ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਆਪਣੇ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖੋ
    ਪਰਿਵਾਰਕ ਖ਼ੁਸ਼ੀ ਦਾ ਰਾਜ਼
    • ਅਧਿਆਇ ਗਿਆਰਾਂ

      ਆਪਣੇ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖੋ

      1. ਕੁਝ ਕਿਹੜੀਆਂ ਚੀਜ਼ਾਂ ਹਨ ਜੋ ਪਰਿਵਾਰਾਂ ਵਿਚ ਵਿਭਾਜਨ ਉਤਪੰਨ ਕਰ ਸਕਦੀਆਂ ਹਨ?

      ਉਹ ਵਿਅਕਤੀ ਮੁਬਾਰਕ ਹਨ ਜੋ ਉਨ੍ਹਾਂ ਪਰਿਵਾਰਾਂ ਦੇ ਸਦੱਸ ਹਨ ਜਿਨ੍ਹਾਂ ਵਿਚ ਪ੍ਰੇਮ, ਸਮਝਦਾਰੀ, ਅਤੇ ਸ਼ਾਂਤੀ ਪਾਈ ਜਾਂਦੀ ਹੈ। ਉਮੀਦ ਹੈ ਕਿ ਤੁਹਾਡਾ ਵੀ ਇਕ ਅਜਿਹਾ ਹੀ ਪਰਿਵਾਰ ਹੈ। ਅਫ਼ਸੋਸ ਦੀ ਗੱਲ ਹੈ ਕਿ ਅਣ­ਗਿਣਤ ਪਰਿਵਾਰ ਕਿਸੇ-ਨ-ਕਿਸੇ ਕਾਰਨ ਵਿਭਾਜਿਤ ਹਨ ਅਤੇ ਉਸ ਵਰਣਨ ਉੱਤੇ ਪੂਰੇ ਉਤਰਨ ਤੋਂ ਚੂਕ ਜਾਂਦੇ ਹਨ। ਗ੍ਰਹਿਸਥਾਂ ਨੂੰ ਕੀ ਵਿਭਾਜਿਤ ਕਰਦਾ ਹੈ? ਇਸ ਅਧਿਆਇ ਵਿਚ ਅਸੀਂ ਤਿੰਨ ਚੀਜ਼ਾਂ ਦੀ ਚਰਚਾ ਕਰਾਂਗੇ। ਕੁਝ ਪਰਿਵਾਰਾਂ ਵਿਚ, ਸਾਰਿਆਂ ਸਦੱਸਾਂ ਦਾ ਇੱਕੋ ਹੀ ਧਰਮ ਨਹੀਂ ਹੁੰਦਾ ਹੈ। ਦੂਜਿਆਂ ਵਿਚ, ਬੱਚਿਆਂ ਦੇ ਸ਼ਾਇਦ ਇੱਕੋ ਹੀ ਕੁਦਰਤੀ ਮਾਪੇ ਨਾ ਹੋਣ। ਹੋਰਨਾ ਵਿਚ, ਰੋਜ਼ੀ ਕਮਾਉਣ ਦਾ ਸੰਘਰਸ਼ ਜਾਂ ਹੋਰ ਭੌਤਿਕ ਚੀਜ਼ਾਂ ਲਈ ਇੱਛਾ ਪਰਿਵਾਰਕ ਸਦੱਸਾਂ ਨੂੰ ਵਿਭਾਜਿਤ ਕਰਦੀ ਹੈ। ਫਿਰ ਵੀ, ਉਹ ਹਾਲਾਤ ਜੋ ਇਕ ਗ੍ਰਹਿਸਥ ਨੂੰ ਵਿਭਾਜਿਤ ਕਰਦੇ ਹਨ ਉਹ ਸ਼ਾਇਦ ਹੋਰਨਾ ਨੂੰ ਨਾ ਪ੍ਰਭਾਵਿਤ ਕਰਨ। ਕਿਹੜੀ ਚੀਜ਼ ਫ਼ਰਕ ਪਾਉਂਦੀ ਹੈ?

      2. ਕੁਝ ਵਿਅਕਤੀ ਪਰਿਵਾਰਕ ਜੀਵਨ ਲਈ ਕਿੱਥੋਂ ਮਾਰਗ-ਦਰਸ਼ਨ ਭਾਲਦੇ ਹਨ, ਪਰੰਤੂ ਅਜਿਹੀ ਮਾਰਗ-ਦਰਸ਼ਨ ਦਾ ਸਭ ਤੋਂ ਵਧੀਆ ਸ੍ਰੋਤ ਕੀ ਹੈ?

      2 ਦ੍ਰਿਸ਼ਟੀਕੋਣ ਇਕ ਕਾਰਕ ਹੈ। ਜੇਕਰ ਤੁਸੀਂ ਸੁਹਿਰਦਤਾ ਦੇ ਨਾਲ ਦੂਜੇ ਵਿਅਕਤੀ ਦਾ ਦ੍ਰਿਸ਼ਟੀਕੋਣ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਇਹ ਭਾਂਪਣ ਦੇ ਜ਼ਿਆਦਾ ਲਾਇਕ ਹੋਵੋਗੇ ਕਿ ਇਕ ਸੰਯੁਕਤ ਗ੍ਰਹਿਸਥ ਨੂੰ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ। ਦੂਜਾ ਕਾਰਕ ਹੈ ਤੁਹਾਡੇ ਮਾਰਗ-ਦਰਸ਼ਨ ਦਾ ਸ੍ਰੋਤ। ਬਹੁਤੇਰੇ ਲੋਕ ਸਹਿਕਰਮੀਆਂ, ਗੁਆਂਢੀਆਂ, ਅਖ਼ਬਾਰ ਕਾਲਮਨਵੀਸਾਂ, ਜਾਂ ਹੋਰ ਮਾਨਵ ਮਾਰਗ-ਦਰਸ਼ਕਾਂ ਦੀ ਸਲਾਹ ਦੀ ਪੈਰਵੀ ਕਰਦੇ ਹਨ। ਪਰੰਤੂ, ਕੁਝ ਵਿਅਕਤੀਆਂ ਨੇ ਪਤਾ ਲਗਾਇਆ ਹੈ ਕਿ ਪਰਮੇਸ਼ੁਰ ਦਾ ਬਚਨ ਉਨ੍ਹਾਂ ਦੀ ਪਰਿਸਥਿਤੀ ਬਾਰੇ ਕੀ ਕਹਿੰਦਾ ਹੈ, ਅਤੇ ਫਿਰ ਜੋ ਉਨ੍ਹਾਂ ਨੇ ਸਿੱਖਿਆ ਹੈ ਉਸ ਨੂੰ ਲਾਗੂ ਕੀਤਾ ਹੈ। ਇਸ ਤਰ੍ਹਾਂ ਕਰਨਾ ਇਕ ਪਰਿਵਾਰ ਨੂੰ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖਣ ਵਿਚ ਕਿਵੇਂ ਮਦਦ ਕਰ ਸਕਦਾ ਹੈ?—2 ਤਿਮੋਥਿਉਸ 3:16, 17.

      ਜੇਕਰ ਤੁਹਾਡੇ ਪਤੀ ਦਾ ਇਕ ਵੱਖਰਾ ਧਰਮ ਹੈ

      [ਸਫ਼ਾ 130 ਉੱਤੇ ਤਸਵੀਰ]

      ਦੂਜੇ ਵਿਅਕਤੀ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਕੋਸ਼ਿਸ਼ ਕਰੋ

      3. (ੳ) ਇਕ ਵੱਖਰੇ ਧਰਮ ਦੇ ਵਿਅਕਤੀ ਦੇ ਨਾਲ ਵਿਆਹ ਕਰਨ ਦੇ ਸੰਬੰਧ ਵਿਚ ਬਾਈਬਲ ਦੀ ਕੀ ਸਲਾਹ ਹੈ? (ਅ) ਕੁਝ ਕਿਹੜੇ ਮੂਲ ਸਿਧਾਂਤ ਲਾਗੂ ਹੁੰਦੇ ਹਨ ਜੇਕਰ ਇਕ ਵਿਆਹੁਤਾ ਸਾਥੀ ਵਿਸ਼ਵਾਸੀ ਹੈ ਅਤੇ ਦੂਜਾ ਨਹੀਂ ਹੈ?

      3 ਬਾਈਬਲ ਸਾਨੂੰ ਇਕ ਵੱਖਰੇ ਧਰਮ ਵਾਲੇ ਵਿਅਕਤੀ ਦੇ ਨਾਲ ਵਿਆਹ ਕਰਨ ਦੇ ਵਿਰੁੱਧ ਜ਼ੋਰਦਾਰ ਸਲਾਹ ਦਿੰਦੀ ਹੈ। (ਬਿਵਸਥਾ ਸਾਰ 7:3, 4; 1 ਕੁਰਿੰਥੀਆਂ 7:39) ਫਿਰ ਵੀ, ਹੋ ਸਕਦਾ ਹੈ ਕਿ ਤੁਸੀਂ ਆਪਣੇ ਵਿਆਹ ਤੋਂ ਬਾਅਦ ਹੀ ਬਾਈਬਲ ਦੀ ਸੱਚਾਈ ਸਿੱਖੀ ਹੋਵੇ, ਪਰੰਤੂ ਤੁਹਾਡੇ ਪਤੀ ਨੇ ਨਹੀਂ ਸਿੱਖੀ। ਫਿਰ ਉਦੋਂ ਕੀ? ਨਿਰਸੰਦੇਹ, ਵਿਆਹ ਦੀਆਂ ਪ੍ਰਤਿੱਗਿਆਵਾਂ ਫਿਰ ਵੀ ਜਾਇਜ਼ ਰਹਿੰਦੀਆਂ ਹਨ। (1 ਕੁਰਿੰਥੀਆਂ 7:10) ਬਾਈਬਲ ਵਿਆਹ ਬੰਧਨ ਦੇ ਸਥਾਈਪਣ ਉੱਤੇ ਜ਼ੋਰ ਦਿੰਦੀ ਹੈ ਅਤੇ ਵਿਵਾਹਿਤ ਲੋਕਾਂ ਨੂੰ ਆਪਣੇ ਮਤਭੇਦਾਂ ਤੋਂ ਭੱਜ ਜਾਣ ਦੀ ਬਜਾਇ ਉਨ੍ਹਾਂ ਨੂੰ ਸੁਲਝਾਉਣ ਲਈ ਉਤਸ਼ਾਹਿਤ ਕਰਦੀ ਹੈ। (ਅਫ਼ਸੀਆਂ 5:­28-31; ਤੀਤੁਸ 2:4, 5) ਪਰ ਫਿਰ, ਉਦੋਂ ਕੀ ਜੇਕਰ ਤੁਹਾਡਾ ਪਤੀ, ਤੁਹਾਡੇ ਵੱਲੋਂ ਬਾਈਬਲ ਦੇ ਧਰਮ ਦਾ ਅਭਿਆਸ ਕਰਨ ਉੱਤੇ ਸਖ਼ਤ ਇਤਰਾਜ਼ ਕਰਦਾ ਹੈ? ਉਹ ਸ਼ਾਇਦ ਤੁਹਾਨੂੰ ਕਲੀਸਿਯਾ ਦੀਆਂ ਸਭਾਵਾਂ ਤੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰੇ, ਜਾਂ ਉਹ ਸ਼ਾਇਦ ਕਹੇ ਕਿ ਉਹ ਨਹੀਂ ਚਾਹੁੰਦਾ ਹੈ ਕਿ ਉਸ ਦੀ ਪਤਨੀ ਧਰਮ ਬਾਰੇ ਪ੍ਰਚਾਰ ਕਰਦੀ ਹੋਈ ਘਰ-ਘਰ ਜਾਵੇ। ਤੁਸੀਂ ਕੀ ਕਰੋਗੇ?

      4. ਇਕ ਪਤਨੀ ਕਿਸ ਤਰੀਕੇ ਵਿਚ ਸਮਾਨ-ਅਨੁਭੂਤੀ ਪ੍ਰਦਰਸ਼ਿਤ ਕਰ ਸਕਦੀ ਹੈ ਜੇਕਰ ਉਸ ਦੇ ਪਤੀ ਦਾ ਧਰਮ ਵੱਖਰਾ ਹੈ?

      4 ਖ਼ੁਦ ਨੂੰ ਪੁੱਛੋ, ‘ਮੇਰਾ ਪਤੀ ਇਵੇਂ ਕਿਉਂ ਮਹਿਸੂਸ ਕਰਦਾ ਹੈ?’ (ਕਹਾਉਤਾਂ 16:20, 23) ਜੇਕਰ ਉਹ ਵਾਸਤਵ ਵਿਚ ਉਸ ਨੂੰ ਨਹੀਂ ਸਮਝਦਾ ਹੈ ਜੋ ਤੁਸੀਂ ਕਰ ਰਹੇ ਹੋ, ਤਾਂ ਉਹ ਸ਼ਾਇਦ ਤੁਹਾਡੇ ਬਾਰੇ ਫ਼ਿਕਰ ਕਰੇ। ਜਾਂ ਉਹ ਸ਼ਾਇਦ ਰਿਸ਼ਤੇਦਾਰਾਂ ਵੱਲੋਂ ਦਬਾਉ ਅਨੁਭਵ ਕਰ ਰਿਹਾ ਹੈ ਕਿਉਂਕਿ ਤੁਸੀਂ ਹੁਣ ਉਨ੍ਹਾਂ ਖ਼ਾਸ ਰਿਵਾਜਾਂ ਵਿਚ ਹਿੱਸਾ ਨਹੀਂ ਲੈਂਦੇ ਹੋ ਜੋ ਉਨ੍ਹਾਂ ਲਈ ਮਹੱਤਵਪੂਰਣ ਹਨ। “ਘਰ ਵਿਚ ਇਕੱਲਾ ਬੈਠਾ, ਮੈਂ ਤਿਆਗਿਆ ਮਹਿਸੂਸ ਕਰਦਾ ਸੀ,” ਇਕ ਪਤੀ ਨੇ ਕਿਹਾ। ਇਸ ਆਦਮੀ ਨੇ ਮਹਿਸੂਸ ਕੀਤਾ ਕਿ ਉਹ ਆਪਣੀ ਪਤਨੀ ਨੂੰ ਇਕ ਧਰਮ ਦੇ ਲਪੇਟ ਵਿਚ ਖੋਹ ਰਿਹਾ ਸੀ। ਪਰੰਤੂ ਘਮੰਡ ਨੇ ਉਸ ਨੂੰ ਇਹ ਸਵੀਕਾਰ ਕਰਨ ਤੋਂ ਰੋਕਿਆ ਕਿ ਉਹ ਇਕੱਲਤਾ ਮਹਿਸੂਸ ਕਰਦਾ ਸੀ। ਤੁਹਾਡੇ ਪਤੀ ਨੂੰ ਸ਼ਾਇਦ ਇਸੇ ਭਰੋਸੇ ਦੀ ਜ਼ਰੂਰਤ ਹੋਵੇ ਕਿ ਯਹੋਵਾਹ ਲਈ ਤੁਹਾਡੇ ਪ੍ਰੇਮ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਆਪਣੇ ਪਤੀ ਨੂੰ ਹੁਣ ਪਹਿਲਾਂ ਨਾਲੋਂ ਘੱਟ ਪ੍ਰੇਮ ਕਰਦੇ ਹੋ। ਉਸ ਦੇ ਨਾਲ ਸਮਾਂ ਬਤੀਤ ਕਰਨਾ ਨਿਸ਼ਚਿਤ ਕਰੋ।

      5. ਉਸ ਪਤਨੀ ਦੁਆਰਾ ਕੀ ਸੰਤੁਲਨ ਰੱਖਿਆ ਜਾਣਾ ਚਾਹੀਦਾ ਹੈ ਜਿਸ ਦਾ ਪਤੀ ਵੱਖਰੇ ਧਰਮ ਦਾ ਹੈ?

      5 ਪਰੰਤੂ, ਇਕ ਹੋਰ ਵੀ ਮਹੱਤਵਪੂਰਣ ਚੀਜ਼ ਉੱਤੇ ਵਿਚਾਰ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਪਰਿਸਥਿਤੀ ਦੇ ਨਾਲ ਬੁੱਧੀਮਤਾ ਵਿਚ ਨਿਪਟਣਾ ਹੈ। ਪਰਮੇਸ਼ੁਰ ਦਾ ਬਚਨ ਪਤਨੀਆਂ ਨੂੰ ਜ਼ੋਰ ਦਿੰਦਾ ਹੈ: “ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਵਿੱਚ ਜੋਗ ਹੈ।” (ਕੁਲੁੱਸੀਆਂ 3:18) ਇਸ ਤਰ੍ਹਾਂ, ਇਹ ਸੁਤੰਤਰਤਾ ਦੀ ਮਨੋਬਿਰਤੀ ਦੇ ਵਿਰੁੱਧ ਚੇਤਾਵਨੀ ਦਿੰਦਾ ਹੈ। ਇਸ ਤੋਂ ਇਲਾਵਾ, ਇਹ ਕਹਿੰਦਿਆਂ ਕਿ “ਜਿਵੇਂ ਪ੍ਰਭੁ ਵਿੱਚ ਜੋਗ ਹੈ,” ਇਹ ਸ਼ਾਸਤਰਵਚਨ ਸੰਕੇਤ ਕਰਦਾ ਹੈ ਕਿ ਆਪਣੇ ਪਤੀ ਦੇ ਪ੍ਰਤੀ ਅਧੀਨਗੀ ਦੇ ਨਾਲ-ਨਾਲ, ਪ੍ਰਭੂ ਦੇ ਪ੍ਰਤੀ ਅਧੀਨਗੀ ਦਾ ਵੀ ਲਿਹਾਜ਼ ਰੱਖਣਾ ਚਾਹੀਦਾ ਹੈ। ਇਕ ਸੰਤੁਲਨ ਹੋਣਾ ਚਾਹੀਦਾ ਹੈ।

      6. ਇਕ ਮਸੀਹੀ ਪਤਨੀ ਦੁਆਰਾ ਕਿਹੜੇ ਸਿਧਾਂਤ ਧਿਆਨ ਵਿਚ ਰੱਖੇ ਜਾਣੇ ਚਾਹੀਦੇ ਹਨ?

      6 ਕਲੀਸਿਯਾ ਦੀਆਂ ਸਭਾਵਾਂ ਵਿਚ ਹਾਜ਼ਰ ਹੋਣਾ ਅਤੇ ਦੂਜਿਆਂ ਨੂੰ ਆਪਣੇ ਬਾਈਬਲ-ਆਧਾਰਿਤ ਨਿਹਚੇ ਬਾਰੇ ਗਵਾਹੀ ਦੇਣੀ, ਇਕ ਮਸੀਹੀ ਵਾਸਤੇ ਸੱਚੀ ਉਪਾਸਨਾ ਦੀਆਂ ਉਹ ਮਹੱਤਵਪੂਰਣ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਦੀ ਅਣ­ਗਹਿਲੀ ਨਹੀਂ ਕੀਤੀ ਜਾਣੀ ਚਾਹੀਦੀ ਹੈ। (ਰੋਮੀਆਂ 10:9, 10, 14; ਇਬਰਾਨੀਆਂ 10:24, 25) ਫਿਰ, ਤੁਸੀਂ ਕੀ ਕਰੋਗੇ ਜੇਕਰ ਇਕ ਮਾਨਵ ਸਿੱਧੇ ਤੌਰ ਤੇ ਤੁਹਾਨੂੰ ਪਰਮੇਸ਼ੁਰ ਦੇ ਇਕ ਵਿਸ਼ਿਸ਼ਟ ਮੰਗ ਨੂੰ ਨਾ ਪੂਰਾ ਕਰਨ ਦਾ ਹੁਕਮ ਦਿੰਦਾ ਹੈ? ਯਿਸੂ ਮਸੀਹ ਦੇ ਰਸੂਲਾਂ ਨੇ ਘੋਸ਼ਿਤ ਕੀਤਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਉਨ੍ਹਾਂ ਦੀ ਮਿਸਾਲ ਇਕ ਪੂਰਵਉਦਾਹ­ਰਣ ਪ੍ਰਦਾਨ ਕਰਦੀ ਹੈ ਜੋ ਜੀਵਨ ਦੀਆਂ ਅਨੇਕ ਪਰਿਸਥਿਤੀਆਂ ਵਿਚ ਲਾਗੂ ਹੁੰਦਾ ਹੈ। ਕੀ ਯਹੋਵਾਹ ਲਈ ਪ੍ਰੇਮ ਤੁਹਾਨੂੰ ਉਸ ਨੂੰ ਉਹ ਭਗਤੀ ਅਦਾ ਕਰਨ ਲਈ ਉਤੇਜਿਤ ਕਰੇਗਾ ਜੋ ਉਚਿਤ ਤੌਰ ਤੇ ਉਸ ਦਾ ਹੱਕ ਹੈ? ਇਸ ਦੇ ਨਾਲ ਹੀ, ਕੀ ਆਪਣੇ ਪਤੀ ਲਈ ਆਪਣੇ ਪ੍ਰੇਮ ਅਤੇ ਆਦਰ ਦੇ ਕਾਰਨ, ਤੁਸੀਂ ਇਹ ਉਸ ਤਰੀਕੇ ਵਿਚ ਕਰਨ ਦੀ ਕੋਸ਼ਿਸ਼ ਕਰੋਗੇ ਜੋ ਉਸ ਨੂੰ ਸਵੀਕ੍ਰਿਤ ਹੋਵੇ?—ਮੱਤੀ 4:10; 1 ਯੂਹੰਨਾ 5:3.

      7. ਇਕ ਮਸੀਹੀ ਪਤਨੀ ਕੋਲ ਕੀ ਦ੍ਰਿੜ੍ਹਤਾ ਹੋਣੀ ਚਾਹੀਦੀ ਹੈ?

      7 ਯਿਸੂ ਨੇ ਨੋਟ ਕੀਤਾ ਕਿ ਇਹ ਹਮੇਸ਼ਾ ਹੀ ਸੰਭਵ ਨਹੀਂ ਹੋਵੇਗਾ। ਉਸ ਨੇ ਚੇਤਾਵਨੀ ਦਿੱਤੀ ਕਿ ਸੱਚੀ ਉਪਾਸਨਾ ਦੇ ਖ਼ਿਲਾਫ਼ ਵਿਰੋਧਤਾ ਦੇ ਕਾਰਨ, ਕੁਝ ਪਰਿਵਾਰਾਂ ਦੇ ਨਿਹਚਾਵਾਨ ਸਦੱਸ ਅਲਹਿਦਾ ਮਹਿਸੂਸ ਕਰਨਗੇ, ਜਿਵੇਂ ਕਿ ਉਨ੍ਹਾਂ ਅਤੇ ਬਾਕੀ ਦੇ ਪਰਿਵਾਰ ਦੇ ਵਿਚਕਾਰ ਇਕ ਤਲਵਾਰ ਚਲਾਈ ਗਈ ਹੋਵੇ। (ਮੱਤੀ 10:34-36) ਜਪਾਨ ਵਿਚ ਇਕ ਇਸਤਰੀ ਦੇ ਨਾਲ ਇਹ ਤਜਰਬਾ ਹੋਇਆ। ਗਿਆਰਾਂ ਸਾਲਾਂ ਲਈ ਉਸ ਦੇ ਪਤੀ ਨੇ ਉਸ ਦਾ ਵਿਰੋਧ ਕੀਤਾ। ਉਸ ਨੇ ਉਸ ਦੇ ਨਾਲ ਸਖ਼ਤ ਬਦਸਲੂਕੀ ਕੀਤੀ ਅਤੇ ਅਕਸਰ ਉਸ ਨੂੰ ਘਰੋਂ ਬਾਹਰ ਕੱਢ ਕੇ ਤਾਲਾ ਮਾਰ ਦਿੰਦਾ ਸੀ। ਪਰੰਤੂ ਉਹ ਦ੍ਰਿੜ੍ਹ ਰਹੀ। ਮਸੀਹੀ ਕਲੀਸਿਯਾ ਵਿਚ ਮਿੱਤਰਾਂ-ਦੋਸਤਾਂ ਨੇ ਉਸ ਦੀ ਮਦਦ ਕੀਤੀ। ਉਸ ਨੇ ਲਗਾਤਾਰ ਪ੍ਰਾਰਥਨਾ ਕੀਤੀ ਅਤੇ 1 ਪਤਰਸ 2:20 ਤੋਂ ਕਾਫ਼ੀ ਹੌਸਲਾ ਪ੍ਰਾਪਤ ਕੀਤਾ। ਇਹ ਮਸੀਹੀ ਇਸਤਰੀ ਕਾਇਲ ਸੀ ਕਿ ਜੇਕਰ ਉਹ ਦ੍ਰਿੜ੍ਹ ਰਹੀ, ਤਾਂ ਇਕ ਦਿਨ ਉਸ ਦਾ ਪਤੀ ਉਸ ਦੇ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਸ਼ਾਮਲ ਹੋਵੇਗਾ। ਅਤੇ ਉਹ ਸ਼ਾਮਲ ਹੋਇਆ।

      8, 9. ਇਕ ਪਤਨੀ ਨੂੰ ਆਪਣੇ ਪਤੀ ਦੇ ਰਾਹ ਵਿਚ ਬੇਲੋੜ ਰੁਕਾਵਟਾਂ ਪਾਉਣ ਤੋਂ ਪਰਹੇਜ਼ ਕਰਨ ਲਈ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ?

      8 ਕਾਫ਼ੀ ਵਿਵਹਾਰਕ ਚੀਜ਼ਾਂ ਹਨ ਜੋ ਤੁਸੀਂ ਆਪਣੇ ਸਾਥੀ ਦੇ ਰਵੱਈਏ ਨੂੰ ਪ੍ਰਭਾਵਿਤ ਕਰਨ ਲਈ ਕਰ ਸਕਦੇ ਹੋ। ਉਦਾਹਰਣ ਲਈ, ਜੇਕਰ ਤੁਹਾਡਾ ਪਤੀ ਤੁਹਾਡੇ ਧਰਮ ਬਾਰੇ ਇਤਰਾਜ਼ ਕਰਦਾ ਹੈ, ਤਾਂ ਦੂਜਿਆਂ ਮਾਮਲਿਆਂ ਵਿਚ ਉਸ ਨੂੰ ਸ਼ਿਕਾਇਤ ਕਰਨ ਦੇ ਕੋਈ ਵੀ ਜਾਇਜ਼ ਕਾਰਨ ਨਾ ਦਿਓ। ਘਰ ਨੂੰ ਸਾਫ਼ ਰੱਖੋ। ਆਪਣੀ ਨਿੱਜੀ ਦਿੱਖ ਉੱਤੇ ਧਿਆਨ ਦਿਓ। ਪ੍ਰੇਮ ਅਤੇ ਕਦਰ ਦੇ ਪ੍ਰਗਟਾਵਿਆਂ ਵਿਚ ਉਦਾਰ ਹੋਵੋ। ਨੁਕਤਾਚੀਨੀ ਕਰਨ ਦੀ ਥਾਂ, ਸਮਰਥਕ ਹੋਵੋ। ਇਹ ਪ੍ਰਦਰਸ਼ਿਤ ਕਰੋ ਕਿ ਤੁਸੀਂ ਉਸ ਤੋਂ ਸਰਦਾਰੀ ਕਰਨ ਦੀ ਉਮੀਦ ਰੱਖਦੇ ਹੋ। ਬਦਲਾ ਨਾ ਲਵੋ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਨਾਲ ਬੇਇਨਸਾਫ਼ੀ ਹੋਈ ਹੈ। (1 ਪਤਰਸ 2:21, 23) ਮਾਨਵ ਅਪੂਰਣਤਾ ਦਾ ਲਿਹਾਜ਼ ਕਰੋ, ਅਤੇ ਜੇਕਰ ਝਗੜਾ ਉਤਪੰਨ ਹੋਵੇ, ਤਾਂ ਨਿਮਰਤਾਸਹਿਤ ਮਾਫ਼ੀ ਮੰਗਣ ਵਿਚ ਪਹਿਲ ਕਰੋ।—ਅਫ਼ਸੀਆਂ 4:26.

      9 ਸਭਾਵਾਂ ਵਿਚ ਆਪਣੀ ਹਾਜ਼ਰੀ ਨੂੰ, ਉਸ ਦੇ ਭੋਜਨ ਵਿਚ ਦੇਰੀ ਹੋਣ ਦਾ ਇਕ ਕਾਰਨ ਨਾ ਬਣਨ ਦਿਓ। ਤੁਸੀਂ ਮਸੀਹੀ ਸੇਵਕਾਈ ਵਿਚ ਸ਼ਾਇਦ ਉਸ ਸਮੇਂ ਹਿੱਸਾ ਲੈਣਾ ਚੁਣੋ ਜਦੋਂ ਤੁਹਾਡਾ ਪਤੀ ਘਰ ਨਾ ਹੋਵੇ। ਇਕ ਮਸੀਹੀ ਪਤਨੀ ਲਈ ਆਪਣੇ ਪਤੀ ਨੂੰ ਪ੍ਰਚਾਰ ਕਰਨ ਤੋਂ ਪਰਹੇਜ਼ ਕਰਨਾ ਬੁੱਧੀਮਤਾ ਹੈ ਜਦੋਂ ਇਹ ਅਣਚਾਹਿਆ ਹੁੰਦਾ ਹੈ। ਇਸ ਦੀ ਬਜਾਇ, ਉਹ ਰਸੂਲ ਪਤਰਸ ਦੀ ਸਲਾਹ ਦੀ ਪੈਰਵੀ ਕਰਦੀ ਹੈ: “ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ। ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।” (1 ਪਤਰਸ 3:1, 2) ਮਸੀਹੀ ਪਤਨੀਆਂ ਪਰਮੇਸ਼ੁਰ ਦੀ ਆਤਮਾ ਦੇ ਫਲਾਂ ਨੂੰ ਹੋਰ ਪੂਰੀ ਤਰ੍ਹਾਂ ਨਾਲ ਪ੍ਰਗਟ ਕਰਨ ਵਿਚ ਮਿਹਨਤ ਕਰਦੀਆਂ ਹਨ।—ਗਲਾਤੀਆਂ 5:22, 23.

      ਜਦੋਂ ਪਤਨੀ ਇਕ ਅਭਿਆਸੀ ਮਸੀਹੀ ਨਹੀਂ ਹੁੰਦੀ

      10. ਇਕ ਨਿਹਚਾਵਾਨ ਪਤੀ ਨੂੰ ਆਪਣੀ ਪਤਨੀ ਦੇ ਪ੍ਰਤੀ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ ਜੇਕਰ ਉਹ ਇਕ ਵੱਖਰੇ ਧਰਮ ਦੀ ਹੈ?

      10 ਉਦੋਂ ਕੀ ਜੇਕਰ ਇਕ ਪਤੀ ਅਭਿਆਸੀ ਮਸੀਹੀ ਹੁੰਦਾ ਹੈ ਅਤੇ ਪਤਨੀ ਨਹੀਂ ਹੁੰਦੀ ਹੈ? ਬਾਈਬਲ ਅਜਿਹੀਆਂ ਪਰਿਸਥਿਤੀਆਂ ਲਈ ਨਿਰਦੇਸ਼ਨ ਦਿੰਦੀ ਹੈ। ਉਹ ਕਹਿੰਦੀ ਹੈ: “ਜੇ ਕਿਸੇ ਭਰਾ ਦੀ ਬੇਪਰਤੀਤ ਪਤਨੀ ਹੋਵੇ ਅਤੇ ਇਹ ਉਸ ਦੇ ਨਾਲ ਵੱਸਣ ਨੂੰ ਪਰਸੰਨ ਹੋਵੇ ਤਾਂ ਪੁਰਖ ਉਸ ਨੂੰ ਨਾ ਤਿਆਗੇ।” (1 ਕੁਰਿੰਥੀਆਂ 7:12) ਇਹ ਪਤੀਆਂ ਨੂੰ ਉਪਦੇਸ਼ ਵੀ ਦਿੰਦੀ ਹੈ: “ਹੇ ਪਤੀਓ, ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ।”—ਕੁਲੁੱਸੀਆਂ 3:19.

      11. ਇਕ ਪਤੀ ਸਿਆਣਪ ਕਿਵੇਂ ਦਿਖਾ ਸਕਦਾ ਹੈ ਅਤੇ ਆਪਣੀ ਪਤਨੀ ਦੇ ਪ੍ਰਤੀ ਢੰਗਪੂਰਣ ਸਰਦਾਰੀ ਕਿਵੇਂ ਚਲਾ ਸਕਦਾ ਹੈ ਜੇਕਰ ਉਹ ਇਕ ਅਭਿਆਸੀ ਮਸੀਹੀ ਨਾ ਹੋਵੇ?

      11 ਜੇਕਰ ਤੁਸੀਂ ਆਪਣੇ ਨਾਲੋਂ ਇਕ ਵੱਖਰੇ ਧਰਮ ਵਾਲੀ ਇਕ ਪਤਨੀ ਦੇ ਪਤੀ ਹੋ, ਤਾਂ ਆਪਣੀ ਪਤਨੀ ਲਈ ਆਦਰ ਅਤੇ ਉਸ ਦਿਆਂ ਜਜ਼ਬਾਤਾਂ ਲਈ ਲਿਹਾਜ਼ ਪ੍ਰਦਰਸ਼ਿਤ ਕਰਨ ਲਈ ਖ਼ਾਸ ਤੌਰ ਤੇ ਸਚੇਤ ਹੋਵੋ। ਇਕ ਬਾਲਗ ਵਜੋਂ, ਉਹ ਕੁਝ ਹੱਦ ਤਕ ਆਪਣੇ ਧਾਰਮਿਕ ਵਿਸ਼ਵਾਸਾਂ ਦਾ ਅਭਿਆਸ ਕਰਨ ਲਈ ਸੁਤੰ­ਤਰਤਾ ਦੇ ਯੋਗ ਹੈ, ਭਾਵੇਂ ਕਿ ਤੁਸੀਂ ਉਨ੍ਹਾਂ ਨਾਲ ਅਸਹਿਮਤ ਹੋ। ਪਹਿਲੀ ਵਾਰੀ ਜਦੋਂ ਤੁਸੀਂ ਉਸ ਦੇ ਨਾਲ ਆਪਣੇ ਧਰਮ ਬਾਰੇ ਗੱਲ ਕਰਦੇ ਹੋ, ਤਾਂ ਉਸ ਤੋਂ ਕੁਝ ਨਵੀਨ ਚੀਜ਼ ਦੀ ਪੱਖ ਵਿਚ ਆਪਣੇ ਪੁਰਾਣੇ ਵਿਸ਼ਵਾਸਾਂ ਨੂੰ ਤਿਆਗਣ ਦੀ ਉਮੀਦ ਨਾ ਰੱਖੋ। ਅਚਾਨਕ ਹੀ ਇਹ ਬਿਆਨ ਕਰਨ ਦੀ ਬਜਾਇ ਕਿ ਜਿਨ੍ਹਾਂ ਅਭਿਆਸਾਂ ਨੂੰ ਉਹ ਅਤੇ ਉਸ ਦਾ ਪਰਿਵਾਰ ਕਾਫ਼ੀ ਸਮੇਂ ਤੋਂ ਪ੍ਰਿਯ ਸਮਝਦੇ ਆਏ ਹਨ ਝੂਠੇ ਹਨ, ਸ਼ਾਂਤੀਪੂਰਵਕ ਉਸ ਦੇ ਨਾਲ ਸ਼ਾਸਤਰ ਤੋਂ ਤਰਕ ਕਰਨ ਦਾ ਜਤਨ ਕਰੋ। ਇਹ ਸੰਭਵ ਹੈ ਕਿ ਉਹ ਅਣਗੌਲਿਆ ਮਹਿਸੂਸ ਕਰਦੀ ਹੋਵੇ ਜੇਕਰ ਤੁਸੀਂ ਕਲੀਸਿਯਾ ਦੀਆਂ ਸਰਗਰਮੀਆਂ ਵਿਚ ਕਾਫ਼ੀ ਸਮਾਂ ਬਤੀਤ ਕਰਦੇ ਹੋ। ਉਹ ਸ਼ਾਇਦ ਯਹੋਵਾਹ ਦੀ ਸੇਵਾ ਕਰਨ ਦੇ ਤੁਹਾਡੇ ਜਤਨਾਂ ਦਾ ਵਿਰੋਧ ਕਰੇ, ਪਰੰਤੂ ਸ਼ਾਇਦ ਮੂਲ ਸੰਦੇਸ਼ ਸਿਰਫ਼ ਇਹ ਹੀ ਹੋਵੇ: “ਮੈਨੂੰ ਤੁਹਾਡਾ ਹੋਰ ਵਕਤ ਚਾਹੀਦਾ ਹੈ!” ਧੀਰਜ ਰੱਖੋ। ਤੁਹਾਡੇ ਪ੍ਰੇਮਮਈ ਲਿਹਾਜ਼ ਦੇ ਨਾਲ, ਸਮਾਂ ਬੀਤਣ ਤੇ ਸ਼ਾਇਦ ਸੱਚੀ ਉਪਾਸਨਾ ਅਪਣਾਉਣ ਵਿਚ ਉਸ ਦੀ ਮਦਦ ਕੀਤੀ ਜਾ ਸਕਦੀ ਹੈ।—ਕੁਲੁੱਸੀਆਂ 3:12-14; 1 ਪਤਰਸ 3:8, 9.

      ਬੱਚਿਆਂ ਨੂੰ ਸਿਖਲਾਈ ਦੇਣਾ

      12. ਜੇਕਰ ਇਕ ਪਤੀ ਅਤੇ ਉਸ ਦੀ ਪਤਨੀ ਵੱਖਰੇ ਧਰਮਾਂ ਦੇ ਹਨ, ਤਾਂ ਉਨ੍ਹਾਂ ਦੇ ਬੱਚਿਆਂ ਦੀ ਸਿਖਲਾਈ ਵਿਚ ਸ਼ਾਸਤਰ ਸੰਬੰਧੀ ਸਿਧਾਂਤ ਕਿਵੇਂ ਲਾਗੂ ਕੀਤੇ ਜਾਣੇ ਚਾਹੀਦੇ ਹਨ?

      12 ਇਕ ਗ੍ਰਹਿਸਥ ਜੋ ਉਪਾਸਨਾ ਵਿਚ ਸੰਯੁਕਤ ਨਹੀਂ ਹੈ, ਉਸ ਵਿਚ ਬੱਚਿਆਂ ਦੀ ਧਾਰਮਿਕ ਹਿਦਾਇਤ ਕਦੇ-ਕਦਾਈਂ ਇਕ ਵਾਦ-ਵਿਸ਼ਾ ਬਣ ਜਾਂਦਾ ਹੈ। ਸ਼ਾਸਤਰ ਸੰਬੰਧੀ ਸਿਧਾਂਤ ਕਿਵੇਂ ਲਾਗੂ ਕੀਤੇ ਜਾਣੇ ਚਾਹੀਦੇ ਹਨ? ਬਾਈਬਲ ਬੱਚਿਆਂ ਨੂੰ ਹਿਦਾਇਤ ਦੇਣ ਦੀ ਪ੍ਰਮੁੱਖ ਜ਼ਿੰਮੇਵਾਰੀ ਪਿਤਾ ਨੂੰ ਸੌਂਪਦੀ ਹੈ, ਪਰੰਤੂ ਮਾਂ ਕੋਲ ਵੀ ਅਦਾ ਕਰਨ ਲਈ ਇਕ ਮਹੱਤਵਪੂਰਣ ਭੂਮਿਕਾ ਹੁੰਦੀ ਹੈ। (ਕਹਾਉਤਾਂ 1:8; ਤੁਲਨਾ ਕਰੋ ਉਤਪਤ 18:19; ਬਿਵਸਥਾ ਸਾਰ 11:18, 19) ਭਾਵੇਂ ਕਿ ਉਹ ਮਸੀਹ ਦੀ ਸਰਦਾਰੀ ਨਹੀਂ ਵੀ ਸਵੀਕਾਰ ਕਰਦਾ ਹੋਵੇ, ਪਿਤਾ ਫਿਰ ਵੀ ਪਰਿਵਾਰਕ ਸਿਰ ਹੁੰਦਾ ਹੈ।

      13, 14. ਜੇਕਰ ਪਤੀ ਆਪਣੀ ਪਤਨੀ ਨੂੰ ਬੱਚਿਆਂ ਨੂੰ ਮਸੀਹੀ ਸਭਾਵਾਂ ਤੇ ਲੈ ਜਾਣ ਜਾਂ ਉਨ੍ਹਾਂ ਦੇ ਨਾਲ ਅਧਿਐਨ ਕਰਨ ਤੋਂ ਵਰਜਦਾ ਹੈ, ਤਾਂ ਉਹ ਕੀ ਕਰ ਸਕਦੀ ਹੈ?

      13 ਕੁਝ ਅਵਿਸ਼ਵਾਸੀ ਪਿਤਾ ਇਤਰਾਜ਼ ਨਹੀਂ ਕਰਦੇ ਹਨ ਜੇਕਰ ਮਾਂ ਬੱਚਿਆਂ ਨੂੰ ਧਾਰਮਿਕ ਮਾਮਲਿਆਂ ਬਾਰੇ ਹਿਦਾਇਤ ਕਰਦੀ ਹੈ। ਦੂਜੇ ਇਤਰਾਜ਼ ਕਰਦੇ ਹਨ। ਉਦੋਂ ਕੀ ਜੇਕਰ ਤੁਹਾਡਾ ਪਤੀ ਤੁਹਾਨੂੰ ਬੱਚਿਆਂ ਨੂੰ ਕਲੀਸਿਯਾ ਦੀਆਂ ਸਭਾਵਾਂ ਤੇ ਲੈ ਜਾਣ ਲਈ ਇਜਾਜ਼ਤ ਨਹੀਂ ਦਿੰਦਾ ਹੈ ਜਾਂ ਇੱਥੋਂ ਤਕ ਕਿ ਉਨ੍ਹਾਂ ਦੇ ਨਾਲ ਘਰ ਵਿਚ ਬਾਈਬਲ ਅਧਿਐਨ ਕਰਨ ਤੋਂ ਵੀ ਤੁਹਾਨੂੰ ਵਰਜਦਾ ਹੈ? ਹੁਣ ਤੁਹਾਨੂੰ ਕਈ ਫ਼ਰਜ਼ਾਂ ਨੂੰ ਸੰਤੁਲਿਤ ਕਰਨਾ ਪਵੇਗਾ—ਯਹੋਵਾਹ ਪਰਮੇਸ਼ੁਰ ਦੇ ਪ੍ਰਤੀ, ਤੁਹਾਡੇ ਪਤੀ-ਯੋਗ ਸਿਰ ਦੇ ਪ੍ਰਤੀ, ਅਤੇ ਤੁਹਾਡੇ ਪ੍ਰਿਯ ਬੱਚਿਆਂ ਦੇ ਪ੍ਰਤੀ ਤੁਹਾਡਾ ਫ਼ਰਜ਼। ਤੁਸੀਂ ਇਨ੍ਹਾਂ ਨੂੰ ਕਿਵੇਂ ਅਨੁਕੂਲ ਬਣਾ ਸਕਦੇ ਹੋ?

      14 ਨਿਸ਼ਚੇ ਹੀ ਤੁਸੀਂ ਮਾਮਲੇ ਬਾਰੇ ਪ੍ਰਾਰਥਨਾ ਕਰੋਗੇ। (ਫ਼ਿਲਿੱਪੀਆਂ 4:6, 7; 1 ਯੂਹੰਨਾ 5:14) ਪਰੰਤੂ ਆਖ਼ਰਕਾਰ, ਤੁਹਾਨੂੰ ਹੀ ਫ਼ੈਸਲਾ ਕਰਨਾ ਪੈਣਾ ਹੈ ਕਿ ਕਿਹੜਾ ਰਾਹ ਲੈਣਾ ਹੈ। ਜੇਕਰ ਤੁਸੀਂ ਆਪਣੇ ਪਤੀ ਨੂੰ ਇਹ ਸਪੱਸ਼ਟ ਕਰਦੇ ਹੋਏ ਕਿ ਤੁਸੀਂ ਉਸ ਦੀ ਸਰਦਾਰੀ ਨੂੰ ਚੁਣੌਤੀ ਨਹੀਂ ਦੇ ਰਹੇ ਹੋ, ਢੰਗ ਨਾਲ ਆਰੰਭ ਕਰੋ, ਤਾਂ ਸ਼ਾਇਦ ਉਸ ਦੀ ਵਿਰੋਧਤਾ ਆਖ਼ਰਕਾਰ ਘੱਟ ਜਾਵੇ। ਜੇਕਰ ਤੁਹਾਡਾ ਪਤੀ ਤੁਹਾਨੂੰ ਆਪਣਿਆਂ ਬੱਚਿਆਂ ਨੂੰ ਸਭਾਵਾਂ ਤੇ ਲੈ ਜਾਣ ਜਾਂ ਉਨ੍ਹਾਂ ਦੇ ਨਾਲ ਇਕ ਰਸਮੀ ਬਾਈਬਲ ਅਧਿਐਨ ਕਰਨ ਤੋਂ ਵੀ ਵਰਜਦਾ ਹੈ, ਫਿਰ ਵੀ ਤੁਸੀਂ ਉਨ੍ਹਾਂ ਨੂੰ ਸਿੱਖਿਆ ਦੇ ਸਕਦੇ ਹੋ। ਆਪਣੇ ਰੋਜ਼ਾਨਾ ਦੇ ਵਾਰਤਾਲਾਪ ਅਤੇ ਆਪਣੇ ਅੱਛੇ ਉਦਾਹਰਣ ਦੁਆਰਾ, ਉਨ੍ਹਾਂ ਵਿਚ ਕਿਸੇ ਹੱਦ ਤਕ ਯਹੋਵਾਹ ਲਈ ਪ੍ਰੇਮ, ਉਸ ਦੇ ਬਚਨ ਵਿਚ ਨਿਹਚਾ, ਮਾਪਿਆਂ ਲਈ ਆਦਰ—ਜਿਨ੍ਹਾਂ ਵਿਚ ਉਨ੍ਹਾਂ ਦਾ ਪਿਤਾ ਵੀ ਸ਼ਾਮਲ ਹੈ—ਦੂਜੇ ਲੋਕਾਂ ਦੇ ਲਈ ਪ੍ਰੇਮਮਈ ਖ਼ਿਆਲ, ਅਤੇ ਕੰਮ-ਕਾਰ ਦੀਆਂ ਨੇਕਨੀਅਤ ਆਦਤਾਂ ਲਈ ਕਦਰ ਵਿਕਸਿਤ ਕਰਨ ਦਾ ਜਤਨ ਕਰੋ। ਸਮਾਂ ਬੀਤਣ ਨਾਲ, ਪਿਤਾ ਸ਼ਾਇਦ ਅੱਛੇ ਪਰਿਣਾਮਾਂ ਨੂੰ ਦੇਖੇ ਅਤੇ ਤੁਹਾਡੇ ਜਤਨਾਂ ਦੀ ਕਦਰ ਪਾਵੇ।—ਕਹਾਉਤਾਂ 23:24.

      15. ਬੱਚਿਆਂ ਦੀ ਸਿੱਖਿਆ ਵਿਚ ਇਕ ਨਿਹਚਾਵਾਨ ਪਿਤਾ ਦੀ ਕੀ ਜ਼ਿੰਮੇਵਾਰੀ ਹੈ?

      15 ਜੇਕਰ ਤੁਸੀਂ ਇਕ ਅਜਿਹੇ ਪਤੀ ਹੋ ਜੋ ਕਿ ਨਿਹਚਾਵਾਨ ਹੋ ਅਤੇ ਤੁਹਾਡੀ ਪਤਨੀ ਨਹੀਂ ਹੈ, ਫਿਰ ਤੁਹਾਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਆਪਣੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। (ਅਫ਼ਸੀਆਂ 6:4) ਇਹ ਕਰਦੇ ਹੋਏ, ਨਿਸ਼ਚੇ ਹੀ, ਤੁਹਾਨੂੰ ਆਪਣੀ ਪਤਨੀ ਦੇ ਨਾਲ ਵਰਤਾਉ ਕਰਦੇ ਸਮੇਂ ਦਿਆਲੂ, ਪ੍ਰੇਮਮਈ, ਅਤੇ ਤਰਕਸੰਗਤ ਹੋਣਾ ਚਾਹੀਦਾ ਹੈ।

      ਜੇਕਰ ਤੁਹਾਡਾ ਧਰਮ ਤੁਹਾਡੇ ਮਾਪਿਆਂ ਵਾਲਾ ਨਹੀਂ ਹੈ

      16, 17. ਜੇਕਰ ਬੱਚੇ ਆਪਣੇ ਮਾਪਿਆਂ ਤੋਂ ਇਕ ਵੱਖਰਾ ਧਰਮ ਅਪਣਾਉਂਦੇ ਹਨ ਤਾਂ ਉਨ੍ਹਾਂ ਨੂੰ ਕਿਹੜੇ ਬਾਈਬਲ ਸਿਧਾਂਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ?

      16 ਨਾਬਾਲਗ ਬੱਚਿਆਂ ਦੇ ਲਈ ਵੀ ਹੁਣ ਕੋਈ ਅਸਾਧਾਰਣ ਗੱਲ ਨਹੀਂ ਹੈ ਕਿ ਉਹ ਅਜਿਹੇ ਧਾਰਮਿਕ ਦ੍ਰਿਸ਼ਟੀਕੋਣ ਅਪਣਾਉਣ ਜੋ ਕਿ ਉਨ੍ਹਾਂ ਦਿਆਂ ਮਾਪਿਆਂ ਤੋਂ ਵੱਖਰੇ ਹਨ। ਕੀ ਤੁਸੀਂ ਇੰਜ ਕੀਤਾ ਹੈ? ਜੇਕਰ ਕੀਤਾ ਹੈ, ਤਾਂ ਬਾਈਬਲ ਵਿਚ ਤੁਹਾਡੇ ਲਈ ਸਲਾਹ ਪਾਈ ਜਾਂਦੀ ਹੈ।

      17 ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ। ਤੂੰ ਆਪਣੇ ਮਾਂ ਪਿਉ ਦਾ ਆਦਰ ਕਰ।” (ਅਫ਼ਸੀਆਂ 6:1, 2) ਇਸ ਵਿਚ ਮਾਪਿਆਂ ਨੂੰ ਗੁਣਕਾਰੀ ਆਦਰ ਦੇਣਾ ਸ਼ਾਮਲ ਹੈ। ਪਰੰਤੂ, ਜਦ ਕਿ ਮਾਪਿਆਂ ਦੇ ਪ੍ਰਤੀ ਆਗਿਆਕਾਰਤਾ ਮਹੱਤਵਪੂਰਣ ਹੈ, ਇਸ ਨੂੰ ਸੱਚੇ ਪਰਮੇਸ਼ੁਰ ਦੀ ਪਰਵਾਹ ਕੀਤੇ ਬਿਨਾਂ ਨਹੀਂ ਅਦਾ ਕਰਨਾ ਚਾਹੀਦਾ ਹੈ। ਜਦੋਂ ਇਕ ਬੱਚਾ ਨਿਰਣੇ ਕਰਨ ਦੀ ਉਮਰ ਤੇ ਪਹੁੰਚਦਾ ਹੈ, ਤਾਂ ਉਹ ਆਪਣੀਆਂ ਕਾਰਵਾਈਆਂ ਦੇ ਲਈ ਜ਼ਿਆਦਾ ਜਵਾਬਦੇਹ ਬਣਦਾ ਹੈ। ਇਹ ਕੇਵਲ ਸੰਸਾਰਕ ਨਿਯਮ ਦੇ ਸੰਬੰਧ ਵਿਚ ਹੀ ਨਹੀਂ, ਪਰੰਤੂ ਖ਼ਾਸ ਕਰਕੇ ਈਸ਼ਵਰੀ ਨਿਯਮ ਦੇ ਸੰਬੰਧ ਵਿਚ ਵੀ ਸੱਚ ਹੈ। “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ,” ਬਾਈਬਲ ਆਖਦੀ ਹੈ।—ਰੋਮੀਆਂ 14:12.

      18, 19. ਜੇਕਰ ਬੱਚਿਆਂ ਦਾ ਧਰਮ ਉਨ੍ਹਾਂ ਦੇ ਮਾਪਿਆਂ ਤੋਂ ਵੱਖਰਾ ਹੈ, ਤਾਂ ਉਹ ਆਪਣੇ ਮਾਪਿਆਂ ਨੂੰ ਆਪਣੇ ਧਰਮ ਨੂੰ ਬਿਹਤਰ ਸਮਝਣ ਵਿਚ ਕਿਵੇਂ ਮਦਦ ਕਰ ਸਕਦੇ ਹਨ?

