-
ਅਜ਼ਮਾਇਸ਼ਾਂ ਸਹਿੰਦੇ ਵੇਲੇ ਖ਼ੁਸ਼ ਕਿਵੇਂ ਰਹੀਏਪਹਿਰਾਬੁਰਜ (ਸਟੱਡੀ)—2021 | ਫਰਵਰੀ
-
-
2 ਆਮ ਤੌਰ ਤੇ ਬਹੁਤ ਸਾਰੇ ਲੋਕ ਅਜ਼ਮਾਇਸ਼ਾਂ ਨੂੰ ਖ਼ੁਸ਼ ਹੋਣ ਦਾ ਕਾਰਨ ਨਹੀਂ ਸਮਝਦੇ। ਫਿਰ ਵੀ ਪਰਮੇਸ਼ੁਰ ਦਾ ਬਚਨ ਸਾਨੂੰ ਅਜ਼ਮਾਇਸ਼ਾਂ ਵੇਲੇ ਖ਼ੁਸ਼ ਰਹਿਣ ਲਈ ਕਹਿੰਦਾ ਹੈ। ਮਿਸਾਲ ਲਈ, ਯਾਕੂਬ ਨੇ ਲਿਖਿਆ ਸੀ ਕਿ ਅਜ਼ਮਾਇਸ਼ਾਂ ਦੌਰਾਨ ਲਾਚਾਰ ਜਾਂ ਬੇਬੱਸ ਮਹਿਸੂਸ ਕਰਨ ਦੀ ਬਜਾਇ ਸਾਨੂੰ ਖ਼ੁਸ਼ੀ-ਖ਼ੁਸ਼ੀ ਇਨ੍ਹਾਂ ਨੂੰ ਸਹਿਣਾ ਚਾਹੀਦਾ ਹੈ। (ਯਾਕੂ. 1:2, 12) ਯਿਸੂ ਨੇ ਵੀ ਕਿਹਾ ਸੀ ਕਿ ਸਾਨੂੰ ਅਤਿਆਚਾਰ ਸਹਿੰਦੇ ਵੇਲੇ ਖ਼ੁਸ਼ ਰਹਿਣਾ ਚਾਹੀਦਾ ਹੈ। (ਮੱਤੀ 5:11 ਪੜ੍ਹੋ।) ਪਰ ਅਸੀਂ ਅਜ਼ਮਾਇਸ਼ਾਂ ਦੇ ਬਾਵਜੂਦ ਵੀ ਖ਼ੁਸ਼ ਕਿਵੇਂ ਰਹਿ ਸਕਦੇ ਹਾਂ? ਅਸੀਂ ਇਸ ਬਾਰੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਲਿਖੀ ਯਾਕੂਬ ਦੀ ਚਿੱਠੀ ʼਤੇ ਸੋਚ-ਵਿਚਾਰ ਕਰਕੇ ਕਾਫ਼ੀ ਕੁਝ ਸਿੱਖ ਸਕਦੇ ਹਾਂ। ਪਰ ਸਭ ਤੋਂ ਪਹਿਲਾਂ ਆਓ ਦੇਖੀਏ ਕਿ ਉਨ੍ਹਾਂ ਮਸੀਹੀਆਂ ਨੂੰ ਕਿਹੜੀਆਂ ਅਜ਼ਮਾਇਸ਼ਾਂ ਝੱਲਣੀਆਂ ਪਈਆਂ।
ਪਹਿਲੀ ਸਦੀ ਦੇ ਮਸੀਹੀਆਂ ʼਤੇ ਕਿਹੜੀਆਂ ਅਜ਼ਮਾਇਸ਼ਾਂ ਆਈਆਂ?
3. ਯਾਕੂਬ ਦੇ ਚੇਲਾ ਬਣਨ ਤੋਂ ਥੋੜ੍ਹੀ ਦੇਰ ਬਾਅਦ ਕੀ ਹੋਇਆ?
