ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ‘ਤੁਸੀਂ ਤਿਆਰ ਰਹੋ’
    ਰਾਜ ਸੇਵਕਾਈ—2003 | ਨਵੰਬਰ
    • ‘ਤੁਸੀਂ ਤਿਆਰ ਰਹੋ’

      1 ਦੁਨੀਆਂ ਦੇ ਅੰਤ ਦੇ ਦਿਨਾਂ ਬਾਰੇ ਆਪਣੀ ਮਹੱਤਵਪੂਰਣ ਭਵਿੱਖਬਾਣੀ ਵਿਚ ਯਿਸੂ ਨੇ ਜ਼ਿੰਦਗੀ ਦੀਆਂ ਚਿੰਤਾਵਾਂ ਵਿਚ ਡੁੱਬ ਜਾਣ ਖ਼ਿਲਾਫ਼ ਚੇਤਾਵਨੀ ਦਿੱਤੀ ਸੀ। (ਮੱਤੀ 24:36-39; ਲੂਕਾ 21:34, 35) ਕਿਉਂਕਿ ਵੱਡਾ ਕਸ਼ਟ ਕਦੇ ਵੀ ਸ਼ੁਰੂ ਹੋ ਸਕਦਾ ਹੈ, ਇਸ ਕਰਕੇ ਸਾਡੇ ਲਈ ਯਿਸੂ ਦੀ ਇਸ ਚੇਤਾਵਨੀ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ: ‘ਤੁਸੀਂ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।’ (ਮੱਤੀ 24:44) ਇਸ ਤਰ੍ਹਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

      2 ਚਿੰਤਾਵਾਂ ਅਤੇ ਫ਼ਜ਼ੂਲ ਗੱਲਾਂ ਤੋਂ ਬਚਣਾ: ਅਧਿਆਤਮਿਕ ਤੌਰ ਤੇ ਕਮਜ਼ੋਰ ਕਰਨ ਵਾਲੀਆਂ ਗੱਲਾਂ ਤੋਂ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ। ਇਨ੍ਹਾਂ ਵਿੱਚੋਂ ਇਕ ਹੈ “ਸੰਸਾਰ ਦੀਆਂ ਚਿੰਤਾਂ।” (ਲੂਕਾ 21:34) ਕੁਝ ਦੇਸ਼ਾਂ ਵਿਚ ਗ਼ਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਕਾਰਨ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਮੁਸ਼ਕਲ ਹੋ ਗਈਆਂ ਹਨ। ਹੋਰਨਾਂ ਦੇਸ਼ਾਂ ਵਿਚ ਭੌਤਿਕ ਚੀਜ਼ਾਂ ਇਕੱਠੀਆਂ ਕਰਨੀਆਂ ਆਮ ਗੱਲ ਹੈ। ਜੇ ਅਸੀਂ ਭੌਤਿਕ ਚੀਜ਼ਾਂ ਦੀ ਹੱਦੋਂ ਵੱਧ ਚਿੰਤਾ ਕਰਨ ਲੱਗ ਪੈਂਦੇ ਹਾਂ, ਤਾਂ ਅਸੀਂ ਸ਼ਾਇਦ ਪਰਮੇਸ਼ੁਰ ਦੇ ਰਾਜ ਨੂੰ ਘੱਟ ਅਹਿਮੀਅਤ ਦੇਣ ਲੱਗ ਪਈਏ। (ਮੱਤੀ 6:19-24, 31-33) ਮਸੀਹੀ ਸਭਾਵਾਂ ਇਸ ਰਾਜ ਉੱਤੇ ਧਿਆਨ ਲਾਈ ਰੱਖਣ ਵਿਚ ਸਾਡੀ ਮਦਦ ਕਰਦੀਆਂ ਹਨ। ਕੀ ਤੁਸੀਂ ਹਰ ਸਭਾ ਵਿਚ ਹਾਜ਼ਰ ਹੋਣ ਦਾ ਟੀਚਾ ਰੱਖਿਆ ਹੈ?—ਇਬ. 10:24, 25.

