-
ਪ੍ਰਕਾਸ਼ ਦੀ ਕਿਤਾਬ—ਇਹ ਪਰਮੇਸ਼ੁਰ ਦੇ ਦੁਸ਼ਮਣਾਂ ਦੇ ਹਸ਼ਰ ਬਾਰੇ ਕੀ ਦੱਸਦੀ ਹੈ?ਪਹਿਰਾਬੁਰਜ (ਸਟੱਡੀ)—2022 | ਮਈ
-
-
ਪਰਮੇਸ਼ੁਰ ਦੇ ਦੁਸ਼ਮਣਾਂ ਦੀ ਪਛਾਣ ਹੋਈ
ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ
ਇਹ ਵਹਿਸ਼ੀ ਦਰਿੰਦਾ ‘ਸਮੁੰਦਰ ਵਿੱਚੋਂ ਨਿਕਲਿਆ’ ਹੈ। ਇਸ ਦੇ ਦਸ ਸਿੰਗ ਤੇ ਸੱਤ ਸਿਰ ਹਨ ਅਤੇ ਇਸ ਦੇ ਸਿੰਗਾਂ ਉੱਤੇ ਦਸ ਮੁਕਟ ਹਨ। (ਪ੍ਰਕਾ. 13:1-4) ਇਹ ਵਹਿਸ਼ੀ ਦਰਿੰਦਾ ਮਨੁੱਖਜਾਤੀ ʼਤੇ ਰਾਜ ਕਰਨ ਵਾਲੀਆਂ ਹੁਣ ਤਕ ਦੀਆਂ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦਾ ਹੈ। ਇਸ ਦੇ ਸੱਤ ਸਿਰ ਸੱਤ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ʼਤੇ ਕਾਫ਼ੀ ਅਸਰ ਪਾਇਆ ਹੈ। (ਪੈਰੇ 6-8 ਦੇਖੋ)
6. ਪ੍ਰਕਾਸ਼ ਦੀ ਕਿਤਾਬ 13:1-4 ਵਿਚ ਦੱਸਿਆ ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ ਕਿਸ ਨੂੰ ਦਰਸਾਉਂਦਾ ਹੈ?
6 ਸੱਤ ਸਿਰਾਂ ਵਾਲਾ ਵਹਿਸ਼ੀ ਦਰਿੰਦਾ ਕੌਣ ਹੈ? (ਪ੍ਰਕਾਸ਼ ਦੀ ਕਿਤਾਬ 13:1-4 ਪੜ੍ਹੋ।) ਇਨ੍ਹਾਂ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਇਹ ਵਹਿਸ਼ੀ ਦਰਿੰਦਾ ਚੀਤੇ ਵਰਗਾ ਹੈ, ਉਸ ਦੇ ਪੈਰ ਰਿੱਛ ਦੇ ਪੈਰਾਂ ਵਰਗੇ ਹਨ, ਉਸ ਦਾ ਮੂੰਹ ਸ਼ੇਰ ਦੇ ਮੂੰਹ ਵਰਗਾ ਹੇ ਅਤੇ ਉਸ ਦੇ ਦਸ ਸਿੰਗ ਹਨ। ਇਹ ਸਾਰੀਆਂ ਗੱਲਾਂ ਦਾਨੀਏਲ ਦੇ ਅਧਿਆਇ 7 ਵਿਚ ਦੱਸੇ ਚਾਰ ਅਲੱਗ-ਅਲੱਗ ਦਰਿੰਦਿਆਂ ਵਿਚ ਵੀ ਹਨ। ਪਰ ਜ਼ਰਾ ਗੌਰ ਕਰੋ ਕਿ ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਇਸ ਇੱਕੋ ਦਰਿੰਦੇ ਵਿਚ ਇਹ ਸਾਰੀਆਂ ਗੱਲਾਂ ਹਨ। ਇਸ ਕਰਕੇ ਇਹ ਵਹਿਸ਼ੀ ਦਰਿੰਦਾ ਕਿਸੇ ਇਕ ਸਰਕਾਰ ਜਾਂ ਵਿਸ਼ਵ ਸਾਮਰਾਜ ਨੂੰ ਨਹੀਂ ਦਰਸਾਉਂਦਾ। ਇਸ ਦਰਿੰਦੇ ਨੂੰ “ਹਰ ਕਬੀਲੇ, ਹਰ ਨਸਲ, ਹਰ ਭਾਸ਼ਾ ਬੋਲਣ ਵਾਲੇ ਲੋਕਾਂ ਅਤੇ ਹਰ ਕੌਮ ਉੱਤੇ ਅਧਿਕਾਰ ਦਿੱਤਾ ਗਿਆ।” (ਪ੍ਰਕਾ. 13:7) ਇਹ ਵਹਿਸ਼ੀ ਦਰਿੰਦਾ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਅੱਜ ਤਕ ਇਨਸਾਨਾਂ ʼਤੇ ਰਾਜ ਕੀਤਾ ਹੈ।b—ਉਪ. 8:9.
-
-
ਪ੍ਰਕਾਸ਼ ਦੀ ਕਿਤਾਬ—ਇਹ ਪਰਮੇਸ਼ੁਰ ਦੇ ਦੁਸ਼ਮਣਾਂ ਦੇ ਹਸ਼ਰ ਬਾਰੇ ਕੀ ਦੱਸਦੀ ਹੈ?ਪਹਿਰਾਬੁਰਜ (ਸਟੱਡੀ)—2022 | ਮਈ
-
-
b ਸੱਤ ਸਿਰਾਂ ਵਾਲੇ ਵਹਿਸ਼ੀ ਦਰਿੰਦੇ ਦੇ “ਦਸ ਸਿੰਗ” ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਵਹਿਸ਼ੀ ਦਰਿੰਦਾ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦਾ ਹੈ। ਬਾਈਬਲ ਵਿਚ ਅਕਸਰ ਦਸ ਨੰਬਰ ਸੰਪੂਰਣਤਾ ਦੀ ਨਿਸ਼ਾਨੀ ਵਜੋਂ ਵਰਤਿਆ ਗਿਆ ਹੈ।
-