ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਇੱਤਈ ਵਾਂਗ ਵਫ਼ਾਦਾਰ ਬਣੋ
    ਪਹਿਰਾਬੁਰਜ—2009 | ਮਈ 15
    • ‘ਓਪਰਾ ਅਤੇ ਆਪਣੇ ਦੇਸੋਂ ਕੱਢਿਆ ਹੋਇਆ’

      ਇੱਤਈ ਸ਼ਾਇਦ ਫਲਿਸਤ ਦੇ ਮਸ਼ਹੂਰ ਸ਼ਹਿਰ ਗਥ ਦਾ ਰਹਿਣ ਵਾਲਾ ਸੀ। ਇੱਥੇ ਹੀ ਗੋਲਿਅਥ ਅਤੇ ਇਸਰਾਏਲੀਆਂ ਦੇ ਹੋਰ ਖ਼ੌਫ਼ਨਾਕ ਦੁਸ਼ਮਣ ਪੈਦਾ ਹੋਏ ਸਨ। ਬਾਈਬਲ ਵਿਚ ਇੱਤਈ ਦਾ ਜ਼ਿਕਰ ਪਹਿਲੀ ਵਾਰ ਉਦੋਂ ਆਉਂਦਾ ਹੈ ਜਦੋਂ ਅਬਸ਼ਾਲੋਮ ਨੇ ਰਾਜਾ ਦਾਊਦ ਦੇ ਖ਼ਿਲਾਫ਼ ਬਗਾਵਤ ਕੀਤੀ। ਉਸ ਵੇਲੇ ਇੱਤਈ ਨਾਂ ਦਾ ਯੋਧਾ ਅਤੇ ਉਸ ਦੇ ਨਾਲ 600 ਫਲਿਸਤੀ ਆਦਮੀ ਆਪਣੇ ਦੇਸ਼ੋਂ ਭੱਜ ਕੇ ਯਰੂਸ਼ਲਮ ਦੇ ਕਿਸੇ ਨੇੜਲੇ ਇਲਾਕੇ ਵਿਚ ਆ ਕੇ ਰਹਿਣ ਲੱਗ ਪਏ ਸਨ।

      ਜਦੋਂ ਦਾਊਦ ਨੇ ਇੱਤਈ ਅਤੇ ਉਸ ਦੇ 600 ਬੰਦਿਆਂ ਦੀ ਹਾਲਤ ਦੇਖੀ, ਤਾਂ ਉਸ ਨੂੰ ਸ਼ਾਇਦ ਆਪਣੇ ਉਹ ਦਿਨ ਯਾਦ ਆਏ ਹੋਣੇ ਜਦੋਂ ਉਹ ਅਤੇ ਉਸ ਦੇ 600 ਯੋਧੇ ਥਾਂ-ਥਾਂ ਭਟਕ ਰਹੇ ਸਨ। ਉਨ੍ਹੀਂ ਦਿਨੀਂ ਦਾਊਦ ਅਤੇ ਉਸ ਦੇ ਆਦਮੀਆਂ ਨੂੰ ਫਲਿਸਤ ਦੇ ਸ਼ਹਿਰ ਗਥ ਦੇ ਰਾਜਾ ਆਕੀਸ਼ ਦੇ ਕੋਲ ਜਾ ਕੇ ਪਨਾਹ ਲੈਣੀ ਪਈ ਸੀ। (1 ਸਮੂ. 27:2, 3) ਪਰ ਇੱਤਈ ਅਤੇ ਉਸ ਦੇ ਆਦਮੀਆਂ ਨੇ ਕੀ ਕੀਤਾ ਜਦੋਂ ਦਾਊਦ ਦਾ ਪੁੱਤਰ ਅਬਸ਼ਾਲੋਮ ਆਪਣੇ ਪਿਤਾ ਖ਼ਿਲਾਫ਼ ਬਗਾਵਤ ਕਰਨ ʼਤੇ ਉੱਤਰ ਆਇਆ ਸੀ? ਕੀ ਉਨ੍ਹਾਂ ਨੇ ਅਬਸ਼ਾਲੋਮ ਦਾ ਸਾਥ ਦਿੱਤਾ ਜਾਂ ਦਾਊਦ ਦਾ? ਜਾਂ ਫਿਰ ਕਿਸੇ ਦਾ ਵੀ ਨਹੀਂ?