      3 ਦੁਨੀਆਂ ਫਜ਼ੂਲ ਗੱਲਾਂ ਨਾਲ ਭਰੀ ਪਈ ਹੈ ਜੋ ਸਾਡੇ ਕੀਮਤੀ ਸਮੇਂ ਨੂੰ ਆਸਾਨੀ ਨਾਲ ਬਰਬਾਦ ਕਰ ਸਕਦੀਆਂ ਹਨ। ਕੰਪਿਊਟਰ ਦੀ ਵਰਤੋਂ ਸਾਡੇ ਲਈ ਇਕ ਫੰਦਾ ਬਣ ਸਕਦੀ ਹੈ ਜੇ ਅਸੀਂ ਇੰਟਰਨੈੱਟ ਤੇ ਕੁਝ ਦੇਖਣ, ਈ-ਮੇਲ ਪੜ੍ਹਨ ਤੇ ਭੇਜਣ ਜਾਂ ਕੰਪਿਊਟਰ ਗੇਮਾਂ ਖੇਡਣ ਵਿਚ ਹੱਦੋਂ ਵੱਧ ਸਮਾਂ ਬਿਤਾਉਂਦੇ ਹਾਂ। ਟੈਲੀਵਿਯਨ, ਫ਼ਿਲਮਾਂ, ਸ਼ੌਕ, ਦੁਨਿਆਵੀ ਸਾਹਿੱਤ ਅਤੇ ਖੇਡਾਂ ਸਾਡੇ ਕਈ-ਕਈ ਘੰਟੇ ਲੈ ਸਕਦੇ ਹਨ ਜਿਸ ਕਾਰਨ ਅਧਿਆਤਮਿਕ ਕੰਮਾਂ ਲਈ ਨਾ ਤਾਂ ਸਾਡੇ ਕੋਲ ਸਮਾਂ ਬਚੇਗਾ ਤੇ ਨਾ ਹੀ ਤਾਕਤ। ਜਦ ਕਿ ਮਨੋਰੰਜਨ ਅਤੇ ਦਿਲ-ਬਹਿਲਾਵਾ ਕੁਝ ਸਮੇਂ ਲਈ ਸਾਨੂੰ ਤਰੋਤਾਜ਼ਾ ਕਰ ਸਕਦੇ ਹਨ, ਪਰ ਨਿੱਜੀ ਅਤੇ ਪਰਿਵਾਰਕ ਬਾਈਬਲ ਅਧਿਐਨ ਕਰਨ ਨਾਲ ਸਾਨੂੰ ਹਮੇਸ਼ਾ ਲਈ ਫ਼ਾਇਦੇ ਹੁੰਦੇ ਹਨ। (1 ਤਿਮੋ. 4:7, 8) ਕੀ ਤੁਸੀਂ ਹਰ ਰੋਜ਼ ਪਰਮੇਸ਼ੁਰ ਦੇ ਬਚਨ ਤੇ ਮਨਨ ਕਰਨ ਲਈ ਸਮਾਂ ਕੱਢਦੇ ਹੋ?—ਅਫ਼. 5:15-17.

      4 ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਯਹੋਵਾਹ ਦੇ ਸੰਗਠਨ ਨੇ ਸਾਡੀ ਮਦਦ ਕਰਨ ਲਈ ਅਧਿਆਤਮਿਕ ਸਿੱਖਿਆ ਦਾ ਇੰਤਜ਼ਾਮ ਕੀਤਾ ਹੈ, ਤਾਂਕਿ ਅਸੀਂ ‘ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸਕੀਏ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸਕੀਏ’! (ਲੂਕਾ 21:36) ਆਓ ਆਪਾਂ ਇਨ੍ਹਾਂ ਇੰਤਜ਼ਾਮਾਂ ਤੋਂ ਪੂਰਾ-ਪੂਰਾ ਫ਼ਾਇਦਾ ਲਈਏ ਅਤੇ ‘ਤਿਆਰ ਰਹੀਏ,’ ਤਾਂਕਿ ਸਾਡੀ ਨਿਹਚਾ “ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਜੋਗ ਨਿੱਕਲੇ।”—1 ਪਤ. 1:7.

  • ਦੂਸਰਿਆਂ ਦੀ ਤਾਰੀਫ਼ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਓ
    ਰਾਜ ਸੇਵਕਾਈ—2003 | ਨਵੰਬਰ
    • ਦੂਸਰਿਆਂ ਦੀ ਤਾਰੀਫ਼ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਓ

      1 ਇਕ ਰਾਤ ਇਕ ਛੋਟੀ ਕੁੜੀ ਨੇ ਸਿਸਕੀਆਂ ਲੈਂਦੇ ਹੋਏ ਆਪਣੀ ਮਾਂ ਨੂੰ ਪੁੱਛਿਆ: “ਕੀ ਮੈਂ ਅੱਜ ਕੋਈ ਸ਼ਰਾਰਤ ਕੀਤੀ?” ਇਹ ਸਵਾਲ ਸੁਣ ਕੇ ਉਸ ਦੀ ਮਾਂ ਹੱਕੀ-ਬੱਕੀ ਰਹਿ ਗਈ। ਉਸ ਦਿਨ ਇਹ ਦੇਖਣ ਦੇ ਬਾਵਜੂਦ ਵੀ ਕਿ ਉਸ ਦੀ ਛੋਟੀ ਜਿਹੀ ਧੀ ਨੇ ਚੰਗੇ ਬੱਚਿਆਂ ਦੀ ਤਰ੍ਹਾਂ ​ਵਰਤਾਅ ਕਰਨ ਦੀ ਕਿੰਨੀ ਕੋਸ਼ਿਸ਼ ਕੀਤੀ ਸੀ, ਉਸ ਨੇ ਤਾਰੀਫ਼ ਦਾ ਇਕ ਲਫ਼ਜ਼ ਵੀ ਨਹੀਂ ਕਿਹਾ। ਇਸ ਬੱਚੀ ਦੇ ਹੰਝੂ ਸਾਨੂੰ ਚੇਤੇ ਕਰਾਉਂਦੇ ਹਨ ਕਿ ਛੋਟੇ-ਵੱਡੇ ਸਾਰਿਆਂ ਨੂੰ ਸ਼ਲਾਘਾ ਦੀ ਲੋੜ ਹੁੰਦੀ ਹੈ। ਜਦ ਕੋਈ ਚੰਗਾ ਕੰਮ ਕਰਦਾ ਹੈ, ਤਾਂ ਕੀ ਅਸੀਂ ਉਸ ਦੀ ਤਾਰੀਫ਼ ਕਰ ਕੇ ਉਸ ਦਾ ਹੌਸਲਾ ਵਧਾਉਂਦੇ ਹਾਂ?—ਕਹਾ. 25:11.

      2 ਅਸੀਂ ਕਈ ਕਾਰਨਾਂ ਕਰਕੇ ਆਪਣੇ ਭੈਣ-ਭਰਾਵਾਂ ਦੀ ਤਾਰੀਫ਼ ਕਰ ਸਕਦੇ ਹਾਂ। ਬਜ਼ੁਰਗ, ਸਹਾਇਕ ਸੇਵਕ ਅਤੇ ਪਾਇਨੀਅਰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। (1 ਤਿਮੋ. 4:10; 5:17) ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਅਨੁਸਾਰ ਪਾਲਣ-ਪੋਸਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਅਫ਼. 6:4) ਮਸੀਹੀ ਨੌਜਵਾਨ ‘ਜਗਤ ਦੇ ਆਤਮਾ’ ਦਾ ਵਿਰੋਧ ਕਰਨ ਲਈ ਜੱਦੋ-ਜਹਿਦ ਕਰਦੇ ਹਨ। (1 ਕੁਰਿੰ. 2:12; ਅਫ਼. 2:1-3) ਦੂਸਰੇ ਬੁਢਾਪੇ, ਸਿਹਤ ਸਮੱਸਿਆਵਾਂ ਜਾਂ ਹੋਰ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ। (2 ਕੁਰਿੰ. 12:7) ਇਹ ਸਾਰੇ ਭੈਣ-ਭਰਾ ਤਾਰੀਫ਼ ਦੇ ਕਾਬਲ ਹਨ। ਕੀ ਅਸੀਂ ਉਨ੍ਹਾਂ ਦੇ ਜਤਨਾਂ ਦੀ ਤਾਰੀਫ਼ ਕਰਦੇ ਹਾਂ?

