ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਝੂਠੇ ਗੁਰੂਆਂ ਤੋਂ ਖ਼ਬਰਦਾਰ ਰਹੋ!
    ਪਹਿਰਾਬੁਰਜ—1997 | ਸਤੰਬਰ 1
    • 1. ਯਹੂਦਾਹ ਕਿਸ ਚੀਜ਼ ਬਾਰੇ ਲਿਖਣ ਦਾ ਇਰਾਦਾ ਰੱਖਦਾ ਸੀ, ਅਤੇ ਉਸ ਨੇ ਆਪਣਾ ਵਿਸ਼ਾ ਕਿਉਂ ਬਦਲ ਲਿਆ?

      ਕਿੰਨੀ ਅਚੰਭੇ ਦੀ ਗੱਲ! ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਝੂਠੇ ਗੁਰੂ! (ਮੱਤੀ 7:15; ਰਸੂਲਾਂ ਦੇ ਕਰਤੱਬ 20:29, 30) ਯਿਸੂ ਦਾ ਮਤਰੇਆ ਭਰਾ ਯਹੂਦਾਹ ਇਸ ਵਿਕਾਸ ਬਾਰੇ ਜਾਣਦਾ ਸੀ। ਉਸ ਨੇ ਕਿਹਾ ਕਿ ਉਹ ਸੰਗੀ ਵਿਸ਼ਵਾਸੀਆਂ ਨੂੰ “[ਆਪਣੀ] ਸਾਂਝੀ ਮੁਕਤੀ ਦੇ ਵਿਖੇ” ਲਿਖਣ ਦਾ ਇਰਾਦਾ ਰੱਖਦਾ ਸੀ, ਪਰੰਤੂ ਉਸ ਨੇ ਵਿਆਖਿਆ ਕੀਤੀ: “ਮੈਂ ਤੁਹਾਨੂੰ ਲਿਖ ਕੇ ਤਗੀਦ ਕਰਨੀ ਜ਼ਰੂਰੀ ਜਾਣੀ ਭਈ ਤੁਸੀਂ ਓਸ ਨਿਹਚਾ ਦੇ ਲਈ . . . ਜਤਨ ਕਰੋ।” ਯਹੂਦਾਹ ਨੇ ਆਪਣਾ ਵਿਸ਼ਾ ਕਿਉਂ ਬਦਲ ਲਿਆ ਸੀ? ਕਿਉਂਕਿ, ਉਸ ਨੇ ਕਿਹਾ, “ਕਈ ਮਨੁੱਖ [ਕਲੀਸਿਯਾਵਾਂ ਵਿਚ] ਚੋਰੀਂ ਆ ਵੜੇ ਹਨ ਜਿਹੜੇ . . . ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾ ਲੈਂਦੇ ਹਨ।”—ਯਹੂਦਾਹ 3, 4.

      2. ਦੂਜਾ ਪਤਰਸ ਅਧਿਆਇ 2 ਅਤੇ ਯਹੂਦਾਹ ਇੰਨੇ ਮਿਲਦੇ-ਜੁਲਦੇ ਕਿਉਂ ਹਨ?

      2 ਜ਼ਾਹਰਾ ਤੌਰ ਤੇ, ਯਹੂਦਾਹ ਨੇ ਆਪਣੀ ਪੱਤਰੀ ਪਤਰਸ ਵੱਲੋਂ ਆਪਣੀ ਦੂਜੀ ਪੱਤਰੀ ਲਿਖਣ ਤੋਂ ਥੋੜ੍ਹੇ ਹੀ ਸਮੇਂ ਬਾਅਦ ਲਿਖੀ ਸੀ। ਬਿਨਾਂ ਸ਼ੱਕ, ਯਹੂਦਾਹ ਇਸ ਪੱਤਰੀ ਤੋਂ ਜਾਣੂ ਸੀ। ਯਕੀਨਨ, ਉਸ ਨੇ ਆਪਣੀ ਖ਼ੁਦ ਦੀ ਉਪਦੇਸ਼ ਭਰੀ ਸ਼ਕਤੀਸ਼ਾਲੀ ਪੱਤਰੀ ਵਿਚ ਅਨੇਕ ਤੁਲਨਾਤਮਕ ਵਿਚਾਰ ਪੇਸ਼ ਕੀਤੇ ਸਨ। ਇਸ ਕਰਕੇ, ਜਿਉਂ-ਜਿਉਂ ਅਸੀਂ 2 ਪਤਰਸ ਦੇ ਅਧਿਆਇ 2 ਦੀ ਜਾਂਚ ਕਰਦੇ ਹਾਂ, ਅਸੀਂ ਦੇਖਾਂਗੇ ਕਿ ਇਹ ਯਹੂਦਾਹ ਦੀ ਪੱਤਰੀ ਨਾਲ ਕਿੰਨੀ ਸਾਮਾਨ ਹੈ।

  • ਝੂਠੇ ਗੁਰੂਆਂ ਤੋਂ ਖ਼ਬਰਦਾਰ ਰਹੋ!
    ਪਹਿਰਾਬੁਰਜ—1997 | ਸਤੰਬਰ 1
    • 8, 9. (ੳ) ਕਿਹੜੇ ਪੁੱਠੇ ਤਰਕ ਨੇ ਕੁਝ ਮੁਢਲੇ ਮਸੀਹੀਆਂ ਉੱਤੇ ਪ੍ਰਭਾਵ ਪਾਇਆ ਸੀ? (ਅ) ਯਹੂਦਾਹ ਦੇ ਅਨੁਸਾਰ, ਕਲੀਸਿਯਾਵਾਂ ਵਿਚ ਕੁਝ ਵਿਅਕਤੀ ਕੀ ਕਰ ਰਹੇ ਸਨ?

