-
ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
-
-
ਇਸ ਵਿਵਸਥਾ ਦਾ ਅੰਤ ਹੋਵੇਗਾ। ਉਨ੍ਹਾਂ ਲੋਕਾਂ ਦੀ ਉਹ ਪੀੜ੍ਹੀ ਹੁਣ ਬਹੁਤ ਬਿਰਧ ਹੈ, ਇਹ ਸੰਕੇਤ ਕਰਦੇ ਹੋਏ ਕਿ ਪਰਮੇਸ਼ੁਰ ਦਾ ਇਸ ਵਰਤਮਾਨ ਵਿਵਸਥਾ ਨੂੰ ਖ਼ਤਮ ਕਰਨ ਦਾ ਬਹੁਤ ਜ਼ਿਆਦਾ ਸਮਾਂ ਨਹੀਂ ਰਹਿੰਦਾ ਹੈ।
17, 18. ਕਿਹੜੀ ਭਵਿੱਖਬਾਣੀ ਦਿਖਾਉਂਦੀ ਹੈ ਕਿ ਅਸੀਂ ਇਸ ਦੁਨੀਆਂ ਦੇ ਅੰਤ ਦੇ ਬਹੁਤ ਨਜ਼ਦੀਕ ਹਾਂ?
17 ਇਕ ਹੋਰ ਭਵਿੱਖਬਾਣੀ ਜੋ ਦਿਖਾਉਂਦੀ ਹੈ ਕਿ ਇਸ ਵਿਵਸਥਾ ਦਾ ਅੰਤ ਬਹੁਤ ਨਜ਼ਦੀਕ ਹੈ ਪੌਲੁਸ ਰਸੂਲ ਦੁਆਰਾ ਦਿੱਤੀ ਗਈ ਸੀ, ਜਿਸ ਨੇ ਪੂਰਬ-ਸੂਚਨਾ ਦਿੱਤੀ: “ਪ੍ਰਭੁ ਦਾ ਦਿਨ ਇਸ ਤਰਾਂ ਆਵੇਗਾ ਜਿਸ ਤਰਾਂ ਰਾਤ ਨੂੰ ਚੋਰ। ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ . . . ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ।”—1 ਥੱਸਲੁਨੀਕੀਆਂ 5:2, 3; ਨਾਲੇ ਲੂਕਾ 21:34, 35 ਵੀ ਦੇਖੋ।
18 ਅੱਜ ਸਰਦ ਜੰਗ ਖ਼ਤਮ ਹੋ ਗਿਆ ਹੈ, ਅਤੇ ਅੰਤਰਰਾਸ਼ਟਰੀ ਯੁੱਧ ਹੁਣ ਸ਼ਾਇਦ ਮੁੱਖ ਖ਼ਤਰਾ ਨਾ ਪੇਸ਼ ਕਰੇ। ਸੋ ਕੌਮਾਂ ਸ਼ਾਇਦ ਇਹ ਮਹਿਸੂਸ ਕਰਨ ਕਿ ਉਹ ਇਕ ਨਵੀਂ ਦੁਨੀਆਂ ਵਿਵਸਥਾ ਦੇ ਕਾਫ਼ੀ ਨਜ਼ਦੀਕ ਹਨ। ਲੇਕਨ ਜਦੋਂ ਉਹ ਮਹਿਸੂਸ ਕਰਨਗੇ ਕਿ ਉਨ੍ਹਾਂ ਦੇ ਯਤਨ ਕਾਮਯਾਬ ਹੋ ਰਹੇ ਹਨ, ਇਹ ਦਾ ਅਰਥ ਉਨ੍ਹਾਂ ਦੀ ਸੋਚ ਦੇ ਉਲਟ ਹੋਵੇਗਾ, ਕਿਉਂਜੋ ਇਹ ਆਖਰੀ ਸੰਕੇਤ ਹੋਵੇਗਾ ਕਿ ਪਰਮੇਸ਼ੁਰ ਦੁਆਰਾ ਇਸ ਵਿਵਸਥਾ ਦਾ ਅੰਤ ਨਿਕਟ ਹੈ। ਯਾਦ ਰੱਖੋ ਕਿ ਰਾਜਨੀਤਿਕ ਸਮਝੌਤੇਬਾਜ਼ੀਆਂ ਅਤੇ ਇਕਰਾਰਨਾਮੇ ਲੋਕਾਂ ਵਿਚ ਕੋਈ ਵਾਸਤਵ ਤਬਦੀਲੀਆਂ ਨਹੀਂ ਲਿਆ ਰਹੇ ਹਨ। ਉਹ ਲੋਕਾਂ ਨੂੰ ਇਕ ਦੂਸਰੇ ਨਾਲ ਪ੍ਰੇਮ ਕਰਨ ਲਈ ਪ੍ਰੇਰਿਤ ਨਹੀਂ ਕਰ ਰਹੇ ਹਨ। ਅਤੇ ਦੁਨੀਆਂ ਦੇ ਆਗੂ ਅਪਰਾਧ ਨੂੰ ਰੋਕ ਨਹੀਂ ਰਹੇ ਹਨ, ਨਾ ਹੀ ਉਹ ਬੀਮਾਰੀ ਅਤੇ ਮੌਤ ਨੂੰ ਮਿਟਾ ਰਹੇ ਹਨ। ਇਸ ਲਈ ਮਾਨਵ ਸ਼ਾਂਤੀ ਅਤੇ ਸੁਰੱਖਿਆ ਦੇ ਕਿਸੇ ਵੀ ਵਿਕਾਸ ਵਿਚ ਵਿਸ਼ਵਾਸ ਨਾ ਕਰੋ, ਕਿ ਇਹ ਦੁਨੀਆਂ ਆਪਣੀਆਂ ਸਮੱਸਿਆਵਾਂ ਸੁਲਝਾਉਣ ਦੇ ਕਰੀਬ ਹੈ। (ਜ਼ਬੂਰਾਂ ਦੀ ਪੋਥੀ 146:3) ਅਜੇਹੀ ਪੁਕਾਰ ਦਾ ਸੱਚ-ਮੁੱਚ ਅਰਥ ਇਹ ਹੋਵੇਗਾ ਕਿ ਇਹ ਦੁਨੀਆਂ ਖ਼ਤਮ ਹੋਣ ਦੇ ਬਹੁਤ ਨਜ਼ਦੀਕ ਹੈ।
ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ
19, 20. ਅੰਤ ਦਿਆਂ ਦਿਨਾਂ ਵਿਚ ਪ੍ਰਚਾਰ ਦੇ ਸੰਬੰਧ ਵਿਚ ਅਸੀਂ ਕਿਹੜੀ ਭਵਿੱਖਬਾਣੀ ਪੂਰੀ ਹੁੰਦੀ ਦੇਖ ਰਹੇ ਹਾਂ?
