ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 10/11 ਸਫ਼ੇ 26-28
  • ਮੈਂ ਕੌਣ ਹਾਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੈਂ ਕੌਣ ਹਾਂ?
  • ਜਾਗਰੂਕ ਬਣੋ!—2011
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • 1: ਮੇਰੇ ਵਿਚ ਕਿਹੜੀਆਂ ਖੂਬੀਆਂ ਹਨ?
  • 2: ਮੇਰੇ ਵਿਚ ਕਿਹੜੀਆਂ ਕਮੀਆਂ ਹਨ?
  • 3: ਮੇਰੇ ਕਿਹੜੇ ਟੀਚੇ ਹਨ?
  • 4: ਮੇਰੇ ਵਿਸ਼ਵਾਸ ਕੀ ਹਨ?
  • ਮੈਂ ਕੌਣ ਹਾਂ?
    10 ਸਵਾਲ ਜੋ ਨੌਜਵਾਨ ਪੁੱਛਦੇ ਹਨ
  • 9 ਪਛਾਣ ਬਣਾਓ
    ਜਾਗਰੂਕ ਬਣੋ!—2018
  • ਯਿਸੂ ਨੇ ਚਮਤਕਾਰ ਕਰ ਕੇ ਲੋਕਾਂ ਨੂੰ ਚੰਗਾ ਕੀਤਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਮੈਂ ਆਪਣਾ ਸਮਾਂ ਚੰਗੀ ਤਰ੍ਹਾਂ ਕਿਵੇਂ ਵਰਤਾਂ?
    ਜਾਗਰੂਕ ਬਣੋ!—2009
ਹੋਰ ਦੇਖੋ
ਜਾਗਰੂਕ ਬਣੋ!—2011
g 10/11 ਸਫ਼ੇ 26-28

ਨੌਜਵਾਨ ਪੁੱਛਦੇ ਹਨ

ਮੈਂ ਕੌਣ ਹਾਂ?

ਮਾਈਕਲ ਬਰੈਡ ਨੂੰ ਆਉਂਦੇ ਦੇਖਦਾ ਹੈ ਅਤੇ ਉਸ ਨੂੰ ਪਤਾ ਹੈ ਕਿ ਕੀ ਹੋਣ ਵਾਲਾ ਹੈ। ਬਰੈਡ ਕਹਿੰਦਾ ਹੈ: “ਓਏ, ਮਾਇਕੀ, ਆਹ ਲੈ!” ਬਰੈਡ ਆਪਣੀ ਮੁੱਠੀ ਖੋਲ੍ਹਦਾ ਹੈ ਅਤੇ ਉਸ ਦੇ ਹੱਥ ਵਿਚ ਭੰਗ ਹੁੰਦੀ ਹੈ। ਮਾਈਕਲ ਨਾ ਹੀ ਇਸ ਨੂੰ ਲੈਣਾ ਚਾਹੁੰਦਾ ਹੈ ਅਤੇ ਨਾ ਹੀ ਮਨ੍ਹਾ ਕਰਨਾ ਚਾਹੁੰਦਾ ਹੈ। ਉਹ ਢਿੱਲਾ ਜਿਹਾ ਜਵਾਬ ਦਿੰਦਾ ਹੈ, “ਅੱਜ ਨਹੀਂ, ਸ਼ਾਇਦ ਅਗਲੀ ਵਾਰ।”

ਜੈਸਿਕਾ ਬਰੈਡ ਨੂੰ ਆਉਂਦਾ ਦੇਖਦੀ ਹੈ ਅਤੇ ਉਸ ਨੂੰ ਪਤਾ ਹੈ ਕਿ ਕੀ ਹੋਣ ਵਾਲਾ ਹੈ, ਪਰ ਉਹ ਤਿਆਰ ਹੈ। ਬਰੈਡ ਕਹਿੰਦਾ ਹੈ: “ਇਹ ਜੱਸੀਏ, ਆਹ ਲੈ!” ਬਰੈਡ ਆਪਣੀ ਮੁੱਠੀ ਖੋਲ੍ਹਦਾ ਹੈ ਅਤੇ ਉਸ ਦੇ ਹੱਥ ਵਿਚ ਭੰਗ ਹੁੰਦੀ ਹੈ। ਜੈਸਿਕਾ ਭਰੋਸੇ ਨਾਲ ਕਹਿੰਦੀ ਹੈ: “ਮੈਨੂੰ ਨਹੀਂ ਚਾਹੀਦੀ, ਮੈਨੂੰ ਆਪਣੀ ਸਿਹਤ ਦਾ ਫ਼ਿਕਰ ਹੈ। ਨਾਲੇ ਮੈਂ ਤਾਂ ਸੋਚਦੀ ਸੀ ਕਿ ਤੂੰ ਅਕਲਮੰਦ ਹੈ, ਫਿਰ ਵੀ ਭੰਗ ਪੀਂਦਾ!”

