-
ਉੱਤਮ ਬੁੱਧ ਦਾ ਇਕ ਵਿਲੱਖਣ ਸ੍ਰੋਤਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
-
-
ਸਹੀ ਸਨ ਕਿ ਕਈ ਆਲੋਚਕਾਂ ਨੇ, ਬਗੈਰ ਕਾਮਯਾਬੀ ਨਾਲ, ਇਹ ਆਖਣ ਦੀ ਕੋਸ਼ਿਸ਼ ਕੀਤੀ ਕਿ ਉਹ ਘਟਨਾਵਾਂ ਵਾਪਰਨ ਤੋਂ ਬਾਅਦ ਲਿਖੀਆਂ ਗਈਆਂ ਸਨ।—ਯਸਾਯਾਹ 13:17-19; 44:27–45:1; ਹਿਜ਼ਕੀਏਲ 26:3-6; ਦਾਨੀਏਲ 8:1-7, 20-22.
34 ਜੋ ਭਵਿੱਖਬਾਣੀਆਂ ਯਿਸੂ ਨੇ ਯਰੂਸ਼ਲਮ ਦੇ 70 ਸਾ.ਯੁ. ਵਿਚ ਵਿਨਾਸ਼ ਬਾਰੇ ਦਿੱਤੀਆਂ ਸਨ ਉਹ ਸਹੀ ਤਰ੍ਹਾਂ ਪੂਰੀਆਂ ਹੋਈਆਂ। (ਲੂਕਾ 19:41-44; 21:20, 21) ਨਾਲੇ ਯਿਸੂ ਅਤੇ ਪੌਲੁਸ ਦੁਆਰਾ “ਅੰਤ ਦਿਆਂ ਦਿਨਾਂ” ਬਾਰੇ ਦਿੱਤੀਆਂ ਗਈਆਂ ਭਵਿੱਖਬਾਣੀਆਂ ਸਾਡੇ ਆਪਣੇ ਹੀ ਸਮੇਂ ਵਿਚ ਵੇਰਵਿਆਂ ਸਹਿਤ ਪੂਰੀਆਂ ਹੋ ਰਹੀਆਂ ਹਨ।—2 ਤਿਮੋਥਿਉਸ 3:1-5, 13; ਮੱਤੀ 24; ਮਰਕੁਸ 13; ਲੂਕਾ 21.
35. ਬਾਈਬਲ ਦੀ ਭਵਿੱਖਬਾਣੀ ਸਿਰਫ਼ ਸ੍ਰਿਸ਼ਟੀਕਰਤਾ ਕੋਲੋਂ ਹੀ ਕਿਉਂ ਆ ਸਕਦੀ ਹੈ?
35 ਕੋਈ ਵੀ ਮਾਨਵ ਦਿਮਾਗ਼, ਚਾਹੇ ਕਿੰਨਾ ਹੀ ਬੁੱਧੀਮਾਨ ਕਿਉਂ ਨਾ ਹੋਵੇ, ਇੰਨੀ ਸਹੀ ਤਰ੍ਹਾਂ ਨਾਲ ਭਵਿੱਖ ਦੀਆਂ ਘਟਨਾਵਾਂ ਪਹਿਲਾਂ ਦੱਸ ਨਹੀਂ ਸਕਦਾ। ਕੇਵਲ ਵਿਸ਼ਵ ਦੇ ਸਰਬ-ਸ਼ਕਤੀਸ਼ਾਲੀ ਅਤੇ ਸਰਬ-ਬੁੱਧੀਮਾਨ ਸ੍ਰਿਸ਼ਟੀਕਰਤਾ ਦਾ ਦਿਮਾਗ਼ ਹੀ ਇਹ ਦੱਸ ਸਕਦਾ ਸੀ, ਜਿਵੇਂ 2 ਪਤਰਸ 1:20, 21 ਤੇ ਅਸੀਂ ਪੜ੍ਹਦੇ ਹਾਂ: “ਧਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਜਤਨ ਨਾਲ ਨਹੀਂ ਹੁੰਦਾ। ਕਿਉਂਕਿ ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।”
ਇਹ ਉੱਤਰ ਦਿੰਦੀ ਹੈ
36. ਬਾਈਬਲ ਸਾਨੂੰ ਕੀ ਦੱਸਦੀ ਹੈ?
