ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸਾਡਾ ਸਾਹਿੱਤ ਕਿਵੇਂ ਤਿਆਰ ਕੀਤਾ ਜਾਂਦਾ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 23

      ਸਾਡਾ ਸਾਹਿੱਤ ਕਿਵੇਂ ਤਿਆਰ ਕੀਤਾ ਜਾਂਦਾ ਹੈ?

      ਅਮਰੀਕਾ ਵਿਚ ਲੇਖ ਵਿਭਾਗ ਵਿਚ ਕੋਈ ਕੰਮ ਕਰ ਰਿਹਾ

      ਅਮਰੀਕਾ ਵਿਚ ਲੇਖ ਵਿਭਾਗ

      ਦੱਖਣੀ ਕੋਰੀਆ ਵਿਚ ਅਨੁਵਾਦਕਾਂ ਦੀ ਟੀਮ

      ਦੱਖਣੀ ਕੋਰੀਆ

      ਆਰਮੀਨੀਆ ਵਿਚ ਇਕ ਆਦਮੀ ਨੇ ਯਹੋਵਾਹ ਦੇ ਗਵਾਹਾਂ ਦੁਆਰਾ ਅਨੁਵਾਦ ਕੀਤੀ ਇਕ ਕਿਤਾਬ ਫੜੀ ਹੋਈ

      ਆਰਮੀਨੀਆ

      ਬੁਰੁੰਡੀ ਵਿਚ ਇਕ ਕੁੜੀ ਨੇ ਯਹੋਵਾਹ ਦੇ ਗਵਾਹਾਂ ਦੁਆਰਾ ਅਨੁਵਾਦ ਕੀਤੀ ਕਿਤਾਬ ਫੜੀ ਹੋਈ

      ਬੁਰੁੰਡੀ

      ਸ਼੍ਰੀ ਲੰਕਾ ਵਿਚ ਇਕ ਔਰਤ ਨੇ ਯਹੋਵਾਹ ਦੇ ਗਵਾਹਾਂ ਦੁਆਰਾ ਅਨੁਵਾਦ ਕੀਤੇ ਰਸਾਲੇ ਫੜੇ ਹੋਏ

      ਸ੍ਰੀ ਲੰਕਾ

      ਅਸੀਂ ਪੂਰੀ ਵਾਹ ਲਾ ਕੇ “ਹਰ ਕੌਮ, ਹਰ ਕਬੀਲੇ, ਹਰ ਬੋਲੀ ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ” ਨੂੰ “ਖ਼ੁਸ਼ ਖ਼ਬਰੀ” ਸੁਣਾਉਂਦੇ ਹਾਂ। ਇਸ ਲਈ ਅਸੀਂ ਤਕਰੀਬਨ 750 ਭਾਸ਼ਾਵਾਂ ਵਿਚ ਸਾਹਿੱਤ ਤਿਆਰ ਕਰਦੇ ਹਾਂ। (ਪ੍ਰਕਾਸ਼ ਦੀ ਕਿਤਾਬ 14:6) ਅਸੀਂ ਇਹ ਔਖਾ ਕੰਮ ਕਿਵੇਂ ਕਰਦੇ ਹਾਂ? ਇਹ ਕੰਮ ਦੁਨੀਆਂ ਭਰ ਵਿਚ ਲੇਖਕਾਂ ਅਤੇ ਅਨੁਵਾਦਕਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ ਜੋ ਸਾਰੇ ਯਹੋਵਾਹ ਦੇ ਗਵਾਹ ਹਨ।