ਉਪਰ ਦੱਸੇ ਹਾਲਾਤਾਂ ਵਿਚ ਜੈਸਿਕਾ ਦਬਾਅ ਦਾ ਚੰਗੀ ਤਰ੍ਹਾਂ ਸਾਮ੍ਹਣਾ ਕਿਉਂ ਕਰ ਸਕੀ? ਕਿਉਂਕਿ ਉਸ ਕੋਲ ਉਹ ਹੈ ਜੋ ਮਾਈਕਲ ਕੋਲ ਨਹੀਂ। ਕੀ ਤੁਹਾਨੂੰ ਪਤਾ ਹੈ ਕਿ ਉਹ ਕੀ ਹੈ? ਉਸ ਨੂੰ ਪਤਾ ਹੈ ਕਿ ਉਹ ਕੌਣ ਹੈ। ਇੱਥੇ ਅਸੀਂ ਕਿਸੇ ਕਾਰਡ ਬਾਰੇ ਗੱਲ ਨਹੀਂ ਕਰ ਰਹੇ ਜਿਸ ʼਤੇ ਕਿਸੇ ਦਾ ਨਾਂ ਅਤੇ ਫੋਟੋ ਹੁੰਦੀ ਹੈ। ਬਲਕਿ ਇਹ ਅੰਦਰੂਨੀ ਸਮਝ ਹੈ ਜੋ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਕੌਣ ਹੋ ਅਤੇ ਕੀ ਮੰਨਦੇ ਹੋ। ਇਸ ਤਰ੍ਹਾਂ ਦੀ ਸਮਝ ਹੋਣ ਨਾਲ ਤੁਸੀਂ ਪਰਤਾਵੇ ਆਉਣ ਤੇ ਉਨ੍ਹਾਂ ਦਾ ਸਾਮ੍ਹਣਾ ਕਰ ਸਕੋਗੇ ਅਤੇ ਦੂਜਿਆਂ ਦੇ ਦਬਾਅ ਹੇਠ ਆਉਣ ਦੀ ਬਜਾਇ ਤੁਸੀਂ ਆਪਣੀ ਜ਼ਿੰਦਗੀ ਦੇ ਫ਼ੈਸਲੇ ਖ਼ੁਦ ਕਰ ਸਕੋਗੇ। ਤੁਸੀਂ ਇਸ ਤਰ੍ਹਾਂ ਕਰਨਾ ਕਿੱਦਾਂ ਸਿੱਖ ਸਕਦੇ ਹੋ? ਇਸ ਤਰ੍ਹਾਂ ਕਰਨਾ ਸਿੱਖਣ ਲਈ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ।

1: ਮੇਰੇ ਵਿਚ ਕਿਹੜੀਆਂ ਖੂਬੀਆਂ ਹਨ?

ਇਹ ਜ਼ਰੂਰੀ ਕਿਉਂ ਹੈ: ਤੁਹਾਡੀਆਂ ਕਾਬਲੀਅਤਾਂ ਅਤੇ ਚੰਗੇ ਗੁਣ ਤੁਹਾਡੇ ਭਰੋਸੇ ਨੂੰ ਮਜ਼ਬੂਤ ਕਰਨਗੇ।

