-
“ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ”ਜਾਗਦੇ ਰਹੋ!
-
-
“ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ”
‘ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। ਇਸ ਕਾਰਨ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।’—1 ਪਤਰਸ 4:7, 8.
ਯਿਸੂ ਨੇ ਆਪਣੀ ਆਖ਼ਰੀ ਰਾਤ ਦੌਰਾਨ ਆਪਣੇ ਚੇਲਿਆਂ ਨੂੰ ਕਈ ਜ਼ਰੂਰੀ ਗੱਲਾਂ ਦੱਸੀਆਂ। ਉਨ੍ਹਾਂ ਨੂੰ ਕਈ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ ਅਤੇ ਯਿਸੂ ਵਾਂਗ ਉਨ੍ਹਾਂ ਨੂੰ ਵੀ ਨਫ਼ਰਤ ਅਤੇ ਸਤਾਹਟ ਦਾ ਸਾਮ੍ਹਣਾ ਕਰਨਾ ਪੈਣਾ ਸੀ। (ਯੂਹੰਨਾ 15:18-20) ਇਸੇ ਲਈ ਉਸ ਰਾਤ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਗੱਲ ਵਾਰ-ਵਾਰ ਕਹੀ: “ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।”—ਯੂਹੰਨਾ 13:34, 35; 15:12, 13, 17.
2 ਯਿਸੂ ਦਾ ਚੇਲਾ ਪਤਰਸ ਉਸ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ। ਇਸੇ ਲਈ ਕਈ ਸਾਲ ਬਾਅਦ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਪਤਰਸ ਨੇ ਮਸੀਹੀ ਭੈਣ-ਭਰਾਵਾਂ ਨੂੰ ਇਹ ਲਿਖਿਆ: ‘ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। ਇਸ ਕਾਰਨ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।’ (1 ਪਤਰਸ 4:7, 8) ਅਸੀਂ ਹੁਣ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। ਇਸ ਲਈ ਪਤਰਸ ਦੇ ਸ਼ਬਦ ਸਾਡੇ ਤੇ ਲਾਗੂ ਹੁੰਦੇ ਹਨ। (2 ਤਿਮੋਥਿਉਸ 3:1) ਪਰ, “ਗੂੜ੍ਹਾ ਪ੍ਰੇਮ” ਕੀ ਹੈ ਅਤੇ ਇਸ ਨੂੰ ਜ਼ਾਹਰ ਕਰਨਾ ਜ਼ਰੂਰੀ ਕਿਉਂ ਹੈ? ਅਸੀਂ ਅਜਿਹਾ ਪ੍ਰੇਮ ਕਿਵੇਂ ਕਰ ਸਕਦੇ ਹਾਂ?
“ਗੂੜ੍ਹਾ ਪ੍ਰੇਮ” ਕੀ ਹੈ?
3 ਕਈ ਲੋਕ ਕਹਿੰਦੇ ਹਨ ਕਿ ਪਿਆਰ ਤਾਂ ਆਪਣੇ ਆਪ ਹੀ ਦਿਲ ਵਿਚ ਪੈਦਾ ਹੁੰਦਾ ਹੈ। ਪਰ ਪਤਰਸ ਕਿਸੇ ਆਮ ਪਿਆਰ ਦੀ ਗੱਲ ਨਹੀਂ ਕਰ ਰਿਹਾ ਸੀ। ਉਹ ਸਭ ਤੋਂ ਉੱਤਮ ਕਿਸਮ ਦੇ ਪਿਆਰ ਬਾਰੇ ਗੱਲ ਕਰ ਰਿਹਾ ਸੀ ਜਿਸ ਨੂੰ ਯੂਨਾਨੀ ਭਾਸ਼ਾ ਵਿਚ ਅਗਾਪੇ ਸੱਦਿਆ ਗਿਆ ਹੈ। ਇਹ ਅਜਿਹਾ ਪਿਆਰ ਹੈ ਜੋ ਅਸੂਲਾਂ ਦੇ ਆਧਾਰ ਤੇ ਮਨ ਵਿਚ ਪੈਦਾ ਹੋ ਕੇ ਦਿਲ ਨੂੰ ਕੁਝ ਕਰਨ ਲਈ ਪ੍ਰੇਰਦਾ ਹੈ। ਇਕ ਪੁਸਤਕ ਕਹਿੰਦੀ ਹੈ ਕਿ “ਅਜਿਹੇ ਪਿਆਰ ਨਾਲ ਅਸੀਂ ਆਪਣੇ ਨਿੱਜੀ ਜਜ਼ਬਾਤਾਂ ਨੂੰ ਇਕ ਪਾਸੇ ਰੱਖ ਕੇ ਦੂਸਰਿਆਂ ਦਾ ਭਲਾ ਕਰਦੇ ਹਾਂ।” ਨਾਮੁਕੰਮਲ ਹੋਣ ਕਾਰਨ ਅਸੀਂ ਕਦੇ-ਕਦੇ ਖ਼ੁਦਗਰਜ਼ ਹੋ ਜਾਂਦੇ ਹਾਂ। ਇਸ ਲਈ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਸਾਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਇਕ-ਦੂਸਰੇ ਨਾਲ ਗੂੜ੍ਹਾ ਪ੍ਰੇਮ ਰੱਖਣ ਦੀ ਲੋੜ ਹੈ।—ਉਤਪਤ 8:21; ਰੋਮੀਆਂ 5:12.