      18 ਜੇਕਰ ਤੁਹਾਡੇ ਵਿਸ਼ਵਾਸ ਤੁਹਾਨੂੰ ਆਪਣੇ ਜੀਵਨ ਵਿਚ ਤਬਦੀਲੀਆਂ ਲਿਆਉਣ ਲਈ ਪ੍ਰੇਰਿਤ ਕਰਨ, ਤਾਂ ਆਪਣੇ ਮਾਪਿਆਂ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਸੰਭਵ ਹੈ ਕਿ ਉਹ ਪ੍ਰਸੰਨ ਹੋਣਗੇ, ਜੇਕਰ ਬਾਈਬਲ ਸਿੱਖਿਆਵਾਂ ਸਿੱਖਣ ਅਤੇ ਲਾਗੂ ਕਰਨ ਦੇ ਸਿੱਟੇ ਵਜੋਂ, ਤੁਸੀਂ ਜ਼ਿਆਦਾ ਆਦਰਪੂਰਣ ਬਣੋ, ਜ਼ਿਆਦਾ ਆਗਿਆਕਾਰ ਹੋਵੋ, ਅਤੇ ਜੋ ਉਹ ਤੁਹਾਡੇ ਤੋਂ ਲੋੜਦੇ ਹਨ ਉਸ ਵਿਚ ਜ਼ਿਆਦਾ ਉੱਦਮੀ ਬਣ ਜਾਂਦੇ ਹੋ। ਪਰੰਤੂ, ਜੇਕਰ ਤੁਹਾਡਾ ਨਵੀਨ ਧਰਮ ਤੁਹਾਡੇ ਵੱਲੋਂ ਉਨ੍ਹਾਂ ਵਿਸ਼ਵਾਸਾਂ ਅਤੇ ਰਿਵਾਜਾਂ ਨੂੰ ਰੱਦ ਕਰਨ ਦਾ ਕਾਰਨ ਵੀ ਬਣਦਾ ਹੈ ਜੋ ਉਹ ਨਿੱਜੀ ਤੌਰ ਤੇ ਪ੍ਰਿਯ ਸਮਝਦੇ ਹਨ, ਤਾਂ ਉਹ ਸ਼ਾਇਦ ਇਹ ਮਹਿਸੂਸ ਕਰਨ ਕਿ ਤੁਸੀਂ ਉਸ ਵਿਰਾਸਤ ਨੂੰ ਠੁਕਰਾ ਰਹੇ ਹੋ ਜੋ ਉਨ੍ਹਾਂ ਨੇ ਤੁਹਾਨੂੰ ਦੇਣ ਦਾ ਜਤਨ ਕੀਤਾ ਹੈ। ਉਹ ਸ਼ਾਇਦ ਤੁਹਾਡੀ ਕਲਿਆਣ ਲਈ ਵੀ ਚਿੰਤਾਤੁਰ ਹੋਣ, ਜੇਕਰ ਉਹ ਜੋ ਕੁਝ ਤੁਸੀਂ ਕਰ ਰਹੇ ਹੋ ਸਮਾਜ ਵਿਚ ਲੋਕਪ੍ਰਿਯ ਨਹੀਂ ਹੈ ਜਾਂ ਜੇਕਰ ਇਹ ਤੁਹਾਡੇ ਧਿਆਨ ਨੂੰ ਉਨ੍ਹਾਂ ਕਿੱਤਿਆਂ ਤੋਂ ਮੋੜਦਾ ਹੈ ਜੋ ਉਹ ਮਹਿਸੂਸ ਕਰਦੇ ਹਨ ਤੁਹਾਨੂੰ ਭੌਤਿਕ ਤੌਰ ਤੇ ਸਫ਼ਲ ਹੋਣ ਵਿਚ ਮਦਦ ਕਰ ਸਕਦੇ ਹਨ। ਘਮੰਡ ਵੀ ਇਕ ਰੁਕਾਵਟ ਹੋ ਸਕਦੀ ਹੈ। ਉਹ ਸ਼ਾਇਦ ਇਹ ਮਹਿਸੂਸ ਕਰਨ ਕਿ ਤੁਸੀਂ ਅਸਲ ਵਿਚ, ਇਹ ਕਹਿ ਰਹੇ ਹੋ ਕਿ ਤੁਸੀਂ ਸਹੀ ਹੋ ਅਤੇ ਉਹ ਗ਼ਲਤ ਹਨ।

      19 ਇਸ ਕਰਕੇ, ਜਿੰਨਾ ਛੇਤੀ ਸੰਭਵ ਹੋਵੇ, ਇਹ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਮਾਪੇ ਸਥਾਨਕ ਕਲੀਸਿਯਾ ਵਿੱਚੋਂ ਕੁਝ ਬਜ਼ੁਰਗਾਂ ਜਾਂ ਦੂਜੇ ਪ੍ਰੌੜ੍ਹ ਗਵਾਹਾਂ ਦੇ ਨਾਲ ਮੁਲਾਕਾਤ ਕਰਨ। ਆਪਣੇ ਮਾਪਿਆਂ ਨੂੰ ਰਾਜ ਗ੍ਰਹਿ ਤੇ ਜਾ ਕੇ ਖ਼ੁਦ ਲਈ ਸੁਣਨ ਦਾ ਹੌਸਲਾ ਦਿਓ ਕਿ ਕੀ ਚਰਚਾ ਕੀਤੀ ਜਾਂਦੀ ਹੈ ਅਤੇ ਕਿ ਉਹ ਆਪਣੀ ਅੱਖੀਂ ਡਿੱਠਣ ਕਿ ਯਹੋਵਾਹ ਦੇ ਗਵਾਹ ਕਿਸ ਪ੍ਰਕਾਰ ਦੇ ਲੋਕ ਹਨ। ਸਮਾਂ ਬੀਤਣ ਨਾਲ ਤੁਹਾਡੇ ਮਾਪਿਆਂ ਦਾ ਰਵੱਈਆ ਸ਼ਾਇਦ ਨਰਮ ਹੋ ਜਾਏ। ਜਦੋਂ ਕਿ ਮਾਪੇ ਸਖ਼ਤ ਵਿਰੋਧਮਈ ਵੀ ਹੁੰਦੇ ਹਨ, ਬਾਈਬਲ ਸਾਹਿੱਤ ਨੂੰ ਨਸ਼ਟ ਕਰਦੇ ਹਨ, ਅਤੇ ਬੱਚਿਆਂ ਨੂੰ ਮਸੀਹੀ ਸਭਾਵਾਂ ਵਿਚ ਜਾਣ ਤੋਂ ਵਰਜਿਤ ਕਰਦੇ ਹਨ, ਤਾਂ ਵੀ ਆਮ ਤੌਰ ਤੇ ਕਿਸੇ ਹੋਰ ਸਥਾਨ ਜਾ ਕੇ ਪੜ੍ਹਨ, ਸਾਥੀ ਮਸੀਹੀਆਂ ਦੇ ਨਾਲ ਗੱਲਾਂ ਕਰਨ, ਅਤੇ ਦੂਜਿਆਂ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਅਤੇ ਮਦਦ ਦੇਣ ਦੇ ਮੌਕੇ ਹੁੰਦੇ ਹਨ। ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਵੀ ਕਰ ਸਕਦੇ ਹੋ। ਇਸ ਤੋਂ ਜ਼ਿਆਦਾ ਕੁਝ ਕਰ ਸਕਣ ਦੇ ਲਈ ਕੁਝ ਨੌਜਵਾਨਾਂ ਨੂੰ ਉਦੋਂ ਤਕ ਉਡੀਕ ਕਰਨੀ ਪੈਂਦੀ ਹੈ ਜਦ ਤਕ ਕਿ ਉਹ ਪਰਿਵਾਰਕ ਘਰ ਤੋਂ ਬਾਹਰ ਰਹਿਣ ਦੀ ਉਮਰ ਦੇ ਨਾ ਹੋ ਜਾਣ। ਫਿਰ ਵੀ, ਘਰ ਵਿਚ ਜੋ ਮਰਜ਼ੀ ਪਰਿਸਥਿਤੀ ਹੋਵੇ, “ਆਪਣੇ ਮਾਂ ਪਿਉ ਦਾ ਆਦਰ [ਕਰਨਾ]” ਨਾ ਭੁੱਲੋ। ਘਰ ਦੀ ਸ਼ਾਂਤੀ ਵਿਚ ਆਪਣੇ ਹਿੱਸੇ ਨੂੰ ਯੋਗਦਾਨ ਕਰੋ। (ਰੋਮੀਆਂ 12:17, 18) ਸਭ ਤੋਂ ਮਹੱਤਵਪੂਰਣ, ਪਰਮੇਸ਼ੁਰ ਦੇ ਨਾਲ ਸ਼ਾਂਤੀ ਜਾਰੀ ਰੱਖੋ।

      ਇਕ ਮਤਰੇਈ ਮਾਤਾ ਜਾਂ ਪਿਤਾ ਹੋਣ ਦੀ ਚੁਣੌਤੀ

      20. ਬੱਚਿਆਂ ਦੇ ਕੀ ਜਜ਼ਬਾਤ ਹੋ ਸਕਦੇ ਹਨ ਜੇਕਰ ਉਨ੍ਹਾਂ ਦਾ ਪਿਤਾ ਜਾਂ ਮਾਤਾ ਮਤਰੇਈ ਹੈ?

      20 ਬਹੁਤੇਰਿਆਂ ਘਰਾਂ ਵਿਚ ਉਹ ਪਰਿਸਥਿਤੀ ਜੋ ਸਭ ਤੋਂ ਵੱਡੀ ਚੁਣੌਤੀ ਪੇਸ਼ ਕਰਦੀ ਹੈ ਧਾਰਮਿਕ ਨਹੀਂ ਪਰੰਤੂ ਮਤਰੇਏ ਪਰਿਵਾਰ ਸੰਬੰਧੀ ਹੁੰਦੀ ਹੈ। ਅੱਜ ਅਨੇਕ ਗ੍ਰਹਿਸਥਾਂ ਵਿਚ ਇਕ ਜਾਂ ਦੋਹਾਂ ਮਾਪਿਆਂ ਦੇ ਪੂਰਬਲੇ ਵਿਆਹਾਂ ਤੋਂ ਜੰਮੇ ਬੱਚੇ ਸ਼ਾਮਲ ਹੁੰਦੇ ਹਨ। ਇਕ ਅਜਿਹੇ ਪਰਿਵਾਰ ਵਿਚ, ਬੱਚੇ ਸ਼ਾਇਦ ਈਰਖਾ ਅਤੇ ਰੋਸਾ ਜਾਂ ਸ਼ਾਇਦ ਨਿਸ਼ਠਾ ਦੀਆਂ ਵਿਰੋਧੀ ਭਾਵਨਾਵਾਂ ਅਨੁਭਵ ਕਰਨ। ਨਤੀਜੇ ਵਜੋਂ, ਉਹ ਇਕ ਮਤਰੇਈ ਮਾਤਾ ਜਾਂ ਪਿਤਾ ਦੇ ਇਕ ਅੱਛੀ ਮਾਤਾ ਜਾਂ ਪਿਤਾ ਬਣਨ ਦੇ ਸੁਹਿਰਦ ਜਤਨਾਂ ਨੂੰ ਠੁਕਰਾ ਸਕਦੇ ਹਨ। ਇਕ ਮਤਰੇਏ ਪਰਿਵਾਰ ਨੂੰ ਕਿਹੜੀ ਚੀਜ਼ ਸਫ਼ਲ ਬਣਾ ਸਕਦੀ ਹੈ?

      [ਸਫ਼ਾ 138 ਉੱਤੇ ਤਸਵੀਰ]

      ਭਾਵੇਂ ਕਿ ਤੁਸੀਂ ਇਕ ਕੁਦਰਤੀ ਮਾਤਾ ਜਾਂ ਪਿਤਾ ਹੋ ਜਾਂ ਮਤਰੇਏ ਹੋ, ਅਗਵਾਈ ਲਈ ਬਾਈਬਲ ਉੱਤੇ ਭਰੋਸਾ ਕਰੋ

      21. ਉਨ੍ਹਾਂ ਦੀਆਂ ਵਿਸ਼ੇਸ਼ ਹਾਲਾਤ ਦੇ ਬਾਵਜੂਦ, ਮਤਰੇਏ ਮਾਪਿਆਂ ਨੂੰ ਮਦਦ ਲਈ ਬਾਈਬਲ ਵਿਚ ਪਾਏ ਜਾਂਦੇ ਸਿਧਾਂਤਾਂ ਵੱਲ ਕਿਉਂ ਦੇਖਣਾ ਚਾਹੀਦਾ ਹੈ?

      21 ਇਹ ਅਹਿਸਾਸ ਕਰੋ ਕਿ ਵਿਸ਼ੇਸ਼ ਹਾਲਾਤ ਦੇ ਬਾਵਜੂਦ ਵੀ, ਉਹ ਬਾਈਬਲ ਸਿਧਾਂਤ ਜੋ ਦੂਜੇ ਗ੍ਰਹਿਸਥਾਂ ਵਿਚ ਸਫ਼ਲਤਾ ਲਿਆਉਂਦੇ ਹਨ ਇੱਥੇ ਵੀ ਲਾਗੂ ਹੁੰਦੇ ਹਨ। ਅਸਥਾਈ ਸਮੇਂ ਲਈ ਉਨ੍ਹਾਂ ਸਿਧਾਂਤਾਂ ਨੂੰ ਅਣਡਿੱਠ ਕਰਨਾ ਇਕ ਸਮੱਸਿਆ ਤੋਂ ਛੁਟਕਾਰਾ ਦਿੰਦਾ ਜਾਪੇ, ਪਰੰਤੂ ਸੰਭਵ ਹੈ ਬਾਅਦ ਵਿਚ ਇਹ ਇਕ ਦਿਲ ਦੀ ਪੀੜ ਵਿਚ ਪਰਿਣਿਤ ਹੋਵੇਗਾ। (ਜ਼ਬੂਰ 127:1; ਕਹਾਉਤਾਂ 29:15) ਬੁੱਧ ਅਤੇ ਸਿਆਣਪ ਨੂੰ ਵਿਕਸਿਤ ਕਰੋ—ਬੁੱਧ, ਇਸ ਲਈ ਕਿ ਚਿਰਕਾਲੀ ਫ਼ਾਇਦਿਆਂ ਨੂੰ ਮਨ ਵਿਚ ਰੱਖਦਿਆਂ ਈਸ਼ਵਰੀ ਸਿਧਾਂਤਾਂ ਨੂੰ ਲਾਗੂ ਕਰੀਏ, ਅਤੇ ਸਿਆਣਪ, ਇਹ ਪਛਾਣਨ ਲਈ ਕਿ ਪਰਿਵਾਰਕ ਸਦੱਸ ਖ਼ਾਸ ਚੀਜ਼ਾਂ ਕਿਉਂ ਕਹਿੰਦੇ ਅਤੇ ਕਰਦੇ ਹਨ। ਸਮਾਨ-ਅਨੁਭੂਤੀ ਦੀ ਵੀ ਜ਼ਰੂਰਤ ਹੈ।—ਕਹਾਉਤਾਂ 16:21; 24:3; 1 ਪਤਰਸ 3:8.

      22. ਬੱਚਿਆਂ ਨੂੰ ਇਕ ਮਤਰੇਈ ਮਾਤਾ ਜਾਂ ਪਿਤਾ ਨੂੰ ਸਵੀਕਾਰ ਕਰਨਾ ਕਿਉਂ ਕਠਿਨ ਲੱਗ ਸਕਦਾ ਹੈ?

      22 ਜੇਕਰ ਤੁਸੀਂ ਇਕ ਮਤਰੇਈ ਮਾਤਾ ਜਾਂ ਪਿਤਾ ਹੋ, ਤਾਂ ਤੁਸੀਂ ਸ਼ਾਇਦ ਯਾਦ ਕਰੋ ਕਿ ਪਰਿਵਾਰ ਦੇ ਇਕ ਮਿੱਤਰ ਦੇ ਵਜੋਂ, ਤੁਹਾਡਾ ਬੱਚਿਆਂ ਦੁਆਰਾ ਸੁਆਗਤ ਕੀਤਾ ਜਾਂਦਾ ਸੀ। ਪਰੰਤੂ ਜਦੋਂ ਤੁਸੀਂ ਇਕ ਮਤਰੇਈ ਮਾਤਾ ਜਾਂ ਪਿਤਾ ਬਣ ਗਏ, ਤਾਂ ਸ਼ਾਇਦ ਉਨ੍ਹਾਂ ਦਾ ਰਵੱਈਆ ਬਦਲ ਗਿਆ ਹੋਵੇ। ਆਪਣੀ ਅਸਲੀ ਮਾਤਾ ਜਾਂ ਪਿਤਾ ਨੂੰ ਯਾਦ ਕਰਦਿਆਂ ਜੋ ਹੁਣ ਉਨ੍ਹਾਂ ਦੇ ਨਾਲ ਨਹੀਂ ਰਹਿ ਰਹੇ ਹਨ, ਬੱਚੇ ਨਿਸ਼ਠਾ ਦੀਆਂ ਵਿਰੋਧੀ ਭਾਵਨਾਵਾਂ ਨਾਲ ਸੰਘਰਸ਼ ਕਰ ਰਹੇ ਹੋ ਸਕਦੇ ਹਨ, ਸ਼ਾਇਦ ਇਹ ਮਹਿਸੂਸ ਕਰਦਿਆਂ ਕਿ ਤੁਸੀਂ ਉਹ ਸਨੇਹ ਲੈਣਾ ਚਾਹੁੰਦੇ ਹੋ ਜੋ ਉਹ ਗ਼ੈਰ-ਹਾਜ਼ਰ ਮਾਤਾ ਜਾਂ ਪਿਤਾ ਲਈ ਰੱਖਦੇ ਹਨ। ਸਮੇਂ-ਸਮੇਂ ਤੇ, ਉਹ ਸ਼ਾਇਦ ਤੁਹਾਨੂੰ ਰੁੱਖੇ ਢੰਗ ਨਾਲ ਯਾਦ ਦਿਲਾਉਣ ਕਿ ਤੁਸੀਂ ਉਨ੍ਹਾਂ ਦੇ ਪਿਤਾ ਜਾਂ ਉਨ੍ਹਾਂ ਦੀ ਮਾਤਾ ਨਹੀਂ ਹੋ। ਅਜਿਹੇ ਕਥਨ ਠੇਸ ਪਹੁੰਚਾਉਂਦੇ ਹਨ। ਫਿਰ ਵੀ, “ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ।” (ਉਪਦੇਸ਼ਕ ਦੀ ਪੋਥੀ 7:9) ਬੱਚਿਆਂ ਦੇ ਜਜ਼ਬਾਤਾਂ ਦੇ ਨਾਲ ਨਿਪਟਣ ਲਈ ਸਿਆਣਪ ਅਤੇ ਸਮਾਨ-ਅਨੁਭੂਤੀ ਜ਼ਰੂਰੀ ਹੁੰਦੀਆਂ ਹਨ।

      23. ਮਤਰੇਏ ਬੱਚਿਆਂ ਵਾਲੇ ਇਕ ਪਰਿਵਾਰ ਵਿਚ ਅਨੁਸ਼ਾਸਨ ਕਿਵੇਂ ਦਿੱਤਾ ਜਾ ਸਕਦਾ ਹੈ?

      23 ਅਨੁਸ਼ਾਸਨ ਦੇਣ ਦੇ ਸਮੇਂ ਇਹ ਗੁਣ ਅਨਿਵਾਰੀ ਹੁੰਦੇ ਹਨ। ਅਡੋਲ ਅਨੁਸ਼ਾਸਨ ਅਤਿ-ਮਹੱਤਵਪੂਰਣ ਹੁੰਦਾ ਹੈ। (ਕਹਾਉਤਾਂ 6:20; 13:1) ਅਤੇ ਇਹ ਦੇਖਦੇ ਹੋਏ ਕਿ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ ਹਨ, ਅਨੁਸ਼ਾਸਨ ਇਕ ਨਾਲੋਂ ਦੂਜੇ ਲਈ ਵੱਖਰਾ ਹੋ ਸਕਦਾ ਹੈ। ਕੁਝ ਮਤਰੇਏ ਮਾਪੇ ਇਹ ਪਾਉਂਦੇ ਹਨ ਕਿ ਅਸਲੀ ਮਾਤਾ ਜਾਂ ਪਿਤਾ ਲਈ, ਘਟੋ-ਘੱਟ ਪਹਿਲਾਂ-ਪਹਿਲ, ਮਾਂ-ਪਿਉਪਣ ਦੇ ਇਸ ਪਹਿਲੂ ਨਾਲ ਨਿਪਟਣਾ ਸ਼ਾਇਦ ਬਿਹਤਰ ਹੋਵੇਗਾ। ਪਰ ਫਿਰ, ਇਹ ਲਾਜ਼ਮੀ ਹੈ ਕਿ ਦੋਵੇਂ ਮਾਪੇ ਮਤਰੇਏ ਬੱਚੇ ਨਾਲੋਂ ਕੁਦਰਤੀ ਸੰਤਾਨ ਦੀ ਤਰਫ਼ਦਾਰੀ ਨਾ ­ਕਰਦਿਆਂ, ­ਅਨੁਸ਼ਾਸਨ ਬਾਰੇ ਸਹਿਮਤ ਹੋਣ ਅਤੇ ਉਹ ਨੂੰ ਸਮਰਥਨ ਦੇਣ। (ਕਹਾਉਤਾਂ 24:23) ਆਗਿਆਕਾਰਤਾ ਮਹੱਤਵਪੂਰਣ ਹੈ, ਪਰੰਤੂ ਅਪੂਰਣਤਾ ਦਾ ਲਿਹਾਜ਼ ਰੱਖਣ ਦੀ ਜ਼ਰੂਰਤ ਹੈ। ਅਤਿ ਪ੍ਰਤਿਕ੍ਰਿਆ ਨਾ ਦਿਖਾਓ। ਪ੍ਰੇਮ ਵਿਚ ਅਨੁਸ਼ਾਸਨ ਦਿਓ।—ਕੁਲੁੱਸੀਆਂ 3:21.

      24. ਇਕ ਮਤਰੇਏ ਪਰਿਵਾਰ ਵਿਚ ਵਿਪਰੀਤ ਲਿੰਗ ਦੇ ਸਦੱਸਾਂ ਵਿਚਕਾਰ ਨੈਤਿਕ ਸਮੱਸਿਆਵਾਂ ਨੂੰ ਟਾਲਣ ਲਈ ਕਿਹੜੀਆਂ ਚੀਜ਼ਾਂ ਮਦਦ ਕਰ ਸਕਦੀਆਂ ਹਨ?

      24 ਪਰਿਵਾਰਕ ਚਰਚੇ ਮੁਸੀਬਤਾਂ ਨੂੰ ਰੋਕਣ ਵਿਚ ਕਾਫ਼ੀ ਮਦਦ ਕਰ ਸਕਦੇ ਹਨ। ਇਹ ਪਰਿਵਾਰ ਨੂੰ ਜੀਵਨ ਦੇ ਸਭ ਤੋਂ ਮਹੱਤਵਪੂਰਣ ਮਾਮਲਿਆਂ ਉੱਤੇ ਧਿਆਨ ਇਕਾਗਰ ਕਰਨ ਵਿਚ ਮਦਦ ਕਰ ਸਕਦੇ ਹਨ। (ਤੁਲਨਾ ਕਰੋ ਫ਼ਿਲਿੱਪੀਆਂ 1:­9-11.) ਚਰਚੇ ਹਰੇਕ ਨੂੰ ਇਹ ਵੀ ਦੇਖਣ ਵਿਚ ਮਦਦ ਕਰ ਸਕਦੇ ਹਨ ਕਿ ਉਹ ਪਰਿਵਾਰਕ ਟੀਚਿਆਂ ਨੂੰ ਹਾਸਲ ਕਰਨ ਵਿਚ ਕਿਵੇਂ ਯੋਗਦਾਨ ਦੇ ਸਕਦਾ ਹੈ। ਇਸ ਤੋਂ ਇਲਾਵਾ, ਸਾਫ਼-ਗੋ ਪਰਿਵਾਰਕ ਚਰਚੇ, ਨੈਤਿਕ ਸਮੱਸਿਆਵਾਂ ਨੂੰ ਟਾਲ ਸਕਦੇ ਹਨ। ਕੁੜੀਆਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਕੱਪੜੇ ਕਿਵੇਂ ਸੰਜਮ ਨਾਲ ਪਹਿਨੀਦੇ ਹਨ ਅਤੇ ਆਪਣੇ ਮਤਰੇਏ ਪਿਤਾ ਜਾਂ ਕੋਈ ਮਤਰੇਏ ਭਰਾਵਾਂ ਦੇ ਸਾਮ੍ਹਣੇ ਕੀ ਵਤੀਰਾ ਰੱਖਣਾ ਚਾਹੀਦਾ ਹੈ, ਅਤੇ ਮੁੰਡਿਆਂ ਨੂੰ ਆਪਣੀ ਮਤਰੇਈ ਮਾਤਾ ਜਾਂ ਕੋਈ ਮਤਰੇਈ ਭੈਣਾਂ ਦੇ ਪ੍ਰਤੀ ਠੀਕ ਆਚਰਣ ਬਾਰੇ ਸਿੱਖਿਆ ਦੀ ਜ਼ਰੂਰਤ ਹੁੰਦੀ ਹੈ।—1 ਥੱਸਲੁਨੀਕੀਆਂ 4:3-8.

      25. ਇਕ ਮਤਰੇਏ ਪਰਿਵਾਰ ਵਿਚ ਕਿਹੜੇ ਗੁਣ ਸ਼ਾਂਤੀ ਰੱਖਣ ਲਈ ਮਦਦ ਕਰ ਸਕਦੇ ਹਨ?

      25 ਇਕ ਮਤਰੇਈ ਮਾਤਾ ਜਾਂ ਪਿਤਾ ਹੋਣ ਦੀ ਵਿਸ਼ੇਸ਼ ਚੁਣੌਤੀ ਦਾ ਸਾਮ੍ਹਣਾ ਕਰਨ ਵਿਚ, ਧੀਰਜਵਾਨ ਬਣੋ। ਨਵੇਂ ਰਿਸ਼ਤਿਆਂ ਨੂੰ ਵਿਕਸਿਤ ਕਰਨ ਵਿਚ ਸਮਾਂ ਲੱਗਦਾ ਹੈ। ਉਨ੍ਹਾਂ ਬੱਚਿਆਂ ਦਾ ਪ੍ਰੇਮ ਅਤੇ ਆਦਰ ਹਾਸਲ ਕਰਨਾ ਜਿਨ੍ਹਾਂ ਦੇ ਨਾਲ ਤੁਹਾਡਾ ਕੋਈ ਕੁਦਰਤੀ ਰਿਸ਼ਤਾ ਨਹੀਂ ਹੈ ਇਕ ਔਖਾ ਕੰਮ ਹੋ ਸਕਦਾ ਹੈ। ਪਰੰਤੂ ਇਹ ਸੰਭਵ ਹੈ। ਇਕ ਬੁੱਧਵਾਨ ਅਤੇ ਸਿਆਣਪ ਵਾਲਾ ਦਿਲ, ਅਤੇ ਨਾਲ ਹੀ ਯਹੋਵਾਹ ਨੂੰ ਪ੍ਰਸੰਨ ਕਰਨ ਦੀ ਇਕ ਤੇਜ਼ ਇੱਛਾ, ਇਕ ਮਤਰੇਏ ਪਰਿਵਾਰ ਵਿਚ ਸ਼ਾਂਤੀ ਦੀ ਕੁੰਜੀ ਹੈ। (ਕਹਾਉਤਾਂ 16:20) ਅਜਿਹੇ ਗੁਣ ਤੁਹਾਨੂੰ ਦੂਜੀਆਂ ਪਰਿਸਥਿਤੀਆਂ ਨਾਲ ਨਿਭਣ ਵਿਚ ਵੀ ਮਦਦ ਕਰ ਸਕਦੇ ਹਨ।

      ਕੀ ਭੌਤਿਕ ਕੰਮ-ਧੰਦੇ ਤੁਹਾਡੇ ਪਰਿਵਾਰ ਨੂੰ ਵਿਭਾਜਿਤ ਕਰਦੇ ਹਨ?

      26. ਭੌਤਿਕ ਚੀਜ਼ਾਂ ਦੇ ਸੰਬੰਧ ਵਿਚ ਸਮੱਸਿਆਵਾਂ ਅਤੇ ਰਵੱਈਏ ਕਿਨ੍ਹਾਂ ਤਰੀਕਿਆਂ ਤੋਂ ਇਕ ਪਰਿਵਾਰ ਨੂੰ ਵਿਭਾਜਿਤ ਕਰ ਸਕਦੇ ਹਨ?

      26 ਭੌਤਿਕ ਚੀਜ਼ਾਂ ਬਾਰੇ ਸਮੱਸਿਆਵਾਂ ਅਤੇ ਰਵੱਈਏ ਪਰਿਵਾਰਾਂ ਨੂੰ ਅਨੇਕ ਤਰੀਕਿਆਂ ਤੋਂ ਵਿਭਾਜਿਤ ਕਰ ਸਕਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਕੁਝ ਪਰਿਵਾਰ ਪੈਸਿਆਂ ਬਾਰੇ ਦਲੀਲਬਾਜ਼ੀਆਂ ਅਤੇ ਅਮੀਰ ਹੋਣ—ਘੱਟ ਤੋਂ ਘੱਟ ਥੋੜ੍ਹਾ ਜਿਹਾ ਹੋਰ ਅਮੀਰ ਹੋਣ—ਦੀ ਇੱਛਾ ਦੇ ਕਾਰਨ ਖੇਰੂੰ-ਖੇਰੂੰ ਹੋ ਜਾਂਦੇ ਹਨ। ਵਿਭਾਜਨ ਵਿਕਸਿਤ ਹੋ ਸਕਦੇ ਹਨ ਜਦੋਂ ਦੋਵੇਂ ਸਾਥੀ ਨੌਕਰੀਆਂ ਕਰਦੇ ਹਨ ਅਤੇ “ਮੇਰੇ ਪੈਸੇ, ਤੇਰੇ ਪੈਸੇ” ਦਾ ਰਵੱਈਆ ਅਪਣਾਉਂਦੇ ਹਨ। ਜੇਕਰ ਦਲੀਲਬਾਜ਼ੀਆਂ ਟਾਲੀਆਂ ਵੀ ਜਾਣ, ਤਾਂ ਵੀ ਜਦੋਂ ਦੋਵੇਂ ਸਾਥੀ ਨੌਕਰੀ ਕਰਦੇ ਹਨ ਤਾਂ ਉਨ੍ਹਾਂ ਦੀ ਅਨੁਸੂਚੀ ਅਜਿਹੀ ਹੋ ਸਕਦੀ ਹੈ ਕਿ ਉਨ੍ਹਾਂ ਕੋਲ ਇਕ ਦੂਜੇ ਲਈ ਥੋੜ੍ਹਾ ਹੀ ਸਮਾਂ ਬਚਦਾ ਹੈ। ਸੰਸਾਰ ਵਿਚ ਇਕ ਵੱਧ ਰਿਹਾ ਰੁਝਾਨ ਹੈ ਪਿਤਾਵਾਂ ਦਾ ਲੰਬੇ ਸਮੇਂ ਲਈ ਆਪਣਿਆਂ ਪਰਿਵਾਰਾਂ ਤੋਂ ਦੂਰ ਰਹਿਣਾ—ਮਹੀਨਿਆਂ ਜਾਂ ਸਾਲਾਂ ਲਈ ਵੀ—ਤਾਂਕਿ ਉਹ ਇੰਨਾ ਪੈਸਾ ਕਮਾਉਣ ਜਿੰਨਾ ਕਿ ਉਹ ਕਦੇ ਵੀ ਘਰ ਰਹਿੰਦਿਆਂ ਨਹੀਂ ਕਮਾ ਸਕਦੇ ਹਨ। ਇਹ ਬਹੁਤ ਗੰਭੀਰ ਸਮੱਸਿਆਵਾਂ ਵਿਚ ਪਰਿਣਿਤ ਹੋ ਸਕਦਾ ਹੈ।

      27. ਕੁਝ ਸਿਧਾਂਤ ਕੀ ਹਨ ਜੋ ਮਾਇਕ ਦਬਾਉ ਹੇਠ ਆਏ ਇਕ ਪਰਿਵਾਰ ਨੂੰ ਮਦਦ ਕਰ ਸਕਦੇ ਹਨ?

      27 ਅਜਿਹੀਆਂ ਪਰਿਸਥਿਤੀਆਂ ਨਾਲ ਨਿਪਟਣ ਲਈ ਕੋਈ ਵੀ ਅਸੂਲ ਨਹੀਂ ਸਥਾਪਿਤ ਕੀਤੇ ਜਾ ਸਕਦੇ ਹਨ, ਕਿਉਂਕਿ ਵੱਖ-ਵੱਖ ਪਰਿਵਾਰਾਂ ਨੂੰ ਵੱਖਰੇ-ਵੱਖਰੇ ਦਬਾਵਾਂ ਅਤੇ ਜ਼ਰੂਰਤਾਂ ਦੇ ਨਾਲ ਨਿਪਟਣਾ ਪੈਂਦਾ ਹੈ। ਫਿਰ ਵੀ, ਬਾਈਬਲ ਦੀ ਸਲਾਹ ਮਦਦ ਕਰ ਸਕਦੀ ਹੈ। ਉਦਾਹਰਣ ਵਜੋਂ, ਕਹਾਉਤਾਂ 13:10 (ਨਿਵ) ਸੰਕੇਤ ਕਰਦੀ ਹੈ ਕਿ ‘ਇਕੱਠੇ ਰਾਇ ਲੈ ਕੇ’ ਬੇਲੋੜ ਸੰਘਰਸ਼ ਨੂੰ ਕਦੇ-ਕਦਾਈਂ ਟਾਲਿਆ ਜਾ ਸਕਦਾ ਹੈ। ਇਸ ਵਿਚ ਕੇਵਲ ਖ਼ੁਦ ਦੇ ਵਿਚਾਰਾਂ ਨੂੰ ਬਿਆਨ ਕਰਨਾ ਹੀ ਨਹੀਂ ਪਰੰਤੂ ਸਲਾਹ ਭਾਲਣੀ ਅਤੇ ਇਹ ਪਤਾ ਕਰਨਾ ਵੀ ਸ਼ਾਮਲ ਹੈ ਕਿ ਦੂਜਾ ਵਿਅਕਤੀ ਮਾਮਲੇ ਨੂੰ ਕਿਵੇਂ ਵਿਚਾਰਦਾ ਹੈ। ਅੱਗੇ, ਇਕ ਯਥਾਰਥਕ ਬਜਟ ਬਣਾਉਣਾ ਪਰਿਵਾਰ ਦੇ ਜਤਨਾਂ ਨੂੰ ਇਕਮੁੱਠ ਕਰਨ ਵਿਚ ਮਦਦ ਕਰ ਸਕਦਾ ਹੈ। ਵਾਧੂ ਖ਼ਰਚਿਆਂ ਨੂੰ ਚੁੱਕਣ ਲਈ, ਖ਼ਾਸ ਕਰਕੇ ਜਦੋਂ ਬੱਚੇ ਜਾਂ ਹੋਰ ਨਿਰਭਰ ਵਿਅਕਤੀ ਹੁੰਦੇ ਹਨ, ਦੋਹਾਂ ਸਾਥੀਆਂ ਲਈ ਘਰੋਂ ਬਾਹਰ—ਸ਼ਾਇਦ ਅਸਥਾਈ ਤੌਰ ਤੇ—ਨੌਕਰੀ ਕਰਨੀ ਕਦੇ-ਕਦਾਈਂ ਜ਼ਰੂਰੀ ਹੁੰਦੀ ਹੈ। ਜਦੋਂ ਇਹ ਸਥਿਤੀ ਹੁੰਦੀ ਹੈ, ਤਾਂ ਪਤੀ ਆਪਣੀ ਪਤਨੀ ਨੂੰ ਭਰੋਸਾ ਦੇ ਸਕਦਾ ਹੈ ਕਿ ਉਸ ਦੇ ਕੋਲ ਹਾਲੇ ਵੀ ਉਸ ਲਈ ਸਮਾਂ ਹੈ। ਬੱਚਿਆਂ ਦੇ ਨਾਲ-ਨਾਲ ਪਤੀ ਉਨ੍ਹਾਂ ਕੁਝ-ਕੁ ਕੰਮਾਂ ਵਿਚ ਪ੍ਰੇਮਪੂਰਵਕ ਹੱਥ ਵਟਾ ਸਕਦਾ ਹੈ ਜੋ ਉਹ ਆਮ ਤੌਰ ਤੇ ਇਕੱਲੀ ਹੀ ਕਰਦੀ।—ਫ਼ਿਲਿੱਪੀਆਂ 2:1-4.

      28. ਕਿਹੜੀਆਂ ਯਾਦ-ਦਹਾਨੀਆਂ, ਜੇਕਰ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ, ਇਕ ਪਰਿਵਾਰ ਨੂੰ ਏਕਤਾ ਵੱਲ ਮਿਹਨਤ ਕਰਨ ਵਿਚ ਮਦਦ ਕਰਨਗੀਆਂ?

      28 ਪਰੰਤੂ, ਯਾਦ ਰੱਖੋ ਕਿ ਜਦੋਂ ਕਿ ਇਸ ਰੀਤੀ-ਵਿਵਸਥਾ ਵਿਚ ਪੈਸਾ ਇਕ ਆਵੱਸ਼ਕਤਾ ਹੈ, ਇਹ ਖ਼ੁਸ਼ੀ ਨਹੀਂ ਲਿਆਉਂਦਾ ਹੈ। ਨਿਸ਼ਚੇ ਹੀ ਇਹ ਜੀਵਨ ਨਹੀਂ ਦਿੰਦਾ ਹੈ। (ਉਪਦੇਸ਼ਕ ਦੀ ਪੋਥੀ 7:12) ਅਸਲ ਵਿਚ, ਭੌਤਿਕ ਚੀਜ਼ਾਂ ਉੱਤੇ ਬੇਹੱਦ ਧਿਆਨ ਦੇਣਾ ਅਧਿਆਤਮਿਕ ਅਤੇ ਨੈਤਿਕ ਬਰਬਾਦੀ ਲਿਆ ਸਕਦਾ ਹੈ। (1 ਤਿਮੋਥਿਉਸ 6:9-12) ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਨੂੰ ਪਹਿਲਾਂ ਭਾਲਣਾ ਕਿੰਨਾ ਬਿਹਤਰ ਹੈ, ਇਸ ਭਰੋਸੇ ਨਾਲ ਕਿ ਜੀਵਨ ਦੀਆਂ ਜ਼ਰੂਰਤਾਂ ਨੂੰ ਹਾਸਲ ਕਰਨ ਦੇ ਸਾਡੇ ਜਤਨਾਂ ਉੱਤੇ ਉਸ ਦੀ ਬਰਕਤ ਹੋਵੇਗੀ! (ਮੱਤੀ 6:­25-33; ਇਬਰਾਨੀਆਂ 13:5) ਅਧਿਆਤਮਿਕ ਰੁਚੀਆਂ ਨੂੰ ਪਹਿਲੀ ਥਾਂ ਦੇ ਕੇ ਅਤੇ ਸਭ ਤੋਂ ਪਹਿਲਾਂ ਪਰਮੇਸ਼ੁਰ ਦੇ ਨਾਲ ਸ਼ਾਂਤੀ ਨੂੰ ਭਾਲ ਕੇ, ਤੁਸੀਂ ਸ਼ਾਇਦ ਇਹ ਪਾਓਗੇ ਕਿ ਤੁਹਾਡਾ ਗ੍ਰਹਿਸਥ, ਭਾਵੇਂ ਕਿ ਸ਼ਾਇਦ ਖ਼ਾਸ ਹਾਲਾਤ ਦੁਆਰਾ ਵਿਭਾਜਿਤ ਹੈ, ਅਜਿਹਾ ਬਣ ਜਾਵੇਗਾ ਜੋ ਵਾਸਤਵ ਵਿਚ ਸਭ ਤੋਂ ਮਹੱਤਵਪੂਰਣ ਤਰੀਕਿਆਂ ਵਿਚ ਸੰਯੁਕਤ ਹੈ।

      ਇਹ ਬਾਈਬਲ ਸਿਧਾਂਤ ਕਿਵੇਂ . . . ਪਰਿਵਾਰਕ ਸਦੱਸਾਂ ਨੂੰ ਘਰ ਵਿਚ ਸ਼ਾਂਤੀ ਕਾਇਮ ਰੱਖਣ ਵਿਚ ਮਦਦ ਕਰ ਸਕਦੇ ਹਨ?

      ਮਸੀਹੀ ਸਿਆਣਪ ਨੂੰ ਵਿਕਸਿਤ ਕਰਦੇ ਹਨ।—ਕਹਾਉਤਾਂ 16:21; 24:3.

      ਇਕ ਜੋੜੇ ਦਾ ਵਿਆਹ ਵਿਚ ਪ੍ਰੇਮ ਅਤੇ ਆਦਰ ਦਿਖਾਉਣਾ ਉਨ੍ਹਾਂ ਦਾ ਇੱਕੋ ਧਰਮ ਦੇ ਸਦੱਸ ਹੋਣ ਉੱਤੇ ਨਿਰਭਰ ਨਹੀਂ ਕਰਦਾ ਹੈ।—ਅਫ਼ਸੀਆਂ 5:23, 25.

      ਇਕ ਮਸੀਹੀ ਕਦੇ ਵੀ ਜਾਣ-ਬੁੱਝ ਕੇ ਪਰਮੇਸ਼ੁਰ ਦਾ ਨਿਯਮ ਨਹੀਂ ਤੋੜੇਗਾ।—ਰਸੂਲਾਂ ਦੇ ਕਰਤੱਬ 5:29.

      ਮਸੀਹੀ ਸ਼ਾਂਤੀ-ਸਥਾਪਕ ਹੁੰਦੇ ਹਨ।—ਰੋਮੀਆਂ 12:18.

      ਕਾਹਲੀ ਵਿਚ ਨਾਰਾਜ਼ ਨਾ ਹੋਵੋ।—ਉਪਦੇਸ਼ਕ ਦੀ ਪੋਥੀ 7:9.

      ਉਚਿਤ ਵਿਆਹ ਮਾਣ ਅਤੇ ਸ਼ਾਂਤੀ ਲਿਆਉਂਦੇ ਹਨ

      ਸਾਡੇ ਸਮਿਆਂ ਵਿਚ ਬਹੁਤੇਰੇ ਪੁਰਸ਼ ਅਤੇ ਇਸਤਰੀਆਂ ਬਿਨਾਂ ਕਿਸੇ ਕਾਨੂੰਨੀ ਵਚਨਬੱਧਤਾ ਦੇ, ਪਤੀ ਅਤੇ ਪਤਨੀ ਵਜੋਂ ਇਕੱਠੇ ਰਹਿੰਦੇ ਹਨ। ਇਹ ਇਕ ਅਜਿਹੀ ਪਰਿਸਥਿਤੀ ਹੈ ਜਿਸ ਨਾਲ ਇਕ ਨਵੇਂ ਨਿਹਚਾਵਾਨ ਨੂੰ ਸ਼ਾਇਦ ਨਿਭਣਾ ਪਵੇ। ਕੁਝ ਮਾਮਲਿਆਂ ਵਿਚ ਇਹ ਸੰਜੋਗ, ਸਮਾਜ ਜਾਂ ਕਬਾਇਲੀ ਰਿਵਾਜ ਦੁਆਰਾ ਪ੍ਰਵਾਨਿਤ ਹੋਵੇ, ਪਰੰਤੂ ਇਹ ਕਾਨੂੰਨੀ ਨਹੀਂ ਹੁੰਦਾ ਹੈ। ਪਰੰਤੂ, ਬਾਈਬਲ ਮਿਆਰ ਇਕ ਉਚਿਤ ਤੌਰ ਤੇ ਦਰਜ ਕੀਤਾ ਗਿਆ ਵਿਆਹ ਲੋੜਦਾ ਹੈ। (ਤੀਤੁਸ 3:1; ਇਬਰਾਨੀਆਂ 13:4) ਮਸੀਹੀ ਕਲੀਸਿਯਾ ਦੇ ਵਿਚਕਾਰ ਦੇ ਲੋਕਾਂ ਲਈ, ਬਾਈਬਲ ਇਹ ਵੀ ਬਾਨ੍ਹ ਬੰਨ੍ਹਦੀ ਹੈ ਕਿ ਵਿਆਹ ਸੰਜੋਗ ਵਿਚ ਕੇਵਲ ਇਕ ਪਤੀ ਅਤੇ ਇਕ ਪਤਨੀ ਹੋਵੇ। (1 ਕੁਰਿੰਥੀਆਂ 7:2; 1 ਤਿਮੋਥਿਉਸ 3:2, 12) ਇਸ ਮਿਆਰ ਦੇ ਮੁਤਾਬਕ ਚੱਲਣਾ ਤੁਹਾਡੇ ਘਰ ਵਿਚ ਸ਼ਾਂਤੀ ਕਾਇਮ ਕਰਨ ਵੱਲ ਇਕ ਪਹਿਲਾ ਕਦਮ ਹੈ। (ਜ਼ਬੂਰ 119:165) ਯਹੋਵਾਹ ਦੀਆਂ ਮੰਗਾਂ ਅਯਥਾਰਥਵਾਦੀ ਜਾਂ ਬੋਝਲ ਨਹੀਂ ਹਨ। ਉਹ ਜੋ ਕੁਝ ਸਾਨੂੰ ਸਿਖਾਉਂਦਾ ਹੈ ਸਾਡੇ ਭਲੇ ਲਈ ਤਿਆਰ ਕੀਤਾ ਗਿਆ ਹੁੰਦਾ ਹੈ।—ਯਸਾਯਾਹ 48:17, 18.

  • ਤੁਸੀਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਮੱਸਿਆਵਾਂ ਉੱਤੇ ਜੇਤੂ ਹੋ ਸਕਦੇ ਹੋ
    ਪਰਿਵਾਰਕ ਖ਼ੁਸ਼ੀ ਦਾ ਰਾਜ਼
    • ਅਧਿਆਇ ਬਾਰਾਂ

      ਤੁਸੀਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਮੱਸਿਆਵਾਂ ਉੱਤੇ ਜੇਤੂ ਹੋ ਸਕਦੇ ਹੋ

      1. ਕੁਝ ਪਰਿਵਾਰਾਂ ਵਿਚ ਕਿਹੜੀਆਂ ਛੁਪੀਆਂ ਸਮੱਸਿਆਵਾਂ ਮੌਜੂਦ ਹਨ?

      ਹੁਣੇ ਹੀ ਉਸ ਪੁਰਾਣੀ ਗੱਡੀ ਨੂੰ ਧੋਤਾ ਅਤੇ ਪਾਲਿਸ਼ ਕੀਤਾ ਗਿਆ ਹੈ। ਕੋਲੋਂ ਲੰਘਦਿਆਂ ਰਾਹਗੀਰਾਂ ਨੂੰ ਉਹ ਚਮਕਦੀ, ਤਕਰੀਬਨ ਨਵੀਂ ਹੀ ਨਜ਼ਰ ਆਉਂਦੀ ਹੈ। ਪਰੰਤੂ ਤਲ ਦੇ ਹੇਠ, ਵਾਹਣ ਦੇ ਢਾਂਚੇ ਨੂੰ ਖੋਰਨਸ਼ੀਲ ਜ਼ੰਗਾਲ ਖਾਈ ਜਾ ਰਿਹਾ ਹੈ। ਕੁਝ ਪਰਿਵਾਰਾਂ ਦੇ ਨਾਲ ਸਮਾਨ ਸਥਿਤੀ ਹੈ। ਭਾਵੇਂ ਕਿ ਬਾਹਰਲੀਆਂ ਦਿੱਖਾਂ ਤੋਂ ਸਭ ਕੁਝ ਸਹੀ-ਸਲਾਮਤ ਜਾਪਦਾ ਹੈ, ਪਰੰਤੂ ਮੁਸਕਰਾਉਂਦੇ ਚਿਹਰੇ ਡਰ ਅਤੇ ਦੁੱਖ ਨੂੰ ਛੁਪਾ ਰਹੇ ਹਨ। ਬੰਦ ਦਰਵਾਜ਼ਿਆਂ ਪਿੱਛੇ ਖੋਰਨਸ਼ੀਲ ਤੱਤ ਪਰਿਵਾਰਕ ਸ਼ਾਂਤੀ ਨੂੰ ਤਬਾਹ ਕਰ ਰਹੇ ਹਨ। ਨਸ਼ਈਪੁਣਾ ਅਤੇ ਹਿੰਸਾ ਦੋ ਸਮੱਸਿਆਵਾਂ ਹਨ ਜੋ ਇਹ ਮਾਂਦਗੀ ਪਾ ਸਕਦੀਆਂ ਹਨ।

      ਨਸ਼ਈਪੁਣੇ ਦੁਆਰਾ ਕੀਤਾ ਨੁਕਸਾਨ

      2. (ੳ) ਸ਼ਰਾਬ ਦੇ ਪਦਾਰਥਾਂ ਦੀ ਵਰਤੋਂ ਬਾਰੇ ਬਾਈਬਲ ਦਾ ਕੀ ਵਿਚਾਰ ਹੈ? (ਅ) ਨਸ਼ਈਪੁਣਾ ਕੀ ਹੈ?

      2 ਬਾਈਬਲ ਸ਼ਰਾਬ ਦੇ ਪਦਾਰਥਾਂ ਦੀ ਸੰਜਮੀ ਵਰਤੋਂ ਨੂੰ ਨਹੀਂ ਨਿੰਦਦੀ, ਪਰੰਤੂ ਉਹ ਨਸ਼ੇ ਦੀ ਨਿੰਦਿਆ ਜ਼ਰੂਰ ਕਰਦੀ ਹੈ। (ਕਹਾਉਤਾਂ 23:20, 21; 1 ਕੁਰਿੰਥੀਆਂ 6:9, 10; 1 ਤਿਮੋਥਿਉਸ 5:23; ਤੀਤੁਸ 2:2, 3) ਨਸ਼ਈਪੁਣਾ, ਫਿਰ ਵੀ, ਨਸ਼ੇ ਨਾਲੋਂ ਕੁਝ ਜ਼ਿਆਦਾ ਹੁੰਦਾ ਹੈ; ਇਹ ਸ਼ਰਾਬ ਦੇ ਪਦਾਰਥਾਂ ਨਾਲ ਇਕ ਚਿਰਕਾਲੀ ਅਤਿ-ਰੁਝੇਵਾਂ ਹੁੰਦਾ ਹੈ ਅਤੇ ਇਨ੍ਹਾਂ ਦੇ ਉਪਭੋਗ ਦੇ ਕਾਰਨ ਕਾਬੂ ਖੋਹ ਦੇਣਾ। ਸ਼ਰਾਬੀ ਬਾਲਗ ਹੋ ਸਕਦੇ ਹਨ। ਅਫ਼ਸੋਸ, ਉਹ ਨੌਜਵਾਨ ਵੀ ਹੋ ਸਕਦੇ ਹਨ।

      3, 4. ਵਿਆਹੁਤਾ ਸਾਥੀ ਅਤੇ ਬੱਚਿਆਂ ਉੱਤੇ ਸ਼ਰਾਬੀ ਦੇ ਨਸ਼ਈਪੁਣੇ ਦੇ ਅਸਰਾਂ ਨੂੰ ਵਰਣਨ ਕਰੋ।

      3 ਬਹੁਤ ਸਮੇਂ ਪਹਿਲਾਂ ਬਾਈਬਲ ਨੇ ਸੰਕੇਤ ਕੀਤਾ ਕਿ ਸ਼ਰਾਬ ਦੀ ਕੁਵਰਤੋਂ ਪਰਿਵਾਰਕ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ। (ਬਿਵਸਥਾ ਸਾਰ 21:18-21) ਨਸ਼ਈਪੁਣੇ ਦੇ ਖੋਰਨਸ਼ੀਲ ਅਸਰ ਸਮੁੱਚੇ ਪਰਿਵਾਰ ਉੱਤੇ ਪੈਂਦੇ ਹਨ। ਵਿਆਹੁਤਾ ਸਾਥੀ ਸ਼ਾਇਦ ਸ਼ਰਾਬੀ ਦੇ ਪੀਣ ਨੂੰ ਰੋਕਣ ਵਿਚ ਜਾਂ ਉਸ ਦੇ ਨਾ-ਅਨੁਮਾਨਣਯੋਗ ਵਤੀਰੇ ਨਾਲ ਨਿਭਣ ਦੇ ਜਤਨਾਂ ਵਿਚ ਲੀਨ ਹੋ ਜਾਵੇ।a ਉਹ ਸ਼ਰਾਬ ਨੂੰ ਲੁਕੋਣ, ਬਾਹਰ ਸੁੱਟਣ, ਉਸ ਦੇ ਪੈਸਿਆਂ ਨੂੰ ਛੁਪਾਉਣ, ਅਤੇ ਉਸ ਦੇ ਪਰਿਵਾਰ ਲਈ, ਜੀਵਨ ਲਈ, ਇੱਥੋਂ ਤਕ ਕਿ ਪਰਮੇਸ਼ੁਰ ਲਈ ਵੀ ਪ੍ਰੇਮ ਨੂੰ ਅਪੀਲ ਕਰਨ ਦੇ ਜਤਨ ਕਰਦੀ ਹੈ—ਪਰੰਤੂ ਸ਼ਰਾਬੀ ਫਿਰ ਵੀ ਪੀਂਦਾ ਹੈ। ਜਿਉਂ ਹੀ ਉਸ ਦੀ ਸ਼ਰਾਬ ਪੀਣ ਦੀ ਆਦਤ ਨੂੰ ਨਿਯੰਤ੍ਰਣ ਕਰਨ ਦੇ ਪਤਨੀ ਦੇ ਜਤਨ ਵਾਰ-ਵਾਰ ਅਸਫ਼ਲ ਹੁੰਦੇ ਹਨ, ਉਹ ਨਿਰਾਸ਼ ਅਤੇ ਅਯੋਗ ਮਹਿਸੂਸ ਕਰਦੀ ਹੈ। ਉਹ ਸ਼ਾਇਦ ਡਰ, ਕ੍ਰੋਧ, ਦੋਸ਼ ਭਾਵਨਾ, ਬੇਚੈਨੀ, ਚਿੰਤਾ, ਅਤੇ ਆਤਮ-ਸਨਮਾਨ ਦੀ ਕਮੀ ਤੋਂ ਪੀੜਿਤ ਹੋਣ ਲੱਗ ਪਵੇ।

      4 ਬੱਚੇ ਇਕ ਮਾਤਾ ਜਾਂ ਪਿਤਾ ਦੇ ਨਸ਼ਈਪੁਣੇ ਦੇ ਅਸਰਾਂ ਤੋਂ ਨਹੀਂ ਬੱਚਦੇ ਹਨ। ਕੁਝ ਸਰੀਰਕ ਤੌਰ ਤੇ ਜ਼ਖ਼ਮੀ ਕੀਤੇ ਜਾਂਦੇ ਹਨ। ਦੂਜਿਆਂ ਨਾਲ ਲਿੰਗੀ ਤੌਰ ਤੇ ਛੇੜਖਾਨੀ ਕੀਤੀ ਜਾਂਦੀ ਹੈ। ਉਹ ਸ਼ਾਇਦ ਇਕ ਮਾਤਾ ਜਾਂ ਪਿਤਾ ਦੇ ਨਸ਼ਈਪੁਣੇ ਲਈ ਖ਼ੁਦ ਨੂੰ ਵੀ ਦੋਸ਼ੀ ਠਹਿਰਾਉਣ। ਅਕਸਰ ਉਨ੍ਹਾਂ ਦੀ ਦੂਜਿਆਂ ਉੱਤੇ ਭਰੋਸਾ ਰੱਖਣ ਦੀ ਯੋਗਤਾ ਸ਼ਰਾਬੀ ਦੇ ਬੇਅਸੂਲੇ ਵਤੀਰੇ ਦੁਆਰਾ ਤਬਾਹ ਕੀਤੀ ਜਾਂਦੀ ਹੈ। ਕਿਉਂਕਿ ਉਹ ਸੌਖ ਨਾਲ ਉਸ ਬਾਰੇ ਗੱਲ ਨਹੀਂ ਕਰ ਸਕਦੇ ਹਨ ਜੋ ਕੁਝ ਘਰ ਵਿਚ ਹੋ ਰਿਹਾ ਹੈ, ਬੱਚੇ ਸ਼ਾਇਦ ਆਪਣੇ ਜਜ਼ਬਾਤਾਂ ਨੂੰ ਦਬਾਉਣਾ ਸਿੱਖ ਜਾਣ, ਜਿਸ ਦੇ ਅਕਸਰ ਨੁਕਸਾਨਦੇਹ ਸਰੀਰਕ ਨਤੀਜੇ ਹੁੰਦੇ ਹਨ। (ਕਹਾਉਤਾਂ 17:22) ਅਜਿਹੇ ਬੱਚਿਆਂ ਵਿਚ ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਦੀ ਕਮੀ ਠੀਕ ਪ੍ਰੌੜ੍ਹ-ਅਵਸਥਾ ਤਕ ਵੀ ਜਾਰੀ ਰਹਿ ਸਕਦੀ ਹੈ।

      ਪਰਿਵਾਰ ਕੀ ਕਰ ਸਕਦਾ ਹੈ?

      5. ਨਸ਼ਈਪੁਣਾ ਕਿਵੇਂ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ, ਅਤੇ ਇਹ ਕਠਿਨ ਕਿਉਂ ਹੈ?