ਗੌਰ ਕਰੋ: ਸਾਡੇ ਸਾਰਿਆਂ ਵਿਚ ਵੱਖੋ-ਵੱਖਰੀਆਂ ਖੂਬੀਆਂ ਹਨ। ਮਿਸਾਲ ਲਈ, ਕੁਝ ਲੋਕ ਕਲਾਕਾਰ ਜਾਂ ਸੰਗੀਤਕਾਰ ਹੁੰਦੇ ਹਨ ਅਤੇ ਕਈ ਖੇਡਣ ਵਿਚ ਮਾਹਰ ਹੁੰਦੇ ਹਨ। ਰਾਕੇਲ ਵਧੀਆ ਤਰੀਕੇ ਨਾਲ ਕਾਰਾਂ ਦੀ ਮੁਰੰਮਤ ਕਰ ਸਕਦੀ ਹੈ।a ਉਸ ਨੇ ਕਿਹਾ, “ਜਦੋਂ ਮੈਂ 15 ਸਾਲ ਦੀ ਸੀ, ਤਾਂ ਮੈਂ ਫ਼ੈਸਲਾ ਕੀਤਾ ਕਿ ਮੈਂ ਮਕੈਨਿਕ ਬਣਾਂਗੀ।”

ਬਾਈਬਲ ਵਿੱਚੋਂ ਮਿਸਾਲ: ਪੌਲੁਸ ਰਸੂਲ ਨੇ ਲਿਖਿਆ: “ਭਾਵੇਂ ਮੈਂ ਬੋਲਣ ਵਿੱਚ ਅਨਾੜੀ ਵੀ ਹੋਵਾਂ ਤਾਂ ਗਿਆਨ ਵਿੱਚ ਤਾਂ ਨਹੀਂ।” (2 ਕੁਰਿੰਥੀਆਂ 11:6) ਪੌਲੁਸ ਧਰਮ-ਗ੍ਰੰਥ ਨੂੰ ਚੰਗੀ ਤਰ੍ਹਾਂ ਸਮਝਦਾ ਸੀ, ਇਸ ਲਈ ਉਹ ਵਿਰੋਧੀਆਂ ਨੂੰ ਜਵਾਬ ਦੇ ਸਕਿਆ। ਉਸ ਨੇ ਦੂਸਰਿਆਂ ਦੇ ਗ਼ਲਤ ਰਵੱਈਏ ਦਾ ਆਪਣੇ ʼਤੇ ਅਸਰ ਨਹੀਂ ਪੈਣ ਦਿੱਤਾ।—2 ਕੁਰਿੰਥੀਆਂ 10:10; 11:5.

ਆਪਣੀ ਜਾਂਚ ਕਰੋ। ਹੇਠਾਂ ਆਪਣੀ ਇਕ ਕਲਾ ਜਾਂ ਹੁਨਰ ਬਾਰੇ ਲਿਖੋ।

․․․․․

ਹੁਣ ਇਕ ਗੁਣ ਲਿਖੋ ਜੋ ਤੁਹਾਡੇ ਵਿਚ ਹੈ। (ਮਿਸਾਲ ਲਈ, ਕੀ ਤੁਸੀਂ ਦੂਜਿਆਂ ਦਾ ਧਿਆਨ ਰੱਖਦੇ ਹੋ? ਖੁੱਲ੍ਹ-ਦਿਲੇ ਹੋ? ਭਰੋਸੇਯੋਗ ਹੋ? ਸਮੇਂ ਦੇ ਪਾਬੰਦ ਹੋ?)

․․․․․

“ਮੈਂ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿਣ ਦੀ ਕੋਸ਼ਿਸ਼ ਕਰਦੀ ਹਾਂ। ਜੇ ਕਿਸੇ ਨੂੰ ਮੇਰੇ ਨਾਲ ਗੱਲ ਕਰਨ ਦੀ ਲੋੜ ਹੈ ਅਤੇ ਮੈਂ ਕੁਝ ਕਰ ਰਹੀ ਹਾਂ, ਤਾਂ ਮੈਂ ਆਪਣਾ ਕੰਮ ਛੱਡ ਕੇ ਦੂਸਰਿਆਂ ਦੀ ਸੁਣਦੀ ਹਾਂ।”—ਬ੍ਰੀਐਨ।

