ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w01 6/15 ਸਫ਼ਾ 31
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਦਾ ਵਾਅਦਾ—‘ਮੈਂ ਸੱਭੋ ਕੁਝ ਨਵਾਂ ਬਣਾਵਾਂਗਾ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਉਤਪਤ 1:1—“ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ”
    ਬਾਈਬਲ ਆਇਤਾਂ ਦੀ ਸਮਝ
  • ਕੀ ਤੁਸੀਂ ਨਵੇਂ ਸੰਸਾਰ ਵਿਚ ਹੋਵੋਗੇ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਪਰਮੇਸ਼ੁਰ ਨਵੀਂ ਦੁਨੀਆਂ ਲਿਆਉਣ ਦਾ ਵਾਅਦਾ ਕਰਦਾ ਹੈ
    ਜਾਗਦੇ ਰਹੋ!
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
w01 6/15 ਸਫ਼ਾ 31

ਪਾਠਕਾਂ ਵੱਲੋਂ ਸਵਾਲ

ਪੰਜਾਬੀ ਦੀ ਬਾਈਬਲ ਅਤੇ ਨਿਊ ਵਰਲਡ ਟ੍ਰਾਂਸਲੇਸ਼ਨ, ਇਹ ਦੋਵੇਂ ਬਾਈਬਲਾਂ, 2 ਪਤਰਸ 3:13 ਵਿਚ “ਨਵੇਂ ਅਕਾਸ਼ [ਬਹੁਵਚਨ] ਅਤੇ ਨਵੀਂ ਧਰਤੀ” ਕਹਿੰਦੀਆਂ ਹਨ, ਪਰ ਇਨ੍ਹਾਂ ਦੋਹਾਂ ਬਾਈਬਲਾਂ ਵਿਚ ਪਰਕਾਸ਼ ਦੀ ਪੋਥੀ 21:1 ਵਿਚ “ਨਵਾਂ ਅਕਾਸ਼ [ਇਕਵਚਨ] ਅਤੇ ਨਵੀਂ ਧਰਤੀ” ਕਿਉਂ ਕਿਹਾ ਗਿਆ ਹੈ?

ਇਹ ਮੁਢਲੀਆਂ ਭਾਸ਼ਾਵਾਂ ਦੇ ਵਿਆਕਰਣ ਕਰਕੇ ਹੈ। ਇਸ ਦਾ ਕੋਈ ਖ਼ਾਸ ਮਤਲਬ ਨਹੀਂ ਹੈ ਅਤੇ ਸਮਝ ਵਿਚ ਵੀ ਕੋਈ ਫ਼ਰਕ ਨਹੀਂ ਪੈਂਦਾ।

