ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ?
    ਪਹਿਰਾਬੁਰਜ—2014 | ਅਪ੍ਰੈਲ 15
    • 10. (ੳ) ਸਾਲ 1513 ਈਸਵੀ ਪੂਰਵ ਵਿਚ ਨੀਸਾਨ ਦੇ ਮਹੀਨੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕੀ ਹਿਦਾਇਤਾਂ ਦਿੱਤੀਆਂ? (ਅ) ਮੂਸਾ ਨੇ ਪਰਮੇਸ਼ੁਰ ਦੀਆਂ ਹਿਦਾਇਤਾਂ ਕਿਉਂ ਮੰਨੀਆਂ?

      10 ਸਾਲ 1513 ਈਸਵੀ ਪੂਰਵ ਵਿਚ ਨੀਸਾਨ ਦੇ ਮਹੀਨੇ ਯਹੋਵਾਹ ਨੇ ਇਜ਼ਰਾਈਲੀਆਂ ਵਾਸਤੇ ਮੂਸਾ ਅਤੇ ਹਾਰੂਨ ਨੂੰ ਅਜੀਬ ਹਿਦਾਇਤਾਂ ਦਿੱਤੀਆਂ। ਇਜ਼ਰਾਈਲੀਆਂ ਨੂੰ ਇਹ ਕਿਹਾ ਗਿਆ ਕਿ ਉਹ ਇਕ ਤੰਦਰੁਸਤ ਲੇਲਾ ਜਾਂ ਮੇਮਣਾ ਲੈ ਕੇ ਵੱਢਣ ਅਤੇ ਉਸ ਦਾ ਖ਼ੂਨ ਦਰਵਾਜ਼ਿਆਂ ਦੀਆਂ ਚੁਗਾਠਾਂ ʼਤੇ ਲਾਉਣ। (ਕੂਚ 12:3-7) ਕੀ ਮੂਸਾ ਨੇ ਇਹ ਗੱਲ ਮੰਨੀ? ਬਿਲਕੁਲ, ਪੌਲੁਸ ਰਸੂਲ ਨੇ ਬਾਅਦ ਵਿਚ ਮੂਸਾ ਬਾਰੇ ਲਿਖਿਆ: “ਨਿਹਚਾ ਨਾਲ ਉਸ ਨੇ ਪਸਾਹ ਦਾ ਤਿਉਹਾਰ ਮਨਾਇਆ ਅਤੇ ਦਰਵਾਜ਼ੇ ਦੀਆਂ ਚੁਗਾਠਾਂ ʼਤੇ ਲਹੂ ਲਾਇਆ, ਤਾਂਕਿ ਪਰਮੇਸ਼ੁਰ ਦਾ ਦੂਤ ਉਨ੍ਹਾਂ ਦੇ ਜੇਠੇ ਬੱਚਿਆਂ ਨੂੰ ਨਾ ਮਾਰੇ।” (ਇਬ. 11:28) ਮੂਸਾ ਜਾਣਦਾ ਸੀ ਕਿ ਯਹੋਵਾਹ ਦੀ ਕਹੀ ਹਰ ਗੱਲ ਪੂਰੀ ਹੁੰਦੀ ਹੈ। ਇਸ ਲਈ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਆਪਣੇ ਵਾਅਦੇ ਮੁਤਾਬਕ ਮਿਸਰ ਦੇ ਸਾਰੇ ਜੇਠੇ ਮੁੰਡਿਆਂ ਨੂੰ ਮਾਰ ਮੁਕਾਵੇਗਾ।

      11. ਮੂਸਾ ਨੇ ਇਜ਼ਰਾਈਲੀਆਂ ਨੂੰ ਚੇਤਾਵਨੀ ਕਿਉਂ ਦਿੱਤੀ?