ਜੇ ਤੁਹਾਨੂੰ ਆਪਣੇ ਵਿਚ ਕੋਈ ਗੁਣ ਦੇਖਣ ਵਿਚ ਮੁਸ਼ਕਲ ਆਉਂਦੀ ਹੈ, ਤਾਂ ਇਕ ਅਜਿਹੀ ਤਬਦੀਲੀ ਬਾਰੇ ਹੇਠਾਂ ਲਿਖੋ ਜੋ ਬਚਪਨ ਤੋਂ ਹੁਣ ਤਕ ਤੁਹਾਡੇ ਵਿਚ ਆਈ ਹੈ।—ਮਿਸਾਲਾਂ ਲਈ “ਤੁਹਾਡੇ ਹਾਣੀ ਕੀ ਕਹਿੰਦੇ ਹਨ” ਨਾਂ ਦੀ ਡੱਬੀ ਦੇਖੋ।

․․․․․

2: ਮੇਰੇ ਵਿਚ ਕਿਹੜੀਆਂ ਕਮੀਆਂ ਹਨ?

ਇਹ ਜ਼ਰੂਰੀ ਕਿਉਂ ਹੈ: ਇਕ ਚੈਨ ਦੀ ਮਜ਼ਬੂਤੀ ਉਸ ਦੀ ਹਰੇਕ ਕੜੀ ʼਤੇ ਨਿਰਭਰ ਕਰਦੀ ਹੈ। ਉਸੇ ਤਰ੍ਹਾਂ ਤੁਹਾਡੀ ਇਕ ਕਮੀ ਤੁਹਾਡੀਆਂ ਖੂਬੀਆਂ ਉੱਤੇ ਅਸਰ ਪਾ ਸਕਦੀ ਹੈ।

ਗੌਰ ਕਰੋ: ਸਾਰਿਆਂ ਵਿਚ ਕਮੀਆਂ-ਕਮਜ਼ੋਰੀਆਂ ਹੁੰਦੀਆਂ ਹਨ। (ਰੋਮੀਆਂ 3:23) ਹਰ ਕਿਸੇ ਵਿਚ ਕੋਈ-ਨਾ-ਕੋਈ ਕਮੀ ਹੁੰਦੀ ਹੈ.ਜਿਸ ਨੂੰ ਉਹ ਬਦਲਣਾ ਚਾਹੁੰਦੇ ਹਨ। ਸੇਜਾ ਨਾਂ ਦੀ ਲੜਕੀ ਪੁੱਛਦੀ ਹੈ: “ਮੈਂ ਛੋਟੀਆਂ ਜਿਹੀਆਂ ਗੱਲਾਂ ਕਰਕੇ ਗੁੱਸੇ ਕਿਉਂ ਹੋ ਜਾਂਦੀ ਹਾਂ? ਇਕ ਛੋਟੀ ਜਿਹੀ ਗੱਲ ਕਾਰਨ ਮੇਰਾ ਗੁੱਸਾ ਅਚਾਨਕ ਭੜਕ ਉੱਠਦਾ ਹੈ!”

ਬਾਈਬਲ ਵਿੱਚੋਂ ਮਿਸਾਲ: ਪੌਲੁਸ ਨੂੰ ਆਪਣੀਆਂ ਕਮੀਆਂ ਦਾ ਪਤਾ ਸੀ। ਉਸ ਨੇ ਲਿਖਿਆ: “ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ। ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਬੰਧਨ ਵਿੱਚ ਲੈ ਆਉਂਦਾ ਹੈ।”—ਰੋਮੀਆਂ 7:22, 23.

ਆਪਣੀ ਜਾਂਚ ਕਰੋ। ਕਿਹੜੀ ਕਮਜ਼ੋਰੀ ʼਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ?