19 ਇਕ ਹੋਰ ਭਵਿੱਖਬਾਣੀ ਜੋ ਦਿਖਾਉਂਦੀ ਹੈ ਕਿ ਅਸੀਂ 1914 ਤੋਂ ਲੈਕੇ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ ਉਹ ਹੈ ਜੋ ਯਿਸੂ ਨੇ ਦਿੱਤੀ ਸੀ: “ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏ।” (ਮਰਕੁਸ 13:10) ਯਾ ਜਿਵੇਂ ਮੱਤੀ 24:14 ਤਰਜਮਾ ਕਰਦਾ ਹੈ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”
20 ਅੱਜ, ਜਿਵੇਂ ਇਤਿਹਾਸ ਵਿਚ ਪਹਿਲਾਂ ਕਦੇ ਵੀ ਨਹੀਂ ਹੋਇਆ, ਇਸ ਦੁਨੀਆਂ ਦੇ ਅੰਤ ਅਤੇ ਪਰਮੇਸ਼ੁਰ ਦੇ ਰਾਜ ਦੇ ਅਧੀਨ ਆ ਰਹੀ ਪਰਾਦੀਸ ਨਵੀਂ ਦੁਨੀਆਂ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਧਰਤੀ ਵਿਚ ਕੀਤਾ ਜਾ ਰਿਹਾ ਹੈ। ਕਿਨ੍ਹਾਂ ਦੁਆਰਾ? ਲੱਖਾਂ ਹੀ ਯਹੋਵਾਹ ਦੇ ਗਵਾਹਾਂ ਦੁਆਰਾ। ਉਹ ਧਰਤੀ ਉਪਰ ਹਰੇਕ ਦੇਸ਼ ਵਿਚ ਪ੍ਰਚਾਰ ਕਰ ਰਹੇ ਹਨ।
21, 22. ਖ਼ਾਸ ਕਰਕੇ, ਕਿਹੜੀ ਗੱਲ ਯਹੋਵਾਹ ਦੇ ਗਵਾਹਾਂ ਨੂੰ ਸੱਚੇ ਮਸੀਹੀਆਂ ਦੇ ਤੌਰ ਤੇ ਪਛਾਣ ਕਰਵਾਉਂਦੀ ਹੈ?
21 ਪਰਮੇਸ਼ੁਰ ਦੇ ਰਾਜ ਬਾਰੇ ਆਪਣੇ ਪ੍ਰਚਾਰ ਦੇ ਅਤਿਰਿਕਤ, ਯਹੋਵਾਹ ਦੇ ਗਵਾਹ ਉਹ ਆਚਾਰ ਰੱਖ ਰਹੇ ਹਨ ਜੋ ਉਨ੍ਹਾਂ ਨੂੰ ਮਸੀਹ ਦੇ ਸੱਚੇ ਅਨੁਯਾਈਆਂ ਦੇ ਤੌਰ ਤੇ ਪਛਾਣ ਕਰਵਾਉਂਦਾ ਹੈ, ਕਿਉਂਕਿ ਉਸ ਨੇ ਐਲਾਨ ਕੀਤਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” ਇਸ ਲਈ, ਯਹੋਵਾਹ ਦੇ ਗਵਾਹ ਵਿਸ਼ਵ ਭਾਈਚਾਰੇ ਵਿਚ ਪ੍ਰੇਮ ਦੇ ਅਟੁੱਟ ਬੰਧਨ ਦੁਆਰਾ ਸੰਯੁਕਤ ਹਨ।—ਯੂਹੰਨਾ 13:35; ਨਾਲੇ ਯਸਾਯਾਹ 2:2-4; ਕੁਲੁੱਸੀਆਂ 3:14; ਯੂਹੰਨਾ 15:12-14; 1 ਯੂਹੰਨਾ 3:10-12; 4:20, 21; ਪਰਕਾਸ਼ ਦੀ ਪੋਥੀ 7:9, 10 ਵੀ ਵੇਖੋ।
22 ਯਹੋਵਾਹ ਦੇ ਗਵਾਹ ਬਾਈਬਲ ਦੀ ਕਹੀ ਗੱਲ ਵਿਚ ਵਿਸ਼ਵਾਸ ਰੱਖਦੇ ਹਨ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਉਹ ਦੂਸਰਿਆਂ ਦੇਸ਼ਾਂ ਵਿਚ ਆਪਣੇ ਸਾਥੀ ਗਵਾਹਾਂ ਨੂੰ, ਨਸਲ ਯਾ ਰੰਗ ਦੇ ਬੇਲਿਹਾਜ਼, ਅਧਿਆਤਮਿਕ ਭੈਣਾਂ ਅਤੇ ਭਰਾਵਾਂ ਵਾਂਗ ਸਮਝਦੇ ਹਨ। (ਮੱਤੀ 23:8) ਅਤੇ ਇਹ ਹਕੀਕਤ ਕਿ ਦੁਨੀਆਂ ਵਿਚ ਅੱਜਕਲ੍ਹ ਅਜੇਹਾ ਵਿਸ਼ਵ ਭਾਈਚਾਰਾ ਹੋਂਦ ਵਿਚ ਹੈ ਉਸ ਸਬੂਤ ਨੂੰ ਵਧਾਉਂਦਾ ਹੈ ਕਿ ਪਰਮੇਸ਼ੁਰ ਦਾ ਮਕਸਦ ਹੁਣ ਜਲਦੀ ਹੀ ਪੂਰਾ ਹੋਵੇਗਾ।
-
-
ਇਕ ਪਰਾਦੀਸ ਧਰਤੀ ਉੱਤੇ ਸਦਾ ਲਈ ਜੀਓਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
-
-
ਭਾਗ 8
ਇਕ ਪਰਾਦੀਸ ਧਰਤੀ ਉੱਤੇ ਸਦਾ ਲਈ ਜੀਓ
1, 2. ਪਰਮੇਸ਼ੁਰ ਦੇ ਰਾਜ ਦੀ ਹਕੂਮਤ ਦੇ ਅਧੀਨ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ?
