ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜੇ ਕੋਈ ਗੰਭੀਰ ਪਾਪ ਹੋ ਜਾਵੇ, ਤਾਂ ਕੀ ਕਰੀਏ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 4. ਯਹੋਵਾਹ ਪਾਪੀਆਂ ʼਤੇ ਦਇਆ ਕਰਦਾ ਹੈ

      ਜੇ ਇਕ ਵਿਅਕਤੀ ਗੰਭੀਰ ਪਾਪ ਕਰਦਾ ਹੈ ਅਤੇ ਯਹੋਵਾਹ ਦੇ ਅਸੂਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ, ਤਾਂ ਉਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ। ਅਸੀਂ ਅਜਿਹੇ ਵਿਅਕਤੀ ਨਾਲ ਕੋਈ ਮੇਲ-ਜੋਲ ਨਹੀਂ ਰੱਖਦੇ। 1 ਕੁਰਿੰਥੀਆਂ 5:6, 11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਥੋੜ੍ਹਾ ਜਿਹਾ ਖਮੀਰ ਆਟੇ ਦੀ ਪੂਰੀ ਤੌਣ ਨੂੰ ਖਮੀਰਾ ਕਰ ਦਿੰਦਾ ਹੈ। ਉਸੇ ਤਰ੍ਹਾਂ ਜੇ ਅਸੀਂ ਅਜਿਹੇ ਵਿਅਕਤੀ ਨਾਲ ਮੇਲ-ਜੋਲ ਰੱਖਾਂਗੇ ਜਿਸ ਨੂੰ ਆਪਣੇ ਪਾਪ ਦਾ ਕੋਈ ਪਛਤਾਵਾ ਨਹੀਂ, ਤਾਂ ਮੰਡਲੀ ʼਤੇ ਕੀ ਅਸਰ ਪੈ ਸਕਦਾ ਹੈ?

      ਨਾਮੁਕੰਮਲ ਪਾਪੀਆਂ ʼਤੇ ਯਹੋਵਾਹ ਵਾਂਗ ਦਇਆ ਕਰਨ ਲਈ ਬਜ਼ੁਰਗ ਉਨ੍ਹਾਂ ਲੋਕਾਂ ਦਾ ਪਤਾ ਲਾਉਂਦੇ ਹਨ ਤੇ ਉਨ੍ਹਾਂ ਦੀ ਮਦਦ ਕਰਦੇ ਹਨ ਜਿਨ੍ਹਾਂ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੈ। ਬਹੁਤ ਸਾਰੇ ਲੋਕ ਮੰਡਲੀ ਵਿਚ ਵਾਪਸ ਆ ਗਏ। ਭਾਵੇਂ ਕਿ ਮੰਡਲੀ ਵਿੱਚੋਂ ਕੱਢੇ ਜਾਣ ਕਰਕੇ ਉਹ ਬਹੁਤ ਦੁਖੀ ਹੋਏ ਸਨ, ਪਰ ਇਸੇ ਇੰਤਜ਼ਾਮ ਕਰਕੇ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਹ ਮੰਡਲੀ ਵਿਚ ਵਾਪਸ ਆ ਗਏ।—ਜ਼ਬੂਰ 141:5.

      ਯਹੋਵਾਹ ਜਿਸ ਤਰ੍ਹਾਂ ਪਾਪੀਆਂ ਨਾਲ ਪੇਸ਼ ਆਉਂਦਾ ਹੈ, ਉਸ ਤੋਂ ਉਸ ਦਾ ਨਿਆਂ, ਦਇਆ ਤੇ ਪਿਆਰ ਕਿਵੇਂ ਜ਼ਾਹਰ ਹੁੰਦਾ ਹੈ?

