-
ਚਰਵਾਹਿਓ, ਸਭ ਤੋਂ ਮਹਾਨ ਚਰਵਾਹਿਆਂ ਦੀ ਰੀਸ ਕਰੋਪਹਿਰਾਬੁਰਜ—2013 | ਨਵੰਬਰ 15
-
-
4. ਅਸੀਂ ਇਸ ਲੇਖ ਵਿਚ ਕੀ ਸਿੱਖਾਂਗੇ?
4 ਇਹ ਗੱਲ ਜਾਣਦੇ ਹੋਏ ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ? ਮੰਡਲੀ ਵਿਚ ਸਾਰਿਆਂ ਨੂੰ ਕਿਹਾ ਗਿਆ ਹੈ: “ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ।” ਪਰ ਯਹੋਵਾਹ ਬਜ਼ੁਰਗਾਂ ਨੂੰ ਕਹਿੰਦਾ ਹੈ ਕਿ ਉਹ ਉਸ ਦੀ ਅਮਾਨਤ ਉੱਤੇ ‘ਹੁਕਮ ਨਾ ਚਲਾਉਣ।’ (ਇਬ. 13:17; 1 ਪਤਰਸ 5:2, 3 ਪੜ੍ਹੋ।) ਤਾਂ ਫਿਰ ਬਜ਼ੁਰਗ ਹੁਕਮ ਚਲਾਏ ਬਿਨਾਂ ਭੇਡਾਂ ਦੀ ਅਗਵਾਈ ਕਿਵੇਂ ਕਰ ਸਕਦੇ ਹਨ? ਉਹ ਪਰਮੇਸ਼ੁਰ ਤੋਂ ਮਿਲੇ ਅਧਿਕਾਰ ਨੂੰ ਸਹੀ ਤਰੀਕੇ ਨਾਲ ਵਰਤਦੇ ਹੋਏ ਆਪਣੀਆਂ ਹੱਦਾਂ ਵਿਚ ਕਿਵੇਂ ਰਹਿ ਸਕਦੇ ਹਨ?
-
-
ਚਰਵਾਹਿਓ, ਸਭ ਤੋਂ ਮਹਾਨ ਚਰਵਾਹਿਆਂ ਦੀ ਰੀਸ ਕਰੋਪਹਿਰਾਬੁਰਜ—2013 | ਨਵੰਬਰ 15
-
-
9. ਯਿਸੂ ਨੇ ਆਪਣੇ ਚੇਲਿਆਂ ਦੀ ਕਿਹੜੀ ਗ਼ਲਤ ਸੋਚ ਸੁਧਾਰੀ?
9 ਯਾਕੂਬ ਤੇ ਯੂਹੰਨਾ ਸੋਚਦੇ ਸਨ ਕਿ ਚਰਵਾਹੇ ਹੋਣ ਦਾ ਮਤਲਬ ਹੈ ਦੂਜਿਆਂ ਉੱਤੇ ਰੋਹਬ ਜਮਾਉਣਾ। ਇਨ੍ਹਾਂ ਦੋ ਰਸੂਲਾਂ ਨੇ ਯਿਸੂ ਕੋਲੋਂ ਪਰਮੇਸ਼ੁਰ ਦੇ ਰਾਜ ਵਿਚ ਉੱਚੀ ਪਦਵੀ ਮੰਗੀ, ਪਰ ਯਿਸੂ ਨੇ ਉਨ੍ਹਾਂ ਦੀ ਗ਼ਲਤ ਸੋਚ ਸੁਧਾਰਦੇ ਹੋਏ ਕਿਹਾ: “ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਰਾਜੇ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਦੁਨੀਆਂ ਦੇ ਵੱਡੇ-ਵੱਡੇ ਲੋਕ ਉਨ੍ਹਾਂ ਨੂੰ ਦਬਾ ਕੇ ਰੱਖਦੇ ਹਨ। ਪਰ ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਸਗੋਂ ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ।” (ਮੱਤੀ 20:25, 26) ਰਸੂਲ ਭੈਣਾਂ-ਭਰਾਵਾਂ ‘ਉੱਤੇ ਹੁਕਮ ਚਲਾਉਣਾ’ ਚਾਹੁੰਦੇ ਸਨ, ਪਰ ਯਿਸੂ ਨੇ ਸਮਝਾਇਆ ਕਿ ਉਨ੍ਹਾਂ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਸੀ।
10. ਯਿਸੂ ਬਜ਼ੁਰਗਾਂ ਤੋਂ ਕੀ ਚਾਹੁੰਦਾ ਹੈ ਅਤੇ ਪੌਲੁਸ ਦੀ ਮਿਸਾਲ ਬਜ਼ੁਰਗਾਂ ਲਈ ਵਧੀਆ ਕਿਉਂ ਹੈ?