36 ਇਸ ਤਰ੍ਹਾਂ, ਕਈਆਂ ਤਰੀਕਿਆਂ ਵਿਚ, ਬਾਈਬਲ ਇਕ ਸਰਬੋਤਮ ਵਿਅਕਤੀ ਦਾ ਪ੍ਰੇਰਿਤ ਸ਼ਬਦ ਹੋਣ ਦਾ ਸਬੂਤ ਦਿਖਾਉਂਦੀ ਹੈ। ਇਸ ਵਜੋਂ, ਇਹ ਸਾਨੂੰ ਦੱਸਦੀ ਹੈ ਕਿ ਮਨੁੱਖ ਇਸ ਧਰਤੀ ਉੱਤੇ ਕਿਉਂ ਹਨ, ਇੰਨੇ ਕਸ਼ਟ ਕਿਉਂ ਹਨ, ਅਸੀਂ ਕਿੱਥੇ ਜਾ ਰਹੇ ਹਾਂ, ਅਤੇ ਕਿਵੇਂ ਹਾਲਤਾਂ ਬਿਹਤਰ ਹੋ ਜਾਣਗੀਆਂ। ਇਹ ਸਾਨੂੰ ਪ੍ਰਗਟ ਕਰਦੀ ਹੈ ਕਿ ਇਕ ਸਰਬੋਤਮ ਪਰਮੇਸ਼ੁਰ ਹੈ ਜਿਸ ਨੇ ਮਨੁੱਖਾਂ ਅਤੇ ਇਸ ਧਰਤੀ ਨੂੰ ਇਕ ਮਕਸਦ ਲਈ ਰਚਿਆ ਅਤੇ ਕਿ ਉਸ ਦਾ ਮਕਸਦ ਪੂਰਾ ਹੋਵੇਗਾ। (ਯਸਾਯਾਹ 14:24) ਬਾਈਬਲ ਸਾਨੂੰ ਇਹ ਵੀ ਪ੍ਰਗਟ ਕਰਦੀ ਹੈ ਕਿ ਸੱਚਾ ਧਰਮ ਕੀ ਹੈ ਅਤੇ ਅਸੀਂ ਉਸ ਨੂੰ ਕਿਵੇਂ ਲੱਭ ਸਕਦੇ ਹਾਂ। ਇਉਂ, ਇਹੋ ਉੱਤਮ ਬੁੱਧ ਦਾ ਕੇਵਲ ਇਕ ਸ੍ਰੋਤ ਹੈ ਜੋ ਜੀਵਨ ਦੇ ਸਾਰੇ ਮਹੱਤਵਪੂਰਣ ਸਵਾਲਾਂ ਦੀ ਸੱਚਾਈ ਬਾਰੇ ਦੱਸ ਸਕਦਾ ਹੈ।—ਜ਼ਬੂਰਾਂ ਦੀ ਪੋਥੀ 146:3; ਕਹਾਉਤਾਂ 3:5; ਯਸਾਯਾਹ 2:2-4.
37. ਮਸੀਹੀ ਜਗਤ ਬਾਰੇ ਕੀ ਪੁੱਛਿਆ ਜਾਣਾ ਚਾਹੀਦਾ ਹੈ?
37 ਜਦੋਂ ਕਿ ਬਾਈਬਲ ਦੀ ਪ੍ਰਮਾਣਿਕਤਾ ਅਤੇ ਸੱਚਾਈ ਦਾ ਅਤਿਅੰਤ ਸਬੂਤ ਹੈ, ਕੀ ਉਹ ਸਾਰੇ ਵਿਅਕਤੀ ਜਿਹੜੇ ਆਖਦੇ ਹਨ ਕਿ ਉਹ ਇਸ ਨੂੰ ਸਵੀਕਾਰ ਕਰਦੇ ਹਨ ਇਸ ਦੀਆਂ ਸਿੱਖਿਆਵਾਂ ਉੱਤੇ ਚਲਦੇ ਹਨ? ਮਿਸਾਲ ਲਈ, ਉਨ੍ਹਾਂ ਕੌਮਾਂ ਉੱਤੇ ਵਿਚਾਰ ਕਰੋ ਜਿਹੜੀਆਂ ਮਸੀਹੀਅਤ ਦਾ ਅਭਿਆਸ ਕਰਨ ਦਾ ਦਾਅਵਾ ਕਰਦੀਆਂ ਹਨ, ਅਰਥਾਤ ਮਸੀਹੀ ਜਗਤ। ਕਈਆਂ ਸਦੀਆਂ ਲਈ ਬਾਈਬਲ ਉਨ੍ਹਾਂ ਦੀ ਪਹੁੰਚ ਵਿਚ ਰਹੀ ਹੈ। ਪਰ ਕੀ ਉਨ੍ਹਾਂ ਦੇ ਸੋਚ ਵਿਚਾਰ ਅਤੇ ਕ੍ਰਿਆਵਾਂ ਪਰਮੇਸ਼ੁਰ ਦੀ ਉੱਤਮ ਬੁੱਧ ਨੂੰ ਅਸਲ ਵਿਚ ਪ੍ਰਤਿਬਿੰਬਿਤ ਕਰਦੇ ਹਨ?