      5. ਤੋਬਾ ਕਰਨ ਤੇ ਯਹੋਵਾਹ ਸਾਨੂੰ ਮਾਫ਼ ਕਰਦਾ ਹੈ

      ਜਦੋਂ ਇਕ ਵਿਅਕਤੀ ਤੋਬਾ ਕਰਦਾ ਹੈ, ਤਾਂ ਯਹੋਵਾਹ ਅਤੇ ਯਿਸੂ ਨੂੰ ਕਿੱਦਾਂ ਲੱਗਦਾ ਹੈ? ਇਸ ਗੱਲ ਨੂੰ ਸਮਝਣ ਲਈ ਯਿਸੂ ਦੀ ਇਕ ਮਿਸਾਲ ʼਤੇ ਧਿਆਨ ਦਿਓ। ਲੂਕਾ 15:1-7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਇਸ ਮਿਸਾਲ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

      ਹਿਜ਼ਕੀਏਲ 33:11 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

  • ਯਹੋਵਾਹ ਦੇ ਵਫ਼ਾਦਾਰ ਰਹੋ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 1. ਕਿਨ੍ਹਾਂ ਲੋਕਾਂ ਕਰਕੇ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ?

      ਕੁਝ ਲੋਕ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਭਲਾ ਇੱਦਾਂ ਕੌਣ ਕਰੇਗਾ? ਕੁਝ ਲੋਕਾਂ ਨੇ ਸੱਚਾਈ ਛੱਡ ਦਿੱਤੀ ਹੈ ਤੇ ਉਹ ਦੂਜਿਆਂ ਦੀ ਨਿਹਚਾ ਵੀ ਖ਼ਤਮ ਕਰਨੀ ਚਾਹੁੰਦੇ ਹਨ। ਇਸ ਲਈ ਉਹ ਪਰਮੇਸ਼ੁਰ ਦੇ ਸੰਗਠਨ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ। ਇਨ੍ਹਾਂ ਲੋਕਾਂ ਨੂੰ ਧਰਮ-ਤਿਆਗੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ, ਕੁਝ ਧਾਰਮਿਕ ਆਗੂ ਗਵਾਹਾਂ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ ਤਾਂਕਿ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਸੱਚਾਈ ਛੱਡ ਦੇਣ। ਉਨ੍ਹਾਂ ਲੋਕਾਂ ਨਾਲ ਬਹਿਸ ਕਰਨੀ, ਉਨ੍ਹਾਂ ਦੀਆਂ ਕਿਤਾਬਾਂ ਅਤੇ ਇੰਟਰਨੈੱਟ ʼਤੇ ਉਨ੍ਹਾਂ ਦੇ ਲੇਖ ਪੜ੍ਹਨੇ ਜਾਂ ਉਨ੍ਹਾਂ ਦੀਆਂ ਵੀਡੀਓ ਦੇਖਣੀਆਂ ਖ਼ਤਰਨਾਕ ਹਨ। ਯਿਸੂ ਦੇ ਦਿਨਾਂ ਵਿਚ ਕੁਝ ਲੋਕ ਦੂਜਿਆਂ ਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕ ਰਹੇ ਸਨ। ਯਿਸੂ ਨੇ ਉਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਕਿਹਾ: “ਉਹ ਤਾਂ ਖ਼ੁਦ ਅੰਨ੍ਹੇ ਹਨ ਤੇ ਦੂਜਿਆਂ ਨੂੰ ਰਾਹ ਦਿਖਾਉਂਦੇ ਹਨ। ਜੇ ਅੰਨ੍ਹਾ ਅੰਨ੍ਹੇ ਨੂੰ ਰਾਹ ਦਿਖਾਵੇ, ਤਾਂ ਉਹ ਦੋਵੇਂ ਟੋਏ ਵਿਚ ਡਿਗਣਗੇ।”—ਮੱਤੀ 15:14.

      2. ਅਸੀਂ ਆਪਣੇ ਫ਼ੈਸਲਿਆਂ ਤੋਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਵਫ਼ਾਦਾਰ ਹਾਂ?

