ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਮਜ਼ਬੂਤ ਕਰੋ
    ਪਹਿਰਾਬੁਰਜ (ਸਟੱਡੀ)—2016 | ਅਕਤੂਬਰ
    • 2 ਸ਼ੈਤਾਨ ਦੀ ਦੁਨੀਆਂ ਦੇ ਲੋਕ ਕਿਸੇ-ਨਾ-ਕਿਸੇ ਤਰ੍ਹਾਂ ਦੀ ਉਮੀਦ ਰੱਖਦੇ ਹਨ, ਪਰ ਉਹ ਸ਼ਾਇਦ ਸ਼ੱਕ ਕਰਨ ਕਿ ਉਨ੍ਹਾਂ ਦੀ ਉਮੀਦ ਪੂਰੀ ਹੋਵੇਗੀ ਜਾਂ ਨਹੀਂ। ਮਿਸਾਲ ਲਈ, ਲੱਖਾਂ ਹੀ ਲੋਕ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੀ ਲਾਟਰੀ ਲੱਗ ਜਾਵੇ। ਪਰ ਉਹ ਫਿਰ ਵੀ ਇਸ ਗੱਲ ਦਾ ਸ਼ੱਕ ਕਰਦੇ ਹਨ ਕਿ ਉਨ੍ਹਾਂ ਦੀ ਲਾਟਰੀ ਨਿਕਲੇਗੀ ਜਾਂ ਨਹੀਂ। ਪਰ ਦੂਜੇ ਪਾਸੇ, ਸੱਚੇ ਮਸੀਹੀਆਂ ਨੂੰ ‘ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਹ ਉਮੀਦ ਰੱਖਦੇ ਹਨ, ਉਹ ਉਨ੍ਹਾਂ ਨੂੰ ਜ਼ਰੂਰ ਮਿਲਣਗੀਆਂ।’ (ਇਬ. 11:1) ਪਰ ਸ਼ਾਇਦ ਤੁਸੀਂ ਸੋਚੋ ਕਿ ਜਿਹੜੀਆਂ ਚੀਜ਼ਾਂ ਦੀ ਤੁਸੀਂ ਉਮੀਦ ਰੱਖੀ ਹੈ, ਉਸ ਉਮੀਦ ਨੂੰ ਤੁਸੀਂ ਹੋਰ ਵੀ ਪੱਕੀ ਕਿਵੇਂ ਕਰ ਸਕਦੇ ਹੋ? ਨਾਲੇ ਪੱਕੀ ਉਮੀਦ ਰੱਖਣ ਦੇ ਤੁਹਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ? ਅਸੀਂ ਇਹ ਵੀ ਦੇਖਾਂਗੇ ਕਿ ਸਾਡੀ ਮਜ਼ਬੂਤ ਨਿਹਚਾ ਅੱਜ ਸਾਡੀ ਕਿਵੇਂ ਮਦਦ ਕਰ ਸਕਦੀ ਹੈ।

      3. ਮਸੀਹੀਆਂ ਦੀ ਨਿਹਚਾ ਪੱਕੀ ਕਿਉਂ ਹੈ?

      3 ਕੋਈ ਵੀ ਪਾਪੀ ਇਨਸਾਨ ਨਾ ਤਾਂ ਨਿਹਚਾ ਨਾਲ ਪੈਦਾ ਹੁੰਦਾ ਹੈ ਤੇ ਨਾ ਹੀ ਇਹ ਉਸ ਵਿਚ ਆਪਣੇ ਆਪ ਪੈਦਾ ਹੁੰਦੀ ਹੈ। ਇਸ ਦੀ ਬਜਾਇ, ਨਿਹਚਾ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਪਵਿੱਤਰ ਸ਼ਕਤੀ ਨੂੰ ਆਪਣੇ ਦਿਲ ʼਤੇ ਅਸਰ ਕਰਨ ਦੇਈਏ। (ਗਲਾ. 5:22) ਬਾਈਬਲ ਨਹੀਂ ਕਹਿੰਦੀ ਕਿ ਯਹੋਵਾਹ ਨਿਹਚਾ ਰੱਖਦਾ ਹੈ ਜਾਂ ਉਸ ਨੂੰ ਨਿਹਚਾ ਰੱਖਣ ਦੀ ਕੋਈ ਲੋੜ ਹੈ। ਕਿਉਂ? ਕਿਉਂਕਿ ਯਹੋਵਾਹ ਹੀ ਸਰਬਸ਼ਕਤੀਮਾਨ ਅਤੇ ਬੁੱਧ ਨਾਲ ਭਰਪੂਰ ਹੈ। ਨਾਲੇ ਕੋਈ ਵੀ ਤਾਕਤ ਉਸ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਰੋਕ ਨਹੀਂ ਸਕਦੀ। ਸਾਡੇ ਸਵਰਗੀ ਪਿਤਾ ਨੂੰ ਆਪਣੇ ਵਾਅਦਿਆਂ ʼਤੇ ਇੰਨਾ ਭਰੋਸਾ ਹੈ ਕਿ ਉਸ ਲਈ ਇਹ ਵਾਅਦੇ ਪੂਰੇ ਹੋ ਚੁੱਕੇ ਹਨ। ਇਸ ਲਈ ਉਹ ਕਹਿੰਦਾ ਹੈ: “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ!” (ਪ੍ਰਕਾਸ਼ ਦੀ ਕਿਤਾਬ 21:3-6 ਪੜ੍ਹੋ।) ਯਹੋਵਾਹ “ਆਪਣੀ ਗੱਲ ਦਾ ਪੱਕਾ” ਹੈ, ਇਸ ਲਈ ਮਸੀਹੀਆਂ ਦੀ ਨਿਹਚਾ ਉਸ ਉੱਤੇ ਪੱਕੀ ਹੈ।​—ਬਿਵ. 7:9.

