-
“ਮਾਤਬਰ ਅਤੇ ਬੁੱਧਵਾਨ ਨੌਕਰ” ਇਮਤਿਹਾਨ ਵਿਚ ਪਾਸ ਹੋਇਆ!ਪਹਿਰਾਬੁਰਜ—2004 | ਮਾਰਚ 1
-
-
15, 16. (ੳ) ਲੇਖਾ ਕਦੋਂ ਲਿਆ ਗਿਆ ਸੀ? (ਅ) ਵਫ਼ਾਦਾਰ ਮਸੀਹੀਆਂ ਨੂੰ ਕੰਮ ਕਰਨ ਦੇ ਕਿਹੜੇ ਨਵੇਂ ਮੌਕੇ ਦਿੱਤੇ ਗਏ ਸਨ?
15 ਦ੍ਰਿਸ਼ਟਾਂਤ ਵਿਚ ਸਾਨੂੰ ਅੱਗੇ ਦੱਸਿਆ ਜਾਂਦਾ ਹੈ: “ਬਹੁਤ ਚਿਰ ਪਿੱਛੋਂ ਉਨ੍ਹਾਂ ਚਾਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ।” (ਮੱਤੀ 25:19) ਸੰਨ 33 ਸਾ.ਯੁ. ਤੋਂ ਬਹੁਤ ਦੇਰ ਬਾਅਦ 1914 ਵਿਚ ਯਿਸੂ ਰਾਜਾ ਬਣਿਆ। ਸੰਨ 1918 ਵਿਚ ਉਹ ਪਰਮੇਸ਼ੁਰ ਦੀ ਰੂਹਾਨੀ ਹੈਕਲ ਵਿਚ ਆਇਆ ਤੇ ਪਤਰਸ ਦੇ ਇਹ ਸ਼ਬਦ ਪੂਰੇ ਹੋਏ: “ਸਮਾ ਆ ਪਹੁੰਚਾ ਭਈ ਪਰਮੇਸ਼ੁਰ ਦੇ ਘਰੋਂ ਨਿਆਉਂ ਸ਼ੁਰੂ ਹੋਵੇ।” (1 ਪਤਰਸ 4:17; ਮਲਾਕੀ 3:1) ਲੇਖਾ ਲੈਣ ਦਾ ਸਮਾਂ ਆ ਪਹੁੰਚਿਆ ਸੀ।
-
-
“ਮਾਤਬਰ ਅਤੇ ਬੁੱਧਵਾਨ ਨੌਕਰ” ਇਮਤਿਹਾਨ ਵਿਚ ਪਾਸ ਹੋਇਆ!ਪਹਿਰਾਬੁਰਜ—2004 | ਮਾਰਚ 1
-
-
ਮੱਤੀ 24:29-44 ਅਤੇ 25:31-46 ਵਿਚ ਜਦ ‘ਆਉਣ’ ਬਾਰੇ ਗੱਲ ਕੀਤੀ ਹੈ, ਤਾਂ ਇਹ ‘ਵੱਡੇ ਕਸ਼ਟ’ ਦੌਰਾਨ ‘ਆਉਣ’ ਬਾਰੇ ਹੈ। (ਪਰਕਾਸ਼ ਦੀ ਪੋਥੀ 7:14) ਦੂਜੇ ਪਾਸੇ, ਮੱਤੀ 24:45 ਤੋਂ ਲੈ ਕੇ 25:30 ਤਕ 1918 ਤੋਂ ‘ਆਉਣ’ ਬਾਰੇ ਗੱਲ ਕੀਤੀ ਗਈ ਹੈ ਜਦ ਯਿਸੂ ਉਨ੍ਹਾਂ ਤੋਂ ਲੇਖਾ ਲੈਣਾ ਸ਼ੁਰੂ ਕਰਦਾ ਹੈ ਜੋ ਉਸ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਹਨ। ਮਿਸਾਲ ਲਈ, ਯਿਸੂ ਆਪਣੇ ਵਫ਼ਾਦਾਰ ਨੌਕਰ ਨੂੰ ਇਨਾਮ ਦੇਣ, ਮੂਰਖ ਕੁਆਰੀਆਂ ਅਤੇ ਉਸ ਆਲਸੀ ਚਾਕਰ ਨੂੰ ਸਜ਼ਾ ਦੇਣ ਆਉਂਦਾ ਹੈ, ਜਿਸ ਨੇ ਮਾਲਕ ਦੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ ਸੀ। ਪਰ ਇਹ ਸੋਚਣਾ ਸਹੀ ਨਹੀਂ ਹੈ ਕਿ ਇਹ ਸਭ ਕੁਝ ਉਦੋਂ ਹੋਵੇਗਾ ਜਦ ਯਿਸੂ ਵੱਡੇ ਕਸ਼ਟ ਦੌਰਾਨ ‘ਆਵੇਗਾ।’ ਜੇ ਇਸ ਤਰ੍ਹਾਂ ਹੁੰਦਾ, ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਉਸ ਵੇਲੇ ਕਈ ਮਸਹ ਕੀਤੇ ਹੋਏ ਮਸੀਹੀ ਬੇਵਫ਼ਾ ਠਹਿਰਾਏ ਜਾਣਗੇ ਅਤੇ ਉਨ੍ਹਾਂ ਦੀ ਥਾਂ ਦੂਸਰਿਆਂ ਨੂੰ ਚੁਣਨਾ ਪਵੇਗਾ। ਪਰ ਪਰਕਾਸ਼ ਦੀ ਪੋਥੀ 7:3 ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਸਮੇਂ ਤਕ ਉਨ੍ਹਾਂ ਸਾਰਿਆਂ ਤੇ “ਮੋਹਰ” ਲਾਈ ਜਾ ਚੁੱਕੀ ਹੋਵੇਗੀ।
-