      5 ਭਾਵੇਂ ਕਿ ਬਹੁਤੇਰੇ ਅਧਿਕਾਰੀ ਕਹਿੰਦੇ ਹਨ ਕਿ ਨਸ਼ਈਪੁਣੇ ਦਾ ਕੋਈ ਇਲਾਜ ਨਹੀਂ ਹੈ, ਜ਼ਿਆਦਾਤਰ ਇਸ ਨਾਲ ਸਹਿਮਤ ਹੁੰਦੇ ਹਨ ਕਿ ਕੁਲ ਪਰਹੇਜ਼ ਦੇ ਇਕ ਪ੍ਰੋਗ੍ਰਾਮ ਨਾਲ ਕੁਝ ਹੱਦ ਤਕ ਰੋਗ-ਮੁਕਤੀ ਮੁਮਕਿਨ ਹੈ। (ਤੁਲਨਾ ਕਰੋ ਮੱਤੀ 5:29.) ਪਰੰਤੂ ਇਕ ਸ਼ਰਾਬੀ ਤੋਂ ਮਦਦ ਸਵੀਕਾਰ ਕਰਾਉਣਾ, ਕਰਨ ਨਾਲੋਂ ਕਹਿਣਾ ਸੌਖਾ ਹੈ, ਕਿਉਂ ਜੋ ਉਹ ਆਮ ਤੌਰ ਤੇ ਇਨਕਾਰ ਕਰਦਾ ਹੈ ਕਿ ਉਸ ਦੀ ਇਕ ਸਮੱਸਿਆ ਹੈ। ਲੇਕਨ, ਜਦੋਂ ਪਰਿਵਾਰਕ ਸਦੱਸ ਨਸ਼ਈਪੁਣੇ ਦੇ ਉਨ੍ਹਾਂ ਉੱਤੇ ਪਏ ਅਸਰਾਂ ਨਾਲ ਨਿਭਣ ਵਾਸਤੇ ਕਦਮ ਚੁੱਕਦੇ ਹਨ, ਸ਼ਰਾਬੀ ਸ਼ਾਇਦ ਅਹਿਸਾਸ ਕਰਨਾ ਆਰੰਭ ਕਰੇ ਕਿ ਉਸ ਦੀ ਇਕ ਸਮੱਸਿਆ ਹੈ। ਇਕ ­ਡਾਕਟਰ ਜਿਸ ਕੋਲ ਸ਼ਰਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਦਦ ਦੇਣ ਦਾ ਤਜਰਬਾ ਹੈ, ਨੇ ਕਿਹਾ: “ਮੇਰੇ ਵਿਚਾਰ ਵਿਚ ਪਰਿਵਾਰ ਲਈ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਉਹ ਕੇਵਲ ਆਪਣੇ ਰੋਜ਼ਾਨਾ ਕਾਰੋਬਾਰਾਂ ਵਿਚ ਸਭ ਤੋਂ ਸੰਭਵ ਗੁਣਕਾਰੀ ਤਰੀਕੇ ਵਿਚ ਜੁਟੇ ਰਹਿਣ। ਸ਼ਰਾਬੀ ਪ੍ਰਗਤੀਵਾਦੀ ਢੰਗ ਨਾਲ ਇਸ ਗੱਲ ਦਾ ਸਾਮ੍ਹਣਾ ਕਰਦਾ ਹੈ ਕਿ ਬਾਕੀ ਦੇ ਪਰਿਵਾਰ ਅਤੇ ਉਸ ਦੇ ਵਿਚਕਾਰ ਕਿੰਨੀ ਵੱਡੀ ਭਿੰਨਤਾ ਹੈ।”

      6. ਇਕ ਸ਼ਰਾਬੀ ਸਦੱਸ ਵਾਲੇ ਪਰਿਵਾਰਾਂ ਵਾਸਤੇ ਸਲਾਹ ਦਾ ਸਭ ਤੋਂ ਵਧੀਆ ਸ੍ਰੋਤ ਕੀ ਹੈ?

      6 ਜੇਕਰ ਤੁਹਾਡੇ ਪਰਿਵਾਰ ਵਿਚ ਇਕ ਸ਼ਰਾਬੀ ਹੈ, ਤਾਂ ਬਾਈਬਲ ਦੀ ਪ੍ਰੇਰਿਤ ਸਲਾਹ ਤੁਹਾਨੂੰ ਸਭ ਤੋਂ ਮੁਮਕਿਨ ਗੁਣਕਾਰੀ ਤਰੀਕੇ ਨਾਲ ਜੀਉਣ ਵਿਚ ਮਦਦ ਕਰ ਸਕਦੀ ਹੈ। (ਯਸਾਯਾਹ 48:17; 2 ਤਿਮੋਥਿਉਸ 3:16, 17) ਕੁਝ ਸਿਧਾਂਤਾਂ ਉੱਤੇ ਵਿਚਾਰ ਕਰੋ ਜਿਨ੍ਹਾਂ ਨੇ ਪਰਿਵਾਰਾਂ ਨੂੰ ਨਸ਼ਈਪੁਣੇ ਨਾਲ ਸਫ਼ਲਤਾਪੂਰਵਕ ਨਿਭਣ ਵਿਚ ਮਦਦ ਕੀਤੀ ਹੈ।

      7. ਜੇਕਰ ਇਕ ਪਰਿਵਾਰਕ ਸਦੱਸ ਇਕ ਸ਼ਰਾਬੀ ਹੈ, ਤਾਂ ਇਸ ਦਾ ਕੌਣ ਜ਼ਿੰਮੇਵਾਰ ਹੈ?

      7 ਸਾਰਾ ਦੋਸ਼ ਆਪਣੇ ਉੱਤੇ ਨਾ ਲਵੋ। ਬਾਈਬਲ ਕਹਿੰਦੀ ਹੈ: “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ,” ਅਤੇ, “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਗਲਾਤੀਆਂ 6:5; ਰੋਮੀਆਂ 14:12) ਸ਼ਰਾਬੀ ਸ਼ਾਇਦ ਇਹ ਜਤਾਉਣ ਦਾ ਜਤਨ ਕਰੇ ਕਿ ਪਰਿਵਾਰਕ ਸਦੱਸ ਜ਼ਿੰਮੇਵਾਰ ਹਨ। ਉਦਾਹਰਣ ਵਜੋਂ, ਉਹ ਸ਼ਾਇਦ ਕਹੇ: “ਜੇਕਰ ਤੁਸੀਂ ਮੇਰੇ ਨਾਲ ਬਿਹਤਰ ਵਤੀਰਾ ਰੱਖਦੇ, ਤਾਂ ਮੈਂ ਨਾ ਹੀ ਪੀਂਦਾ।” ਜੇਕਰ ਦੂਜੇ ਵਿਅਕਤੀ ਉਸ ਦੇ ਨਾਲ ਸਹਿਮਤ ਹੁੰਦੇ ਜਾਪਦੇ ਹਨ, ਤਾਂ ਉਹ ਉਸ ਨੂੰ ਸ਼ਰਾਬ ਪੀਂਦੇ ਰਹਿਣ ਵਾਸਤੇ ਉਕਸਾ ਰਹੇ ਹਨ। ਪਰੰਤੂ ਜੇਕਰ ਅਸੀਂ ਹਾਲਾਤ ਦੇ ਜਾਂ ਦੂਜੇ ਲੋਕਾਂ ਦੇ ਵੀ ਸ਼ਿਕਾਰ ਬਣਦੇ ਹਾਂ, ਤਾਂ ਵੀ ਅਸੀਂ ਸਾਰੇ—ਜਿਨ੍ਹਾਂ ਵਿਚ ਸ਼ਰਾਬੀ ਵੀ ਸ਼ਾਮਲ ਹਨ—ਉਸ ਲਈ ਜਵਾਬਦੇਹ ਹਾਂ ਜੋ ਅਸੀਂ ਕਰਦੇ ਹਾਂ।—ਤੁਲਨਾ ਕਰੋ ਫ਼ਿਲਿੱਪੀਆਂ 2:12.

      8. ਕਿਹੜੇ ਕੁਝ ਤਰੀਕੇ ਹਨ ਜਿਨ੍ਹਾਂ ਦੁਆਰਾ ਸ਼ਰਾਬੀ ਨੂੰ ਆਪਣੀ ਸਮੱਸਿਆ ਦੇ ਨਤੀਜਿਆਂ ਦਾ ਸਾਮ੍ਹਣਾ ਕਰਨ ਵਿਚ ਸ਼ਾਇਦ ਮਦਦ ਕੀਤੀ ਜਾ ਸਕਦੀ ਹੈ?

      8 ਇਹ ਨਾ ਮਹਿਸੂਸ ਕਰੋ ਕਿ ਤੁਹਾਨੂੰ ਸ਼ਰਾਬੀ ਨੂੰ ਉਸ ਦੇ ਪੀਣ ਦੇ ਨਤੀਜਿਆਂ ਤੋਂ ਹਮੇਸ਼ਾ ਬਚਾਉਣਾ ਚਾਹੀਦਾ ਹੈ। ਕ੍ਰੋਧ ਵਿਚ ਆਏ ਕਿਸੇ ਵਿਅਕਤੀ ਦੇ ਬਾਰੇ ਇਕ ਬਾਈਬਲ ਕਹਾਵਤ ਸ਼ਰਾਬੀ ਨੂੰ ਵੀ ਬਰਾਬਰ ਲਾਗੂ ਹੋ ਸਕਦੀ ਹੈ: “ਜੇ ਤੂੰ ਉਹ ਨੂੰ ਛੁਡਾਵੇਂ ਤਾਂ ਤੈਨੂੰ ਬਾਰ ਬਾਰ ਛੁਡਾਉਣਾ ਪਵੇਗਾ।” (ਕਹਾਉਤਾਂ 19:19) ਸ਼ਰਾਬੀ ਨੂੰ ਉਸ ਦੇ ਪੀਣ ਦੇ ਪ੍ਰਭਾਵਾਂ ਨੂੰ ਮਹਿਸੂਸ ਕਰਨ ਦਿਓ। ਸ਼ਰਾਬ ਪੀਣ ਦੇ ਦੌਰੇ ਤੋਂ ਬਾਅਦ ਉਸ ਨੂੰ ਆਪਣਾ ਗੰਦ ਖ਼ੁਦ ਸਾਫ਼ ਕਰਨ ਦਿਓ ਜਾਂ ਸਵੇਰ ਨੂੰ ਆਪਣੇ ਮਾਲਕ ਨੂੰ ਟੈਲੀਫੋਨ ਖ਼ੁਦ ਕਰਨ ਦਿਓ।

      [ਸਫ਼ਾ 146 ਉੱਤੇ ਤਸਵੀਰ]

      ਪਰਿਵਾਰਕ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਮਸੀਹੀ ਬਜ਼ੁਰਗ ਮਦਦ ਦਾ ਇਕ ਵੱਡਾ ਸ੍ਰੋਤ ਹੋ ਸਕਦੇ ਹਨ

      9, 10. ਸ਼ਰਾਬੀਆਂ ਦੇ ਪਰਿਵਾਰਾਂ ਨੂੰ ਮਦਦ ਕਿਉਂ ਸਵੀਕਾਰ ਕਰਨੀ ਚਾਹੀਦੀ ਹੈ, ਅਤੇ ਉਨ੍ਹਾਂ ਨੂੰ ਖ਼ਾਸ ਤੌਰ ਤੇ ਕਿਸ ਦੀ ਮਦਦ ਭਾਲਣੀ ਚਾਹੀਦੀ ਹੈ?

      9 ਦੂਜਿਆਂ ਤੋਂ ਮਦਦ ਸਵੀਕਾਰ ਕਰੋ। ਕਹਾਉਤਾਂ 17:17 ਕਹਿੰਦੀ ਹੈ: “ਮਿੱਤ੍ਰ [“ਸੱਚਾ ਸਾਥੀ,” ਨਿਵ] ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” ਜਦੋਂ ਤੁਹਾਡੇ ਪਰਿਵਾਰ ਵਿਚ ਇਕ ਸ਼ਰਾਬੀ ਹੁੰਦਾ ਹੈ, ਉਦੋਂ ਬਿਪਤਾ ਹੁੰਦੀ ਹੈ। ਤੁਹਾਨੂੰ ਮਦਦ ਦੀ ਲੋੜ ਹੈ। ਸਮਰਥਨ ਲਈ ‘ਸੱਚੇ ਸਾਥੀ’ ਉੱਤੇ ਨਿਰਭਰ ਕਰਨ ਤੋਂ ਨਾ ਝਿਜਕੋ। (ਕਹਾਉਤਾਂ 18:24) ਦੂਜਿਆਂ ਦੇ ਨਾਲ ਗੱਲਾਂ ਕਰਨੀਆਂ ਜੋ ਸਮੱਸਿਆ ਨੂੰ ਸਮਝਦੇ ਹਨ ਜਾਂ ਜੋ ਸਮਰੂਪ ਪਰਿਸਥਿਤੀ ਦਾ ਸਾਮ੍ਹਣਾ ਕਰ ਚੁੱਕੇ ਹਨ ਸ਼ਾਇਦ ਤੁਹਾਨੂੰ ਵਿਵਹਾਰਕ ਸੁਝਾਵਾਂ ਪ੍ਰਦਾਨ ਕਰੇ ਕਿ ਕੀ ਕਰਨਾ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ। ਪਰੰਤੂ ਸੰਤੁਲਿਤ ਹੋਵੋ। ਉਨ੍ਹਾਂ ਦੇ ਨਾਲ ਗੱਲ ਕਰੋ ਜਿਨ੍ਹਾਂ ਉੱਤੇ ਤੁਸੀਂ ਭਰੋਸਾ ਰੱਖਦੇ ਹੋ, ਉਹ ਜੋ ਤੁਹਾਡੀਆਂ “ਛਿਪੀਆਂ ਗੱਲਾਂ” ਨੂੰ ਆਪਣੇ ਕੋਲ ਹੀ ਰੱਖਣਗੇ।—ਕਹਾਉਤਾਂ 11:13.

      10 ਮਸੀਹੀ ਬਜ਼ੁਰਗਾਂ ਉੱਤੇ ਭਰੋਸਾ ਰੱਖਣਾ ਸਿੱਖੋ। ਮਸੀਹੀ ਕਲੀਸਿਯਾ ਦੇ ਬਜ਼ੁਰਗ ਮਦਦ ਦਾ ਇਕ ਵੱਡਾ ਸ੍ਰੋਤ ਹੋ ਸਕਦੇ ਹਨ। ਇਹ ਪ੍ਰੌੜ੍ਹ ਮਨੁੱਖ ਪਰਮੇਸ਼ੁਰ ਦੇ ਬਚਨ ਵਿਚ ਸਿੱਖਿਅਤ ਹਨ ਅਤੇ ਉਸ ਦੇ ਸਿਧਾਂਤਾਂ ਦੀ ਵਰਤੋਂ ਵਿਚ ਤਜਰਬੇਕਾਰ ਹਨ। ਉਹ ‘ਪੌਣ ਤੋਂ ਲੁੱਕਣ ਦੇ ਥਾਂ ਜਿਹੇ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹੇ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹੇ’ ਸਾਬਤ ਹੋ ਸਕਦੇ ਹਨ। (ਯਸਾਯਾਹ 32:2) ਮਸੀਹੀ ਬਜ਼ੁਰਗ ਸਮੁੱਚੀ ਕਲੀਸਿਯਾ ਨੂੰ ਹਾਨੀਕਾਰਕ ਪ੍ਰਭਾਵਾਂ ਤੋਂ ਹੀ ਨਹੀਂ ਰਾਖੀ ਕਰਦੇ ਹਨ ਪਰੰਤੂ ਉਹ ਦਿਲਾਸਾ ਅਤੇ ਤਾਜ਼ਗੀ ਵੀ ਦਿੰਦੇ ਹਨ ਅਤੇ ਉਨ੍ਹਾਂ ਵਿਅਕਤੀਆਂ ਵਿਚ ਵਿਅਕਤੀਗਤ ਤੌਰ ਤੇ ਦਿਲਚਸਪੀ ਲੈਂਦੇ ਹਨ ਜਿਨ੍ਹਾਂ ਕੋਲ ਸਮੱਸਿਆਵਾਂ ਹਨ। ਉਨ੍ਹਾਂ ਦੀ ਮਦਦ ਦਾ ਪੂਰਾ ਲਾਭ ਉਠਾਓ।

      11, 12. ਸ਼ਰਾਬੀਆਂ ਦੇ ਪਰਿਵਾਰਾਂ ਨੂੰ ਸਭ ਤੋਂ ਵੱਧ ਮਦਦ ਕੌਣ ਦਿੰਦਾ ਹੈ, ਅਤੇ ਇਹ ਸਮਰਥਨ ਕਿਵੇਂ ਦਿੱਤਾ ਜਾਂਦਾ ਹੈ?

      11 ਸਭ ਤੋਂ ਵੱਧ, ਯਹੋਵਾਹ ਤੋਂ ਸ਼ਕਤੀ ਪ੍ਰਾਪਤ ਕਰੋ। ਬਾਈਬਲ ਸਾਨੂੰ ਨਿੱਘ ਨਾਲ ਯਕੀਨ ਦਿਲਾਉਂਦੀ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰ 34:18) ਜੇਕਰ ਤੁਸੀਂ ਇਕ ਸ਼ਰਾਬੀ ਪਰਿਵਾਰਕ ਸਦੱਸ ਦੇ ਨਾਲ ਰਹਿਣ ਦੇ ਦਬਾਵਾਂ ਦੇ ਕਾਰਨ ਦਿਲੋਂ ਟੁੱਟੇ ਅਤੇ ਆਤਮਾ ਵਿਚ ਕੁਚਲੇ ਹੋਏ ਮਹਿਸੂਸ ਕਰ ਰਹੇ ਹੋ, ਤਾਂ ਯਾਦ ਰੱਖੋ ਕਿ “ਯਹੋਵਾਹ . . . ਨੇੜੇ ਹੈ।” ਉਹ ਸਮਝਦਾ ਹੈ ਕਿ ਤੁਹਾਡੀ ਪਰਿਵਾਰਕ ਪਰਿਸਥਿਤੀ ਕਿੰਨੀ ਕਠਿਨ ਹੈ।—1 ਪਤਰਸ 5:6, 7.

      12 ਉਸ ਉੱਤੇ ਵਿਸ਼ਵਾਸ ਰੱਖਣਾ ਜੋ ਯਹੋਵਾਹ ਆਪਣੇ ਬਚਨ ਵਿਚ ਕਹਿੰਦਾ ਹੈ ਤੁਹਾਨੂੰ ਚਿੰਤਾ ਨਾਲ ਨਿਭਣ ਵਿਚ ਮਦਦ ਕਰ ਸਕਦਾ ਹੈ। (ਜ਼ਬੂਰ 130:3, 4; ਮੱਤੀ 6:25-34; 1 ਯੂਹੰਨਾ 3:19, 20) ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਅਤੇ ਉਸ ਦੇ ਸਿਧਾਂਤਾਂ ਦੇ ਅਨੁਸਾਰ ਜੀਉਣਾ ਤੁਹਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਹਾਸਲ ਕਰਨ ਦੇ ਯੋਗ ਕਰਦਾ ਹੈ, ਜੋ ਤੁਹਾਨੂੰ ‘ਸਮਰੱਥਾ ਦੇ ਅੱਤ ਵੱਡੇ ਮਹਾਤਮ’ ਨਾਲ ਲੈਸ ਕਰ ਸਕਦਾ ਹੈ ਜਿਸ ਦੇ ਦੁਆਰਾ ਤੁਸੀਂ ਦਿਨ ਪ੍ਰਤਿ ਦਿਨ ਨਿਭ ਸਕੋਗੇ।—2 ਕੁਰਿੰਥੀਆਂ 4:7.b

      13. ਇਕ ਦੂਜੀ ਸਮੱਸਿਆ ਕੀ ਹੈ ਜੋ ਅਨੇਕ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ?

      13 ਸ਼ਰਾਬ ਦੀ ਕੁਵਰਤੋਂ ਇਕ ਹੋਰ ਸਮੱਸਿਆ ਵਿਚ ਪਰਿਣਿਤ ਹੋ ਸਕਦੀ ਹੈ ਜੋ ਅਨੇਕ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ—ਘਰੇਲੂ ਹਿੰਸਾ।

      ਘਰੇਲੂ ਹਿੰਸਾ ਦੁਆਰਾ ਕੀਤਾ ਨੁਕਸਾਨ

      14. ਘਰੇਲੂ ਹਿੰਸਾ ਕਦੋਂ ਆਰੰਭ ਹੋਈ, ਅਤੇ ਅੱਜ ਕੀ ਪਰਿਸਥਿਤੀ ਹੈ?

      14 ਮਾਨਵ ਇਤਿਹਾਸ ਵਿਚ ਪਹਿਲਾ ਹਿੰਸਕ ਕਾਰਜ, ਘਰੇਲੂ ਹਿੰਸਾ ਦੀ ਇਕ ਘਟਨਾ ਸੀ ਜਿਸ ਵਿਚ ਦੋ ਭਰਾ, ਕਇਨ ਅਤੇ ਹਾਬਲ ਸ਼ਾਮਲ ਸਨ। (ਉਤਪਤ 4:8) ਉਸ ਸਮੇਂ ਤੋਂ ਹੀ, ਮਨੁੱਖਜਾਤੀ ਹਰ ਪ੍ਰਕਾਰ ਦੀ ਘਰੇਲੂ ਹਿੰਸਾ ਨਾਲ ਪੀੜਿਤ ਹੋਈ ਹੈ। ਅਜਿਹੇ ਪਤੀ ਹਨ ਜੋ ਪਤਨੀਆਂ ਨੂੰ ਮਾਰਦੇ-ਕੁੱਟਦੇ ਹਨ, ਪਤਨੀਆਂ ਜੋ ਪਤੀਆਂ ਉੱਤੇ ਹਮਲਾ ਕਰਦੀਆਂ ਹਨ, ਮਾਪੇ ਜੋ ਆਪਣੇ ਛੋਟੇ ਬੱਚਿਆਂ ਨੂੰ ਬੇਰਹਿਮੀ ਨਾਲ ਕੁੱਟਦੇ ਹਨ, ਅਤੇ ਸਿਆਣੇ ਬੱਚੇ ਜੋ ਆਪਣੇ ਬਜ਼ੁਰਗ ਮਾਪਿਆਂ ਨਾਲ ਦੁਰਵਿਹਾਰ ਕਰਦੇ ਹਨ।

      15. ਪਰਿਵਾਰਕ ਸਦੱਸ ਘਰੇਲੂ ਹਿੰਸਾ ਦੁਆਰਾ ਕਿਵੇਂ ਭਾਵਾਤਮਕ ਤੌਰ ਤੇ ਪ੍ਰਭਾਵਿਤ ਹੁੰਦੇ ਹਨ?

      15 ਘਰੇਲੂ ਹਿੰਸਾ ਦੁਆਰਾ ਕੀਤਾ ਨੁਕਸਾਨ ਸਰੀਰਕ ਜ਼ਖਮਾਂ ਨਾਲੋਂ ਕਿਤੇ ਹੀ ਡੂੰਘਾ ਜਾਂਦਾ ਹੈ। ਇਕ ਮਾਰੀ-ਕੁਟੀ ਪਤਨੀ ਕਹਿੰਦੀ ਹੈ: “ਕਾਫ਼ੀ ਦੋਸ਼-ਭਾਵਨਾ ਅਤੇ ਸ਼ਰਮਿੰਦਗੀ ਨਾਲ ਤੁਹਾਨੂੰ ਨਿਭਣਾ ਪੈਂਦਾ ਹੈ। ਤਕਰੀਬਨ ਹਰ ਸਵੇਰ, ਤੁਸੀਂ ਕੇਵਲ ਬਿਸਤਰ ਵਿਚ ਹੀ ਰਹਿਣਾ ਚਾਹੁੰਦੇ ਹੋ, ਇਹ ਉਮੀਦ ਕਰਦੇ ਹੋਏ ਕਿ ਉਹ ਇਕ ਡਰਾਉਣਾ ਸੁਪਨਾ ਹੀ ਸੀ।” ਬੱਚੇ ਜੋ ਘਰੇਲੂ ਹਿੰਸਾ ਨੂੰ ਦੇਖਦੇ ਜਾਂ ਅਨੁਭਵ ਕਰਦੇ ਹਨ ਸ਼ਾਇਦ ਖ਼ੁਦ ਵੀ ਹਿੰਸਕ ਹੋਣ ਜਦੋਂ ਉਹ ਵੱਡੇ ਹੋ ਜਾਂਦੇ ਅਤੇ ਉਨ੍ਹਾਂ ਦੇ ਆਪਣੇ ਪਰਿਵਾਰ ਹੁੰਦੇ ਹਨ।

      16, 17. ਭਾਵਾਤਮਕ ਦੁਰਵਿਹਾਰ ਕੀ ਹੈ, ਅਤੇ ਪਰਿਵਾਰਕ ਸਦੱਸ ਇਸ ਦੁਆਰਾ ਕਿਵੇਂ ਪ੍ਰਭਾਵਿਤ ਹੁੰਦੇ ਹਨ?

      16 ਘਰੇਲੂ ਹਿੰਸਾ ਸਰੀਰਕ ਦੁਰਵਿਹਾਰ ਤਕ ਹੀ ਸੀਮਿਤ ਨਹੀਂ ਹੁੰਦੀ ਹੈ। ਹਮਲਾ ਅਕਸਰ ਜ਼ਬਾਨੀ ਹੁੰਦਾ ਹੈ। ਕਹਾਉਤਾਂ 12:18 ਕਹਿੰਦੀ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।” ਇਸ ‘ਵਿੰਨ੍ਹਣ’ ਦੇ ਕਾਰਜ ਵਿਚ, ਜੋ ਘਰੇਲੂ ਹਿੰਸਾ ਦੀ ਵਿਸ਼ੇਸ਼ਤਾ ਹਨ, ਗਾਲ੍ਹਾਂ ਕੱਢਣੀਆਂ ਅਤੇ ਚਿਲਾਉਣਾ, ਨਾਲੇ ਨਿਰੰਤਰ ਨੁਕਤਾਚੀਨੀ, ਅਪਮਾਨਜਨਕ ਬਦਤਮੀਜ਼ੀਆਂ, ਅਤੇ ਸਰੀਰਕ ਹਿੰਸਾ ਦੀਆਂ ਧਮਕੀਆਂ ਵੀ ਸ਼ਾਮਲ ਹਨ। ਭਾਵਾਤਮਕ ਹਿੰਸਾ ਦੇ ਜ਼ਖਮ ਅਦ੍ਰਿਸ਼ਟ ਹੁੰਦੇ ਹਨ ਅਤੇ ਅਕਸਰ ਦੂਜਿਆਂ ਦੇ ਧਿਆਨ ਵਿਚ ਨਹੀਂ ਆਉਂਦੇ ਹਨ।

      17 ਖ਼ਾਸ ਤੌਰ ਤੇ ਇਕ ਬੱਚੇ ਦੀ ਭਾਵਾਤਮਕ ਮਾਰ-ਕੁਟਾਈ ਦੁਖਦ ਗੱਲ ਹੈ—ਬੱਚੇ ਦੀਆਂ ਯੋਗਤਾਵਾਂ, ਬੁੱਧ, ਜਾਂ ਇਕ ਵਿਅਕਤੀ ਦੇ ਤੌਰ ਤੇ ਮਹੱਤਤਾ ਦੀ ਨਿਰੰਤਰ ਨੁਕਤਾਚੀਨੀ ਕਰਨਾ ਅਤੇ ਇਨ੍ਹਾਂ ਨੂੰ ਹੀਣ ਕਰਨਾ। ਅਜਿਹਾ ਜ਼ਬਾਨੀ ਦੁਰ­ਵਿਹਾਰ ਇਕ ਬੱਚੇ ਦੇ ਆਤਮ-ਵਿਸ਼ਵਾਸ ਨੂੰ ਨਾਸ਼ ਕਰ ਸਕਦਾ ਹੈ। ਇਹ ਸੱਚ ਹੈ ਕਿ ਸਾਰੇ ਬੱਚਿਆਂ ਨੂੰ ਅਨੁਸ਼ਾਸਨ ਦੀ ਜ਼ਰੂਰਤ ਹੁੰਦੀ ਹੈ। ਪਰੰਤੂ ਬਾਈਬਲ ਪਿਤਾਵਾਂ ਨੂੰ ਹਿਦਾਇਤ ਕਰਦੀ ਹੈ: “ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।”—ਕੁਲੁੱਸੀਆਂ 3:21.

      ਘਰੇਲੂ ਹਿੰਸਾ ਤੋਂ ਕਿਵੇਂ ਪਰਹੇਜ਼ ਕਰਨਾ

      [ਸਫ਼ਾ 151 ਉੱਤੇ ਤਸਵੀਰ]

      ਮਸੀਹੀ ਸਾਥੀ ਜੋ ਇਕ ਦੂਜੇ ਲਈ ਪ੍ਰੇਮ ਅਤੇ ਆਦਰ ਰੱਖਦੇ ਹਨ, ਮੁਸ਼ਕਲਾਂ ਨਾਲ ਨਜਿੱਠਣ ਲਈ ਜਲਦੀ ਕਦਮ ਚੁੱਕਣਗੇ

      18. ਘਰੇਲੂ ਹਿੰਸਾ ਕਿੱਥੋਂ ਆਰੰਭ ਹੁੰਦੀ ਹੈ, ਅਤੇ ਇਸ ਨੂੰ ਰੋਕਣ ਵਾਸਤੇ ਬਾਈਬਲ ਕਿਹੜਾ ਤਰੀਕਾ ਦੱਸਦੀ ਹੈ?

      18 ਘਰੇਲੂ ਹਿੰਸਾ ਦਿਲ ਅਤੇ ਮਨ ਵਿਚ ਆਰੰਭ ਹੁੰਦੀ ਹੈ; ਜਿਸ ਤਰੀਕੇ ਨਾਲ ਅਸੀਂ ਕਾਰਵਾਈ ਕਰਦੇ ਹਾਂ ਇਹ ਸਾਡੇ ਸੋਚਣ ਦੇ ਢੰਗ ਨਾਲ ਆਰੰਭ ਹੁੰਦਾ ਹੈ। (ਯਾਕੂਬ 1:14, 15) ਹਿੰਸਾ ਨੂੰ ਰੋਕਣ ਲਈ, ਦੁਰਵਿਹਾਰ ਕਰਨ ਵਾਲੇ ਨੂੰ ਆਪਣਾ ਸੋਚਣ ਦਾ ਤਰੀਕਾ ਪਰਿਵਰਤਿਤ ਕਰਨਾ ਚਾਹੀਦਾ ਹੈ। (ਰੋਮੀਆਂ 12:2) ਕੀ ਇਹ ਸੰਭਵ ਹੈ? ਜੀ ਹਾਂ। ਪਰਮੇਸ਼ੁਰ ਦੇ ਬਚਨ ਵਿਚ ਲੋਕਾਂ ਨੂੰ ਤਬਦੀਲ ਕਰਨ ਦੀ ਸ਼ਕਤੀ ਹੈ। ਉਹ “ਕਿਲ੍ਹਿਆਂ” ਸਮਾਨ ਵਿਨਾਸ਼ਕ ਵਿਚਾਰਾਂ ਨੂੰ ਵੀ ਜੜ੍ਹੋਂ ਪੁੱਟ ਸਕਦਾ ਹੈ। (2 ਕੁਰਿੰਥੀਆਂ 10:4; ਇਬਰਾਨੀਆਂ 4:12) ਬਾਈਬਲ ਦੇ ਯਥਾਰਥ ਗਿਆਨ ਦੀ ਮਦਦ ਨਾਲ ਲੋਕਾਂ ਵਿਚ ਅਜਿਹੀ ਪੂਰਣ ਤਬਦੀਲੀ ਪੈਦਾ ਹੋ ਸਕਦੀ ਹੈ ਕਿ ਮਾਨੋ ਉਹ ਇਕ ਨਵਾਂ ਵਿਅਕਤਿੱਤਵ ਪਹਿਨ ਲੈਂਦੇ ਹਨ।—ਅਫ਼ਸੀਆਂ 4:22-24; ਕੁਲੁੱਸੀਆਂ 3:8-10.

      19. ਇਕ ਮਸੀਹੀ ਨੂੰ ਆਪਣੇ ਵਿਆਹੁਤਾ ਸਾਥੀ ਨੂੰ ਕਿਵੇਂ ਵਿਚਾਰਨਾ ਅਤੇ ਉਸ ਨਾਲ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ?

      19 ਵਿਆਹੁਤਾ ਸਾਥੀ ਬਾਰੇ ਦ੍ਰਿਸ਼ਟੀਕੋਣ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ।” (ਅਫ਼ਸੀਆਂ 5:28) ਬਾਈਬਲ ਇਹ ਵੀ ਕਹਿੰਦੀ ਹੈ ਕਿ ਇਕ ਪਤੀ ਆਪਣੀ ਪਤਨੀ ਨੂੰ “ਕੋਮਲ ਸਰੀਰ ਜਾਣ ਕੇ . . . ਉਹ ਦਾ ਆਦਰ ਕਰੇ।” (1 ਪਤਰਸ 3:7) ਪਤਨੀਆਂ ਨੂੰ “ਆਪਣੇ ਪਤੀਆਂ ਨਾਲ ਪ੍ਰੇਮ ਰੱਖਣ” ਅਤੇ ਉਨ੍ਹਾਂ ਦਾ “ਗਹਿਰਾ ਆਦਰ” ਕਰਨ ਲਈ ਉਪਦੇਸ਼ ਦਿੱਤਾ ਜਾਂਦਾ ਹੈ। (ਤੀਤੁਸ 2:4; ਅਫ਼ਸੀਆਂ 5:33, ਨਿਵ) ਨਿਸ਼ਚੇ ਹੀ ਪਰਮੇਸ਼ੁਰ ਤੋਂ ਡਰਨ ਵਾਲਾ ਕੋਈ ਵੀ ਪਤੀ ਸੱਚੋ-ਸੱਚ ਦਲੀਲ ਨਹੀਂ ਦੇ ਸਕਦਾ ਹੈ ਕਿ ਉਹ ਵਾਸਤਵਿਕ ਤੌਰ ਤੇ ਆਪਣੀ ਪਤਨੀ ਦਾ ਆਦਰ ਕਰਦਾ ਹੈ ਜੇਕਰ ਉਹ ਉਸ ਉੱਤੇ ਸਰੀਰਕ ਜਾਂ ਜ਼ਬਾਨੀ ਤੌਰ ਤੇ ਵਾਰ ਕਰਦਾ ਹੈ। ਅਤੇ ਕੋਈ ਪਤਨੀ ਜੋ ਆਪਣੇ ਪਤੀ ਵੱਲ ਚਿਲਾਉਂਦੀ ਹੈ, ਉਸ ਨੂੰ ਕਟਾਖਸ਼ ਨਾਲ ਸੰਬੋਧਨ ਕਰਦੀ ਹੈ, ਜਾਂ ਨਿਰੰਤਰ ਤੌਰ ਤੇ ਝਿੜਕਾਂ ਮਾਰਦੀ ਹੈ ਇਹ ਨਹੀਂ ਕਹਿ ਸਕਦੀ ਕਿ ਉਹ ਵਾਸਤਵਿਕ ਤੌਰ ਤੇ ਉਸ ਨੂੰ ਪ੍ਰੇਮ ਕਰਦੀ ਅਤੇ ਉਸ ਦਾ ਆਦਰ ਕਰਦੀ ਹੈ।

      20. ਮਾਪੇ ਆਪਣੇ ਬੱਚਿਆਂ ਦੇ ਸੰਬੰਧ ਵਿਚ ਕਿਸ ਦੇ ਪ੍ਰਤੀ ਜਵਾਬਦੇਹ ਹਨ, ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਤੋਂ ਅਯਥਾਰਥਵਾਦੀ ਉਮੀਦਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ ਹਨ?

      20 ਬੱਚਿਆਂ ਬਾਰੇ ਉਚਿਤ ਦ੍ਰਿਸ਼ਟੀਕੋਣ। ਬੱਚੇ ਪ੍ਰੇਮ ਅਤੇ ਧਿਆਨ ਦੇ ਯੋਗ ਹੁੰਦੇ ਹਨ, ਅਸਲ ਵਿਚ ਉਨ੍ਹਾਂ ਨੂੰ ਆਪਣੇ ਮਾਪਿਆਂ ਤੋਂ ਇਨ੍ਹਾਂ ਦੀ ਆਵੱਸ਼ਕਤਾ ਹੁੰਦੀ ਹੈ। ਪਰਮੇਸ਼ੁਰ ਦਾ ਬਚਨ ਬੱਚਿਆਂ ਨੂੰ “ਯਹੋਵਾਹ ਵੱਲੋਂ ਮਿਰਾਸ” ਅਤੇ “ਇੱਕ ਇਨਾਮ” ਸੱਦਦਾ ਹੈ। (ਜ਼ਬੂਰ 127:3) ਮਾਪੇ ਇਸ ਵਿਰਾਸਤ ਦੀ ਦੇਖ-ਭਾਲ ਕਰਨ ਲਈ ਯਹੋਵਾਹ ਦੇ ਪ੍ਰਤੀ ਜਵਾਬਦੇਹ ਹਨ। ਬਾਈਬਲ “ਨਿਆਣਪੁਣੇ ਦੀਆਂ ਗੱਲਾਂ” ਅਤੇ ਮੁੰਡਪੁਣੇ ਦੀ “ਮੂਰਖਤਾਈ” ਬਾਰੇ ਜ਼ਿਕਰ ਕਰਦੀ ਹੈ। (1 ਕੁਰਿੰਥੀਆਂ 13:11; ਕਹਾਉਤਾਂ 22:15) ਮਾਪਿਆਂ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਹੈ ਜੇਕਰ ਉਹ ਆਪਣੇ ਬੱਚਿਆਂ ਵਿਚ ਮੂਰਖਤਾਈ ਪਾਉਣ। ਬੱਚੇ ਬਾਲਗ ਨਹੀਂ ਹੁੰਦੇ ਹਨ। ਮਾਪਿਆਂ ਨੂੰ ਉਸ ਨਾਲੋਂ ਜ਼ਿਆਦਾ ਦੀ ਮੰਗ ਨਹੀਂ ਕਰਨੀ ਚਾਹੀਦੀ ਹੈ ਜੋ ਬੱਚੇ ਦੀ ਉਮਰ, ਪਰਿਵਾਰਕ ਪਿਛੋਕੜ, ਅਤੇ ਯੋਗਤਾ ਦੇ ਅਨੁਸਾਰ ਉਚਿਤ ਹੈ।—ਦੇਖੋ ਉਤਪਤ 33:12-14.

      21. ਬਜ਼ੁਰਗ ਮਾਪਿਆਂ ਦੇ ਪ੍ਰਤੀ ਦ੍ਰਿਸ਼ਟੀਕੋਣ ਰੱਖਣ ਅਤੇ ਉਨ੍ਹਾਂ ਦੇ ਨਾਲ ਵਰਤਾਉ ਕਰਨ ਦਾ ਕਿਹੜਾ ਈਸ਼ਵਰੀ ਤਰੀਕਾ ਹੈ?

      21 ਬਜ਼ੁਰਗ ਮਾਪਿਆਂ ਬਾਰੇ ਦ੍ਰਿਸ਼ਟੀਕੋਣ। ਲੇਵੀਆਂ 19:32 ਕਹਿੰਦਾ ਹੈ: “ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ।” ਇਸ ਤਰ੍ਹਾਂ ਪਰਮੇਸ਼ੁਰ ਦੀ ਬਿਵਸਥਾ ਨੇ ਬਜ਼ੁਰਗਾਂ ਲਈ ਆਦਰ ਅਤੇ ਉੱਚਾ ਸਨਮਾਨ ਵਿਕਸਿਤ ਕੀਤਾ। ਇਹ ਸ਼ਾਇਦ ਇਕ ਚੁਣੌਤੀ ਹੋ ਸਕਦੀ ਹੈ ਜਦੋਂ ਇਕ ਬਜ਼ੁਰਗ ਮਾਤਾ ਜਾਂ ਪਿਤਾ ਅਤਿ ਮੰਗ-ਤੰਗ ਕਰਦਾ ਜਾਪਦਾ ਹੈ ਜਾਂ ਬੀਮਾਰ ਹੈ ਅਤੇ ਸ਼ਾਇਦ ਕਾਹਲੀ ਨਾਲ ਹਿਲਦਾ ਜਾਂ ਸੋਚਦਾ ਨਹੀਂ ਹੈ। ਫਿਰ ਵੀ, ਬੱਚਿਆਂ ਨੂੰ ਯਾਦ ਦਿਲਾਇਆ ਜਾਂਦਾ ਹੈ ਕਿ ਉਹ “ਆਪਣੇ ਮਾਪਿਆਂ ਦਾ ਹੱਕ ਅਦਾ ਕਰਨ।” (1 ਤਿਮੋਥਿਉਸ 5:4) ਇਸ ਦਾ ਅਰਥ ਹੋਵੇਗਾ ਉਨ੍ਹਾਂ ਦੇ ਨਾਲ ਆਦਰ ਅਤੇ ਮਾਣ ਨਾਲ ਵਰਤਾਉ ਕਰਨਾ, ਸ਼ਾਇਦ ਉਨ੍ਹਾਂ ਦੇ ਲਈ ਮਾਇਕ ਤਰੀਕੇ ਵਿਚ ਵੀ ਪ੍ਰਬੰਧ ਕਰਨਾ। ਬਜ਼ੁਰਗ ਮਾਪਿਆਂ ਨਾਲ ਸਰੀਰਕ ਜਾਂ ਕਿਸੇ ਹੋਰ ਢੰਗ ਨਾਲ ਦੁਰਵਿਹਾਰ ਕਰਨਾ ਬਿਲਕੁਲ ਹੀ ਬਾਈਬਲ ਵੱਲੋਂ ਸੁਝਾਏ ਗਏ ਵਰਤਾਉ ਦੇ ਉਲਟ ਹੈ।

      22. ਘਰੇਲੂ ਹਿੰਸਾ ਉੱਤੇ ਜੇਤੂ ਹੋਣ ਲਈ ਇਕ ਮੁੱਖ ਗੁਣ ਕੀ ਹੈ, ਅਤੇ ਇਹ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ?

      22 ਆਤਮ-ਸੰਜਮ ਨੂੰ ਵਿਕਸਿਤ ਕਰੋ। ਕਹਾਉਤਾਂ 29:11 ਕਹਿੰਦੀ ਹੈ: “ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।” ਤੁਸੀਂ ਆਪਣੇ ਗੁੱਸੇ ਉੱਤੇ ਕਿਵੇਂ ਕਾਬੂ ਰੱਖ ਸਕਦੇ ਹੋ? ਨਿਰਾਸਤਾ ਨੂੰ ਅੰਦਰੋਂ-ਅੰਦਰ ਉਭਰ ਲੈਣ ਦੀ ਬਜਾਇ, ਜਲਦੀ ਹੀ ਮੁਸ਼ਕਲਾਂ ਨਾਲ ਨਜਿੱਠਣ ਲਈ ਕਦਮ ਚੁੱਕੋ। (ਅਫ਼ਸੀਆਂ 4:26, 27) ਜੇਕਰ ਤੁਸੀਂ ਖ਼ੁਦ ਨੂੰ ਸੰਜਮ ਖੋਂਹਦੇ ਹੋਏ ਮਹਿਸੂਸ ਕਰਦੇ ਹੋ, ਤਾਂ ਉਸ ਸਥਿਤੀ ਨੂੰ ਛੱਡ ਕੇ ਚਲੇ ਜਾਓ। ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਤੁਹਾਡੇ ਵਿਚ ਆਤਮ-ਸੰਜਮ ਪੈਦਾ ਕਰਨ ਲਈ ਪ੍ਰਾਰਥਨਾ ਕਰੋ। (ਗਲਾਤੀਆਂ 5:22, 23) ਸੈਰ ਕਰਨ ਲਈ ਜਾਣਾ ਜਾਂ ਕਿਸੇ ਸਰੀਰਕ ਕਸਰਤ ਵਿਚ ਲੱਗਣਾ ਤੁਹਾਨੂੰ ਸ਼ਾਇਦ ਆਪਣਿਆਂ ਜਜ਼ਬਾਤਾਂ ਉੱਤੇ ਕਾਬੂ ਕਰਨ ਵਿਚ ਮਦਦ ਕਰ ਸਕਦਾ ਹੈ। (ਕਹਾਉਤਾਂ 17:14, 27) “ਛੇਤੀ ਕ੍ਰੋਧ ਨਹੀਂ” ਕਰਨ ਦਾ ਜਤਨ ਕਰੋ।—ਕਹਾਉਤਾਂ 14:29.

      ਅਲਹਿਦਾ ਹੋਣਾ ਜਾਂ ਇਕੱਠੇ ਰਹਿਣਾ?

      23. ਕੀ ਹੋ ਸਕਦਾ ਹੈ ਜੇਕਰ ਮਸੀਹੀ ਕਲੀਸਿਯਾ ਦਾ ਇਕ ਸਦੱਸ ਵਾਰ-ਵਾਰ ਅਤੇ ਅਪਸ਼ਚਾਤਾਪੀ ਤੌਰ ਤੇ ਕ੍ਰੋਧ ਦੇ ਹਿੰਸਕ ਦੌਰਿਆਂ ਦਾ ਸ਼ਿਕਾਰ ਬਣਦਾ ਹੈ, ਜਿਸ ਵਿਚ ਸ਼ਾਇਦ ਆਪਣੇ ਪਰਿਵਾਰ ਨਾਲ ਸਰੀਰਕ ਦੁਰਵਿਹਾਰ ਵੀ ਸ਼ਾਮਲ ਹੋਵੇ?

      23 ਬਾਈਬਲ ਪਰਮੇਸ਼ੁਰ ਦੁਆਰਾ ਰੱਦ ਕੀਤੇ ਗਏ ਕੰਮਾਂ ਵਿਚ “ਵੈਰ, ਝਗੜੇ, . . . ਕ੍ਰੋਧ” ਸ਼ਾਮਲ ਕਰਦੀ ਹੈ ਅਤੇ ਬਿਆਨ ਕਰਦੀ ਹੈ ਕਿ “ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਓਹ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।” (ਗਲਾਤੀਆਂ 5:19-21) ਇਸ ਕਰਕੇ, ਇਕ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਾ ਕੋਈ ਵੀ ਵਿਅਕਤੀ ਜੋ ਵਾਰ-ਵਾਰ ਅਤੇ ਅਪਸ਼ਚਾਤਾਪੀ ਤੌਰ ਤੇ ਕ੍ਰੋਧ ਦੇ ਦੌਰਿਆਂ ਦਾ ਸ਼ਿਕਾਰ ਬਣਦਾ ਹੈ, ਜਿਸ ਵਿਚ ਸ਼ਾਇਦ ਵਿਆਹੁਤਾ ਸਾਥੀ ਜਾਂ ਬੱਚਿਆਂ ਨਾਲ ਸਰੀਰਕ ਦੁਰਵਿਹਾਰ ਵੀ ਸ਼ਾਮਲ ਹੋਵੇ, ਮਸੀਹੀ ਕਲੀਸਿਯਾ ਵਿੱਚੋਂ ਛੇਕਿਆ ਜਾ ਸਕਦਾ ਹੈ। (ਤੁਲਨਾ ਕਰੋ 2 ਯੂਹੰਨਾ 9, 10.) ਇਸ ਤਰੀਕੇ ਨਾਲ ਕਲੀਸਿਯਾ ਅਪਮਾਨਜਨਕ ਵਿਅਕਤੀਆਂ ਤੋਂ ਸਾਫ਼ ਰੱਖੀ ਜਾਂਦੀ ਹੈ।—1 ਕੁਰਿੰਥੀਆਂ 5:6, 7; ਗਲਾਤੀਆਂ 5:9.

      24. (ੳ) ਦੁਰਵਿਹਾਰ ਕੀਤੇ ਵਿਆਹੁਤਾ ਸਾਥੀ ਕਿਵੇਂ ਕਾਰਵਾਈ ਕਰਨੀ ਚੁਣ ਸਕਦੇ ਹਨ? (ਅ) ਚਿੰਤਾਤੁਰ ਦੋਸਤ-ਮਿੱਤਰ ਅਤੇ ਬਜ਼ੁਰਗ ਇਕ ਦੁਰਵਿਹਾਰ ਕੀਤੇ ਵਿਆਹੁਤਾ ਸਾਥੀ ਨੂੰ ਕਿਵੇਂ ਸਮਰਥਨ ਦੇ ਸਕਦੇ ਹਨ, ਪਰੰਤੂ ਉਨ੍ਹਾਂ ਨੂੰ ਕੀ ਨਹੀਂ ਕਰਨਾ ਚਾਹੀਦਾ ਹੈ?

      24 ਉਨ੍ਹਾਂ ਮਸੀਹੀਆਂ ਬਾਰੇ ਕੀ ਜਿਨ੍ਹਾਂ ਦੀ ਹੁਣ ਇਕ ਅਪਮਾਨਜਨਕ ਵਿਆਹੁਤਾ ਸਾਥੀ ਦੁਆਰਾ, ਜੋ ਤਬਦੀਲ ਹੋਣ ਦਾ ਕੋਈ ਸੰਕੇਤ ਨਹੀਂ ਦਿਖਾਉਂਦਾ ਹੈ, ਮਾਰ-ਕੁਟਾਈ ਕੀਤੀ ਜਾ ਰਹੀ ਹੈ? ਕਈਆਂ ਨੇ ਅਪਮਾਨਜਨਕ ਵਿਆਹੁਤਾ ਸਾਥੀ ਦੇ ਨਾਲ ਕਿਸੇ-ਨ-ਕਿਸੇ ਕਾਰਨ ਰਹੀ ਜਾਣਾ ਚੁਣਿਆ ਹੈ। ਦੂਜਿਆਂ ਨੇ ਛੱਡ ਦੇਣਾ ਚੁਣਿਆ ਹੈ, ਇਹ ਮਹਿਸੂਸ ਕਰਦੇ ਹੋਏ ਕਿ ਉਨ੍ਹਾਂ ਦੀ ਸਰੀਰਕ, ਮਾਨਸਿਕ, ਅਤੇ ਅਧਿਆਤਮਿਕ ਸਿਹਤ—ਇੱਥੋਂ ਤਕ ਕਿ ਜਾਨ ਵੀ—ਖ਼ਤਰੇ ਵਿਚ ਹੈ। ਇਨ੍ਹਾਂ ਹਾਲਾਤਾਂ ਵਿਚ ਘਰੇਲੂ ਹਿੰਸਾ ਦਾ ਇਕ ਸ਼ਿਕਾਰ ਜੋ ਕਰਨਾ ਚੁਣਦਾ ਹੈ ਉਹ ਯਹੋਵਾਹ ਦੇ ਸਾਮ੍ਹਣੇ ਨਿੱਜੀ ਫ਼ੈਸਲਾ ਹੈ। (1 ਕੁਰਿੰਥੀਆਂ 7:10, 11) ਸ਼ੁਭ-ਭਾਵੀ ਦੋਸਤ-ਮਿੱਤਰ, ਰਿਸ਼ਤੇਦਾਰ, ਜਾਂ ਮਸੀਹੀ ਬਜ਼ੁਰਗ ਸ਼ਾਇਦ ਮਦਦ ਅਤੇ ਸਲਾਹ ਪੇਸ਼ ਕਰਨਾ ਚਾਹੁਣ, ਪਰੰਤੂ ਉਨ੍ਹਾਂ ਨੂੰ ਕੋਈ ਖ਼ਾਸ ਕਾਰਵਾਈ ਕਰਨ ਲਈ ਇਕ ਸ਼ਿਕਾਰ ਬਣੇ ਵਿਅਕਤੀ ਉੱਤੇ ਦਬਾਉ ਨਹੀਂ ਪਾਉਣਾ ਚਾਹੀਦਾ ਹੈ। ਇਹ ਫ਼ੈਸਲਾ ਕਰਨਾ ਉਸ ਪੁਰਸ਼ ਜਾਂ ਇਸਤਰੀ ਦਾ ਖ਼ੁਦ ਦਾ ਮਾਮਲਾ ਹੈ।—ਰੋਮੀਆਂ 14:4; ਗਲਾਤੀਆਂ 6:5.

      ਨੁਕਸਾਨਦੇਹ ਸਮੱਸਿਆਵਾਂ ਦਾ ਅੰਤ

      25. ਪਰਿਵਾਰ ਲਈ ਯਹੋਵਾਹ ਦਾ ਕੀ ਮਕਸਦ ਹੈ?

      25 ਜਦੋਂ ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਵਿਆਹ ਵਿਚ ਇਕੱਠੇ ਕੀਤਾ, ਉਸ ਨੇ ਕਦੇ ਵੀ ਇਹ ਇਰਾਦਾ ਨਹੀਂ ਕੀਤਾ ਸੀ ਕਿ ਪਰਿਵਾਰ ਨੁਕਸਾਨਦੇਹ ਸਮੱਸਿਆਵਾਂ, ਜਿਵੇਂ ਕਿ ਨਸ਼ਈਪੁਣੇ ਜਾਂ ਹਿੰਸਾ ਦੁਆਰਾ ਨਸ਼ਟ ਕੀਤੇ ਜਾਣ। (ਅਫ਼ਸੀਆਂ 3:14, 15) ਪਰਿਵਾਰ ਨੂੰ ਇਕ ਅਜਿਹਾ ਪਨਾਹ ਹੋਣਾ ਚਾਹੀਦਾ ਸੀ ਜਿੱਥੇ ਪ੍ਰੇਮ ਅਤੇ ਸ਼ਾਂਤੀ ਵਧਦੀ-ਫੁੱਲਦੀ ਅਤੇ ਹਰੇਕ ਸਦੱਸ ਦੀਆਂ ਮਾਨਸਿਕ, ਭਾਵਾਤਮਕ ਅਤੇ ਅਧਿਆਤਮਿਕ ਜ਼ਰੂਰਤਾਂ ਪੂਰੀਆਂ ਹੁੰਦੀਆਂ। ਪਰ ਫਿਰ, ਪਾਪ ਦੇ ਪ੍ਰਵੇਸ਼ ਨਾਲ, ਪਰਿਵਾਰਕ ਜੀਵਨ ਜਲਦੀ ਹੀ ਵਿਗੜ ਗਿਆ।—ਤੁਲਨਾ ਕਰੋ ਉਪਦੇਸ਼ਕ ਦੀ ਪੋਥੀ 8:9.

      26. ਉਨ੍ਹਾਂ ਸਾਮ੍ਹਣੇ ਕਿਹੜਾ ਭਵਿੱਖ ਪੇਸ਼ ਹੈ ਜੋ ਯਹੋਵਾਹ ਦੀਆਂ ਮੰਗਾਂ ਦੇ ਅਨੁਸਾਰ ਜੀਵਨ ਬਤੀਤ ਕਰਨ ਦਾ ਜਤਨ ਕਰਦੇ ਹਨ?