      ਕਲਪਨਾ ਕਰੋ ਕਿ ਦਾਊਦ ਯਰੂਸ਼ਲਮ ਤੋਂ ਭੱਜ ਰਿਹਾ ਹੈ ਅਤੇ ਇਕ ਥਾਂ ʼਤੇ ਪਹੁੰਚਦਾ ਹੈ ਜਿਸ ਦਾ ਨਾਂ ਬੈਤ ਮਰਹਾਕ ਹੈ। ਇਸ ਨਾਂ ਦਾ ਮਤਲਬ ਹੈ “ਆਖ਼ਰੀ ਘਰ।” ਇਹ ਯਰੂਸ਼ਲਮ ਦਾ ਸ਼ਾਇਦ ਆਖ਼ਰੀ ਘਰ ਹੈ ਜੋ ਕਿਦਰੋਨ ਵਾਦੀ ਪਾਰ ਕਰਨ ਤੋਂ ਪਹਿਲਾਂ ਆਉਂਦੇ ਜ਼ੈਤੂਨ ਦੇ ਪਹਾੜ ਵੱਲ ਹੈ। (2 ਸਮੂ. 15:17) ਇੱਥੇ ਦਾਊਦ ਰੁਕ ਕੇ ਦੇਖਦਾ ਹੈ ਕਿ ਉਸ ਦੀ ਫ਼ੌਜ ਵਿਚ ਕੌਣ-ਕੌਣ ਹੈ। ਉਹ ਦੇਖਦਾ ਹੈ ਕਿ ਉਸ ਨਾਲ ਵਫ਼ਾਦਾਰ ਇਸਰਾਏਲੀ ਆਦਮੀਆਂ ਤੋਂ ਇਲਾਵਾ ਕਰੇਤੀ ਅਤੇ ਫਲੇਤੀ ਹਨ। ਨਾਲੇ ਸਾਰੇ ਗਿੱਤੀ ਯਾਨੀ ਇੱਤਈ ਅਤੇ ਛੇ ਸੌ ਯੋਧੇ ਉਹ ਦੇ ਨਾਲ ਆਏ ਹੋਏ ਹਨ।—2 ਸਮੂ. 15:18.

      ਇੱਤਈ ਦੇ ਜਜ਼ਬਾਤਾਂ ਨੂੰ ਸਮਝਦੇ ਹੋਏ ਦਾਊਦ ਨੇ ਕਿਹਾ: “ਤੂੰ ਸਾਡੇ ਨਾਲ ਕਿਉਂ ਆਇਆ ਹੈਂ? ਤੂੰ ਮੁੜ ਜਾਹ ਅਤੇ ਪਾਤਸ਼ਾਹ [ਅਬਸ਼ਾਲੋਮ] ਨਾਲ ਰਹੁ ਕਿਉਂ ਜੋ ਤੂੰ ਓਪਰਾ ਹੈਂ ਅਤੇ ਆਪਣੇ ਦੇਸੋਂ ਕੱਢਿਆ ਹੋਇਆ ਵੀ ਹੈਂ। ਆਪਣੇ ਥਾਂ ਮੁੜ ਜਾਹ! ਕੱਲ ਹੀ ਤਾਂ ਤੂੰ ਆਇਆ ਹੈਂ ਅਤੇ ਭਲਾ, ਅੱਜ ਹੀ ਮੈਂ ਤੈਨੂੰ ਆਪਣੇ ਨਾਲ ਐਧਰ ਉੱਧਰ ਭੁਆਵਾਂ ਕਿਉਂ ਜੋ ਮੇਰੇ ਜਾਣ ਦਾ ਕੋਈ ਥਹੁ ਨਹੀਂ? ਸੋ ਤੂੰ ਮੁੜ ਜਾਹ ਅਤੇ ਆਪਣੇ ਭਰਾਵਾਂ ਨੂੰ ਭੀ ਲੈ ਜਾਹ ਅਤੇ [ਯਹੋਵਾਹ ਦੀ] ਦਯਾ ਅਰ ਸਚਿਆਈ ਤੇਰੇ ਨਾਲ ਹੋਵੇ।”—2 ਸਮੂ. 15:19, 20.