      3 ਖ਼ਾਸ ਗੱਲਾਂ ਲਈ ਨਿੱਜੀ ਤੌਰ ਤੇ ਤਾਰੀਫ਼ ਕਰੋ: ਸਟੇਜ ਤੋਂ ਦਿੱਤੀ ਜਾਂਦੀ ਸ਼ਾਬਾਸ਼ੀ ਦੀ ਅਸੀਂ ਸਾਰੇ ਹੀ ਕਦਰ ਕਰਦੇ ਹਾਂ। ਪਰ ਉਦੋਂ ਸਾਡੇ ਵਿਚ ਹੋਰ ਵੀ ਜਾਨ ਆ ਜਾਂਦੀ ਹੈ, ਜਦੋਂ ਕੋਈ ਸਾਡੀ ਨਿੱਜੀ ਤੌਰ ਤੇ ਤਾਰੀਫ਼ ਕਰਦਾ ਹੈ। ਮਿਸਾਲ ਲਈ, ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਦੇ 16ਵੇਂ ਅਧਿਆਇ ਵਿਚ ਹੋਰਨਾਂ ਭੈਣ-ਭਰਾਵਾਂ ਦੀ ਤਾਰੀਫ਼ ਕਰਨ ਦੇ ਨਾਲ-ਨਾਲ ਪੌਲੁਸ ਨੇ ਫ਼ੀਬੀ, ਪਰਿਸਕਾ ਅਤੇ ਅਕੂਲਾ, ਤਰੁਫ਼ੈਨਾ ਅਤੇ ਤਰੁਫ਼ੋਸਾ ਤੇ ਪਰਸੀਸ ਦੇ ਖ਼ਾਸ ਕੰਮਾਂ ਕਾਰਨ ਉਨ੍ਹਾਂ ਦੀ ਤਾਰੀਫ਼ ਕੀਤੀ ਸੀ। (ਰੋਮੀ. 16:1-4, 12) ਪੌਲੁਸ ਦੀ ਚਿੱਠੀ ਵਿਚ ਲਿਖੇ ਤਾਰੀਫ਼ ਦੇ ਲਫ਼ਜ਼ਾਂ ਨੇ ਉਨ੍ਹਾਂ ਵਫ਼ਾਦਾਰ ਭੈਣ-ਭਰਾਵਾਂ ਨੂੰ ਕਿੰਨਾ ਹੌਸਲਾ ਦਿੱਤਾ ਹੋਵੇਗਾ! ਤਾਰੀਫ਼ ਸਾਡੇ ਭੈਣ-ਭਰਾਵਾਂ ਨੂੰ ਯਕੀਨ ਦਿਵਾਉਂਦੀ ਹੈ ਕਿ ਸਾਨੂੰ ਉਨ੍ਹਾਂ ਦੀ ਲੋੜ ਹੈ ਅਤੇ ਇਸ ਨਾਲ ਸਾਡਾ ਆਪਸੀ ਰਿਸ਼ਤਾ ਵੀ ਮਜ਼ਬੂਤ ਹੁੰਦਾ ਹੈ। ਹਾਲ ਹੀ ਵਿਚ ਕੀ ਤੁਸੀਂ ਕਿਸੇ ਦੀ ਨਿੱਜੀ ਤੌਰ ਤੇ ਤਾਰੀਫ਼ ਕੀਤੀ ਹੈ?—ਅਫ਼. 4:29.

      4 ਦਿਲੋਂ ਤਾਰੀਫ਼ ਕਰੋ: ਸਾਨੂੰ ਦੂਸਰਿਆਂ ਦੀ ਦਿਲੋਂ ਤਾਰੀਫ਼ ਕਰਨੀ ਚਾਹੀਦੀ ਹੈ। ਲੋਕੀ ਸਮਝ ਜਾਂਦੇ ਹਨ ਕਿ ਅਸੀਂ ਜੋ ਕੁਝ ਕਹਿੰਦੇ ਹਾਂ, ਉਹ ਦਿਲੋਂ ਕਹਿੰਦੇ ਹਾਂ ਜਾਂ ਕਿ ਸਿਰਫ਼ “ਚਾਪਲੂਸੀ” ਕਰ ਰਹੇ ਹਾਂ। (ਕਹਾ. 28:23, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜਿਉਂ-ਜਿਉਂ ਅਸੀਂ ਦੂਜਿਆਂ ਵਿਚ ਚੰਗੇ ਗੁਣ ਦੇਖਣਾ ਸਿੱਖਦੇ ਹਾਂ, ਸਾਡਾ ਦਿਲ ਸਾਨੂੰ ਉਨ੍ਹਾਂ ਦੀ ਤਾਰੀਫ਼ ਕਰਨ ਲਈ ਪ੍ਰੇਰਿਤ ਕਰੇਗਾ। ਆਓ ਆਪਾਂ ਦੂਜਿਆਂ ਦੀ ਦਿਲੋਂ ਤਾਰੀਫ਼ ਕਰੀਏ ਕਿਉਂਕਿ ਅਸੀਂ ਜਾਣਦੇ ਹਾਂ ਕਿ “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!”—ਕਹਾ. 15:23.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