      26 ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਨੇ ਪਰਿਵਾਰ ਲਈ ਆਪਣਾ ਮਕਸਦ ਨਹੀਂ ਤਿਆਗਿਆ ਹੈ। ਉਹ ਇਕ ਸ਼ਾਂਤੀਪੂਰਣ ਨਵਾਂ ਸੰਸਾਰ ਲਿਆਉਣ ਦਾ ਵਾਅਦਾ ਕਰਦਾ ਹੈ ਜਿਸ ਵਿਚ ਲੋਕ “ਸੁਖ ਨਾਲ ਵੱਸਣਗੇ ਅਤੇ ਉਨ੍ਹਾਂ ਨੂੰ ਕੋਈ ਨਾ ਡਰਾਵੇਗਾ।” (ਹਿਜ਼ਕੀਏਲ 34:28) ਉਸ ਸਮੇਂ, ਨਸ਼ਈਪੁਣਾ, ਘਰੇਲੂ ਹਿੰਸਾ, ਅਤੇ ਹੋਰ ਸਾਰੀਆਂ ਦੂਜੀਆਂ ਸਮੱਸਿਆਵਾਂ ਜੋ ਅੱਜ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੀਤ ਦੀਆਂ ਗੱਲਾਂ ਹੋਣਗੀਆਂ। ਲੋਕ ਮੁਸਕਰਾਉਣਗੇ, ਡਰ ਅਤੇ ਦੁੱਖ ਨੂੰ ਛੁਪਾਉਣ ਲਈ ਨਹੀਂ, ਬਲਕਿ ਇਸ ਲਈ ਕਿ ਉਹ ‘ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰ ਰਹੇ ਹਨ।’—ਜ਼ਬੂਰ 37:11.

      a ਭਾਵੇਂ ਕਿ ਅਸੀਂ ਸ਼ਰਾਬੀ ਨੂੰ ਇਕ ਨਰ ਵਜੋਂ ਸੰਕੇਤ ਕਰਦੇ ਹਾਂ, ਇੱਥੇ ਕਥਿਤ ਸਿਧਾਂਤ ਉੱਨੇ ਹੀ ਲਾਗੂ ਹੁੰਦੇ ਹਨ ਜਦੋਂ ਸ਼ਰਾਬੀ ਇਕ ਨਾਰੀ ਹੁੰਦੀ ਹੈ।

      b ਕੁਝ ਦੇਸ਼ਾਂ ਵਿਚ ਅਜਿਹੇ ਇਲਾਜ ਕੇਂਦਰ, ਹਸਪਤਾਲ, ਅਤੇ ਰੋਗ-ਮੁਕਤੀ ਪ੍ਰੋਗ੍ਰਾਮ ਹੁੰਦੇ ਹਨ ਜੋ ਸ਼ਰਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਦਦ ਦੇਣ ਵਿਚ ਨਿਪੁੰਨਤਾ ਪ੍ਰਾਪਤ ਹਨ। ਭਈ ਅਜਿਹੀ ਮਦਦ ਭਾਲਣੀ ਹੈ ਜਾਂ ਨਹੀਂ ਇਹ ਇਕ ਨਿੱਜੀ ਫ਼ੈਸਲਾ ਹੈ। ਵਾਚ ਟਾਵਰ ਸੋਸਾ­ਇਟੀ ਕਿਸੇ ਖ਼ਾਸ ਇਲਾਜ ਦਾ ਪਿੱਠਾਂਕਣ ਨਹੀਂ ਕਰਦੀ ਹੈ। ਫਿਰ ਵੀ, ਧਿਆਨ ਰੱਖਣਾ ਚਾਹੀਦਾ ਹੈ, ਤਾਂਕਿ ਮਦਦ ਭਾਲਦੇ ਸਮੇਂ, ਇਕ ਵਿਅਕਤੀ ਉਨ੍ਹਾਂ ਸਰਗਰਮੀਆਂ ਵਿਚ ਨਾ ਅੰਤਰਗ੍ਰਸਤ ਹੋ ਜਾਵੇ ਜੋ ਸ਼ਾਸਤਰ ਸੰਬੰਧੀ ਸਿਧਾਂਤਾਂ ਦਾ ਸਮਝੌਤਾ ਕਰਦੇ ਹਨ।

      ਇਹ ਬਾਈਬਲ ਸਿਧਾਂਤ ਕਿਵੇਂ . . . ਪਰਿਵਾਰਾਂ ਨੂੰ ਉਨ੍ਹਾਂ ਸਮੱਸਿਆਵਾਂ ਤੋਂ ਬਚੇ ਰਹਿਣ ਲਈ ਮਦਦ ਕਰ ਸਕਦੇ ਹਨ ਜੋ ਗੰਭੀਰ ਨੁਕਸਾਨ ਪਹੁੰਚਾਉਂਦੀਆਂ ਹਨ?

      ਯਹੋਵਾਹ ਸ਼ਰਾਬ ਦੀ ਕੁਵਰਤੋਂ ਨੂੰ ਨਿੰਦਦਾ ਹੈ।—ਕਹਾਉਤਾਂ 23:20, 21.

      ਹਰੇਕ ਵਿਅਕਤੀ ਆਪੋ-ਆਪਣੀਆਂ ਕਰਨੀਆਂ ਲਈ ਜਵਾਬਦੇਹ ਹੈ।—ਰੋਮੀਆਂ 14:12.

      ਆਤਮ-ਸੰਜਮ ਤੋਂ ਬਿਨਾਂ ਅਸੀਂ ਪਰਮੇਸ਼ੁਰ ਦੀ ਪ੍ਰਵਾਨਣਯੋਗ ਢੰਗ ਨਾਲ ਸੇਵਾ ਨਹੀਂ ਕਰ ਸਕਦੇ ਹਾਂ।—ਕਹਾਉਤਾਂ 29:11.

      ਸੱਚੇ ਮਸੀਹੀ ਆਪਣੇ ਬਜ਼ੁਰਗ ਮਾਪਿਆਂ ਦਾ ਸਨਮਾਨ ਕਰਦੇ ਹਨ।—ਲੇਵੀਆਂ 19:32.

  • ਜਦੋਂ ਵਿਆਹ ਟੁੱਟਣ ਦੀ ਨੌਬਤ ਤੇ ਹੁੰਦਾ ਹੈ
    ਪਰਿਵਾਰਕ ਖ਼ੁਸ਼ੀ ਦਾ ਰਾਜ਼
    • ਅਧਿਆਇ ਤੇਰਾਂ

      ਜਦੋਂ ਵਿਆਹ ਟੁੱਟਣ ਦੀ ਨੌਬਤ ਤੇ ਹੁੰਦਾ ਹੈ

      1, 2. ਜਦੋਂ ਇਕ ਵਿਆਹ ਦਬਾਉ ਹੇਠ ਹੁੰਦਾ ਹੈ, ਤਾਂ ਕਿਹੜਾ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ?

      ਸੰਨ 1988 ਵਿਚ, ਲੂਚੀਆ ਨਾਮਕ ਇਕ ਇਤਾਲਵੀ ਇਸਤਰੀ ਬਹੁਤ ਹੀ ਨਿਰਾਸ਼ ਸੀ।a ਦਸ ਸਾਲਾਂ ਤੋਂ ਬਾਅਦ ਉਸ ਦਾ ਵਿਆਹ ਹੁਣ ਸਮਾਪਤ ਹੋ ਰਿਹਾ ਸੀ। ਕਈ ਵਾਰ ਉਸ ਨੇ ਆਪਣੇ ਪਤੀ ਦੇ ਨਾਲ ਸੁਲ੍ਹਾ-ਸਫਾਈ ਕਰਨ ਦਾ ਜਤਨ ਕੀਤਾ ਸੀ, ਪਰ ਇਹ ਕੇਵਲ ਸਫ਼ਲ ਹੀ ਨਹੀਂ ਹੋਇਆ ਸੀ। ਸੋ ਉਹ ਪ੍ਰਤਿਕੂਲਤਾ ਦੇ ਕਾਰਨ ਅਲਹਿਦਾ ਹੋ ਗਈ ਅਤੇ ਹੁਣ ਉਸ ਦੇ ਸਾਮ੍ਹਣੇ ਇਕੱਲੀ ਹੀ ਦੋ ਧੀਆਂ ਨੂੰ ਪਾਲਣ ਦੀ ਸੰਭਾਵਨਾ ਪੇਸ਼ ਹੋਈ। ਉਸ ਸਮੇਂ ਵੱਲ ਪਿੱਛਲਝਾਤ ਮਾਰਦੀ ਹੋਈ, ਲੂਚੀਆ ਚੇਤੇ ਕਰਦੀ ਹੈ: “ਮੈਂ ਨਿਸ਼ਚਿਤ ਸੀ ਕਿ ਸਾਡੇ ਵਿਆਹ ਨੂੰ ਕੋਈ ਵੀ ਚੀਜ਼ ਨਹੀਂ ਬਚਾ ਸਕਦੀ ਸੀ।”

      2 ਜੇਕਰ ਤੁਸੀਂ ਵਿਆਹ ਸੰਬੰਧੀ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹੋ, ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੂਚੀਆ ਕਿਵੇਂ ਮਹਿਸੂਸ ਕਰਦੀ ਹੈ। ਤੁਹਾਡਾ ਵਿਆਹ ਸ਼ਾਇਦ ਦੁੱਖਾਂ ਨਾਲ ਭਰਪੂਰ ਹੋਵੇ ਅਤੇ ਤੁਸੀਂ ਸ਼ਾਇਦ ਸੋਚ ਰਹੇ ਹੋਵੋ ਕਿ ਕੀ ਇਹ ਅਜੇ ਵੀ ਬਚਾਇਆ ਜਾ ਸਕਦਾ ਹੈ। ਜੇਕਰ ਮਾਮਲਾ ਅਜਿਹਾ ਹੈ, ਤਾਂ ਤੁਸੀਂ ਇਸ ਸਵਾਲ ਉੱਤੇ ਵਿਚਾਰ ਕਰਨਾ ਸਹਾਇਕ ਪਾਓਗੇ: ਕੀ ਮੈਂ ਉਸ ਸਾਰੀ ਉੱਤਮ ਸਲਾਹ ਦੀ ਪੈਰਵੀ ਕੀਤੀ ਹੈ ਜੋ ਪਰਮੇਸ਼ੁਰ ਨੇ ਵਿਆਹ ਨੂੰ ਇਕ ਸਫ਼ਲਤਾ ਬਣਾਉਣ ਲਈ ਬਾਈਬਲ ਵਿਚ ਦਿੱਤੀ ਹੈ?—ਜ਼ਬੂਰ 119:105.

      3. ਜਦ ਕਿ ਤਲਾਕ ਆਮ ਬਣ ਗਿਆ ਹੈ, ਬਹੁਤੇਰੇ ਤਲਾਕ-ਸ਼ੁਦਾ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਕੀ ਪ੍ਰਤਿਕ੍ਰਿਆ ਰਿਪੋਰਟ ਕੀਤੀ ਜਾਂਦੀ ਹੈ?

      3 ਜਦੋਂ ਪਤੀ ਅਤੇ ਪਤਨੀ ਦਰਮਿਆਨ ਡਾਢੀ ਤਣਾ-ਤਣੀ ਮੌਜੂਦ ਹੁੰਦੀ ਹੈ, ਤਾਂ ਸ਼ਾਇਦ ਵਿਆਹ ਨੂੰ ਸਮਾਪਤ ਕਰਨਾ ਸਭ ਤੋਂ ਸੌਖਾ ਰਾਹ ਜਾਪਦਾ ਹੋਵੇ। ਪਰੰਤੂ, ਜਦ ਕਿ ਬਹੁਤੇਰਿਆਂ ਦੇਸ਼ਾਂ ਨੇ ਟੁੱਟੇ ਪਰਿਵਾਰਾਂ ਵਿਚ ਅਨੋਖਾ ਵਾਧਾ ਅਨੁਭਵ ਕੀਤਾ ਹੈ, ਹਾਲ ਹੀ ਦੇ ਅਧਿਐਨ ਸੰਕੇਤ ਕਰਦੇ ਹਨ ਕਿ ਤਲਾਕ-ਸ਼ੁਦਾ ਪੁਰਸ਼ ਅਤੇ ਇਸਤਰੀਆਂ ਦੀ ਵੱਡੀ ਤਾਦਾਦ ਵਿਆਹ ਦੇ ਵਿਘਟਨ ਨੂੰ ­ਪਛਤਾਉਂਦੀ ਹੈ। ਉਨ੍ਹਾਂ ­ਵਿਅਕਤੀਆਂ ਨਾਲੋਂ ਜੋ ਆਪਣੇ ਵਿਆਹ ਵਿਚ ਕਾਇਮ ਰਹਿੰਦੇ ਹਨ, ਇਨ੍ਹਾਂ ਵਿੱਚੋਂ ਕਾਫ਼ੀ ਪੁਰਸ਼ ਅਤੇ ਇਸਤਰੀਆਂ ਦੋਵੇਂ ਸਰੀਰਕ ਅਤੇ ਮਾਨਸਿਕ ਸਿਹਤ ­ਸਮੱਸਿਆਵਾਂ ਤੋਂ ਜ਼ਿਆਦਾ ਪੀੜਿਤ ਹੁੰਦੇ ਹਨ। ਤਲਾਕ ਦੇ ਬੱਚਿਆਂ ਲਈ ਉਲਝਣ ਅਤੇ ਨਾਖ਼ੁਸ਼ੀ ਅਕਸਰ ਸਾਲਾਂ ਲਈ ਮੌਜੂਦ ਰਹਿੰਦੀਆਂ ਹਨ। ਟੁੱਟੇ ਪਰਿਵਾਰ ਦੇ ਮਾਪੇ ਅਤੇ ਦੋਸਤ-ਮਿੱਤਰ ਵੀ ਕਸ਼ਟ ਸਹਿੰਦੇ ਹਨ। ਅਤੇ ਉਸ ਦੇ ਬਾਰੇ ਕੀ ਜਿਸ ਤਰੀਕੇ ਤੋਂ ਪਰਮੇਸ਼ੁਰ, ਅਰਥਾਤ, ਵਿਆਹ ਦਾ ਆਰੰਭਕਰਤਾ ਪਰਿਸਥਿਤੀ ਨੂੰ ਵਿਚਾਰਦਾ ਹੈ?

      4. ਇਕ ਵਿਆਹ ਵਿਚ ਸਮੱਸਿਆਵਾਂ ਕਿਵੇਂ ਨਿਪਟਾਈਆਂ ਜਾਣੀਆਂ ਚਾਹੀਦੀਆਂ ਹਨ?

      4 ਜਿਵੇਂ ਪਹਿਲੇ ਅਧਿਆਵਾਂ ਵਿਚ ਦੇਖਿਆ ਗਿਆ ਹੈ, ਪਰਮੇਸ਼ੁਰ ਨੇ ਇਰਾਦਾ ਕੀਤਾ ਸੀ ਕਿ ਵਿਆਹ ਇਕ ਜੀਵਨ-ਕਾਲ ਦਾ ਬੰਧਨ ਹੋਣਾ ਚਾਹੀਦਾ ਹੈ। (ਉਤਪਤ 2:24) ਤਾਂ ਫਿਰ, ਇੰਨੇ ਸਾਰੇ ਵਿਆਹ ਕਿਉਂ ਟੁੱਟ ਜਾਂਦੇ ਹਨ? ਇਹ ਸ਼ਾਇਦ ਅਚਾਨਕ ਹੀ ਨਾ ਹੋਵੇ। ਆਮ ਤੌਰ ਤੇ ਚੇਤਾਵਨੀ-ਸੂਚਕ ਸੰਕੇਤ ਹੁੰਦੇ ਹਨ। ਵਿਆਹ ਵਿਚ ਛੋਟੀਆਂ ਸਮੱਸਿਆਵਾਂ ਵੱਧ ਕੇ ਇੰਨੀਆਂ ਵੱਡੀਆਂ ਹੋ ਸਕਦੀਆਂ ਹਨ ਕਿ ਉਹ ਅਲੰਘ ਜਾਪਣ। ਪਰੰਤੂ ਜੇਕਰ ਇਹ ਸਮੱਸਿਆਵਾਂ ਬਾਈਬਲ ਦੀ ਸਹਾਇਤਾ ਦੁਆਰਾ ਤੁਰੰਤ ਹੀ ਨਿਪਟਾਈਆਂ ਜਾਣ, ਤਾਂ ਬਹੁਤੇਰੇ ਵਿਵਾਹਕ ਵਿਘਟਨ ਟਾਲੇ ਜਾ ਸਕਦੇ ਹਨ।

      ਯਥਾਰਥਕ ਬਣੋ

      5. ਕਿਸੇ ਵੀ ਵਿਆਹ ਵਿਚ ਕਿਹੜੀ ਇਕ ਯਥਾਰਥਕ ਪਰਿਸਥਿਤੀ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ?

      5 ਇਕ ਕਾਰਕ ਜੋ ਕਦੇ-ਕਦਾਈਂ ਸਮੱਸਿਆਵਾਂ ਵਿਚ ਪਰਿਣਿਤ ਹੁੰਦਾ ਹੈ, ਉਹ ਹੈ ਅਯਥਾਰਥਵਾਦੀ ਉਮੀਦਾਂ ਜੋ ਇਕ ਜਾਂ ਦੋਵੇਂ ਵਿਆਹੁਤਾ ਸਾਥੀ ਰੱਖ ਸਕਦੇ ਹਨ। ਰੁਮਾਂਸਵਾਦੀ ਨਾਵਲਾਂ, ਲੋਕਪ੍ਰਿਯ ਰਸਾਲੇ, ਟੈਲੀਵਿਯਨ ਪ੍ਰੋਗ੍ਰਾਮ, ਅਤੇ ਫ਼ਿਲਮਾਂ ਉਨ੍ਹਾਂ ਉਮੀਦਾਂ ਅਤੇ ਸੁਪਨਿਆਂ ਨੂੰ ਉਤਪੰਨ ਕਰ ਸਕਦੇ ਹਨ ਜੋ ਅਸਲੀ ਜੀਵਨ ਤੋਂ ਕਿਤੇ ਹੀ ਵੱਖਰੇ ਹਨ। ਜਦੋਂ ਇਹ ਸੁਪਨੇ ਪੂਰੇ ਨਹੀਂ ਹੁੰਦੇ, ਤਾਂ ਇਕ ਵਿਅਕਤੀ ਠੱਗਿਆ, ਅਤ੍ਰਿਪਤ, ਇੱਥੋਂ ਤਕ ਕਿ ਦੁਖਾਵਾਂ ਵੀ ਮਹਿਸੂਸ ਕਰ ਸਕਦਾ ਹੈ। ਪਰ ਫਿਰ, ਦੋ ਅਪੂਰਣ ਵਿਅਕਤੀ ਵਿਆਹ ਵਿਚ ਕਿਵੇਂ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਨ? ਇਕ ਸਫ਼ਲ ਰਿਸ਼ਤਾ ਹਾਸਲ ਕਰਨ ਲਈ ਮਿਹਨਤ ਦੀ ਲੋੜ ਹੁੰਦੀ ਹੈ।

      6. (ੳ) ਬਾਈਬਲ ਵਿਆਹ ਬਾਰੇ ਇਕ ਕਿਹੜਾ ਸੰਤੁਲਿਤ ਦ੍ਰਿਸ਼ਟੀਕੋਣ ਦਿੰਦੀ ਹੈ? (ਅ) ਵਿਆਹ ਵਿਚ ਅਸਹਿਮਤੀਆਂ ਦੇ ਕੀ ਕੁਝ ਕਾਰਨ ਹਨ?

      6 ਬਾਈਬਲ ਵਿਵਹਾਰਕ ਹੈ। ਇਹ ਵਿਆਹ ਦੀਆਂ ਖ਼ੁਸ਼ੀਆਂ ਨੂੰ ਸਵੀਕਾਰਦੀ ਹੈ, ਪਰੰਤੂ ਇਹ ਚੇਤਾਵਨੀ ਵੀ ਦਿੰਦੀ ਹੈ ਕਿ ਜੋ ਲੋਕ ਵਿਆਹ ਕਰਦੇ ਹਨ ਉਹ “ਸਰੀਰ ਵਿੱਚ ਦੁਖ ਭੋਗਣਗੇ।” (1 ਕੁਰਿੰਥੀਆਂ 7:28) ਜਿਵੇਂ ਪਹਿਲਾਂ ਦੇਖਿਆ ਗਿਆ ਹੈ, ਦੋਵੇਂ ਸਾਥੀ ਅਪੂਰਣ ਅਤੇ ਪਾਪ ਵੱਲ ਝੁਕਾਉ ਹਨ। ਹਰੇਕ ਸਾਥੀ ਦੀ ਮਾਨਸਿਕ ਅਤੇ ਭਾਵਾਤਮਕ ਬਣਤਰ ਅਤੇ ਪਰਵਰਿਸ਼ ਵੱਖਰੀ ਹੁੰਦੀ ਹੈ। ਜੋੜੇ ਕਦੇ-ਕਦਾਈਂ ਪੈਸਿਆਂ, ਬੱਚਿਆਂ, ਅਤੇ ਸਹੁਰਿਆਂ ਬਾਰੇ ਅਸਹਿਮਤ ਹੁੰਦੇ ਹਨ। ਇਕੱਠੇ ਚੀਜ਼ਾਂ ਕਰਨ ਲਈ ਨਾਕਾਫ਼ੀ ਸਮਾਂ ਅਤੇ ਲਿੰਗੀ ਸਮੱਸਿਆਵਾਂ ਵੀ ਟੱਕਰ ਦਾ ਇਕ ਸ੍ਰੋਤ ਹੋ ਸਕਦੇ ਹਨ।b ਅਜਿਹਿਆਂ ਮਾਮਲਿਆਂ ਨਾਲ ਨਿਭਣ ਲਈ ਸਮਾਂ ਲੱਗਦਾ ਹੈ, ਪਰੰਤੂ ਹੌਸਲਾ ਰੱਖੋ! ਜ਼ਿਆਦਾਤਰ ਵਿਵਾਹਿਤ ਜੋੜੇ ਅਜਿਹੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਸਕਦੇ ਹਨ ਅਤੇ ਪਰਸਪਰ ਪ੍ਰਵਾਨਣਯੋਗ ਸੁਲਝਾਉ ਲੱਭ ਸਕਦੇ ਹਨ।

      ਮਤਭੇਦਾਂ ਬਾਰੇ ਚਰਚਾ ਕਰੋ

      [ਸਫ਼ਾ 154 ਉੱਤੇ ਤਸਵੀਰ]

      ਸਮੱਸਿਆਵਾਂ ਨੂੰ ਜਲਦੀ ਨਿਪਟਾਓ। ਸੂਰਜ ਨੂੰ ਤੁਹਾਡੇ ਕ੍ਰੋਧ ਉੱਤੇ ਨਾ ਡੁੱਬਣ ਦਿਓ

      7, 8. ਜੇਕਰ ਵਿਵਾਹਿਤ ਸਾਥੀਆਂ ਦੇ ਦਰਮਿਆਨ ਠੇਸ ਲੱਗੇ ਜਜ਼ਬਾਤ ਜਾਂ ਗ਼ਲਤਫ਼ਹਿਮੀਆਂ ਹਨ, ਉਨ੍ਹਾਂ ਦੇ ਨਾਲ ਨਿਭਣ ਦਾ ਸ਼ਾਸਤਰ ਸੰਬੰਧੀ ਤਰੀਕਾ ਕੀ ਹੈ?

      7 ਬਹੁਤੇਰਿਆਂ ਨੂੰ ਸ਼ਾਂਤ ਰਹਿਣਾ ਮੁਸ਼ਕਲ ਜਾਪਦਾ ਹੈ ਜਦੋਂ ਉਹ ਠੇਸ ਲੱਗੇ ਜਜ਼ਬਾਤਾਂ, ਗ਼ਲਤਫ਼ਹਿਮੀਆਂ, ਜਾਂ ਵਿਅਕਤੀਗਤ ਕਮੀਆਂ ਦੀ ਚਰਚਾ ਕਰਦੇ ਹਨ। ਸਿੱਧਿਆਂ ਹੀ ਇਹ ਕਹਿਣ ਦੀ ਬਜਾਇ: “ਮੈਨੂੰ ਲੱਗਦਾ ਹੈ ਕਿ ਮੈਨੂੰ ਗ਼ਲਤ ਸਮਝਿਆ ਜਾ ਰਿਹਾ ਹੈ,” ਇਕ ਵਿਆਹੁਤਾ ਸਾਥੀ ਸ਼ਾਇਦ ਭਾਵ-ਉਤੇਜਕ ਹੋ ਜਾਏ ਅਤੇ ਸਮੱਸਿਆ ਨੂੰ ਵਧਾਵੇ-ਚੜ੍ਹਾਵੇ। ਅਨੇਕ ਕਹਿਣਗੇ: “ਤੁਸੀਂ ਆਪਣੀ ਹੀ ਪਰਵਾਹ ਕਰਦੇ ਹੋ,” ਜਾਂ, “ਤੁਹਾਨੂੰ ਮੇਰੇ ਨਾਲ ਪਿਆਰ ਨਹੀਂ ਹੈ।” ਇਕ ਬਹਿਸ ਵਿਚ ਉਲਝਣ ਦੀ ਇੱਛਾ ਨਾ ਕਰਦੇ ਹੋਏ, ਦੂਜਾ ਸਾਥੀ ਸ਼ਾਇਦ ਪ੍ਰਤਿਕ੍ਰਿਆ ਦਿਖਾਉਣ ਤੋਂ ਇਨਕਾਰ ਕਰੇ।

      8 ਪੈਰਵੀ ਕਰਨ ਲਈ ਇਕ ਬਿਹਤਰ ਤਰੀਕਾ ਬਾਈਬਲ ਦੀ ਸਲਾਹ ਨੂੰ ਧਿਆਨ ਦੇਣਾ ਹੈ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ!” (ਅਫ਼ਸੀਆਂ 4:26) ਇਕ ਸੁਖੀ ਵਿਵਾਹਿਤ ਜੋੜੇ ਨੂੰ, ਉਨ੍ਹਾਂ ਦੇ ਵਿਆਹ ਦੇ 60ਵੇਂ ਵਰ੍ਹੇ-ਗੰਢ ਤਕ ਪਹੁੰਚਣ ਤੇ, ਆਪਣੇ ਸਫ਼ਲ ਵਿਆਹ ਦੇ ਰਾਜ਼ ਬਾਰੇ ਪੁੱਛਿਆ ਗਿਆ। ਪਤੀ ਨੇ ਦੱਸਿਆ: “ਅਸੀਂ ਸਿੱਖਿਆ ਕਿ ਮਤਭੇਦਾਂ ਨੂੰ ਬਿਨਾਂ ਨਜਿੱਠੇ ਨਹੀਂ ਸੌਣਾ, ਭਾਵੇਂ ਕਿ ਉਹ ਕਿੰਨੇ ਵੀ ਛੋਟੇ-ਮੋਟੇ ਕਿਉਂ ਨਾ ਹੁੰਦੇ ਸਨ।”

      9. (ੳ) ਸ਼ਾਸਤਰ ਵਿਚ ਕਿਹੜੀ ਚੀਜ਼ ਨੂੰ ਸੰਚਾਰ ਦੇ ਇਕ ਅਤਿ-ਮਹੱਤਵਪੂਰਣ ਹਿੱਸੇ ਵਜੋਂ ਸ਼ਨਾਖਤ ਕੀਤਾ ਗਿਆ ਹੈ? (ਅ) ਵਿਵਾਹਿਤ ਸਾਥੀਆਂ ਨੂੰ ਅਕਸਰ ਕੀ ਕਰਨ ਦੀ ਜ਼ਰੂਰਤ ਹੁੰਦੀ ਹੈ, ਭਾਵੇਂ ਕਿ ਇਹ ਸਾਹਸ ਅਤੇ ਨਿਮਰਤਾ ਲੋੜਦਾ ਹੈ?

      9 ਜਦੋਂ ਕਿ ਇਕ ਪਤੀ ਅਤੇ ਪਤਨੀ ਅਸਹਿਮਤ ਹੁੰਦੇ ਹਨ, ਹਰੇਕ ਨੂੰ “ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ” ਹੋਣ ਦੀ ਜ਼ਰੂਰਤ ਹੈ। (ਯਾਕੂਬ 1:19) ਧਿਆਨਪੂਰਵਕ ਸੁਣਨ ਤੋਂ ਬਾਅਦ, ਸ਼ਾਇਦ ਦੋਵੇਂ ਸਾਥੀ ਮਾਫ਼ੀ ਮੰਗਣ ਦੀ ਜ਼ਰੂਰਤ ਨੂੰ ਦੇਖਣ। (ਯਾਕੂਬ 5:16) ਸੁਹਿਰਦਤਾ ਦੇ ਨਾਲ ਇਹ ਕਹਿਣਾ, “ਤੁਹਾਨੂੰ ਠੇਸ ਪਹੁੰਚਾਉਣ ਵਾਸਤੇ ਮੈਨੂੰ ਅਫ਼ਸੋਸ ਹੈ,” ਨਿਮਰਤਾ ਅਤੇ ਸਾਹਸ ਲੋੜਦਾ ਹੈ। ਪਰੰਤੂ ਇਸ ਤਰੀਕੇ ਵਿਚ ਮਤਭੇਦਾਂ ਨਾਲ ਨਿਪਟਣਾ ਇਕ ਵਿਵਾਹਿਤ ਜੋੜੇ ਨੂੰ ਆਪਣੀਆਂ ਸਮੱਸਿਆਵਾਂ ਸੁਲਝਾਉਣ ਵਿਚ ਮਦਦ ਕਰਨ ਲਈ ਹੀ ਨਹੀਂ, ਬਲਕਿ ਇਕ ਅਜਿਹੇ ਨਿੱਘ ਅਤੇ ਨੇੜਤਾ ਨੂੰ ਵਿਕਸਿਤ ਕਰਨ ਲਈ ਵੀ ਪ੍ਰਭਾਵਕਾਰੀ ਹੋਵੇਗਾ ਜੋ ਉਨ੍ਹਾਂ ਨੂੰ ਇਕ ਦੂਜੇ ਦੀ ਸੰਗਤ ਵਿਚ ਜ਼ਿਆਦਾ ਆਨੰਦ ਹਾਸਲ ਕਰਾਵੇਗਾ।

      ਵਿਆਹ ਦਾ ਹੱਕ ਪੂਰਾ ਕਰਨਾ

      10. ਕੁਰਿੰਥੀ ਮਸੀਹੀਆਂ ਨੂੰ ਪੌਲੁਸ ਦੁਆਰਾ ਮਸ਼ਵਰਾ ਕੀਤਾ ਗਿਆ ਕਿਹੜਾ ਬਚਾਉ ਅੱਜ ਇਕ ਮਸੀਹੀ ਨੂੰ ਲਾਗੂ ਹੋ ਸਕਦਾ ਹੈ?

      10 ਜਦੋਂ ਰਸੂਲ ਪੌਲੁਸ ਨੇ ਕੁਰਿੰਥੀਆਂ ਨੂੰ ਲਿਖਿਆ, ਉਸ ਨੇ ‘ਹਰਾਮਕਾਰੀ ਦੇ ਕਾਰਨ’ ਵਿਆਹ ਦਾ ਮਸ਼ਵਰਾ ਦਿੱਤਾ। (1 ਕੁਰਿੰਥੀਆਂ 7:2) ਅੱਜ ਸੰਸਾਰ ਪ੍ਰਾਚੀਨ ਕੁਰਿੰਥੁਸ ਜਿੰਨਾ ਭੈੜਾ, ਜਾਂ ਉਸ ਨਾਲੋਂ ਵੀ ਭੈੜਾ ਹੈ। ਉਹ ਅਨੈਤਿਕ ਵਿਸ਼ੇ ਜਿਨ੍ਹਾਂ ਦੀ ਸੰਸਾਰ ਦੇ ਲੋਕ ਖੁੱਲ੍ਹੀ ਤਰ੍ਹਾਂ ਨਾਲ ਚਰਚਾ ਕਰਦੇ ਹਨ, ਉਹ ਨਿਰਲੱਜ ਕੱਪੜੇ ਪਹਿਨਣ ਦਾ ਤਰੀਕਾ, ਨਾਲੇ ਰਸਾਲਿਆਂ ਅਤੇ ਪੁਸਤਕਾਂ, ਟੈਲੀਵਿਯਨ, ਅਤੇ ਫ਼ਿਲਮਾਂ ਵਿਚ ਚਿਤ੍ਰਿਤ ਕਾਮੁਕ ਕਹਾਣੀਆਂ, ਸਭ ਇਕੱਠੇ ਮਿਲ ਕੇ ਨਾਜਾਇਜ਼ ਜਿਨਸੀ ਅਭਿਲਾਸ਼ਾਵਾਂ ਨੂੰ ਉਕਸਾਉਂਦੇ ਹਨ। ਇਕ ਸਮਰੂਪ ਵਾਤਾਵਰਣ ਵਿਚ ਰਹਿ ਰਹੇ ਕੁਰਿੰਥੀਆਂ ਨੂੰ ਰਸੂਲ ਪੌਲੁਸ ਨੇ ਕਿਹਾ: “ਸੜਨ ਨਾਲੋਂ ਵਿਆਹ ਕਰਨਾ ਚੰਗਾ ਹੈ।”—1 ਕੁਰਿੰਥੀਆਂ 7:9.

      11, 12. (ੳ) ਪਤੀ ਅਤੇ ਪਤਨੀ ਇਕ ਦੂਜੇ ਨੂੰ ਕਿਸ ਚੀਜ਼ ਦੇ ਦੇਣਦਾਰ ਹਨ, ਅਤੇ ਇਹ ਕਿਸ ਮਨੋਬਿਰਤੀ ਨਾਲ ਅਦਾ ਕਰਨਾ ਚਾਹੀਦਾ ਹੈ? (ਅ) ਪਰਿਸਥਿਤੀ ਨਾਲ ਕਿਵੇਂ ਨਿਪਟਣਾ ਚਾਹੀਦਾ ਹੈ ਜੇਕਰ ਵਿਆਹ ਦੇ ਹੱਕ ਨੂੰ ਅਸਥਾਈ ਤੌਰ ਤੇ ਨਿਲੰਬਿਤ ਕਰਨਾ ਪਵੇ?

      11 ਇਸ ਕਰਕੇ, ਬਾਈਬਲ ਵਿਵਾਹਿਤ ਮਸੀਹੀਆਂ ਨੂੰ ਹੁਕਮ ਦਿੰਦੀ ਹੈ: “ਪਤੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰਾਂ ਪਤਨੀ ਪਤੀ ਦਾ।” (1 ਕੁਰਿੰਥੀਆਂ 7:3) ਧਿਆਨ ਦਿਓ ਕਿ ਦੇਣ ਉੱਤੇ ਜ਼ੋਰ ਹੈ—ਮੰਗਣ ਉੱਤੇ ਨਹੀਂ। ਵਿਆਹ ਵਿਚ ਸਰੀਰਕ ਨੇੜਤਾ ਸੱਚ-ਮੁੱਚ ਉਦੋਂ ਹੀ ਤਸੱਲੀਬਖ਼ਸ਼ ਹੁੰਦੀ ਹੈ ਜੇਕਰ ਕੇਵਲ ਦੋਵੇਂ ਸਾਥੀ ਇਕ ਦੂਜੇ ਦੀ ਭਲਿਆਈ ਬਾਰੇ ਸੋਚਦੇ ਹਨ। ਉਦਾਹਰਣ ਵਜੋਂ, ਬਾਈਬਲ ਪਤੀਆਂ ਨੂੰ “ਬੁੱਧ ਦੇ ਅਨੁਸਾਰ” ਆਪਣੀਆਂ ਪਤਨੀਆਂ ਦੇ ਨਾਲ ਵਰਤਾਉ ਕਰਨ ਲਈ ਹੁਕਮ ਦਿੰਦੀ ਹੈ। (1 ਪਤਰਸ 3:7) ਇਹ ਵਿਆਹ ਦੇ ਹੱਕ ਦੇ ਲੈਣ ਦੇਣ ਵਿਚ ਖ਼ਾਸ ਤੌਰ ਤੇ ਸੱਚ ਹੈ। ਜੇਕਰ ਕੋਮਲਤਾ ਵਿਚ ਇਕ ਪਤਨੀ ਦੇ ਨਾਲ ਨਹੀਂ ਵਰਤਾਉ ਕੀਤਾ ਜਾਂਦਾ ਹੈ, ਤਾਂ ਉਹ ਵਿਆਹ ਦੇ ਇਸ ਪਹਿਲੂ ਦਾ ਆਨੰਦ ਮਾਣਨਾ ਸ਼ਾਇਦ ਕਠਿਨ ਪਾਵੇ।

      12 ਅਜਿਹੇ ਅਵਸਰ ਹੁੰਦੇ ਹਨ ਜਦੋਂ ਵਿਆਹੁਤਾ ਸਾਥੀਆਂ ਨੂੰ ਇਕ ਦੂਜੇ ਨੂੰ ਸ਼ਾਇਦ ਵਿਆਹ ਦੇ ਹੱਕ ਤੋਂ ਵੰਚਿਤ ਕਰਨਾ ਪਵੇ। ਇਹ ਪਤਨੀ ਦੇ ਸੰਬੰਧ ਵਿਚ ਮਹੀਨੇ ਦੇ ਖ਼ਾਸ ਸਮੇਂ ਤੇ ਸ਼ਾਇਦ ਸੱਚ ਹੋਵੇ ਜਾਂ ਜਦੋਂ ਉਹ ਬਹੁਤ ਹੀ ਥੱਕੀ ਹੋਈ ਮਹਿਸੂਸ ਕਰਦੀ ਹੈ। (ਤੁਲਨਾ ਕਰੋ ਲੇਵੀਆਂ 18:19.) ਇਹ ਪਤੀ ਦੇ ਸੰਬੰਧ ਵਿਚ ਸੱਚ ਹੋ ਸਕਦਾ ਹੈ ਜਦੋਂ ਉਹ ਕੰਮ ਤੇ ਇਕ ਗੰਭੀਰ ਸਮੱਸਿਆ ਨਾਲ ਨਿਭ ਰਿਹਾ ਹੈ ਅਤੇ ਭਾਵਾਤਮਕ ਤੌਰ ਤੇ ਸੱਖਣਾ ਮਹਿਸੂਸ ਕਰਦਾ ਹੈ। ਵਿਆਹ ਹੱਕ ਨੂੰ ਪੂਰਾ ਕਰਨ ਦੇ ਅਸਥਾਈ ਨਿਲੰਬਨਾ ਦੇ ਅਜਿਹੇ ਮਾਮਲੇ ਸਭ ਤੋਂ ਵਧੀਆ ਤਰੀਕੇ ਵਿਚ ਨਿਪਟਾਏ ਜਾਂਦੇ ਹਨ ਜੇਕਰ ਦੋਵੇਂ ਸਾਥੀ ਪਰਿਸਥਿਤੀ ਬਾਰੇ ਖੁੱਲ੍ਹ ਕੇ ਚਰਚਾ ਕਰਨ ਅਤੇ “ਦੋਹਾਂ ਧਿਰਾਂ ਦੀ ਸਲਾਹ” ਦੁਆਰਾ ਇੰਜ ਕਰਨ ਲਈ ਸਹਿਮਤ ਹੋਣ। (1 ਕੁਰਿੰਥੀਆਂ 7:5) ਇਹ ਦੋਹਾਂ ਸਾਥੀਆਂ ਵਿੱਚੋਂ ਕਿਸੇ ਨੂੰ ਵੀ ਗ਼ਲਤ ਨਿਸ਼ਕਰਸ਼ ਤੇ ਪਹੁੰਚਣ ਤੋਂ ਰੋਕੇਗਾ। ਪਰ ਫਿਰ, ਜੇਕਰ ਇਕ ਪਤਨੀ ਇਰਾਦਤਨ ਆਪਣੇ ਪਤੀ ਨੂੰ ਵੰਚਿਤ ਕਰਦੀ ਹੈ ਜਾਂ ਜੇਕਰ ਇਕ ਪਤੀ ਪ੍ਰੇਮਮਈ ਢੰਗ ਨਾਲ ਵਿਆਹ ਦਾ ਹੱਕ ਪੂਰਾ ਕਰਨ ਤੋਂ ਜਾਣ-ਬੁੱਝ ਕੇ ਅਸਫ਼ਲ ਹੁੰਦਾ ਹੈ, ਤਾਂ ਸਾਥੀ ਪਰਤਾਵੇ ਦਾ ਸ਼ਿਕਾਰ ਹੋ ਸਕਦਾ ਹੈ। ਇਕ ਅਜਿਹੀ ਪਰਿਸਥਿਤੀ ਵਿਚ, ਵਿਆਹ ਵਿਚ ਸਮੱਸਿਆਵਾਂ ਪੇਸ਼ ਹੋ ਸਕਦੀਆਂ ਹਨ।

      13. ਮਸੀਹੀ ਆਪਣੇ ਵਿਚਾਰਾਂ ਨੂੰ ਸ਼ੁੱਧ ਰੱਖਣ ਲਈ ਕਿਵੇਂ ਜਤਨ ਕਰ ਸਕਦੇ ਹਨ?

      13 ਸਾਰੇ ਮਸੀਹੀਆਂ ਦੇ ਵਾਂਗ, ਪਰਮੇਸ਼ੁਰ ਦੇ ਵਿਵਾਹਿਤ ਸੇਵਕਾਂ ਨੂੰ ਅਸ਼ਲੀਲ ਸਾਹਿੱਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜੋ ਅਸ਼ੁੱਧ ਅਤੇ ਗ਼ੈਰ-ਕੁਦਰਤੀ ਕਾਮਨਾਵਾਂ ਪੈਦਾ ਕਰ ਸਕਦਾ ਹੈ। (ਕੁਲੁੱਸੀਆਂ 3:5) ਵਿਪਰੀਤ ਲਿੰਗ ਦੇ ਸਾਰੇ ਸਦੱਸਾਂ ਨਾਲ ਵਰਤਾਉ ਕਰਦੇ ਸਮੇਂ ਉਨ੍ਹਾਂ ਨੂੰ ਆਪਣੀਆਂ ਸੋਚਾਂ ਅਤੇ ਕਾਰਵਾਈਆਂ ਉੱਤੇ ਵੀ ਧਿਆਨ ਰੱਖਣਾ ਚਾਹੀਦਾ ਹੈ। ਯਿਸੂ ਨੇ ਚੇਤਾਵਨੀ ਦਿੱਤੀ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:28) ਸੰਭੋਗ ਦੇ ਸੰਬੰਧ ਵਿਚ ਬਾਈਬਲ ਦੀ ਸਲਾਹ ਨੂੰ ਲਾਗੂ ਕਰ ਕੇ, ਜੋੜਿਆਂ ਨੂੰ ਪਰਤਾਵੇ ਵਿਚ ਪੈਣ ਅਤੇ ਜ਼ਨਾਹ ਕਰਨ ਤੋਂ ਪਰਹੇਜ਼ ਕਰ ਸਕਣਾ ਚਾਹੀਦਾ ਹੈ। ਉਹ ਵਿਆਹ ਵਿਚ ਆਨੰਦਚਿੱਤ ਨੇੜਤਾ ਦਾ ਆਨੰਦ ਮਾਣਨਾ ਜਾਰੀ ਰੱਖ ਸਕਦੇ ਹਨ ਜਿਸ ਵਿਚ ਸੰਭੋਗ ਨੂੰ ਵਿਆਹ ਦੇ ਆਰੰਭਕਰਤਾ, ਯਹੋਵਾਹ ਵੱਲੋਂ ਇਕ ਗੁਣਕਾਰੀ ਦਾਤ ਵਜੋਂ ਕੀਮਤੀ ਸਮਝਿਆ ਜਾਂਦਾ ਹੈ।—ਕਹਾਉਤਾਂ 5:15-19.

      ਤਲਾਕ ਲਈ ਬਾਈਬਲੀ ਆਧਾਰ

      14. ਕਿਹੜੀ ਦੁਖਦ ਪਰਿਸਥਿਤੀ ਕਦੇ-ਕਦਾਈਂ ਪੇਸ਼ ਹੁੰਦੀ ਹੈ? ਅਤੇ ਕਿਉਂ?

      14 ਖ਼ੁਸ਼ੀ ਦੀ ਗੱਲ ਹੈ ਕਿ ਜ਼ਿਆਦਾਤਰ ਮਸੀਹੀ ਵਿਆਹਾਂ ਵਿਚ ਕੋਈ ਵੀ ਸਮੱਸਿਆਵਾਂ ਜੋ ਪੈਦਾ ਹੋਣ ਨਿਪਟਾਈਆਂ ਜਾ ਸਕਦੀਆਂ ਹਨ। ਪਰੰਤੂ, ਕਦੇ-ਕਦਾਈਂ ਇਸ ਤਰ੍ਹਾਂ ਨਹੀਂ ਹੁੰਦਾ ਹੈ। ਕਿਉਂਕਿ ਮਾਨਵ ਅਪੂਰਣ ਹਨ ਅਤੇ ਸ਼ਤਾਨ ਦੇ ਕਾਬੂ ਹੇਠ ਇਕ ਪਾਪੀ ਸੰਸਾਰ ਵਿਚ ਰਹਿੰਦੇ ਹਨ, ਕੁਝ ਵਿਆਹ ਟੁੱਟਣ ਦੀ ਨੌਬਤ ਤਕ ਪਹੁੰਚ ਜਾਂਦੇ ਹਨ। (1 ਯੂਹੰਨਾ 5:19) ਮਸੀਹੀਆਂ ਨੂੰ ਅਜਿਹੀ ਅਜ਼ਮਾਇਸ਼ੀ ਪਰਿਸਥਿਤੀ ਦੇ ਨਾਲ ਕਿਵੇਂ ਨਿਪਟਣਾ ਚਾਹੀਦਾ ਹੈ?

      15. (ੳ) ਮੁੜ-ਵਿਆਹ ਦੀ ਸੰਭਾਵਨਾ ਨਾਲ, ਤਲਾਕ ਲਈ ਇੱਕੋ-ਇਕ ਸ਼ਾਸਤਰ ਸੰਬੰਧੀ ਆਧਾਰ ਕੀ ਹੈ? (ਅ) ਕਈਆਂ ਨੇ ਇਕ ਬੇਵਫ਼ਾ ਵਿਆਹੁਤਾ ਸਾਥੀ ਨੂੰ ਤਲਾਕ ਦੇਣ ਦੇ ਵਿਰੁੱਧ ਕਿਉਂ ਫ਼ੈਸਲਾ ਕੀਤਾ ਹੈ?

      15 ਜਿਵੇਂ ਇਸ ਪੁਸਤਕ ਦੇ ਅਧਿਆਇ 2 ਵਿਚ ਜ਼ਿਕਰ ਕੀਤਾ ਗਿਆ ਹੈ, ਮੁੜ-ਵਿਆਹ ਦੀ ਸੰਭਾਵਨਾ ਨਾਲ, ਤਲਾਕ ਦੇ ਲਈ ਵਿਭਚਾਰ ਹੀ ਇੱਕੋ-ਇਕ ਸ਼ਾਸਤਰ ਸੰਬੰਧੀ ਆਧਾਰ ਹੈ।c (ਮੱਤੀ 19:9) ਜੇਕਰ ਤੁਹਾਡੇ ਕੋਲ ਨਿਸ਼ਚਿਤ ਸਬੂਤ ਹੈ ਕਿ ਤੁਹਾਡਾ ਸਾਥੀ ਬੇਵਫ਼ਾ ਹੋਇਆ ਹੈ, ਤਾਂ ਫਿਰ ਤੁਸੀਂ ਇਕ ਕਠਿਨ ਨਿਰਣੇ ਦਾ ਸਾਮ੍ਹਣਾ ਕਰਦੇ ਹੋ। ਕੀ ਤੁਸੀਂ ਵਿਆਹ ਵਿਚ ਜਾਰੀ ਰਹੋਗੇ ਜਾਂ ਤਲਾਕ ਪ੍ਰਾਪਤ ਕਰੋਗੇ? ਇਸ ਦੇ ਲਈ ਕੋਈ ਅਸੂਲ ਨਹੀਂ ਹਨ। ਕੁਝ ਮਸੀਹੀਆਂ ਨੇ ਇਕ ਸੱਚੇ ਪਸ਼ਚਾਤਾਪੀ ਸਾਥੀ ਨੂੰ ਬਿਲਕੁਲ ਹੀ ਮਾਫ਼ ਕਰ ਦਿੱਤਾ ਹੈ, ਅਤੇ ਬਚਾਇਆ ਗਿਆ ਵਿਆਹ ਸਹੀ-ਸਲਾਮਤ ਰਿਹਾ ਹੈ। ਦੂਜਿਆਂ ਨੇ ਬੱਚਿਆਂ ਦੀ ਖਾਤਰ ਤਲਾਕ ਦੇ ਵਿਰੁੱਧ ਫ਼ੈਸਲਾ ਕੀਤਾ ਹੈ।

      16. (ੳ) ਕੀ ਕੁਝ ਪਹਿਲੂ ਹਨ ਜਿਨ੍ਹਾਂ ਨੇ ਕੁਝ ਨੂੰ ਆਪਣੇ ਗੁਨਾਹਗਾਰ ਵਿਆਹੁਤਾ ਸਾਥੀ ਨੂੰ ਤਲਾਕ ਦੇਣ ਲਈ ਪ੍ਰੇਰਿਤ ਕੀਤਾ ਹੈ? (ਅ) ਜਦੋਂ ਇਕ ਨਿਰਦੋਸ਼ ਸਾਥੀ ਤਲਾਕ ਦੇਣ ਜਾਂ ਤਲਾਕ ਨਾ ਦੇਣ ਦਾ ਨਿਰਣਾ ਕਰਦਾ ਹੈ, ਤਾਂ ਕਿਸੇ ਨੂੰ ਉਸ ਦੇ ਫ਼ੈਸਲੇ ਦੀ ਨੁਕਤਾਚੀਨੀ ਕਿਉਂ ਨਹੀਂ ਕਰਨੀ ਚਾਹੀਦੀ ਹੈ?

      16 ਦੂਜੇ ਪਾਸੇ, ਉਹ ਪਾਪੀ ਕਾਰਜ ਸ਼ਾਇਦ ਇਕ ਗਰਭ ਵਿਚ ਜਾਂ ਇਕ ਲਿੰਗੀ ਤੌਰ ਤੇ ਸੰਚਾਰਿਤ ਬੀਮਾਰੀ ਵਿਚ ਪਰਿਣਿਤ ਹੋਇਆ ਹੋਵੇ। ਜਾਂ ਸ਼ਾਇਦ ਬੱਚਿਆਂ ਨੂੰ ਇਕ ਕਾਮੁਕ ਤੌਰ ਤੇ ਅਪਮਾਨਜਨਕ ਮਾਤਾ ਜਾਂ ਪਿਤਾ ਤੋਂ ਬਚਾਉਣ ਦੀ ਜ਼ਰੂਰਤ ਹੋਵੇ। ਸਪੱਸ਼ਟ ਤੌਰ ਤੇ, ਇਕ ਨਿਰਣਾ ਬਣਾਉਣ ਤੋਂ ਪਹਿਲਾਂ ਵਿਚਾਰ ਕਰਨ ਲਈ ਕਾਫ਼ੀ ਕੁਝ ਹੈ। ਪਰੰਤੂ, ਜੇਕਰ ਤੁਹਾਨੂੰ ਆਪਣੇ ਵਿਆਹ ਸਾਥੀ ਦੀ ਬੇਵਫ਼ਾਈ ਬਾਰੇ ਪਤਾ ਲੱਗੇ ਅਤੇ ਬਾਅਦ ਵਿਚ ਤੁਸੀਂ ਉਸ ਦੇ ਨਾਲ ਸੰਭੋਗ ਸੰਬੰਧ ਮੁੜ ਜਾਰੀ ਰੱਖਦੇ ਹੋ, ਤੁਸੀਂ ਇਸ ਤੋਂ ਸੰਕੇਤ ਕਰਦੇ ਹੋ ਕਿ ਤੁਸੀਂ ਆਪਣੇ ਸਾਥੀ ਨੂੰ ਮਾਫ਼ ਕਰ ਦਿੱਤਾ ਹੈ ਅਤੇ ਵਿਆਹ ਵਿਚ ਜਾਰੀ ਰਹਿਣਾ ਚਾਹੁੰਦੇ ਹੋ। ਹੁਣ ਮੁੜ-ਵਿਆਹ ਦੀ ਸ਼ਾਸਤਰ ਸੰਬੰਧੀ ਸੰਭਾਵਨਾ ਨਾਲ ਤਲਾਕ ਲਈ ਆਧਾਰ ਮੌਜੂਦ ਨਹੀਂ ਰਿਹਾ। ਕਿਸੇ ਨੂੰ ਵੀ ਇਕ ਖੜਪੈਂਚ ਨਹੀਂ ਬਣਨਾ ਚਾਹੀਦਾ ਹੈ ਅਤੇ ਤੁਹਾਡੇ ਨਿਰਣੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ, ਨਾ ਹੀ ਕਿਸੇ ਨੂੰ ਤੁਹਾਡੀ ਨੁਕਤਾਚੀਨੀ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਫ਼ੈਸਲਾ ਕਰਦੇ ਹੋ। ਜੋ ਵੀ ਤੁਸੀਂ ਫ਼ੈਸਲਾ ਕਰਦੇ ਹੋ ਤੁਹਾਨੂੰ ਉਸ ਦੇ ਨਤੀਜਿਆਂ ਨੂੰ ਸਹਿਣ ਕਰਨਾ ਪਵੇਗਾ। “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।”—ਗਲਾਤੀਆਂ 6:5.

      ਅਲਹਿਦਗੀ ਲਈ ਆਧਾਰ

      17. ਜੇਕਰ ਕੋਈ ਵਿਭਚਾਰ ਨਹੀਂ ਹੋਇਆ ਹੈ, ਤਾਂ ਸ਼ਾਸਤਰ ਅਲਹਿਦਗੀ ਜਾਂ ਤਲਾਕ ਉੱਤੇ ਕਿਹੜੀਆਂ ਪਾਬੰਦੀਆਂ ਲਾਉਂਦਾ ਹੈ?

      17 ਕੀ ਅਜਿਹੀਆਂ ਕੋਈ ਪਰਿਸਥਿਤੀਆਂ ਹਨ ਜੋ ਵਿਆਹੁਤਾ ਸਾਥੀ ਤੋਂ ਅਲਹਿਦਗੀ ਜਾਂ ਸ਼ਾਇਦ ਤਲਾਕ ਨੂੰ ਯੋਗ ਠਹਿਰਾਉਣ ਜੇਕਰ ਉਸ ਵਿਅਕਤੀ ਨੇ ਵਿਭਚਾਰ ਨਾ ਵੀ ਕੀਤਾ ਹੋਵੇ? ਜੀ ਹਾਂ, ਪਰੰਤੂ ਇਕ ਅਜਿਹੇ ਮਾਮਲੇ ਵਿਚ ਇਕ ਮਸੀਹੀ ਮੁੜ-ਵਿਆਹ ਦੀ ਦ੍ਰਿਸ਼ਟੀ ਨਾਲ ਕਿਸੇ ਤੀਜੇ ਧਿਰ ਵਿਚ ਦਿਲਚਸਪੀ ਰੱਖਣ ਲਈ ਸੁਤੰਤਰ ਨਹੀਂ ਹੈ। (ਮੱਤੀ 5:32) ਬਾਈਬਲ, ਅਜਿਹੀ ਅਲਹਿਦਗੀ ਲਈ ਪ੍ਰਵਾਨਗੀ ਦਿੰਦੀ ਹੋਈ, ਇਹ ਬਾਨ੍ਹ ਬੰਨ੍ਹਦੀ ਹੈ ਕਿ ਅੱਡ ਹੋ ਰਹੇ ਨੂੰ ‘ਅਣਵਿਆਹੇ ਰਹਿਣਾ ਜਾਂ . . . ਸੁਲ੍ਹਾ ਕਰ ਲੈਣੀ’ ਚਾਹੀਦੀ ਹੈ। (1 ਕੁਰਿੰਥੀਆਂ 7:11) ਕੁਝ ਡਾਢੀਆਂ ਪਰਿਸਥਿਤੀਆਂ ਕੀ ਹਨ ਜਿਸ ਕਾਰਨ ਸ਼ਾਇਦ ਇਕ ਅਲਹਿਦਗੀ ਸਲਾਹਯੋਗ ਜਾਪੇ?