      ਪੁਰਾਣੇ ਸਮੇਂ ਦੇ ਸੇਵਕਾਂ ਦੀਆਂ ਨਿਹਚਾ ਦੀਆਂ ਮਿਸਾਲਾਂ

      4. ਪੁਰਾਣੇ ਸਮੇਂ ਦੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨੂੰ ਕਿਹੜੀ ਉਮੀਦ ਸੀ?

      4 ਇਬਰਾਨੀਆਂ ਦੇ 11ਵੇਂ ਅਧਿਆਇ ਵਿਚ 16 ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੇ ਨਾਂ ਹਨ। ਇਸ ਦੇ ਲਿਖਾਰੀ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਇਨ੍ਹਾਂ ਅਤੇ ਹੋਰ ਜਣਿਆਂ ਬਾਰੇ ਲਿਖਿਆ ਕਿ ਇਨ੍ਹਾਂ ਸਾਰਿਆਂ ਨੇ ‘ਨਿਹਚਾ ਕਰਕੇ ਦਿਖਾਇਆ ਕਿ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਸੀ।’ (ਇਬ. 11:39) ਇਨ੍ਹਾਂ ਨੂੰ “ਇਸ ਗੱਲ ਦਾ ਪੱਕਾ ਭਰੋਸਾ” ਸੀ ਕਿ ਪਰਮੇਸ਼ੁਰ ਵਾਅਦਾ ਕੀਤੀ “ਸੰਤਾਨ” ਯਾਨੀ ਯਿਸੂ ਮਸੀਹ ਨੂੰ ਪੈਦਾ ਕਰੇਗਾ। ਉਹ ਸ਼ੈਤਾਨ ਅਤੇ ਪਰਮੇਸ਼ੁਰ ਦੇ ਸਾਰੇ ਦੁਸ਼ਮਣਾਂ ਦਾ ਨਾਸ਼ ਕਰੇਗਾ ਅਤੇ ਯਹੋਵਾਹ ਦਾ ਮਕਸਦ ਪੂਰਾ ਕਰੇਗਾ। (ਉਤ. 3:15) ਪਰ ਇਹ ਵਫ਼ਾਦਾਰ ਸੇਵਕ ਯਿਸੂ ਵੱਲੋਂ ਸਵਰਗ ਜਾਣ ਦਾ ਰਾਹ ਖੋਲ੍ਹਣ ਤੋਂ ਪਹਿਲਾਂ ਹੀ ਮਰ ਗਏ। (ਗਲਾ. 3:16) ਪਰ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਯਹੋਵਾਹ ਦੇ ਭਰੋਸੇਯੋਗ ਵਾਅਦਿਆਂ ਕਰਕੇ ਇਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜੀਉਂਦਾ ਕੀਤਾ ਜਾਵੇਗਾ।​—ਜ਼ਬੂ. 37:11; ਯਸਾ. 26:19; ਹੋਸ਼ੇ. 13:14.

  • ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਮਜ਼ਬੂਤ ਕਰੋ
    ਪਹਿਰਾਬੁਰਜ (ਸਟੱਡੀ)—2016 | ਅਕਤੂਬਰ
    • 7. ਨਿਹਚਾ ਮਜ਼ਬੂਤ ਰੱਖਣ ਲਈ ਯਹੋਵਾਹ ਨੇ ਸਾਡੇ ਲਈ ਕਿਹੜੇ ਪ੍ਰਬੰਧ ਕੀਤੇ ਹਨ? ਅਸੀਂ ਇਨ੍ਹਾਂ ਪ੍ਰਬੰਧਾਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ?

      7 ਨਿਹਚਾ ਮਜ਼ਬੂਤ ਰੱਖਣ ਲਈ ਯਹੋਵਾਹ ਨੇ ਸਾਨੂੰ ਪੂਰੀ ਬਾਈਬਲ ਦਿੱਤੀ ਹੈ। ਇਸ ਲਈ ਖ਼ੁਸ਼ ਅਤੇ ਸਫ਼ਲ ਹੋਣ ਲਈ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਜ਼ਬੂ. 1:1-3; ਰਸੂਲਾਂ ਦੇ ਕੰਮ 17:11 ਪੜ੍ਹੋ।) ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਵਾਂਗ ਸਾਨੂੰ ਵੀ ਪਰਮੇਸ਼ੁਰ ਦੇ ਵਾਅਦਿਆਂ ʼਤੇ ਸੋਚ-ਵਿਚਾਰ ਕਰਨ ਅਤੇ ਉਸ ਦੀਆਂ ਮੰਗਾਂ ʼਤੇ ਪੂਰੇ ਉਤਰਨ ਦੀ ਲੋੜ ਹੈ। ਨਾਲੇ ਯਹੋਵਾਹ ਸਾਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦੁਆਰਾ “ਸਹੀ ਸਮੇਂ ਤੇ ਭੋਜਨ” ਦੇ ਰਿਹਾ ਹੈ। (ਮੱਤੀ 24:45) ਸੋ ਜੇ ਅਸੀਂ ਯਹੋਵਾਹ ਵੱਲੋਂ ਮਿਲਦਾ ਗਿਆਨ ਲੈਂਦੇ ਰਹਾਂਗੇ, ਤਾਂ ਅਸੀਂ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਵਾਂਗ ਬਣ ਸਕਾਂਗੇ ਜਿਨ੍ਹਾਂ ਨੇ ਰਾਜ ʼਤੇ “ਪੱਕਾ ਭਰੋਸਾ” ਰੱਖਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