․․․․․

“ਮੈਂ ਦੇਖਿਆ ਕਿ ਜਦੋਂ ਮੈਂ ਰੋਮਾਂਟਿਕ ਫ਼ਿਲਮਾਂ ਦੇਖਦੀ ਹਾਂ, ਤਾਂ ਮੈਂ ਉਦਾਸ ਹੋ ਜਾਂਦੀ ਹਾਂ। ਮੈਨੂੰ ਇੰਜ ਲੱਗਦਾ ਹੈ ਕਿ ਮੈਨੂੰ ਵੀ ਕੋਈ ਪਿਆਰ ਕਰੇ। ਇਸ ਲਈ ਹੁਣ ਮੈਨੂੰ ਪਤਾ ਹੈ ਕਿ ਮੈਨੂੰ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਨਹੀਂ ਦੇਖਣੀਆਂ ਚਾਹੀਦੀਆਂ।”—ਬ੍ਰੀਜਟ।

ਤੁਹਾਡੇ ਹਾਣੀ ਕੀ ਕਹਿੰਦੇ ਹਨ

ਜੇਰਮੀਆ

ਜੇਰਮੀਆ

“ਜਿਉਂ-ਜਿਉਂ ਮੈਂ ਵੱਡਾ ਹੋਇਆ, ਮੈਂ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਹਰ ਗੱਲ ਉੱਤੇ ਸੋਚ-ਵਿਚਾਰ ਕਰਨਾ ਸਿੱਖਿਆ। ਮੈਂ ਉਨ੍ਹਾਂ ਕੰਮਾਂ ਤੋਂ ਬਚਣਾ ਚਾਹੁੰਦਾ ਹਾਂ ਜਿਨ੍ਹਾਂ ਨਾਲ ਯਹੋਵਾਹ ਨਿਰਾਸ਼ ਹੋ ਸਕਦਾ ਹੈ।”

ਜੈਨੀਫਰ

ਜੈਨੀਫਰ

“ਜਦੋਂ ਮੈਂ ਛੋਟੀ ਹੁੰਦੀ ਸੀ, ਤਾਂ ਮੈਂ ਸੋਚਦੀ ਸੀ ਕਿ ਕੋਈ ਵੀ ਮੈਥੋਂ ਅਲੱਗ ਸੋਚਣ ਵਾਲਾ ਠੀਕ ਨਹੀਂ ਸੀ। ਹੁਣ ਮੈਂ ਜਾਣਦੀ ਹਾਂ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਅਤੇ ਮੈਂ ਦੂਜਿਆਂ ਦੇ ਵਿਚਾਰ ਜਾਣਨਾ ਚਾਹੁੰਦੀ ਹਾਂ।”

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਖੂਬੀਆਂ

ਕਮਜ਼ੋਰੀਆਂ

ਟੀਚੇ

ਵਿਸ਼ਵਾਸ

3: ਮੇਰੇ ਕਿਹੜੇ ਟੀਚੇ ਹਨ?

ਇਹ ਜ਼ਰੂਰੀ ਕਿਉਂ ਹੈ: ਜਦੋਂ ਤੁਹਾਡੇ ਟੀਚੇ ਹੁੰਦੇ ਹਨ, ਤਾਂ ਤੁਹਾਡੀ ਜ਼ਿੰਦਗੀ ਨੂੰ ਸੇਧ ਅਤੇ ਮਕਸਦ ਮਿਲਦਾ ਹੈ। ਤੁਸੀਂ ਉਨ੍ਹਾਂ ਲੋਕਾਂ ਅਤੇ ਹਾਲਾਤਾਂ ਤੋਂ ਬਚੋਗੇ ਜੋ ਤੁਹਾਡੇ ਮਕਸਦ ਨੂੰ ਪੂਰਾ ਕਰਨ ਵਿਚ ਰੁਕਾਵਟ ਬਣ ਸਕਦੇ ਹਨ।

ਗੌਰ ਕਰੋ: ਕੀ ਤੁਸੀਂ ਇਕ ਟੈਕਸੀ ਡਰਾਈਵਰ ਨੂੰ ਕਹੋਗੇ ਕਿ ਉਹ ਇੱਕੋ ਸੜਕ ʼਤੇ ਗੇੜੇ ਲਾਈ ਜਾਵੇ ਜਦ ਤਕ ਕਾਰ ਦਾ ਪੈਟਰੋਲ ਖ਼ਤਮ ਨਹੀਂ ਹੋ ਜਾਂਦਾ? ਇਹ ਮੂਰਖਤਾ ਹੋਵੇਗੀ ਅਤੇ ਇਸ ਨਾਲ ਪੈਸੇ ਵੀ ਖ਼ਰਾਬ ਹੋਣਗੇ! ਇਸੇ ਤਰ੍ਹਾਂ ਜ਼ਿੰਦਗੀ ਵਿਚ ਟੀਚੇ ਨਾ ਰੱਖਣੇ ਮੂਰਖਤਾ ਹੈ, ਪਰ ਜੇ ਤੁਸੀਂ ਟੀਚੇ ਰੱਖੋਗੇ, ਤਾਂ ਐਵੇਂ ਇੱਧਰ-ਉੱਧਰ ਫਿਰਨ ਦੀ ਬਜਾਇ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਹੈ।