ਪਹਿਲਾਂ ਇਬਰਾਨੀ ਸ਼ਾਸਤਰ ਵੱਲ ਧਿਆਨ ਦਿਓ। ਮੁਢਲੀ ਭਾਸ਼ਾ ਦੇ ਮੂਲ-ਪਾਠ ਵਿਚ ਇਬਰਾਨੀ ਸ਼ਬਦ ਸ਼ਾਮਾਯੀਮ ਵਰਤਿਆ ਗਿਆ ਹੈ ਜਿਸ ਦਾ ਮਤਲਬ ਹਮੇਸ਼ਾ ਬਹੁਵਚਨ “ਅਕਾਸ਼” ਹੁੰਦਾ ਹੈ। ਇਸ ਸ਼ਬਦ ਦਾ ਬਹੁਵਚਨ ਰੂਪ ਮਾਣ ਦਾ ਸੰਕੇਤ ਨਹੀਂ ਕਰਦਾ ਪਰ ਕਈਆਂ ਹਿੱਸਿਆਂ ਦੀ ਬਣੀ ਹੋਈ ਸਮੁੱਚੀ ਚੀਜ਼ ਨੂੰ ਦਰਸਾਉਂਦਾ ਹੈ। ਸਾਨੂੰ ਪਤਾ ਹੈ ਕਿ ਆਕਾਸ਼ ਧਰਤੀ ਤੋਂ ਬੜੀ ਦੂਰ ਸਾਰੇ ਪਾਸੇ ਫੈਲੇ ਹੋਏ ਹਨ ਅਤੇ ਇਸ ਵਿਚ ਕਈ ਮਿਲੀਅਨ ਤਾਰੇ ਵੀ ਹਨ। ਜਦੋਂ ਸ਼ਾਮਾਯੀਮ ਦੇ ਮੋਹਰੇ ਨਿਸ਼ਚਾਇਕ ਉਪ-ਪਦ ਲਗਾਇਆ ਜਾਂਦਾ ਹੈ, ਤਾਂ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਤਕਰੀਬਨ ਹਮੇਸ਼ਾ ਇਸ ਦਾ ਤਰਜਮਾ ਬਹੁਵਚਨ “ਆਕਾਸ਼” ਕਰਦੀ ਹੈ ਜਿਵੇਂ ਯਸਾਯਾਹ 66:22 ਵਿਚ ਕੀਤਾ ਹੋਇਆ ਹੈ। ਜਦੋਂ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਵਿਚ ਸ਼ਾਮਾਯੀਮ ਦੇ ਮੋਹਰੇ ਨਿਸ਼ਚਾਇਕ ਉਪ-ਪਦ ਨਹੀਂ ਲਗਾਇਆ ਜਾਂਦਾ, ਤਾਂ ਇਸ ਦਾ ਤਰਜਮਾ ਇਕਵਚਨ (ਜਿਵੇਂ ਉਤਪਤ 1:8; 14:19, 22; ਜ਼ਬੂਰ 69:34 ਵਿਚ ਕੀਤਾ ਗਿਆ ਹੈ) ਜਾਂ ਬਹੁਵਚਨ ਕੀਤਾ ਜਾ ਸਕਦਾ ਹੈ (ਜਿਵੇਂ ਉਤਪਤ 49:25; ਨਿਆਈਆਂ 5:4; ਅੱਯੂਬ 9:8; ਯਸਾਯਾਹ 65:17 ਵਿਚ ਕੀਤਾ ਗਿਆ ਹੈ)।

ਯਸਾਯਾਹ 65:17 ਅਤੇ 66:22 ਵਿਚ ਆਕਾਸ਼ ਲਈ ਇਬਰਾਨੀ ਸ਼ਬਦ ਦਾ ਬਹੁਵਚਨ ਰੂਪ ਵਰਤਿਆ ਗਿਆ ਹੈ, ਅਤੇ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਇਸ ਦਾ ਤਰਜਮਾ ਹਮੇਸ਼ਾ “ਨਵੇਂ ਆਕਾਸ਼ ਅਤੇ ਨਵੀਂ ਧਰਤੀ” ਕਰਦੀ ਹੈ।

ਯੂਨਾਨੀ ਭਾਸ਼ਾ ਵਿਚ ਉਰਾਨੋਸ ਦਾ ਮਤਲਬ “ਆਕਾਸ਼” ਹੈ, ਅਤੇ ਬਹੁਵਚਨ ਉਰਾਨੀ ਦਾ ਮਤਲਬ “ਆਕਾਸ਼ਾਂ” ਹੈ। ਦਿਲਚਸਪੀ ਦੀ ਗੱਲ ਹੈ ਕਿ ਯੂਨਾਨੀ ਸੈਪਟੁਜਿੰਟ ਦੇ ਅਨੁਵਾਦਕਾਂ ਨੇ ਯਸਾਯਾਹ 65:17 ਅਤੇ 66:22 ਵਿਚ ਇਕਵਚਨ ਵਰਤਿਆ ਹੈ।

ਪਰ ਬਾਈਬਲ ਦੇ ਯੂਨਾਨੀ ਹਿੱਸੇ ਦੇ ਉਨ੍ਹਾਂ ਦੋ ਹਵਾਲਿਆਂ ਬਾਰੇ ਕੀ ਜਿਨ੍ਹਾਂ ਵਿਚ “ਨਵੇਂ [ਜਾਂ ਨਵਾਂ] ਅਕਾਸ਼ ਅਤੇ ਨਵੀਂ ਧਰਤੀ” ਲਿਖਿਆ ਹੋਇਆ ਹੈ?

