ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 11/99 ਸਫ਼ਾ 8
  • ਤੁਸੀਂ ਇਕ ਯਹੂਦੀ ਨੂੰ ਕੀ ਕਹੋਗੇ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਸੀਂ ਇਕ ਯਹੂਦੀ ਨੂੰ ਕੀ ਕਹੋਗੇ?
  • ਸਾਡੀ ਰਾਜ ਸੇਵਕਾਈ—1999
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਇਹ ਬਰੋਸ਼ਰ ਵਰਤ ਰਹੇ ਹੋ?
    ਸਾਡੀ ਰਾਜ ਸੇਵਕਾਈ—2012
  • ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
    ਸਾਡੀ ਰਾਜ ਸੇਵਕਾਈ—2013
  • ਦੂਜਿਆਂ ਦੀ ਅਸਲੀ ਪਰਵਾਹ ਕਰਨ ਦੁਆਰਾ ਯਹੋਵਾਹ ਦੀ ਰੀਸ ਕਰੋ
    ਸਾਡੀ ਰਾਜ ਸੇਵਕਾਈ—1996
  • ਖ਼ੁਸ਼ ਖ਼ਬਰੀ ਬਰੋਸ਼ਰ ਦੀ ਮਦਦ ਨਾਲ ਸਿਖਾਓ
    ਸਾਡੀ ਰਾਜ ਸੇਵਕਾਈ—2015
ਹੋਰ ਦੇਖੋ
ਸਾਡੀ ਰਾਜ ਸੇਵਕਾਈ—1999
km 11/99 ਸਫ਼ਾ 8

ਤੁਸੀਂ ਇਕ ਯਹੂਦੀ ਨੂੰ ਕੀ ਕਹੋਗੇ?

1 ਪਹਿਲੀ ਸਦੀ ਵਿਚ, “ਇਸਰਾਏਲ ਦੇ ਵੰਸ” ਵਿੱਚੋਂ ਬਹੁਤ ਸਾਰਿਆਂ ਨੇ ਕਦਰਦਾਨੀ ਦਿਖਾਉਂਦੇ ਹੋਏ ਯਿਸੂ ਅਤੇ ਉਸ ਦੇ ਰਸੂਲਾਂ ਦੇ ਪ੍ਰਚਾਰ ਨੂੰ ਸੁਣਿਆ। (ਰਸੂ. 10:36) ਜਿਵੇਂ ਉਸ ਸਮੇਂ ਸੱਚ ਸੀ, ਉਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਚੰਗੇ ਦਿਲ ਵਾਲੇ ਯਹੂਦੀ ਪੂਰੇ ਦਿਲ ਨਾਲ ਸੱਚਾਈ ਨੂੰ ਸਵੀਕਾਰ ਕਰ ਰਹੇ ਹਨ—ਨਾ ਸਿਰਫ਼ ਇਜ਼ਰਾਈਲ ਵਿਚ, ਬਲਕਿ ਭਾਰਤ, ਰੂਸ, ਸੰਯੁਕਤ ਰਾਜ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਵੀ। ਕੀ ਤੁਸੀਂ ਯਹੂਦੀ ਲੋਕਾਂ ਨੂੰ ਗਵਾਹੀ ਦੇਣ ਵਿਚ ਹੋਰ ਜ਼ਿਆਦਾ ਸਫ਼ਲ ਹੋਣਾ ਚਾਹੁੰਦੇ ਹੋ? ਹੇਠਾਂ ਦਿੱਤੇ ਗਏ ਸੁਝਾਅ ਤੁਹਾਨੂੰ ਧਾਰਮਿਕ ਅਤੇ ਅਖਾਉਤੀ ਯਹੂਦੀਆਂ ਦੋਵਾਂ ਨੂੰ ਹੀ ਸੋਚ-ਸਮਝ ਕੇ ਗਵਾਹੀ ਦੇਣ ਵਿਚ ਮਦਦ ਕਰਨਗੇ।

