ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਘੋਸ਼ਣਾਵਾਂ
    ਰਾਜ ਸੇਵਕਾਈ—1999 | ਜਨਵਰੀ
    • ਘੋਸ਼ਣਾਵਾਂ

      ◼ ਜਨਵਰੀ ਲਈ ਸਾਹਿੱਤ ਪੇਸ਼ਕਸ਼: ਸੂਚੀਬੱਧ ਕੀਤੀਆਂ ਗਈਆਂ ਅੱਧੀ-ਕੀਮਤ ਜਾਂ ਖ਼ਾਸ-ਕੀਮਤ ਪੁਸਤਕਾਂ ਵਿੱਚੋਂ ਕੋਈ ਵੀ 192 ਸਫ਼ਿਆਂ ਵਾਲੀ ਪੁਰਾਣੀ ਪੁਸਤਕ। ਬਜ਼ੁਰਗਾਂ ਲਈ ਸੂਚਨਾ: ਕਿਰਪਾ ਕਰ ਕੇ ਅਕਤੂਬਰ 1998 ਦੀ ਸਾਡੀ ਰਾਜ ਸੇਵਕਾਈ ਦੇ ਅੰਕ ਵਿੱਚੋਂ ਦੇਖੋ ਕਿ ਸੋਸਾਇਟੀ ਕੋਲ ਕਿਹੜੇ ਪੁਰਾਣੇ ਪ੍ਰਕਾਸ਼ਨ ਉਪਲਬਧ ਹਨ। ਤੁਸੀਂ ਭਵਿੱਖ ਵਿਚ ਵਰਤੋਂ ਕਰਨ ਲਈ ਇਨ੍ਹਾਂ ਪੁਸਤਕਾਂ ਦਾ ਇਕ ਸੈੱਟ ਆਰਡਰ ਕਰ ਸਕਦੇ ਹੋ। ਫਰਵਰੀ: ਪਰਿਵਾਰਕ ਖ਼ੁਸ਼ੀ ਦਾ ਰਾਜ਼। ਮਾਰਚ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਖ਼ਾਸ ਜਤਨ ਕੀਤੇ ਜਾਣਗੇ। ਅਪ੍ਰੈਲ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ। ਦਿਲਚਸਪੀ ਰੱਖਣ ਵਾਲਿਆਂ ਨੂੰ ਦੇਣ ਲਈ ਆਪਣੇ ਕੋਲ ਮੰਗ ਬਰੋਸ਼ਰ ਦਾ ਸਟਾਕ ਰੱਖੋ, ਅਤੇ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਜਤਨ ਕਰੋ।

      ◼ ਜਨਵਰੀ 4 ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹਾਜ਼ਰ ਸਾਰੇ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕਾਂ ਨੂੰ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਅਤੇ ਉਨ੍ਹਾਂ ਦੇ ਬੱਚਿਆਂ ਲਈ ਸ਼ਨਾਖਤੀ ਕਾਰਡ ਦਿੱਤੇ ਜਾਣਗੇ।