      ਲੇਖ ਪਹਿਲਾਂ ਅੰਗ੍ਰੇਜ਼ੀ ਵਿਚ ਲਿਖੇ ਜਾਂਦੇ ਹਨ। ਵਰਲਡ ਹੈੱਡ-ਕੁਆਰਟਰ ਵਿਚ ਲੇਖ ਵਿਭਾਗ ਪ੍ਰਬੰਧਕ ਸਭਾ ਦੀ ਨਿਗਰਾਨੀ ਅਧੀਨ ਕੰਮ ਕਰਦਾ ਹੈ। ਇਹ ਵਿਭਾਗ ਹੈੱਡ-ਕੁਆਰਟਰ ਅਤੇ ਕੁਝ ਬ੍ਰਾਂਚ ਆਫ਼ਿਸਾਂ ਵਿਚ ਸੇਵਾ ਕਰ ਰਹੇ ਲੇਖਕਾਂ ਨੂੰ ਲੇਖ ਵਗੈਰਾ ਲਿਖਣ ਦਾ ਕੰਮ ਦਿੰਦਾ ਹੈ। ਵੱਖੋ-ਵੱਖਰੇ ਦੇਸ਼ਾਂ ਵਿਚ ਲੇਖਕ ਹੋਣ ਕਰਕੇ ਹਰ ਤਰ੍ਹਾਂ ਦੇ ਲੋਕਾਂ ਲਈ ਲੇਖ ਲਿਖੇ ਜਾਂਦੇ ਹਨ।

      ਅੰਗ੍ਰੇਜ਼ੀ ਵਿਚ ਲਿਖੇ ਲੇਖ ਅਨੁਵਾਦਕਾਂ ਨੂੰ ਭੇਜੇ ਜਾਂਦੇ ਹਨ। ਲੇਖਾਂ ਵਿਚ ਜ਼ਰੂਰੀ ਤਬਦੀਲੀਆਂ ਕਰ ਕੇ ਇਨ੍ਹਾਂ ਨੂੰ ਕੰਪਿਊਟਰ ਰਾਹੀਂ ਦੁਨੀਆਂ ਭਰ ਦੇ ਅਨੁਵਾਦਕਾਂ ਦੀਆਂ ਟੀਮਾਂ ਨੂੰ ਭੇਜਿਆ ਜਾਂਦਾ ਹੈ। ਅਨੁਵਾਦਕ ਇਨ੍ਹਾਂ ਦਾ ਬੜੇ ਧਿਆਨ ਨਾਲ ਅਨੁਵਾਦ ਕਰਦੇ ਹਨ। ਅਨੁਵਾਦਕ ਸੋਹਣੇ ਤੇ ਸਹੀ ਸ਼ਬਦ ਚੁਣਦੇ ਹਨ ਜੋ ਉਨ੍ਹਾਂ ਦੀ ਭਾਸ਼ਾ ਵਿਚ ਅੰਗ੍ਰੇਜ਼ੀ ਲਫ਼ਜ਼ਾਂ ਦਾ ਪੂਰਾ ਮਤਲਬ ਦਿੰਦੇ ਹਨ।​—ਉਪਦੇਸ਼ਕ ਦੀ ਪੋਥੀ 12:10.

      ਕੰਪਿਊਟਰ ਦੀ ਮਦਦ ਨਾਲ ਕੰਮ ਤੇਜ਼ੀ ਨਾਲ ਹੁੰਦਾ ਹੈ। ਕੰਪਿਊਟਰ ਲੇਖਕਾਂ ਅਤੇ ਅਨੁਵਾਦਕਾਂ ਦੀ ਜਗ੍ਹਾ ਨਹੀਂ ਲੈ ਸਕਦੇ। ਪਰ ਕੰਪਿਊਟਰ ਵਿਚ ਡਿਕਸ਼ਨਰੀਆਂ ਅਤੇ ਰਿਸਰਚ ਕਰਨ ਦੇ ਸਾਧਨਾਂ ਕਰਕੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਵਿਚ ਮਦਦ ਮਿਲਦੀ ਹੈ। ਯਹੋਵਾਹ ਦੇ ਗਵਾਹਾਂ ਨੇ ਮੈੱਪਸ (ਮਲਟੀਲੈਂਗੂਏਜ ਇਲੈਕਟ੍ਰਾਨਿਕ ਪਬਲਿਸ਼ਿੰਗ ਸਿਸਟਮ) ਨਾਂ ਦਾ ਪ੍ਰੋਗ੍ਰਾਮ ਤਿਆਰ ਕੀਤਾ ਹੈ। ਇਸ ਪ੍ਰੋਗ੍ਰਾਮ ਦੀ ਮਦਦ ਨਾਲ ਸੈਂਕੜੇ ਭਾਸ਼ਾਵਾਂ ਵਿਚ ਜਾਣਕਾਰੀ ਨੂੰ ਕੰਪਿਊਟਰ ʼਤੇ ਟਾਈਪ ਕੀਤਾ ਜਾ ਸਕਦਾ ਹੈ, ਇਸ ਨਾਲ ਤਸਵੀਰਾਂ ਜੋੜੀਆਂ ਜਾ ਸਕਦੀਆਂ ਹਨ ਅਤੇ ਇਸ ਨੂੰ ਛਾਪਣ ਲਈ ਤਿਆਰ ਕੀਤਾ ਜਾ ਸਕਦਾ ਹੈ।