      ਇੱਤਈ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਉਹ ਦਾਊਦ ਦਾ ਸਾਥ ਨਹੀਂ ਛੱਡੇਗਾ। ਉਸ ਨੇ ਕਿਹਾ: “ਜੀਉਂਦੇ ਯਹੋਵਾਹ ਅਤੇ ਮੇਰੇ ਮਾਹਰਾਜ ਪਤਸ਼ਾਹ ਦੀ ਜਿੰਦ ਦੀ ਸੌਂਹ, ਜਿੱਥੇ ਕਿਤੇ ਮੇਰਾ ਮਾਹਰਾਜ ਪਾਤਸ਼ਾਹ ਭਾਵੇਂ ਮੋਇਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਟਹਿਲੂਆ ਵੀ ਅਵੱਸ਼ ਹੋਵੇਗਾ।” (2 ਸਮੂ. 15:21) ਇਹ ਸ਼ਬਦ ਸੁਣ ਕੇ ਦਾਊਦ ਨੂੰ ਸ਼ਾਇਦ ਆਪਣੀ ਪੜਦਾਦੀ ਰੂਥ ਦੇ ਸ਼ਬਦ ਚੇਤੇ ਆਏ ਹੋਣਗੇ। (ਰੂਥ 1:16, 17) ਵਾਕਈ, ਇੱਤਈ ਦੀ ਗੱਲ ਨੇ ਦਾਊਦ ਦੇ ਦਿਲ ਨੂੰ ਛੋਹ ਲਿਆ ਅਤੇ ਉਸ ਨੇ ਇੱਤਈ ਨੂੰ ਕਿਹਾ ਕਿ “ਚੱਲ,” ਕਿਦਰੋਨ ਵਾਦੀ ਦੇ “ਪਾਰ ਲੰਘ।” ਫਿਰ “ਇਤੱਈ ਗਿੱਤੀ ਅਰ ਉਸ ਦੇ ਸਾਰੇ ਲੋਕ ਅਤੇ ਸਭ ਨਿਆਣੇ ਨੀਂਗਰ ਜੋ ਉਸ ਦੇ ਨਾਲ ਸਨ ਪਾਰ ਲੰਘ ਗਏ।”—2 ਸਮੂ. 15:22.

      “ਸਾਡੀ ਸਿੱਖਿਆ ਲਈ”

      ਰੋਮੀਆਂ 15:4 ਦੱਸਦਾ ਹੈ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ।” ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ: ਇੱਤਈ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਧਿਆਨ ਦਿਓ ਕਿ ਕਿਹੜੀ ਗੱਲ ਕਰਕੇ ਇੱਤਈ ਦਾਊਦ ਪ੍ਰਤਿ ਵਫ਼ਾਦਾਰ ਰਹਿਣਾ ਚਾਹੁੰਦਾ ਸੀ। ਭਾਵੇਂ ਇੱਤਈ ਪਰਦੇਸੀ ਸੀ ਤੇ ਉਸ ਨੂੰ ਫਲਿਸਤ ਤੋਂ ਕੱਢਿਆ ਗਿਆ ਸੀ, ਪਰ ਉਹ ਜਾਣਦਾ ਸੀ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ ਜਿਸ ਨੇ ਦਾਊਦ ਨੂੰ ਮਸਹ ਕੀਤਾ ਸੀ। ਉਸ ਨੂੰ ਪਤਾ ਸੀ ਕਿ ਫਲਿਸਤੀ ਅਤੇ ਇਸਰਾਏਲੀ ਇਕ-ਦੂਜੇ ਦੇ ਦੁਸ਼ਮਣ ਸਨ। ਉਸ ਨੂੰ ਇਹ ਵੀ ਪਤਾ ਸੀ ਕਿ ਦਾਊਦ ਨੇ ਉਸ ਦੇ ਦੇਸ਼ ਦੇ ਸੂਰਮੇ ਗੋਲਿਅਥ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪਰ ਇੱਤਈ ਨੇ ਦਾਊਦ ਨੂੰ ਦੁਸ਼ਮਣ ਦੀ ਨਜ਼ਰ ਤੋਂ ਦੇਖਣ ਦੀ ਬਜਾਇ ਜ਼ਿਆਦਾ ਕੁਝ ਦੇਖਿਆ। (1 ਸਮੂ. 18:6, 7) ਇੱਤਈ ਨੇ ਦੇਖਿਆ ਕਿ ਦਾਊਦ ਯਹੋਵਾਹ ਨੂੰ ਪਿਆਰ ਕਰਦਾ ਸੀ। ਉਸ ਨੇ ਇਹ ਵੀ ਦੇਖਿਆ ਕਿ ਦਾਊਦ ਵਿਚ ਚੰਗੇ ਗੁਣ ਸਨ। ਦਾਊਦ ਨੇ ਵੀ ਇੱਤਈ ਨੂੰ ਬਹੁਤ ਇੱਜ਼ਤ-ਮਾਣ ਦਿੱਤਾ। ਇੰਨਾ ਹੀ ਨਹੀਂ, ਜਦੋਂ ਦਾਊਦ ਦੀਆਂ ਫ਼ੌਜਾਂ ਅਬਸ਼ਾਲੋਮ ਦੀਆਂ ਫ਼ੌਜਾਂ ਵਿਚਕਾਰ ਘਮਾਸਾਣ ਲੜਾਈ ਚੱਲ ਰਹੀ ਸੀ, ਤਾਂ ਉਦੋਂ ਉਸ ਨੇ ਆਪਣੀਆਂ ਫ਼ੌਜਾਂ ਦਾ “ਇੱਕ ਤਿਹਾਈ” ਹਿੱਸਾ ‘ਇੱਤਈ ਦੇ ਹੱਥ ਕਰ ਦਿੱਤਾ।’—2 ਸਮੂ. 18:2.