4 ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸਿਰਫ਼ ਆਪਣਾ ਫ਼ਰਜ਼ ਨਿਭਾਉਣ ਲਈ ਇਕ-ਦੂਸਰੇ ਨੂੰ ਪਿਆਰ ਕਰਦੇ ਹਾਂ। ਪਤਰਸ ਨੇ ਕਿਹਾ ਸੀ ਕਿ ‘ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।’a ਪਰ ਇਸ ਤਰ੍ਹਾਂ ਕਰਨ ਲਈ ਸਾਨੂੰ ਬਹੁਤ ਜਤਨ ਕਰਨ ਦੀ ਲੋੜ ਹੈ।
5 ਸਾਨੂੰ ਆਪਣਾ ਪਿਆਰ ਸਿਰਫ਼ ਉਦੋਂ ਹੀ ਨਹੀਂ ਜ਼ਾਹਰ ਕਰਨਾ ਚਾਹੀਦਾ ਜਦੋਂ ਸਾਨੂੰ ਸੌਖਾ ਲੱਗਦਾ ਹੈ। ਨਾ ਹੀ ਸਾਨੂੰ ਸਿਰਫ਼ ਉਨ੍ਹਾਂ ਲੋਕਾਂ ਨਾਲ ਪਿਆਰ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ। ਸਾਡੇ ਪਿਆਰ ਦੀ ਕੋਈ ਸੀਮਾ ਨਹੀਂ ਹੋਣੀ ਚਾਹੀਦੀ। ਸਾਨੂੰ ਪਿਆਰ ਨਾਲ ਉਦੋਂ ਵੀ ਪੇਸ਼ ਆਉਣਾ ਚਾਹੀਦਾ ਹੈ ਜਦੋਂ ਇੱਦਾਂ ਕਰਨਾ ਸਾਨੂੰ ਮੁਸ਼ਕਲ ਲੱਗੇ। (2 ਕੁਰਿੰਥੀਆਂ 6:11-13) ਹਾਂ, ਅਜਿਹਾ ਪਿਆਰ ਪੈਦਾ ਕਰਨ ਲਈ ਜਤਨ ਕਰਨਾ ਪੈਂਦਾ ਹੈ। ਪਰ ਆਓ ਆਪਾਂ ਤਿੰਨ ਕਾਰਨ ਦੇਖੀਏ ਕਿ ਇਕ-ਦੂਜੇ ਨੂੰ ਪਿਆਰ ਕਰਨਾ ਕਿਉਂ ਇੰਨਾ ਜ਼ਰੂਰੀ ਹੈ।
-
-
“ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ”ਜਾਗਦੇ ਰਹੋ!
