-
ਬਾਈਬਲ—ਸਾਡੇ ਲਈ ਪਰਮੇਸ਼ੁਰ ਦਾ ਸੰਦੇਸ਼ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
1. ਜੇ ਬਾਈਬਲ ਇਨਸਾਨਾਂ ਨੇ ਲਿਖੀ ਹੈ, ਤਾਂ ਫਿਰ ਇਹ ਪਰਮੇਸ਼ੁਰ ਵੱਲੋਂ ਕਿਵੇਂ ਹੋਈ?
ਪੂਰੀ ਬਾਈਬਲ ਲਿਖਣ ਲਈ ਤਕਰੀਬਨ 1,600 ਸਾਲ ਲੱਗੇ ਯਾਨੀ 1513 ਈਸਵੀ ਪੂਰਵ ਤੋਂ 98 ਈਸਵੀ ਤਕ। ਇਸ ਨੂੰ ਤਕਰੀਬਨ 40 ਆਦਮੀਆਂ ਨੇ ਲਿਖਿਆ ਜੋ ਵੱਖੋ-ਵੱਖਰੇ ਪਿਛੋਕੜਾਂ ਤੋਂ ਸਨ ਅਤੇ ਅਲੱਗ-ਅਲੱਗ ਜ਼ਮਾਨੇ ਵਿਚ ਰਹਿੰਦੇ ਸਨ। ਫਿਰ ਵੀ ਬਾਈਬਲ ਵਿਚ ਲਿਖੀਆਂ ਗੱਲਾਂ ਇਕ-ਦੂਸਰੇ ਨਾਲ ਮੇਲ ਖਾਂਦੀਆਂ ਹਨ। ਕਿਉਂ? ਕਿਉਂਕਿ ਉਨ੍ਹਾਂ ਸਾਰਿਆਂ ਤੋਂ ਲਿਖਵਾਉਣ ਵਾਲਾ ਇੱਕੋ ਜਣਾ ਸੀ, ਯਹੋਵਾਹ ਪਰਮੇਸ਼ੁਰ। (1 ਥੱਸਲੁਨੀਕੀਆਂ 2:13 ਪੜ੍ਹੋ।) ਇਨ੍ਹਾਂ ਆਦਮੀਆਂ ਨੇ ਪਰਮੇਸ਼ੁਰ ਦੇ ਵਿਚਾਰ ਲਿਖੇ, ਨਾ ਕਿ ਆਪਣੇ। ਉਨ੍ਹਾਂ ਨੇ ਉਸ ਦੀ “ਪਵਿੱਤਰ ਸ਼ਕਤੀ ਦੀ ਪ੍ਰੇਰਣਾ” ਨਾਲ ਬਾਈਬਲ ਦੀਆਂ ਗੱਲਾਂ ਲਿਖੀਆਂ ਯਾਨੀ ਪਰਮੇਸ਼ੁਰ ਨੇ ਉਨ੍ਹਾਂ ਦੇ ਮਨ ਵਿਚ ਇਹ ਵਿਚਾਰ ਪਾਏ ਸਨ।a (2 ਪਤਰਸ 1:21) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੀ ਹੈ।—2 ਤਿਮੋਥਿਉਸ 3:16.
-
-
ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
4. ਪਵਿੱਤਰ ਸ਼ਕਤੀ—ਪਰਮੇਸ਼ੁਰ ਦੀ ਜ਼ਬਰਦਸਤ ਤਾਕਤ
ਜਿਵੇਂ ਅਸੀਂ ਕੰਮ ਕਰਨ ਲਈ ਆਪਣੇ ਹੱਥ ਵਰਤਦੇ ਹਾਂ, ਉਸੇ ਤਰ੍ਹਾਂ ਯਹੋਵਾਹ ਆਪਣੇ ਸਾਰੇ ਕੰਮ ਕਰਨ ਲਈ ਆਪਣੀ ਪਵਿੱਤਰ ਸ਼ਕਤੀ ਵਰਤਦਾ ਹੈ। ਕਈ ਲੋਕ ਮੰਨਦੇ ਹਨ ਕਿ ਪਵਿੱਤਰ ਸ਼ਕਤੀ ਪਰਮੇਸ਼ੁਰ ਹੈ। ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਪਵਿੱਤਰ ਸ਼ਕਤੀ ਪਰਮੇਸ਼ੁਰ ਦੀ ਤਾਕਤ ਹੈ। ਲੂਕਾ 11:13 ਅਤੇ ਰਸੂਲਾਂ ਦੇ ਕੰਮ 2:17 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਆਪਣੀ ‘ਪਵਿੱਤਰ ਸ਼ਕਤੀ ਦਿੰਦਾ ਹੈ’ ਜੋ ਉਸ ਤੋਂ ਇਹ ਸ਼ਕਤੀ ਮੰਗਦੇ ਹਨ। ਤਾਂ ਫਿਰ ਤੁਹਾਡੇ ਖ਼ਿਆਲ ਵਿਚ ਪਵਿੱਤਰ ਸ਼ਕਤੀ ਕੀ ਹੈ?
ਯਹੋਵਾਹ ਆਪਣੀ ਪਵਿੱਤਰ ਸ਼ਕਤੀ ਵਰਤ ਕੇ ਕਈ ਲਾਜਵਾਬ ਕੰਮ ਕਰਦਾ ਹੈ। ਜ਼ਬੂਰ 33:6a ਅਤੇ 2 ਪਤਰਸ 1:20, 21 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਵਰਤ ਕੇ ਕਿਹੜੇ-ਕਿਹੜੇ ਕੰਮ ਕੀਤੇ ਹਨ?
-