      ◼ ਕਲੀਸਿਯਾਵਾਂ ਨੂੰ ਇਸ ਸਾਲ ਵੀਰਵਾਰ, ਅਪ੍ਰੈਲ 1, ਨੂੰ ਸੂਰਜ ਡੁੱਬਣ ਮਗਰੋਂ ਸਮਾਰਕ ਮਨਾਉਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਹਾਲਾਂਕਿ ਭਾਸ਼ਣ ਛੇਤੀ ਆਰੰਭ ਕੀਤਾ ਜਾ ਸਕਦਾ ਹੈ, ਪਰੰਤੂ ਸਮਾਰਕ ਪ੍ਰਤੀਕਾਂ ਦਾ ਹਾਜ਼ਰੀਨ ਵਿਚ ਦਿੱਤਾ ਜਾਣਾ ਕੇਵਲ ਸੂਰਜ ਡੁੱਬਣ ਮਗਰੋਂ ਹੀ ਆਰੰਭ ਹੋਣਾ ਚਾਹੀਦਾ ਹੈ। ਸਥਾਨਕ ਸੋਮਿਆਂ ਤੋਂ ਪਤਾ ਕਰਵਾਓ ਕਿ ਤੁਹਾਡੇ ਖੇਤਰ ਵਿਚ ਸੂਰਜ ਕਦੋਂ ਡੁੱਬਦਾ ਹੈ। ਹਾਲਾਂਕਿ ਹਰੇਕ ਕਲੀਸਿਯਾ ਲਈ ਆਪੋ-ਆਪਣਾ ਸਮਾਰਕ ਉਤਸਵ ਮਨਾਉਣਾ ਚੰਗਾ ਹੋਵੇਗਾ, ਇਹ ਸ਼ਾਇਦ ਹਮੇਸ਼ਾ ਸੰਭਵ ਨਾ ਹੋਵੇ। ਜਿੱਥੇ ਕਈ ਕਲੀਸਿਯਾਵਾਂ ਆਮ ਤੌਰ ਤੇ ਇੱਕੋ ਹੀ ਰਾਜ ਗ੍ਰਹਿ ਇਸਤੇਮਾਲ ਕਰਦੀਆਂ ਹਨ, ਉੱਥੇ ਹੋ ਸਕਦਾ ਹੈ ਕਿ ਇਕ ਜਾਂ ਇਕ ਤੋਂ ਵੱਧ ਕਲੀਸਿਯਾਵਾਂ ਉਸ ਸ਼ਾਮ ਲਈ ਕੋਈ ਹੋਰ ਜਗ੍ਹਾ ਦਾ ਪ੍ਰਬੰਧ ਕਰ ਸਕਣ। ਅਸੀਂ ਸੁਝਾਅ ਦਿੰਦੇ ਹਾਂ ਕਿ ਜੇ ਇਕ ਤੋਂ ਵੱਧ ਕਲੀਸਿਯਾਵਾਂ ਇਕ ਰਾਜ ਗ੍ਰਹਿ ਵਿਚ ਸਮਾਰੋਹ ਮਨਾਉਂਦੀਆਂ ਹਨ, ਤਾਂ ਜਿੱਥੇ ਕਿਤੇ ਸੰਭਵ ਹੋਵੇ, ਉੱਥੇ ਪ੍ਰੋਗ੍ਰਾਮਾਂ ਵਿਚਕਾਰ ਘੱਟੋ-ਘੱਟ 40 ਮਿੰਟਾਂ ਦਾ ਫ਼ਾਸਲਾ ਰੱਖੋ ਤਾਂਕਿ ਇਸ ਦੌਰਾਨ ਲੋਕਾਂ ਨੂੰ ਮਿਲਿਆ ਜਾ ਸਕੇ, ਰੁਚੀ ਰੱਖਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਇਸ ਮੌਕੇ ਦਾ ਪੂਰਾ ਲਾਭ ਪ੍ਰਾਪਤ ਕੀਤਾ ਜਾ ਸਕੇ। ਲੋਕਾਂ ਦੇ ਆਉਣ-ਜਾਣ ਵੇਲੇ ਸੜਕ ਆਵਾਜਾਈ ਅਤੇ ਪਾਰਕਿੰਗ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਬਜ਼ੁਰਗਾਂ ਦੇ ਸਮੂਹ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਥਾਨਕ ਤੌਰ ਤੇ ਕਿਹੜੇ ਸਭ ਤੋਂ ਵਧੀਆ ਪ੍ਰਬੰਧ ਕੀਤੇ ਜਾ ਸਕਦੇ ਹਨ।

