਦਾ ਅਤੇ ਉਸ ʼਤੇ ਹੱਥ ਚੁੱਕਦਾ ਹੋਇਆ। 8. ਨਸ਼ੇ ਅਤੇ ਸ਼ਰਾਬ। 9. ਦੋ ਔਰਤਾਂ ਫ਼ੈਸ਼ਨਦਾਰ ਕੱਪੜੇ ਅਤੇ ਗਹਿਣੇ ਪਾ ਕੇ ਸੈਲਫ਼ੀ ਲੈਂਦੀਆਂ ਹੋਈਆਂ। 10. ਡੀ. ਜੇ. ਵਾਲਾ ਪਾਰਟੀ ਵਿਚ ਲੋਕਾਂ ਨੂੰ ਨਚਾ ਰਿਹਾ ਹੈ। 11. ਦੰਗਿਆਂ ਵਿਚ ਆਦਮੀ ਪਟਰੋਲ ਬੰਬ ਸੁੱਟ ਰਿਹਾ ਹੈ।

      6. ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਚੁੱਕਾ ਹੈ, ਇਹ ਜਾਣ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ?

      ਮੱਤੀ 24:3, 14 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਕਿਹੜੇ ਖ਼ਾਸ ਕੰਮ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਹਕੂਮਤ ਕਰ ਰਿਹਾ ਹੈ?

      • ਤੁਸੀਂ ਇਸ ਕੰਮ ਵਿਚ ਕਿੱਦਾਂ ਹੱਥ ਵਟਾ ਸਕਦੇ ਹੋ?

      ਪਰਮੇਸ਼ੁਰ ਦਾ ਰਾਜ ਸਵਰਗ ਵਿਚ ਹਕੂਮਤ ਕਰ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਪੂਰੀ ਧਰਤੀ ʼਤੇ ਹਕੂਮਤ ਕਰੇਗਾ। ਇਬਰਾਨੀਆਂ 10:24, 25 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • “ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ” ਸਾਡੇ ਵਿੱਚੋਂ ਹਰੇਕ ਜਣੇ ਨੂੰ ਕੀ ਕਰਨਾ ਚਾਹੀਦਾ ਹੈ?

      ਤਸਵੀਰਾਂ: 1. ਯਹੋਵਾਹ ਦੇ ਗਵਾਹਾਂ ਦੀ ਸਭਾ ਵਿਚ ਆਈ ਬਾਈਬਲ ਵਿਦਿਆਰਥੀ। 2. ਉਹ ਵਿਦਿਆਰਥੀ ਕਿਸੇ ਦੋਸਤ ਨੂੰ ਪ੍ਰਚਾਰ ਕਰਦੀ ਹੋਈ।

      ਜੇ ਤੁਹਾਨੂੰ ਕੋਈ ਅਜਿਹੀ ਗੱਲ ਪਤਾ ਹੋਵੇ ਜਿਸ ਨਾਲ ਦੂਜਿਆਂ ਦੀ ਮਦਦ ਹੋ ਸਕਦੀ ਹੈ ਤੇ ਉਨ੍ਹਾਂ ਦੀ ਜਾਨ ਬਚ ਸਕਦੀ ਹੈ, ਤਾਂ ਤੁਸੀਂ ਕੀ ਕਰੋਗੇ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