2 ਧਾਰਮਿਕ ਯਹੂਦੀਆਂ ਨੂੰ ਗਵਾਹੀ ਦੇਣੀ: ਇਹ ਜਾਣ ਲੈਣਾ ਚਾਹੀਦਾ ਹੈ ਕਿ ਅਕਸਰ ਧਾਰਮਿਕ ਯਹੂਦੀ ਖ਼ਾਸ ਸਿੱਖਿਆਵਾਂ ਦੀ ਬਜਾਇ ਰੱਬੀਆਂ ਦੀਆਂ ਪਰੰਪਰਾਵਾਂ ਦੀ ਜ਼ਿਆਦਾ ਪਾਲਣਾ ਕਰਦੇ ਹਨ। ਦਰਅਸਲ, ਉਹ ਪਰੰਪਰਾਵਾਂ ਨੂੰ ਸ਼ਾਸਤਰਾਂ ਜਿੰਨੀ ਹੀ ਮਾਨਤਾ ਦਿੰਦੇ ਹਨ। ਇਸ ਲਈ, ਉਹ ਸ਼ਾਇਦ ਡੂੰਘੇ ਬਾਈਬਲ ਵਿਸ਼ਿਆਂ ਦੀ ਚਰਚਾ ਕਰਨ ਵਿਚ ਬਹੁਤੀ ਦਿਲਚਸਪੀ ਨਾ ਲੈਣ। ਉਹ ਵੀ ਬਾਈਬਲ ਨੂੰ ਈਸਾਈਆਂ ਦੀ ਕਿਤਾਬ ਮੰਨਦੇ ਹਨ। ਇਸ ਕਰਕੇ ਬਾਈਬਲ ਦਾ ਹਵਾਲਾ ਦਿੰਦੇ ਸਮੇਂ ਇਸ ਨੂੰ “ਇਬਰਾਨੀ ਸ਼ਾਸਤਰ,” “ਤੋਰਾਹ,” ਜਾਂ “ਸ਼ਾਸਤਰ” ਕਹਿਣਾ ਚੰਗਾ ਹੋਵੇਗਾ। ਬਰੋਸ਼ਰ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਖ਼ਾਸ ਤੌਰ ਤੇ ਯਹੂਦੀਆਂ ਲਈ ਤਿਆਰ ਕੀਤਾ ਗਿਆ ਹੈ ਜੋ ਇਕ ਬਹੁਤ ਹੀ ਵਧੀਆ ਪ੍ਰਕਾਸ਼ਨ ਹੈ।

3 ਕਿਹੜੇ ਵਿਸ਼ਿਆਂ ਵਿਚ ਧਾਰਮਿਕ ਯਹੂਦੀਆਂ ਨੂੰ ਦਿਲਚਸਪੀ ਹੋ ਸਕਦੀ ਹੈ? ਉਹ ਯਕੀਨ ਕਰਦੇ ਹਨ ਕਿ ਇਕ ਰੱਬ ਹੈ ਜਿਸ ਨੂੰ ਇਨਸਾਨ ਵਿਚ ਬਹੁਤ ਜ਼ਿਆਦਾ ਦਿਲਚਸਪੀ ਹੈ। ਉਹ ਇਹ ਵੀ ਵਿਸ਼ਵਾਸ ਕਰਦੇ ਹਨ ਕਿ ਰੱਬ ਜਲਦੀ ਹੀ ਮਨੁੱਖੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰੇਗਾ। ਤੁਸੀਂ ਇਨ੍ਹਾਂ ਨੁਕਤਿਆਂ ਨੂੰ ਇਸਤੇਮਾਲ ਕਰਦੇ ਹੋਏ ਗੱਲ-ਬਾਤ ਸ਼ੁਰੂ ਕਰ ਸਕਦੇ ਹੋ। ਇਸ ਤੋਂ ਇਲਾਵਾ, ਜ਼ਿਆਦਾਤਰ ਯਹੂਦੀ ਦੂਜੇ ਵਿਸ਼ਵ ਯੁੱਧ ਵਿਚ ਆਪਣੇ ਲੋਕਾਂ ਦੁਆਰਾ ਝੱਲੇ ਦੁੱਖਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਰੱਬ ਨੇ ਬੇਇਨਸਾਫ਼ੀ ਨੂੰ ਕਿਉਂ ਇਜਾਜ਼ਤ ਦਿੱਤੀ ਹੈ ਅਤੇ ਦੁਸ਼ਟਤਾ ਦਾ ਅੰਤ ਕਦੋਂ ਹੋਵੇਗਾ। ਅਸੀਂ ਅਜਿਹੇ ਸਵਾਲਾਂ ਦੇ ਜਵਾਬ ਦੇਣ ਲਈ ਚੰਗੀ ਤਰ੍ਹਾਂ ਲੈਸ ਹਾਂ। ਉਦਾਹਰਣ ਲਈ ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਜਦੋਂ ਦੂਜੇ ਵਿਸ਼ਵ ਯੁੱਧ ਦੌਰਾਨ ਯਹੂਦੀਆਂ ਉੱਤੇ ਬਹੁਤ ਅਤਿਆਚਾਰ ਕੀਤੇ ਗਏ ਸਨ, ਤਾਂ ਉਸ ਵੇਲੇ ਸਾਡੇ ਭਰਾਵਾਂ ਨੇ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਸਾਮ੍ਹਣਾ ਕੀਤਾ ਸੀ।