      ◼ 1999 ਸਮਾਰਕ ਰੁੱਤ ਦੇ ਲਈ ਖ਼ਾਸ ਪਬਲਿਕ ਭਾਸ਼ਣ ਐਤਵਾਰ, ਅਪ੍ਰੈਲ 18, ਨੂੰ ਦਿੱਤਾ ਜਾਵੇਗਾ। ਭਾਸ਼ਣ ਦਾ ਵਿਸ਼ਾ ਹੋਵੇਗਾ “ਪਰਮੇਸ਼ੁਰ ਅਤੇ ਗੁਆਂਢੀ ਨਾਲ ਸੱਚੀ ਮਿੱਤਰਤਾ।” ਇਕ ਰੂਪ-ਰੇਖਾ ਦਿੱਤੀ ਜਾਵੇਗੀ। ਜਿਨ੍ਹਾਂ ਕਲੀਸਿਯਾਵਾਂ ਵਿਚ ਉਸ ਸਪਤਾਹ-ਅੰਤ ਦੌਰਾਨ ਸਰਕਟ ਨਿਗਾਹਬਾਨ ਦੀ ਮੁਲਾਕਾਤ, ਸਰਕਟ ਸੰਮੇਲਨ, ਜਾਂ ਵਿਸ਼ੇਸ਼ ਸੰਮੇਲਨ ਦਿਨ ਨਿਯਤ ਹੋਵੇ, ਉਨ੍ਹਾਂ ਵਿਚ ਖ਼ਾਸ ਭਾਸ਼ਣ ਉਸ ਤੋਂ ਅਗਲੇ ਹਫ਼ਤੇ ਦਿੱਤਾ ਜਾਵੇਗਾ। ਕਿਸੇ ਵੀ ਕਲੀਸਿਯਾ ਵਿਚ ਖ਼ਾਸ ਭਾਸ਼ਣ ਅਪ੍ਰੈਲ 18, 1999, ਤੋਂ ਪਹਿਲਾਂ ਨਹੀਂ ਦਿੱਤਾ ਜਾਣਾ ਚਾਹੀਦਾ ਹੈ।

      ◼ ਨਵੇਂ ਪ੍ਰਕਾਸ਼ਨ ਉਪਲਬਧ:

      ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ?—ਅੰਗ੍ਰੇਜ਼ੀ

      ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ?—ਅੰਗ੍ਰੇਜ਼ੀ

      ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ—ਹਿੰਦੀ, ਕੰਨੜ, ਨੇਪਾਲੀ, ਅਤੇ ਮਰਾਠੀ

      ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ—ਉੜੀਆ ਅਤੇ ਆਸਾਮੀ

      ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ (ਤਰਕ ਕਰਨਾ [ਅੰਗ੍ਰੇਜ਼ੀ] ਪੁਸਤਕ ਦੇ ਸਫ਼ੇ 9-24 ਵਿੱਚੋਂ) (16 ਸਫ਼ੇ)—ਨੇਪਾਲੀ

      ◼ ਨਵੀਂ ਆਡੀਓ-ਕੈਸਟ ਉਪਲਬਧ:

      ਆਪਣੀ ਅੱਖ ਨਿਰਮਲ ਰੱਖੋ (ਇਕ ਕੈਸਟ)—ਅੰਗ੍ਰੇਜ਼ੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਅਤੇ ਮਲਿਆਲਮ

      (ਇਸ ਆਡੀਓ-ਕੈਸਟ ਦੀ ਕੀਮਤ ਪਾਇਨੀਅਰਾਂ ਲਈ 60 ਰੁਪਏ ਅਤੇ ਪ੍ਰਕਾਸ਼ਕਾਂ ਲਈ 70 ਰੁਪਏ ਹੈ)

  • ਪਾਇਨੀਅਰਾਂ ਲਈ ਘੰਟਿਆਂ ਦੀ ਮੰਗ ਵਿਚ ਤਬਦੀਲੀ
    ਰਾਜ ਸੇਵਕਾਈ—1999 | ਜਨਵਰੀ
    • ਪਾਇਨੀਅਰਾਂ ਲਈ ਘੰਟਿਆਂ ਦੀ ਮੰਗ ਵਿਚ ਤਬਦੀਲੀ