      ਇੱਤਈ ਵਾਂਗ ਸਾਨੂੰ ਵੀ ਸਭਿਆਚਾਰਕ, ਜਾਤੀਗਤ ਅਤੇ ਨਸਲੀ ਵਿਤਕਰਾ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਕਿਸੇ ਨਾਲ ਅੰਦਰੋ-ਅੰਦਰੀਂ ਦੁਸ਼ਮਣੀ ਨਹੀਂ ਕਰਨੀ ਚਾਹੀਦੀ। ਇਸ ਦੀ ਬਜਾਇ ਸਾਨੂੰ ਦੂਸਰਿਆਂ ਵਿਚ ਚੰਗੇ ਗੁਣ ਦੇਖਣੇ ਚਾਹੀਦੇ ਹਨ। ਦਾਊਦ ਅਤੇ ਇੱਤਈ ਵਿਚਕਾਰ ਜੋ ਰਿਸ਼ਤਾ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਯਹੋਵਾਹ ਨੂੰ ਜਾਣਨ ਅਤੇ ਉਸ ਨੂੰ ਪਿਆਰ ਕਰਨ ਲੱਗਦੇ ਹਾਂ, ਤਾਂ ਅਸੀਂ ਕਿਸੇ ਵੀ ਤਰ੍ਹਾਂ ਦੇ ਭੇਦ-ਭਾਵ ਨੂੰ ਭੁਲਾ ਸਕਦੇ ਹਾਂ।

      ਇੱਤਈ ਦੀ ਮਿਸਾਲ ʼਤੇ ਸੋਚ-ਵਿਚਾਰ ਕਰਦਿਆਂ ਸਾਨੂੰ ਆਪਣੇ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਕੀ ਮੈਂ ਵੀ ਦਾਊਦ ਤੋਂ ਮਹਾਨ ਯਿਸੂ ਮਸੀਹ ਪ੍ਰਤਿ ਵਫ਼ਾਦਾਰ ਹਾਂ? ਕੀ ਮੈਂ ਵਫ਼ਾਦਾਰੀ ਨਾਲ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਕਰਦਾ ਹਾਂ?’ (ਮੱਤੀ 24:14; 28:19, 20) ‘ਮੈਂ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਕਿੰਨਾ ਕੁਝ ਸਹਿਣ ਲਈ ਤਿਆਰ ਹਾਂ?’

      ਪਰਿਵਾਰ ਦੇ ਮੁਖੀ ਵੀ ਇੱਤਈ ਦੀ ਵਫ਼ਾਦਾਰੀ ਦੀ ਮਿਸਾਲ ਤੋਂ ਕੁਝ ਸਿੱਖ ਸਕਦੇ ਹਨ। ਜਦੋਂ ਇੱਤਈ ਨੇ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਦਾਊਦ ਦਾ ਸਾਥ ਦੇਣ ਲਈ ਉਸ ਨਾਲ ਜਾਣ ਦਾ ਫ਼ੈਸਲਾ ਕੀਤਾ, ਤਾਂ ਇਸ ਫ਼ੈਸਲੇ ਦਾ ਅਸਰ ਇੱਤਈ ਦੇ ਬੰਦਿਆਂ ʼਤੇ ਵੀ ਪਿਆ। ਇਸੇ ਤਰ੍ਹਾਂ ਸੱਚੀ ਭਗਤੀ ਦਾ ਪੱਖ ਲੈਣ ਲਈ ਪਰਿਵਾਰ ਦੇ ਮੁਖੀ ਜੋ ਫ਼ੈਸਲੇ ਕਰਦੇ ਹਨ, ਉਨ੍ਹਾਂ ਦਾ ਅਸਰ ਉਨ੍ਹਾਂ ਦੇ ਪਰਿਵਾਰਾਂ ਉੱਤੇ ਪੈ ਸਕਦਾ ਹੈ। ਇੱਥੋਂ ਤਕ ਕਿ ਕੁਝ ਸਮੇਂ ਲਈ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਵੀ ਕਰਨਾ ਪੈ ਸਕਦਾ ਹੈ। ਪਰ ਸਾਨੂੰ ਭਰੋਸਾ ਦਿਵਾਇਆ ਗਿਆ ਹੈ: “ਯਹੋਵਾਹ ਤਾਂ ਭਲਾ ਹੈ, ਉਹ ਦੀ ਦਯਾ ਸਦੀਪਕ ਹੈ, ਅਤੇ ਉਹ ਦੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਤੀਕ ਹੈ।”—ਜ਼ਬੂ. 100:5.