3 ਯਿਸੂ ਦੇ ਭਰਾ ਯਾਕੂਬ ਦੇ ਚੇਲਾ ਬਣਨ ਤੋਂ ਥੋੜ੍ਹੀ ਦੇਰ ਬਾਅਦ ਯਰੂਸ਼ਲਮ ਵਿਚ ਮਸੀਹੀਆਂ ਉੱਤੇ ਅਤਿਆਚਾਰ ਹੋਣੇ ਸ਼ੁਰੂ ਹੋ ਗਏ। (ਰਸੂ. 1:14; 5:17, 18) ਫਿਰ ਇਸਤੀਫ਼ਾਨ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਮਸੀਹੀ “ਯਹੂਦੀਆ ਅਤੇ ਸਾਮਰੀਆ ਦੇ ਇਲਾਕਿਆਂ ਵਿਚ ਖਿੰਡ-ਪੁੰਡ ਗਏ” ਅਤੇ ਬਾਅਦ ਵਿਚ ਉਹ ਸਾਈਪ੍ਰਸ ਅਤੇ ਅੰਤਾਕੀਆ ਤਕ ਚਲੇ ਗਏ। (ਰਸੂ. 7:58–8:1; 11:19) ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਨ੍ਹਾਂ ਨੇ ਕਿਹੜੀਆਂ-ਕਿਹੜੀਆਂ ਸਤਾਹਟਾਂ ਸਹੀਆਂ ਹੋਣੀਆਂ। ਫਿਰ ਵੀ ਉਹ ਜਿੱਥੇ ਕਿਤੇ ਵੀ ਗਏ ਉਨ੍ਹਾਂ ਨੇ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਦੇਖਦੇ ਹੀ ਦੇਖਦੇ ਰੋਮੀ ਸਾਮਰਾਜ ਦੇ ਕਈ ਇਲਾਕਿਆਂ ਵਿਚ ਮੰਡਲੀਆਂ ਸ਼ੁਰੂ ਹੋ ਗਈਆਂ। (1 ਪਤ. 1:1) ਪਰ ਇਸ ਤੋਂ ਬਾਅਦ ਉਨ੍ਹਾਂ ʼਤੇ ਹੋਰ ਵੀ ਕਈ ਮੁਸੀਬਤਾਂ ਦੇ ਪਹਾੜ ਟੁੱਟੇ।
4. ਪਹਿਲੀ ਸਦੀ ਦੇ ਮਸੀਹੀਆਂ ਨੂੰ ਹੋਰ ਕਿਹੜੀਆਂ ਅਜ਼ਮਾਇਸ਼ਾਂ ਵਿੱਚੋਂ ਲੰਘਣਾ ਪਿਆ?
4 ਪਹਿਲੀ ਸਦੀ ਦੇ ਮਸੀਹੀਆਂ ਨੂੰ ਹੋਰ ਵੀ ਬਹੁਤ ਸਾਰੀਆਂ ਅਜ਼ਮਾਇਸ਼ਾਂ ਵਿੱਚੋਂ ਲੰਘਣਾ ਪਿਆ। ਮਿਸਾਲ ਲਈ, ਲਗਭਗ 50 ਈਸਵੀ ਵਿਚ ਰੋਮੀ ਸਮਰਾਟ ਕਲੋਡੀਉਸ ਨੇ ਹੁਕਮ ਦਿੱਤਾ ਕਿ ਯਹੂਦੀ ਰੋਮ ਛੱਡ ਕੇ ਚਲੇ ਜਾਣ। ਇਸ ਲਈ ਜਿਹੜੇ ਯਹੂਦੀ ਮਸੀਹੀ ਬਣੇ ਸਨ, ਉਨ੍ਹਾਂ ʼਤੇ ਆਪਣਾ ਘਰ-ਬਾਰ ਛੱਡ ਕੇ ਕਿਸੇ ਹੋਰ ਜਗ੍ਹਾ ਜਾਣ ਦਾ ਦਬਾਅ ਪਾਇਆ ਜਾ ਰਿਹਾ ਸੀ। (ਰਸੂ. 18:1-3) ਲਗਭਗ 61 ਈਸਵੀ ਵਿਚ ਪੌਲੁਸ ਰਸੂਲ ਨੇ ਲਿਖਿਆ ਕਿ ਭਰਾਵਾਂ ਨੂੰ ਸ਼ਰੇਆਮ ਬੇਇੱਜ਼ਤ ਕੀਤਾ ਗਿਆ, ਉਨ੍ਹਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਗਿਆ ਅਤੇ ਉਨ੍ਹਾਂ ਦਾ ਸਾਰਾ ਕੁਝ ਲੁੱਟ ਲਿਆ ਗਿਆ। (ਇਬ. 10:32-34) ਇਸ ਤੋਂ ਇਲਾਵਾ, ਕੁਝ ਮਸੀਹੀਆਂ ਨੂੰ ਵੀ ਹੋਰ ਲੋਕਾਂ ਵਾਂਗ ਗ਼ਰੀਬੀ ਅਤੇ ਬੀਮਾਰੀਆਂ ਦੀ ਮਾਰ ਝੱਲਣੀ ਪਈ।—ਰੋਮੀ. 15:26; ਫ਼ਿਲਿ. 2:25-27.
-
-
ਅਜ਼ਮਾਇਸ਼ਾਂ ਸਹਿੰਦੇ ਵੇਲੇ ਖ਼ੁਸ਼ ਕਿਵੇਂ ਰਹੀਏਪਹਿਰਾਬੁਰਜ (ਸਟੱਡੀ)—2021 | ਫਰਵਰੀ
-
-
ਯਹੋਵਾਹ ਵੱਲੋਂ ਮਿਲਦੀ ਖ਼ੁਸ਼ੀ ਲਾਲਟੈਣ ਵਿਚ ਬਲ਼ਦੀ ਲਾਟ ਵਾਂਗ ਹੈ ਜੋ ਇਕ ਮਸੀਹੀ ਦੇ ਦਿਲ ਵਿਚ ਬਲ਼ਦੀ ਰਹਿੰਦੀ ਹੈ (ਪੈਰਾ 6 ਦੇਖੋ)
6. ਲੂਕਾ 6:22, 23 ਮੁਤਾਬਕ ਇਕ ਮਸੀਹੀ ਅਜ਼ਮਾਇਸ਼ਾਂ ਦੇ ਬਾਵਜੂਦ ਖ਼ੁਸ਼ ਕਿਉਂ ਰਹਿ ਸਕਦਾ ਹੈ?
