-
ਧੋਖੇਬਾਜ਼ੀ ਤੋਂ ਖ਼ਬਰਦਾਰ ਰਹੋਪਹਿਰਾਬੁਰਜ—2004 | ਫਰਵਰੀ 15
-
-
5. ਸ਼ਤਾਨ ਨੇ ਲੋਕਾਂ ਨੂੰ ਧੋਖਾ ਦੇਣ ਦੀਆਂ ਕਾਰਵਾਈਆਂ ਕਿਵੇਂ ਹੋਰ ਤੇਜ਼ ਕਰ ਦਿੱਤੀਆਂ ਹਨ ਅਤੇ ਉਹ ਕਿਨ੍ਹਾਂ ਲੋਕਾਂ ਨੂੰ ਖ਼ਾਸ ਤੌਰ ਤੇ ਆਪਣਾ ਨਿਸ਼ਾਨਾ ਬਣਾਉਂਦਾ ਹੈ?
5 ਇਨ੍ਹਾਂ ਅੰਤ ਦੇ ਦਿਨਾਂ ਵਿਚ ਸ਼ਤਾਨ ਨੇ ਲੋਕਾਂ ਨੂੰ ਧੋਖਾ ਦੇਣ ਦੀਆਂ ਕਾਰਵਾਈਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ। ਉਹ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ ਜਿਸ ਕਰਕੇ ਉਸ ਨੂੰ “ਵੱਡਾ ਕ੍ਰੋਧ” ਹੈ। ਉਸ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਲੈ ਕੇ ਡੁੱਬਣ ਦਾ ਇਰਾਦਾ ਕੀਤਾ ਹੋਇਆ ਹੈ, ਇਸ ਲਈ ਉਹ “ਸਾਰੇ ਜਗਤ ਨੂੰ ਭਰਮਾਉਂਦਾ ਹੈ।” (ਪਰਕਾਸ਼ ਦੀ ਪੋਥੀ 12:9, 12) ਇੱਦਾਂ ਨਹੀਂ ਹੈ ਕਿ ਸ਼ਤਾਨ ਕਦੀ-ਕਦਾਈਂ ਲੋਕਾਂ ਨੂੰ ਧੋਖਾ ਦਿੰਦਾ ਹੈ। ਇਸ ਦੀ ਬਜਾਇ, ਉਹ ਦੁਨੀਆਂ ਨੂੰ ਗੁਮਰਾਹ ਕਰਨ ਵਿਚ ਦਿਨ-ਰਾਤ ਲੱਗਾ ਰਹਿੰਦਾ ਹੈ।a ਉਹ ਅਵਿਸ਼ਵਾਸੀਆਂ ਦੇ ਮਨਾਂ ਤੇ ਪਰਦਾ ਪਾਉਣ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਦੂਰ ਲੈ ਜਾਣ ਲਈ ਹਰ ਤਰ੍ਹਾਂ ਦੀ ਚਲਾਕੀ ਤੇ ਛਲ ਵਰਤਦਾ ਹੈ। (2 ਕੁਰਿੰਥੀਆਂ 4:4) ਇਹ ਹੰਢਿਆ ਹੋਇਆ ਧੋਖੇਬਾਜ਼ ਖ਼ਾਸ ਤੌਰ ਤੇ ਉਨ੍ਹਾਂ ਲੋਕਾਂ ਨੂੰ ਖਾ ਜਾਣਾ ਚਾਹੁੰਦਾ ਹੈ ਜੋ ਪਰਮੇਸ਼ੁਰ ਦੀ “ਆਤਮਾ ਅਤੇ ਸਚਿਆਈ ਨਾਲ ਭਗਤੀ” ਕਰਦੇ ਹਨ। (ਯੂਹੰਨਾ 4:24; 1 ਪਤਰਸ 5:8) ਇਹ ਕਦੀ ਨਾ ਭੁੱਲੋ ਕਿ ਸ਼ਤਾਨ ਨੇ ਦਾਅਵਾ ਕੀਤਾ ਸੀ: ‘ਮੈਂ ਕਿਸੇ ਨੂੰ ਵੀ ਪਰਮੇਸ਼ੁਰ ਤੋਂ ਦੂਰ ਲੈ ਜਾ ਸਕਦਾ ਹਾਂ।’ (ਅੱਯੂਬ 1:9-12) ਆਓ ਆਪਾਂ ਸ਼ਤਾਨ ਦੇ ਕੁਝ “ਛਲ ਛਿੱਦ੍ਰਾਂ” ਉੱਤੇ ਚਰਚਾ ਕਰੀਏ ਅਤੇ ਦੇਖੀਏ ਕਿ ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ।—ਅਫ਼ਸੀਆਂ 6:11.
-
-
ਧੋਖੇਬਾਜ਼ੀ ਤੋਂ ਖ਼ਬਰਦਾਰ ਰਹੋਪਹਿਰਾਬੁਰਜ—2004 | ਫਰਵਰੀ 15
-
-
a ਪਰਕਾਸ਼ ਦੀ ਪੋਥੀ 12:9 ਵਿਚ “ਭਰਮਾਉਂਦਾ ਹੈ” ਅਨੁਵਾਦ ਕੀਤੀ ਗਈ ਕ੍ਰਿਆ ਦੇ ਇਕ ਰੂਪ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਇਹ “ਵਿਅਕਤੀ ਦੁਆਰਾ ਕਿਸੇ ਕੰਮ ਨੂੰ ਵਾਰ-ਵਾਰ ਕਰਨ ਨੂੰ ਸੰਕੇਤ ਕਰਦਾ ਹੈ ਜਿਸ ਕਰਕੇ ਇਹ ਉਸ ਵਿਅਕਤੀ ਦੀ ਆਦਤ ਬਣ ਜਾਂਦੀ ਹੈ।”
-