      ਜੇ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ, ਜਿਨ੍ਹਾਂ ਸੰਸਥਾਵਾਂ ਦੇ ਮੈਂਬਰ ਹਾਂ ਜਾਂ ਅਸੀਂ ਜੋ ਵੀ ਕਰਦੇ ਹਾਂ, ਕਿਤੇ ਉਸ ਦਾ ਸੰਬੰਧ ਝੂਠੇ ਧਰਮਾਂ ਨਾਲ ਕੋਈ ਵੀ ਨਾਤਾ ਨਹੀਂ ਰੱਖਾਂਗੇ। ਇਸ ਲਈ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਜਿਹੜੀ ਨੌਕਰੀ ਕਰਦੇ ਹਾਂ, ਤਾਂ ਅਸੀਂ ਝੂਠੇ ਧਰਮਾਂ ਨਾਲ ਤਾਂ ਨਹੀਂ ਹੈ। ਯਹੋਵਾਹ ਸਾਨੂੰ ਸਾਫ਼-ਸਾਫ਼ ਕਹਿੰਦਾ ਹੈ: ‘ਹੇ ਮੇਰੇ ਲੋਕੋ, ਮਹਾਂ ਬਾਬਲ ਵਿੱਚੋਂ ਨਿਕਲ ਆਓ।’—ਪ੍ਰਕਾਸ਼ ਦੀ ਕਿਤਾਬ 18:2, 4.

      ਹੋਰ ਸਿੱਖੋ

      ਅਸੀਂ ਹਰ ਹਾਲ ਵਿਚ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਕੋਈ ਵੀ ਸਾਡਾ ਇਹ ਇਰਾਦਾ ਕਮਜ਼ੋਰ ਨਾ ਕਰ ਸਕੇ? ਨਾਲੇ ਅਸੀਂ ਮਹਾਂ ਬਾਬਲ ਵਿੱਚੋਂ ਨਿਕਲ ਕੇ ਯਹੋਵਾਹ ਪ੍ਰਤੀ ਵਫ਼ਾਦਾਰੀ ਕਿਵੇਂ ਦਿਖਾ ਸਕਦੇ ਹਾਂ? ਆਓ ਜਾਣੀਏ।

      3. ਝੂਠੇ ਸਿੱਖਿਅਕਾਂ ਤੋਂ ਖ਼ਬਰਦਾਰ ਰਹੋ

      ਜਦੋਂ ਅਸੀਂ ਯਹੋਵਾਹ ਦੇ ਸੰਗਠਨ ਬਾਰੇ ਗ਼ਲਤ ਗੱਲਾਂ ਸੁਣਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕਹਾਉਤਾਂ 14:15 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਸਾਨੂੰ ਹਰ ਗੱਲ ʼਤੇ ਅੱਖਾਂ ਬੰਦ ਕਰ ਕੇ ਯਕੀਨ ਕਿਉਂ ਨਹੀਂ ਕਰਨਾ ਚਾਹੀਦਾ?

      2 ਯੂਹੰਨਾ 9-11 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਸਾਨੂੰ ਧਰਮ-ਤਿਆਗੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

      • ਭਾਵੇਂ ਅਸੀਂ ਧਰਮ-ਤਿਆਗੀਆਂ ਨਾਲ ਸਿੱਧੇ ਗੱਲ ਨਾ ਕਰਦੇ ਹੋਈਏ, ਫਿਰ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਸਾਡੇ ਤਕ ਕਿਵੇਂ ਪਹੁੰਚ ਸਕਦੀਆਂ ਹਨ?

      • ਜੇ ਅਸੀਂ ਯਹੋਵਾਹ ਅਤੇ ਉਸ ਦੇ ਸੰਗਠਨ ਬਾਰੇ ਫੈਲਾਈਆਂ ਜਾਂਦੀਆਂ ਝੂਠੀਆਂ ਗੱਲਾਂ ਵੱਲ ਧਿਆਨ ਦੇਵਾਂਗੇ, ਤਾਂ ਯਹੋਵਾਹ ਨੂੰ ਕਿਵੇਂ ਲੱਗੇਗਾ?

      4. ਜਦੋਂ ਕੋਈ ਭੈਣ ਜਾਂ ਭਰਾ ਪਾਪ ਕਰਦਾ ਹੈ, ਤਾਂ ਪਰਮੇਸ਼ੁਰ ਦੇ ਵਫ਼ਾਦਾਰ ਰਹੋ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