ਪਤਰਸ ਦੀ ਦੂਜੀ ਪੱਤਰੀ 3:13 ਵਿਚ ਰਸੂਲ ਨੇ ਯੂਨਾਨੀ ਸ਼ਬਦ ਦਾ ਬਹੁਵਚਨ ਰੂਪ ਵਰਤਿਆ ਸੀ। ਤੀਜੇ ਅਧਿਆਇ ਦੀ 2 ਪਤਰਸ 3 7ਵੀਂ, 10ਵੀਂ, ਅਤੇ 12ਵੀਂ ਆਇਤ ਵਿਚ ਵੀ ਉਹ ਮੌਜੂਦਾ ਦੁਸ਼ਟ ‘ਅਕਾਸ਼ਾਂ’ ਦੀ ਗੱਲ ਕਰ ਰਿਹਾ ਸੀ। ਇਸ ਕਰਕੇ ਉਸ ਨੇ 13ਵੀਂ ਆਇਤ ਵਿਚ ਬਹੁਵਚਨ ਵਰਤਿਆ। ਇਸ ਤੋਂ ਇਲਾਵਾ ਹੋ ਸਕਦਾ ਹੈ ਕਿ ਉਹ ਯਸਾਯਾਹ 65:17 ਦੇ ਮੁਢਲੇ ਮੂਲ-ਪਾਠ ਤੋਂ ਹਵਾਲਾ ਦੇ ਰਿਹਾ ਸੀ, ਜਿੱਥੇ ਇਬਰਾਨੀ ਸ਼ਬਦ ਦਾ ਬਹੁਵਚਨ ਰੂਪ ਵਰਤਿਆ ਗਿਆ ਹੈ। ਇਸ ਤਰ੍ਹਾਂ 2 ਪਤਰਸ 2:22 ਵਿਚ ਉਹ ਕਹਾਉਤਾਂ 26:11 ਦਾ ਹਵਾਲਾ ਮੁਢਲੇ ਇਬਰਾਨੀ ਮੂਲ-ਪਾਠ ਤੋਂ ਦੇ ਰਿਹਾ ਸੀ। ਇਸ ਲਈ ਪਤਰਸ ਨੇ ਸੰਕੇਤ ਕੀਤਾ ਕਿ “ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ [ਬਹੁਵਚਨ] ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ।”

ਇਸ ਤੋਂ ਕੁਝ ਵੱਖਰੀ ਤਰ੍ਹਾਂ ਯੂਹੰਨਾ ਰਸੂਲ ਨੇ ਪਰਕਾਸ਼ ਦੀ ਪੋਥੀ 21:1 ਵਿਚ ਸੈਪਟੁਜਿੰਟ ਤੋਂ ਯਸਾਯਾਹ 65:17 ਦਾ ਤਰਜਮਾ ਵਰਤਿਆ, ਜਿਸ ਵਿਚ “ਅਕਾਸ਼” ਲਈ ਯੂਨਾਨੀ ਸ਼ਬਦ ਦਾ ਇਕਵਚਨ ਰੂਪ ਹੈ, ਜਿਵੇਂ ਅਸੀਂ ਉੱਪਰ ਨੋਟ ਕਰ ਚੁੱਕੇ ਹਾਂ। ਇਸ ਲਈ ਯੂਹੰਨਾ ਨੇ ਲਿਖਿਆ: “ਮੈਂ ਨਵਾਂ ਅਕਾਸ਼ [ਇਕਵਚਨ] ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ।”

ਇਹ ਤਰਜਮਾ ਸੰਬੰਧੀ ਵਿਆਕਰਣ ਦੀਆਂ ਗੱਲਾਂ ਹਨ। ਅਸੀਂ ਫਿਰ ਤੋਂ ਦੁਹਰਾਉਂਦੇ ਹਾਂ ਕਿ ਚਾਹੇ ਕੋਈ “ਨਵਾਂ ਅਕਾਸ਼” ਜਾਂ “ਨਵੇਂ ਅਕਾਸ਼” ਪੜ੍ਹੇ ਜਾਂ ਕਹੇ, ਮਤਲਬ ਇੱਕੋ ਹੀ ਹੈ।

[ਸਫ਼ੇ 31 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Stars: Frank Zullo

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