      ਅਬਸ਼ਾਲੋਮ ਨਾਲ ਹੋਈ ਦਾਊਦ ਦੀ ਜੰਗ ਤੋਂ ਬਾਅਦ ਬਾਈਬਲ ਇੱਤਈ ਬਾਰੇ ਹੋਰ ਕੁਝ ਨਹੀਂ ਦੱਸਦੀ। ਭਾਵੇਂ ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਇੱਤਈ ਦੀ ਥੋੜ੍ਹੀ ਜਿਹੀ ਹੀ ਝਲਕ ਦਿੱਤੀ ਗਈ ਹੈ, ਫਿਰ ਵੀ ਸਾਨੂੰ ਪਤਾ ਲੱਗਦਾ ਹੈ ਕਿ ਇੱਤਈ ਦਾ ਕਿਹੋ ਜਿਹਾ ਰਵੱਈਆ ਸੀ ਜਦੋਂ ਉਸ ਨੇ ਦਾਊਦ ਦੀ ਜ਼ਿੰਦਗੀ ਦੀ ਔਖੀ ਘੜੀ ਵਿਚ ਉਸ ਦਾ ਸਾਥ ਦਿੱਤਾ। ਬਾਈਬਲ ਵਿਚ ਕੀਤਾ ਇੱਤਈ ਦਾ ਜ਼ਿਕਰ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਵਫ਼ਾਦਾਰ ਇਨਸਾਨਾਂ ਨੂੰ ਉਨ੍ਹਾਂ ਦੀ ਵਫ਼ਾਦਾਰੀ ਦਾ ਫਲ ਵੀ ਦਿੰਦਾ ਹੈ।—ਇਬ. 6:10.

  • “ਮਸੀਹ” ਦੇ ਪਿੱਛੇ-ਪਿੱਛੇ ਕਿਉਂ ਚੱਲੀਏ?
    ਪਹਿਰਾਬੁਰਜ—2009 | ਮਈ 15
    • “ਮਸੀਹ” ਦੇ ਪਿੱਛੇ-ਪਿੱਛੇ ਕਿਉਂ ਚੱਲੀਏ?

      ‘ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਮੇਰੇ ਪਿੱਛੇ ਚੱਲੇ।’—ਲੂਕਾ 9:23.

      1, 2. “ਮਸੀਹ” ਪਿੱਛੇ ਚੱਲਣ ਬਾਰੇ ਸਾਨੂੰ ਕਿਉਂ ਸੋਚ-ਵਿਚਾਰ ਕਰਨਾ ਚਾਹੀਦਾ ਹੈ?

