ਵਿਡਿਓ ਫ਼ਿਲਮਾਂ ਹੁਣ ਵੀ. ਸੀ. ਡੀ. ਉੱਤੇ ਉਪਲਬਧ
ਖ਼ੂਨ ਬਿਨਾਂ ਇਲਾਜ—ਦਸਤਾਵੇਜ਼ੀ ਫ਼ਿਲਮ-ਲੜੀ ਵਿਚ ਤਿੰਨ ਵੀ. ਸੀ. ਡੀ. ਹਨ। ਖ਼ੂਨ ਬਿਨਾਂ ਇਲਾਜ—ਆਸਾਨ, ਸੁਰੱਖਿਅਤ, ਅਸਰਦਾਰ ਨਾਮਕ ਫ਼ਿਲਮ ਖ਼ਾਸਕਰ ਡਾਕਟਰਾਂ ਤੇ ਮੈਡੀਕਲ ਸਟੂਡੈਂਟਸ ਲਈ ਤਿਆਰ ਕੀਤੀ ਗਈ ਸੀ, ਇਸ ਲਈ ਇਸ ਵਿਚ ਬਾਕੀ ਦੋ ਫ਼ਿਲਮਾਂ ਨਾਲੋਂ ਜ਼ਿਆਦਾ ਓਪਰੇਸ਼ਨਾਂ ਦੇ ਸੀਨ ਹਨ। ਖ਼ੂਨ ਬਿਨਾਂ ਇਲਾਜ—ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕਾਂ ਨੂੰ ਪੂਰਾ ਕਰਨਾ ਨਾਂ ਦੀ ਫ਼ਿਲਮ ਖ਼ਾਸ ਕਰਕੇ ਮੈਡੀਕਲ ਪੱਤਰਕਾਰਾਂ, ਸਿਹਤ ਵਿਭਾਗ ਦੇ ਅਧਿਕਾਰੀਆਂ, ਸਮਾਜ ਸੇਵਕਾਂ ਅਤੇ ਜੱਜਾਂ ਲਈ ਬਣਾਈ ਗਈ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਕਾਨੂੰਨੀ ਹੱਕਾਂ ਦਾ ਵੀ ਕਿਵੇਂ ਆਦਰ ਕੀਤਾ ਜਾਣਾ ਚਾਹੀਦਾ ਹੈ। ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ ਮੁੱਖ ਤੌਰ ਤੇ ਆਮ ਜਨਤਾ ਲਈ ਤਿਆਰ ਕੀਤੀ ਗਈ ਹੈ। ਇਹ ਸਾਰੀਆਂ ਵਿਡਿਓ ਫ਼ਿਲਮਾਂ ਇਸ ਸਮੇਂ ਅੰਗ੍ਰੇਜ਼ੀ ਵਿਚ ਉਪਲਬਧ ਹਨ। ਜਿਨ੍ਹਾਂ ਪਰਿਵਾਰਾਂ ਕੋਲ ਵੀ. ਸੀ. ਡੀ. ਪਲੇਅਰ ਹੈ, ਉਹ ਇਨ੍ਹਾਂ ਵੀ. ਸੀ. ਡੀ. ਲਈ ਆਪਣਾ ਆਰਡਰ ਦੇ ਸਕਦੇ ਹਨ। ਤੁਸੀਂ ਇਹ ਫ਼ਿਲਮਾਂ ਆਪਣੇ ਡਾਕਟਰ, ਬਾਈਬਲ ਵਿਦਿਆਰਥੀਆਂ, ਅਵਿਸ਼ਵਾਸੀ ਪਤੀ/ਪਤਨੀ, ਰਿਸ਼ਤੇਦਾਰਾਂ, ਅਧਿਆਪਕਾਂ, ਸਹਿਕਰਮੀਆਂ ਤੇ ਸਹਿਪਾਠੀਆਂ ਨੂੰ ਵੀ ਦਿਖਾ ਸਕਦੇ ਹੋ।