      18, 19. ਕਿਹੜੀਆਂ ਕੁਝ ਡਾਢੀਆਂ ਪਰਿਸਥਿਤੀਆਂ ਹਨ ਜੋ ਇਕ ਵਿਆਹੁਤਾ ਸਾਥੀ ਨੂੰ ਕਾਨੂੰਨੀ ਅਲਹਿਦਗੀ ਜਾਂ ਤਲਾਕ ਦੀ ਉਚਿਤਤਾ ਬਾਰੇ ਗੌਰ ਕਰਨ ਲਈ ਪ੍ਰੇਰਿਤ ਕਰਨ, ਭਾਵੇਂ ਕਿ ਮੁੜ-ਵਿਆਹ ਦੀ ਸੰਭਾਵਨਾ ਨਹੀਂ ਹੈ?

      18 ਖ਼ੈਰ, ਪਤੀ ਦੀ ਕਤਈ ਆਲਸ ਅਤੇ ਬੁਰੀਆਂ ਆਦਤਾਂ ਦੇ ਕਾਰਨ ਪਰਿਵਾਰ ਸ਼ਾਇਦ ਨਿਰਧਨ ਬਣ ਜਾਵੇ।d ਉਹ ਸ਼ਾਇਦ ਪਰਿਵਾਰ ਦੀ ਆਮਦਨ ਨੂੰ ਜੂਏ ਵਿਚ ਹਾਰ ਦੇਵੇ ਜਾਂ ਉਸ ਨੂੰ ਨਸ਼ੀਲੀਆਂ ਦਵਾਈਆਂ ਜਾਂ ਸ਼ਰਾਬ ਦੇ ਅਮਲ ਨੂੰ ਜਾਰੀ ਰੱਖਣ ਲਈ ਇਸਤੇਮਾਲ ਕਰੇ। ਬਾਈਬਲ ਬਿਆਨ ਕਰਦੀ ਹੈ: “ਜੇ ਕੋਈ . . . ਆਪਣੇ ਘਰਾਣੇ ਲਈ . . . ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।” (1 ਤਿਮੋਥਿਉਸ 5:8) ਜੇਕਰ ਇਕ ਅਜਿਹਾ ਪੁਰਸ਼ ਆਪਣੇ ਤੌਰ-ਤਰੀਕਿਆਂ ਨੂੰ ਬਦਲਣ ਤੋਂ ਇਨਕਾਰ ਕਰਦਾ ਹੈ, ਸ਼ਾਇਦ ਉਹ ਪੈਸੇ ਜੋ ਉਸ ਦੀ ਪਤਨੀ ਕਮਾਉਂਦੀ ਹੈ ਲੈ ਕੇ ਕੇਵਲ ਆਪਣੀਆਂ ਬਦੀਆਂ ਦਾ ਖ਼ਰਚਾ ਚੁੱਕਦਾ ਹੈ, ਤਾਂ ਪਤਨੀ ਇਕ ਕਾਨੂੰਨੀ ਅਲਹਿਦਗੀ ਪ੍ਰਾਪਤ ਕਰਨ ਦੁਆਰਾ ਆਪਣੀ ਅਤੇ ਆਪਣੇ ਬੱਚਿਆਂ ਦੀ ਖ਼ੁਸ਼ਹਾਲੀ ਨੂੰ ਬਚਾਉਣਾ ਚੁਣ ਸਕਦੀ ਹੈ।

      19 ਅਜਿਹੀ ਕਾਨੂੰਨੀ ਕਾਰਵਾਈ ਬਾਰੇ ਉਦੋਂ ਵੀ ਵਿਚਾਰ ਕੀਤਾ ਜਾ ਸਕਦਾ ਹੈ ਜੇਕਰ ਇਕ ਵਿਆਹੁਤਾ ਸਾਥੀ ਦੂਜੇ ਸਾਥੀ ਦੇ ਪ੍ਰਤੀ ਹੱਦੋਂ ਵੱਧ ਹਿੰਸਕ ਹੈ, ਸ਼ਾਇਦ ਇਸ ਹੱਦ ਤਕ ਉਸ ਨੂੰ ਮਾਰੇ-ਕੁੱਟੇ ਕਿ ਸਿਹਤ ਅਤੇ ਜਾਨ ਵੀ ਖ਼ਤਰੇ ਵਿਚ ਪੈ ਜਾਣ। ਇਸ ਦੇ ਅਤਿਰਿਕਤ, ਜੇਕਰ ਇਕ ਵਿਆਹੁਤਾ ਸਾਥੀ ਨਿਰੰਤਰ ਦੂਸਰੇ ਨੂੰ ਕਿਸੇ-ਨ-ਕਿਸੇ ਤਰੀਕੇ ਨਾਲ ਪਰਮੇਸ਼ੁਰ ਦੇ ਹੁਕਮ ਤੋੜਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਖ਼ਤਰੇ ਵਿਚ ਪਿਆ ਸਾਥੀ ਅਲਹਿਦਗੀ ਬਾਰੇ ਵਿਚਾਰ ਵੀ ਕਰ ਸਕਦਾ ਹੈ, ਖ਼ਾਸ ਤੌਰ ਤੇ ਜੇਕਰ ਮਾਮਲੇ ਉਸ ਮਕਾਮ ਦੇ ਪਹੁੰਚ ਜਾਣ ਜਿੱਥੇ ਅਧਿਆਤਮਿਕ ਜੀਵਨ ਖ਼ਤਰੇ ਵਿਚ ਹੈ। ਖ਼ਤਰੇ ਵਿਚ ਪਿਆ ਸਾਥੀ ਸ਼ਾਇਦ ਇਹ ਨਿਸ਼ਕਰਸ਼ ਕੱਢੇ ਕਿ ‘ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦੇ ਹੁਕਮ ਨੂੰ ਮੰਨਣ’ ਦਾ ਇੱਕੋ-ਇਕ ਤਰੀਕਾ ਹੈ ਇਕ ਕਾਨੂੰਨੀ ਅਲਹਿਦਗੀ ਪ੍ਰਾਪਤ ਕਰਨਾ।—ਰਸੂਲਾਂ ਦੇ ਕਰਤੱਬ 5:29.

      20. (ੳ) ਇਕ ਪਰਿਵਾਰਕ ਵਿਘਟਨ ਦੇ ਮਾਮਲੇ ਵਿਚ, ਪ੍ਰੌੜ੍ਹ ਦੋਸਤ-ਮਿੱਤਰ ਅਤੇ ਬਜ਼ੁਰਗ ਕੀ ਪੇਸ਼ ਕਰ ਸਕਦੇ ਹਨ, ਅਤੇ ਉਨ੍ਹਾਂ ਨੂੰ ਕੀ ਨਹੀਂ ਪੇਸ਼ ਕਰਨਾ ਚਾਹੀਦਾ ਹੈ? (ਅ) ਵਿਵਾਹਿਤ ਵਿਅਕਤੀਆਂ ਨੂੰ ਬਾਈਬਲ ਦੇ ਅਲਹਿਦਗੀ ਅਤੇ ਤਲਾਕ ਸੰਬੰਧੀ ਹਵਾਲਿਆਂ ਨੂੰ ਕੀ ਕਰਨ ਲਈ ਇਕ ਬਹਾਨੇ ਵਜੋਂ ਨਹੀਂ ਵਰਤਣਾ ਚਾਹੀਦਾ ਹੈ?

      20 ਵਿਆਹੁਤਾ ਸਾਥੀ ਨਾਲ ਡਾਢੇ ਦੁਰਵਿਹਾਰ ਦੇ ਸਾਰੇ ਮਾਮਲਿਆਂ ਵਿਚ, ਕਿਸੇ ਨੂੰ ਵੀ ਨਿਰਦੋਸ਼ ਸਾਥੀ ਉੱਤੇ ਦੂਜੇ ਤੋਂ ਚਾਹੇ ਅਲਹਿਦਾ ਹੋਣ ਵਾਸਤੇ ਜਾਂ ਉਸ ਨਾਲ ਇਕੱਠੇ ਰਹਿਣ ਲਈ ਦਬਾਉ ਨਹੀਂ ਪਾਉਣਾ ਚਾਹੀਦਾ ਹੈ। ਜਦ ਕਿ ਪ੍ਰੌੜ੍ਹ ਦੋਸਤ-ਮਿੱਤਰ ਅਤੇ ਬਜ਼ੁਰਗ ਸਮਰਥਨ ਅਤੇ ਬਾਈਬਲ-ਆਧਾਰਿਤ ਸਲਾਹ ਪੇਸ਼ ਕਰ ਸਕਦੇ ਹਨ, ਉਹ ਉਸ ਦੇ ਸਭ ਵੇਰਵੇ ਨਹੀਂ ਜਾਣ ਸਕਦੇ ਹਨ ਜੋ ਕੁਝ ਇਕ ਪਤੀ ਅਤੇ ਪਤਨੀ ਦੇ ਦਰਮਿਆਨ ਵਾਪਰਦਾ ਹੈ। ਕੇਵਲ ਯਹੋਵਾਹ ਹੀ ਉਹ ਦੇਖ ਸਕਦਾ ਹੈ। ਨਿਰਸੰਦੇਹ, ਇਕ ਮਸੀਹੀ ਪਤਨੀ ਪਰਮੇਸ਼ੁਰ ਦੇ ਵਿਆਹ ਪ੍ਰਬੰਧ ਲਈ ਮਾਣ ਨਹੀਂ ਦਿਖਾ ਰਹੀ ਹੋਵੇਗੀ ਜੇਕਰ ਉਹ ਵਿਆਹ ਵਿੱਚੋਂ ਨਿਕਲਣ ਲਈ ਕਮਜ਼ੋਰ ਬਹਾਨਿਆਂ ਨੂੰ ਵਰਤੇ। ਪਰੰਤੂ ਜੇਕਰ ਇਕ ਬੇਹੱਦ ਖ਼ਤਰਨਾਕ ਪਰਿਸਥਿਤੀ ਬਣੀ ਰਹਿੰਦੀ ਹੈ, ਤਾਂ ਕਿਸੇ ਨੂੰ ਵੀ ਉਸ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਹੈ ਜੇਕਰ ਉਹ ਅਲਹਿਦਾ ਹੋਣਾ ਚੁਣਦੀ ਹੈ। ਠੀਕ ਇਹੀ ਚੀਜ਼ਾਂ ਇਕ ਮਸੀਹੀ ਪਤੀ ਦੇ ਸੰਬੰਧ ਵਿਚ ਕਹੀਆਂ ਜਾ ਸਕਦੀਆਂ ਹਨ ਜੋ ਅਲਹਿਦਗੀ ਭਾਲਦਾ ਹੈ। “ਅਸੀਂ ਸੱਭੇ ਪਰਮੇਸ਼ੁਰ ਦੇ ਨਿਆਉਂ ਦੇ ਸਿੰਘਾਸਣ ਦੇ ਅੱਗੇ ਖੜੇ ਹੋਵਾਂਗੇ।”—ਰੋਮੀਆਂ 14:10.

      ਇਕ ਟੁੱਟਾ ਵਿਆਹ ਕਿਵੇਂ ਬਚਾਇਆ ਗਿਆ

      21. ਕਿਹੜਾ ਅਨੁਭਵ ਪ੍ਰਦਰਸ਼ਿਤ ਕਰਦਾ ਹੈ ਕਿ ਵਿਆਹ ਬਾਰੇ ਬਾਈਬਲ ਦੀ ਸਲਾਹ ਸਫ਼ਲ ਹੁੰਦੀ ਹੈ?

      21 ਉਪਰੋਕਤ ਜ਼ਿਕਰ ਕੀਤੀ ਗਈ ਲੂਚੀਆ, ਆਪਣੇ ਪਤੀ ਤੋਂ ਅਲਹਿਦਾ ਹੋਣ ਤੋਂ ਤਿੰਨ ਮਹੀਨੇ ਬਾਅਦ, ਯਹੋਵਾਹ ਦੇ ਗਵਾਹਾਂ ਨੂੰ ਮਿਲੀ ਅਤੇ ਉਸ ਨੇ ਉਨ੍ਹਾਂ ਦੇ ਨਾਲ ਬਾਈਬਲ ਦਾ ਅਧਿਐਨ ਕਰਨਾ ਆਰੰਭ ਕਰ ਦਿੱਤਾ। “ਮੇਰੇ ਲਈ ਹੈਰਾਨੀ ਦੀ ਗੱਲ ਸੀ,” ਉਹ ਵਿਆਖਿਆ ਕਰਦੀ ਹੈ, “ਕਿ ਬਾਈਬਲ ਨੇ ਮੇਰੀ ਸਮੱਸਿਆ ਦੇ ਵਿਵਹਾਰਕ ਹੱਲ ਪ੍ਰਦਾਨ ਕੀਤੇ। ਕੇਵਲ ਇਕ ਹਫ਼ਤੇ ਦੇ ਅਧਿਐਨ ਤੋਂ ਬਾਅਦ ਹੀ ਮੈਂ ਤਤਕਾਲ ਆਪਣੇ ਪਤੀ ਦੇ ਨਾਲ ਸੁਲ੍ਹਾ-ਸਫਾਈ ਕਰਨੀ ਚਾਹੁੰਦੀ ਸੀ। ਅੱਜ ਮੈਂ ਇਹ ਕਹਿ ਸਕਦੀ ਹਾਂ ਕਿ ਯਹੋਵਾਹ ਸੰਕਟ ਵਿਚ ਪਏ ਵਿਆਹਾਂ ਨੂੰ ­ਬਚਾਉਣਾ ਜਾਣਦਾ ਹੈ ਕਿਉਂਕਿ ਉਸ ਦੀਆਂ ਸਿੱਖਿਆਵਾਂ ਸਾਥੀਆਂ ਨੂੰ ਇਹ ਸਿੱਖਣ ਵਿਚ ਮਦਦ ਕਰਦੀਆਂ ਹਨ ਕਿ ਇਕ ਦੂਜੇ ਲਈ ਕਿਵੇਂ ਆਦਰ ਮਹਿਸੂਸ ਕਰਨਾ ਚਾਹੀਦਾ ਹੈ। ਇਹ ਸੱਚ ਨਹੀਂ ਹੈ, ਜਿਵੇਂ ਕੁਝ ਲੋਕ ਦਾਅਵਾ ਕਰਦੇ ਹਨ, ਕਿ ਯਹੋਵਾਹ ਦੇ ਗਵਾਹ ਪਰਿਵਾਰਾਂ ਨੂੰ ਵਿਭਾਜਿਤ ਕਰਦੇ ਹਨ। ਮੇਰੇ ਮਾਮਲੇ ਵਿਚ, ਬਿਲਕੁਲ ਉਲਟ ਹੀ ਸਹੀ ਸਾਬਤ ਹੋਇਆ।” ਲੂਚੀਆ ਨੇ ਆਪਣੇ ਜੀਵਨ ਵਿਚ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨਾ ਸਿੱਖਿਆ।

      22. ਸਾਰੇ ਵਿਵਾਹਿਤ ਜੋੜਿਆਂ ਨੂੰ ਕਿਸ ਵਿਚ ਭਰੋਸਾ ਹੋਣਾ ਚਾਹੀਦਾ ਹੈ?

      22 ਲੂਚੀਆ ਇਕ ਅਪਵਾਦ ਨਹੀਂ ਹੈ। ਵਿਆਹ ਇਕ ਬਰਕਤ ਹੋਣੀ ਚਾਹੀਦੀ ਹੈ, ਨਾ ਕਿ ਇਕ ਬੋਝ। ਉਸ ਮਕਸਦ ਨਾਲ, ਯਹੋਵਾਹ ਨੇ ਵਿਆਹ ਬਾਰੇ ਸਲਾਹ ਦਾ ਸਭ ਤੋਂ ਵਧੀਆ ਸ੍ਰੋਤ ਜੋ ਕਦੇ ਵੀ ਲਿਖਿਆ ਗਿਆ ਹੈ ਪ੍ਰਦਾਨ ਕੀਤਾ ਹੈ—ਉਸ ਦਾ ਕੀਮਤੀ ਬਚਨ। ਬਾਈਬਲ “ਭੋਲੇ ਨੂੰ ਬੁੱਧਵਾਨ” ਬਣਾ ਸਕਦੀ ਹੈ। (ਜ਼ਬੂਰ 19:7-11) ਇਸ ਨੇ ਅਨੇਕ ਵਿਆਹਾਂ ਨੂੰ ਬਚਾਇਆ ਹੈ ਜੋ ਟੁੱਟਣ ਦੀ ਨੌਬਤ ਤੇ ਪਹੁੰਚੇ ਹੋਏ ਸਨ ਅਤੇ ਅਨੇਕ ਦੂਜਿਆਂ ਨੂੰ ਬਿਹਤਰ ਬਣਾਇਆ ਹੈ ਜਿਨ੍ਹਾਂ ਵਿਚ ਗੰਭੀਰ ਸਮੱਸਿਆਵਾਂ ਸਨ। ਇੰਜ ਹੋਵੇ ਕਿ ਸਾਰੇ ਵਿਵਾਹਿਤ ਜੋੜਿਆਂ ਨੂੰ ਉਸ ਵਿਆਹ ਸਲਾਹ ਵਿਚ ਪੂਰਾ ਭਰੋਸਾ ਹੋਵੇ ਜੋ ਯਹੋਵਾਹ ਪਰਮੇਸ਼ੁਰ ਪ੍ਰਦਾਨ ਕਰਦਾ ਹੈ। ਉਹ ਸੱਚ-ਮੁੱਚ ਹੀ ਸਫ਼ਲ ਹੁੰਦੀ ਹੈ!

      a ਨਾਂ ਬਦਲ ਦਿੱਤਾ ਗਿਆ ਹੈ।

      b ਇਨ੍ਹਾਂ ਵਿੱਚੋਂ ਕੁਝ ਵਿਸ਼ਿਆਂ ਉੱਤੇ ਪਿਛਲੇ ਅਧਿਆਵਾਂ ਵਿਚ ਚਰਚਾ ਕੀਤੀ ਗਈ ਸੀ।

      c ਤਰਜਮਾ ਕੀਤੇ ਗਏ ਬਾਈਬਲ ਸ਼ਬਦ “ਵਿਭਚਾਰ” ਵਿਚ ਜ਼ਨਾਹ, ਸਮਲਿੰਗਕਾਮੁਕਤਾ, ਪਸ਼ੂ-ਗਮਨ ਦੇ ਕਾਰਜ, ਅਤੇ ਲਿੰਗੀ ਇੰਦਰੀਆਂ ਦੀ ਵਰਤੋਂ ਸੰਬੰਧੀ ਜਾਣ-ਬੁੱਝ ਕੇ ਕੀਤੇ ਦੂਜੇ ਨਾਜਾਇਜ਼ ਕਾਰਜ ਸ਼ਾਮਲ ਹੁੰਦੇ ਹਨ।

      d ਇਸ ਵਿਚ ਉਹ ਪਰਿਸਥਿਤੀਆਂ ਸ਼ਾਮਲ ਨਹੀਂ ਹਨ ਜਿਨ੍ਹਾਂ ਵਿਚ ਇਕ ਪਤੀ, ਚੰਗੇ ਇਰਾਦੇ ਰੱਖਣ ਦੇ ਬਾਵਜੂਦ, ਆਪਣੇ ਵਸ ਤੋਂ ਬਾਹਰ ਕਾਰਨਾਂ, ਜਿਵੇਂ ਕਿ ਬੀਮਾਰੀ ਜਾਂ ਰੁਜ਼ਗਾਰ ਮੌਕਿਆਂ ਦੀ ਕਮੀ, ਦੇ ਕਰਕੇ ਆਪਣੇ ਪਰਿਵਾਰ ਲਈ ਪ੍ਰਬੰਧ ਨਹੀਂ ਕਰ ਸਕਦਾ ਹੈ।

      ਇਹ ਬਾਈਬਲ ਸਿਧਾਂਤ ਕਿਵੇਂ . . . ਇਕ ਵਿਆਹ ਦੇ ਵਿਘਟਨ ਤੋਂ ਬਚਣ ਲਈ ਮਦਦ ਕਰ ਸਕਦੇ ਹਨ?

      ਵਿਆਹ ਦੋਵੇਂ ਆਨੰਦ ਅਤੇ ਦੁੱਖ ਦਾ ਇਕ ਸ੍ਰੋਤ ਹੈ।—ਕਹਾਉਤਾਂ 5:18, 19; 1 ਕੁਰਿੰਥੀਆਂ 7:28.

      ਅਸਹਿਮਤੀਆਂ ਨਾਲ ਤਤਕਾਲ ਹੀ ਨਿਪਟਣਾ ਚਾਹੀਦਾ ਹੈ।—ਅਫ਼ਸੀਆਂ 4:26.

      ਇਕ ਚਰਚੇ ਵਿਚ, ਸੁਣਨਾ ਬੋਲਣ ਜਿੰਨਾ ਹੀ ਮਹੱਤਵਪੂਰਣ ਹੈ।—ਯਾਕੂਬ 1:19.

      ਵਿਆਹ ਦਾ ਹੱਕ ਨਿਰਸੁਆਰਥਤਾ ਅਤੇ ਕੋਮਲਤਾ ਦੀ ਮਨੋਬਿਰਤੀ ਦੇ ਨਾਲ ਅਦਾ ਕਰਨਾ ਚਾਹੀਦਾ ਹੈ।—1 ਕੁਰਿੰਥੀਆਂ 7:3-5.

  • ਇਕੱਠੇ ਬਿਰਧ ਹੋਣਾ
    ਪਰਿਵਾਰਕ ਖ਼ੁਸ਼ੀ ਦਾ ਰਾਜ਼
    • ਅਧਿਆਇ ਚੌਦਾਂ

      ਇਕੱਠੇ ਬਿਰਧ ਹੋਣਾ

      1, 2. (ੳ) ਕਿਹੜੀਆਂ ਤਬਦੀਲੀਆਂ ਵਾਪਰਦੀਆਂ ਹਨ ਜਿਉਂ-ਜਿਉਂ ਬਿਰਧ ਆਯੂ ਆ ਪਹੁੰਚਦੀ ਹੈ? (ਅ) ਬਾਈਬਲ ਸਮਿਆਂ ਦੇ ਈਸ਼ਵਰੀ ਮਨੁੱਖਾਂ ਨੇ ਬਿਰਧ ਆਯੂ ਵਿਚ ਕਿਵੇਂ ਸੰਤੁਸ਼ਟੀ ਪਾਈ?

      ਅਨੇਕ ਤਬਦੀਲੀਆਂ ਵਾਪਰਦੀਆਂ ਹਨ ਜਿਉਂ-ਜਿਉਂ ਅਸੀਂ ਬਿਰਧ ਹੁੰਦੇ ਹਾਂ। ਸਰੀਰਕ ਕਮਜ਼ੋਰੀ ਸਾਡੇ ਜੋਸ਼ ਨੂੰ ਨਿਚੋੜ ਲੈਂਦੀ ਹੈ। ਸ਼ੀਸ਼ੇ ਵਿਚ ਇਕ ਝਾਤ ਨਵੀਆਂ ਝੁਰੜੀਆਂ ਅਤੇ ਸਹਿਜੇ-ਸਹਿਜੇ ਵਾਲਾਂ ਦੇ ਰੰਗ ਦੀ ਅਲੋਪਤਾ ਨੂੰ—ਸਗੋਂ ਵਾਲਾਂ ਦੀ ਅਲੋਪਤਾ ਨੂੰ ਵੀ ਪ੍ਰਗਟ ਕਰਦੀ ਹੈ। ਅਸੀਂ ਯਾਦਾਸ਼ਤ ਦੀ ਕਮਜ਼ੋਰੀ ਤੋਂ ਵੀ ਪੀੜਿਤ ਹੋ ਸਕਦੇ ਹਾਂ। ਨਵੇਂ ਰਿਸ਼ਤੇ ਵਿਕਸਿਤ ਹੁੰਦੇ ਹਨ ਜਦੋਂ ਬੱਚੇ ਵਿਆਹ ਕਰਦੇ ਹਨ, ਅਤੇ ਫਿਰ ਜਦੋਂ ਦੋਹਤੇ-ਪੋਤੇ ਪੈਦਾ ਹੁੰਦੇ ਹਨ। ਕੁਝ ਵਿਅਕਤੀਆਂ ਲਈ ਲੌਕਿਕ ਕੰਮ ਤੋਂ ਰੀਟਾਇਰਮੈਂਟ ਇਕ ਵੱਖਰੇ ਨਿੱਤ-ਕਰਮ ਵਿਚ ਪਰਿਣਿਤ ਹੁੰਦੀ ਹੈ।

      2 ਅਸਲ ਵਿਚ, ਵਧਦੀ ਆਯੂ ਅਜ਼ਮਾਇਸ਼ੀ ਹੋ ਸਕਦੀ ਹੈ। (ਉਪਦੇਸ਼ਕ ਦੀ ਪੋਥੀ 12:1-8) ਫਿਰ ਵੀ, ਬਾਈਬਲ ਸਮਿਆਂ ਦੌਰਾਨ ਪਰਮੇਸ਼ੁਰ ਦੇ ਸੇਵਕਾਂ ਉੱਤੇ ਗੌਰ ਕਰੋ। ਭਾਵੇਂ ਕਿ ਉਹ ਆਖ਼ਰਕਾਰ ਮੌਤ ਦੇ ਸ਼ਿਕਾਰ ਬਣ ਗਏ, ਉਨ੍ਹਾਂ ਨੇ ਦੋਵੇਂ ਬੁੱਧ ਅਤੇ ਸਮਝ ਨੂੰ ਪ੍ਰਾਪਤ ਕੀਤਾ, ਜਿਨ੍ਹਾਂ ਗੁਣਾਂ ਨੇ ਬਿਰਧ-ਅਵਸਥਾ ਵਿਚ ਉਨ੍ਹਾਂ ਲਈ ਕਾਫ਼ੀ ਸੰਤੁਸ਼ਟੀ ਲਿਆਂਦੀ। (ਉਤਪਤ 25:8; 35:29; ਅੱਯੂਬ 12:12; 42:17) ਉਹ ਖ਼ੁਸ਼ੀ ਨਾਲ ਬਿਰਧ ਹੋਣ ਵਿਚ ਕਿਵੇਂ ਸਫ਼ਲ ਹੋਏ? ਨਿਸ਼ਚੇ ਹੀ ਇਹ ਉਨ੍ਹਾਂ ਸਿਧਾਂਤਾਂ ਦੇ ਅਨੁਸਾਰ ਜੀਵਨ ਬਤੀਤ ਕਰਨ ਦੁਆਰਾ ਸੀ ਜੋ ਅਸੀਂ ਅੱਜ ਬਾਈਬਲ ਵਿਚ ਦਰਜ ਕੀਤੇ ਪਾਉਂਦੇ ਹਾਂ।—ਜ਼ਬੂਰ 119:105; 2 ਤਿਮੋਥਿਉਸ 3:16, 17.

      3. ਪੌਲੁਸ ਨੇ ਬਿਰਧ ਪੁਰਸ਼ ਅਤੇ ਇਸਤਰੀਆਂ ਲਈ ਕੀ ਸਲਾਹ ਦਿੱਤੀ?

      3 ਤੀਤੁਸ ਨੂੰ ਆਪਣੀ ਪੱਤਰੀ ਵਿਚ, ਰਸੂਲ ਪੌਲੁਸ ਨੇ ਉਨ੍ਹਾਂ ਨੂੰ ਠੋਸ ਮਾਰਗ-ਦਰਸ਼ਨ ਪੇਸ਼ ਕੀਤਾ ਜੋ ਬਿਰਧ ਹੋ ਰਹੇ ਹਨ। ਉਸ ਨੇ ਲਿਖਿਆ: “ਬੁੱਢੇ ਪੁਰਸ਼ ਪਰਹੇਜ਼ਗਾਰ, ਗੰਭੀਰ, ਸੁਰਤ ਵਾਲੇ, ਅਤੇ ਨਿਹਚਾ, ਪ੍ਰੇਮ ਅਰ ਧੀਰਜ ਵਿੱਚ ਪੱਕੇ ਹੋਣ। ਇਸੇ ਪਰਕਾਰ ਬੁੱਢੀਆਂ ਇਸਤ੍ਰੀਆਂ ਦਾ ਚਾਲ ਚਲਣ ਅਦਬ ਵਾਲਾ ਹੋਵੇ, ਓਹ ਨਾ ਉਂਗਲ ਕਰਨ ਵਾਲੀਆਂ, ਨਾ ਬਹੁਤ ਮੈ ਦੀਆਂ ਗੁਲਾਮਾਂ ਹੋਣ, ਸਗੋਂ ਸੋਹਣੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ।” (ਤੀਤੁਸ 2:2, 3) ਇਨ੍ਹਾਂ ਸ਼ਬਦਾਂ ਦੀ ਪਾਲਣਾ ਕਰਨੀ ਤੁਹਾਨੂੰ ਬਿਰਧ ਹੋਣ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਮਦਦ ਕਰ ਸਕਦਾ ਹੈ।

      ਆਪਣੇ ਬੱਚਿਆਂ ਦੀ ਸੁਤੰਤਰਤਾ ਨਾਲ ਅਨੁਕੂਲ ਬਣੋ

      4, 5. ਬਹੁਤੇਰੇ ਮਾਪੇ ਕੀ ਪ੍ਰਤਿਕ੍ਰਿਆ ਦਿਖਾਉਂਦੇ ਹਨ ਜਦੋਂ ਉਨ੍ਹਾਂ ਦੇ ਬੱਚੇ ਘਰ ਛੱਡਦੇ ਹਨ, ਅਤੇ ਕੁਝ ਮਾਪੇ ਨਵੀਂ ਪਰਿਸਥਿਤੀ ਨਾਲ ਕਿਵੇਂ ਅਨੁਕੂਲ ਬਣਦੇ ਹਨ?

      4 ਤਬਦੀਲ ਹੁੰਦੀਆਂ ਭੂਮਿਕਾਵਾਂ ਅਨੁਕੂਲਤਾ ਲੋੜਦੀਆਂ ਹਨ। ਇਹ ਕਿੰਨਾ ਸੱਚ ਸਾਬਤ ਹੁੰਦਾ ਹੈ ਜਦੋਂ ਬਾਲਗ ਬੱਚੇ ਘਰ ਛੱਡ ਕੇ ਵਿਆਹ ਕਰਦੇ ਹਨ! ਬਹੁਤੇਰਿਆਂ ਮਾਪਿਆਂ ਲਈ ਇਹ ਪਹਿਲੀ ਯਾਦ-ਦਹਾਨੀ ਹੁੰਦੀ ਹੈ ਕਿ ਉਹ ਬਿਰਧ ਹੋ ਰਹੇ ਹਨ। ਭਾਵੇਂ ਕਿ ਉਹ ਖ਼ੁਸ਼ ਹਨ ਕਿ ਉਨ੍ਹਾਂ ਦੀ ਸੰਤਾਨ ਬਾਲਗ ਬਣ ਗਈ ਹੈ, ਮਾਪੇ ਅਕਸਰ ਚਿੰਤਾ ਕਰਦੇ ਹਨ ਕਿ ਬੱਚਿਆਂ ਨੂੰ ਸੁਤੰਤਰਤਾ ਲਈ ਤਿਆਰ ਕਰਨ ਵਾਸਤੇ ਉਨ੍ਹਾਂ ਨੇ ਸਭ ਕੁਝ ਜੋ ਉਹ ਕਰ ਸਕਦੇ ਸਨ ਕੀਤਾ ਹੈ ਜਾਂ ਨਹੀਂ। ਅਤੇ ਉਹ ਸ਼ਾਇਦ ਘਰ ਵਿਚ ਉਨ੍ਹਾਂ ਦੀ ਘਾਟ ਮਹਿਸੂਸ ਕਰਨ।

      5 ਇਹ ਸਮਝਣਯੋਗ ਹੈ ਕਿ ਮਾਪੇ, ਬੱਚਿਆਂ ਦੇ ਘਰ ਛੱਡ ਜਾਣ ਤੋਂ ਬਾਅਦ ਵੀ, ਆਪਣੇ ਬੱਚਿਆਂ ਦੀ ਕਲਿਆਣ ਦੀ ਚਿੰਤਾ ਕਰਨੀ ਜਾਰੀ ਰੱਖਣਗੇ। “ਕਾਸ਼ ਮੈਨੂੰ ਉਨ੍ਹਾਂ ਤੋਂ ਅਕਸਰ ਹੀ ਖ਼ਬਰ ਮਿਲੇ ਤਾਂਕਿ ਮੈਂ ਖ਼ੁਦ ਨੂੰ ਭਰੋਸਾ ਦਿਲਾ ਸਕਾਂ ਕਿ ਉਹ ਠੀਕ-ਠਾਕ ਹਨ—ਇਹ ਮੈਨੂੰ ਸੰਤੁਸ਼ਟ ਕਰ ਦੇਵੇਗਾ,” ਇਕ ਮਾਤਾ ਨੇ ਕਿਹਾ। ਇਕ ਪਿਤਾ ਬਿਆਨ ਕਰਦਾ ਹੈ: “ਜਦੋਂ ਸਾਡੀ ਧੀ ਘਰ ਛੱਡ ਗਈ, ਸਾਡੇ ਉੱਤੇ ਬਹੁਤ ਹੀ ਕਠਿਨ ਸਮਾਂ ਆਇਆ। ਇਸ ਨੇ ਸਾਡੇ ਪਰਿਵਾਰ ਵਿਚ ਇਕ ਵੱਡਾ ਵਿਰਲ ਛੱਡਿਆ ਕਿਉਂਕਿ ਅਸੀਂ ਹਮੇਸ਼ਾ ਸਭ ਕੁਝ ਇਕੱਠੇ ਹੀ ਕਰਦੇ ਹੁੰਦੇ ਸਨ।” ਇਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਦੀ ਗ਼ੈਰ-ਹਾਜ਼ਰੀ ਦੇ ਨਾਲ ਕਿਵੇਂ ਨਿਭਿਆ? ਬਹੁਤੇਰਿਆਂ ਮਾਮਲਿਆਂ ਵਿਚ, ਦੂਜਿਆਂ ਲੋਕਾਂ ਵਿਚ ਦਿਲਚਸਪੀ ਲੈਣ ਅਤੇ ਉਨ੍ਹਾਂ ਦੀ ਮਦਦ ਕਰਨ ਦੁਆਰਾ।

      6. ਪਰਿਵਾਰਕ ਰਿਸ਼ਤਿਆਂ ਨੂੰ ਉਨ੍ਹਾਂ ਦੇ ਉਚਿਤ ਪਰਿਪੇਖ ਵਿਚ ਰੱਖਣ ਲਈ ਕਿਹੜੀ ਚੀਜ਼ ਮਦਦ ਕਰਦੀ ਹੈ?

      6 ਜਦੋਂ ਬੱਚਿਆਂ ਦਾ ਵਿਆਹ ਹੋ ਜਾਂਦਾ ਹੈ, ਤਾਂ ਮਾਪਿਆਂ ਦੀ ਭੂਮਿਕਾ ਤਬਦੀਲ ਹੋ ਜਾਂਦੀ ਹੈ। ਉਤਪਤ 2:24 ਬਿਆਨ ਕਰਦਾ ਹੈ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਟੇਢੇ ਟਾਈਪ ਸਾਡੇ।) ਸਰਦਾਰੀ ਦੇ ਈਸ਼ਵਰੀ ਸਿਧਾਂਤ ਅਤੇ ਅੱਛੀ ਵਿਵਸਥਾ ਨੂੰ ਸਵੀਕਾਰ ਕਰਨਾ, ਮਾਪਿਆਂ ਨੂੰ ਮਾਮਲਿਆਂ ਨੂੰ ਉਨ੍ਹਾਂ ਦੇ ਉਚਿਤ ਪਰਿਪੇਖ ਵਿਚ ਰੱਖਣ ਲਈ ਮਦਦ ਕਰੇਗਾ।—1 ਕੁਰਿੰਥੀਆਂ 11:3; 14:33, 40.

      7. ਇਕ ਪਿਤਾ ਨੇ ਕਿਹੜਾ ਉੱਤਮ ਰਵੱਈਆ ਵਿਕਸਿਤ ਕੀਤਾ ਜਦੋਂ ਉਸ ਦੀਆਂ ਧੀਆਂ ਨੇ ਵਿਆਹ ਕਰਾਉਣ ਲਈ ਘਰ ਛੱਡਿਆ?

      7 ਜਦੋਂ ਇਕ ਜੋੜੇ ਦੀਆਂ ਦੋ ਧੀਆਂ ਨੇ ਵਿਆਹ ਕਰ ਕੇ ਘਰ ਛੱਡਿਆ, ਤਾਂ ਇਹ ਜੋੜਾ ਆਪਣੇ ਜੀਵਨ ਵਿਚ ਵਿਰਲ ਮਹਿਸੂਸ ਕਰਨ ਲੱਗ ਪਿਆ। ਪਹਿਲਾਂ-ਪਹਿਲ ਪਤੀ ਨੇ ਆਪਣੇ ਜਵਾਈਆਂ ਦਾ ਬੁਰਾ ਮਨਾਇਆ। ਪਰੰਤੂ ਜਿਉਂ-ਜਿਉਂ ਉਸ ਨੇ ਸਰਦਾਰੀ ਦੇ ਸਿਧਾਂਤ ਉੱਤੇ ਗੌਰ ਕੀਤਾ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਹੁਣ ਉਸ ਦੀਆਂ ਧੀਆਂ ਦੇ ਪਤੀ ਆਪੋ-ਆਪਣੇ ਗ੍ਰਹਿਸਥਾਂ ਲਈ ਜ਼ਿੰਮੇਵਾਰ ਸਨ। ਇਸ ਕਰਕੇ, ਜਦੋਂ ਵੀ ਉਸ ਦੀਆਂ ਧੀਆਂ ਨੇ ਸਲਾਹ ਦੀ ਦਰਖ਼ਾਸਤ ਕੀਤੀ, ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਪਤੀਆਂ ਦੀ ਕੀ ਰਾਇ ਸੀ, ਅਤੇ ਫਿਰ ਉਸ ਨੇ ਜਿੰਨਾ ਵੀ ਸੰਭਵ ਹੋ ਸਕੇ, ਉੱਨਾ ਸਮਰਥਕ ਹੋਣਾ ਨਿਸ਼ਚਿਤ ਕੀਤਾ। ਉਸ ਦੇ ਜਵਾਈ ਉਸ ਨੂੰ ਹੁਣ ਇਕ ਮਿੱਤਰ ਵਜੋਂ ਵਿਚਾਰਦੇ ਹਨ ਅਤੇ ਉਸ ਦੀ ਸਲਾਹ ਦਾ ਸੁਆਗਤ ਕਰਦੇ ਹਨ।

      8, 9. ਕੁਝ ਮਾਪੇ ਆਪਣੇ ਵੱਡੇ ਹੋਏ ਬੱਚਿਆਂ ਦੀ ਸੁਤੰਤਰਤਾ ਦੇ ਨਾਲ ਕਿਵੇਂ ਅਨੁਕੂਲ ਬਣੇ ਹਨ?

      8 ਉਦੋਂ ਕੀ ਜੇਕਰ ਨਵੇਂ ਵਿਆਹੇ, ਹਾਲਾਂਕਿ ਕੁਝ ਸ਼ਾਸਤਰ ਵਿਰੋਧੀ ਕੰਮ ਨਹੀਂ ਕਰਦੇ ਹਨ, ਉਹ ਕੁਝ ਕਰਨ ਵਿਚ ਅਸਫ਼ਲ ਹੋਣ ਜੋ ਮਾਪਿਆਂ ਦੇ ਵਿਚਾਰ ਵਿਚ ਸਭ ਤੋਂ ਉਚਿਤ ਹੈ? “ਅਸੀਂ ਹਮੇਸ਼ਾ ਉਨ੍ਹਾਂ ਨੂੰ ਯਹੋਵਾਹ ਦਾ ਦ੍ਰਿਸ਼ਟੀਕੋਣ ਦੇਖਣ ਲਈ ਮਦਦ ਕਰਦੇ ਹਾਂ,” ਇਕ ਜੋੜੇ ਨੇ ਵਿਆਖਿਆ ਕੀਤੀ ਜਿਨ੍ਹਾਂ ਦੇ ਵਿਵਾਹਿਤ ਬੱਚੇ ਹਨ, “ਪਰੰਤੂ ਜੇਕਰ ਅਸੀਂ ਉਨ੍ਹਾਂ ਦੇ ਇਕ ਨਿਰਣੇ ਨਾਲ ਨਹੀਂ ਵੀ ਸਹਿਮਤ ਹੁੰਦੇ ਹਾਂ, ਅਸੀਂ ਉਸ ਨੂੰ ਫਿਰ ਵੀ ਸਵੀਕਾਰ ਕਰ ਲੈਂਦੇ ਹਾਂ ਅਤੇ ਉਨ੍ਹਾਂ ਨੂੰ ਆਪਣਾ ਸਮਰਥਨ ਅਤੇ ਹੌਸਲਾ-ਅਫ਼ਜ਼ਾਈ ਦਿੰਦੇ ਹਾਂ।”

      9 ਖ਼ਾਸ ਏਸ਼ੀਆਈ ਦੇਸ਼ਾਂ ਵਿਚ, ਕੁਝ ਮਾਵਾਂ ਆਪਣੇ ਪੁੱਤਰਾਂ ਦੀ ਸੁਤੰਤਰਤਾ ਨੂੰ ਸਵੀਕਾਰ ਕਰਨਾ ਵਿਸ਼ੇਸ਼ ਤੌਰ ਤੇ ਕਠਿਨ ਪਾਉਂਦੀਆਂ ਹਨ। ਪਰੰਤੂ, ਜੇਕਰ ਉਹ ਮਸੀਹੀ ਵਿਵਸਥਾ ਅਤੇ ਸਰਦਾਰੀ ਦਾ ਆਦਰ ਕਰਦੀਆਂ ਹਨ, ਤਾਂ ਉਹ ਪਾਉਂਦੀਆਂ ਹਨ ਕਿ ਉਨ੍ਹਾਂ ਦੀਆਂ ਨੂੰਹਾਂ ਦੇ ਨਾਲ ਲਾਗਬਾਜ਼ੀ ਘੱਟ ਹੋ ਜਾਂਦੀ ਹੈ। ਇਕ ਮਸੀਹੀ ਇਸਤਰੀ ਪਾਉਂਦੀ ਹੈ ਕਿ ਪਰਿਵਾਰਕ ਘਰ ਤੋਂ ਆਪਣੇ ਪੁੱਤਰਾਂ ਦੀ ਵਿਦਾਇਗੀ ਇਕ “ਸਦਾ-ਵਧਦੇ ਧੰਨਵਾਦ ਦਾ ਸ੍ਰੋਤ” ਰਿਹਾ ਹੈ। ਉਹ ਉਨ੍ਹਾਂ ਨੂੰ ਆਪਣੇ ਨਵੇਂ ਗ੍ਰਹਿਸਥਾਂ ਨੂੰ ਯੋਗਤਾ ਨਾਲ ਸੰਭਾਲਦੇ ਹੋਏ ਦੇਖ ਕੇ ਰੁਮਾਂਚਿਤ ਹੁੰਦੀ ਹੈ। ਕ੍ਰਮਵਾਰ, ਇਸ ਦਾ ਅਰਥ ਉਸ ਸਰੀਰਕ ਅਤੇ ਮਾਨਸਿਕ ਭਾਰ ਦਾ ਹਲਕਾ ਹੋਣਾ ਹੈ ਜੋ ਉਸ ਨੂੰ ਅਤੇ ਉਸ ਦੇ ਪਤੀ ਨੂੰ ਚੁੱਕਣਾ ਪੈਂਦਾ ਹੈ ਜਿਉਂ-ਜਿਉਂ ਉਹ ਬਿਰਧ ਹੁੰਦੇ ਹਨ।

      ਆਪਣੇ ਵਿਆਹ ਬੰਧਨ ਵਿਚ ਮੁੜ ਜਾਨ ਪਾਉਣੀ

      [ਸਫ਼ਾ 166 ਉੱਤੇ ਤਸਵੀਰਾਂ]

      ਜਿਉਂ-ਜਿਉਂ ਤੁਸੀਂ ਬਿਰਧ ਹੁੰਦੇ ਹੋ, ਇਕ ਦੂਜੇ ਲਈ ਆਪਣੇ ਪਿਆਰ ਦੀ ਮੁੜ ਪੁਸ਼ਟੀ ਕਰੋ

      10, 11. ਕਿਹੜੀ ਸ਼ਾਸਤਰ ਸੰਬੰਧੀ ਸਲਾਹ ਲੋਕਾਂ ਨੂੰ ਅੱਧਖੜ ਉਮਰ ਦੇ ਫੰਦਿਆਂ ਤੋਂ ਬਚਣ ਲਈ ਮਦਦ ਕਰੇਗੀ?

      10 ਲੋਕ ਅੱਧਖੜ ਉਮਰ ਤੇ ਪਹੁੰਚਣ ਦੇ ਪ੍ਰਤੀ ਵਿਭਿੰਨ ਤਰੀਕਿਆਂ ਵਿਚ ਪ੍ਰਤਿਕ੍ਰਿਆ ਦਿਖਾਉਂਦੇ ਹਨ। ਕੁਝ ਮਨੁੱਖ ਜਵਾਨ ਦਿਖਾਈ ਦੇਣ ਦੇ ਜਤਨ ਵਿਚ ਜ਼ਰਾ ਵੱਖਰੇ ਤਰ੍ਹਾਂ ਨਾਲ ਕੱਪੜੇ ਪਹਿਨਦੇ ਹਨ। ਅਨੇਕ ਇਸਤਰੀਆਂ ਉਨ੍ਹਾਂ ਤਬਦੀਲੀਆਂ ਬਾਰੇ ਚਿੰਤਾ ਕਰਦੀਆਂ ਹਨ ਜੋ ਰਜੋ-ਨਿਵਰਤੀ ਲਿਆਉਂਦੀ ਹੈ। ਅਫ਼ਸੋਸ ਦੀ ਗੱਲ ਹੈ ਕਿ ਕੁਝ ਅੱਧਖੜ ਉਮਰ ਦੇ ਵਿਅਕਤੀ ਆਪਣੇ ਨਾਲੋਂ ਛੋਟੇ ਵਿਪਰੀਤ ਲਿੰਗ ਦੇ ਸਦੱਸਾਂ ਨਾਲ ਚੋਚਲੇ ਕਰਨ ਦੁਆਰਾ ਆਪਣੇ ਸਾਥੀਆਂ ਦੇ ਰੋਸ ਅਤੇ ਈਰਖਾ ਨੂੰ ਭੜਕਾਉਂਦੇ ਹਨ। ਪਰੰਤੂ, ਈਸ਼ਵਰੀ ਬਿਰਧ ਮਨੁੱਖ “ਸੁਰਤ ਵਾਲੇ” ਹੁੰਦੇ ਹਨ, ਅਤੇ ਅਨੁਚਿਤ ਕਾਮਨਾਵਾਂ ਨੂੰ ਰੋਕਦੇ ਹਨ। (1 ਪਤਰਸ 4:7) ਇਸੇ ਤਰ੍ਹਾਂ ਪ੍ਰੌੜ੍ਹ ਇਸਤਰੀਆਂ ਆਪਣੇ ਪਤੀਆਂ ਲਈ ਪ੍ਰੇਮ ਅਤੇ ਯਹੋਵਾਹ ਨੂੰ ਪ੍ਰਸੰਨ ਕਰਨ ਦੀ ਇੱਛਾ ਦੇ ਕਾਰਨ, ਆਪਣੇ ਵਿਆਹਾਂ ਦੀ ਸਥਿਰਤਾ ਨੂੰ ਕਾਇਮ ਰੱਖਣ ਲਈ ਮਿਹਨਤ ਕਰਦੀਆਂ ਹਨ।

      11 ਪ੍ਰੇਰਣਾ ਦੇ ਅਧੀਨ, ਰਾਜਾ ਲਮੂਏਲ ਨੇ ਉਸ “ਪਤਵੰਤੀ ਇਸਤ੍ਰੀ” ਲਈ ਪ੍ਰਸ਼ੰਸਾ ਨੂੰ ਕਲਮਬੰਦ ਕੀਤਾ ਜੋ ਆਪਣੇ ਪਤੀ ਦੇ ਪ੍ਰਤੀ “ਉਮਰ ਭਰ . . . ਭਲਿਆਈ ਹੀ [ਕਰਦੀ ਹੈ], ਬੁਰਿਆਈ ਨਹੀਂ।” (ਟੇਢੇ ਟਾਈਪ ਸਾਡੇ।) ਇਕ ਮਸੀਹੀ ਪਤੀ ਇਸ ਗੱਲ ਦੀ ਕਦਰ ਕਰਨ ਵਿਚ ਅਸਫ਼ਲ ਨਹੀਂ ਹੋਵੇਗਾ ਕਿ ਉਸ ਦੀ ਪਤਨੀ ਆਪਣੀ ਅੱਧਖੜ ਉਮਰ ਵਿਚ ਅਨੁਭਵ ਕਰ ਰਹੀ ਕਿਸੇ ਵੀ ਭਾਵਾਤਮਕ ਪਰੇਸ਼ਾਨੀ ਨਾਲ ਨਿਭਣ ਵਿਚ ਕਿਵੇਂ ਜਤਨ ਕਰਦੀ ਹੈ। ਉਸ ਦਾ ਪ੍ਰੇਮ ‘ਉਹ ਨੂੰ ਸਲਾਹੁਤ’ ਕਰਨ ਲਈ ਪ੍ਰੇਰਿਤ ਕਰੇਗਾ।—ਕਹਾਉਤਾਂ 31:10, 12, 28.

      12. ਜਿਉਂ-ਜਿਉਂ ਸਾਲ ਬੀਤਦੇ ਹਨ ਜੋੜੇ ਇਕ ਦੂਜੇ ਦੇ ਹੋਰ ਨਜ਼ਦੀਕ ਕਿਵੇਂ ਹੋ ਸਕਦੇ ਹਨ?

      12 ਵਿਅਸਤ ਬਾਲ-ਪਰਵਰਿਸ਼ ਸਾਲਾਂ ਦੇ ਦੌਰਾਨ, ਤੁਸੀਂ ਦੋਹਾਂ ਨੇ ਆਪਣਿਆਂ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਵਾਸਤੇ ਸ਼ਾਇਦ ਰਜ਼ਾਮੰਦੀ ਨਾਲ ਆਪਣੀਆਂ ਨਿੱਜੀ ਇੱਛਾਵਾਂ ਨੂੰ ਇਕ ਪਾਸੇ ਰੱਖ ਦਿੱਤਾ ਹੋਵੇ। ਉਨ੍ਹਾਂ ਦੀ ਵਿਦਾਇਗੀ ਤੋਂ ਬਾਅਦ ਆਪਣੇ ਵਿਵਾਹਿਤ ਜੀਵਨ ਉੱਤੇ ਮੁੜ ਧਿਆਨ ਇਕਾਗਰ ਕਰਨ ਦਾ ਸਮਾਂ ਆ ਗਿਆ ਹੈ। “ਜਦੋਂ ਮੇਰੀਆਂ ਧੀਆਂ ਨੇ ਘਰ ਛੱਡਿਆ,” ਇਕ ਪਤੀ ਕਹਿੰਦਾ ਹੈ, “ਤਾਂ ਮੈਂ ਆਪਣੀ ਪਤਨੀ ਦੇ ਨਾਲ ਨਵੇਂ ਸਿਰਿਓਂ ਆਸ਼ਨਾਈ ਸ਼ੁਰੂ ਕੀਤੀ।” ਇਕ ਹੋਰ ਪਤੀ ਕਹਿੰਦਾ ਹੈ: “ਅਸੀਂ ਇਕ ਦੂਜੇ ਦੀ ਸਿਹਤ ਉੱਤੇ ਧਿਆਨ ਰੱਖਦੇ ਹਾਂ ਅਤੇ ਇਕ ਦੂਜੇ ਨੂੰ ਕਸਰਤ ਕਰਨ ਦੀ ਜ਼ਰੂਰਤ ਦੀ ਯਾਦ ਦਿਲਾਉਂਦੇ ਹਾਂ।” ਤਾਂ ਜੋ ਉਹ ਇਕੱਲਤਾ ਮਹਿਸੂਸ ਨਾ ਕਰਨ, ਉਹ ਅਤੇ ਉਸ ਦੀ ਪਤਨੀ ਕਲੀਸਿਯਾ ਦੇ ਦੂਜੇ ਸਦੱਸਾਂ ਨੂੰ ਮਹਿਮਾਨਨਿਵਾਜ਼ੀ ਦਿਖਾਉਂਦੇ ਹਨ। ਜੀ ਹਾਂ, ਦੂਜਿਆਂ ਵਿਚ ਦਿਲਚਸਪੀ ਦਿਖਾਉਣੀ ਬਰਕਤਾਂ ਲਿਆਉਂਦਾ ਹੈ। ਇਸ ਦੇ ਇਲਾਵਾ, ਇਹ ਯਹੋਵਾਹ ਨੂੰ ਪ੍ਰਸੰਨ ਕਰਦਾ ਹੈ।—ਫ਼ਿਲਿੱਪੀਆਂ 2:4; ਇਬਰਾਨੀਆਂ 13:2, 16.

      13. ਖੁੱਲ੍ਹਾਪਣ ਅਤੇ ਈਮਾਨਦਾਰੀ ਕੀ ਭੂਮਿਕਾ ਅਦਾ ਕਰਦੇ ਹਨ ਜਿਉਂ-ਜਿਉਂ ਇਕ ਜੋੜਾ ਇਕੱਠੇ ਬਿਰਧ ਹੁੰਦੇ ਹਨ?