4 ਇਹ ਬਿਹਤਰ ਹੋਵੇਗਾ ਜੇ ਅਸੀਂ ਗੱਲ-ਬਾਤ ਦੌਰਾਨ ਜਲਦੀ ਮਸੀਹ ਦੀ ਪਛਾਣ ਬਾਰੇ ਗੱਲ ਨਾ ਕਰੀਏ, ਨਹੀਂ ਤਾਂ ਘਰ-ਸੁਆਮੀ ਗੱਲ ਸੁਣਨ ਤੋਂ ਇਨਕਾਰ ਕਰ ਸਕਦਾ ਹੈ। ਇਸ ਦੀ ਬਜਾਇ, ਤੁਸੀਂ ਇਜ਼ਰਾਈਲ ਦੇ ਇਤਿਹਾਸ ਵਿਚ ਮੂਸਾ ਦੀ ਭੂਮਿਕਾ ਉੱਤੇ ਚਰਚਾ ਕਰ ਸਕਦੇ ਹੋ ਅਤੇ ਘਰ-ਸੁਆਮੀ ਨੂੰ ਪੁੱਛ ਸਕਦੇ ਹੋ ਕਿ ਕੀ ਉਹ ਵਿਸ਼ਵਾਸ ਕਰਦਾ ਹੈ ਕਿ ਮੂਸਾ ਦੀਆਂ ਸਿੱਖਿਆਵਾਂ ਦੀ ਅੱਜ ਵੀ ਕੋਈ ਮਹੱਤਤਾ ਹੈ। ਜੇ ਮਸੀਹ ਦੀ ਪਛਾਣ ਉੱਤੇ ਚਰਚਾ ਕਰਨੀ ਢੁਕਵੀਂ ਲੱਗਦੀ ਹੈ, ਤਾਂ ਤੁਸੀਂ ਪਹਿਲਾਂ ਬਿਵਸਥਾ ਸਾਰ 18:15 ਪੜ੍ਹ ਸਕਦੇ ਹੋ, ਜੋ ਕਹਿੰਦਾ ਹੈ: “ਤੁਹਾਡੇ ਵਿੱਚੋਂ ਅਰਥਾਤ ਤੁਹਾਡੇ ਭਰਾਵਾਂ ਵਿੱਚੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਮੇਰੇ ਵਰਗਾ ਤੁਹਾਡੇ ਲਈ ਇੱਕ ਨਬੀ ਖੜਾ ਕਰੇਗਾ, ਤੁਸੀਂ ਉਸ ਦੀ ਸੁਣਿਓ।” ਘਰ-ਸੁਆਮੀ ਨੂੰ ਪੁੱਛੋ ਕਿ ਜਦੋਂ ਮੂਸਾ ਨੇ ਆਪਣੇ ਵਰਗੇ ਇਕ ਨਬੀ ਬਾਰੇ ਕਿਹਾ ਸੀ, ਤਾਂ ਉਸ ਵੇਲੇ ਉਸ ਦੇ ਖ਼ਿਆਲ ਮੁਤਾਬਕ ਇਹ ਕੌਣ ਸੀ। ਇਸ ਤੋਂ ਬਾਅਦ ਬਰੋਸ਼ਰ ਯੁੱਧ ਰਹਿਤ ਸੰਸਾਰ ਦੇ ਸਫ਼ਾ 14 ਉੱਤੇ ਪੈਰੇ 17 ਅਤੇ 18 ਵਿੱਚੋਂ ਕੁਝ ਕੁ ਨੁਕਤੇ ਸ਼ਾਮਲ ਕਰੋ।