ਬਾਈਬਲ ਵਿੱਚੋਂ ਮਿਸਾਲ: ਪੌਲੁਸ ਨੇ ਲਿਖਿਆ: “ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ।” (1 ਕੁਰਿੰਥੀਆਂ 9:26) ਇੱਧਰ-ਉੱਧਰ ਭਟਕਣ ਦੀ ਬਜਾਇ ਪੌਲੁਸ ਨੇ ਆਪਣੀ ਜ਼ਿੰਦਗੀ ਵਿਚ ਟੀਚੇ ਰੱਖੇ ਅਤੇ ਫਿਰ ਉਨ੍ਹਾਂ ਮੁਤਾਬਕ ਚੱਲਿਆ।—ਫ਼ਿਲਿੱਪੀਆਂ 3:12-14.

ਆਪਣੀ ਜਾਂਚ ਕਰੋ। ਹੇਠਾਂ ਤਿੰਨ ਅਜਿਹੇ ਟੀਚੇ ਲਿਖੋ ਜਿਹੜੇ ਤੁਸੀਂ ਅਗਲੇ ਸਾਲ ਤਕ ਹਾਸਲ ਕਰਨਾ ਚਾਹੁੰਦੇ ਹੋ।

ਹੁਣ ਇਨ੍ਹਾਂ ਵਿੱਚੋਂ ਇਕ ਟੀਚਾ ਚੁਣੋ ਜਿਹੜਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਅਤੇ ਹੇਠਾਂ ਲਿਖੋ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਤੁਸੀਂ ਹੁਣ ਕੀ ਕਰ ਸਕਦੇ ਹੋ।

․․․․․

“ਜੇ ਮੈਂ ਬਿਜ਼ੀ ਨਾ ਰਹਾਂ, ਤਾਂ ਮੈਂ ਕੋਈ ਕੰਮ ਨਹੀਂ ਕਰ ਪਾਉਂਦਾ। ਟੀਚੇ ਰੱਖਣ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਤਰੱਕੀ ਕਰਨੀ ਜ਼ਰੂਰੀ ਹੈ।”—ਹੋਸੇ।

4: ਮੇਰੇ ਵਿਸ਼ਵਾਸ ਕੀ ਹਨ?

ਇਹ ਜ਼ਰੂਰੀ ਕਿਉਂ ਹੈ: ਵਿਸ਼ਵਾਸਾਂ ਤੋਂ ਬਿਨਾਂ ਤੁਸੀਂ ਸਹੀ ਫ਼ੈਸਲੇ ਨਹੀਂ ਕਰ ਪਾਓਗੇ। ਗਿਰਗਿਟ ਦੀ ਤਰ੍ਹਾਂ ਤੁਸੀਂ ਵੀ ਰੰਗ ਬਦਲੋਗੇ ਤੇ ਆਪਣੇ ਸਾਥੀਆਂ ਵਾਂਗ ਬਣੋਗੇ ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੌਣ ਹੋ ਅਤੇ ਕੀ ਮੰਨਦੇ ਹੋ।

ਗੌਰ ਕਰੋ: ਬਾਈਬਲ ਮਸੀਹੀਆਂ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ “ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਜਦੋਂ ਤੁਹਾਡੇ ਕੰਮ ਤੁਹਾਡੇ ਵਿਸ਼ਵਾਸਾਂ ʼਤੇ ਆਧਾਰਿਤ ਹੁੰਦੇ ਹਨ, ਤਾਂ ਤੁਸੀਂ ਉਹੀ ਕਰਦੇ ਹੋ ਜੋ ਠੀਕ ਹੈ ਭਾਵੇਂ ਦੂਜੇ ਜੋ ਮਰਜ਼ੀ ਕਰਨ।