-
-
ਮਸੀਹੀ ਜਗਤ ਨੇ ਪਰਮੇਸ਼ੁਰ ਅਤੇ ਬਾਈਬਲ ਨਾਲ ਵਿਸ਼ਵਾਸ-ਘਾਤ ਕੀਤਾ ਹੈਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
-
-
ਭਾਗ 4
ਮਸੀਹੀ ਜਗਤ ਨੇ ਪਰਮੇਸ਼ੁਰ ਅਤੇ ਬਾਈਬਲ ਨਾਲ ਵਿਸ਼ਵਾਸ-ਘਾਤ ਕੀਤਾ ਹੈ
1, 2. ਕਈ ਲੋਕ ਬਾਈਬਲ ਦਾ ਆਦਰ ਕਿਉਂ ਨਹੀਂ ਕਰਦੇ ਹਨ, ਲੇਕਨ ਬਾਈਬਲ ਕੀ ਆਖਦੀ ਹੈ?
1 ਉਨ੍ਹਾਂ ਵਿਅਕਤੀਆਂ ਦੇ ਬੁਰੇ ਆਚਰਣ ਕਰਕੇ ਜਿਹੜੇ ਬਾਈਬਲ ਅਨੁਸਾਰ ਚਲਣ ਦਾ ਦਾਅਵਾ ਕਰਦੇ ਹਨ, ਅਨੇਕ ਦੇਸ਼ਾਂ ਵਿਚ ਲੋਕ ਇਸ ਤੋਂ ਪਰੇ ਰਹੇ ਹਨ ਅਤੇ ਉਨ੍ਹਾਂ ਨੇ ਇਸ ਦਾ ਆਦਰ ਨਹੀਂ ਕੀਤਾ ਹੈ। ਖ਼ਾਸ ਦੇਸ਼ਾਂ ਵਿਚ ਇਹ ਆਖਿਆ ਗਿਆ ਹੈ ਕਿ ਬਾਈਬਲ ਇਕ ਅਜੇਹੀ ਕਿਤਾਬ ਹੈ ਜੋ ਯੁੱਧ ਕਰਾਉਂਦੀ ਹੈ, ਕਿ ਇਹ ਗੋਰਿਆਂ ਦੀ ਕਿਤਾਬ ਹੈ, ਅਤੇ ਇਹ ਕਿਤਾਬ ਉਪਨਿਵੇਸ਼ਵਾਦ (colonialism) ਨੂੰ ਸਮਰਥਨ ਦਿੰਦੀ ਹੈ। ਪਰ ਇਹ ਗ਼ਲਤ ਵਿਚਾਰ ਹਨ।
2 ਮੱਧ ਪੂਰਬ ਵਿਚ ਲਿਖੀ ਗਈ ਬਾਈਬਲ, ਉਪਨਿਵੇਸ਼ਿਕ ਯੁੱਧਾਂ ਅਤੇ ਲੋਭੀ ਸ਼ੋਸ਼ਣ ਨੂੰ ਸਮਰਥਨ ਨਹੀਂ ਦਿੰਦੀ ਹੈ ਜਿਹੜੇ ਇੰਨੇ ਚਿਰ ਲਈ ਮਸੀਹੀਅਤ ਦੇ ਨਾਂ ਵਿਚ ਕੀਤੇ ਗਏ ਹਨ। ਇਸ ਦੇ ਉਲਟ, ਬਾਈਬਲ ਪੜ੍ਹਕੇ ਅਤੇ ਯਿਸੂ ਦੁਆਰਾ ਸਿਖਾਈਆਂ ਗਈਆਂ ਉਹ ਸੱਚੀ ਮਸੀਹੀਅਤ ਦੀਆਂ ਸਿੱਖਿਆਵਾਂ ਲੈਕੇ, ਤੁਸੀਂ ਇਹ ਵੇਖੋਗੇ ਕਿ ਬਾਈਬਲ ਯੁੱਧ ਕਰਨ, ਅਨੈਤਿਕਤਾ, ਅਤੇ ਦੂਸਰਿਆਂ ਦਾ ਸ਼ੋਸ਼ਣ ਕਰਨ ਦੇ ਕੰਮਾਂ ਦੀ ਬਹੁਤ ਸਖ਼ਤੀ ਨਾਲ ਨਿੰਦਾ ਕਰਦੀ ਹੈ। ਕਸੂਰ ਲੋਭੀ ਲੋਕਾਂ ਦਾ ਹੈ, ਨਾ ਕਿ ਬਾਈਬਲ ਦਾ। (1 ਕੁਰਿੰਥੀਆਂ 13:1-6; ਯਾਕੂਬ 4:1-3; 5:1-6; 1 ਯੂਹੰਨਾ 4:7, 8) ਇਸ ਲਈ ਬਾਈਬਲ ਦੀ ਅੱਛੀ ਸਲਾਹ ਦੇ ਵਿਰੁੱਧ ਜੀਵਨ ਬਤੀਤ ਕਰਨ ਵਾਲੇ ਸਵਾਰਥੀ ਲੋਕਾਂ ਦੇ ਦੁਰਾਚਾਰ ਨੂੰ ਤੁਹਾਨੂੰ ਇਸ ਦੇ ਖ਼ਜ਼ਾਨਿਆਂ ਤੋਂ ਲਾਭ ਉਠਾਉਣ ਤੋਂ ਨਾ ਰੋਕਣ ਦਿਓ।
3. ਇਤਿਹਾਸ ਦੀਆਂ ਹਕੀਕਤਾਂ ਮਸੀਹੀ ਜਗਤ ਬਾਰੇ ਕੀ ਦਿਖਾਉਂਦੀਆਂ ਹਨ?
3 ਮਸੀਹੀ ਜਗਤ ਦੇ ਲੋਕ ਅਤੇ ਕੌਮਾਂ ਵੀ ਉਨ੍ਹਾਂ ਵਿਚ ਸ਼ਾਮਲ ਹਨ ਜਿਹੜੇ ਬਾਈਬਲ ਦੇ ਅਨੁਸਾਰ ਜੀਵਨ ਬਤੀਤ ਨਹੀਂ ਕਰਦੇ ਹਨ। “ਮਸੀਹੀ ਜਗਤ” ਸੰਸਾਰ ਦਾ ਉਹ ਹਿੱਸਾ ਵਰਣਨ ਕੀਤਾ ਗਿਆ ਹੈ ਜਿੱਥੇ ਮਸੀਹੀਅਤ ਪ੍ਰਚਲਿਤ ਹੈ। ਇਹ ਜ਼ਿਆਦਾਤਰ ਪੱਛਮੀ ਸੰਸਾਰ ਹੈ ਜਿਹ ਦੇ ਆਪਣੇ ਗਿਰਜਿਆਂ ਦੀਆਂ ਵਿਵਸਥਾਵਾਂ ਹਨ, ਅਤੇ ਜੋ ਸਾ.ਯੁ. ਚੌਥੀ ਸਦੀ ਤੋਂ ਉੱਘਾ ਹੋਇਆ ਹੈ। ਮਸੀਹੀ ਜਗਤ ਵਿਚ ਸਦੀਆਂ ਲਈ ਬਾਈਬਲ ਪਾਈ ਗਈ ਹੈ, ਅਤੇ ਉਹ ਦੇ ਪਾਦਰੀ ਇਸ ਦੀ ਸਿੱਖਿਆ ਦੇਣ ਅਤੇ ਪਰਮੇਸ਼ੁਰ ਦੇ ਪ੍ਰਤਿਨਿਧ ਹੋਣ ਦਾ ਦਾਅਵਾ ਕਰਦੇ ਹਨ। ਲੇਕਨ ਕੀ ਮਸੀਹੀ ਜਗਤ ਦੇ ਪਾਦਰੀ ਅਤੇ ਮਿਸ਼ਨਰੀ ਸੱਚਾਈ ਸਿਖਾਉਂਦੇ ਹਨ? ਕੀ ਉਨ੍ਹਾਂ ਦੇ ਕੰਮ ਸੱਚ-ਮੁੱਚ ਹੀ ਪਰਮੇਸ਼ੁਰ ਅਤੇ ਬਾਈਬਲ ਨੂੰ ਪ੍ਰਤਿਨਿਧਤ ਕਰਦੇ ਹਨ? ਕੀ ਮਸੀਹੀ ਜਗਤ ਵਿਚ ਮਸੀਹੀਅਤ ਸੱਚ-ਮੁੱਚ ਹੀ ਪ੍ਰਚਲਿਤ ਹੈ? ਨਹੀਂ। ਚੌਥੀ ਸਦੀ ਵਿਚ ਜਦੋਂ ਤੋਂ ਇਸ ਦਾ ਧਰਮ ਮੁੱਖ ਹੋਇਆ, ਮਸੀਹੀ ਜਗਤ ਪਰਮੇਸ਼ੁਰ ਅਤੇ ਬਾਈਬਲ ਦਾ ਦੁਸ਼ਮਣ ਸਾਬਤ ਹੋਇਆ ਹੈ। ਹਾਂ, ਇਤਿਹਾਸ ਦੀਆਂ ਹਕੀਕਤਾਂ ਦਿਖਾਉਂਦੀਆਂ ਹਨ ਕਿ ਮਸੀਹੀ ਜਗਤ ਨੇ ਪਰਮੇਸ਼ੁਰ ਅਤੇ ਬਾਈਬਲ ਨਾਲ ਵਿਸ਼ਵਾਸ-ਘਾਤ ਕੀਤਾ ਹੈ।