10 ਯਿਸੂ ਚਾਹੁੰਦਾ ਹੈ ਕਿ ਬਜ਼ੁਰਗ ਭੈਣਾਂ-ਭਰਾਵਾਂ ਨਾਲ ਉੱਦਾਂ ਸਲੂਕ ਕਰਨ ਜਿੱਦਾਂ ਉਹ ਕਰਦਾ ਸੀ। ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਦੇ ਮਾਲਕ ਬਣਨ ਦੀ ਬਜਾਇ ਉਨ੍ਹਾਂ ਦੀ ਸੇਵਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਯਿਸੂ ਵਾਂਗ ਪੌਲੁਸ ਰਸੂਲ ਵੀ ਨਿਮਰ ਸੀ। ਉਸ ਨੇ ਅਫ਼ਸੁਸ ਦੀ ਮੰਡਲੀ ਦੇ ਬਜ਼ੁਰਗਾਂ ਨੂੰ ਕਿਹਾ: ‘ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਏਸ਼ੀਆ ਜ਼ਿਲ੍ਹੇ ਵਿਚ ਕਦਮ ਰੱਖਣ ਦੇ ਪਹਿਲੇ ਦਿਨ ਤੋਂ ਹੀ ਮੈਂ ਤੁਹਾਡੇ ਨਾਲ ਰਹਿੰਦਿਆਂ ਆਪਣਾ ਸਾਰਾ ਸਮਾਂ ਕਿਵੇਂ ਗੁਜ਼ਾਰਿਆ ਯਾਨੀ ਮੈਂ ਪੂਰੀ ਨਿਮਰਤਾ ਨਾਲ ਪ੍ਰਭੂ ਦੀ ਸੇਵਾ ਕੀਤੀ।’ ਪੌਲੁਸ ਚਾਹੁੰਦਾ ਸੀ ਕਿ ਬਜ਼ੁਰਗ ਵੀ ਨਿਮਰ ਬਣਨ ਤੇ ਭੈਣਾਂ-ਭਰਾਵਾਂ ਦੇ ਭਲੇ ਲਈ ਮਿਹਨਤ ਕਰਨ। ਉਸ ਨੇ ਕਿਹਾ: “ਮੈਂ ਸਾਰੀਆਂ ਗੱਲਾਂ ਵਿਚ ਤੁਹਾਨੂੰ ਦਿਖਾਇਆ ਹੈ ਕਿ ਤੁਸੀਂ ਵੀ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਮਿਹਨਤ ਕਰੋ।” (ਰਸੂ. 20:18, 19, 35) ਪੌਲੁਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਨਿਹਚਾ ਦੇ ਸੰਬੰਧ ਵਿਚ ਉਨ੍ਹਾਂ ਉੱਤੇ ਹੁਕਮ ਚਲਾਉਣ ਵਾਲਾ ਨਹੀਂ, ਸਗੋਂ ਉਹ ਉਨ੍ਹਾਂ ਦੀ ਖ਼ੁਸ਼ੀ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਵਾਲਾ ਸੀ। (2 ਕੁਰਿੰ. 1:24) ਬਜ਼ੁਰਗਾਂ ਨੂੰ ਪੌਲੁਸ ਵਾਂਗ ਨਿਮਰਤਾ ਨਾਲ ਪੂਰੀ ਵਾਹ ਲਾ ਕੇ ਭੈਣਾਂ-ਭਰਾਵਾਂ ਦੀ ਸੇਵਾ ਕਰਨੀ ਚਾਹੀਦੀ ਹੈ।
-
-