ਬਾਈਬਲ ਵਿੱਚੋਂ ਮਿਸਾਲ: ਜਦੋਂ ਦਾਨੀਏਲ ਨਬੀ ਜਵਾਨ ਸੀ, ਤਾਂ ਉਸ ਨੇ “ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ” ਕਿ ਉਹ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨੇਗਾ ਭਾਵੇਂ ਉਹ ਆਪਣੇ ਪਰਿਵਾਰ ਅਤੇ ਪਰਮੇਸ਼ੁਰ ਦੇ ਸੇਵਕਾਂ ਤੋਂ ਦੂਰ ਸੀ। (ਦਾਨੀਏਲ 1:8) ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਵਿਸ਼ਵਾਸਾਂ ʼਤੇ ਪੱਕਾ ਰਿਹਾ ਤੇ ਉਸ ਨੇ ਆਪਣੀ ਜ਼ਿੰਦਗੀ ਵਿਚ ਸਹੀ ਕੰਮ ਕੀਤੇ।

ਆਪਣੀ ਜਾਂਚ ਕਰੋ। ਤੁਹਾਡੇ ਕਿਹੜੇ ਵਿਸ਼ਵਾਸ ਹਨ? ਮਿਸਾਲ ਲਈ:

  • ਕੀ ਤੁਸੀਂ ਮੰਨਦੇ ਹੋ ਕਿ ਪਰਮੇਸ਼ੁਰ ਹੈ? ਜੇ ਹਾਂ, ਤਾਂ ਕਿਉਂ? ਕਿਹੜਾ ਸਬੂਤ ਤੁਹਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦਾ ਹੈ ਕਿ ਰੱਬ ਹੈ?

  • ਕੀ ਤੁਸੀਂ ਮੰਨਦੇ ਹੋ ਕਿ ਪਰਮੇਸ਼ੁਰ ਦੇ ਨੈਤਿਕ ਮਿਆਰ ਤੁਹਾਡੇ ਭਲੇ ਲਈ ਹਨ? ਜੇ ਹਾਂ, ਤਾਂ ਕਿਉਂ? ਮਿਸਾਲ ਲਈ, ਤੁਹਾਨੂੰ ਕਿਹੜੀ ਗੱਲ ਭਰੋਸਾ ਦਿਵਾਉਂਦੀ ਹੈ ਕਿ ਆਪਣੇ ਹਾਣੀਆਂ ਦੀ ਰੀਸ ਕਰਨ ਦੀ ਬਜਾਇ ਸੈਕਸ ਸੰਬੰਧੀ ਪਰਮੇਸ਼ੁਰ ਦੇ ਕਾਨੂੰਨਾਂ ਦੀ ਪਾਲਣਾ ਕਰਨ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ?

ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਵਿਚ ਜਲਦਬਾਜ਼ੀ ਨਾ ਕਰੋ। ਸਮਾਂ ਕੱਢ ਕੇ ਧਿਆਨ ਨਾਲ ਸੋਚੋ ਕਿ ਤੁਸੀਂ ਕੀ ਮੰਨਦੇ ਹੋ ਅਤੇ ਕਿਉਂ। ਇੱਦਾਂ ਕਰਨ ਨਾਲ ਤੁਸੀਂ ਆਪਣੇ ਵਿਸ਼ਵਾਸਾਂ ʼਤੇ ਪੱਕੇ ਰਹਿ ਸਕੋਗੇ।—ਕਹਾਉਤਾਂ 14:15; 1 ਪਤਰਸ 3:15.