      1 ਅਸੀਂ ਸਾਰੇ ਹੀ ਕਲੀਸਿਯਾ ਦੇ ਮਿਹਨਤੀ ਨਿਯਮਿਤ ਅਤੇ ਸਹਿਯੋਗੀ ਪਾਇਨੀਅਰਾਂ ਦੀ ਕਦਰ ਕਰਦੇ ਹਾਂ। ਇੱਥੋਂ ਤਕ ਕਿ ਜਿੱਥੇ ਖੇਤਰ ਸੀਮਿਤ ਹੈ ਅਤੇ ਖੇਤਰ ਵਿਚ ਬਾਕਾਇਦਾ ਤੌਰ ਤੇ ਪ੍ਰਚਾਰ ਕੀਤਾ ਜਾਂਦਾ ਹੈ, ਉੱਥੇ ਵੀ ਪਾਇਨੀਅਰਾਂ ਨੇ ਆਪਣੀ ਜੋਸ਼ੀਲੀ ਰਾਜ ਸੇਵਾ ਦੁਆਰਾ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਸਾਰੇ ਪ੍ਰਕਾਸ਼ਕਾਂ ਨੂੰ “ਸਹੀ ਮਨੋਬਿਰਤੀ” ਰੱਖਣ ਵਾਲਿਆਂ ਦੀ ਭਾਲ ਕਰਨ ਵਿਚ ਜੁਟੇ ਰਹਿਣ ਲਈ ਉਤਸ਼ਾਹਿਤ ਕੀਤਾ ਹੈ।—ਰਸੂ. 13:48, ਨਿ ਵ.

      2 ਸੋਸਾਇਟੀ ਨੇ ਪਾਇਨੀਅਰਾਂ ਦੁਆਰਾ ਸਾਮ੍ਹਣਾ ਕੀਤੀਆਂ ਜਾ ਰਹੀਆਂ ਮੁਸ਼ਕਲਾਂ ਉੱਤੇ ਧਿਆਨ ਦਿੱਤਾ ਹੈ, ਜੋ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਖ਼ਾਸ ਮੁਸ਼ਕਲ ਹੈ ਅਜਿਹੀ ਅੰਸ਼ਕਾਲੀ ਨੌਕਰੀ ਲੱਭਣੀ, ਜਿਸ ਨਾਲ ਉਹ ਆਪਣੀਆਂ ਵਿਅਕਤੀਗਤ ਜ਼ਰੂਰਤਾਂ ਨੂੰ ਸਹੀ ਢੰਗ ਨਾਲ ਪੂਰਾ ਕਰਦੇ ਹੋਏ ਪੂਰਣ-ਕਾਲੀ ਸੇਵਾ ਵਿਚ ਲੱਗੇ ਰਹਿਣ। ਕਈ ਦੇਸ਼ਾਂ ਦੀ ਵਰਤਮਾਨ ਆਰਥਿਕ ਹਾਲਤ ਭੈਣ-ਭਰਾਵਾਂ ਲਈ ਪਾਇਨੀਅਰ ਬਣਨਾ ਲਗਾਤਾਰ ਮੁਸ਼ਕਲ ਬਣਾ ਰਹੀ ਹੈ, ਭਾਵੇਂ ਕਿ ਇਹ ਉਨ੍ਹਾਂ ਦੀ ਦਿਲੀ ਇੱਛਾ ਹੈ। ਹਾਲ ਹੀ ਦੇ ਮਹੀਨਿਆਂ ਦੌਰਾਨ, ਇਨ੍ਹਾਂ ਮੁਸ਼ਕਲਾਂ ਉੱਤੇ ਅਤੇ ਹੋਰ ਕਾਰਨਾਂ ਉੱਤੇ ਵੀ ਧਿਆਨ ਨਾਲ ਵਿਚਾਰ ਕੀਤਾ ਗਿਆ ਹੈ।