-
-
7 ਦੂਸਰੀ ਗੱਲ ਹੈ ਕਿ “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ,” ਇਸ ਲਈ ਸਾਨੂੰ ਅੱਗੇ ਨਾਲੋਂ ਕਿਤੇ ਜ਼ਿਆਦਾ ਇਕ-ਦੂਸਰੇ ਦੇ ਪਿਆਰ ਤੇ ਸਹਾਰੇ ਦੀ ਜ਼ਰੂਰਤ ਹੈ। (1 ਪਤਰਸ 4:7) ਅਸੀਂ “ਅੰਤ ਦਿਆਂ ਦਿਨਾਂ” ਦੇ ਭੈੜੇ ਸਮਿਆਂ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਦੁਨੀਆਂ ਦੇ ਹਾਲਾਤਾਂ, ਕੁਦਰਤੀ ਆਫ਼ਤਾਂ ਅਤੇ ਲੋਕਾਂ ਦੀ ਦੁਸ਼ਮਣੀ ਕਾਰਨ ਸਾਡੇ ਉੱਤੇ ਮੁਸੀਬਤਾਂ ਆਉਂਦੀਆਂ ਹਨ। ਇਨ੍ਹਾਂ ਦੁੱਖ-ਭਰੇ ਸਮਿਆਂ ਵਿਚ ਸਾਨੂੰ ਇਕ-ਦੂਸਰੇ ਦਾ ਸਾਥ ਨਹੀਂ ਛੱਡਣਾ ਚਾਹੀਦਾ। ਗੂੜ੍ਹੇ ਪਿਆਰ ਦੇ ਬੰਧਨ ਵਿਚ ਬੱਝ ਕੇ ਸਾਨੂੰ ‘ਇਕ ਦੂਜੇ ਦੀ ਚਿੰਤਾ ਕਰਨੀ’ ਚਾਹੀਦੀ ਹੈ।—1 ਕੁਰਿੰਥੀਆਂ 12:25, 26.
8 ਤੀਸਰੀ ਗੱਲ ਹੈ ਕਿ ਅਸੀਂ ਸ਼ਤਾਨ ਨੂੰ ਸਾਡੇ ਭਾਈਚਾਰੇ ਵਿਚ ਫੁੱਟ ਪਾਉਣ ਦਾ ‘ਮੌਕਾ ਨਹੀਂ ਦੇਣਾ’ ਚਾਹੁੰਦੇ। (ਅਫ਼ਸੀਆਂ 4:27, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸ਼ਤਾਨ ਜਾਣਦਾ ਹੈ ਕਿ ਅਸੀਂ ਗ਼ਲਤੀਆਂ ਕਰਦੇ ਹਾਂ ਤੇ ਸਾਡੇ ਵਿਚ ਕਮਜ਼ੋਰੀਆਂ ਹਨ ਅਤੇ ਉਹ ਇਸ ਗੱਲ ਦਾ ਫ਼ਾਇਦਾ ਉਠਾਉਂਦਾ ਹੈ। ਮਿਸਾਲ ਲਈ, ਜੇ ਕੋਈ ਸਾਨੂੰ ਬਿਨਾਂ ਸੋਚੇ-ਸਮਝੇ ਕੋਈ ਗੱਲ ਕਹੇ ਜਾਂ ਸਾਡੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਵੇ, ਤਾਂ ਕੀ ਅਸੀਂ ਮੀਟਿੰਗਾਂ ਤੇ ਜਾਣਾ ਬੰਦ ਕਰ ਦੇਵਾਂਗੇ? (ਕਹਾਉਤਾਂ 12:18) ਜੇ ਅਸੀਂ ਇਕ-ਦੂਸਰੇ ਨਾਲ ਗੂੜ੍ਹਾ ਪਿਆਰ ਕਰਦੇ ਹਾਂ, ਤਾਂ ਇਸ ਤਰ੍ਹਾਂ ਕਰਨ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ! ਸੱਚਾ ਪਿਆਰ ਸਾਡੀ “ਇੱਕ ਮਨ ਹੋ ਕੇ” ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਕਰਦਾ ਹੈ।—ਸਫ਼ਨਯਾਹ 3:9.
-
-
“ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ”ਜਾਗਦੇ ਰਹੋ!
