-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2014 | ਨਵੰਬਰ 15
-
-
ਪ੍ਰਕਾਸ਼ ਦੀ ਕਿਤਾਬ 11:3 ਵਿਚ ਦੋ ਗਵਾਹਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ 1,260 ਦਿਨਾਂ ਲਈ ਭਵਿੱਖਬਾਣੀ ਕਰਨੀ ਸੀ। ਫਿਰ ਬਿਰਤਾਂਤ ਦੱਸਦਾ ਹੈ ਕਿ ਵਹਿਸ਼ੀ ਦਰਿੰਦੇ ਨੇ ‘ਇਨ੍ਹਾਂ ਨੂੰ ਹਰਾ ਕੇ ਜਾਨੋਂ ਮਾਰ ਸੁੱਟਿਆ।’ ਪਰ “ਸਾਢੇ ਤਿੰਨ ਦਿਨਾਂ ਬਾਅਦ” ਇਨ੍ਹਾਂ ਦੋ ਗਵਾਹਾਂ ਨੂੰ ਜੀਉਂਦਾ ਕੀਤਾ ਗਿਆ ਅਤੇ ਦੇਖਣ ਵਾਲੇ ਹੱਕੇ-ਬੱਕੇ ਰਹਿ ਗਏ।—ਪ੍ਰਕਾ. 11:7, 11.
-
-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2014 | ਨਵੰਬਰ 15
-
-
ਤੱਪੜ ਪਾ ਕੇ ਪ੍ਰਚਾਰ ਕਰਨ ਤੋਂ ਬਾਅਦ ਇਨ੍ਹਾਂ ਚੁਣੇ ਹੋਏ ਭਰਾਵਾਂ ਨੂੰ ਮਾਨੋ ਮਾਰ ਦਿੱਤਾ ਗਿਆ ਸੀ ਜਦੋਂ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਇਸ ਥੋੜ੍ਹੇ ਸਮੇਂ ਨੂੰ ਸਾਢੇ ਤਿੰਨ ਦਿਨਾਂ ਨਾਲ ਦਰਸਾਇਆ ਗਿਆ ਹੈ। ਯਹੋਵਾਹ ਦੇ ਲੋਕਾਂ ਦੇ ਦੁਸ਼ਮਣਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੇ ਕੰਮ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਸੀ ਜਿਸ ਕਰਕੇ ਦੁਸ਼ਮਣ ਬਹੁਤ ਖ਼ੁਸ਼ ਹੋਏ।—ਪ੍ਰਕਾ. 11:8-10.
ਪਰ ਭਵਿੱਖਬਾਣੀ ਮੁਤਾਬਕ ਸਾਢੇ ਤਿੰਨ ਦਿਨਾਂ ਬਾਅਦ ਦੋ ਗਵਾਹਾਂ ਨੂੰ ਜੀਉਂਦਾ ਕੀਤਾ ਗਿਆ। ਇਨ੍ਹਾਂ ਚੁਣੇ ਹੋਏ ਭਰਾਵਾਂ ਨੂੰ ਨਾ ਸਿਰਫ਼ ਜੇਲ੍ਹ ਵਿੱਚੋਂ ਰਿਹਾ ਕੀਤਾ ਗਿਆ, ਸਗੋਂ ਜਿਹੜੇ ਚੁਣੇ ਹੋਏ ਭਰਾ ਵਫ਼ਾਦਾਰ ਰਹੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਪ੍ਰਭੂ ਯਿਸੂ ਮਸੀਹ ਰਾਹੀਂ ਖ਼ਾਸ ਜ਼ਿੰਮੇਵਾਰੀ ਵੀ ਦਿੱਤੀ। ਇਹ ਵਫ਼ਾਦਾਰ ਭਰਾ ਉਨ੍ਹਾਂ ਭਰਾਵਾਂ ਵਿਚ ਸਨ ਜਿਨ੍ਹਾਂ ਨੂੰ 1919 ਵਿਚ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵਜੋਂ ਨਿਯੁਕਤ ਕੀਤਾ ਗਿਆ ਤਾਂਕਿ ਆਖ਼ਰੀ ਦਿਨਾਂ ਦੌਰਾਨ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਉਸ ਬਾਰੇ ਗਿਆਨ ਦੇ ਸਕਣ।—ਮੱਤੀ 24:45-47; ਪ੍ਰਕਾ. 11:11, 12.
-