      3 ਇਸ ਕਰਕੇ, ਉੱਪਰ ਦੱਸੀ ਗਈ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਸੋਸਾਇਟੀ ਨੇ ਦੋਵੇਂ ਨਿਯਮਿਤ ਅਤੇ ਸਹਿਯੋਗੀ ਪਾਇਨੀਅਰਾਂ ਲਈ ਘੰਟਿਆਂ ਦੀ ਮੰਗ ਨੂੰ ਘੱਟ ਕਰ ਦਿੱਤਾ ਹੈ। ਜਨਵਰੀ 1999 ਤੋਂ ਨਿਯਮਿਤ ਪਾਇਨੀਅਰਾਂ ਕੋਲੋਂ ਹਰ ਮਹੀਨੇ 70 ਘੰਟਿਆਂ ਦੀ, ਜਾਂ ਸਾਲ ਵਿਚ ਕੁੱਲ ਮਿਲਾ ਕੇ 840 ਘੰਟਿਆਂ ਦੀ ਮੰਗ ਕੀਤੀ ਜਾਵੇਗੀ। ਸਹਿਯੋਗੀ ਪਾਇਨੀਅਰਾਂ ਕੋਲੋਂ ਮਹੀਨੇ ਵਿਚ 50 ਘੰਟਿਆਂ ਦੀ ਮੰਗ ਕੀਤੀ ਜਾਵੇਗੀ। ਵਿਸ਼ੇਸ਼ ਪਾਇਨੀਅਰਾਂ ਅਤੇ ਮਿਸ਼ਨਰੀਆਂ ਲਈ ਘੰਟਿਆਂ ਦੀ ਮੰਗ ਵਿਚ ਕੋਈ ਤਬਦੀਲੀ ਨਹੀਂ ਹੈ, ਕਿਉਂਕਿ ਸੋਸਾਇਟੀ ਉਨ੍ਹਾਂ ਦੀਆਂ ਬੁਨਿਆਦੀ ਭੌਤਿਕ ਜ਼ਰੂਰਤਾਂ ਪੂਰੀਆਂ ਕਰਨ ਦਾ ਪ੍ਰਬੰਧ ਕਰਦੀ ਹੈ। ਇਸ ਤਰ੍ਹਾਂ, ਉਹ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਆਪਣਾ ਜ਼ਿਆਦਾ ਧਿਆਨ ਲਗਾ ਸਕਦੇ ਹਨ।

      4 ਇਹ ਆਸ਼ਾ ਕੀਤੀ ਜਾਂਦੀ ਹੈ ਕਿ ਘੰਟਿਆਂ ਦੀ ਮੰਗ ਵਿਚ ਇਹ ਤਬਦੀਲੀ ਹੋਰ ਜ਼ਿਆਦਾ ਪਾਇਨੀਅਰਾਂ ਨੂੰ ਸੇਵਾ ਕਰਨ ਦੇ ਇਸ ਵਡਮੁੱਲੇ ਵਿਸ਼ੇਸ਼-ਸਨਮਾਨ ਨੂੰ ਫੜੀ ਰੱਖਣ ਵਿਚ ਮਦਦ ਦੇਵੇਗੀ। ਇਸ ਨਾਲ ਹੋਰ ਜ਼ਿਆਦਾ ਪ੍ਰਕਾਸ਼ਕਾਂ ਨੂੰ ਨਿਯਮਿਤ ਅਤੇ ਸਹਿਯੋਗੀ ਪਾਇਨੀਅਰ ਬਣਨ ਦਾ ਮੌਕਾ ਮਿਲੇਗਾ। ਇਹ ਕਲੀਸਿਯਾ ਵਿਚ ਹਰ ਇਕ ਲਈ ਕਿੰਨੀ ਵੱਡੀ ਬਰਕਤ ਸਾਬਤ ਹੋਵੇਗੀ!

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