      ਅਸੀਂ ਇੰਨੀਆਂ ਸਾਰੀਆਂ ਭਾਸ਼ਾਵਾਂ ਵਿਚ ਸਾਹਿੱਤ ਤਿਆਰ ਕਰਨ ਲਈ ਇੰਨੀ ਮਿਹਨਤ ਕਿਉਂ ਕਰਦੇ ਹਾਂ, ਉਨ੍ਹਾਂ ਭਾਸ਼ਾਵਾਂ ਵਿਚ ਵੀ ਜੋ ਸਿਰਫ਼ ਕੁਝ ਹਜ਼ਾਰ ਲੋਕ ਬੋਲਦੇ ਹਨ? ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।”​—1 ਤਿਮੋਥਿਉਸ 2:3, 4.

      • ਪ੍ਰਕਾਸ਼ਨ ਕਿਵੇਂ ਤਿਆਰ ਕੀਤੇ ਜਾਂਦੇ ਹਨ?

      • ਅਸੀਂ ਇੰਨੀਆਂ ਸਾਰੀਆਂ ਭਾਸ਼ਾਵਾਂ ਵਿਚ ਆਪਣੇ ਪ੍ਰਕਾਸ਼ਨਾਂ ਦਾ ਅਨੁਵਾਦ ਕਿਉਂ ਕਰਦੇ ਹਾਂ?

  • ਦੁਨੀਆਂ ਭਰ ਵਿਚ ਹੁੰਦੇ ਸਾਡੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 24

      ਦੁਨੀਆਂ ਭਰ ਵਿਚ ਹੁੰਦੇ ਸਾਡੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?

      ਕੋਈ ਦਾਨ ਪਾਉਂਦਾ ਹੋਇਆ
      ਪ੍ਰਚਾਰ ਕਰ ਰਹੇ ਯਹੋਵਾਹ ਦੇ ਗਵਾਹ

      ਨੇਪਾਲ

      ਟੋਗੋ ਵਿਚ ਕਿੰਗਡਮ ਹਾਲ ਦੀ ਉਸਾਰੀ ਕਰਨ ਵਾਲੇ ਵਲੰਟੀਅਰ

      ਟੋਗੋ

      ਬ੍ਰਿਟੇਨ ਦੇ ਬ੍ਰਾਂਚ ਆਫ਼ਿਸ ਵਿਚ ਕੰਮ ਕਰ ਰਹੇ ਵਲੰਟੀਅਰ

      ਬ੍ਰਿਟੇਨ

      ਸਾਡਾ ਸੰਗਠਨ ਹਰ ਸਾਲ ਕਰੋੜਾਂ ਹੀ ਬਾਈਬਲਾਂ ਅਤੇ ਹੋਰ ਪ੍ਰਕਾਸ਼ਨ ਛਾਪਦਾ ਤੇ ਮੁਫ਼ਤ ਵਿਚ ਵੰਡਦਾ ਹੈ। ਅਸੀਂ ਕਿੰਗਡਮ ਹਾਲ ਤੇ ਬ੍ਰਾਂਚ ਆਫ਼ਿਸ ਬਣਾਉਂਦੇ ਹਾਂ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਦੇ ਹਾਂ। ਨਾਲੇ ਅਸੀਂ ਹਜ਼ਾਰਾਂ ਹੀ ਮਿਸ਼ਨਰੀਆਂ ਤੇ ਬੈਥਲ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਦੇ ਹਾਂ ਅਤੇ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਭੈਣਾਂ-ਭਰਾਵਾਂ ਨੂੰ ਜ਼ਰੂਰੀ ਚੀਜ਼ਾਂ ਪਹੁੰਚਾਉਂਦੇ ਹਾਂ। ਤਾਂ ਫਿਰ, ਸ਼ਾਇਦ ਤੁਸੀਂ ਪੁੱਛੋ, ‘ਇਨ੍ਹਾਂ ਸਭ ਕੰਮਾਂ ਲਈ ਪੈਸਾ ਕਿੱਥੋਂ ਆਉਂਦਾ ਹੈ?’

