ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਮਜ਼ਬੂਤ ਕਰੋ
    ਪਹਿਰਾਬੁਰਜ (ਸਟੱਡੀ)—2016 | ਅਕਤੂਬਰ
    • 10. ਯਹੋਵਾਹ ਦੇ ਸੇਵਕਾਂ ਦੀਆਂ ਕਿਹੜੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਨਹੀਂ ਕੀਤਾ? ਕਿਹੜੀ ਗੱਲ ਨੇ ਉਨ੍ਹਾਂ ਦੀ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ?

      10 ਪੌਲੁਸ ਰਸੂਲ ਨੇ ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਬਹੁਤ ਸਾਰੇ ਬੇਨਾਮ ਸੇਵਕਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ। ਮਿਸਾਲ ਲਈ, ਰਸੂਲ ਨੇ ਉਨ੍ਹਾਂ ਔਰਤਾਂ ਦੀ ਨਿਹਚਾ ਬਾਰੇ ਲਿਖਿਆ ਜਿਨ੍ਹਾਂ ਦੇ ਮੁੰਡੇ ਮੌਤ ਦੀ ਨੀਂਦ ਸੌ ਗਏ ਸਨ, ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ। ਫਿਰ ਉਸ ਨੇ ਉਨ੍ਹਾਂ ਲੋਕਾਂ ਬਾਰੇ ਵੀ ਦੱਸਿਆ ਜਿਨ੍ਹਾਂ ਨੇ “ਆਪਣੀ ਨਿਹਚਾ ਛੱਡ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਤਾਂਕਿ ਉਨ੍ਹਾਂ ਨੂੰ ਜੀਉਂਦਾ ਹੋਣ ਤੋਂ ਬਾਅਦ ਦੁਬਾਰਾ ਮਰਨਾ ਨਾ ਪਵੇ।” (ਇਬ. 11:35) ਅਸੀਂ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਪੌਲੁਸ ਕਿਨ੍ਹਾਂ ਬਾਰੇ ਗੱਲ ਕਰ ਰਿਹਾ ਸੀ। ਉਹ ਸ਼ਾਇਦ ਨਾਬੋਥ ਅਤੇ ਜ਼ਕਰਯਾਹ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਕਹਿਣਾ ਮੰਨਣ ਅਤੇ ਉਸ ਦੀ ਇੱਛਾ ਪੂਰੀ ਕਰਨ ਕਰਕੇ ਪੱਥਰਾਂ ਨਾਲ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। (1 ਰਾਜ. 21:3, 15; 2 ਇਤ. 24:20, 21) ਦਾਨੀਏਲ ਅਤੇ ਉਸ ਦੇ ਸਾਥੀਆਂ ਕੋਲ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਕਰ ਕੇ “ਆਪਣੀ ਜਾਨ ਬਚਾਉਣ” ਦਾ ਮੌਕਾ ਸੀ। ਪਰ ਉਨ੍ਹਾਂ ਨੇ ਪਰਮੇਸ਼ੁਰ ਦੀ ਤਾਕਤ ʼਤੇ ਭਰੋਸਾ ਰੱਖਿਆ। ਇਸ ਕਰਕੇ ਯਹੋਵਾਹ ਨੇ “ਸ਼ੇਰਾਂ ਦੇ ਮੂੰਹ ਬੰਦ ਕੀਤੇ” ਅਤੇ “ਅੱਗ ਦੇ ਸੇਕ ਨੂੰ ਠੰਢਾ ਕੀਤਾ।”—ਇਬ 11:33, 34; ਦਾਨੀ 3:16-18, 20, 28; 6:13, 16, 21-23.

  • ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਮਜ਼ਬੂਤ ਕਰੋ
    ਪਹਿਰਾਬੁਰਜ (ਸਟੱਡੀ)—2016 | ਅਕਤੂਬਰ
    • 12. ਕਿਸ ਨੇ ਔਖੀਆਂ ਘੜੀਆਂ ਵਿਚ ਵਫ਼ਾਦਾਰੀ ਦੀ ਸਭ ਤੋਂ ਬਿਹਤਰੀਨ ਮਿਸਾਲ ਕਾਇਮ ਕੀਤੀ? ਕਿਸ ਗੱਲ ਨੇ ਉਸ ਦੀ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ?