5 ਅਖਾਉਤੀ ਯਹੂਦੀਆਂ ਦਾ ਨਜ਼ਰੀਆ ਵੱਖਰਾ ਹੈ: ਹਰ ਕੋਈ ਜਿਹੜਾ ਆਪਣੇ ਆਪ ਨੂੰ ਯਹੂਦੀ ਕਹਿੰਦਾ ਹੈ, ਉਹ ਯਹੂਦੀ ਧਰਮ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਨਹੀਂ ਕਰਦਾ। ਬਹੁਤ ਸਾਰੇ ਯਹੂਦੀ ਆਪਣੇ ਧਰਮ ਵਿਚ ਦਿਲਚਸਪੀ ਨਹੀਂ ਰੱਖਦੇ ਹਨ। ਉਹ ਯਹੂਦੀ ਧਰਮ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੀ ਬਜਾਇ, ਯਹੂਦੀਆਂ ਦੇ ਤੌਰ ਤੇ ਆਪਣੀ ਇਕ ਵੱਖਰੀ ਪਛਾਣ ਬਣਾਉਣ ਵਿਚ ਦਿਲਚਸਪੀ ਰੱਖਦੇ ਹਨ, ਜਿਸ ਦਾ ਆਪਣਾ ਸਭਿਆਚਾਰ, ਪਰੰਪਰਾ ਅਤੇ ਸਿੱਖਿਆ ਹੈ। ਕੁਝ ਅਖਾਉਤੀ ਯਹੂਦੀ ਸੰਦੇਹਵਾਦੀ—ਇੱਥੋਂ ਤਕ ਕਿ ਕੁਝ ਨਾਸਤਿਕ ਹੁੰਦੇ ਹਨ। ਸ਼ੁਰੂ-ਸ਼ੁਰੂ ਵਿਚ, ਇਬਰਾਨੀ ਸ਼ਾਸਤਰ ਤੋਂ ਬਹੁਤ ਸਾਰੇ ਹਵਾਲੇ ਦੇਣ ਦਾ ਕੋਈ ਬਹੁਤਾ ਫ਼ਾਇਦਾ ਨਹੀਂ ਹੋਵੇਗਾ। ਇਸ ਲਈ ਉਸ ਵਿਅਕਤੀ ਨਾਲ ਉਸੇ ਤਰ੍ਹਾਂ ਗੱਲ ਕਰਨੀ ਬਿਹਤਰ ਹੋਵੇਗੀ ਜਿਵੇਂ ਕਿ ਤੁਸੀਂ ਕਿਸੇ ਨਾਸਤਿਕ ਨਾਲ ਕਰਦੇ ਹੋ। ਉਦਾਹਰਣ ਲਈ, ਤੁਸੀਂ ਦੱਸ ਸਕਦੇ ਹੋ ਕਿ ਬਾਈਬਲ ਸਾਡੇ ਦਿਨਾਂ ਲਈ ਕਿਵੇਂ ਵਿਵਹਾਰਕ ਹੈ। ਜੇਕਰ ਘਰ-ਸੁਆਮੀ ਯਕੀਨ ਨਹੀਂ ਕਰਦਾ ਕਿ ਬਾਈਬਲ ਪਰਮੇਸ਼ੁਰ ਵੱਲੋਂ ਪ੍ਰੇਰਿਤ ਹੈ, ਤਾਂ ਬਰੋਸ਼ਰ ਯੁੱਧ ਰਹਿਤ ਸੰਸਾਰ ਵਿਚ ਦਿੱਤੇ ਗਏ ਕੁਝ ਨੁਕਤੇ ਮਦਦਗਾਰ ਹੋ ਸਕਦੇ ਹਨ, ਖ਼ਾਸ ਕਰਕੇ ਜਿਹੜੇ ਸਫ਼ਾ 3 ਉੱਤੇ ਦਿੱਤੇ ਗਏ ਸਿਰਲੇਖ “ਬਾਈਬਲ—ਪਰਮੇਸ਼ੁਰ ਵੱਲੋਂ ਪ੍ਰੇਰਿਤ?” ਵਿਚ ਦਿੱਤੇ ਗਏ ਹਨ।

6 ਇਕ ਯਹੂਦੀ ਨੂੰ ਗਵਾਹੀ ਦਿੰਦੇ ਸਮੇਂ ਤੁਸੀਂ ਕਹਿ ਸਕਦੇ ਹੋ:

◼ “ਤਕਰੀਬਨ ਅਸੀਂ ਸਾਰਿਆਂ ਨੇ ਆਪਣੇ ਕਿਸੇ ਪਿਆਰੇ ਦੀ ਮੌਤ ਹੋਣ ਤੇ ਦੁੱਖ ਅਨੁਭਵ ਕੀਤਾ ਹੈ। ਤੁਸੀਂ ਕੀ ਸੋਚਦੇ ਹੋ ਕਿ ਜਦੋਂ ਅਸੀਂ ਮਰ ਜਾਂਦੇ ਹਾਂ, ਤਾਂ ਸਾਨੂੰ ਕੀ ਹੁੰਦਾ ਹੈ?” ਜਵਾਬ ਲਈ ਸਮਾਂ ਦਿਓ। ਇਸ ਤੋਂ ਬਾਅਦ ਘਰ-ਸੁਆਮੀ ਦਾ ਧਿਆਨ ਬਰੋਸ਼ਰ ਯੁੱਧ ਰਹਿਤ ਸੰਸਾਰ ਦੇ ਸਫ਼ਾ 22 ਉੱਤੇ ਦਿੱਤੀ ਗਈ ਡੱਬੀ ਵੱਲ ਦਿਵਾਓ ਜਿਸ ਦਾ ਸਿਰਲੇਖ ਹੈ, “ਮੌਤ ਅਤੇ ਪ੍ਰਾਣ—ਇਹ ਕੀ ਹਨ?” ਇਸ ਡੱਬੀ ਵਿਚ ਦੱਸਿਆ ਗਿਆ ਹੈ ਕਿ ਮੌਤ ਤੋਂ ਬਾਅਦ ਦੇ ਜੀਵਨ ਬਾਰੇ ਰੱਬੀਆਂ ਦੀ ਸਿੱਖਿਆ ਵਿਚ ਅਤੇ ਬਾਈਬਲ ਦੀ ਸਿੱਖਿਆ ਵਿਚ ਕੀ ਫ਼ਰਕ ਹੈ। ਇਸ ਤੋਂ ਬਾਅਦ ਸਫ਼ਾ 23 ਉੱਤੇ ਦਿੱਤੇ ਗਏ ਪੈਰੇ 17 ਵੱਲ ਮੁੜੋ ਅਤੇ ਦਿਖਾਓ ਕਿ ਬਾਈਬਲ ਅਨੁਸਾਰ ਮਰੇ ਹੋਏ ਲੋਕ ਫਿਰਦੌਸ ਵਰਗੀ ਧਰਤੀ ਉੱਤੇ ਦੁਬਾਰਾ ਜਿਉਂਦੇ ਕੀਤੇ ਜਾਣਗੇ। ਬਰੋਸ਼ਰ ਪੇਸ਼ ਕਰੋ। ਪੁਨਰ-ਮੁਲਾਕਾਤ ਦਾ ਪ੍ਰਬੰਧ ਕਰਦੇ ਹੋਏ ਤੁਸੀਂ ਜ਼ਿਕਰ ਕਰ ਸਕਦੇ ਹੋ ਕਿ ਕੁਲ-ਪਿਤਾ ਅੱਯੂਬ ਵੀ ਪੁਨਰ-ਉਥਾਨ ਵਿਚ ਉਮੀਦ ਰੱਖਦਾ ਸੀ। ਪੈਰਾ 17 ਦੇ ਅੰਤ ਵਿਚ ਦਿੱਤੇ ਗਏ ਸ਼ਾਸਤਰਵਚਨਾਂ ਦਾ ਹਵਾਲਾ ਦਿਓ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਦੁਬਾਰਾ ਆਓਗੇ ਤੇ ਉਸ ਨਾਲ ਇਸ ਬਾਰੇ ਹੋਰ ਚਰਚਾ ਕਰੋਗੇ।

7 ਮੱਤੀ, ਮਰਕੁਸ, ਲੂਕਾ, ਯੂਹੰਨਾ ਅਤੇ ਰਸੂਲਾਂ ਦੇ ਕਰਤੱਬ ਵਿਚ ਉਨ੍ਹਾਂ ਯਹੂਦੀਆਂ ਦੇ ਅਨੁਭਵ ਦੱਸੇ ਗਏ ਹਨ ਜਿਨ੍ਹਾਂ ਨੇ ਸੱਚਾਈ ਨੂੰ ਸੁਣਿਆ ਅਤੇ ਉਸ ਨੂੰ ਅਮਲ ਵਿਚ ਵੀ ਲਿਆਂਦਾ। ਯਹੋਵਾਹ ਨੇ ਅਜੇ ਵੀ ਸਦੀਪਕ ਜੀਵਨ ਦਾ ਰਾਹ ਖੋਲ੍ਹਿਆ ਹੋਇਆ ਹੈ। ਸ਼ਾਇਦ ਅਜੇ ਵੀ ਬਹੁਤ ਸਾਰੇ ਚੰਗੇ ਦਿਲ ਵਾਲੇ ਯਹੂਦੀ ਹਨ ਜਿਨ੍ਹਾਂ ਨੇ ਅਜੇ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਸਿੱਖਣਾ ਹੈ, ਤਾਂਕਿ ਉਹ ਵੀ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਹਮੇਸ਼ਾ ਲਈ ਜੀ ਸਕਣ।—ਮੀਕਾ. 4:1-4.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