1 ਉਦੋਂ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ ਜਦੋਂ ਪਰਮੇਸ਼ੁਰ ਇਸ ਧਰਤੀ ਉੱਤੋਂ ਦੁਸ਼ਟਤਾ ਅਤੇ ਕਸ਼ਟਾਂ ਨੂੰ ਖ਼ਤਮ ਕਰੇਗਾ ਅਤੇ ਆਪਣੇ ਸਵਰਗੀ ਰਾਜ ਦੇ ਪ੍ਰੇਮਪੂਰਣ ਨਿਯੰਤ੍ਰਣ ਦੇ ਅਧੀਨ ਇਕ ਨਵੀਂ ਦੁਨੀਆਂ ਲਿਆਵੇਗਾ? ਪਰਮੇਸ਼ੁਰ ‘ਆਪਣਾ ਹੱਥ ਖੋਲ੍ਹਕੇ ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਨ’ ਦਾ ਵਾਅਦਾ ਕਰਦਾ ਹੈ।—ਜ਼ਬੂਰਾਂ ਦੀ ਪੋਥੀ 145:16.
2 ਤੁਹਾਡੀਆਂ ਜਾਇਜ਼ ਇੱਛਾਵਾਂ ਕੀ ਹਨ? ਕੀ ਉਹ ਇਕ ਸੁਖੀ ਜੀਵਨ, ਸਾਰਥਕ ਕੰਮ, ਭੌਤਿਕ ਬਹੁਤਾਤ, ਸੁੰਦਰ ਚਾਰ ਚੁਫ਼ੇਰਿਆਂ, ਸਾਰੇ ਲੋਕਾਂ ਵਿਚਕਾਰ ਸ਼ਾਂਤੀ, ਅਤੇ ਬੇਇਨਸਾਫ਼ੀ, ਬੀਮਾਰੀ, ਕਸ਼ਟ, ਅਤੇ ਮੌਤ ਤੋਂ ਛੁਟਕਾਰੇ ਲਈ ਨਹੀਂ ਹਨ? ਅਤੇ ਇਕ ਖੁਸ਼ ਅਧਿਆਤਮਿਕ ਦ੍ਰਿਸ਼ਟੀਕੋਣ ਬਾਰੇ ਕੀ? ਉਹ ਸਾਰੀਆਂ ਚੀਜ਼ਾਂ ਹੁਣ ਜਲਦੀ ਹੀ ਪਰਮੇਸ਼ੁਰ ਦੇ ਰਾਜ ਦੀ ਹਕੂਮਤ ਦੇ ਅਧੀਨ ਪੂਰੀਆਂ ਕੀਤੀਆਂ ਜਾਣਗੀਆਂ। ਧਿਆਨ ਦਿਓ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਉਸ ਨਵੀਂ ਦੁਨੀਆਂ ਵਿਚ ਆਉਣ ਵਾਲੀਆਂ ਅਦਭੁਤ ਬਰਕਤਾਂ ਬਾਰੇ ਕੀ ਆਖਦੀਆਂ ਹਨ।
ਮਨੁੱਖਜਾਤੀ ਸੰਪੂਰਣ ਸ਼ਾਂਤੀ ਵਿਚ
3-6. ਸਾਡੇ ਕੋਲ ਕੀ ਯਕੀਨ ਹੈ ਕਿ ਨਵੀਂ ਦੁਨੀਆਂ ਵਿਚ ਮਨੁੱਖਾਂ ਲਈ ਸ਼ਾਂਤੀ ਹੋਵੇਗੀ?