ਚਰਵਾਹਿਓ, ਸਭ ਤੋਂ ਮਹਾਨ ਚਰਵਾਹਿਆਂ ਦੀ ਰੀਸ ਕਰੋਪਹਿਰਾਬੁਰਜ—2013 | ਨਵੰਬਰ 15
-
-
“ਭੇਡਾਂ ਲਈ ਮਿਸਾਲ ਬਣੋ”
ਬਜ਼ੁਰਗ ਆਪਣੇ ਪਰਿਵਾਰਾਂ ਨੂੰ ਪ੍ਰਚਾਰ ਦੀ ਤਿਆਰੀ ਕਰਨ ਵਿਚ ਮਦਦ ਦਿੰਦੇ ਹਨ (ਪੈਰਾ 13 ਦੇਖੋ)
13, 14. ਬਜ਼ੁਰਗ ਭੈਣਾਂ-ਭਰਾਵਾਂ ਲਈ ਮਿਸਾਲ ਕਿਵੇਂ ਬਣ ਸਕਦੇ ਹਨ?
13 ਪਤਰਸ ਰਸੂਲ ਨੇ ਮੰਡਲੀ ਦੇ ਬਜ਼ੁਰਗਾਂ ਨੂੰ ਭੇਡਾਂ ‘ਉੱਤੇ ਹੁਕਮ ਨਾ ਚਲਾਉਣ’ ਦੀ ਸਲਾਹ ਦੇਣ ਤੋਂ ਬਾਅਦ ਕਿਹਾ ਕਿ ਉਹ ‘ਭੇਡਾਂ ਲਈ ਮਿਸਾਲ ਬਣਨ।’ (1 ਪਤ. 5:3) ਕਿਵੇਂ? ਜ਼ਰਾ ਦੋ ਖੂਬੀਆਂ ਬਾਰੇ ਸੋਚੋ ਜੋ ਉਸ ਭਰਾ ਵਿਚ ਹੋਣੀਆਂ ਚਾਹੀਦੀਆਂ ਹਨ ਜੋ “ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰਦਾ ਹੈ।” ਪਹਿਲੀ ਇਹ ਕਿ ਉਸ ਨੂੰ “ਸਮਝਦਾਰ” ਹੋਣਾ ਚਾਹੀਦਾ ਹੈ। ਅਜਿਹਾ ਭਰਾ ਬਾਈਬਲ ਦੇ ਅਸੂਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਏ ਆਪਣੀ ਜ਼ਿੰਦਗੀ ਇਨ੍ਹਾਂ ਮੁਤਾਬਕ ਜੀਉਂਦਾ ਹੈ। ਉਹ ਜਜ਼ਬਾਤਾਂ ਵਿਚ ਵਹਿ ਕੇ ਨਹੀਂ, ਸਗੋਂ ਸੋਚ-ਸਮਝ ਕੇ ਫ਼ੈਸਲੇ ਕਰਦਾ ਹੈ। ਦੂਜੀ ਇਹ ਕਿ “ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ” ਕਰਦਾ ਹੈ ਯਾਨੀ ਪਤੀ ਜਾਂ ਪਿਤਾ ਹੋਣ ਦੇ ਨਾਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਤਰ੍ਹਾਂ ਨਿਭਾਉਂਦਾ ਹੈ। ਬਾਈਬਲ ਕਹਿੰਦੀ ਹੈ: “ਜੇ ਕੋਈ ਆਦਮੀ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨੀ ਨਹੀਂ ਜਾਣਦਾ, ਤਾਂ ਉਹ ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਿਵੇਂ ਕਰ ਸਕਦਾ ਹੈ?” (1 ਤਿਮੋ. 3:1, 2, 4, 5) ਬਜ਼ੁਰਗਾਂ ਵਿਚ ਇਹ ਖੂਬੀਆਂ ਦੇਖ ਕੇ ਭੈਣਾਂ-ਭਰਾਵਾਂ ਦਾ ਉਨ੍ਹਾਂ ʼਤੇ ਭਰੋਸਾ ਵਧਦਾ ਹੈ।