“ਸਕੂਲ ਵਿਚ ਬੱਚੇ ਤੁਹਾਡੀਆਂ ਕਮਜ਼ੋਰੀਆਂ ਫੜਦੇ ਹਨ ਅਤੇ ਮੈਂ ਆਪਣੀ ਨਿਹਚਾ ਨੂੰ ਕਮਜ਼ੋਰੀ ਨਹੀਂ ਬਣਨ ਦੇਣਾ ਚਾਹੁੰਦੀ ਸੀ। ਇਸ ਲਈ ਮੈਂ ਮਿਹਨਤ ਕਰਕੇ ਆਪਣੀ ਨਿਹਚਾ ਨੂੰ ਮਜ਼ਬੂਤ ਕੀਤਾ। ਇਹ ਕਹਿਣ ਦੀ ਬਜਾਇ ਕਿ ‘ਮੈਂ ਇਹ ਨਹੀਂ ਕਰ ਸਕਦੀ ਕਿਉਂਕਿ ਇਹ ਮੇਰੇ ਧਰਮ ਦੇ ਖ਼ਿਲਾਫ਼ ਹੈ,’ ਮੈਂ ਇਹ ਕਹਿੰਦੀ ਸੀ ਕਿ ‘ਮੇਰੇ ਖ਼ਿਆਲ ਵਿਚ ਇਹ ਸਹੀ ਨਹੀਂ।’ ਇਹ ਮੇਰੇ ਵਿਸ਼ਵਾਸ ਸਨ।”—ਡੈਨੀਏਲ।

ਅਖ਼ੀਰ ਵਿਚ, ਤੁਸੀਂ ਕਿਸ ਵਰਗੇ ਬਣਨਾ ਚਾਹੋਗੇ, ਇਕ ਡਿੱਗੇ ਪੱਤੇ ਵਾਂਗ ਜੋ ਹਲਕੇ ਜਿਹੇ ਹਵਾ ਦੇ ਬੁੱਲੇ ਨਾਲ ਹਰ ਜਗ੍ਹਾ ਉੱਡ ਜਾਂਦਾ ਹੈ ਜਾਂ ਇਕ ਦਰਖ਼ਤ ਵਾਂਗ ਜਿਹੜਾ ਤੂਫ਼ਾਨ ਆਉਣ ਤੇ ਵੀ ਖੜ੍ਹਾ ਰਹਿੰਦਾ ਹੈ? ਜੇ ਤੁਸੀਂ ਜਾਣਦੇ ਹੋ ਕਿ ਤੁਸੀਂ ਕੌਣ ਹੋ ਅਤੇ ਤੁਹਾਡੇ ਕੀ ਵਿਸ਼ਵਾਸ ਹਨ, ਤਾਂ ਤੁਸੀਂ ਉਸ ਦਰਖ਼ਤ ਵਾਂਗ ਬਣ ਜਾਓਗੇ। ਫਿਰ ਤੁਸੀਂ ਇਸ ਸਵਾਲ ਦਾ ਜਵਾਬ ਦੇ ਸਕੋਗੇ ਕਿ ਮੈਂ ਕੌਣ ਹਾਂ? (g11-E 10)

ਜਦੋਂ ਤੁਸੀਂ ਜਾਣਦੇ ਹੋ ਕਿ ਤੁਸੀਂ ਕੌਣ ਹੋ, ਤਾਂ ਤੁਸੀਂ ਇਕ ਮਜ਼ਬੂਤ ਦਰਖ਼ਤ ਵਾਂਗ ਹੁੰਦੇ ਹੋ ਜੋ ਤੂਫ਼ਾਨ ਆਉਣ ਤੇ ਵੀ ਖੜ੍ਹਾ ਰਹਿੰਦਾ ਹੈ

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ʼਤੇ ਦਿੱਤੇ ਗਏ ਹਨ: www.watchtower.org/ype

a ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

ਆਪਣੇ ਮਾਪਿਆਂ ਨੂੰ ਪੁੱਛੋ

ਤੁਸੀਂ ਮੇਰੇ ਵਿਚ ਕਿਹੜੀਆਂ ਖੂਬੀਆਂ ਦੇਖਦੇ ਹੋ? ਤੁਹਾਡੇ ਖ਼ਿਆਲ ਵਿਚ ਮੈਨੂੰ ਕਿਹੋ ਜਿਹੇ ਗੁਣ ਪੈਦਾ ਕਰਨ ਦੀ ਲੋੜ ਹੈ? ਤੁਹਾਨੂੰ ਕਿਵੇਂ ਪਤਾ ਲੱਗਾ ਕਿ ਪਰਮੇਸ਼ੁਰ ਦੇ ਮਿਆਰ ਸਹੀ ਹਨ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