3 “[ਪਰਮੇਸ਼ੁਰ] ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ [ਯੁੱਧ] ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ!”—ਜ਼ਬੂਰਾਂ ਦੀ ਪੋਥੀ 46:9.
4 “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”—ਯਸਾਯਾਹ 2:4.
5 “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:11.
6 “ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਓਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।”—ਯਸਾਯਾਹ 14:7.
ਮਨੁੱਖ ਅਤੇ ਪਸ਼ੂ ਸ਼ਾਂਤੀ ਵਿਚ
7, 8. ਲੋਕਾਂ ਅਤੇ ਪਸ਼ੂਆਂ ਵਿਚਕਾਰ ਕਿਹੋ ਜਿਹੀ ਸ਼ਾਂਤੀ ਹੋਵੇਗੀ?
7 “ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ। ਗਾਂ ਤੇ ਰਿੱਛਨੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇਕੱਠੇ ਬੈਠਣਗੇ, ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ। ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ। . . . ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ।”—ਯਸਾਯਾਹ 11:6-9.
8 “ਮੈਂ ਉਸ ਦਿਨ ਵਿੱਚ ਜੰਗਲੀ ਦਰਿੰਦਿਆਂ ਨਾਲ, ਅਕਾਸ਼ ਦੇ ਪੰਛੀਆਂ ਨਾਲ, ਜ਼ਮੀਨ ਦੇ ਘਿਸਰਨ ਵਾਲਿਆਂ ਨਾਲ ਓਹਨਾਂ ਲਈ ਇੱਕ ਨੇਮ ਬੰਨ੍ਹਾਂਗਾ . . . ਮੈਂ ਓਹਨਾਂ ਨੂੰ ਚੈਨ ਵਿੱਚ ਲਿਟਾਵਾਂਗਾ।”—ਹੋਸ਼ੇਆ 2:18.
ਸੰਪੂਰਣ ਸਿਹਤ, ਸਦੀਪਕ ਜੀਵਨ
9-14. ਨਵੀਂ ਦੁਨੀਆਂ ਵਿਚ ਸਿਹਤ ਦੀਆਂ ਹਾਲਤਾਂ ਦਾ ਵਰਣਨ ਕਰੋ।
9 “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।”—ਯਸਾਯਾਹ 35:5, 6.
10 “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।”—ਪਰਕਾਸ਼ ਦੀ ਪੋਥੀ 21:4.
11 “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24.
12 “ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜੁਆਨੀ ਵੱਲ ਮੁੜ ਆਊਗਾ।”—ਅੱਯੂਬ 33:25.
13 “ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।”—ਰੋਮੀਆਂ 6:23.
14 “ਹਰੇਕ ਜੋ ਉਸ ਉੱਤੇ ਨਿਹਚਾ ਕਰੇ . . . ਸਦੀਪਕ ਜੀਉਣ [ਪਾਵੇਗਾ]।”—ਯੂਹੰਨਾ 3:16.
ਮਰੇ ਹੋਏ ਜੀਵਨ ਲਈ ਮੁੜ ਬਹਾਲ ਕੀਤੇ ਗਏ
15-17. ਉਨ੍ਹਾਂ ਲਈ ਕੀ ਉਮੀਦ ਹੈ ਜੋ ਪਹਿਲਾਂ ਹੀ ਮਰ ਚੁੱਕੇ ਹਨ?
15 “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।”—ਰਸੂਲਾਂ ਦੇ ਕਰਤੱਬ 24:15.
-