ਗੈਰ-ਬਾਈਬਲੀ ਸਿਧਾਂਤ
4, 5. ਗਿਰਜਿਆਂ ਦੁਆਰਾ ਕਿਹੜੇ ਗੈਰ-ਬਾਈਬਲੀ ਸਿਧਾਂਤ ਸਿਖਾਏ ਜਾਂਦੇ ਹਨ?
4 ਮਸੀਹੀ ਜਗਤ ਦੇ ਮੂਲ ਸਿਧਾਂਤ ਬਾਈਬਲ ਉੱਤੇ ਨਹੀਂ ਪਰ ਪ੍ਰਾਚੀਨ ਕਾਲਪਨਿਕ ਕਥਾਵਾਂ—ਜਿਵੇਂ ਕਿ ਯੂਨਾਨ, ਮਿਸਰ, ਬਾਬਲ, ਅਤੇ ਹੋਰ ਦੇਸ਼ਾਂ ਦੀਆਂ ਕਾਲਪਨਿਕ ਕਥਾਵਾਂ ਉੱਤੇ ਆਧਾਰਿਤ ਹਨ। ਅਜੇਹੀਆਂ ਸਿੱਖਿਆਵਾਂ ਜਿਵੇਂ ਕਿ ਮਾਨਵ ਪ੍ਰਾਣ ਦੀ ਸਹਿਜ ਅਮਰਤਾ, ਨਰਕ ਦੀ ਅੱਗ ਵਿਚ ਸਦੀਪਕ ਤਸੀਹਾ, ਸੋਧਣ-ਸਥਾਨ, ਅਤੇ ਤ੍ਰਿਏਕ (ਇਕ ਪਰਮੇਸ਼ੁਰਤਵ ਵਿਚ ਤਿੰਨ ਵਿਅਕਤੀ), ਬਾਈਬਲ ਵਿਚ ਨਹੀਂ ਪਾਈਆਂ ਜਾਂਦੀਆਂ ਹਨ।
5 ਉਦਾਹਰਣ ਦੇ ਤੌਰ ਤੇ, ਉਸ ਸਿੱਖਿਆ ਉੱਤੇ ਵਿਚਾਰ ਕਰੋ ਕਿ ਬੁਰੇ ਲੋਕ ਇਕ ਅੱਗਦਾਰ ਨਰਕ ਵਿਚ ਸਦਾ ਲਈ ਤੜਫ਼ਾਏ ਜਾਣਗੇ। ਤੁਸੀਂ ਇਸ ਖ਼ਿਆਲ ਬਾਰੇ ਕੀ ਮਹਿਸੂਸ ਕਰਦੇ ਹੋ? ਬਹੁਤਿਆਂ ਨੂੰ ਇਹ ਖ਼ਿਆਲ ਘਿਣਾਉਣਾ ਲੱਗਦਾ ਹੈ। ਉਹ ਇਸ ਨੂੰ ਅਨੁਚਿਤ ਸਮਝਦੇ ਹਨ ਕਿ ਪਰਮੇਸ਼ੁਰ ਮਨੁੱਖਾਂ ਨੂੰ ਅਤਿਅੰਤ ਪੀੜਾ ਵਿਚ ਰੱਖਦੇ ਹੋਏ ਸਦਾ ਲਈ ਤੜਫ਼ਾਏਗਾ। ਅਜੇਹਾ ਜ਼ਾਲਮ ਵਿਚਾਰ ਬਾਈਬਲ ਦੇ ਪਰਮੇਸ਼ੁਰ ਦੇ ਵਿਰੁੱਧ ਹੈ ਕਿਉਂਜੋ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਬਾਈਬਲ ਸਪੱਸ਼ਟ ਹੈ ਕਿ ਅਜੇਹੀ ਸਿੱਖਿਆ ਸਰਬਸ਼ਕਤੀਮਾਨ ਪਰਮੇਸ਼ੁਰ ਦੇ ‘ਮਨ ਵਿਚ ਨਹੀਂ ਆਈ।’—ਯਿਰਮਿਯਾਹ 7:31; 19:5; 32:35.