      8 ਇਕ ਬਾਈਬਲ ਵਿਦਵਾਨ ਨੇ ਨੋਟ ਕੀਤਾ ਕਿ “ਚਰਚ ਵਿਚ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਕਿਰਪਾ ਦੇ ਸਿਧਾਂਤ,” ਜਾਂ “ਅਯੋਗ ਦਿਆਲਗੀ” ਦਾ ਗ਼ਲਤ ਪ੍ਰਯੋਗ ਕੀਤਾ। (ਅਫ਼ਸੀਆਂ 1:5-7, ਨਿ ਵ) ਉਸ ਵਿਦਵਾਨ ਦੇ ਅਨੁਸਾਰ, ਕੁਝ ਵਿਅਕਤੀਆਂ ਨੇ ਇਸ ਤਰ੍ਹਾਂ ਦੀ ਦਲੀਲ ਦਿੱਤੀ: “ਕੀ ਤੁਸੀਂ ਇਹ ਕਹਿੰਦੇ ਹੋ ਕਿ ਪਰਮੇਸ਼ੁਰ ਦੀ [ਅਯੋਗ ਦਿਆਲਗੀ] ਹਰੇਕ ਪਾਪ ਨੂੰ ਢਕਣ ਲਈ ਕਾਫ਼ੀ ਹੈ? . . . ਤਾਂ ਫਿਰ ਆਓ ਅਸੀਂ ਪਾਪ ਕਰਨਾ ਜਾਰੀ ਰੱਖੀਏ, ਕਿਉਂਕਿ ਪਰਮੇਸ਼ੁਰ ਦੀ [ਅਯੋਗ ਦਿਆਲਗੀ] ਹਰੇਕ ਪਾਪ ਨੂੰ ਮਿਟਾ ਸਕਦੀ ਹੈ। ਅਸਲ ਵਿਚ ਜਿੰਨਾ ਜ਼ਿਆਦਾ ਅਸੀਂ ਪਾਪ ਕਰਾਂਗੇ, ਪਰਮੇਸ਼ੁਰ ਦੀ [ਅਯੋਗ ਦਿਆਲਗੀ] ਨੂੰ ਕੰਮ ਕਰਨ ਦਾ ਉੱਨਾ ਹੀ ਮੌਕਾ ਮਿਲੇਗਾ।” ਕੀ ਤੁਸੀਂ ਕਦੇ ਵੀ ਅਜਿਹਾ ਪੁੱਠਾ ਤਰਕ ਸੁਣਿਆ ਹੈ?

      9 ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਦਇਆ ਬਾਰੇ ਗ਼ਲਤ ਸੋਚਣੀ ਨੂੰ ਰੱਦ ਕਰਦੇ ਹੋਏ ਪੁੱਛਿਆ: “ਕੀ ਪਾਪ ਕਰਨ ਵਿੱਚ ਲੱਗੇ ਰਹੀਏ ਭਈ ਕਿਰਪਾ ਬਾਹਲੀ ਹੋਵੇ?” ਉਸ ਨੇ ਇਹ ਵੀ ਪੁੱਛਿਆ: “[ਕੀ] ਅਸੀਂ ਪਾਪ ਕਰੀਏ ਇਸ ਲਈ ਜੋ ਅਸੀਂ ਸ਼ਰਾ ਦੇ ਹੇਠ ਨਹੀਂ ਸਗੋਂ ਕਿਰਪਾ ਦੇ ਹੇਠ ਹਾਂ?” ਪੌਲੁਸ ਨੇ ਜ਼ੋਰ ਨਾਲ ਦੋਹਾਂ ਸਵਾਲਾਂ ਦਾ ਜਵਾਬ ਦਿੱਤਾ: “ਕਦੇ ਨਹੀਂ!” (ਰੋਮੀਆਂ 6:1, 2, 15) ਸਪੱਸ਼ਟ ਤੌਰ ਤੇ, ਜਿਵੇਂ ਯਹੂਦਾਹ ਟਿੱਪਣੀ ਕਰਦਾ ਹੈ, ਕੁਝ ਵਿਅਕਤੀ “ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾ” ਰਹੇ ਸਨ। ਪਰੰਤੂ, ਪਤਰਸ ਕਹਿੰਦਾ ਹੈ ਕਿ ਅਜਿਹੇ ਵਿਅਕਤੀਆਂ ਦਾ “ਨਾਸ ਉਂਘਲਾਉਂਦਾ ਨਹੀਂ” ਹੈ।—ਯਹੂਦਾਹ 4; 2 ਪਤਰਸ 2:3.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