      12 ਅਲੱਗ-ਅਲੱਗ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦਾ ਜ਼ਿਕਰ ਕਰਨ ਤੋਂ ਬਾਅਦ ਪੌਲੁਸ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਨਿਹਚਾ ਬਾਰੇ ਦੱਸਿਆ ਜੋ ਨਿਹਚਾ ਦੀ ਸਭ ਤੋਂ ਬਿਹਤਰੀਨ ਮਿਸਾਲ ਹੈ। ਇਬਰਾਨੀਆਂ 12:2 ਵਿਚ ਲਿਖਿਆ ਹੈ: “ਉਸ ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ, ਉਸ ਕਰਕੇ ਉਸ ਨੇ ਬੇਇੱਜ਼ਤੀ ਦੀ ਪਰਵਾਹ ਨਾ ਕਰਦੇ ਹੋਏ ਤਸੀਹੇ ਦੀ ਸੂਲ਼ੀ ਉੱਤੇ ਮੌਤ ਸਹੀ ਅਤੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬੈਠ ਗਿਆ।” ਵਾਕਈ, ਔਖੀਆਂ ਤੋਂ ਔਖੀਆਂ ਘੜੀਆਂ ਦੌਰਾਨ ਸਾਨੂੰ ਯਿਸੂ ਦੀ ਨਿਹਚਾ ਦੀ ਮਿਸਾਲ ʼਤੇ ‘ਗੌਰ ਕਰਨਾ’ ਚਾਹੀਦਾ ਹੈ। (ਇਬਰਾਨੀਆਂ 12:3 ਪੜ੍ਹੋ।) ਪਹਿਲੀ ਸਦੀ ਵਿਚ ਬਹੁਤ ਸਾਰੇ ਮਸੀਹੀ ਯਿਸੂ ਵਾਂਗ ਯਹੋਵਾਹ ਦੇ ਵਫ਼ਾਦਾਰ ਰਹਿਣ ਕਰਕੇ ਸ਼ਹੀਦ ਹੋਏ। ਇਨ੍ਹਾਂ ਵਿੱਚੋਂ ਇਕ ਅੰਤਿਪਾਸ ਸੀ। (ਪ੍ਰਕਾ. 2:13) ਇਨ੍ਹਾਂ ਨੂੰ ਸਵਰਗੀ ਜੀਵਨ ਦਾ ਸਨਮਾਨ ਮਿਲ ਚੁੱਕਾ ਹੈ। ਇਨ੍ਹਾਂ ਦਾ ਇਨਾਮ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਨੂੰ ਮਿਲਣ ਵਾਲੇ ਇਨਾਮ ਨਾਲੋਂ ਕਿਤੇ ਹੀ ਉੱਚਾ ਹੈ, ਜਿਸ ਦੀ ਉਹ ਉਡੀਕ ਕਰ ਰਹੇ ਸਨ। (ਇਬ. 11:35) ਜਿਹੜੇ ਵਫ਼ਾਦਾਰ ਚੁਣੇ ਹੋਏ ਮਸੀਹੀ ਮੌਤ ਦੀ ਨੀਂਦ ਸੌਂ ਰਹੇ ਸਨ, ਉਨ੍ਹਾਂ ਨੂੰ ਯਿਸੂ ਨੇ 1914 ਵਿਚ ਰਾਜਾ ਬਣਨ ਤੋਂ ਕੁਝ ਸਮੇਂ ਬਾਅਦ ਸਵਰਗ ਵਿਚ ਜੀਉਂਦਾ ਕੀਤਾ ਸੀ। ਇਨ੍ਹਾਂ ਮਸੀਹੀਆਂ ਨੇ ਸਵਰਗ ਤੋਂ ਯਿਸੂ ਨਾਲ ਧਰਤੀ ਉੱਤੇ ਰਾਜ ਕਰਨਾ ਹੈ।​—ਪ੍ਰਕਾ. 20:4.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