      13 ਆਪਣੇ ਅਤੇ ਆਪਣੇ ਸਾਥੀ ਦੇ ਵਿਚਕਾਰ ਸੰਚਾਰ ਦਰਾੜ ਨੂੰ ਵਿਕਸਿਤ ਹੋਣ ਦੀ ਇਜਾਜ਼ਤ ਨਾ ਦਿਓ। ਇਕੱਠੇ ਮਿਲ ਕੇ ਖੁੱਲ੍ਹੇ ਤੌਰ ਤੇ ਗੱਲਾਂ ਕਰੋ। (ਕਹਾਉਤਾਂ 17:27) “ਅਸੀਂ ਦੇਖ-ਭਾਲ ਕਰਨ ਅਤੇ ਧਿਆਨਸ਼ੀਲ ਹੋਣ ਦੁਆਰਾ ਇਕ ਦੂਜੇ ਬਾਰੇ ਆਪਣੀ ਸਮਝ ਨੂੰ ਗਹਿਰਾ ਕਰਦੇ ਹਾਂ,” ਇਕ ਪਤੀ ਟਿੱਪਣੀ ਕਰਦਾ ਹੈ। ਉਸ ਦੀ ਪਤਨੀ ਸਹਿਮਤ ਹੁੰਦੀ ਹੋਈ, ਕਹਿੰਦੀ ਹੈ: “ਜਿਉਂ-ਜਿਉਂ ਅਸੀਂ ਇਕੱਠੇ ਬਿਰਧ ਹੋਏ ਹਾਂ, ਅਸੀਂ ਇਕੱਠੇ ਚਾਹ ਪੀਣ, ਵਾਰਤਾਲਾਪ ਕਰਨ, ਅਤੇ ਇਕ ਦੂਜੇ ਨੂੰ ਸਹਿਯੋਗ ਦੇਣ ਦਾ ਆਨੰਦ ਮਾਣਨ ਲੱਗੇ ਹਾਂ।” ਤੁਹਾਡਾ ਖੁੱਲ੍ਹਾ ਅਤੇ ਈਮਾਨਦਾਰ ਹੋਣਾ ਤੁਹਾਡੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰਨ ਵਿਚ ਮਦਦ ਕਰ ਸਕਦਾ ਹੈ, ਅਤੇ ਉਸ ਨੂੰ ਇਕ ਲਚਕੀਲਾਪਣ ਦੇਵੇਗਾ ਜੋ ਸ਼ਤਾਨ, ਅਰਥਾਤ ਵਿਆਹ ਦਾ ਤਬਾਹਕਾਰ, ਦੇ ਹਮਲਿਆਂ ਨੂੰ ਨਿਸਫਲ ਕਰੇਗਾ।

      ਆਪਣੇ ਦੋਹਤੇ-ਪੋਤਿਆਂ ਦਾ ਆਨੰਦ ਮਾਣੋ

      14. ਜ਼ਾਹਰਾ ਤੌਰ ਤੇ ਤਿਮੋਥਿਉਸ ਦਾ ਇਕ ਮਸੀਹੀ ਦੇ ਤੌਰ ਤੇ ਵੱਡੇ ਹੋਣ ਵਿਚ ਉਸ ਦੀ ਨਾਨੀ ਨੇ ਕੀ ਭੂਮਿਕਾ ਅਦਾ ਕੀਤੀ?

      14 ਦੋਹਤੇ-ਪੋਤੇ ਬੁੱਢੇ ਵਿਅਕਤੀਆਂ ਦਾ “ਮੁਕਟ” ਹੁੰਦੇ ਹਨ। (ਕਹਾਉਤਾਂ 17:6) ਦੋਹਤਿਆਂ-ਪੋਤਿਆਂ ਦੀ ਸੰਗਤ ਸੱਚ-ਮੁੱਚ ਹੀ ਇਕ ਪ੍ਰਸੰਨਤਾ ਹੋ ਸਕਦੀ ਹੈ—ਰੋਚਕ ਅਤੇ ਤਾਜ਼ਗੀ ਭਰਿਆ ਅਨੁਭਵ। ਬਾਈਬਲ ਲੋਇਸ, ਇਕ ਨਾਨੀ ਦੀ ਨੇਕਨਾਮੀ ਦਾ ਜ਼ਿਕਰ ਕਰਦੀ ਹੈ, ਜਿਸ ਨੇ ਆਪਣੀ ਧੀ ਯੂਨੀਕਾ ਦੇ ਸੰਗ, ਆਪਣੇ ਛੋਟੇ ਦੋਹਤੇ ਤਿਮੋਥਿਉਸ ਦੇ ਨਾਲ ਆਪਣੀ ਨਿਹਚਾ ਨੂੰ ਸਾਂਝਾ ਕੀਤਾ। ਇਹ ਬਾਲਕ, ਇਹ ਜਾਣਦਿਆਂ ਵੱਡਾ ਹੋਇਆ ਕਿ ਦੋਵੇਂ ਉਸ ਦੀ ਮਾਤਾ ਅਤੇ ਉਸ ਦੀ ਨਾਨੀ ਬਾਈਬਲ ਸੱਚਾਈ ਦੀ ਕਦਰ ਕਰਦੀਆਂ ਸਨ।—2 ਤਿਮੋਥਿਉਸ 1:5; 3:14, 15.

      15. ਦੋਹਤੇ-ਪੋਤਿਆਂ ਦੇ ਸੰਬੰਧ ਵਿਚ, ਦਾਦਾ-ਦਾਦੀ ਕੀ ਕੀਮਤੀ ਯੋਗਦਾਨ ਦੇ ਸਕਦੇ ਹਨ, ਪਰੰਤੂ ਉਨ੍ਹਾਂ ਨੂੰ ਕਿਸ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?

      15 ਤਾਂ ਫਿਰ, ਇੱਥੇ ਇਕ ਵਿਸ਼ੇਸ਼ ਖੇਤਰ ਹੈ ਜਿਸ ਵਿਚ ਦਾਦੇ-ਦਾਦੀਆਂ ਇਕ ਸਭ ਤੋਂ ਕੀਮਤੀ ਯੋਗਦਾਨ ਦੇ ਸਕਦੇ ਹਨ। ਦਾਦੇ-ਦਾਦੀਓ, ਤੁਸੀਂ ਪਹਿਲਾਂ ਹੀ ਯਹੋਵਾਹ ਦੇ ਮਕਸਦਾਂ ਬਾਰੇ ਆਪਣਾ ਗਿਆਨ ਆਪਣੇ ਬੱਚਿਆਂ ਦੇ ਨਾਲ ਸਾਂਝਾ ਕਰ ਚੁੱਕੇ ਹੋ। ਹੁਣ ਤੁਸੀਂ ਇਸੇ ਤਰ੍ਹਾਂ ਹਾਲੇ ਇਕ ਹੋਰ ਪੀੜ੍ਹੀ ਦੇ ਨਾਲ ਇਸ ਨੂੰ ਸਾਂਝਾ ਕਰ ਸਕਦੇ ਹੋ! ਬਹੁਤੇਰੇ ਛੋਟੇ ਬੱਚੇ ਆਪਣੇ ਦਾਦੇ-ਦਾਦੀਆਂ ਨੂੰ ਵਿਸਤਾਰ ਨਾਲ ਬਾਈਬਲ ਕਹਾਣੀਆਂ ਦੱਸਦਿਆਂ ਸੁਣ ਕੇ ਰੁਮਾਂਚਿਤ ਹੁੰਦੇ ਹਨ। ਨਿਰਸੰਦੇਹ, ਪਿਤਾ ਦੀ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਾਈਬਲ ਸੱਚਾਈਆਂ ਨੂੰ ਬਿਠਾਉਣ ਦੀ ਜ਼ਿੰਮੇਵਾਰੀ ਨੂੰ ਤੁਸੀਂ ਆਪਣੇ ਹੱਥੀਂ ਨਹੀਂ ਲੈ ਲੈਂਦੇ ਹੋ। (ਬਿਵਸਥਾ ਸਾਰ 6:7) ਇਸ ਦੀ ਬਜਾਇ, ਤੁਸੀਂ ਇਸ ਨੂੰ ਸੰਪੂਰਣ ਬਣਾਉਂਦੇ ਹੋ। ਇੰਜ ਹੋਵੇ ਕਿ ਤੁਹਾਡੀ ਪ੍ਰਾਰਥਨਾ ਜ਼ਬੂਰਾਂ ਦੇ ਲਿਖਾਰੀ ਦੀ ਪ੍ਰਾਰਥਨਾ ਸਮਾਨ ਹੋਵੇ: “ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।”—ਜ਼ਬੂਰ 71:18; 78:5, 6.

      16. ਦਾਦੇ-ਦਾਦੀਆਂ ਆਪਣੇ ਪਰਿਵਾਰ ਵਿਚ ਤਣਾ-ਤਣੀ ਦੇ ਵਿਕਸਿਤ ਹੋਣ ਦਾ ਇਕ ਕਾਰਨ ਬਣਨ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਨ?

      16 ਅਫ਼ਸੋਸ ਦੀ ਗੱਲ ਹੈ ਕਿ ਕੁਝ ਦਾਦੇ-ਦਾਦੀਆਂ ਨਿਆਣਿਆਂ ਨੂੰ ਇੰਨਾ ਭੂਹੇ ਕਰਦੇ ਹਨ ਕਿ ਦਾਦੇ-ਦਾਦੀਆਂ ਅਤੇ ਉਨ੍ਹਾਂ ਦੇ ਬਾਲਗ ਬੱਚਿਆਂ ਦੇ ਦਰਮਿਆਨ ਤਣਾ-ਤਣੀ ਵਿਕਸਿਤ ਹੋ ਜਾਂਦੀ ਹੈ। ਪਰੰਤੂ, ਤੁਹਾਡੀ ਸੁਹਿਰਦ ਦਿਆਲਗੀ ਸ਼ਾਇਦ ਤੁਹਾਡੇ ਦੋਹਤੇ-ਪੋਤਿਆਂ ਲਈ ਤੁਹਾਨੂੰ ਹਮਰਾਜ਼ ਬਣਾਉਣਾ ਸੌਖਾ ਕਰ ਦੇਵੇ ਜਦੋਂ ਕਿ ਉਹ ਆਪਣੇ ਮਾਪਿਆਂ ਨੂੰ ਮਾਮਲੇ ਪ੍ਰਗਟ ਕਰਨ ਲਈ ਝੁਕਾਉ ਨਾ ਹੋਣ। ਕਦੇ-ਕਦਾਈਂ ਨਿਆਣੇ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੇ ਮਿਹਰਬਾਨ ਦਾਦਾ-ਦਾਦੀ ਉਨ੍ਹਾਂ ਦੇ ਮਾਪਿਆਂ ਦੇ ਵਿਰੁੱਧ ਉਨ੍ਹਾਂ ਦਾ ਪੱਖ ਲੈਣਗੇ। ਫਿਰ ਕੀ? ਬੁੱਧ ਇਸਤੇਮਾਲ ਕਰੋ ਅਤੇ ਆਪਣੇ ਦੋਹਤੇ-ਪੋਤਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਨਾਲ ਖੁੱਲ੍ਹ ਨਾਲ ਸੰਚਾਰ ਕਰਨ ਦਾ ਹੌਸਲਾ ਦਿਓ। ਤੁਸੀਂ ਸਮਝਾ ਸਕਦੇ ਹੋ ਕਿ ਇਹ ਯਹੋਵਾਹ ਨੂੰ ਪ੍ਰਸੰਨ ਕਰਦਾ ਹੈ। (ਅਫ਼ਸੀਆਂ 6:1-3) ਜੇਕਰ ਜ਼ਰੂਰੀ ਹੋਵੇ, ਤਾਂ ਤੁਸੀਂ ਸ਼ਾਇਦ ਨਿਆਣਿਆਂ ਲਈ ਉਨ੍ਹਾਂ ਦੇ ਮਾਪਿਆਂ ਨਾਲ ਅਗਾਊਂ ਗੱਲ ਕਰ ਕੇ ਰਾਹ ਤਿਆਰ ਕਰਨ ਦੀ ਪੇਸ਼ਕਸ਼ ਕਰ ਸਕਦੇ ਹੋ। ਆਪਣੇ ਦੋਹਤੇ-ਪੋਤਿਆਂ ਨੂੰ ਖੁੱਲ੍ਹ ਕੇ ਦੱਸੋ ਕਿ ਤੁਸੀਂ ਸਾਲਾਂ ਦੇ ਦੌਰਾਨ ਕੀ ਕੁਝ ਸਿੱਖਿਆ ਹੈ। ਤੁਹਾਡੀ ਈਮਾਨਦਾਰੀ ਅਤੇ ਨਿਝੱਕਤਾ ਉਨ੍ਹਾਂ ਨੂੰ ਲਾਭ ਪਹੁੰਚਾ ਸਕਦੀ ਹੈ।

      ਅਨੁਕੂਲ ਬਣੋ ਜਿਉਂ-ਜਿਉਂ ਬਿਰਧ ਹੁੰਦੇ ਹੋ

      17. ਬਿਰਧ ਹੋ ਰਹੇ ਮਸੀਹੀਆਂ ਨੂੰ ਜ਼ਬੂਰਾਂ ਦੇ ਲਿਖਾਰੀ ਦੀ ਕਿਹੜੀ ਦ੍ਰਿੜ੍ਹਤਾ ਦਾ ਅਨੁਕਰਣ ਕਰਨਾ ਚਾਹੀਦਾ ਹੈ?

      17 ਜਿਉਂ-ਜਿਉਂ ਸਾਲ ਬੀਤਦੇ ਜਾਂਦੇ ਹਨ, ਤੁਸੀਂ ਪਾਓਗੇ ਕਿ ਤੁਸੀਂ ਉਹ ਸਭ ਕੁਝ ਨਹੀਂ ਕਰ ਸਕਦੇ ਹੋ ਜੋ ਤੁਸੀਂ ਕਰਨ ਦੇ ਆਦੀ ਸਨ ਜਾਂ ਜੋ ਤੁਸੀਂ ਕਰਨਾ ਚਾਹੁੰਦੇ ਹੋ। ਬਿਰਧ ਹੋਣ ਦੀ ਪ੍ਰਕ੍ਰਿਆ ਦੇ ਨਾਲ ਇਕ ਵਿਅਕਤੀ ਕਿਵੇਂ ਨਿਭਦਾ ਹੈ? ਆਪਣੇ ਮਨ ਵਿਚ ਤੁਸੀਂ ਸ਼ਾਇਦ 30 ਸਾਲਾ ਮਹਿਸੂਸ ਕਰਦੇ ਹੋ, ਪਰੰਤੂ ਸ਼ੀਸ਼ੇ ਵਿਚ ਇਕ ਝਾਤ ਇਕ ਵੱਖਰੀ ਅਸਲੀਅਤ ਪ੍ਰਗਟ ਕਰਦੀ ਹੈ। ਹੌਸਲਾ ਨਾ ਹਾਰੋ। ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਨੂੰ ਅਰਜ਼ ਕੀਤੀ: “ਬੁਢੇਪੇ ਦੇ ਸਮੇਂ ਮੈਨੂੰ ਦੂਰ ਨਾ ਸੁੱਟ, ਜਾਂ ਮੇਰੇ ਬਲ ਘਟੇ ਤਾਂ ਮੈਨੂੰ ਨਾ ਤਿਆਗ!” ਜ਼ਬੂਰਾਂ ਦੇ ਲਿਖਾਰੀ ਦੀ ਦ੍ਰਿੜ੍ਹਤਾ ਦਾ ਅਨੁਕਰਣ ਕਰਨਾ ਆਪਣਾ ਪੱਕਾ ਇਰਾਦਾ ਬਣਾਓ। ਉਸ ਨੇ ਕਿਹਾ: “ਮੈਂ ਨਿੱਤ ਆਸਰਾ ਰੱਖੀ ਜਾਵਾਂਗਾ, ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਵਾਂਗਾ।”—ਜ਼ਬੂਰ 71:9, 14.

      18. ਇਕ ਪ੍ਰੌੜ੍ਹ ਮਸੀਹੀ ਰੀਟਾਇਰਮੈਂਟ ਦਾ ਕਿਵੇਂ ਬਹੁਮੁੱਲਾ ਪ੍ਰਯੋਗ ਕਰ ਸਕਦਾ ਹੈ?

      18 ਬਹੁਤੇਰਿਆਂ ਨੇ ਲੌਕਿਕ ਕੰਮ ਤੋਂ ਰੀਟਾਇਰਮੈਂਟ ਦੇ ਬਾਅਦ ਯਹੋਵਾਹ ਦੀ ਜ਼ਿਆਦਾ ਉਸਤਤ ਕਰਨ ਲਈ ਅਗਾਊਂ ਹੀ ਤਿਆਰੀ ਕੀਤੀ ਹੈ। “ਮੈਂ ਪਹਿਲਾਂ ਹੀ ਯੋਜਨਾ ਬਣਾਈ ਕਿ ਉਦੋਂ ਮੈਂ ਕੀ ਕਰਾਂਗਾ ਜਦੋਂ ਸਾਡੀ ਧੀ ਸਕੂਲ ਛੱਡੇਗੀ,” ਇਕ ਪਿਤਾ ਵਿਆਖਿਆ ਕਰਦਾ ਹੈ ਜੋ ਹੁਣ ਰੀਟਾਇਰ ਹੋਇਆ ਹੈ। “ਮੈਂ ਨਿਰਧਾਰਨ ਕੀਤਾ ਕਿ ਮੈਂ ਪੂਰਣ-ਕਾਲੀ ਪ੍ਰਚਾਰ ਕਾਰਜ ਵਿਚ ਸੇਵਕਾਈ ਆਰੰਭ ਕਰਾਂਗਾ, ਅਤੇ ਮੈਂ ਆਪਣਾ ਕਾਰੋਬਾਰ ਵੇਚ ਦਿੱਤਾ ਤਾਂਕਿ ਯਹੋਵਾਹ ਦੀ ਹੋਰ ਪੂਰੀ ਤਰ੍ਹਾਂ ਨਾਲ ਸੇਵਾ ਕਰਨ ਲਈ ਆਜ਼ਾਦ ਹੋਵਾਂ। ਮੈਂ ਪਰਮੇਸ਼ੁਰ ਦੇ ਨਿਰਦੇਸ਼ਨ ਲਈ ਪ੍ਰਾਰਥਨਾ ਕੀਤੀ।” ਜੇਕਰ ਤੁਸੀਂ ਰੀਟਾਇਰ ਹੋਣ ਦੀ ਉਮਰ ਦੇ ਨਜ਼ਦੀਕ ਹੋ, ਤਾਂ ਆਪਣੇ ਮਹਾਨ ਸ੍ਰਿਸ਼ਟੀਕਰਤਾ ਦੀ ਘੋਸ਼ਣਾ ਤੋਂ ਦਿਲਾਸਾ ਲਵੋ: “ਬੁਢੇਪੇ ਤੀਕ ਮੈਂ ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ।”—ਯਸਾਯਾਹ 46:4.

      19. ਉਨ੍ਹਾਂ ਲਈ ਕੀ ਸਲਾਹ ਦਿੱਤੀ ਗਈ ਹੈ ਜੋ ਬਿਰਧ ਹੋ ਰਹੇ ਹਨ?

      19 ਲੌਕਿਕ ਕੰਮ ਤੋਂ ਰੀਟਾਇਰਮੈਂਟ ਵਿਚ ਅਨੁਕੂਲ ਹੋਣਾ ਸ਼ਾਇਦ ਸੌਖਾ ਨਾ ਹੋਵੇ। ਰਸੂਲ ਪੌਲੁਸ ਨੇ ਬਿਰਧ ਮਨੁੱਖਾਂ ਨੂੰ “ਪਰਹੇਜ਼ਗਾਰ” ਹੋਣ ਦੀ ਸਲਾਹ ਦਿੱਤੀ। ਇਹ ਆਮ ਤੌਰ ਤੇ ਪਰਹੇਜ਼ ਲੋੜਦਾ ਹੈ, ਨਾ ਕਿ ਸੌਖ ਦਾ ਜੀਵਨ ਭਾਲਣ ਦੇ ਝੁਕਾਉ ਮੋਹਰੇ ਝੁਕ ਜਾਣਾ। ਹੁਣ ਰੀਟਾਇਰਮੈਂਟ ਤੋਂ ਬਾਅਦ ਸ਼ਾਇਦ ਅੱਗੇ ਨਾਲੋਂ ਵੀ ਜ਼ਿਆਦਾ ਨਿੱਤ-ਕਰਮ ਅਤੇ ਆਤਮ-ਅਨੁਸ਼ਾਸਨ ਦੀ ਲੋੜ ਹੋਵੇ। ਫਿਰ, ਵਿਅਸਤ ਬਣੇ ਰਹੋ, “ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।” (1 ਕੁਰਿੰਥੀਆਂ 15:58) ਦੂਜਿਆਂ ਦੀ ਮਦਦ ਕਰਨ ਲਈ ਆਪਣੀਆਂ ਸਰਗਰਮੀਆਂ ਵਿਚ ਵਿਸਤਾਰ ਲਿਆਓ। (2 ਕੁਰਿੰਥੀਆਂ 6:13) ਬਹੁਤੇਰੇ ਮਸੀਹੀ ਇਕ ਅਨੁਕੂਲਿਤ ਗਤੀ ਤੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਇੰਜ ਕਰਦੇ ਹਨ। ਜਿਉਂ-ਜਿਉਂ ਤੁਸੀਂ ਬਿਰਧ ਹੁੰਦੇ ਹੋ, “ਨਿਹਚਾ, ਪ੍ਰੇਮ ਅਰ ਧੀਰਜ ਵਿੱਚ ਪੱਕੇ” ਬਣੋ।—ਤੀਤੁਸ 2:2.

      ਆਪਣੇ ਸਾਥੀ ਦੇ ਵਿਛੋੜੇ ਨਾਲ ਨਿਪਟਣਾ

      20, 21. (ੳ) ਵਰਤਮਾਨ ਰੀਤੀ-ਵਿਵਸਥਾ ਵਿਚ, ਇਕ ਵਿਵਾਹਿਤ ਜੋੜੇ ਨੂੰ ਕੀ ਆਖ਼ਰਕਾਰ ਅਵੱਸ਼ ਹੀ ਅੱਡ ਕਰੇਗਾ? (ਅ) ਸੋਗਵਾਨ ਸਾਥੀਆਂ ਲਈ ਆੱਨਾ ਇਕ ਉੱਤਮ ਮਿਸਾਲ ਕਿਵੇਂ ਪ੍ਰਦਾਨ ਕਰਦੀ ਹੈ?

      20 ਇਹ ਇਕ ਦੁਖਦ ਪਰੰਤੂ ਸੱਚੀ ਹਕੀਕਤ ਹੈ ਕਿ ਇਸ ਵਰਤਮਾਨ ਰੀਤੀ-ਵਿਵਸਥਾ ਵਿਚ, ਵਿਵਾਹਿਤ ਜੋੜੇ ਆਖ਼ਰਕਾਰ ਮੌਤ ਦੁਆਰਾ ਵਿਛੜ ਜਾਂਦੇ ਹਨ। ਸੋਗਵਾਨ ਮਸੀਹੀ ਸਾਥੀ ਜਾਣਦੇ ਹਨ ਕਿ ਉਨ੍ਹਾਂ ਦੇ ਪ੍ਰਿਯ ਜਣੇ ਹੁਣ ਸੌਂ ਰਹੇ ਹਨ, ਅਤੇ ਉਹ ਨਿਸ਼ਚਿਤ ਹਨ ਕਿ ਉਹ ਉਨ੍ਹਾਂ ਨੂੰ ਫਿਰ ਤੋਂ ਦੇਖਣਗੇ। (ਯੂਹੰਨਾ 11:11, 25) ਪਰੰਤੂ ਵਿਛੋੜਾ ਫਿਰ ਵੀ ਦੁਖਦਾਈ ਹੁੰਦਾ ਹੈ। ਜੀਉਂਦਾ ਸਾਥੀ ਇਸ ਦੇ ਨਾਲ ਕਿਵੇਂ ਨਿਭ ਸਕਦਾ ਹੈ?a

      21 ਇਕ ਖ਼ਾਸ ਬਾਈਬਲ ਵਿਅਕਤੀ ਨੇ ਜੋ ਕੀਤਾ, ਉਸ ਨੂੰ ਮਨ ਵਿਚ ਰੱਖਣਾ ਮਦਦ ਕਰੇਗਾ। ਆੱਨਾ ਕੇਵਲ ਸੱਤ ਸਾਲਾਂ ਦੇ ਵਿਆਹ ਤੋਂ ਹੀ ਬਾਅਦ ਇਕ ਵਿਧਵਾ ਬਣ ਗਈ ਸੀ, ਅਤੇ ਜਦੋਂ ਅਸੀਂ ਉਸ ਦਾ ਬਿਰਤਾਂਤ ਪੜ੍ਹਦੇ ਹਾਂ, ਉਦੋਂ ਉਹ 84 ਸਾਲ ਦੀ ਸੀ। ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਉਸ ਨੇ ਸੋਗ ਕੀਤਾ ਹੋਵੇਗਾ ਜਦੋਂ ਉਸ ਨੇ ਆਪਣਾ ਪਤੀ ਖੋਹਿਆ। ਉਸ ਨੇ ਪਰਿਸਥਿਤੀ ਨਾਲ ਕਿਵੇਂ ਨਿਭਿਆ? ਉਸ ਨੇ ਹੈਕਲ ਵਿਚ ਦਿਨ ਰਾਤ ਯਹੋਵਾਹ ਪਰਮੇਸ਼ੁਰ ਨੂੰ ਪਵਿੱਤਰ ਸੇਵਾ ਅਦਾ ਕੀਤੀ। (ਲੂਕਾ 2:36-38) ਆੱਨਾ ਦਾ ਪ੍ਰਾਰਥਨਾਪੂਰਣ ਸੇਵਾ ਵਾਲਾ ਜੀਵਨ, ਬਿਨਾਂ ਸ਼ੱਕ ਉਸ ਸੋਗ ਅਤੇ ਇਕੱਲਤਾ ਦਾ ਇਕ ਵੱਡਾ ਇਲਾਜ ਸੀ ਜੋ ਉਹ ਇਕ ਵਿਧਵਾ ਵਜੋਂ ਮਹਿਸੂਸ ਕਰਦੀ ਸੀ।

      22. ਕੁਝ ਵਿਧਵਾਵਾਂ ਅਤੇ ਰੰਡਿਆਂ ਨੇ ਇਕੱਲਤਾ ਦੇ ਨਾਲ ਕਿਵੇਂ ਨਿਭਿਆ ਹੈ?

      22 “ਗੱਲਾਂ ਕਰਨ ਲਈ ਇਕ ਸਾਥੀ ਨਾ ਹੋਣਾ, ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਰਹੀ ਹੈ,” ਇਕ 72-ਸਾਲਾ ਇਸਤਰੀ ਵਿਆਖਿਆ ਕਰਦੀ ਹੈ ਜੋ ਦਸ ਸਾਲ ਪਹਿਲਾਂ ਵਿਧਵਾ ਬਣੀ। “ਮੇਰਾ ਪਤੀ ਇਕ ਚੰਗਾ ਸ੍ਰੋਤਾ ਸੀ। ਅਸੀਂ ਕਲੀਸਿਯਾ ਅਤੇ ਮਸੀਹੀ ਸੇਵਕਾਈ ਵਿਚ ਆਪਣੇ ਭਾਗ ਦੇ ਬਾਰੇ ਗੱਲਾਂ ਕਰਦੇ ਸਨ।” ਇਕ ਹੋਰ ਵਿਧਵਾ ਕਹਿੰਦੀ ਹੈ: “ਭਾਵੇਂ ਕਿ ਸਮਾਂ ਰਾਜ਼ੀ ਕਰਦਾ ਹੈ, ਮੈਂ ਪਾਇਆ ਹੈ ਕਿ ਇਹ ਕਹਿਣਾ ਜ਼ਿਆਦਾ ਯਥਾਰਥ ਹੈ ਕਿ ਇਕ ਵਿਅਕਤੀ ਆਪਣੇ ਸਮੇਂ ਨਾਲ ਜੋ ਕਰਦਾ ਹੈ ਉਹ ਰਾਜ਼ੀ ਕਰਨ ਵਿਚ ਮਦਦ ਕਰਦਾ ਹੈ। ਤੁਸੀਂ ਦੂਜਿਆਂ ਦੀ ਮਦਦ ਕਰਨ ਲਈ ਇਕ ਬਿਹਤਰ ਸਥਿਤੀ ਵਿਚ ਹੁੰਦੇ ਹੋ।” ਇਕ 67-ਸਾਲਾ ਰੰਡਾ ਸਹਿਮਤ ਹੁੰਦੇ ਹੋਏ, ਕਹਿੰਦਾ ਹੈ: “ਸੋਗ ਦੇ ਨਾਲ ਨਿਭਣ ਦਾ ਇਕ ਅਦਭੁਤ ਤਰੀਕਾ ਹੈ ਦੂਜਿਆਂ ਨੂੰ ਦਿਲਾਸਾ ਦੇਣ ਲਈ ਖ਼ੁਦ ਦਾ ਸਮਾਂ ਅਤੇ ਜਤਨ ਦੇਣਾ।”

      ਬਿਰਧ ਆਯੂ ਵਿਚ ਪਰਮੇਸ਼ੁਰ ਦੁਆਰਾ ਕੀਮਤੀ ਸਮਝੇ ਜਾਣਾ

      23, 24. ਬਾਈਬਲ ਬਿਰਧ ਵਿਅਕਤੀਆਂ ਲਈ ਕਿਹੜਾ ਵੱਡਾ ਦਿਲਾਸਾ ਦਿੰਦੀ ਹੈ, ਖ਼ਾਸ ਤੌਰ ਤੇ ਉਹ ਜੋ ਵਿਧਵਾ ਜਾਂ ਰੰਡੇ ਬਣੇ ਹਨ?

      23 ਭਾਵੇਂ ਕਿ ਮੌਤ ਇਕ ਪ੍ਰਿਯ ਸਾਥੀ ਨੂੰ ਖੋਹ ਲੈਂਦੀ ਹੈ, ਯਹੋਵਾਹ ਸਦਾ ਹੀ ਨਿਸ਼ਚਾਵਾਨ, ਸਦਾ ਹੀ ਭਰੋਸੇਯੋਗ ਰਹਿੰਦਾ ਹੈ। “ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ,” ਪ੍ਰਾਚੀਨ ਸਮੇਂ ਦੇ ਰਾਜਾ ਦਾਊਦ ਨੇ ਗੀਤ ਗਾਇਆ, “ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ।”—ਜ਼ਬੂਰ 27:4.

      24 “ਵਿਧਵਾਂ ਦਾ ਜਿਹੜੀਆਂ ਸੱਚ ਮੁੱਚ ਵਿਧਵਾਂ ਹਨ ਆਦਰ ਕਰੀਂ,” ਪੌਲੁਸ ਜ਼ੋਰ ਦਿੰਦਾ ਹੈ। (1 ਤਿਮੋਥਿਉਸ 5:3) ਉਹ ਸਲਾਹ ਜੋ ਇਸ ਹਿਦਾਇਤ ਤੋਂ ਬਾਅਦ ਦਿੱਤੀ ਗਈ ਹੈ ਸੰਕੇਤ ਕਰਦੀ ਹੈ ਕਿ ਯੋਗ ਵਿਧਵਾਵਾਂ ਨੂੰ, ਜਿਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਨਹੀਂ ਸਨ, ਸ਼ਾਇਦ ਕਲੀਸਿਯਾ ਤੋਂ ਭੌਤਿਕ ਸਮਰਥਨ ਦੀ ਲੋੜ ਪਈ। ਫਿਰ ਵੀ, “ਆਦਰ” ਕਰਨ ਦੀ ਹਿਦਾਇਤ ਉਨ੍ਹਾਂ ਨੂੰ ਕੀਮਤੀ ਠਹਿਰਾਉਣ ਦਾ ਵਿਚਾਰ ਵੀ ਸ਼ਾਮਲ ਕਰਦੀ ਹੈ। ਈਸ਼ਵਰੀ ਵਿਧਵਾਵਾਂ ਅਤੇ ਰੰਡੇ ਉਸ ਗਿਆਨ ਤੋਂ ਕਿੰਨਾ ਦਿਲਾਸਾ ਹਾਸਲ ਕਰ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਕੀਮਤੀ ਠਹਿਰਾਉਂਦਾ ਹੈ ਅਤੇ ਉਨ੍ਹਾਂ ਨੂੰ ਸ਼ਕਤੀ ਬਖ਼ਸ਼ੇਗਾ!—ਯਾਕੂਬ 1:27.

      25. ਬਿਰਧ ਵਿਅਕਤੀਆਂ ਲਈ ਹਾਲੇ ਵੀ ਕਿਹੜਾ ਟੀਚਾ ਹਾਜ਼ਰ ਹੈ?

      25 “ਬੁੱਢਿਆਂ ਦੀ ਸਜਾਵਟ ਉਨ੍ਹਾਂ ਦੇ ਧੌਲੇ ਵਾਲ ਹਨ,” ਪਰਮੇਸ਼ੁਰ ਦਾ ਪ੍ਰੇਰਿਤ ਬਚਨ ਘੋਸ਼ਿਤ ਕਰਦਾ ਹੈ। “ਇਹ ਇਕ ਸਜਾਵਟ ਦਾ ਮੁਕਟ ਹੈ, [ਜਦੋਂ] ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” (ਕਹਾਉਤਾਂ 16:31; 20:29) ਤਾਂ ਫਿਰ, ਭਾਵੇਂ ਕਿ ਵਿਵਾਹਿਤ ਹੋ ਜਾਂ ਦੁਬਾਰਾ ਇਕੱਲੇ ਹੋ ਗਏ ਹੋ, ਤੁਸੀਂ ਯਹੋਵਾਹ ਦੀ ਸੇਵਾ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦੇਣਾ ਜਾਰੀ ਰੱਖੋ। ਇੰਜ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਸ ਵੇਲੇ ਤੁਹਾਡਾ ਇਕ ਅੱਛਾ ਨਾਂ ਹੋਵੇਗਾ ਅਤੇ ਉਸ ਸੰਸਾਰ ਵਿਚ ਸਦੀਪਕ ਜੀਵਨ ਦੀ ਸੰਭਾਵਨਾ ਜਿੱਥੇ ਬੁਢਾਪੇ ਦੀਆਂ ਦਰਦ-ਪੀੜਾਂ ਫਿਰ ਨਹੀਂ ਹੋਣਗੀਆਂ।—ਜ਼ਬੂਰ 37:3-5; ਯਸਾਯਾਹ 65:20.

      a ਇਸ ਵਿਸ਼ੇ ਬਾਰੇ ਹੋਰ ਵੇਰਵੇ-ਸਹਿਤ ਚਰਚੇ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ, ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ ਵੱਡੀ ਪੁਸਤਿਕਾ ਦੇਖੋ।

      ਇਹ ਬਾਈਬਲ ਸਿਧਾਂਤ ਕਿਵੇਂ . . . ਜੋੜਿਆਂ ਨੂੰ ਮਦਦ ਕਰ ਸਕਦੇ ਹਨ ਜਿਉਂ-ਜਿਉਂ ਉਹ ਬਿਰਧ ਹੁੰਦੇ ਹਨ?

      ਦੋਹਤੇ-ਪੋਤੇ ਬੁੱਢੇ ਲੋਕਾਂ ਲਈ ਇਕ “ਮੁਕਟ” ਹਨ।—ਕਹਾਉਤਾਂ 17:6.

      ਬਿਰਧ ਆਯੂ ਯਹੋਵਾਹ ਦੀ ਸੇਵਾ ਕਰਨ ਦੇ ਸ਼ਾਇਦ ਵਧੇਰੇ ਮੌਕੇ ਪੇਸ਼ ਕਰੇ।—ਜ਼ਬੂਰ 71:9, 14.

      ਬਿਰਧ ਵਿਅਕਤੀਆਂ ਨੂੰ “ਪਰਹੇਜ਼ਗਾਰ” ਹੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।—ਤੀਤੁਸ 2:2.

      ਸੋਗਵਾਨ ਸਾਥੀ, ਭਾਵੇਂ ਕਿ ਗਹਿਰੀ ਤਰ੍ਹਾਂ ਨਾਲ ਦੁਖੀ ਹੋਣ, ਬਾਈਬਲ ਤੋਂ ਦਿਲਾਸਾ ਹਾਸਲ ਕਰ ਸਕਦੇ ਹਨ।—ਯੂਹੰਨਾ 11:11, 25.

      ਯਹੋਵਾਹ ਵਫ਼ਾਦਾਰ ਬਿਰਧ ਵਿਅਕਤੀਆਂ ਨੂੰ ਕੀਮਤੀ ਸਮਝਦਾ ਹੈ।—ਕਹਾਉਤਾਂ 16:31.

  • ਆਪਣੇ ਬਿਰਧ ਮਾਪਿਆਂ ਦਾ ਆਦਰ ਕਰਨਾ
    ਪਰਿਵਾਰਕ ਖ਼ੁਸ਼ੀ ਦਾ ਰਾਜ਼
    • ਅਧਿਆਇ ਪੰਦਰਾਂ

      ਆਪਣੇ ਬਿਰਧ ਮਾਪਿਆਂ ਦਾ ਆਦਰ ਕਰਨਾ

      1. ਅਸੀਂ ਆਪਣੇ ਮਾਪਿਆਂ ਦੇ ਕਿਵੇਂ ਦੇਣਦਾਰ ਹਨ, ਅਤੇ ਇਸ ਕਰਕੇ ਸਾਨੂੰ ਉਨ੍ਹਾਂ ਦੇ ਪ੍ਰਤੀ ਕਿਵੇਂ ਮਹਿਸੂਸ ਕਰਨਾ ਅਤੇ ਵਰਤਾਉ ਕਰਨਾ ਚਾਹੀਦਾ ਹੈ?

      “ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ,” ਬਹੁਤ ਸਮਾਂ ਪਹਿਲਾਂ ਦੇ ਇਕ ਬੁੱਧੀਮਾਨ ਮਨੁੱਖ ਨੇ ਸਲਾਹ ਦਿੱਤੀ। (ਕਹਾਉਤਾਂ 23:22) ‘ਮੈਂ ਤਾਂ ਕਦੇ ਵੀ ਨਾ ਇਵੇਂ ਕਰਾਂ!’ ਤੁਸੀਂ ਸ਼ਾਇਦ ਕਹੋ। ਆਪਣੀਆਂ ਮਾਵਾਂ—ਜਾਂ ਆਪਣੇ ਪਿਤਾਵਾਂ—ਨੂੰ ਤੁੱਛ ਜਾਣਨ ਦੀ ਬਜਾਇ ਸਾਡੇ ਵਿੱਚੋਂ ਅਧਿਕ­ਤਰ ਵਿਅਕਤੀ ਉਨ੍ਹਾਂ ਦੇ ਲਈ ਗਹਿਰਾ ਪ੍ਰੇਮ ਮਹਿਸੂਸ ਕਰਦੇ ਹਨ। ਅਸੀਂ ਸਵੀਕਾਰ ਕਰਦੇ ਹਾਂ ਕਿ ਅਸੀਂ ਕਾਫ਼ੀ ਚੀਜ਼ਾਂ ਲਈ ਉਨ੍ਹਾਂ ਦੇ ਦੇਣਦਾਰ ਹਾਂ। ਸਭ ਤੋਂ ਪਹਿਲਾਂ, ਸਾਡੇ ਮਾਪਿਆਂ ਨੇ ਸਾਨੂੰ ਜੀਵਨ ਦਿੱਤਾ। ਜਦ ਕਿ ਯਹੋਵਾਹ ਜੀਵਨ ਦਾ ਸ੍ਰੋਤ ਹੈ, ਅਸੀਂ ਆਪਣੇ ਮਾਪਿਆਂ ਤੋਂ ਬਿਨਾਂ ਹੋਂਦ ਵਿਚ ਹੀ ਨਾ ਹੁੰਦੇ। ਅਸੀਂ ਆਪਣੇ ਮਾਪਿਆਂ ਨੂੰ ਕੁਝ ਵੀ ਇੰਨੀ ਕੀਮਤੀ ਚੀਜ਼ ਨਹੀਂ ਦੇ ਸਕਦੇ ਹਾਂ ਜਿੰਨਾ ਕਿ ਖ਼ੁਦ ਜੀਵਨ ਕੀਮਤੀ ਹੈ। ਫਿਰ, ਉਸ ਆਤਮ-ਬਲੀਦਾਨ, ਚਿੰਤਾਤੁਰ ਦੇਖ-ਭਾਲ, ਖ਼ਰਚ, ਅਤੇ ਪ੍ਰੇਮਮਈ ਧਿਆਨ ਬਾਰੇ ਜ਼ਰਾ ਸੋਚੋ ਜੋ ਇਕ ਬੱਚੇ ਨੂੰ ਬਾਲ-ਅਵਸਥਾ ਤੋਂ ਬਾਲਗੀ ਦੇ ਰਾਹ ਉੱਤੇ ਜਾਣ ਲਈ ਮਦਦ ਕਰਨ ਵਿਚ ਸ਼ਾਮਲ ਹੁੰਦਾ ਹੈ। ਕਿੰਨਾ ਤਰਕਸੰਗਤ ਹੈ ਕਿ ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ: “ਆਪਣੇ ਮਾਂ ਪਿਉ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ”!—ਅਫ਼ਸੀਆਂ 6:2.

      ਭਾਵਾਤਮਕ ਜ਼ਰੂਰਤਾਂ ਨੂੰ ਪਛਾਣਨਾ

      2. ਵੱਡੇ ਹੋਏ ਬੱਚੇ ਆਪਣੇ ਮਾਪਿਆਂ ਦਾ “ਹੱਕ” ਕਿਵੇਂ ਅਦਾ ਕਰ ਸਕਦੇ ਹਨ?

      2 ਰਸੂਲ ਪੌਲੁਸ ਨੇ ਮਸੀਹੀਆਂ ਨੂੰ ਲਿਖਿਆ: “[ਬਾਲਕ ਅਥਵਾ ਪੋਤਰੇ ਦੇਹਤਰੇ] ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ [“ਮਾਪਿਆਂ ਅਤੇ ਦਾਦੇ-ਦਾਦੀਆਂ,” ਨਿਵ] ਦਾ ਹੱਕ ਅਦਾ ਕਰਨ ਕਿਉਂ ਜੋ ਪਰਮੇਸ਼ੁਰ ਦੇ ਹਜ਼ੂਰ ਇਹੋ ਪਰਵਾਨ ਹੈ।” (1 ਤਿਮੋਥਿਉਸ 5:4) ਵੱਡੇ ਹੋਏ ਬੱਚੇ ਆਪਣੇ ਮਾਪਿਆਂ ਅਤੇ ਦਾਦੇ-ਦਾਦੀਆਂ ਵੱਲੋਂ ਉਨ੍ਹਾਂ ਉੱਤੇ ਵਾਰੇ ਗਏ ਸਾਲਾਂ ਦੇ ਪ੍ਰੇਮ, ਮਿਹਨਤ, ਅਤੇ ਦੇਖ-ਭਾਲ ਦੇ ਲਈ ਕਦਰ ਪ੍ਰਦਰਸ਼ਿਤ ਕਰ ਕੇ ਇਹ “ਹੱਕ” ਅਦਾ ਕਰਦੇ ਹਨ। ਇਕ ਤਰੀਕਾ ਜਿਸ ਦੁਆਰਾ ਬੱਚੇ ਇਹ ਕਰ ਸਕਦੇ ਹਨ ਉਹ ਹੈ ਇਹ ਪਛਾਣ­ਨਾ ਕਿ ਹੋਰ ਸਾਰਿਆਂ ਦੇ ਵਾਂਗ, ਬਿਰਧ ਜਣਿਆਂ ਨੂੰ ਪ੍ਰੇਮ ਅਤੇ ਭਰੋਸੇ ਦੀ ਲੋੜ ਹੁੰਦੀ ਹੈ—ਅਕਸਰ ਬੇਹੱਦ ਲੋੜ ਹੁੰਦੀ ਹੈ। ਸਾਡੇ ਸਾਰਿਆਂ ਵਾਂਗ, ਉਨ੍ਹਾਂ ਨੂੰ ਬਹੁਮੁੱਲੇ ਮਹਿਸੂਸ ਕਰਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੂੰ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੇ ਜੀਵਨ ਲਾਭਕਾਰੀ ਹਨ।

      3. ਅਸੀਂ ਮਾਪਿਆਂ ਅਤੇ ਦਾਦੇ-ਦਾਦੀਆਂ ਦਾ ਕਿਵੇਂ ਆਦਰ ਕਰ ਸਕਦੇ ਹਾਂ?

      3 ਸੋ ਅਸੀਂ ਆਪਣੇ ਮਾਪਿਆਂ ਅਤੇ ਦਾਦੇ-ਦਾਦੀਆਂ ਨੂੰ ਇਹ ਦੱਸਦਿਆਂ ਕਿ ਅਸੀਂ ਉਨ੍ਹਾਂ ਨਾਲ ਪ੍ਰੇਮ ਕਰਦੇ ਹਾਂ ਉਨ੍ਹਾਂ ਦਾ ਆਦਰ ਕਰ ਸਕਦੇ ਹਾਂ। (1 ਕੁਰਿੰਥੀਆਂ 16:14) ਜੇਕਰ ਸਾਡੇ ਮਾਪੇ ਸਾਡੇ ਨਾਲ ਨਹੀਂ ਰਹਿ ਰਹੇ ਹਨ, ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਵੱਲੋਂ ਸੰਚਾਰ ਉਨ੍ਹਾਂ ਲਈ ਬਹੁਮੁੱਲਾ ਹੋ ਸਕਦਾ ਹੈ। ਇਕ ਆਨੰਦਦਾਇਕ ਪੱਤਰ, ਇਕ ਫ਼ੋਨ ਕਾਲ, ਜਾਂ ਇਕ ਮੁਲਾਕਾਤ ਉਨ੍ਹਾਂ ਦੀ ਖ਼ੁਸ਼ੀ ਨੂੰ ਕਾਫ਼ੀ ਵਧਾ ਸਕਦੇ ਹਨ। ਮੀਓ, ਜੋ ਜਪਾਨ ਵਿਚ ਰਹਿੰਦੀ ਹੈ, ਨੇ 82 ਸਾਲ ਦੀ ਉਮਰ ਵਿਚ ਲਿਖਿਆ: “ਮੇਰੀ ਧੀ [ਜਿਸ ਦਾ ਪਤੀ ਇਕ ਸਫ਼ਰੀ ਸੇਵਕ ਹੈ] ਮੈਨੂੰ ਦੱਸਦੀ ਹੈ: ‘ਮਾਂ, ਮਿਹਰਬਾਨੀ ਨਾਲ ਸਾਡੇ ਸੰਗ “ਸਫ਼ਰ” ਕਰ।’ ਉਹ ਮੈਨੂੰ ਹਰ ਹਫ਼ਤੇ ਦਾ ਆਪਣਾ ਅਨੁਸੂਚਿਤ ਰਾਹ ਅਤੇ ਟੈਲੀਫ਼ੋਨ ਨੰਬਰ ਭੇਜਦੀ ਹੈ। ਮੈਂ ਆਪਣਾ ਨਕਸ਼ਾ ਖੋਲ੍ਹ ਕੇ ਕਹਿ ਸਕਦੀ ਹਾਂ: ‘ਆਹਾ। ਹੁਣ ਉਹ ਇੱਥੇ ਹਨ!’ ਅਜਿਹੀ ਬੇਟੀ ਹੋਣ ਦੀ ਬਰਕਤ ਲਈ ਮੈਂ ਹਮੇਸ਼ਾ ਯਹੋਵਾਹ ਦਾ ਧੰਨਵਾਦ ਕਰਦੀ ਹਾਂ।”

      ਭੌਤਿਕ ਜ਼ਰੂਰਤਾਂ ਵਿਚ ਮਦਦ ਕਰਨੀ

      4. ਯਹੂਦੀ ਧਾਰਮਿਕ ਰੀਤ ਨੇ ਬਿਰਧ ਮਾਪਿਆਂ ਦੇ ਪ੍ਰਤੀ ਬੇਰਹਿਮੀ ਨੂੰ ਕਿਵੇਂ ਉਤਸ਼ਾਹਿਤ ਕੀਤਾ?

      4 ਕੀ ਆਪਣੇ ਮਾਪਿਆਂ ਦਾ ਆਦਰ ਕਰਨ ਵਿਚ ਉਨ੍ਹਾਂ ਦੀਆਂ ਭੌਤਿਕ ਜ਼ਰੂਰਤਾਂ ਨੂੰ ਪੂਰਾ ਕਰਨਾ ਵੀ ਸ਼ਾਮਲ ਹੁੰਦਾ ਹੈ? ਜੀ ਹਾਂ। ਇਹ ਅਕਸਰ ਸ਼ਾਮਲ ਹੁੰਦਾ ਹੈ। ਯਿਸੂ ਦੇ ਦਿਨਾਂ ਵਿਚ, ਯਹੂਦੀ ਧਾਰਮਿਕ ਆਗੂਆਂ ਨੇ ਇਸ ਰੀਤ ਨੂੰ ਸਮਰਥਨ ਦਿੱਤਾ ਕਿ ਜੇਕਰ ਇਕ ਵਿਅਕਤੀ ਨੇ ਘੋਸ਼ਿਤ ਕੀਤਾ ਹੋਵੇ ਕਿ ਉਸ ਦਾ ਪੈਸਾ ਜਾਂ ਜਾਇਦਾਦ “ਪਰਮੇਸ਼ੁਰ ਨੂੰ ਇਕ ਸਮਰਪਿਤ ਕੀਤਾ ਭੇਟ” (ਨਿਵ) ਸੀ, ਤਾਂ ਉਹ ਉਸ ਨੂੰ ਆਪਣੇ ਮਾਪਿਆਂ ਦੀ ਦੇਖ-ਭਾਲ ਕਰਨ ਲਈ ਇਸਤੇਮਾਲ ਕਰਨ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਂਦਾ ਸੀ। (ਮੱਤੀ 15:3-6) ਕਿੰਨਾ ਬੇਰਹਿਮ! ਅਸਲ ਵਿਚ, ਉਹ ਧਾਰਮਿਕ ਆਗੂ ਲੋਕਾਂ ਨੂੰ ਆਪਣੇ ਮਾਪਿਆਂ ਦਾ ਆਦਰ ਕਰਨ ਲਈ ਨਹੀਂ ਬਲਕਿ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਖ਼ੁਦਗਰਜ਼ੀ ਨਾਲ ਇਨਕਾਰ ਕਰਨ ਦੁਆਰਾ ਉਨ੍ਹਾਂ ਦੇ ਪ੍ਰਤੀ ਘਿਰਣਾ ਨਾਲ ਵਰਤਾਉ ਕਰਨ ਲਈ ਉਤਸ਼ਾਹਿਤ ਕਰ ਰਹੇ ਸਨ। ਅਸੀਂ ਕਦੇ ਵੀ ਇੰਜ ਕਰਨਾ ਨਹੀਂ ਚਾਹੁੰਦੇ ਹਾਂ!—ਬਿਵਸਥਾ ਸਾਰ 27:16.

      5. ਕੁਝ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ, ਕਦੇ-ਕਦਾਈਂ ਆਪਣੇ ਮਾਪਿਆਂ ਦਾ ਆਦਰ ਕਰਨ ਵਿਚ ਮਾਇਕ ਮਦਦ ਦੇਣਾ ਕਿਉਂ ਸ਼ਾਮਲ ਹੁੰਦਾ ਹੈ?

      5 ਅੱਜ ਅਨੇਕ ਦੇਸ਼ਾਂ ਵਿਚ, ਸਰਕਾਰ ਵੱਲੋਂ ਸਮਰਥਨ ਪ੍ਰਾਪਤ ਸਮਾਜਕ ਕਾਰਜਕ੍ਰਮ ਬਿਰਧ ਵਿਅਕਤੀਆਂ ਦੀਆਂ ਕੁਝ ਭੌਤਿਕ ਲੋੜਾਂ ਜਿਵੇਂ ਕਿ ਰੋਟੀ, ਕੱਪੜਾ, ਅਤੇ ਮਕਾਨ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ, ਬਿਰਧ ਵਿਅਕਤੀ ਸ਼ਾਇਦ ਖ਼ੁਦ ਹੀ ਆਪਣੇ ਬੁਢਾਪੇ ਲਈ ਕੋਈ ਪ੍ਰਬੰਧ ਕਰ ਸਕੇ ਹੋਣ। ਪਰੰਤੂ ਜੇਕਰ ਇਹ ਸਾਧਨ ਮੁੱਕ ਜਾਣ ਜਾਂ ਉਹ ਨਾਕਾਫ਼ੀ ਸਾਬਤ ਹੋਣ, ਤਾਂ ਬੱਚੇ ਮਾਪਿਆਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਵਿਚ ਜੋ ਵੀ ਕਰ ਸਕਣ ਕਰ ਕੇ ਆਪਣੇ ਮਾਪਿਆਂ ਦਾ ਆਦਰ ਕਰਦੇ ਹਨ। ਅਸਲ ਵਿਚ, ਬਿਰਧ ਮਾਪਿਆਂ ਦੀ ਦੇਖ-ਭਾਲ ਕਰਨੀ ਈਸ਼ਵਰੀ ਭਗਤੀ ਦਾ ਇਕ ਸਬੂਤ ਹੈ, ਅਰਥਾਤ, ਯਹੋਵਾਹ ਪਰਮੇਸ਼ੁਰ, ਪਰਿਵਾਰਕ ਇੰਤਜ਼ਾਮ ਦੇ ਆਰੰਭਕਰਤਾ, ਦੇ ਪ੍ਰਤੀ ਆਪਣੀ ਭਗਤੀ ਦਾ ਸਬੂਤ।

      ਪ੍ਰੇਮ ਅਤੇ ਆਤਮ-ਬਲੀਦਾਨ

      6. ਕਈਆਂ ਨੇ ਆਪਣਿਆਂ ਮਾਪਿਆਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਲਈ ਕਿਹੜੇ ਰਿਹਾਇਸ਼ ਇੰਤਜ਼ਾਮ ਕੀਤੇ ਹਨ?

      6 ਬਹੁਤੇਰੇ ਬਾਲਗ ਬੱਚਿਆਂ ਨੇ ਆਪਣੇ ਕਮਜ਼ੋਰ ਮਾਪਿਆਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਪ੍ਰੇਮ ਅਤੇ ਆਤਮ-ਬਲੀਦਾਨ ਨਾਲ ਪ੍ਰਤਿਕ੍ਰਿਆ ਦਿਖਾਈ ਹੈ। ਕੁਝ ਆਪਣੇ ਮਾਪਿਆਂ ਨੂੰ ਆਪਣੇ ਹੀ ਘਰਾਂ ਵਿਚ ਲੈ ਆਏ ਹਨ ਜਾਂ ਉਨ੍ਹਾਂ ਦੇ ਨਜ਼ਦੀਕ ਹੋਣ ਲਈ ਮਕਾਨ ਬਦਲਿਆ ਹੈ। ਦੂਜੇ ਆਪਣੇ ਮਾਪਿਆਂ ਦੇ ਨਾਲ ਹੀ ਰਹਿਣ ਲੱਗ ਪਏ ਹਨ। ਅਕਸਰ, ਅਜਿਹੇ ਇੰਤਜ਼ਾਮ ਦੋਹਾਂ ਮਾਪਿਆਂ ਅਤੇ ਬੱਚਿਆਂ ਦੇ ਲਈ ਇਕ ਬਰਕਤ ਸਾਬਤ ਹੋਏ ਹਨ।

      7. ਬਿਰਧ ਮਾਪਿਆਂ ਦੇ ਸੰਬੰਧ ਵਿਚ ਕਾਹਲੀ ਵਿਚ ਫ਼ੈਸਲੇ ਨਾ ਕਰਨਾ ਬੁੱਧੀਮਾਨੀ ਕਿਉਂ ਹੈ?