6 ਲੋਕਾਂ ਨੂੰ ਸ਼ਾਇਦ ਲੱਗੇ ਕਿ ਜੇ ਉਨ੍ਹਾਂ ਦੀ ਸਿਹਤ ਚੰਗੀ ਹੈ, ਉਨ੍ਹਾਂ ਕੋਲ ਕਾਫ਼ੀ ਪੈਸਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਸ਼ਾਂਤੀ ਹੈ, ਤਾਂ ਹੀ ਉਹ ਖ਼ੁਸ਼ ਰਹਿ ਸਕਦੇ ਹਨ। ਪਰ ਯਾਕੂਬ ਨੇ ਜਿਸ ਖ਼ੁਸ਼ੀ ਬਾਰੇ ਲਿਖਿਆ ਸੀ, ਉਹ ਇਕ ਵਿਅਕਤੀ ਦੇ ਹਾਲਾਤਾਂ ʼਤੇ ਨਿਰਭਰ ਨਹੀਂ ਕਰਦੀ। ਖ਼ੁਸ਼ੀ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। (ਗਲਾ. 5:22) ਇਕ ਮਸੀਹੀ ਨੂੰ ਇਹ ਖ਼ੁਸ਼ੀ ਉਦੋਂ ਮਿਲਦੀ ਹੈ, ਜਦੋਂ ਉਹ ਯਹੋਵਾਹ ਨੂੰ ਖ਼ੁਸ਼ ਕਰਦਾ ਅਤੇ ਯਿਸੂ ਮਸੀਹ ਦੀ ਮਿਸਾਲ ʼਤੇ ਚੱਲਦਾ ਹੈ। (ਲੂਕਾ 6:22, 23 ਪੜ੍ਹੋ; ਕੁਲੁ. 1:10, 11) ਸਾਡੀ ਖ਼ੁਸ਼ੀ ਦੀ ਤੁਲਨਾ ਲਾਲਟੈਣ ਵਿਚ ਬਲ਼ਦੀ ਲਾਟ ਨਾਲ ਕੀਤੀ ਜਾ ਸਕਦੀ ਹੈ। ਜਿਵੇਂ ਮੀਂਹ ਅਤੇ ਹਨੇਰੀ ਲਾਲਟੈਣ ਵਿਚ ਬਲ਼ਦੀ ਲਾਟ ਨੂੰ ਬੁਝਾ ਨਹੀਂ ਸਕਦੇ, ਉਸੇ ਤਰ੍ਹਾਂ ਮੁਸ਼ਕਲਾਂ ਸਾਡੇ ਤੋਂ ਉਹ ਖ਼ੁਸ਼ੀ ਨਹੀਂ ਖੋਹ ਸਕਦੀਆਂ ਜੋ ਯਹੋਵਾਹ ਸਾਨੂੰ ਦਿੰਦਾ ਹੈ। ਅਸੀਂ ਬੀਮਾਰੀ ਜਾਂ ਪੈਸੇ ਦੀ ਕਮੀ ਵੇਲੇ ਵੀ ਆਪਣੀ ਖ਼ੁਸ਼ੀ ਨਹੀਂ ਗੁਆਵਾਂਗੇ। ਨਾਲੇ ਅਸੀਂ ਉਦੋਂ ਵੀ ਆਪਣੀ ਖ਼ੁਸ਼ੀ ਬਣਾਈ ਰੱਖਾਂਗੇ ਜਦੋਂ ਲੋਕ ਜਾਂ ਸਾਡੇ ਘਰ ਦੇ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਸਾਡਾ ਵਿਰੋਧ ਕਰਦੇ ਹਨ। ਇਸ ਤੋਂ ਇਲਾਵਾ, ਜਦੋਂ ਸਾਡੀ ਖ਼ੁਸ਼ੀ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਵੀ ਇਹ ਘਟਣ ਦੀ ਬਜਾਇ ਵਧਦੀ ਰਹਿੰਦੀ ਹੈ। ਆਪਣੀ ਨਿਹਚਾ ਕਰਕੇ ਅਸੀਂ ਜਿਹੜੀਆਂ ਵੀ ਅਜ਼ਮਾਇਸ਼ ਝੱਲਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਮਸੀਹ ਦੇ ਸੱਚੇ ਚੇਲੇ ਹਾਂ। (ਮੱਤੀ 10:22; 24:9; ਯੂਹੰ. 15:20) ਇਸੇ ਕਰਕੇ ਯਾਕੂਬ ਨੇ ਲਿਖਿਆ ਸੀ: “ਮੇਰੇ ਭਰਾਵੋ, ਜਦੋਂ ਤੁਸੀਂ ਤਰ੍ਹਾਂ-ਤਰ੍ਹਾਂ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਖ਼ੁਸ਼ ਹੋਵੋ।”—ਯਾਕੂ. 1:2.
-