ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਿਮਰਤਾ ਨਾਲ ਬਜ਼ੁਰਗਾਂ ਦੇ ਅਧੀਨ ਰਹੋ
    ਪਹਿਰਾਬੁਰਜ—2007 | ਅਪ੍ਰੈਲ 1
    • 7. ਮਸੀਹੀ ਬਜ਼ੁਰਗਾਂ ਪ੍ਰਤੀ ਸਾਡੇ ਰਵੱਈਏ ਬਾਰੇ ਪੌਲੁਸ ਰਸੂਲ ਨੇ ਕੀ ਸਲਾਹ ਦਿੱਤੀ ਸੀ?

      7 ਸਾਡੇ ਸਵਰਗੀ ਅਯਾਲੀ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਚਾਹੁੰਦੇ ਹਨ ਕਿ ਅਸੀਂ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਦੇ ਆਗਿਆਕਾਰ ਤੇ ਅਧੀਨ ਰਹੀਏ। (1 ਪਤਰਸ 5:5) ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ। ਓਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰ ਕੇ ਓਹਨਾਂ ਦੀ ਨਿਹਚਾ ਦੀ ਰੀਸ ਕਰੋ। ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।”—ਇਬਰਾਨੀਆਂ 13:7, 17.

      8. ਪੌਲੁਸ ਸਾਨੂੰ ਕਿਨ੍ਹਾਂ ਵੱਲ “ਧਿਆਨ” ਦੇਣ ਦੀ ਤਾਕੀਦ ਕਰਦਾ ਹੈ ਅਤੇ ਅਸੀਂ ਉਨ੍ਹਾਂ ਦੇ ‘ਆਗਿਆਕਾਰ’ ਕਿਵੇਂ ਬਣ ਸਕਦੇ ਹਾਂ?

      8 ਪੌਲੁਸ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ਉਨ੍ਹਾਂ ਬਜ਼ੁਰਗਾਂ ਦੇ ਚੰਗੇ ਚਾਲ-ਚਲਣ ਵੱਲ ਚੰਗੀ ਤਰ੍ਹਾਂ “ਧਿਆਨ” ਦੇਈਏ ਅਤੇ ਉਨ੍ਹਾਂ ਦੀ ਨਿਹਚਾ ਦੀ ਰੀਸ ਕਰੀਏ। ਪੌਲੁਸ ਅੱਗੇ ਇਹ ਸਲਾਹ ਦਿੰਦਾ ਹੈ ਕਿ ਸਾਨੂੰ ਬਜ਼ੁਰਗਾਂ ਦੀ ਆਗਿਆਕਾਰੀ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਅਧੀਨ ਵੀ ਰਹਿਣਾ ਚਾਹੀਦਾ ਹੈ। ਬਾਈਬਲ ਦੇ ਇਕ ਵਿਦਵਾਨ ਦਾ ਕਹਿਣਾ ਹੈ ਕਿ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਆਗਿਆਕਾਰੀ ਕਰੋ” ਕੀਤਾ ਗਿਆ ਹੈ, ਉਹ ਸ਼ਬਦ “ਆਮ ਆਗਿਆਕਾਰਤਾ ਲਈ ਨਹੀਂ ਵਰਤਿਆ ਜਾਂਦਾ। ਇਸ ਦਾ ਸ਼ਾਬਦਿਕ ਅਰਥ ਹੈ ‘ਮੰਨ ਜਾਣਾ’ ਯਾਨੀ ਖ਼ੁਸ਼ੀ ਨਾਲ ਉਨ੍ਹਾਂ ਦੇ ਅਧੀਨ ਹੋਣਾ।” ਅਸੀਂ ਬਜ਼ੁਰਗਾਂ ਦੀ ਆਗਿਆਕਾਰੀ ਸਿਰਫ਼ ਇਸ ਲਈ ਹੀ ਨਹੀਂ ਕਰਦੇ ਹਾਂ ਕਿਉਂਕਿ ਬਾਈਬਲ ਸਾਨੂੰ ਇਸ ਤਰ੍ਹਾਂ ਕਰਨ ਲਈ ਕਹਿੰਦੀ ਹੈ। ਅਸੀਂ ਉਨ੍ਹਾਂ ਦੀ ਆਗਿਆਕਾਰੀ ਇਸ ਲਈ ਵੀ ਕਰਦੇ ਹਾਂ ਕਿਉਂਕਿ ਅਸੀਂ ਮੰਨਦੇ ਹਾਂ ਕਿ ਬਜ਼ੁਰਗ ਜੋ ਵੀ ਕਰਦੇ ਹਨ, ਉਹ ਪਰਮੇਸ਼ੁਰ ਦੇ ਕੰਮ ਨੂੰ ਅੱਗੇ ਵਧਾਉਣ ਲਈ ਅਤੇ ਸਾਡੇ ਭਲੇ ਲਈ ਕਰਦੇ ਹਨ। ਜੇ ਅਸੀਂ ਖ਼ੁਸ਼ੀ-ਖ਼ੁਸ਼ੀ ਬਜ਼ੁਰਗਾਂ ਦੀ ਸਲਾਹ ਮੰਨਾਂਗੇ, ਤਾਂ ਸਾਡੀ ਖ਼ੁਸ਼ੀ ਹੋਰ ਵੀ ਵਧ ਜਾਵੇਗੀ।