14 ਜਿੱਦਾਂ ਯਿਸੂ ਨੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਵਧੀਆ ਮਿਸਾਲ ਕਾਇਮ ਕੀਤੀ, ਉੱਦਾਂ ਹੀ ਬਜ਼ੁਰਗ ਪ੍ਰਚਾਰ ਵਿਚ ਅਗਵਾਈ ਲੈ ਕੇ ਮੰਡਲੀ ਲਈ ਚੰਗੀ ਮਿਸਾਲ ਬਣਦੇ ਹਨ। ਪ੍ਰਚਾਰ ਦਾ ਕੰਮ ਯਿਸੂ ਲਈ ਬਹੁਤ ਅਹਿਮ ਸੀ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਵੀ ਇਹ ਕੰਮ ਸਿਖਾਇਆ। (ਮਰ. 1:38; ਲੂਕਾ 8:1) ਅੱਜ ਵੀ ਭੈਣਾਂ-ਭਰਾਵਾਂ ਨੂੰ ਬਜ਼ੁਰਗਾਂ ਨਾਲ ਪ੍ਰਚਾਰ ਕਰ ਕੇ ਬਹੁਤ ਮਜ਼ਾ ਆਉਂਦਾ ਹੈ। ਜਦ ਭੈਣ-ਭਰਾ ਇਸ ਕੰਮ ਲਈ ਬਜ਼ੁਰਗਾਂ ਦਾ ਜੋਸ਼ ਦੇਖਦੇ ਹਨ, ਤਾਂ ਉਨ੍ਹਾਂ ਨੂੰ ਵੀ ਜੋਸ਼ ਨਾਲ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ ਅਤੇ ਉਹ ਚੰਗੀ ਤਰ੍ਹਾਂ ਪ੍ਰਚਾਰ ਕਰਨਾ ਸਿੱਖਦੇ ਹਨ। ਬਿਜ਼ੀ ਹੋਣ ਦੇ ਬਾਵਜੂਦ ਜਦ ਬਜ਼ੁਰਗ ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸਮਾਂ ਕੱਢਦੇ ਹਨ, ਤਾਂ ਇਹ ਦੇਖ ਕੇ ਭੈਣਾਂ-ਭਰਾਵਾਂ ਨੂੰ ਬੜਾ ਹੌਸਲਾ ਮਿਲਦਾ ਹੈ। ਨਾਲੇ ਬਜ਼ੁਰਗ ਹੋਰ ਕੰਮਾਂ ਵਿਚ ਅਗਵਾਈ ਲੈ ਕੇ ਵੀ ਭੈਣਾਂ-ਭਰਾਵਾਂ ਲਈ ਚੰਗੀ ਮਿਸਾਲ ਕਾਇਮ ਕਰਦੇ ਹਨ ਜਿਵੇਂ ਕਿ ਮੀਟਿੰਗਾਂ ਦੀ ਤਿਆਰੀ ਕਰਨੀ, ਇਨ੍ਹਾਂ ਵਿਚ ਹਿੱਸਾ ਲੈਣਾ, ਕਿੰਗਡਮ ਹਾਲ ਦੀ ਸਫ਼ਾਈ ਤੇ ਇਸ ਦੀ ਸਾਂਭ-ਸੰਭਾਲ ਕਰਨੀ।—ਅਫ਼. 5:15, 16; ਇਬਰਾਨੀਆਂ 13:7 ਪੜ੍ਹੋ।
ਬਜ਼ੁਰਗ ਪ੍ਰਚਾਰ ਵਿਚ ਅਗਵਾਈ ਲੈ ਕੇ ਮਿਸਾਲ ਬਣਦੇ ਹਨ (ਪੈਰਾ 14 ਦੇਖੋ)
-