      11 ਮੂਸਾ ਲੋਕਾਂ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਉਨ੍ਹਾਂ ਦੀਆਂ ਜਾਨਾਂ ਦਾ ਬੜਾ ਫ਼ਿਕਰ ਸੀ। ਹਾਲਾਂਕਿ ਮੂਸਾ ਦੇ ਆਪਣੇ ਬੇਟੇ ਦੂਰ ਮਿਦਯਾਨ ਵਿਚ ਸਹੀ-ਸਲਾਮਤ ਸਨ, ਪਰ ਉਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਦੇ ਹੋਏ ਦੂਜੇ ਇਜ਼ਰਾਈਲੀ ਪਰਿਵਾਰਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੇ ਜੇਠੇ ਬੇਟਿਆਂ ਦੀਆਂ ਜਾਨਾਂ ਖ਼ਤਰੇ ਵਿਚ ਸਨ। (ਕੂਚ 18:1-6) ‘ਪਰਮੇਸ਼ੁਰ ਦੇ ਦੂਤ’ ਤੋਂ ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਮੂਸਾ ਨੇ ਛੇਤੀ ਨਾਲ ‘ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਵਾ ਕੇ ਆਖਿਆ, ਲੇਲਿਆਂ ਨੂੰ ਪਸਾਹ ਲਈ ਕੱਟੋ।’​—ਕੂਚ 12:21.a

      12. ਯਹੋਵਾਹ ਨੇ ਸਾਨੂੰ ਕਿਹੜਾ ਜ਼ਰੂਰੀ ਪੈਗਾਮ ਦੇਣ ਦਾ ਹੁਕਮ ਦਿੱਤਾ ਹੈ?

      12 ਅੱਜ ਦੂਤਾਂ ਦੀ ਅਗਵਾਈ ਅਧੀਨ ਯਹੋਵਾਹ ਦੇ ਲੋਕ ਇਸ ਜ਼ਰੂਰੀ ਪੈਗਾਮ ਦਾ ਐਲਾਨ ਕਰ ਰਹੇ ਹਨ: “ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀ ਮਹਿਮਾ ਕਰੋ ਕਿਉਂਕਿ ਉਸ ਦੁਆਰਾ ਨਿਆਂ ਕਰਨ ਦਾ ਸਮਾਂ ਆ ਗਿਆ ਹੈ, ਇਸ ਲਈ ਉਸ ਦੀ ਭਗਤੀ ਕਰੋ ਜਿਸ ਨੇ ਆਕਾਸ਼, ਧਰਤੀ, ਸਮੁੰਦਰ ਅਤੇ ਪਾਣੀ ਦੇ ਸੋਮਿਆਂ ਨੂੰ ਬਣਾਇਆ ਹੈ।” (ਪ੍ਰਕਾ. 14:7) ਇਸ ਸੰਦੇਸ਼ ਦਾ ਐਲਾਨ ਕਰਨ ਦਾ ਹੁਣ ਹੀ ਸਮਾਂ ਹੈ। ਸਾਨੂੰ ਆਪਣੇ ਗੁਆਂਢੀਆਂ ਨੂੰ ਖ਼ਬਰਦਾਰ ਕਰਨਾ ਚਾਹੀਦਾ ਹੈ ਕਿ ਉਹ ਮਹਾਂ ਬਾਬਲ ਤੋਂ ਨਿਕਲ ਆਉਣ ਤਾਂਕਿ ‘ਉਸ ਉੱਤੇ ਆਉਣ ਵਾਲੀਆਂ ਆਫ਼ਤਾਂ ਉਨ੍ਹਾਂ ਉੱਤੇ ਨਾ ਆਉਣ।’ (ਪ੍ਰਕਾ. 18:4) ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ “ਹੋਰ ਭੇਡਾਂ” ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਲੋਕਾਂ ਨੂੰ ਬੇਨਤੀ ਕਰਦੀਆਂ ਹਨ ਕਿ ਉਹ ‘ਪਰਮੇਸ਼ੁਰ ਨਾਲ ਸੁਲ੍ਹਾ ਕਰ ਲੈਣ।’​—ਯੂਹੰ. 10:16; 2 ਕੁਰਿੰ. 5:20.