6. ਅਮਰ-ਪ੍ਰਾਣ ਦੀ ਸਿੱਖਿਆ ਨੂੰ ਬਾਈਬਲ ਕਿਵੇਂ ਰੱਦ ਕਰਦੀ ਹੈ?
6 ਅੱਜਕਲ੍ਹ ਅਨੇਕ ਧਰਮ, ਜਿਨ੍ਹਾਂ ਵਿਚ ਮਸੀਹੀ ਜਗਤ ਦੇ ਗਿਰਜੇ ਵੀ ਸ਼ਾਮਲ ਹਨ, ਇਹ ਸਿੱਖਿਆ ਦਿੰਦੇ ਹਨ ਕਿ ਮਨੁੱਖਾਂ ਵਿਚ ਅਮਰ ਪ੍ਰਾਣ ਹੈ, ਜੋ ਮੌਤ ਆਉਣ ਤੇ ਸਵਰਗ ਯਾ ਨਰਕ ਨੂੰ ਚਲਿਆ ਜਾਂਦਾ ਹੈ। ਇਹ ਇਕ ਬਾਈਬਲ ਸਿੱਖਿਆ ਨਹੀਂ ਹੈ। ਇਸ ਦੀ ਬਜਾਇ, ਬਾਈਬਲ ਸਪੱਸ਼ਟ ਬਿਆਨ ਕਰਦੀ ਹੈ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ . . . ਕਿਉਂ ਜੋ ਪਤਾਲ [ਕਬਰ] ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” (ਉਪਦੇਸ਼ਕ ਦੀ ਪੋਥੀ 9:5, 10) ਅਤੇ ਜ਼ਬੂਰਾਂ ਦਾ ਲਿਖਾਰੀ ਬਿਆਨ ਕਰਦਾ ਹੈ ਕਿ ਮੌਤ ਆਉਣ ਤੇ ਮਨੁੱਖ “ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ!”—ਜ਼ਬੂਰਾਂ ਦੀ ਪੋਥੀ 146:4.
7. ਪਰਮੇਸ਼ੁਰ ਦਾ ਨਿਯਮ ਤੋੜਨ ਕਰਕੇ ਆਦਮ ਅਤੇ ਹੱਵਾਹ ਨੂੰ ਕੀ ਸਜ਼ਾ ਮਿਲੀ ਸੀ?
7 ਇਹ ਵੀ ਯਾਦ ਕਰੋ ਕਿ ਜਦੋਂ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਨਿਯਮ ਤੋੜਿਆ ਸੀ, ਉਸ ਦੀ ਸਜ਼ਾ ਅਮਰਤਾ ਨਹੀਂ ਸੀ। ਉਹ ਤਾਂ ਇਕ ਪ੍ਰਤਿਫਲ ਹੁੰਦਾ, ਸਜ਼ਾ ਨਹੀਂ! ਇਸ ਦੀ ਬਜਾਇ, ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਹ ‘ਮਿੱਟੀ ਵਿੱਚ ਫੇਰ . . .
-