      ਅਸੀਂ ਚੰਦਾ ਨਹੀਂ ਮੰਗਦੇ ਹਾਂ। ਭਾਵੇਂ ਕਿ ਪ੍ਰਚਾਰ ਦੇ ਕੰਮ ʼਤੇ ਬਹੁਤ ਖ਼ਰਚਾ ਹੁੰਦਾ ਹੈ, ਫਿਰ ਵੀ ਅਸੀਂ ਕਿਸੇ ਕੋਲੋਂ ਪੈਸੇ ਦੀ ਮੰਗ ਨਹੀਂ ਕਰਦੇ। ਤਕਰੀਬਨ ਇਕ ਸਦੀ ਪਹਿਲਾਂ ਪਹਿਰਾਬੁਰਜ ਰਸਾਲੇ ਦੇ ਦੂਜੇ ਅੰਕ ਵਿਚ ਕਿਹਾ ਗਿਆ ਸੀ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰ ਰਿਹਾ ਹੈ ਅਤੇ ਅਸੀਂ ਕਦੇ “ਭੀਖ ਨਹੀਂ ਮੰਗਾਂਗੇ ਤੇ ਨਾ ਹੀ ਮਦਦ ਲਈ ਇਨਸਾਨਾਂ ਅੱਗੇ ਹੱਥ ਅੱਡਾਂਗੇ।” ਅੱਜ ਤਕ ਇਸ ਤਰ੍ਹਾਂ ਕਰਨ ਦੀ ਨੌਬਤ ਨਹੀਂ ਆਈ!​—ਮੱਤੀ 10:8.

      ਸਾਡੇ ਕੰਮਾਂ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਦਾਨ ਦਿੰਦੇ ਹਨ ਕਿਉਂਕਿ ਉਹ ਸਾਡੇ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਦੀ ਕਦਰ ਕਰਦੇ ਹਨ। ਨਾਲੇ ਦੁਨੀਆਂ ਭਰ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਗਵਾਹ ਖ਼ੁਦ ਵੀ ਆਪਣਾ ਸਮਾਂ, ਤਾਕਤ, ਪੈਸਾ ਅਤੇ ਹੋਰ ਚੀਜ਼ਾਂ ਖ਼ੁਸ਼ੀ-ਖ਼ੁਸ਼ੀ ਇਸਤੇਮਾਲ ਕਰਦੇ ਹਨ। (1 ਇਤਹਾਸ 29:9) ਕਿੰਗਡਮ ਹਾਲ ਅਤੇ ਸੰਮੇਲਨਾਂ ਵਿਚ ਦਾਨ-ਪੇਟੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਕੋਈ ਵੀ ਆਪਣੀ ਮਰਜ਼ੀ ਨਾਲ ਦਾਨ ਪਾ ਸਕਦਾ ਹੈ। ਜਾਂ ਸਾਡੀ ਵੈੱਬਸਾਈਟ jw.org ਦੇ ਜ਼ਰੀਏ ਵੀ ਦਾਨ ਦਿੱਤਾ ਜਾ ਸਕਦਾ ਹੈ। ਜਿਵੇਂ ਪਹਿਲੀ ਸਦੀ ਵਿਚ ਇਕ ਗ਼ਰੀਬ ਵਿਧਵਾ ਨੇ ਮੰਦਰ ਦੀ ਦਾਨ-ਪੇਟੀ ਵਿਚ ਦੋ ਛੋਟੇ ਜਿਹੇ ਸਿੱਕੇ ਪਾਏ ਸਨ ਜਿਸ ਦੀ ਯਿਸੂ ਨੇ ਤਾਰੀਫ਼ ਕੀਤੀ ਸੀ, ਉਸੇ ਤਰ੍ਹਾਂ ਅੱਜ ਜ਼ਿਆਦਾਤਰ ਦਾਨ ਉਨ੍ਹਾਂ ਲੋਕਾਂ ਵੱਲੋਂ ਦਿੱਤਾ ਜਾਂਦਾ ਹੈ ਜੋ ਅਮੀਰ ਨਹੀਂ ਹਨ। (ਲੂਕਾ 21:1-4) ਇਸ ਤੋਂ ਪਤਾ ਲੱਗਦਾ ਹੈ ਕਿ ਕੋਈ ਵੀ ਨਿਯਮਿਤ ਤੌਰ ਤੇ ਦਾਨ ਕਰਨ ਲਈ “ਕੁਝ ਪੈਸੇ ਵੱਖਰੇ ਰੱਖ” ਸਕਦਾ ਹੈ ਜਿਵੇਂ “ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ।”​—1 ਕੁਰਿੰਥੀਆਂ 16:2; 2 ਕੁਰਿੰਥੀਆਂ 9:7.

      ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਲੋਕਾਂ ਦੇ ਦਿਲਾਂ ਨੂੰ ਪ੍ਰੇਰਦਾ ਰਹੇਗਾ ਜੋ ‘ਆਪਣੇ ਮਾਲ ਨਾਲ ਉਸ ਦੀ ਮਹਿਮਾ ਕਰਨੀ’ ਅਤੇ ਪ੍ਰਚਾਰ ਦੇ ਕੰਮ ਦਾ ਸਮਰਥਨ ਕਰਨਾ ਚਾਹੁੰਦੇ ਹਨ ਤਾਂਕਿ ਉਸ ਦੀ ਇੱਛਾ ਪੂਰੀ ਹੋਵੇ।​—ਕਹਾਉਤਾਂ 3:9.

      • ਸਾਡਾ ਸੰਗਠਨ ਦੂਜਿਆਂ ਧਰਮਾਂ ਨਾਲੋਂ ਕਿਸ ਗੱਲੋਂ ਵੱਖਰਾ ਹੈ?

      • ਦਾਨ ਕੀਤੇ ਗਏ ਪੈਸੇ ਨੂੰ ਕਿੱਦਾਂ ਵਰਤਿਆ ਜਾਂਦਾ ਹੈ?

  • ਕਿੰਗਡਮ ਹਾਲ ਕਿਉਂ ਅਤੇ ਕਿੱਦਾਂ ਬਣਾਏ ਜਾਂਦੇ ਹਨ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
    • ਪਾਠ 25

      ਕਿੰਗਡਮ ਹਾਲ ਕਿਉਂ ਅਤੇ ਕਿੱਦਾਂ ਬਣਾਏ ਜਾਂਦੇ ਹਨ?

      ਬੋਲੀਵੀਆ ਵਿਚ ਕਿੰਗਡਮ ਹਾਲ ਦੀ ਉਸਾਰੀ ਕਰਨ ਵਾਲੇ ਵਲੰਟੀਅਰ

      ਬੋਲੀਵੀਆ

      ਨਾਈਜੀਰੀਆ ਵਿਚ ਨਵਾਂ ਕਿੰਗਡਮ ਹਾਲ ਬਣਨ ਤੋਂ ਪਹਿਲਾਂ ਦਾ ਕਿੰਗਡਮ ਹਾਲ
      ਨਾਈਜੀਰੀਆ ਵਿਚ ਨਵਾਂ ਕਿੰਗਡਮ ਹਾਲ ਬਣਨ ਤੋਂ ਬਾਅਦ

      ਨਾਈਜੀਰੀਆ, ਪਹਿਲਾਂ ਤੇ ਬਾਅਦ ਵਿਚ

      ਤਾਹੀਟੀ ਵਿਚ ਬਣ ਰਿਹਾ ਕਿੰਗਡਮ ਹਾਲ

      ਤਾਹੀਟੀ

      ਕਿੰਗਡਮ ਹਾਲ ਵਿਚ ਪਰਮੇਸ਼ੁਰ ਦੇ ਰਾਜ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਯਿਸੂ ਦੇ ਪ੍ਰਚਾਰ ਦਾ ਮੁੱਖ ਵਿਸ਼ਾ ਸੀ।​—ਲੂਕਾ 8:1.