      ਵਿਨਾਸ਼ਕਾਰੀ ਹਵਾਵਾਂ ਨੂੰ ਫੜ ਕੇ ਖੜ੍ਹੇ ਦੂਤਾਂ ਨੂੰ ਮਨ ਦੀਆਂ ਅੱਖਾਂ ਨਾਲ ਦੇਖ ਕੇ ਯਹੋਵਾਹ ਦੀ ਇਕ ਗਵਾਹ ਪ੍ਰਚਾਰ ਲਈ ਤਿਆਰ ਹੁੰਦੀ ਹੋਈ

      ਯਹੋਵਾਹ ਦੇ ਵਾਅਦਿਆਂ ʼਤੇ ਪੂਰੀ ਨਿਹਚਾ ਰੱਖਣ ਨਾਲ ਪ੍ਰਚਾਰ ਕਰਨ ਦੀ ਤੁਹਾਡੀ ਤਮੰਨਾ ਵਧੇਗੀ (ਪੈਰਾ 13 ਦੇਖੋ)

      13. ਪ੍ਰਚਾਰ ਕਰਨ ਦੀ ਸਾਡੀ ਤਮੰਨਾ ਕਿਵੇਂ ਵਧੇਗੀ?

      13 ਸਾਨੂੰ ਪੂਰਾ ਯਕੀਨ ਹੈ ਕਿ “ਨਿਆਂ ਕਰਨ ਦਾ ਸਮਾਂ ਆ ਗਿਆ ਹੈ।” ਸਾਨੂੰ ਇਹ ਵੀ ਭਰੋਸਾ ਹੈ ਕਿ ਯਹੋਵਾਹ ਦੇ ਹੁਕਮ ਮੁਤਾਬਕ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਕੰਮ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਕ ਦਰਸ਼ਣ ਵਿਚ ਯੂਹੰਨਾ ਰਸੂਲ ਨੇ “ਧਰਤੀ ਦੇ ਚਾਰਾਂ ਖੂੰਜਿਆਂ ʼਤੇ ਚਾਰ ਦੂਤ ਖੜ੍ਹੇ ਦੇਖੇ ਜਿਨ੍ਹਾਂ ਨੇ ਧਰਤੀ ਦੀਆਂ ਚਾਰੇ ਹਵਾਵਾਂ ਨੂੰ ਮਜ਼ਬੂਤੀ ਨਾਲ ਫੜ ਕੇ ਰੋਕ ਰੱਖਿਆ ਸੀ।” (ਪ੍ਰਕਾ. 7:1) ਕੀ ਤੁਸੀਂ ਨਿਹਚਾ ਨਾਲ ਦੇਖ ਸਕਦੇ ਹੋ ਕਿ ਇਹ ਦੂਤ ਇਸ ਦੁਨੀਆਂ ʼਤੇ ਆਉਣ ਵਾਲੇ ਮਹਾਂ ਕਸ਼ਟ ਦੀਆਂ ਵਿਨਾਸ਼ਕਾਰੀ ਹਵਾਵਾਂ ਨੂੰ ਛੱਡਣ ਵਾਲੇ ਹਨ? ਜੇ ਤੁਸੀਂ ਇਨ੍ਹਾਂ ਦੂਤਾਂ ਨੂੰ ਦੇਖਦੇ ਹੋ, ਤਾਂ ਤੁਸੀਂ ਦਲੇਰੀ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕੋਗੇ।

  • ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ?
    ਪਹਿਰਾਬੁਰਜ—2014 | ਅਪ੍ਰੈਲ 15
    • a ਲੱਗਦਾ ਹੈ ਕਿ ਯਹੋਵਾਹ ਨੇ ਮਿਸਰੀਆਂ ਦੇ ਜੇਠੇ ਬੇਟਿਆਂ ਨੂੰ ਮਾਰਨ ਲਈ ਦੂਤਾਂ ਨੂੰ ਘੱਲਿਆ ਸੀ।​—ਜ਼ਬੂ. 78:49-51.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