      ਤੁਹਾਨੂੰ ਨਵੇਂ ਲੋਕਾਂ ਨੂੰ ਅਤੇ ਬੱਚਿਆਂ ਨੂੰ ਕਲੀਸਿਯਾ ਵਿਚ ਆਪਣੇ ਭਗਤਾਂ ਨਾਲ ਦੇਖ ਕੇ ਯਹੋਵਾਹ ਕਿੰਨਾ ਖ਼ੁਸ਼ ਹੁੰਦਾ ਹੋਣਾ! ਜਿਉਂ-ਜਿਉਂ ਤੁਸੀਂ ਬਾਈਬਲ ਦੀ ਸਟੱਡੀ ਕਰਦੇ ਹੋ, ਬਾਕਾਇਦਾ ਮੀਟਿੰਗਾਂ ਵਿਚ ਹਾਜ਼ਰ ਹੁੰਦੇ ਹੋ ਅਤੇ ਸੱਚਾ ਗਿਆਨ ਲੈਂਦੇ ਹੋ, ਤੁਹਾਨੂੰ ਯਿਸੂ ਦੇ ਇਸ ਸੱਦੇ ʼਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ: “ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” (ਲੂਕਾ 9:23) ਯਿਸੂ ਇੱਥੇ ਕਹਿ ਰਿਹਾ ਹੈ ਕਿ ਤੁਸੀਂ ਆਪਣੇ ਆਪ ਦਾ ਇਨਕਾਰ ਕਰ ਕੇ ਉਸ ਦੇ ਪਿੱਛੇ ਚੱਲੋ। ਇਸ ਲਈ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਦੇਖੀਏ ਕਿ ਸਾਨੂੰ “ਮਸੀਹ” ਦੇ ਪਿੱਛੇ ਕਿਉਂ ਚੱਲਣਾ ਚਾਹੀਦਾ ਹੈ।—ਮੱਤੀ 16:13-16.

      2 ਸਾਡੇ ਬਾਰੇ ਕੀ ਜੋ ਪਹਿਲਾਂ ਹੀ ਯਿਸੂ ਮਸੀਹ ਦੇ ਨਕਸ਼ੇ-ਕਦਮਾਂ ʼਤੇ ਚੱਲ ਰਹੇ ਹਾਂ? ਸਾਨੂੰ ਤਾਕੀਦ ਕੀਤੀ ਗਈ ਹੈ ਕਿ ਅਸੀਂ ‘ਇਸ ਵਿੱਚ ਹੋਰ ਭੀ ਵਧਦੇ ਚੱਲੇ ਜਾਈਏ।’ (1 ਥੱਸ. 4:1, 2) ਭਾਵੇਂ ਅਸੀਂ ਹਾਲ ਹੀ ਵਿਚ ਸੱਚੀ ਭਗਤੀ ਕਰਨੀ ਸ਼ੁਰੂ ਕੀਤੀ ਹੈ ਜਾਂ ਕਈ ਸਾਲਾਂ ਤੋਂ ਕਰ ਰਹੇ ਹਾਂ, ਪਰ ਮਸੀਹ ਦੇ ਪਿੱਛੇ ਚੱਲਣ ਦੇ ਕਾਰਨਾਂ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਪੌਲੁਸ ਦੀ ਸਲਾਹ ਨੂੰ ਮੰਨਾਂਗੇ ਅਤੇ ਰੋਜ਼ ਮਸੀਹ ਦੇ ਪਿੱਛੇ ਹੋਰ ਚੰਗੀ ਤਰ੍ਹਾਂ ਚੱਲਾਂਗੇ। ਆਓ ਆਪਾਂ ਪੰਜ ਕਾਰਨਾਂ ਉੱਤੇ ਗੌਰ ਕਰੀਏ ਕਿ ਸਾਨੂੰ ਮਸੀਹ ਦੇ ਪਿੱਛੇ ਕਿਉਂ ਚੱਲਣਾ ਚਾਹੀਦਾ ਹੈ।

      ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲਈ

      3. ਕਿਹੜੇ ਦੋ ਤਰੀਕਿਆਂ ਨਾਲ ਅਸੀਂ ਯਹੋਵਾਹ ਨੂੰ ਜਾਣ ਸਕਦੇ ਹਾਂ?

      3 ਪੌਲੁਸ ਰਸੂਲ ਨੇ “ਅਰਿਯੁਪਗੁਸ ਦੇ ਵਿੱਚ ਖੜਾ ਹੋ ਕੇ” ਅਥੇਨੀ ਲੋਕਾਂ ਨਾਲ ਗੱਲ ਕਰਦੇ ਹੋਏ ਕਿਹਾ: ‘ਪਰਮੇਸ਼ੁਰ ਨੇ ਮਨੁੱਖਾਂ ਦੇ ਥਾਪੇ ਹੋਏ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ ਭਈ ਉਹ ਪਰਮੇਸ਼ੁਰ ਨੂੰ ਭਾਲਣ ਭਈ ਕੀ ਜਾਣੀਏ ਉਸ ਨੂੰ ਟੋਹ ਕੇ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।’ (ਰਸੂ. 17:22, 26, 27) ਇਸ ਤੋਂ ਪਤਾ ਲੱਗਦਾ ਹੈ

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