-
-
13 ਪਿਆਰ ਕਾਰਨ ਅਸੀਂ ਦਿਲੋਂ ਦੂਸਰਿਆਂ ਨੂੰ ਮਾਫ਼ ਕਰਦੇ ਹਾਂ। ਪਤਰਸ ਨੇ ਕਿਹਾ ਸੀ ਕਿ “ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।” ਫਿਰ ਉਸ ਨੇ ਅੱਗੇ ਕਿਹਾ “ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” (1 ਪਤਰਸ 4:8) ਪਰ ਪਾਪਾਂ ਨੂੰ ‘ਢਕਣ’ ਦਾ ਮਤਲਬ ਇਹ ਨਹੀਂ ਕਿ ਜੇ ਕੋਈ ਭੈਣ-ਭਰਾ ਗੰਭੀਰ ਪਾਪ ਕਰੇ, ਤਾਂ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦੇਈਏ। ਅਜਿਹੇ ਮੌਕਿਆਂ ਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਦੱਸੀਏ। (ਲੇਵੀਆਂ 5:1; ਕਹਾਉਤਾਂ 29:24) ਜੇ ਅਸੀਂ ਇਸ ਤਰ੍ਹਾਂ ਨਾ ਕਰੀਏ, ਤਾਂ ਯਹੋਵਾਹ ਦੀ ਨਜ਼ਰ ਵਿਚ ਅਸੀਂ ਖ਼ੁਦ ਪਾਪ ਕਰ ਰਹੇ ਹੋਵਾਂਗੇ। ਇਸ ਦੇ ਨਾਲ-ਨਾਲ ਉਹ ਭੈਣ ਜਾਂ ਭਰਾ ਸ਼ਾਇਦ ਪਾਪ ਕਰਦਾ ਰਹੇ ਅਤੇ ਦੂਸਰੇ ਨਿਰਦੋਸ਼ ਲੋਕਾਂ ਨੂੰ ਦੁਖੀ ਕਰਦਾ ਰਹੇ। ਉਸ ਦੀ ਮਦਦ ਕਰ ਕੇ ਅਸੀਂ ਆਪਣੇ ਗੂੜ੍ਹੇ ਪਿਆਰ ਦਾ ਸਬੂਤ ਦੇਵਾਂਗੇ।—1 ਕੁਰਿੰਥੀਆਂ 5:9-13.
14 ਅਕਸਰ ਸਾਡੇ ਭੈਣ-ਭਰਾ ਸਿਰਫ਼ ਛੋਟੀਆਂ-ਛੋਟੀਆਂ ਗ਼ਲਤੀਆਂ ਕਰਦੇ ਹਨ। ਵੈਸੇ ਅਸੀਂ ਸਾਰੇ ਆਪਣੀ ਕਹਿਣੀ-ਕਰਨੀ ਵਿਚ ਗ਼ਲਤੀ ਕਰਦੇ ਹਾਂ ਅਤੇ ਕਦੀ-ਨ-ਕਦੀ ਦੂਸਰਿਆਂ ਨੂੰ ਦੁੱਖ ਪਹੁੰਚਾਉਂਦੇ ਹਾਂ। (ਯਾਕੂਬ 3:2) ਤਾਂ ਫਿਰ ਕੀ ਸਾਨੂੰ ਦੂਸਰਿਆਂ ਦੀਆਂ ਗ਼ਲਤੀਆਂ ਦਾ ਢੰਡੋਰਾ ਪਿੱਟਣਾ ਚਾਹੀਦਾ ਹੈ? ਬਿਲਕੁਲ ਨਹੀਂ। ਇਸ ਤਰ੍ਹਾਂ ਕਰਨ ਦੁਆਰਾ ਕਲੀਸਿਯਾ ਵਿਚ ਭੈਣਾਂ-ਭਰਾਵਾਂ ਵਿਚ ਫੁੱਟ ਪੈ ਸਕਦੀ ਹੈ। (ਅਫ਼ਸੀਆਂ 4:1-3) ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਗੂੜ੍ਹਾ ਪ੍ਰੇਮ ਰੱਖਦੇ ਹਾਂ, ਤਾਂ ਅਸੀਂ ਉਨ੍ਹਾਂ ਦੀ “ਨਿੰਦਿਆ” ਨਹੀਂ ਕਰਾਂਗੇ। (ਜ਼ਬੂਰਾਂ ਦੀ ਪੋਥੀ 50:20) ਜਿਸ ਤਰ੍ਹਾਂ ਤੇੜਾਂ ਨੂੰ ਪੇਂਟ-ਪਲਸਤਰ ਕਰ ਕੇ ਢਕਿਆ ਜਾ ਸਕਦਾ ਹੈ, ਉਸੇ ਤਰ੍ਹਾਂ ਗੂੜ੍ਹਾ ਪਿਆਰ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਢੱਕ ਦਿੰਦਾ ਹੈ।—ਕਹਾਉਤਾਂ 17:9.
-
-
“ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ”ਜਾਗਦੇ ਰਹੋ!
-
-
a ਬਾਈਬਲ ਦੇ ਦੂਸਰੇ ਤਰਜਮਿਆਂ ਵਿਚ 1 ਪਤਰਸ 4:8 ਵਿਚ ਲਿਖਿਆ ਹੈ ਕਿ ਸਾਨੂੰ ਇਕ-ਦੂਸਰੇ ਨਾਲ “ਡੂੰਘਾਈ ਨਾਲ” ਜਾਂ “ਸੱਚਾ” ਪਿਆਰ ਕਰਨਾ ਚਾਹੀਦਾ ਹੈ।
-