      7 ਪਰੰਤੂ, ਕਦੇ-ਕਦਾਈਂ, ਅਜਿਹੀਆਂ ਬਦਲੀਆਂ ਸਫ਼ਲ ਨਹੀਂ ਹੁੰਦੀਆਂ। ਕਿਉਂ? ਕਿਉਂਕਿ ਸ਼ਾਇਦ ਫ਼ੈਸਲੇ ਬਹੁਤ ਕਾਹਲੀ ਵਿਚ ਜਾਂ ਕੇਵਲ ਜੋਸ਼ ਵਿਚ ਆ ਕੇ ਹੀ ਕੀਤੇ ਜਾਂਦੇ ਹਨ। “ਸਿਆਣਾ ਵੇਖ ਭਾਲ ਕੇ ਚੱਲਦਾ ਹੈ,” ਬਾਈਬਲ ਬੁੱਧ ਨਾਲ ਸਾਵਧਾਨ ਕਰਦੀ ਹੈ। (ਕਹਾਉਤਾਂ 14:15) ਉਦਾਹਰਣ ਵਜੋਂ, ਫ਼ਰਜ਼ ਕਰੋ ਕਿ ਤੁਹਾਡੀ ਬਿਰਧ ਮਾਤਾ ਨੂੰ ਇਕੱਲੀ ਰਹਿਣਾ ਕਠਿਨ ਲੱਗ ਰਿਹਾ ਹੈ ਅਤੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਨਾਲ ਰਹਿਣਾ ਉਸ ਲਈ ਲਾਭਦਾਇਕ ਹੋਵੇਗਾ। ਸਿਆਣਪ ਨਾਲ ਆਪਣੀ ਕ੍ਰਿਆ-ਵਿਧੀ ਉੱਤੇ ਵਿਚਾਰ ਕਰਦੇ ਹੋਏ, ਤੁਸੀਂ ਨਿਮਨਲਿਖਿਤ ਗੱਲਾਂ ਬਾਰੇ ਗੌਰ ਕਰ ਸਕਦੇ ਹੋ: ਉਸ ਦੀਆਂ ਅਸਲੀ ਜ਼ਰੂਰਤਾਂ ਕੀ ਹਨ? ਕੀ ਗ਼ੈਰ-ਸਰਕਾਰੀ ਜਾਂ ਸਰਕਾਰੀ ਸੇਵਾਵਾਂ ਹਨ ਜੋ ਇਕ ਸਵੀਕਾਰਯੋਗ ਵਿਕਲਪਕ ਸੁਲਝਾਉ ਪੇਸ਼ ਕਰਦੀਆਂ ਹਨ? ਕੀ ਉਹ ਘਰ ਬਦਲਣਾ ਚਾਹੁੰਦੀ ਹੈ? ਜੇਕਰ ਉਹ ਚਾਹੁੰਦੀ ਹੈ, ਤਾਂ ਉਸ ਦਾ ਜੀਵਨ ਕਿਹੜਿਆਂ ਤਰੀਕਿਆਂ ਤੋਂ ਪ੍ਰਭਾਵਿਤ ਹੋਵੇਗਾ? ਕੀ ਉਸ ਨੂੰ ਸਹੇਲੀਆਂ ਪਿੱਛੇ ਛੱਡਣੀਆਂ ਪੈਣਗੀਆਂ? ਇਹ ਜਜ਼ਬਾਤੀ ਤੌਰ ਤੇ ਉਸ ਉੱਤੇ ਸ਼ਾਇਦ ਕਿਵੇਂ ਅਸਰ ਕਰੇਗਾ? ਕੀ ਤੁਸੀਂ ਇਨ੍ਹਾਂ ਗੱਲਾਂ ਬਾਰੇ ਉਸ ਦੇ ਨਾਲ ਚਰਚਾ ਕੀਤੀ ਹੈ? ਅਜਿਹੀ ਬਦਲੀ ਤੁਹਾਡੇ ਉੱਤੇ, ਤੁਹਾਡੇ ਸਾਥੀ ਉੱਤੇ, ਤੁਹਾਡੇ ਬੱਚਿਆਂ ਉੱਤੇ ਕੀ ਅਸਰ ਪਾਵੇਗੀ? ਜੇਕਰ ਤੁਹਾਡੀ ਮਾਤਾ ਨੂੰ ਦੇਖ-ਭਾਲ ਦੀ ਜ਼ਰੂਰਤ ਹੈ, ਤਾਂ ਇਹ ਕੌਣ ਪ੍ਰਦਾਨ ਕਰੇਗਾ? ਕੀ ਜ਼ਿੰਮੇਵਾਰੀ ਸਾਂਝੀ ਕੀਤੀ ਜਾ ਸਕਦੀ ਹੈ? ਕੀ ਤੁਸੀਂ ਉਨ੍ਹਾਂ ਸਾਰਿਆਂ ਸਿੱਧੇ ਤੌਰ ਤੇ ਅੰਤਰਗ੍ਰਸਤ ਸਦੱਸਾਂ ਦੇ ਨਾਲ ਮਾਮਲੇ ਦੀ ਚਰਚਾ ਕੀਤੀ ਹੈ?

      8. ਇਹ ਫ਼ੈਸਲਾ ਕਰਦੇ ਸਮੇਂ ਕਿ ਆਪਣੇ ਬਿਰਧ ਮਾਪਿਆਂ ਦੀ ਕਿਵੇਂ ਮਦਦ ਕਰਨੀ ਹੈ ਤੁਸੀਂ ਕਿਨ੍ਹਾਂ ਤੋਂ ਮਸ਼ਵਰਾ ਲੈ ਸਕਦੇ ਹੋ?

      8 ਕਿਉਂਕਿ ਦੇਖ-ਭਾਲ ਦੀ ਜ਼ਿੰਮੇਵਾਰੀ ਇਕ ਪਰਿਵਾਰ ਦੇ ਸਾਰੇ ਬੱਚਿਆਂ ਉੱਤੇ ਠਹਿਰਦੀ ਹੈ, ਇਕ ਪਰਿਵਾਰਕ ਕਾਨਫ਼ਰੰਸ ਕਰਨਾ ਸ਼ਾਇਦ ਬੁੱਧੀਮਾਨੀ ਹੋਵੇਗੀ ਤਾਂਕਿ ਸਾਰੇ ਵਿਅਕਤੀ ਫ਼ੈਸਲੇ ਕਰਨ ਵਿਚ ਹਿੱਸਾ ਲੈ ਸਕਣ। ਮਸੀਹੀ ਕਲੀਸਿਯਾ ਵਿਚ ਉਨ੍ਹਾਂ ਬਜ਼ੁਰਗਾਂ ਜਾਂ ਦੋਸਤ-ਮਿੱਤਰਾਂ ਦੇ ਨਾਲ ਗੱਲਬਾਤ ਕਰਨੀ ਜੋ ਇਕ ਸਮਰੂਪ ਪਰਿਸਥਿਤੀ ਦਾ ਸਾਮ੍ਹਣਾ ਕਰ ਚੁੱਕੇ ਹਨ ਵੀ ਸਹਾਇਕ ਹੋ ਸਕਦਾ ਹੈ। “ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ,” ਬਾਈਬਲ ਚੇਤਾਵਨੀ ਦਿੰਦੀ ਹੈ, “ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਓਹ ਕਾਇਮ ਹੋ ਜਾਂਦੇ ਹਨ।”—ਕਹਾਉਤਾਂ 15:22.

      ਸਮਾਨ-ਅਨੁਭੂਤੀ ਵਾਲੇ ਅਤੇ ਸਮਝਦਾਰ ਬਣੋ

      [ਸਫ਼ਾ 179 ਉੱਤੇ ਤਸਵੀਰ]

      ਇਕ ਮਾਤਾ ਜਾਂ ਪਿਤਾ ਦੇ ਨਾਲ ਪਹਿਲਾਂ ਤੋਂ ਗੱਲਬਾਤ ਕੀਤੇ ਬਿਨਾਂ ਉਨ੍ਹਾਂ ਲਈ ਨਿਰਣੇ ਕਰਨੇ ਬੇਸਮਝੀ ਹੈ

      9, 10. (ੳ) ਉਨ੍ਹਾਂ ਦੀ ਵਧਦੀ ਆਯੂ ਦੇ ਬਾਵਜੂਦ, ਬਿਰਧ ਵਿਅਕਤੀਆਂ ਨੂੰ ਕੀ ਲਿਹਾਜ਼ ਦਿਖਾਇਆ ਜਾਣਾ ਚਾਹੀਦਾ ਹੈ? (ਅ) ਇਕ ਬਾਲਗ ਸੰਤਾਨ ਆਪਣੇ ਮਾਪਿਆਂ ਦੇ ਨਿਮਿੱਤ ਭਾਵੇਂ ਜੋ ਵੀ ਕੋਈ ਕਦਮ ਚੁੱਕਦੀ ਹੈ, ਉਸ ਨੂੰ ਹਮੇਸ਼ਾ ਉਨ੍ਹਾਂ ਨੂੰ ਕੀ ਦੇਣਾ ਚਾਹੀਦਾ ਹੈ?

      9 ਆਪਣੇ ਬਿਰਧ ਮਾਪਿਆਂ ਦਾ ਆਦਰ ਕਰਨਾ ਸਮਾਨ-ਅਨੁਭੂਤੀ ਅਤੇ ਸਮਝਦਾਰੀ ਲੋੜਦਾ ਹੈ। ਜਿਉਂ-ਜਿਉਂ ਬੀਤਦੇ ਸਾਲ ਆਪਣੇ ਹੀ ਵਿਗਾੜ ਲਿਆਉਂਦੇ ਹਨ, ਬਿਰਧ ਵਿਅਕਤੀਆਂ ਲਈ ਸ਼ਾਇਦ ਤੁਰਨਾ ਫਿਰਨਾ, ਖਾਣਾ, ਅਤੇ ਯਾਦ ਕਰਨਾ ਜ਼ਿਆਦਾ ਕਠਿਨ ਹੁੰਦਾ ਜਾਵੇ। ਉਨ੍ਹਾਂ ਨੂੰ ਸ਼ਾਇਦ ਮਦਦ ਦੀ ਜ਼ਰੂਰਤ ਹੋਵੇ। ਅਕਸਰ ਬੱਚੇ ਸੁਰੱਖਿਅਕ ਬਣ ਜਾਂਦੇ ਹਨ ਅਤੇ ਮਾਰਗ-ਦਰਸ਼ਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰੰਤੂ ਬਿਰਧ ਵਿਅਕਤੀ ਬਾਲਗ ਹਨ, ਜਿਨ੍ਹਾਂ ਕੋਲ ਜੀਵਨ ਭਰ ਦੀ ਸੰਚਿਤ ਕੀਤੀ ਬੁੱਧ ਅਤੇ ਤਜਰਬਾ ਹੈ, ਜੀਵਨ ਭਰ ਉਨ੍ਹਾਂ ਨੇ ਆਪਣੇ ਆਪ ਦੀ ਦੇਖ-ਭਾਲ ਕੀਤੀ ਹੈ ਅਤੇ ਆਪਣੇ ਫ਼ੈਸਲੇ ਖ਼ੁਦ ਕੀਤੇ ਹਨ। ਉਨ੍ਹਾਂ ਦੀ ਸ਼ਨਾਖਤ ਅਤੇ ਆਤਮ-ਸਨਮਾਨ ਸ਼ਾਇਦ ਉਨ੍ਹਾਂ ਦੀ ਮਾਪੇ ਅਤੇ ਬਾਲਗ ਵਜੋਂ ਭੂਮਿਕਾ ਉੱਤੇ ਕੇਂਦ੍ਰਿਤ ਹੋਣ। ਮਾਪੇ ਜੋ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਜੀਵਨ ਦਾ ਨਿਯੰਤ੍ਰਣ ਆਪਣਿਆਂ ਬੱਚਿਆਂ ਦੇ ਵਸ ਵਿਚ ਸੌਂਪਣ ਲਈ ਮਜ਼ਬੂਰ ਹਨ ਸ਼ਾਇਦ ਨਿਰਾਸ਼ ਜਾਂ ਕ੍ਰੋਧਿਤ ਹੋਣ। ਕੁਝ ਉਸ ਦਾ ਬੁਰਾ ਮਨਾਉਂਦੇ ਅਤੇ ਵਿਰੋਧ ਕਰਦੇ ਹਨ ਜਿਸ ਨੂੰ ਉਹ ਆਪਣੀ ਸੁਤੰਤਰਤਾ ਚੁਰਾਉਣ ਦੇ ਜਤਨ ਸਮਝਦੇ ਹਨ।

      10 ਅਜਿਹੀਆਂ ਸਮੱਸਿਆਵਾਂ ਦੇ ਕੋਈ ਸੌਖੇ ਹੱਲ ਨਹੀਂ ਹਨ, ਪਰੰਤੂ ਜਿਸ ਹੱਦ ਤਕ ਸੰਭਵ ਹੋਵੇ ਬਿਰਧ ਮਾਪਿਆਂ ਨੂੰ ਆਪਣੇ ਆਪ ਦੀ ਦੇਖ-ਭਾਲ ਕਰਨ ਅਤੇ ਖ਼ੁਦ ਦੀਆਂ ਸਲਾਹਾਂ ਬਣਾ ਲੈਣ ਦੇਣਾ ਇਕ ਦਿਆਲਤਾ ਹੈ। ਆਪਣੇ ਮਾਪਿਆਂ ਦੇ ਨਾਲ ਪਹਿਲਾਂ ਤੋਂ ਗੱਲਬਾਤ ਕੀਤੇ ਬਿਨਾਂ ਨਿਰਣੇ ਕਰਨੇ ਕਿ ਉਨ੍ਹਾਂ ਲਈ ਸਭ ਤੋਂ ਬਿਹਤਰ ਕੀ ਹੈ ਬੁੱਧੀਮਤਾ ਨਹੀਂ ਹੈ। ਉਨ੍ਹਾਂ ਨੇ ਸ਼ਾਇਦ ਕਾਫ਼ੀ ਕੁਝ ਖੋਹਿਆ ਹੋਵੇ। ਉਨ੍ਹਾਂ ਨੂੰ ਉਹ ਰੱਖ ਲੈਣ ਦਿਓ ਜੋ ਹਾਲੇ ਵੀ ਉਨ੍ਹਾਂ ਕੋਲ ਹੈ। ਤੁਸੀਂ ਸ਼ਾਇਦ ਇਹ ਪਾਓਗੇ ਕਿ ਜਿੰਨਾ ਘੱਟ ਤੁਸੀਂ ਆਪਣੇ ਮਾਪਿਆਂ ਦੇ ਜੀਵਨਾਂ ਨੂੰ ਨਿਯੰਤ੍ਰਣ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਨ੍ਹਾਂ ਦੇ ਨਾਲ ਤੁਹਾਡਾ ਰਿਸ਼ਤਾ ਉੱਨਾ ਹੀ ਬਿਹਤਰ ਹੋਵੇਗਾ। ਉਹ ਵੀ ਖ਼ੁਸ਼ ਹੋਣਗੇ, ਅਤੇ ਤੁਸੀਂ ਵੀ ਖ਼ੁਸ਼ ਹੋਵੋਗੇ। ਉਨ੍ਹਾਂ ਦੇ ਫ਼ਾਇਦੇ ਲਈ ਜੇਕਰ ਖ਼ਾਸ ਚੀਜ਼ਾਂ ਉੱਤੇ ਜ਼ੋਰ ਦੇਣਾ ਆਵੱਸ਼ਕ ਹੈ, ਤਾਂ ਵੀ ਆਪਣੇ ਮਾਪਿਆਂ ਦਾ ਆਦਰ ਕਰਨਾ ਇਹ ਲੋੜਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਉਹ ਮਾਣ ਅਤੇ ਇੱਜ਼ਤ ਦਿਓ ਜਿਸ ਦੇ ਉਹ ਯੋਗ ਹਨ। ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ: ‘ਤੈਨੂੰ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ ਚਾਹੀਦਾ ਹੈ।’—ਲੇਵੀਆਂ 19:32.

      ਸਹੀ ਰਵੱਈਆ ਕਾਇਮ ਰੱਖਣਾ

      11-13. ਜੇਕਰ ਅਤੀਤ ਵਿਚ ਇਕ ਬਾਲਗ ਬੱਚੇ ਦਾ ਆਪਣੇ ਮਾਪਿਆਂ ਦੇ ਨਾਲ ਰਿਸ਼ਤਾ ਚੰਗਾ ਨਹੀਂ ਰਿਹਾ ਸੀ, ਤਾਂ ਉਹ ਫਿਰ ਵੀ ਉਨ੍ਹਾਂ ਦੀ ਬਿਰਧ ਆਯੂ ਵਿਚ ਦੇਖ-ਭਾਲ ਕਰਨ ਦੀ ਚੁਣੌਤੀ ਨਾਲ ਕਿਵੇਂ ਨਿਭ ਸਕਦਾ ਹੈ?

      11 ਆਪਣੇ ਬਿਰਧ ਮਾਪਿਆਂ ਦਾ ਆਦਰ ਕਰਨ ਵਿਚ ਇਕ ਸਮੱਸਿਆ ਜਿਸ ਦਾ ਕਦੇ-ਕਦਾਈਂ ਬਾਲਗ ਬੱਚੇ ਸਾਮ੍ਹਣਾ ਕਰਦੇ ਹਨ, ਉਹ ਉਸ ਰਿਸ਼ਤੇ ਨਾਲ ­ਸੰਬੰਧਿਤ ਹੈ ਜੋ ਉਹ ਛੋਟੇ ਹੁੰਦਿਆਂ ਆਪਣੇ ਮਾਪਿਆਂ ਦੇ ਨਾਲ ਰੱਖਦੇ ਸਨ। ਸ਼ਾਇਦ ਤੁਹਾਡਾ ਪਿਤਾ ਰੁੱਖਾ ਅਤੇ ਨਿਰਮੋਹਾ ਸੀ, ਅਤੇ ਤੁਹਾਡੀ ਮਾਤਾ ਧੱਕੜ ਅਤੇ ਕਠੋਰ। ਤੁਸੀਂ ਸ਼ਾਇਦ ਹਾਲੇ ਵੀ ਨਿਰਾਸ਼ਾ, ਕ੍ਰੋਧ, ਜਾਂ ਠੇਸ ਮਹਿਸੂਸ ਕਰਦੇ ਹੋਵੋ ਕਿਉਂਕਿ ਉਹ ਉਹੋ ਜਿਹੇ ਮਾਪੇ ਨਹੀਂ ਸਨ ਜਿਵੇਂ ਤੁਸੀਂ ਚਾਹੁੰਦੇ ਸੀ। ਕੀ ਤੁਸੀਂ ਅਜਿਹਿਆਂ ਜਜ਼ਬਾਤਾਂ ਉੱਤੇ ਜੇਤੂ ਹੋ ਸਕਦੇ ਹੋ?a

      12 ਬਾੱਸ, ਜੋ ਕਿ ਫ਼ਿਨਲੈਂਡ ਵਿਚ ਜੰਮ-ਪਲਿਆ ਸੀ, ਬਿਆਨ ਕਰਦਾ ਹੈ: “ਮੇਰਾ ਮਤਰੇਆ ਪਿਤਾ ਨਾਜ਼ੀ ਜਰਮਨੀ ਵਿਚ ਇਕ ਐੱਸ ਐੱਸ ਅਫਸਰ ਰਿਹਾ ਸੀ। ਉਹ ਝਟਪਟ ਕ੍ਰੋਧਿਤ ਹੋ ਜਾਂਦਾ ਸੀ, ਅਤੇ ਫਿਰ ਉਹ ਖ਼ਤਰਨਾਕ ਹੁੰਦਾ ਸੀ। ਉਸ ਨੇ ਮੇਰੀਆਂ ਅੱਖਾਂ ਦੇ ਸਾਮ੍ਹਣੇ ਮੇਰੀ ਮਾਤਾ ਨੂੰ ਕਈ ਵਾਰੀ ਮਾਰਿਆ-ਕੁੱਟਿਆ। ਇਕ ਵਾਰ ਜਦੋਂ ਉਹ ਮੇਰੇ ਨਾਲ ਗੁੱਸੇ ਸੀ, ਉਸ ਨੇ ਆਪਣੀ ਬੈੱਲਟ ਘੁਮਾ ਕੇ ਮਾਰੀ ਅਤੇ ਬੱਕਲ ਮੇਰੇ ਮੂੰਹ ਤੇ ਵੱਜਿਆ। ਉਹ ਮੇਰੇ ਇੰਨੇ ਜ਼ੋਰ ਨਾਲ ਵੱਜਿਆ ਕਿ ਮੈਂ ਬਿਸਤਰ ਦੇ ਪਾਰ ਜਾ ਡਿਗਿਆ।”

      13 ਪਰ ਫਿਰ, ਉਸ ਦੇ ਸੁਭਾਅ ਦਾ ਇਕ ਦੂਜਾ ਪਾਸਾ ਵੀ ਸੀ। ਬਾੱਸ ਅੱਗੇ ਕਹਿੰਦਾ ਹੈ: “ਦੂਜੇ ਪਾਸੇ, ਉਹ ਬਹੁਤ ਹੀ ਸਖ਼ਤ ਮਿਹਨਤ ਕਰਦਾ ਸੀ ਅਤੇ ਪਰਿਵਾਰ ਦੀ ਭੌਤਿਕ ਤੌਰ ਤੇ ਦੇਖ-ਭਾਲ ਕਰਨ ਵਿਚ ਆਪਣੇ ਆਪ ਨੂੰ ਵਾਰ ਦਿੰਦਾ ਸੀ। ਉਸ ਨੇ ਮੇਰੇ ਲਈ ਕਦੇ ਵੀ ਪਿਤਾ ਵਾਲਾ ਸਨੇਹ ਪ੍ਰਦਰਸ਼ਿਤ ਨਹੀਂ ਕੀਤਾ, ਲੇਕਨ ਮੈਨੂੰ ਮਾਲੂਮ ਸੀ ਕਿ ਉਹ ਜਜ਼ਬਾਤੀ ਤੌਰ ਤੇ ਜ਼ਖਮੀ ਸੀ। ਉਸ ਦੀ ਮਾਤਾ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਜਦੋਂ ਉਹ ਛੋਟੀ ਉਮਰ ਦਾ ਹੀ ਸੀ। ਉਹ ਲੜਾਈ-ਝਗੜੇ ਕਰਦਾ ਵੱਡਾ ਹੋਇਆ ਅਤੇ ਇਕ ਨੌਜਵਾਨ ਵਜੋਂ ਯੁੱਧ ਵਿਚ ਪ੍ਰਵੇਸ਼ ਹੋਇਆ। ਮੈਂ ਕੁਝ ਹੱਦ ਤਕ ਸਮਝ ਸਕਦਾ ਸੀ ਅਤੇ ਉਸ ਨੂੰ ਦੋਸ਼ ਨਹੀਂ ਦਿੰਦਾ ਸੀ। ਜਦੋਂ ਮੈਂ ਵੱਡਾ ਹੋਇਆ, ਮੈਂ ਉਸ ਦੀ ਮੌਤ ਤਕ ਜਿੰਨਾ ਵੀ ਮੇਰੇ ਲਈ ਸੰਭਵ ਸੀ ਉਸ ਦੀ ਮਦਦ ਕਰਨਾ ਚਾਹੁੰਦਾ ਸੀ। ਇਹ ਸੌਖਾ ਨਹੀਂ ਸੀ, ਪਰੰਤੂ ਜੋ ਕੁਝ ਮੈਂ ਕਰ ਸਕਦਾ ਸੀ ਸੋ ਕੀਤਾ। ਮੈਂ ਅਖ਼ੀਰ ਤਕ ਇਕ ਚੰਗਾ ਪੁੱਤਰ ਸਾਬਤ ਹੋਣ ਦਾ ਜਤਨ ਕੀਤਾ, ਅਤੇ ਮੈਨੂੰ ਲੱਗਦਾ ਹੈ ਕਿ ਉਸ ਨੇ ਮੈਨੂੰ ਇਵੇਂ ਹੀ ਸਵੀਕਾਰ ਕੀਤਾ।”

      14. ਕਿਹੜਾ ਸ਼ਾਸਤਰਵਚਨ ਸਾਰੀਆਂ ਪਰਿਸਥਿਤੀਆਂ ਵਿਚ ਲਾਗੂ ਹੁੰਦਾ ਹੈ, ਜਿਨ੍ਹਾਂ ਵਿਚ ਉਹ ਵੀ ਸ਼ਾਮਲ ਹਨ ਜੋ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਦੌਰਾਨ ਪੈਦਾ ਹੁੰਦੀਆਂ ਹਨ?

      14 ਜਿਵੇਂ ਹੋਰ ਮਾਮਲਿਆਂ ਵਿਚ, ਉਵੇਂ ਪਰਿਵਾਰਕ ਪਰਿਸਥਿਤੀਆਂ ਵਿਚ ਵੀ ਬਾਈਬਲ ਦੀ ਸਲਾਹ ਲਾਗੂ ਹੁੰਦੀ ਹੈ: “ਤੁਸੀਂ . . . ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।”—ਕੁਲੁੱਸੀਆਂ 3:12, 13.

      ਦੇਖ-ਭਾਲ ਕਰਨ ਵਾਲਿਆਂ ਨੂੰ ਵੀ ਦੇਖ-ਭਾਲ ਦੀ ਜ਼ਰੂਰਤ ਹੁੰਦੀ ਹੈ

      15. ਮਾਪਿਆਂ ਦੀ ਦੇਖ-ਭਾਲ ਕਰਨਾ ਕਦੇ-ਕਦਾਈਂ ਕਸ਼ਟਮਈ ਕਿਉਂ ਹੁੰਦਾ ਹੈ?

      15 ਇਕ ਕਮਜ਼ੋਰ ਮਾਤਾ ਜਾਂ ਪਿਤਾ ਦੀ ਦੇਖ-ਭਾਲ ਕਰਨਾ ਸਖ਼ਤ ਮਿਹਨਤ ਦਾ ਕੰਮ ਹੁੰਦਾ ਹੈ, ਜਿਸ ਵਿਚ ਅਨੇਕ ਕਾਰਜ, ਕਾਫ਼ੀ ਜ਼ਿੰਮੇਵਾਰੀ, ਅਤੇ ਲੰਬਾ ਸਮਾਂ ਸ਼ਾਮਲ ਹੁੰਦਾ ਹੈ। ਪਰੰਤੂ ਸਭ ਤੋਂ ਕਠਿਨ ਹਿੱਸਾ ਅਕਸਰ ਭਾਵਾਤਮਕ ਹੁੰਦਾ ਹੈ। ਆਪਣੇ ਮਾਪਿਆਂ ਨੂੰ ਉਨ੍ਹਾਂ ਦੀ ਸਿਹਤ, ਯਾਦ-ਸ਼ਕਤੀ, ਅਤੇ ਸੁਤੰਤਰਤਾ ਗੁਆਉਂਦੇ ਹੋਏ ਦੇਖਣਾ ਕਸ਼ਟਮਈ ਹੁੰਦਾ ਹੈ। ਸੈਂਡੀ, ਜੋ ਪੋਰਟੋ ਰੀਕੋ ਤੋਂ ਹੈ, ਬਿਆਨ ਕਰਦੀ ਹੈ: “ਮੇਰੀ ਮਾਂ ਸਾਡੇ ਪਰਿਵਾਰ ਦਾ ਕੇਂਦਰ ਸੀ। ਉਸ ਦੀ ਦੇਖ-ਭਾਲ ਕਰਨਾ ਬਹੁਤ ਹੀ ਦੁਖਦਾਈ ਅਨੁਭਵ ਸੀ। ਪਹਿਲਾਂ ਉਹ ਲੰਗੜਾਉਣ ਲੱਗ ਪਈ; ਫਿਰ ਉਸ ਨੂੰ ਇਕ ਲਾਠੀ ਦੀ ਜ਼ਰੂਰਤ ਪਈ, ਫਿਰ ਤੁਰਨ ਲਈ ਆਸਰੇ ਵਾਲਾ ਫ਼ਰੇਮ, ਫਿਰ ਇਕ ਪਹੀਏਦਾਰ ਕੁਰਸੀ। ਉਸ ਤੋਂ ਬਾਅਦ ਉਸ ਦੀ ਹਾਲਤ ਵਿਗੜਦੀ ਗਈ ਜਦ ਤਕ ਕਿ ਉਸ ਦਾ ਦੇਹਾਂਤ ਨਹੀਂ ਹੋ ਗਿਆ। ਉਸ ਨੇ ਹੱਡੀਆਂ ਦੀ ਕੈਂਸਰ ਸਹੇੜ ਲਈ ਸੀ ਅਤੇ ਉਸ ਨੂੰ ਲਗਾਤਾਰ—ਦਿਨ ਰਾਤ ਦੇਖ-ਭਾਲ ਦੀ ਜ਼ਰੂਰਤ ਸੀ। ਅਸੀਂ ਉਸ ਨੂੰ ਨਹਾਇਆ ਅਤੇ ਖੁਆਇਆ ਅਤੇ ਉਸ ਲਈ ਪਠਨ ਕੀਤਾ। ਇਹ ਬਹੁਤ ਹੀ ਕਠਿਨ ਸੀ—ਖ਼ਾਸ ਕਰਕੇ ਭਾਵਾਤਮਕ ਤੌਰ ਤੇ। ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਮਾਂ ਮਰ ਰਹੀ ਸੀ, ਤਾਂ ਮੈਂ ਬਹੁਤ ਰੋਈ ਕਿਉਂਕਿ ਮੈਂ ਉਸ ਨਾਲ ਇੰਨਾ ਪ੍ਰੇਮ ਕਰਦੀ ਸੀ।”

      16, 17. ਦੇਖ-ਭਾਲ ਕਰਨ ਵਾਲੇ ਨੂੰ ਇਕ ਸੰਤੁਲਿਤ ਦ੍ਰਿਸ਼ਟੀ ਰੱਖਣ ਵਿਚ ਕਿਹੜੀ ਸਲਾਹ ਮਦਦ ਕਰ ਸਕਦੀ ਹੈ?

      16 ਜੇਕਰ ਤੁਸੀਂ ਖ਼ੁਦ ਨੂੰ ਇਕ ਸਮਰੂਪ ਪਰਿਸਥਿਤੀ ਵਿਚ ਪਾਉਂਦੇ ਹੋ, ਤਾਂ ਤੁਸੀਂ ਨਿਭਣ ਲਈ ਕੀ ਕਰ ਸਕਦੇ ਹੋ? ਬਾਈਬਲ ਪਠਨ ਦੁਆਰਾ ਯਹੋਵਾਹ ਦੀ ਸੁਣਨਾ ਅਤੇ ਪ੍ਰਾਰਥਨਾ ਦੁਆਰਾ ਉਸ ਦੇ ਨਾਲ ਬੋਲਣਾ ਤੁਹਾਨੂੰ ਕਾਫ਼ੀ ਮਦਦ ਕਰੇਗਾ। (ਫ਼ਿਲਿੱਪੀਆਂ 4:6, 7) ਇਕ ਵਿਵਹਾਰਕ ਤਰੀਕੇ ਤੋਂ, ਇਹ ਨਿਸ਼ਚਿਤ ਕਰੋ ਕਿ ਤੁਸੀਂ ਸੰਤੁਲਿਤ ਭੋਜਨ ਖਾ ਰਹੇ ਹੋ ਅਤੇ ਲੋੜੀਂਦੀ ਨੀਂਦ ਵੀ ਲੈਣ ਦੀ ਕੋਸ਼ਿਸ਼ ਕਰੋ। ਇਹ ਕਰਨ ਨਾਲ ਤੁਸੀਂ ਦੋਵੇਂ ਭਾਵਾਤਮਕ ਅਤੇ ਸਰੀਰਕ ਤੌਰ ਤੇ ਆਪਣੇ ਪਿਆਰੇ ਜਣੇ ਦੀ ਦੇਖ-ਭਾਲ ਕਰਨ ਲਈ ਬਿਹਤਰ ਹਾਲਤ ਵਿਚ ਹੋਵੋਗੇ। ਤੁਸੀਂ ਸ਼ਾਇਦ ਰੋਜ਼ਾਨਾ ਨਿੱਤ-ਕਰਮ ਤੋਂ ਕਦੀ-ਕਦਾਈਂ ਛੁੱਟੀ ਲੈਣ ਦਾ ਇੰਤਜ਼ਾਮ ਕਰ ਸਕਦੇ ਹੋ। ਭਾਵੇਂ ਕਿ ਇਕ ਛੁੱਟੀ ਨਾ ਵੀ ਸੰਭਵ ਹੋਵੇ, ਤਾਂ ਵੀ ਆਰਾਮ ਲਈ ਕੁਝ ਸਮਾਂ ਅਨੁਸੂਚਿਤ ਕਰਨਾ ਬੁੱਧੀਮਤਾ ਹੈ। ਛੁੱਟੀ ਲੈਣ ਲਈ, ਤੁਸੀਂ ਸ਼ਾਇਦ ਆਪਣੀ ਦੁਰਬਲ ਮਾਤਾ ਜਾਂ ਪਿਤਾ ਦੇ ਨਾਲ ਕਿਸੇ ਹੋਰ ਦੇ ਰਹਿਣ ਦਾ ਇੰਤਜ਼ਾਮ ਕਰ ਸਕਦੇ ਹੋ।

      17 ਬਾਲਗ ਦੇਖ-ਭਾਲ ਕਰਨ ਵਾਲਿਆਂ ਨੂੰ ਖ਼ੁਦ ਤੋਂ ਅਨੁਚਿਤ ਆਸਾਂ ਰੱਖਣੀਆਂ ਕੋਈ ਅਨੋਖੀ ਗੱਲ ਨਹੀਂ ਹੈ। ਪਰੰਤੂ ਉਸ ਲਈ ਦੋਸ਼ੀ ਨਾ ਮਹਿਸੂਸ ਕਰੋ ਜੋ ਤੁਸੀਂ ਨਹੀਂ ਕਰ ਸਕਦੇ ਹੋ। ਕੁਝ ਹਾਲਾਤਾਂ ਵਿਚ ਤੁਹਾਨੂੰ ਆਪਣੇ ਪਿਆਰੇ ਜਣੇ ਨੂੰ ਸ਼ਾਇਦ ਨਰਸਿੰਗ ਹੋਮ ਦੀ ਦੇਖ-ਭਾਲ ਵਿਚ ਸੌਂਪਣਾ ਪਵੇ। ਜੇਕਰ ਤੁਸੀਂ ਦੇਖ-ਭਾਲ ਕਰਨ ਵਾਲੇ ਹੋ, ਤਾਂ ਆਪਣੇ ਤੋਂ ਤਰਕਸੰਗਤ ਆਸਾਂ ਰੱਖੋ। ਤੁਹਾਨੂੰ ਸਿਰਫ਼ ਆਪਣੇ ਮਾਪਿਆਂ ਦੀ ਹੀ ਨਹੀਂ ਪਰੰਤੂ ਆਪਣੇ ਬੱਚਿਆਂ, ਆਪਣੇ ਸਾਥੀ, ਅਤੇ ਖ਼ੁਦ ਦੀਆਂ ਜ਼ਰੂਰਤਾਂ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ।

      ਸਾਧਾਰਣ ਨਾਲੋਂ ਵਧੇਰੇ ਸ਼ਕਤੀ

      18, 19. ਯਹੋਵਾਹ ਨੇ ਸਮਰਥਨ ਦਾ ਕੀ ਵਾਅਦਾ ਕੀਤਾ ਹੈ, ਅਤੇ ਕਿਹੜਾ ਅਨੁਭਵ ਪ੍ਰਦਰਸ਼ਿਤ ਕਰਦਾ ਹੈ ਕਿ ਉਹ ਇਹ ਵਾਅਦਾ ਪੂਰਾ ਕਰਦਾ ਹੈ?

      18 ਆਪਣੇ ਬਚਨ, ਬਾਈਬਲ ਦੁਆਰਾ ਯਹੋਵਾਹ ਪ੍ਰੇਮਪੂਰਵਕ ਉਹ ਮਾਰਗ-ਦਰਸ਼ਨ ਪ੍ਰਦਾਨ ਕਰਦਾ ਹੈ ਜੋ ਇਕ ਵਿਅਕਤੀ ਨੂੰ ਬਿਰਧ ਹੋ ਰਹੇ ਮਾਪਿਆਂ ਦੀ ਦੇਖ-ਭਾਲ ਕਰਨ ਵਿਚ ਕਾਫ਼ੀ ਮਦਦ ਕਰ ਸਕਦਾ ਹੈ, ਪਰੰਤੂ ਉਹ ਸਿਰਫ਼ ਇਹ ਹੀ ਮਦਦ ਨਹੀਂ ਪ੍ਰਦਾਨ ਕਰਦਾ ਹੈ। “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ,” ਜ਼ਬੂਰਾਂ ਦੇ ਲਿਖਾਰੀ ਨੇ ਪ੍ਰੇਰਣਾ ਦੇ ਅਧੀਨ ਲਿਖਿਆ। “ਉਹ . . . ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ।” ਯਹੋਵਾਹ ਆਪਣੇ ਵਫ਼ਾਦਾਰ ਉਪਾਸਕਾਂ ਨੂੰ ਸਭ ਤੋਂ ਕਠਿਨ ਪਰਿਸਥਿਤੀਆਂ ਵਿੱਚੋਂ ਵੀ ਬਚਾਵੇਗਾ, ਜਾਂ ਕਾਇਮ ਰੱਖੇਗਾ।—ਜ਼ਬੂਰ 145:18, 19.

      19 ਫਿਲਿੱਪੀਨ ਵਿਚ, ਮੱਰਨਾ, ਆਪਣੀ ਮਾਤਾ ਦੀ ਦੇਖ-ਭਾਲ ਕਰਦੇ ਸਮੇਂ, ਜੋ ਇਕ ਦੌਰੇ ਦੁਆਰਾ ਨਿਤਾਣੀ ਹੋ ਗਈ ਸੀ, ਨੇ ਇਹ ਸਿੱਖਿਆ। “ਇਸ ਤੋਂ ਜ਼ਿਆਦਾ ਕੁਝ ਵੀ ਹੋਰ ਇੰਨਾ ਨਿਰਾਸ਼ਾਜਨਕ ਨਹੀਂ ਹੈ ਜਿੰਨਾ ਕਿ ਆਪਣੇ ਪਿਆਰੇ ਜਣੇ ਨੂੰ ਕਸ਼ਟ ਪਾਉਂਦੇ ਦੇਖਣਾ, ਜੋ ਤੁਹਾਨੂੰ ਇਹ ਨਾ ਦੱਸ ਸਕੇ ਕਿ ਕਿੱਥੇ ਦਰਦ ਹੁੰਦੀ ਹੈ,” ਮੱਰਨਾ ਲਿਖਦੀ ਹੈ। “ਇਹ ਉਸ ਨੂੰ ਸਹਿਜੇ-ਸਹਿਜੇ ਡੁੱਬਦੀ ਦੇਖਣ ਦੇ ਸਮਾਨ ਸੀ, ਅਤੇ ਮੈਂ ਕੁਝ ਵੀ ਨਹੀਂ ਕਰ ਸਕਦੀ ਸੀ। ਕਈ ਵਾਰ ਮੈਂ ਗੋਡਿਆਂ ਭਾਰ ਯਹੋਵਾਹ ਦੇ ਨਾਲ ਗੱਲਾਂ ਕਰਦੀ ਕਿ ਮੈਂ ਕਿੰਨੀ ਥੱਕੀ ਹੋਈ ਸੀ। ਮੈਂ ਦਾਊਦ ਦੇ ਵਾਂਗ ਕਲਪੀ, ਜਿਸ ਨੇ ਯਹੋਵਾਹ ਨੂੰ ਉਸ ਦੇ ਅੰਝੂਆਂ ਨੂੰ ਇਕ ਕੁੱਪੀ ਵਿਚ ਰੱਖਣ ਲਈ ਅਤੇ ਉਸ ਨੂੰ ਯਾਦ ਰੱਖਣ ਲਈ ਅਰਜ਼ ਕੀਤਾ। [ਜ਼ਬੂਰ 56:8] ਅਤੇ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਸੀ, ਉਸ ਨੇ ਮੈਨੂੰ ਉਹ ਸ਼ਕਤੀ ਦਿੱਤੀ ਜਿਸ ਦੀ ਮੈਨੂੰ ਜ਼ਰੂਰਤ ਸੀ। ‘ਯਹੋਵਾਹ ਮੇਰੀ ਟੇਕ ਬਣਿਆ।’”—ਜ਼ਬੂਰ 18:18.

      20. ਕਿਹੜੇ ਬਾਈਬਲ ਵਾਅਦੇ ਦੇਖ-ਭਾਲ ਕਰਨ ਵਾਲਿਆਂ ਨੂੰ ਆਸ਼ਾਵਾਦੀ ਬਣੇ ਰਹਿਣ ਵਿਚ ਮਦਦ ਕਰਦੇ ਹਨ, ਭਾਵੇਂ ਕਿ ਜਿਸ ਦੀ ਦੇਖ-ਭਾਲ ਉਹ ਕਰ ਰਹੇ ਹਨ ਮਰ ਵੀ ਜਾਂਦਾ ਹੈ?

      20 ਇਹ ਕਿਹਾ ਜਾਂਦਾ ਹੈ ਕਿ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨਾ ਇਕ “ਬਿਨਾਂ ਸ਼ੁਭ ਸਮਾਪਤੀ ਦੀ ਕਥਾ” ਹੈ। ਦੇਖ-ਭਾਲ ਕਰਨ ਦੇ ਸਭ ਤੋਂ ਬਿਹਤਰੀਨ ਜਤਨਾਂ ਦੇ ਬਾਵਜੂਦ ਵੀ, ਬਿਰਧ ਵਿਅਕਤੀ ਸ਼ਾਇਦ ਮਰ ਜਾਣ, ਜਿਵੇਂ ਮੱਰਨਾ ਦੀ ਮਾਤਾ ਮਰ ਗਈ। ਪਰੰਤੂ ਉਹ ਜੋ ਯਹੋਵਾਹ ਵਿਚ ਭਰੋਸਾ ਰੱਖਦੇ ਹਨ ਜਾਣਦੇ ਹਨ ਕਿ ਮੌਤ ਹੀ ਮਾਮਲੇ ਦਾ ਅੰਤ ਨਹੀਂ ਹੈ। ਰਸੂਲ ਪੌਲੁਸ ਨੇ ਕਿਹਾ: “[ਮੈਂ] ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ . . . ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਜਿਨ੍ਹਾਂ ਨੇ ਮੌਤ ਰਾਹੀਂ ਬਿਰਧ ਮਾਪੇ ਖੋਹੇ ਹਨ ਉਹ ਪੁਨਰ-ਉਥਾਨ ਦੀ ਉਮੀਦ ਤੋਂ, ਨਾਲੇ ਪਰਮੇਸ਼ੁਰ ਦੇ ਦੁਆਰਾ ਬਣਾਏ ਗਏ ਇਕ ਆਨੰਦਮਈ ਨਵੇਂ ਸੰਸਾਰ ਦੇ ਵਾਅਦੇ ਤੋਂ ਜਿਸ ਵਿਚ “ਮੌਤ ਨਾ ਹੋਵੇਗੀ,” ਦਿਲਾਸਾ ਲੈਂਦੇ ਹਨ।—ਪਰਕਾਸ਼ ਦੀ ਪੋਥੀ 21:4.

      21. ਬਿਰਧ ਮਾਪਿਆਂ ਦਾ ਮਾਣ ਕਰਨ ਦੇ ਕਿਹੜੇ ਚੰਗੇ ਨਤੀਜੇ ਹੁੰਦੇ ਹਨ?

      21 ਪਰਮੇਸ਼ੁਰ ਦੇ ਸੇਵਕ ਆਪਣੇ ਮਾਪਿਆਂ ਲਈ ਗਹਿਰਾ ਸਤਿਕਾਰ ਰੱਖਦੇ ਹਨ, ਭਾਵੇਂ ਕਿ ਉਹ ਸ਼ਾਇਦ ਬਿਰਧ ਹੋ ਗਏ ਹੋਣ। (ਕਹਾਉਤਾਂ 23:22-24) ਉਹ ਉਨ੍ਹਾਂ ਦਾ ਮਾਣ ਕਰਦੇ ਹਨ। ਇਹ ਕਰਨ ਨਾਲ, ਉਹ ਉਸ ਗੱਲ ਨੂੰ ਅਨੁਭਵ ਕਰਦੇ ਹਨ ਜੋ ਪ੍ਰੇਰਿਤ ਕਹਾਵਤ ਕਹਿੰਦੀ ਹੈ: “ਤੇਰੇ ਮਾਪੇ ਅਨੰਦ ਹੋਣ, ਤੇਰੀ ਜਣਨ ਵਾਲੀ ਖੁਸ਼ ਹੋਵੇ!” (ਕਹਾਉਤਾਂ 23:25) ਅਤੇ ਸਭ ਤੋਂ ਵੱਧ, ਉਹ ਜੋ ਆਪਣੇ ਬਿਰਧ ਮਾਪਿਆਂ ਦਾ ਮਾਣ ਕਰਦੇ ਹਨ ਯਹੋਵਾਹ ਨੂੰ ਵੀ ਪ੍ਰਸੰਨ ਕਰਦੇ ਹਨ ਅਤੇ ਉਸ ਲਈ ਮਾਣ ਦਿਖਾਉਂਦੇ ਹਨ।

      a ਅਸੀਂ ਇੱਥੇ ਉਨ੍ਹਾਂ ਪਰਿਸਥਿਤੀਆਂ ਦੀ ਚਰਚਾ ਨਹੀਂ ਕਰ ਰਹੇ ਹਾਂ ਜਿਨ੍ਹਾਂ ਵਿਚ ਮਾਪੇ ਉਸ ਹੱਦ ਤਕ ਆਪਣੀ ਸ਼ਕਤੀ ਅਤੇ ਭਰੋਸੇ ਦੀ ਅਤਿਅੰਤ ਕੁਵਰਤੋਂ ਕਰਨ ਦੇ ਦੋਸ਼ੀ ਸਨ, ਜਿਸ ਨੂੰ ਅਪਰਾਧਕ ਹੱਦ ਵਿਚਾਰਿਆ ਜਾ ਸਕਦਾ ਹੈ।

      ਇਹ ਬਾਈਬਲ ਸਿਧਾਂਤ ਕਿਵੇਂ . . . ਸਾਨੂੰ ਆਪਣੇ ਬਿਰਧ ਮਾਪਿਆਂ ਦਾ ਮਾਣ ਕਰਨ ਵਿਚ ਮਦਦ ਕਰ ਸਕਦੇ ਹਨ?

      ਸਾਨੂੰ ਮਾਪਿਆਂ ਅਤੇ ਦਾਦੇ-ਦਾਦੀਆਂ ਦਾ ਹੱਕ ਅਦਾ ਕਰਨਾ ਚਾਹੀਦਾ ਹੈ।—1 ਤਿਮੋਥਿਉਸ 5:4.

      ਸਾਡੇ ਸਾਰੇ ਕੰਮ ਪ੍ਰੇਮ ਨਾਲ ਹੋਣੇ ਚਾਹੀਦੇ ਹਨ।—1 ਕੁਰਿੰਥੀਆਂ 16:14.

      ਮਹੱਤਵਪੂਰਣ ਨਿਰਣੇ ਕਾਹਲੀ ਨਾਲ ਨਹੀਂ ਕੀਤੇ ਜਾਣੇ ਚਾਹੀਦੇ ਹਨ।—ਕਹਾਉਤਾਂ 14:15.

      ਬਿਰਧ ਮਾਪੇ, ਭਾਵੇਂ ਕਿ ਬੀਮਾਰ ਹਨ ਅਤੇ ਦੁਰਬਲ ਹੋ ਰਹੇ ਹਨ, ਸਤਿਕਾਰ ਕੀਤੇ ਜਾਣੇ ਚਾਹੀਦੇ ਹਨ।—ਲੇਵੀਆਂ 19:32.

      ਅਸੀਂ ਹਮੇਸ਼ਾ ਹੀ ਬਿਰਧ ਹੋਣ ਅਤੇ ਮਰਨ ਦੀ ਸੰਭਾਵਨਾ ਦਾ ਸਾਮ੍ਹਣਾ ਨਹੀਂ ਕਰਾਂਗੇ।—ਪਰਕਾਸ਼ ਦੀ ਪੋਥੀ 21:4.

  • ਆਪਣੇ ਪਰਿਵਾਰ ਦੇ ਲਈ ਇਕ ਸਥਾਈ ਭਵਿੱਖ ਨਿਸ਼ਚਿਤ ਕਰੋ
    ਪਰਿਵਾਰਕ ਖ਼ੁਸ਼ੀ ਦਾ ਰਾਜ਼
    • ਅਧਿਆਇ ਸੋਲਾਂ

      ਆਪਣੇ ਪਰਿਵਾਰ ਦੇ ਲਈ ਇਕ ਸਥਾਈ ਭਵਿੱਖ ਨਿਸ਼ਚਿਤ ਕਰੋ

      1. ਪਰਿਵਾਰਕ ਇੰਤਜ਼ਾਮ ਲਈ ਯਹੋਵਾਹ ਦਾ ਕੀ ਮਕਸਦ ਸੀ?

      ਜਦੋਂ ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਵਿਆਹ ਵਿਚ ਇਕੱਠੇ ਕੀਤਾ, ਤਾਂ ਆਦਮ ਨੇ ਆਪਣਾ ਆਨੰਦ ਸਭ ਤੋਂ ਮੁਢਲੀ ਦਰਜ ਕੀਤੀ ਗਈ ਇਬਰਾਨੀ ਕਵਿਤਾ ਸੁਣਾ ਕੇ ਅਭਿਵਿਅਕਤ ਕੀਤਾ। (ਉਤਪਤ 2:22, 23) ਪਰ ਫਿਰ, ਸ੍ਰਿਸ਼ਟੀਕਰਤਾ ਆਪਣੇ ਮਾਨਵ ਬੱਚਿਆਂ ਨੂੰ ਆਨੰਦ ਹੀ ਲਿਆਉਣ ਨਾਲੋਂ ਮਨ ਵਿਚ ਕੁਝ ਜ਼ਿਆਦਾ ਮਕਸਦ ਰੱਖਦਾ ਸੀ। ਉਹ ਚਾਹੁੰਦਾ ਸੀ ਕਿ ਵਿਵਾਹਿਤ ਜੋੜੇ ਅਤੇ ਪਰਿਵਾਰ ਉਸ ਦੀ ਇੱਛਾ ਪੂਰੀ ਕਰਨ। ਉਸ ਨੇ ਪਹਿਲੇ ਜੋੜੇ ਨੂੰ ਕਿਹਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” (ਉਤਪਤ 1:28) ਉਹ ਕਿੰਨੀ ਸ਼ਾਨਦਾਰ, ਅਤੇ ਫਲਦਾਰ ਕਾਰਜ-ਨਿਯੁਕਤੀ ਸੀ! ਉਹ ਅਤੇ ਉਨ੍ਹਾਂ ਦੇ ਆਗਾਮੀ ਬੱਚੇ ਕਿੰਨੇ ਖ਼ੁਸ਼ ਹੁੰਦੇ ਜੇਕਰ ਆਦਮ ਅਤੇ ਹੱਵਾਹ ਨੇ ਪੂਰੀ ਆਗਿਆਕਾਰਤਾ ਵਿਚ ਯਹੋਵਾਹ ਦੀ ਇੱਛਾ ਪੂਰੀ ਕੀਤੀ ਹੁੰਦੀ!

      2, 3. ਅੱਜ ਪਰਿਵਾਰ ਸਭ ਤੋਂ ਜ਼ਿਆਦਾ ਖ਼ੁਸ਼ੀ ਕਿਵੇਂ ਹਾਸਲ ਕਰ ਸਕਦੇ ਹਨ?

      2 ਅੱਜ ਵੀ, ਪਰਿਵਾਰ ਸਭ ਤੋਂ ਜ਼ਿਆਦਾ ਖ਼ੁਸ਼ ਰਹਿੰਦੇ ਹਨ ਜਦੋਂ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਇਕੱਠੇ ਕੰਮ ਕਰਦੇ ਹਨ। ਰਸੂਲ ਪੌਲੁਸ ਨੇ ਲਿਖਿਆ: “ਭਗਤੀ ਸਭਨਾਂ ਗੱਲਾਂ ਲਈ ਲਾਭਵੰਤ ਹੈ ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਹ ਦੇ ਨਾਲ ਹੈ।” (1 ਤਿਮੋਥਿਉਸ 4:8) ਇਕ ਪਰਿਵਾਰ ਜੋ ਈਸ਼ਵਰੀ ਭਗਤੀ ਨਾਲ ਜੀਵਨ ਬਤੀਤ ਕਰਦਾ ਹੈ ਅਤੇ ਜੋ ਬਾਈਬਲ ਵਿਚ ਪਾਏ ਜਾਂਦੇ ਯਹੋਵਾਹ ਦੇ ਮਾਰਗ-ਦਰਸ਼ਨ ਦੀ ਪੈਰਵੀ ਕਰਦਾ ਹੈ ਉਹ ‘ਹੁਣ ਦੇ ਜੀਵਨ’ ਵਿਚ ਖ਼ੁਸ਼ੀ ਹਾਸਲ ਕਰੇਗਾ। (ਜ਼ਬੂਰ 1:1-3; 119:105; 2 ਤਿਮੋਥਿਉਸ 3:16) ਜੇਕਰ ਪਰਿਵਾਰ ਦਾ ਕੇਵਲ ਇਕ ਹੀ ਸਦੱਸ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਦਾ ਹੈ, ਤਾਂ ਮਾਮਲੇ ਉਸ ਪਰਿਸਥਿਤੀ ਨਾਲੋਂ ਬਿਹਤਰ ਹੁੰਦੇ ਹਨ ਜਿੱਥੇ ਕੋਈ ਵੀ ਨਹੀਂ ਕਰਦਾ ਹੈ।

      3 ਇਸ ਪੁਸਤਕ ਨੇ ਅਨੇਕ ਬਾਈਬਲ ਸਿਧਾਂਤਾਂ ਦੀ ਚਰਚਾ ਕੀਤੀ ਹੈ ਜੋ ਪਰਿਵਾਰਕ ਖ਼ੁਸ਼ੀ ਨੂੰ ਯੋਗਦਾਨ ਦਿੰਦੇ ਹਨ। ਇਹ ਸੰਭਵ ਹੈ ਕਿ ਤੁਸੀਂ ਧਿਆਨ ਦਿੱਤਾ ਹੋਵੇ ਕਿ ਇਸ ਪੁਸਤਕ ਦੇ ਦੌਰਾਨ ਇਨ੍ਹਾਂ ਵਿੱਚੋਂ ਕੁਝ ਵਾਰ-ਵਾਰ ਪ੍ਰਗਟ ਹੁੰਦੇ ਹਨ। ਕਿਉਂ? ਕਿਉਂਕਿ ਉਹ ਉਨ੍ਹਾਂ ਸ਼ਕਤੀਸ਼ਾਲੀ ਸੱਚਾਈਆਂ ਨੂੰ ਦਰਸਾਉਂਦੇ ਹਨ ਜੋ ਪਰਿਵਾਰਕ ਜੀਵਨ ਦੇ ਵਿਵਿਧ ਪਹਿਲੂਆਂ ਵਿਚ ਸਾਰਿਆਂ ਦੇ ਭਲੇ ਲਈ ਕੰਮ ਕਰਦੇ ਹਨ। ਇਕ ਪਰਿਵਾਰ ਜੋ ਇਨ੍ਹਾਂ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਦਾ ਜਤਨ ਕਰਦਾ ਹੈ ਪਾਉਂਦਾ ਹੈ ਕਿ ਈਸ਼ਵਰੀ ਭਗਤੀ ਸੱਚ-ਮੁੱਚ ‘ਹੁਣ ਦੇ ਜੀਵਨ ਦਾ ਵਾਇਦਾ ਕਰਦੀ ਹੈ।’ ਆਓ ਅਸੀਂ ਉਨ੍ਹਾਂ ਵਿੱਚੋਂ ਚਾਰ ਮਹੱਤਵਪੂਰਣ ਸਿਧਾਂਤਾਂ ਉੱਤੇ ਧਿਆਨ ਦੇਈਏ।

      ਆਤਮ-ਸੰਜਮ ਦੀ ਮਹੱਤਤਾ

      4. ਵਿਆਹ ਵਿਚ ਆਤਮ-ਸੰਜਮ ਕਿਉਂ ਅਤਿ-ਮਹੱਤਵਪੂਰਣ ਹੈ?