  • ਨਿਮਰਤਾ ਨਾਲ ਬਜ਼ੁਰਗਾਂ ਦੇ ਅਧੀਨ ਰਹੋ
    ਪਹਿਰਾਬੁਰਜ—2007 | ਅਪ੍ਰੈਲ 1
    • 10, 11. ਪਹਿਲੀ ਸਦੀ ਵਿਚ ਅਤੇ ਅੱਜ ਬਜ਼ੁਰਗਾਂ ਨੇ ਮਸੀਹੀਆਂ ਨੂੰ “ਪਰਮੇਸ਼ੁਰ ਦਾ ਬਚਨ” ਕਿਵੇਂ ਸੁਣਾਇਆ ਹੈ?

      10 ਇਬਰਾਨੀਆਂ 13:7, 17 ਵਿਚ ਪੌਲੁਸ ਰਸੂਲ ਨੇ ਬਜ਼ੁਰਗਾਂ ਦੇ ਆਗਿਆਕਾਰ ਤੇ ਅਧੀਨ ਰਹਿਣ ਦੇ ਚਾਰ ਕਾਰਨ ਦੱਸੇ ਸਨ। ਪਹਿਲਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਸਾਨੂੰ “ਪਰਮੇਸ਼ੁਰ ਦਾ ਬਚਨ ਸੁਣਾਇਆ” ਹੈ। ਯਾਦ ਰੱਖੋ ਕਿ ਯਿਸੂ ਨੇ “ਮਨੁੱਖਾਂ ਨੂੰ ਦਾਨ” ਯਾਨੀ ਮਸੀਹੀ ਬਜ਼ੁਰਗ ਇਸ ਲਈ ਦਿੱਤੇ ਹਨ ਤਾਂ ਜੋ ਉਹ ‘ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਸੇਵਾ ਦਾ ਕੰਮ ਕਰਨ ਲਈ ਤਿਆਰ’ ਕਰਨ ਜਾਂ ਸੁਧਾਰਨ। (ਅਫ਼ਸੀਆਂ 4:11, 12, ਈਜ਼ੀ ਟੂ ਰੀਡ ਵਰਯਨ) ਪਹਿਲੀ ਸਦੀ ਵਿਚ ਯਿਸੂ ਨੇ ਬਜ਼ੁਰਗਾਂ ਰਾਹੀਂ ਮਸੀਹੀਆਂ ਦੀ ਸੋਚਣੀ ਤੇ ਚਾਲ-ਚਲਣ ਨੂੰ ਸੁਧਾਰਿਆ ਸੀ। ਇਨ੍ਹਾਂ ਵਿੱਚੋਂ ਕੁਝ ਬਜ਼ੁਰਗਾਂ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਕਲੀਸਿਯਾਵਾਂ ਨੂੰ ਚਿੱਠੀਆਂ ਵੀ ਲਿਖੀਆਂ ਸਨ। ਯਿਸੂ ਨੇ ਪਵਿੱਤਰ ਆਤਮਾ ਰਾਹੀਂ ਨਿਯੁਕਤ ਕੀਤੇ ਇਨ੍ਹਾਂ ਬਜ਼ੁਰਗਾਂ ਦੁਆਰਾ ਮਸੀਹੀਆਂ ਨੂੰ ਨਿਰਦੇਸ਼ਨ ਦਿੱਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਸੀ।—1 ਕੁਰਿੰਥੀਆਂ 16:15-18; 2 ਤਿਮੋਥਿਉਸ 2:2; ਤੀਤੁਸ 1:5.

      11 ਅੱਜ ਯਿਸੂ ਸਾਨੂੰ ਪ੍ਰਬੰਧਕ ਸਭਾ ਦੁਆਰਾ, ਜੋ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਦਰਸਾਉਂਦੀ ਹੈ ਅਤੇ ਕਲੀਸਿਯਾ ਦੇ ਬਜ਼ੁਰਗਾਂ ਦੁਆਰਾ ਨਿਰਦੇਸ਼ਨ ਦਿੰਦਾ ਹੈ। (ਮੱਤੀ 24:45) “ਸਰਦਾਰ ਅਯਾਲੀ” ਯਿਸੂ ਮਸੀਹ ਦਾ ਆਦਰ ਕਰਦੇ ਹੋਏ ਅਸੀਂ ਪੌਲੁਸ ਦੀ ਇਹ ਸਲਾਹ ਮੰਨਦੇ ਹਾਂ: “ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਅਤੇ ਪ੍ਰਭੁ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਚਿਤਾਰਦੇ ਹਨ ਤੁਸੀਂ ਓਹਨਾਂ ਨੂੰ ਮੰਨੋ।”—1 ਪਤਰਸ 5:4; 1 ਥੱਸਲੁਨੀਕੀਆਂ 5:12; 1 ਤਿਮੋਥਿਉਸ 5:17.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