      4 ਰਾਜਾ ਸੁਲੇਮਾਨ ਨੇ ਕਿਹਾ: “ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾਹ ਨਾ ਹੋਵੇ।” (ਕਹਾਉਤਾਂ 25:28; 29:11) ‘ਆਪਣੀ ਰੂਹ ਉੱਤੇ ਵੱਸ ਰੱਖਣਾ,’ ਅਰਥਾਤ ਆਤਮ-ਸੰਜਮ ਦਾ ਅਭਿਆਸ ਕਰਨਾ, ਉਨ੍ਹਾਂ ਦੇ ਲਈ ਅਤਿ-ਮਹੱਤਵਪੂਰਣ ਹੈ ਜੋ ਇਕ ਸੁਖੀ ਵਿਆਹ ਚਾਹੁੰਦੇ ਹਨ। ਵਿਨਾਸ਼ਕ ਮਨੋਭਾਵਾਂ ਜਿਵੇਂ ਕਿ ਕ੍ਰੋਧ ਜਾਂ ਅਨੈਤਿਕ ਕਾਮ-ਵਾਸ਼ਨਾ ਦੇ ਸਾਮ੍ਹਣੇ ਝੁੱਕ ਜਾਣਾ, ਅਜਿਹਾ ਨੁਕਸਾਨ ਪਹੁੰਚਾਵੇਗਾ ਜਿਸ ਨੂੰ ਸੁ­ਧਾਰਨ ਲਈ ਕਾਫ਼ੀ ਲੰਬਾ ਸਮਾਂ ਲੱਗੇਗਾ—ਜੇਕਰ ਇਹ ਕਦੇ ਸੁਧਾਰਿਆ ਜਾ ਵੀ ਸਕੇ।

      5. ਇਕ ਅਪੂਰਣ ਮਾਨਵ ਆਤਮ-ਸੰਜਮ ਨੂੰ ਕਿਵੇਂ ਵਿਕਸਿਤ ਕਰ ਸਕਦਾ ਹੈ, ਅਤੇ ਕਿਹੜੇ ਫ਼ਾਇਦਿਆਂ ਨਾਲ?

      5 ਬਿਨਾਂ ਕਿਸੇ ਸ਼ੱਕ, ਆਦਮ ਦਾ ਕੋਈ ਵੀ ਵੰਸ਼ਜ ਆਪਣੇ ਅਪੂਰਣ ਸਰੀਰ ਉੱਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾ ਸਕਦਾ ਹੈ। (ਰੋਮੀਆਂ 7:21, 22) ਫਿਰ ਵੀ, ਆਤਮ-ਸੰਜਮ ਆਤਮਾ ਦਾ ਇਕ ਫਲ ਹੈ। (ਗਲਾਤੀਆਂ 5:22, 23) ਇਸ ਕਰਕੇ, ਜੇਕਰ ਅਸੀਂ ਇਸ ਗੁਣ ਲਈ ਪ੍ਰਾਰਥਨਾ ਕਰੀਏ, ਜੇਕਰ ਅਸੀਂ ਸ਼ਾਸਤਰ ਵਿਚ ਪਾਈ ਜਾਂਦੀ ਉਪਯੁਕਤ ਸਲਾਹ ਨੂੰ ਲਾਗੂ ਕਰੀਏ, ਨਾਲੇ ਜੇਕਰ ਅਸੀਂ ਉਨ੍ਹਾਂ ਦੇ ਨਾਲ ਸੰਗਤ ਰੱਖੀਏ ਜੋ ਇਸ ਨੂੰ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਤੋਂ ਪਰਹੇਜ਼ ਕਰੀਏ ਜੋ ਨਹੀਂ ਕਰਦੇ ਹਨ, ਤਾਂ ਪਰਮੇਸ਼ੁਰ ਦੀ ਆਤਮਾ ਸਾਡੇ ਵਿਚ ਆਤਮ-ਸੰਜਮ ਪੈਦਾ ਕਰੇਗੀ। (ਜ਼ਬੂਰ 119:100, 101, 130; ਕਹਾਉਤਾਂ 13:20; 1 ਪਤਰਸ 4:7) ਅਜਿਹੀ ਕ੍ਰਿਆ-ਵਿਧੀ ਸਾਨੂੰ ਉਦੋਂ ‘ਹਰਾਮਕਾਰੀ ਤੋਂ ਭੱਜਣ’ ਵਿਚ ਮਦਦ ਕਰੇਗੀ, ਜਦੋਂ ਅਸੀਂ ਲਲਚਾਏ ਵੀ ਜਾਂਦੇ ਹਾਂ। (1 ਕੁਰਿੰਥੀਆਂ 6:18) ਅਸੀਂ ਹਿੰਸਾ ਨੂੰ ਰੱਦ ਕਰਾਂਗੇ ਅਤੇ ਨਸ਼ਈਪੁਣੇ ਤੋਂ ਪਰਹੇਜ਼ ਕਰਾਂਗੇ ਜਾਂ ਉਸ ਉੱਤੇ ਜੇਤੂ ਹੋਵਾਂਗੇ। ਅਤੇ ਅਸੀਂ ਉਕਸਾਹਟਾਂ ਅਤੇ ਕਠਿਨ ਪਰਿਸਥਿਤੀਆਂ ਦੇ ਨਾਲ ਜ਼ਿਆਦਾ ਸ਼ਾਂਤੀ ਨਾਲ ਨਿਭਾਂਗੇ। ਇੰਜ ਹੋਵੇ ਕਿ ਸਭ—ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ—ਆਤਮਾ ਦੇ ਇਸ ਅਤਿ-ਮਹੱਤਵਪੂਰਣ ਫਲ ਨੂੰ ਵਿਕਸਿਤ ਕਰਨਾ ਸਿੱਖਣ।—ਜ਼ਬੂਰ 119:1, 2.

      ਸਰਦਾਰੀ ਦਾ ਉਚਿਤ ਦ੍ਰਿਸ਼ਟੀਕੋਣ

      6. (ੳ) ਈਸ਼ਵਰੀ ਤੌਰ ਤੇ ਸਥਾਪਿਤ ਸਰਦਾਰੀ ਦੀ ਕੀ ਤਰਤੀਬ ਹੈ? (ਅ) ਇਕ ਪੁਰਸ਼ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ ਜੇਕਰ ਉਸ ਦੀ ਸਰਦਾਰੀ ਨੇ ਉਸ ਦੇ ਪਰਿਵਾਰ ਨੂੰ ਸੁਖ ਲਿਆਉਣਾ ਹੈ?

      6 ਸਰਦਾਰੀ ਦੀ ਸਵੀਕ੍ਰਿਤੀ, ਦੂਜਾ ਮਹੱਤਵਪੂਰਣ ਸਿਧਾਂਤ ਹੈ। ਪੌਲੁਸ ਨੇ ਮਾਮਲਿਆਂ ਦੀ ਉਚਿਤ ਤਰਤੀਬ ਨੂੰ ਵਰਣਨ ਕੀਤਾ ਜਦੋਂ ਉਸ ਨੇ ਕਿਹਾ: “ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣ ਲਵੋ ਭਈ ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਇਸ ਦਾ ਅਰਥ ਹੈ ਕਿ ਪਰਿਵਾਰ ਵਿਚ ਇਕ ਪੁਰਸ਼ ਅਗਵਾਈ ਕਰਦਾ ਹੈ, ਉਸ ਦੀ ਪਤਨੀ ਨਿਸ਼ਠਾ ਨਾਲ ਸਮਰਥਨ ਦਿੰਦੀ ਹੈ, ਅਤੇ ਬੱਚੇ ਆਪਣੇ ਮਾਪਿਆਂ ਦੇ ਆਗਿਆਕਾਰ ਹੁੰਦੇ ਹਨ। (ਅਫ਼ਸੀਆਂ 5:22-25, 28-33; 6:1-4) ਖ਼ੈਰ, ਧਿਆਨ ਦਿਓ ਕਿ ਸਰਦਾਰੀ ਉਦੋਂ ਹੀ ਖ਼ੁਸ਼ੀ ਵਿਚ ਪਰਿਣਿਤ ਹੁੰਦੀ ਹੈ ਜਦੋਂ ਉਹ ਇਕ ਉਚਿਤ ਢੰਗ ਨਾਲ ਚਲਾਈ ਜਾਂਦੀ ਹੈ। ਪਤੀ ਜੋ ਈਸ਼ਵਰੀ ਭਗਤੀ ਦੇ ਨਾਲ ਜੀਵਨ ਬਤੀਤ ਕਰਦੇ ਹਨ ਜਾਣਦੇ ਹਨ ਕਿ ਸਰਦਾਰੀ ਤਾਨਾਸ਼ਾਹੀ ਨਹੀਂ ਹੈ। ਉਹ ਯਿਸੂ, ਆਪਣੇ ਸਿਰ, ਦਾ ਅਨੁਕਰਣ ਕਰਦੇ ਹਨ। ਭਾਵੇਂ ਕਿ ਯਿਸੂ ਨੇ “ਸਭਨਾਂ ਵਸਤਾਂ ਉੱਤੇ ਸਿਰ” ਬਣਨਾ ਸੀ, ਉਹ “ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ . . . ਆਇਆ” ਸੀ। (ਅਫ਼ਸੀਆਂ 1:22; ਮੱਤੀ 20:28) ਇਕ ਸਮਾਨ ਤਰੀਕੇ ਨਾਲ, ਇਕ ਮਸੀਹੀ ਪੁਰਸ਼ ਖ਼ੁਦ ਦੇ ਲਾਭ ਲਈ ਨਹੀਂ, ਬਲਕਿ ਆਪਣੀ ਪਤਨੀ ਅਤੇ ਬੱਚਿਆਂ ਦਿਆਂ ਹਿਤਾਂ ਦੀ ਦੇਖ-ਭਾਲ ਕਰਨ ਲਈ ਸਰਦਾਰੀ ਚਲਾਉਂਦਾ ਹੈ।—1 ਕੁਰਿੰਥੀਆਂ 13:4, 5.

      7. ਇਕ ਪਤਨੀ ਨੂੰ ਪਰਿਵਾਰ ਵਿਚ ਆਪਣੀ ਪਰਮੇਸ਼ੁਰ-ਨਿਯੁਕਤ ਭੂਮਿਕਾ ਅਦਾ ਕਰਨ ਲਈ ਕਿਹੜੇ ਸ਼ਾਸਤਰ ਸੰਬੰਧੀ ਸਿਧਾਂਤ ਮਦਦ ਕਰਨਗੇ?

      7 ਆਪਣੀ ਭੂਮਿਕਾ ਦੇ ਸੰਬੰਧ ਵਿਚ, ਉਹ ਪਤਨੀ ਜੋ ਈਸ਼ਵਰੀ ਭਗਤੀ ਦੇ ਨਾਲ ਜੀਵਨ ਬਤੀਤ ਕਰਦੀ ਹੈ ਆਪਣੇ ਪਤੀ ਨਾਲ ਮੁਕਾਬਲਾ ਕਰਨ ਜਾਂ ਉਸ ਉੱਤੇ ਪ੍ਰਬਲ ਹੋਣ ਨੂੰ ਨਹੀਂ ਭਾਲਦੀ ਹੈ। ਉਹ ਉਸ ਨੂੰ ਸਮਰਥਨ ਦੇਣ ਅਤੇ ਉਸ ਦੇ ਨਾਲ ਸਹਿਕਾਰੀ ਹੋਣ ਵਿਚ ਖ਼ੁਸ਼ ਹੈ। ਬਾਈਬਲ ਕਦੇ-ਕਦਾਈਂ ਇਕ ਪਤਨੀ ਦਾ ਆਪਣੇ ਪਤੀ ਦੀ ‘ਮਲਕੀਅਤ ਹੋਣ’ ਬਾਰੇ ਜ਼ਿਕਰ ਕਰਦੀ ਹੈ, ਜੋ ਤੱਥ ਕੋਈ ਵੀ ਸ਼ੱਕ ਨਹੀਂ ਰਹਿਣ ਦਿੰਦਾ ਹੈ ਕਿ ਉਹ ਉਸ ਦਾ ਸਿਰ ਹੈ। (ਉਤਪਤ 20:3, ਨਿਵ) ਵਿਆਹ ਦੁਆਰਾ ਉਹ “ਭਰਤਾ ਦੀ ਸ਼ਰਾ” ਦੇ ਅਧੀਨ ਆਉਂਦੀ ਹੈ। (ਰੋਮੀਆਂ 7:2) ਨਾਲ ਹੀ, ਬਾਈਬਲ ਉਸ ਨੂੰ ਇਕ “ਮਦਦਗਾਰ” ਅਤੇ ਇਕ “ਪੂਰਕ” ਵਜੋਂ ਜ਼ਿਕਰ ਕਰਦੀ ਹੈ। (ਉਤਪਤ 2:20, ਨਿਵ) ਉਹ ਉਨ੍ਹਾਂ ਗੁਣਾਂ ਅਤੇ ਯੋਗਤਾਵਾਂ ਦੀ ਪੂਰਤੀ ਕਰਦੀ ਹੈ ਜੋ ਉਸ ਦੇ ਪਤੀ ਵਿਚ ਨਹੀਂ ਪਾਏ ਜਾਂਦੇ ਹਨ, ਅਤੇ ਉਹ ਉਸ ਨੂੰ ਲੋੜੀਂਦਾ ਸਮਰਥਨ ਦਿੰਦੀ ਹੈ। (ਕਹਾਉਤਾਂ 31:10-31) ਬਾਈਬਲ ਇਹ ਵੀ ਕਹਿੰਦੀ ਹੈ ਕਿ ਇਕ ਪਤਨੀ ਇਕ “ਸਾਥਣ” ਹੈ, ਜੋ ਆਪਣੇ ਸਾਥੀ ਦੇ ਨਾਲ-ਨਾਲ ਕੰਮ ਕਰਦੀ ਹੈ। (ਮਲਾਕੀ 2:14) ਇਹ ਸ਼ਾਸਤਰ ਸੰਬੰਧੀ ਸਿਧਾਂਤ ਇਕ ਪਤੀ ਅਤੇ ਇਕ ਪਤਨੀ ਨੂੰ ਇਕ ਦੂਜੇ ਦੀ ਪਦਵੀ ਦੀ ਕਦਰ ਕਰਨ ਅਤੇ ਉਚਿਤ ਆਦਰ ਅਤੇ ਮਾਣ ਸਹਿਤ ਇਕ ਦੂਜੇ ਨਾਲ ਵਰਤਾਉ ਕਰਨ ਲਈ ਮਦਦ ਕਰਦੇ ਹਨ।

      ‘ਸੁਣਨ ਵਿੱਚ ਕਾਹਲੇ ਬਣੋ’

      8, 9. ਕੁਝ ਸਿਧਾਂਤਾਂ ਦੀ ਵਿਆਖਿਆ ਕਰੋ ਜੋ ਪਰਿਵਾਰ ਵਿਚ ਸਾਰਿਆਂ ਨੂੰ ਆਪਣੇ ਸੰਚਾਰ ਹੁਨਰ ਬਿਹਤਰ ਬਣਾਉਣ ਲਈ ਮਦਦ ਕਰਨਗੇ।

      8 ਇਸ ਪੁਸਤਕ ਵਿਚ ਸੰਚਾਰ ਦੀ ਜ਼ਰੂਰਤ ਅਕਸਰ ਉਜਾਗਰ ਕੀਤੀ ਗਈ ਹੈ। ਕਿਉਂ? ਕਿਉਂਕਿ ਉਦੋਂ ਮਾਮਲਿਆਂ ਨੂੰ ਸੁਲਝਾਉਣਾ ਸੌਖਾ ਹੁੰਦਾ ਹੈ ਜਦੋਂ ਲੋਕ ਆਪਸ ਵਿਚ ਗੱਲਾਂ ਕਰਦੇ ਅਤੇ ਇਕ ਦੂਜੇ ਦੀ ਅਸਲੀ ਤਰ੍ਹਾਂ ਨਾਲ ਗੱਲ ਸੁਣਦੇ ਹਨ। ਇਸ ਗੱਲ ਉੱਤੇ ਵਾਰ-ਵਾਰ ਜ਼ੋਰ ਦਿੱਤਾ ਗਿਆ ਸੀ ਕਿ ਸੰਚਾਰ ਦੋ-ਦਿਸ਼ਾ ਸੜਕ ਹੈ। ਚੇਲੇ ਯਾਕੂਬ ਨੇ ਇਸ ਤਰ੍ਹਾਂ ਵਿਅਕਤ ਕੀਤਾ: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।”—ਯਾਕੂਬ 1:19.

      9 ਇਸ ਬਾਰੇ ਵੀ ਧਿਆਨ ਰੱਖਣਾ ਮਹੱਤਵਪੂਰਣ ਹੈ ਕਿ ਅਸੀਂ ਕਿਵੇਂ ਬੋਲਦੇ ਹਾਂ। ਜਲਦਬਾਜ਼ੀ ਨਾਲ ਕਹੇ ਗਏ, ਝਗੜਾਲੂ, ਜਾਂ ਸਖ਼ਤ ਆਲੋਚਨਾਤਮਕ ਸ਼ਬਦਾਂ ਨਾਲ ਇਕ ਸਫ਼ਲ ਸੰਚਾਰ ਨਹੀਂ ਕਾਇਮ ਹੁੰਦਾ ਹੈ। (ਕਹਾਉਤਾਂ 15:1; 21:9; 29:11, 20) ਭਾਵੇਂ ਜੋ ਅਸੀਂ ਕਹਿੰਦੇ ਹਾਂ ਠੀਕ ਹੀ ਹੋਵੇ, ਜੇਕਰ ਉਹ ਇਕ ਕਠੋਰ, ਘਮੰਡੀ, ਜਾਂ ਅਸੰਵੇਦਨਸ਼ੀਲ ਢੰਗ ਨਾਲ ਅਭਿਵਿਅਕਤ ਕੀਤਾ ਜਾਂਦਾ ਹੈ, ਸੰਭਵ ਹੈ ਕਿ ਉਹ ਭਲੇ ਦੀ ਬਜਾਇ ਜ਼ਿਆਦਾ ਨੁਕਸਾਨ ਪਹੁੰਚਾਵੇਗਾ। ਸਾਡੀ ਬੋਲੀ ਸੁਆਦਲੀ, ਅਰਥਾਤ “ਸਲੂਣੀ” ਹੋਣੀ ਚਾਹੀਦੀ ਹੈ। (ਕੁਲੁੱਸੀਆਂ 4:6) ਸਾਡੇ ਲਫਜ਼ “ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ” ਹੋਣੇ ਚਾਹੀਦੇ ਹਨ। (ਕਹਾਉਤਾਂ 25:11) ਉਨ੍ਹਾਂ ਪਰਿਵਾਰਾਂ ਨੇ ਜੋ ਅੱਛੀ ਤਰ੍ਹਾਂ ਨਾਲ ਸੰਚਾਰ ਕਰਨਾ ਸਿੱਖਦੇ ਹਨ ਖ਼ੁਸ਼ੀ ਪ੍ਰਾਪਤ ਕਰਨ ਵਿਚ ਇਕ ਵੱਡਾ ਕਦਮ ਚੁੱਕਿਆ ਹੈ।

      ਪ੍ਰੇਮ ਦੀ ਅਤਿ-ਮਹੱਤਵਪੂਰਣ ਭੂਮਿਕਾ

      10. ਵਿਆਹ ਵਿਚ ਕਿਸ ਪ੍ਰਕਾਰ ਦਾ ਪ੍ਰੇਮ ਅਤਿ-ਮਹੱਤਵਪੂਰਣ ਹੈ?

      10 ਸ਼ਬਦ “ਪ੍ਰੇਮ” ਵਾਰ-ਵਾਰ ਇਸ ਪੁਸਤਕ ਵਿਚ ਪ੍ਰਗਟ ਹੁੰਦਾ ਹੈ। ਕੀ ਤੁਹਾਨੂੰ ਪ੍ਰਾਥਮਿਕ ਤੌਰ ਤੇ ਜ਼ਿਕਰ ਕੀਤੇ ਗਏ ਉਸ ਪ੍ਰਕਾਰ ਦਾ ਪ੍ਰੇਮ ਯਾਦ ਹੈ? ਇਹ ਸੱਚ ਹੈ ਕਿ ਰੋਮਾਂਟਿਕ ਪ੍ਰੇਮ (ਯੂਨਾਨੀ, ਈਰੌਸ) ਵਿਆਹ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ, ਅਤੇ ਸਫ਼ਲ ਵਿਆਹਾਂ ਵਿਚ, ਇਕ ਪਤੀ ਅਤੇ ਇਕ ਪਤਨੀ ਦੇ ਵਿਚਕਾਰ ਗਹਿਰਾ ਸਨੇਹ ਅਤੇ ਮਿੱਤਰਤਾ (ਯੂਨਾਨੀ, ਫ਼ਿਲਿਆ) ਉਤਪੰਨ ਹੁੰਦੇ ਹਨ। ਪਰੰਤੂ ਇਸ ਤੋਂ ਵੀ ਹੋਰ ਮਹੱਤਵਪੂਰਣ ਉਹ ਪ੍ਰੇਮ ਹੈ ਜੋ ਯੂਨਾਨੀ ਸ਼ਬਦ ਅਗਾਪੇ ਦੁਆਰਾ ਦਰਸਾਇਆ ਜਾਂਦਾ ਹੈ। ਇਹ ਉਹ ਪ੍ਰੇਮ ਹੈ ਜੋ ਅਸੀਂ ਯਹੋਵਾਹ ਲਈ, ਯਿਸੂ ਲਈ, ਅਤੇ ਆਪਣੇ ਗੁਆਂਢੀ ਦੇ ਲਈ ਵਿਕਸਿਤ ਕਰਦੇ ਹਾਂ। (ਮੱਤੀ 22:37-39) ਇਹ ਉਹ ਪ੍ਰੇਮ ਹੈ ਜੋ ਯਹੋਵਾਹ ਮਾਨਵਜਾਤੀ ਲਈ ਪ੍ਰਗਟ ਕਰਦਾ ਹੈ। (ਯੂਹੰਨਾ 3:16) ਕਿੰਨਾ ਅਦਭੁਤ ਕਿ ਅਸੀਂ ਇਸੇ ਹੀ ਤਰ੍ਹਾਂ ਦਾ ਪ੍ਰੇਮ ਆਪਣੇ ਵਿਆਹ ਸਾਥੀ ਅਤੇ ਬੱਚਿਆਂ ਦੇ ਲਈ ਪ੍ਰਦਰਸ਼ਿਤ ਕਰ ਸਕਦੇ ਹਾਂ!—1 ਯੂਹੰਨਾ 4:19.

      11. ਪ੍ਰੇਮ ਇਕ ਵਿਆਹ ਦੇ ਭਲੇ ਲਈ ਕਿਵੇਂ ਕੰਮ ਕਰਦਾ ਹੈ?

      11 ਵਿਆਹ ਵਿਚ ਇਹ ਬੁਲੰਦ ਪ੍ਰੇਮ ਵਾਸਤਵ ਵਿਚ ਇਕ “ਸੰਪੂਰਨਤਾਈ ਦਾ ਬੰਧ” ਹੈ। (ਕੁਲੁੱਸੀਆਂ 3:14) ਇਹ ਇਕ ਜੋੜੇ ਨੂੰ ਇਕੱਠੇ ਬੰਨ੍ਹਦਾ ਹੈ ਅਤੇ ਉਨ੍ਹਾਂ ਵਿਚ ਉਹ ਕਰਨ ਦੀ ਇੱਛਾ ਉਤੇਜਿਤ ਕਰਦਾ ਹੈ ਜੋ ਇਕ ਦੂਸਰੇ ਦੇ ਲਈ ਅਤੇ ਉਨ੍ਹਾਂ ਦੇ ਬੱਚਿਆਂ ਦੇ ਲਈ ਸਭ ਤੋਂ ਬਿਹਤਰ ਹੈ। ਜਦੋਂ ਪਰਿਵਾਰ ਕਠਿਨ ਪਰਿਸਥਿਤੀਆਂ ਦਾ ਸਾਮ੍ਹਣਾ ਕਰਦੇ ਹਨ, ਤਾਂ ਪ੍ਰੇਮ ਉਨ੍ਹਾਂ ਨੂੰ ਇਕਮੁੱਠ ਹੋ ਕੇ ਮਾਮਲਿਆਂ ਨਾਲ ਨਿਭਣ ਲਈ ਮਦਦ ਕਰਦਾ ਹੈ। ਜਿਉਂ-ਜਿਉਂ ਹੀ ਇਕ ਜੋੜਾ ਇਕੱਠੇ ਬਿਰਧ ਹੁੰਦੇ ਹਨ, ਪ੍ਰੇਮ ਉਨ੍ਹਾਂ ਨੂੰ ਇਕ ਦੂਜੇ ਨੂੰ ਸਮਰਥਨ ਦੇਣ ਅਤੇ ਇਕ ਦੂਜੇ ਦੀ ਕਦਰ ਕਰਨੀ ਜਾਰੀ ਰੱਖਣ ਵਿਚ ਮਦਦ ਕਰਦਾ ਹੈ। “ਪ੍ਰੇਮ . . . ਆਪ ਸੁਆਰਥੀ ਨਹੀਂ, . . . ਸਭ ਕੁਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।”—1 ਕੁਰਿੰਥੀਆਂ 13:4-8.

      12. ਇਕ ਵਿਵਾਹਿਤ ਜੋੜੇ ਦੇ ਵੱਲੋਂ ਪਰਮੇਸ਼ੁਰ ਦੇ ਲਈ ਪ੍ਰੇਮ ਉਨ੍ਹਾਂ ਦੇ ਵਿਆਹ ਨੂੰ ਕਿਉਂ ਮਜ਼ਬੂਤ ਬਣਾਉਂਦਾ ਹੈ?

      12 ਵਿਆਹ ਦਾ ਸੰਜੋਗ ਖ਼ਾਸ ਤੌਰ ਤੇ ਉਦੋਂ ਮਜ਼ਬੂਤ ਹੁੰਦਾ ਹੈ ਜਦੋਂ ਉਹ ਵਿਵਾਹਿਤ ਸਾਥੀਆਂ ਵਿਚਕਾਰ ਪ੍ਰੇਮ ਨਾਲ ਹੀ ਨਹੀਂ, ਪਰੰਤੂ ਪ੍ਰਾਥਮਿਕ ਤੌਰ ਤੇ ਯਹੋਵਾਹ ਲਈ ਪ੍ਰੇਮ ਨਾਲ ਬੰਨ੍ਹਿਆ ਹੁੰਦਾ ਹੈ। (ਉਪਦੇਸ਼ਕ ਦੀ ਪੋਥੀ 4:9-12) ਕਿਉਂ? ਖ਼ੈਰ, ਰਸੂਲ ਯੂਹੰਨਾ ਨੇ ਲਿਖਿਆ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।” (1 ਯੂਹੰਨਾ 5:3) ਇਸ ਕਰਕੇ, ਇਕ ਜੋੜੇ ਨੂੰ ਆਪਣੇ ਬੱਚਿਆਂ ਨੂੰ ਈਸ਼ਵਰੀ ਭਗਤੀ ਵਿਚ ਸਿਖਲਾਈ ਦੇਣੀ ਚਾਹੀਦੀ ਹੈ ਕੇਵਲ ਇਸ ਕਾਰਨ ਹੀ ਨਹੀਂ ਕਿ ਉਹ ਆਪਣੇ ਬੱਚਿਆਂ ਦੇ ਨਾਲ ਗਹਿਰੀ ਤਰ੍ਹਾਂ ਪ੍ਰੇਮ ਕਰਦੇ ਹਨ ਪਰੰਤੂ ਕਿਉਂਕਿ ਇਹ ਯਹੋਵਾਹ ਦਾ ਹੁਕਮ ਹੈ। (ਬਿਵਸਥਾ ਸਾਰ 6:6, 7) ਉਨ੍ਹਾਂ ਨੂੰ ਅਨੈਤਿਕਤਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕੇਵਲ ਇਸ ਕਾਰਨ ਹੀ ਨਹੀਂ ਕਿਉਂਕਿ ਉਹ ਇਕ ਦੂਜੇ ਨੂੰ ਪ੍ਰੇਮ ਕਰਦੇ ਹਨ ਪਰੰਤੂ ਮੁੱਖ ਤੌਰ ਤੇ ਕਿਉਂਕਿ ਉਹ ਯਹੋਵਾਹ ਨੂੰ ਪ੍ਰੇਮ ਕਰਦੇ ਹਨ, ਜੋ “ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (ਇਬਰਾਨੀਆਂ 13:4) ਜੇਕਰ ਵਿਆਹ ਵਿਚ ਇਕ ਸਾਥੀ ਸਖ਼ਤ ਸਮੱਸਿਆਵਾਂ ਪੈਦਾ ਕਰਦਾ ਵੀ ਹੈ, ਯਹੋਵਾਹ ਲਈ ਪ੍ਰੇਮ ਦੂਜੇ ਸਾਥੀ ਨੂੰ ਬਾਈਬਲ ਸਿਧਾਂਤਾਂ ਦੀ ਪੈਰਵੀ ਕਰੀ ਜਾਣ ਲਈ ਉਤੇਜਿਤ ਕਰੇਗਾ। ਸੱਚ-ਮੁੱਚ ਹੀ, ਮੁਬਾਰਕ ਹਨ ਉਹ ਪਰਿਵਾਰ ਜਿਨ੍ਹਾਂ ਵਿਚ ਇਕ ਦੂਜੇ ਦੇ ਪ੍ਰਤੀ ਪ੍ਰੇਮ ਨੂੰ ਯਹੋਵਾਹ ਲਈ ਪ੍ਰੇਮ ਦੇ ਨਾਲ ਮਜ਼ਬੂਤ ਕੀਤਾ ਗਿਆ ਹੈ!

      ਉਹ ਪਰਿਵਾਰ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ

      13. ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਦ੍ਰਿੜ੍ਹਤਾ, ਵਿਅਕਤੀਆਂ ਨੂੰ ਆਪਣੀਆਂ ਨਜ਼ਰਾਂ ਸੱਚ-ਮੁੱਚ ਹੀ ਮਹੱਤਵਪੂਰਣ ਚੀਜ਼ਾਂ ਉੱਤੇ ਰੱਖਣ ਵਿਚ ਕਿਵੇਂ ਮਦਦ ਕਰੇਗੀ?

      13 ਇਕ ਮਸੀਹੀ ਦਾ ਸਮੁੱਚਾ ਜੀਵਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਉੱਤੇ ਕੇਂਦ੍ਰਿਤ ਹੁੰਦਾ ਹੈ। (ਜ਼ਬੂਰ 143:10) ਈਸ਼ਵਰੀ ਭਗਤੀ ਦਾ ਅਸਲ ਵਿਚ ਇਹੋ ਹੀ ਅਰਥ ਹੈ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਪਰਿਵਾਰਾਂ ਨੂੰ ਵਾਸਤਵ ਵਿਚ ਮਹੱਤਵਪੂਰਣ ਚੀਜ਼ਾਂ ਉੱਤੇ ਆਪਣੀਆਂ ਨਜ਼ਰਾਂ ਰੱਖਣ ਲਈ ਮਦਦ ਕਰਦਾ ਹੈ। (ਫ਼ਿਲਿੱਪੀਆਂ 1:9, 10) ਉਦਾਹਰਣ ਵਜੋਂ, ਯਿਸੂ ਨੇ ਚੇਤਾਵਨੀ ਦਿੱਤੀ: “ਮੈਂ ਮਨੁੱਖ ਨੂੰ ਉਹ ਦੇ ਪਿਓ ਤੋਂ ਅਤੇ ਧੀ ਨੂੰ ਉਹ ਦੀ ਮਾਂ ਤੋਂ ਅਤੇ ਨੂੰਹ ਨੂੰ ਉਹ ਦੀ ਸੱਸ ਤੋਂ ਅੱਡ ਕਰਨ ਆਇਆ ਹਾਂ। ਅਰ ਮਨੁੱਖ ਦੇ ਵੈਰੀ ਉਹ ਦੇ ਘਰ ਦੇ ਹੀ ਹੋਣਗੇ।” (ਮੱਤੀ 10:35, 36) ਯਿਸੂ ਦੀ ਚੇਤਾਵਨੀ ਦੇ ਠੀਕ ਅਨੁਸਾਰ, ਉਸ ਦੇ ਪੈਰੋਕਾਰਾਂ ਵਿੱਚੋਂ ਅਨੇਕਾਂ ਨੂੰ ਪਰਿਵਾਰਕ ਸਦੱਸਾਂ ਦੁਆਰਾ ਸਤਾਇਆ ਗਿਆ ਹੈ। ਕਿੰਨੀ ਦੁਖਦਾਇਕ, ਦਰਦਨਾਕ ਪਰਿਸਥਿਤੀ! ਫਿਰ ਵੀ, ਪਰਿਵਾਰਕ ਬੰਧਨਾਂ ਨੂੰ, ਯਹੋਵਾਹ ਪਰਮੇਸ਼ੁਰ ਲਈ ਅਤੇ ਯਿਸੂ ਮਸੀਹ ਲਈ ਸਾਡੇ ਪ੍ਰੇਮ ਤੋਂ ਵੱਧ ਮਹੱਤਵਪੂਰਣ ਨਹੀਂ ਹੋਣਾ ਚਾਹੀਦਾ ਹੈ। (ਮੱਤੀ 10:37-39) ਜੇਕਰ ਇਕ ਵਿਅਕਤੀ ਪਰਿਵਾਰਕ ਵਿਰੋਧਤਾ ਦੇ ਬਾਵਜੂਦ ਵੀ ਸਹਿਣ ਕਰਦਾ ਹੈ, ਵਿਰੋਧੀ ਸ਼ਾਇਦ ਉਦੋਂ ਤਬਦੀਲ ਹੋ ਜਾਣ ਜਦੋਂ ਉਹ ਈਸ਼ਵਰੀ ਭਗਤੀ ਦੇ ਅੱਛੇ ਪ੍ਰਭਾਵਾਂ ਨੂੰ ਦੇਖਦੇ ਹਨ। (1 ਕੁਰਿੰਥੀਆਂ 7:12-16; 1 ਪਤਰਸ 3:1, 2) ਜੇਕਰ ਇਹ ਨਾ ਵੀ ਹੋਵੇ, ਤਾਂ ਵਿਰੋਧਤਾ ਦੇ ਕਾਰਨ ਪਰਮੇਸ਼ੁਰ ਦੀ ਸੇਵਾ ਬੰਦ ਕਰਨ ਤੋਂ ਕੋਈ ਸਥਾਈ ਲਾਭ ਨਹੀਂ ਹਾਸਲ ਹੁੰਦਾ ਹੈ।

      14. ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੀ ਚਾਹਤ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭਲੇ ਲਈ ਕਾਰਵਾਈ ਕਰਨ ਲਈ ਕਿਵੇਂ ਮਦਦ ਕਰੇਗੀ?

      14 ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਮਾਪਿਆਂ ਨੂੰ ਸਹੀ ਨਿਰਣੇ ਕਰਨ ਵਿਚ ਮਦਦ ਕਰਦੀ ਹੈ। ਉਦਾਹਰਣ ਵਜੋਂ, ਕੁਝ ਸਮਾਜਾਂ ਵਿਚ ਮਾਪੇ ਬੱਚਿਆਂ ਨੂੰ ਇਕ ਲਗਾਈ ਪੂੰਜੀ ਵਾਂਗ ਵਿਚਾਰਨ ਵੱਲ ਝੁਕਾਉ ਹੁੰਦੇ ਹਨ, ਅਤੇ ਉਹ ਆਪਣਿਆਂ ਬੱਚਿਆਂ ਤੋਂ ਆਸ ਰੱਖਦੇ ਹਨ ਕਿ ਉਹ ਬਿਰਧ ਆਯੂ ਵਿਚ ਉਨ੍ਹਾਂ ਦੀ ਦੇਖ-ਭਾਲ ਕਰਨਗੇ। ਜਦ ਕਿ ਵੱਡੇ ਬੱਚਿਆਂ ਲਈ ਆਪਣੇ ਬਿਰਧ ਹੋ ਰਹੇ ਮਾਪਿਆਂ ਦੀ ਦੇਖ-ਭਾਲ ਕਰਨੀ ਸਹੀ ਅਤੇ ਉਚਿਤ ਹੈ, ਮਾਪਿਆਂ ਨੂੰ ਇਸ ਲਿਹਾਜ਼ ਨਾਲ ਆਪਣੇ ਬੱਚਿਆਂ ਨੂੰ ਇਕ ਭੌਤਿਕਵਾਦੀ ਜੀਵਨ ਦੇ ਰਾਹ ਵਿਚ ਨਿਰਦੇਸ਼ਿਤ ਨਹੀਂ ਕਰਨਾ ਚਾਹੀਦਾ ਹੈ। ਮਾਪੇ ਆਪਣੇ ਬੱਚਿਆਂ ਦਾ ਭਲਾ ਨਹੀਂ ਕਰਦੇ ਹਨ ਜੇਕਰ ਉਹ ਉਨ੍ਹਾਂ ਨੂੰ ਵੱਡੇ ਹੋ ਕੇ ਅਧਿਆਤਮਿਕ ਚੀਜ਼ਾਂ ਨਾਲੋਂ ਭੌਤਿਕ ਸੰਪਤੀਆਂ ਨੂੰ ਜ਼ਿਆਦਾ ਮਹੱਤਵ ਦੇਣਾ ਸਿਖਾਉਂਦੇ ਹਨ।—1 ਤਿਮੋਥਿਉਸ 6:9.

      15. ਤਿਮੋਥਿਉਸ ਦੀ ਮਾਤਾ, ਯੂਨੀਕਾ, ਕਿਵੇਂ ਇਕ ਅਜਿਹੀ ਮਾਤਾ ਦੀ ਉੱਤਮ ਮਿਸਾਲ ਸੀ ਜਿਸ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ?

      15 ਇਸ ਸੰਬੰਧ ਵਿਚ ਯੂਨੀਕਾ, ਪੌਲੁਸ ਦੇ ਜਵਾਨ ਮਿੱਤਰ ਤਿਮੋਥਿਉਸ ਦੀ ਮਾਤਾ, ਇਕ ਅੱਛੀ ਮਿਸਾਲ ਹੈ। (2 ਤਿਮੋਥਿਉਸ 1:5) ਭਾਵੇਂ ਕਿ ਉਹ ਇਕ ਅਵਿਸ਼ਵਾਸੀ ਦੇ ਨਾਲ ਵਿਆਹੀ ਹੋਈ ਸੀ, ਯੂਨੀਕਾ ਨੇ, ਤਿਮੋਥਿਉਸ ਦੀ ਨਾਨੀ ਲੋਇਸ ਦੇ ਨਾਲ, ਤਿਮੋਥਿਉਸ ਨੂੰ ਈਸ਼ਵਰੀ ਭਗਤੀ ਕਰਨ ਲਈ ਸਫ਼ਲਤਾਪੂਰਵਕ ਪਾਲਿਆ। (2 ਤਿਮੋਥਿਉਸ 3:14, 15) ਜਦੋਂ ਤਿਮੋਥਿਉਸ ਚੋਖੀ ਉਮਰ ਦਾ ਸੀ, ਯੂਨੀਕਾ ਨੇ ਉਸ ਨੂੰ ਪੌਲੁਸ ਦੇ ਮਿਸ਼ਨਰੀ ਸਾਥੀ ਵਜੋਂ, ਘਰ ਛੱਡਣ ਅਤੇ ­ਰਾਜ-ਪ੍ਰਚਾਰ ਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ। (ਰਸੂਲਾਂ ਦੇ ਕਰਤੱਬ 16:1-5) ਉਹ ਕਿੰਨੀ ਰੁਮਾਂਚਿਤ ਹੋਈ ਹੋਣੀ ਜਦੋਂ ਉਸ ਦਾ ਪੁੱਤਰ ਇਕ ਸਿਰਕੱਢਵਾਂ ਮਿ­ਸ਼ਨਰੀ ਬਣ ਗਿਆ! ਇਕ ਬਾਲਗ ਵਜੋਂ ਉਸ ਦੀ ਈਸ਼ਵਰੀ ਭਗਤੀ ਨੇ ਉਸ ਦੀ ਮੁਢਲੀ ਸਿਖਲਾਈ ਨੂੰ ਅੱਛੀ ਤਰ੍ਹਾਂ ਨਾਲ ਪ੍ਰਤਿਬਿੰਬਤ ਕੀਤਾ। ਨਿਸ਼ਚੇ ਹੀ, ਯੂਨੀਕਾ ਨੇ ਤਿਮੋਥਿਉਸ ਦੀ ਵਫ਼ਾਦਾਰ ਸੇਵਕਾਈ ਦੀਆਂ ਰਿਪੋਰਟਾਂ ਸੁਣਨ ਵਿਚ ਸੰਤੁਸ਼ਟੀ ਅਤੇ ਆਨੰਦ ਪਾਇਆ, ਭਾਵੇਂ ਕਿ ਉਹ ਸ਼ਾਇਦ ਉਸ ਦੀ ਗ਼ੈਰ-ਹਾਜ਼ਰੀ ਨੂੰ ਮਹਿਸੂਸ ਕਰਦੀ ਸੀ।—ਫ਼ਿਲਿੱਪੀਆਂ 2:19, 20.

      ਪਰਿਵਾਰ ਅਤੇ ਤੁਹਾਡਾ ਭਵਿੱਖ

      16. ਇਕ ਪੁੱਤਰ ਦੇ ਤੌਰ ਤੇ, ਯਿਸੂ ਨੇ ਕਿਹੜੀ ਉਚਿਤ ਚਿੰਤਾ ਪ੍ਰਦਰਸ਼ਿਤ ਕੀਤੀ ਸੀ, ਪਰੰਤੂ ਉਸ ਦਾ ਪ੍ਰਮੁੱਖ ਲਕਸ਼ ਕੀ ਸੀ?

      16 ਯਿਸੂ ਇਕ ਈਸ਼ਵਰੀ ਪਰਿਵਾਰ ਵਿਚ ਪਲਿਆ ਸੀ, ਅਤੇ ਇਕ ਬਾਲਗ ਵਜੋਂ ਉਸ ਨੇ ਇਕ ਪੁੱਤਰ ਦੀ ਆਪਣੀ ਮਾਤਾ ਲਈ ਉਚਿਤ ਚਿੰਤਾ ਨੂੰ ਪ੍ਰਦਰਸ਼ਿਤ ਕੀਤੀ। (ਲੂਕਾ 2:51, 52; ਯੂਹੰਨਾ 19:26) ਫਿਰ ਵੀ, ਯਿਸੂ ਦਾ ਪ੍ਰਮੁੱਖ ਲਕਸ਼ ਸੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ, ਅਤੇ ਉਸ ਵਾਸਤੇ ਇਸ ਵਿਚ ਸ਼ਾਮਲ ਸੀ ਮਾਨਵ ਲਈ ਰਾਹ ਖੋਲ੍ਹਣਾ ਕਿ ਉਹ ਸਦੀਪਕ ਜੀਵਨ ਦਾ ਆਨੰਦ ਮਾਣ ਸਕਣ। ਉਸ ਨੇ ਇਹ ਕੀਤਾ ਜਦੋਂ ਉਸ ਨੇ ਆਪਣਾ ਸੰਪੂਰਣ ਮਾਨਵ ਜੀਵਨ ਪਾਪੀ ਮਾਨਵਜਾਤੀ ਲਈ ਇਕ ਰਿਹਾਈ-ਕੀਮਤ ਵਜੋਂ ਪੇਸ਼ ਕੀਤਾ।—ਮਰਕੁਸ 10:45; ਯੂਹੰਨਾ 5:28, 29.

      17. ਯਿਸੂ ਦੇ ਵਫ਼ਾਦਾਰ ਜੀਵਨ ਮਾਰਗ ਨੇ ਪਰਮੇਸ਼ੁਰ ਦੀ ਇੱਛਾ ਕਰਨ ਵਾਲਿਆਂ ਲਈ ਕਿਹੜੀਆਂ ਸ਼ਾਨਦਾਰ ਸੰਭਾਵਨਾਵਾਂ ਸੰਭਵ ਕੀਤੀਆਂ?

      17 ਯਿਸੂ ਦੀ ਮੌਤ ਤੋਂ ਬਾਅਦ, ਯਹੋਵਾਹ ਨੇ ਉਸ ਨੂੰ ਸਵਰਗੀ ਜੀਵਨ ਲਈ ਜੀ ਉਠਾਇਆ ਅਤੇ ਉਸ ਨੂੰ ਵੱਡਾ ਅਧਿਕਾਰ ਦਿੱਤਾ, ਅਤੇ ਆਖ਼ਰਕਾਰ ਸਵਰਗੀ ਰਾਜ ਵਿਚ ਰਾਜਾ ਦੇ ਤੌਰ ਤੇ ਸਥਾਪਿਤ ਕੀਤਾ। (ਮੱਤੀ 28:18; ਰੋਮੀਆਂ 14:9; ਪਰਕਾਸ਼ ਦੀ ਪੋਥੀ 11:15) ਯਿਸੂ ਦੇ ਬਲੀਦਾਨ ਨੇ ਕੁਝ ਮਨੁੱਖਾਂ ਵਾਸਤੇ ਉਸ ਦੇ ਨਾਲ ਰਾਜ ਵਿਚ ਸ਼ਾਸਨ ਕਰਨ ਲਈ ਚੁਣੇ ਜਾਣਾ ਸੰਭਵ ਬਣਾਇਆ। ਇਸ ਨੇ ਬਾਕੀ ਦੀ ਨੇਕਦਿਲ ਮਾਨਵਜਾਤੀ ਲਈ ਵੀ ਰਾਹ ਖੋਲ੍ਹ ਦਿੱਤਾ ਕਿ ਉਹ ਪਰਾਦੀਸੀ ਹਾਲਾਤ ਵਿਚ ਮੁੜ ਬਹਾਲ ਕੀਤੀ ਗਈ ਧਰਤੀ ਉੱਤੇ ਸੰਪੂਰਣ ਜੀਵਨ ਦਾ ਆਨੰਦ ਮਾਣਨ। (ਪਰਕਾਸ਼ ਦੀ ਪੋਥੀ 5:9, 10; 14:1, 4; 21:3-5; 22:1-4) ਅੱਜ ਸਾਡੇ ਕੋਲ ਸਭ ਤੋਂ ਵੱਡੇ ਵਿਸ਼ੇਸ਼-ਸਨਮਾਨਾਂ ਵਿੱਚੋਂ ਇਕ ਹੈ ਆਪਣੇ ਗੁਆਂਢੀਆਂ ਨੂੰ ਇਹ ਸ਼ਾਨਦਾਰ ਖ਼ੁਸ਼ ਖ਼ਬਰੀ ਦੱਸਣਾ।—ਮੱਤੀ 24:14.

      18. ਪਰਿਵਾਰਾਂ ਅਤੇ ਇਕੱਲੇ-ਇਕੱਲੇ ਵਿਅਕਤੀਆਂ ਦੋਹਾਂ ਨੂੰ ਕਿਹੜੀ ਯਾਦ-ਦਹਾਨੀ ਅਤੇ ਕਿਹੜਾ ਉਤਸ਼ਾਹ ਦਿੱਤਾ ਜਾਂਦਾ ਹੈ?

      18 ਜਿਵੇਂ ਰਸੂਲ ਪੌਲੁਸ ਨੇ ਪ੍ਰਦਰਸ਼ਿਤ ਕੀਤਾ ਸੀ, ਇਕ ਈਸ਼ਵਰੀ ਭਗਤੀ ਦਾ ਜੀਵਨ ਬਤੀਤ ਕਰਨਾ ਉਹ ਵਾਅਦਾ ਪੇਸ਼ ਕਰਦਾ ਹੈ ਕਿ ਲੋਕ ਉਸ “ਆਉਣ ਵਾਲੇ” ਜੀਵਨ ਵਿਚ ਉਨ੍ਹਾਂ ਬਰਕਤਾਂ ਨੂੰ ਵਿਰਸੇ ਵਿਚ ਪ੍ਰਾਪਤ ਕਰ ਸਕਦੇ ਹਨ। ਨਿਸ਼ਚੇ ਹੀ, ਖ਼ੁਸ਼ੀ ਹਾਸਲ ਕਰਨ ਦਾ ਇਹੋ ਹੀ ਸਭ ਤੋਂ ਵਧੀਆ ਤਰੀਕਾ ਹੈ! ਯਾਦ ਰੱਖੋ ਕਿ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਇਸ ਕਰਕੇ, ਭਾਵੇਂ ਕਿ ਤੁਸੀਂ ਇਕ ਬੱਚਾ ਜਾਂ ਇਕ ਮਾਤਾ ਜਾਂ ਪਿਤਾ, ਇਕ ਪਤੀ ਜਾਂ ਇਕ ਪਤਨੀ ਹੋ, ਜਾਂ ਬੱਚਿਆਂ ਵਾਲੇ ਜਾਂ ਬਗੈਰ ਬੱਚਿਆਂ ਵਾਲੇ ਇਕ ਇਕੱਲੇ ਬਾਲਗ ਹੋ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦਾ ਜਤਨ ਕਰੋ। ਜਦੋਂ ਤੁਸੀਂ ਦਬਾਉ ਹੇਠ ਹੁੰਦੇ ਹੋ ਜਾਂ ਡਾਢੀਆਂ ਕਠਿਨਾਈਆਂ ਦਾ ਸਾਮ੍ਹਣਾ ਵੀ ਕਰਦੇ ਹੋ, ਇਹ ਕਦੇ ਨਾ ਭੁੱਲੋ ਕਿ ਤੁਸੀਂ ਜੀਉਂਦੇ ਪਰਮੇਸ਼ੁਰ ਦੇ ਇਕ ਸੇਵਕ ਹੋ। ਇਸ ਤਰ੍ਹਾਂ, ਇੰਜ ਹੋਵੇ ਕਿ ਤੁਹਾਡੀਆਂ ਕਾਰਵਾਈਆਂ ਯਹੋਵਾਹ ਨੂੰ ਆਨੰਦ ਲਿਆਉਣ। (ਕਹਾਉਤਾਂ 27:11) ਅਤੇ ਇੰਜ ਹੋਵੇ ਕਿ ਤੁਹਾਡਾ ਆਚਰਣ ਹੁਣ ਤੁਹਾਡੀ ਖ਼ੁਸ਼ੀ ਵਿਚ ਅਤੇ ਆਉਣ ਵਾਲੇ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਵਿਚ ਪਰਿਣਿਤ ਹੋਵੇ!

      ਇਹ ਬਾਈਬਲ ਸਿਧਾਂਤ ਕਿਵੇਂ . . . ਤੁਹਾਡੇ ਪਰਿਵਾਰ ਨੂੰ ਖ਼ੁਸ਼ ਹੋਣ ਵਿਚ ਮਦਦ ਕਰ ਸਕਦੇ ਹਨ?

      ਆਤਮ-ਸੰਜਮ ਵਿਕਸਿਤ ਕੀਤਾ ਜਾ ਸਕਦਾ ਹੈ।—ਗਲਾਤੀਆਂ 5:22, 23.

      ਸਰਦਾਰੀ ਬਾਰੇ ਉਚਿਤ ਦ੍ਰਿਸ਼ਟੀਕੋਣ ਰੱਖਣ ਨਾਲ, ਦੋਵੇਂ ਪਤੀ ਅਤੇ ਪਤਨੀ ਪਰਿਵਾਰ ਦੀ ਭਲਾਈ ਭਾਲਦੇ ਹਨ।—ਅਫ਼ਸੀਆਂ 5:22-25, 28-33; 6:4.

      ਸੰਚਾਰ ਵਿਚ ਸੁਣਨਾ ਵੀ ਸ਼ਾਮਲ ਹੁੰਦਾ ਹੈ।—ਯਾਕੂਬ 1:19.

      ਯਹੋਵਾਹ ਲਈ ਪ੍ਰੇਮ ਇਕ ਵਿਆਹ ਨੂੰ ਮਜ਼ਬੂਤ ਬਣਾਵੇਗਾ।—1 ਯੂਹੰਨਾ 5:3.

      ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਇਕ ਪਰਿਵਾਰ ਦਾ ਸਭ ਤੋਂ ਮਹੱਤਵਪੂਰਣ ਟੀਚਾ ਹੈ।—ਜ਼ਬੂਰ 143:10; 1 ਤਿਮੋਥਿਉਸ 4:8.

      ਕੁਆਰੇਪਣ ਦਾ ਦਾਨ

      ਹਰ ਕੋਈ ਵਿਅਕਤੀ ਵਿਆਹ ਨਹੀਂ ਕਰਾਉਂਦਾ ਹੈ। ਅਤੇ ਸਾਰੇ ਵਿਵਾਹਿਤ ਜੋੜੇ ਬੱਚੇ ਪੈਦਾ ਕਰਨੇ ਨਹੀਂ ਚੁਣਦੇ ਹਨ। ਯਿਸੂ ਕੁਆਰਾ ਸੀ, ਅਤੇ ਉਸ ਨੇ ਕੁਆਰੇਪਣ ਨੂੰ ਇਕ ਦਾਨ ਦੇ ਤੌਰ ਤੇ ਜ਼ਿਕਰ ਕੀਤਾ ਜਦੋਂ ਇਹ “ਸੁਰਗ ਦੇ ਰਾਜ ਦੇ ਕਾਰਨ” ਹੁੰਦਾ ਹੈ। (ਮੱਤੀ 19:11, 12) ਰਸੂਲ ਪੌਲੁਸ ਨੇ ਵੀ ਵਿਆਹ ਨਾ ਕਰਨ ਦੀ ਚੋਣ ਕੀਤੀ। ਉਸ ਨੇ ਕੁਆਰੇਪਣ ਦੀ ਅਵਸਥਾ ਅਤੇ ਵਿਵਾਹਿਤ ਅਵਸਥਾ ਦੋਹਾਂ ਨੂੰ ਇਕ “ਦਾਨ” ਵਜੋਂ ਜ਼ਿਕਰ ਕੀਤਾ। (1 ਕੁਰਿੰਥੀਆਂ 7:7, 8, 25-28) ਇਸ ਕਰਕੇ, ਜਦ ਕਿ ਇਸ ਪੁਸਤਕ ਦੇ ਅਧਿਕਤਰ ਹਿੱਸੇ ਨੇ ਵਿਆਹ ਅਤੇ ਬੱਚਿਆਂ ਦੀ ਪਰਵਰਿਸ਼ ਦੇ ਸੰਬੰਧ ਵਿਚ ਚਰਚਾ ਕੀਤੀ ਹੈ, ਸਾਨੂੰ ਕੁਆਰੇ ਰਹਿਣ ਜਾਂ ਵਿਵਾਹਿਤ ਹੋਣ ਪਰੰਤੂ ਬੇਔਲਾਦ ਰਹਿਣ ਦੀਆਂ ਸੰਭਾਵੀ ਬਰਕਤਾਂ ਅਤੇ ਪ੍ਰਤਿਫਲਾਂ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