      ਕਿੰਗਡਮ ਹਾਲ ਵਿਚ ਸੱਚੀ ਭਗਤੀ ਕੀਤੀ ਜਾਂਦੀ ਹੈ। ਇੱਥੋਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਇੰਤਜ਼ਾਮ ਕੀਤਾ ਜਾਂਦਾ ਹੈ। (ਮੱਤੀ 24:14) ਕਿੰਗਡਮ ਹਾਲ ਵੱਖੋ-ਵੱਖਰੇ ਸਾਈਜ਼ ਅਤੇ ਡੀਜ਼ਾਈਨ ਦੇ ਹੁੰਦੇ ਹਨ, ਪਰ ਸਾਰੇ ਕਿੰਗਡਮ ਹਾਲ ਸਾਦੇ ਹੁੰਦੇ ਹਨ। ਕਈ ਕਿੰਗਡਮ ਹਾਲ ਇਕ ਤੋਂ ਜ਼ਿਆਦਾ ਮੰਡਲੀਆਂ ਦੁਆਰਾ ਵਰਤੇ ਜਾਂਦੇ ਹਨ। ਹਾਲ ਹੀ ਦੇ ਸਾਲਾਂ ਵਿਚ ਅਸੀਂ ਹਜ਼ਾਰਾਂ ਹੀ (ਇਕ ਦਿਨ ਵਿਚ ਤਕਰੀਬਨ ਪੰਜ) ਨਵੇਂ ਕਿੰਗਡਮ ਹਾਲ ਬਣਾਏ ਹਨ ਕਿਉਂਕਿ ਮੰਡਲੀਆਂ ਵਿਚ ਕਾਫ਼ੀ ਵਾਧਾ ਹੋ ਰਿਹਾ ਹੈ। ਇੰਨੇ ਸਾਰੇ ਕਿੰਗਡਮ ਹਾਲ ਬਣਾਉਣੇ ਕਿੱਦਾਂ ਸੰਭਵ ਹਨ?​—ਮੱਤੀ 19:26.

      ਇਹ ਦਾਨ ਕੀਤੇ ਗਏ ਪੈਸੇ ਨਾਲ ਬਣਾਏ ਜਾਂਦੇ ਹਨ। ਇਸ ਵਿਚ ਪਾਇਆ ਗਿਆ ਸਾਰਾ ਦਾਨ ਬ੍ਰਾਂਚ ਆਫ਼ਿਸ ਨੂੰ ਭੇਜਿਆ ਜਾਂਦਾ ਹੈ ਤਾਂਕਿ ਉਹ ਪੈਸੇ ਉਨ੍ਹਾਂ ਮੰਡਲੀਆਂ ਨੂੰ ਦਿੱਤੇ ਜਾ ਸਕਣ ਜਿਨ੍ਹਾਂ ਨੂੰ ਕਿੰਗਡਮ ਹਾਲ ਬਣਾਉਣ ਜਾਂ ਇਸ ਦੀ ਮੁਰੰਮਤ ਕਰਨ ਦੀ ਲੋੜ ਹੈ।

      ਵੱਖੋ-ਵੱਖਰੇ ਪਿਛੋਕੜਾਂ ਦੇ ਵਲੰਟੀਅਰ ਬਿਨਾਂ ਪੈਸਾ ਲਏ ਕਿੰਗਡਮ ਹਾਲ ਬਣਾਉਂਦੇ ਹਨ। ਕਈ ਦੇਸ਼ਾਂ ਵਿਚ ਕਿੰਗਡਮ ਹਾਲ ਉਸਾਰੀ ਗਰੁੱਪ ਬਣਾਏ ਗਏ ਹਨ। ਉਸਾਰੀ ਦਾ ਕੰਮ ਕਰਨ ਵਾਲੀਆਂ ਟੀਮਾਂ ਅਤੇ ਹੋਰ ਵਲੰਟੀਅਰ ਦੇਸ਼ ਦੀਆਂ ਵੱਖ-ਵੱਖ ਮੰਡਲੀਆਂ, ਇੱਥੋਂ ਤਕ ਕਿ ਦੂਰ-ਦੁਰਾਡੇ ਇਲਾਕਿਆਂ ਦੀਆਂ ਮੰਡਲੀਆਂ ਵਿਚ ਵੀ ਜਾਂਦੇ ਹਨ ਤਾਂਕਿ ਉਹ ਕਿੰਗਡਮ ਹਾਲਾਂ ਦੀ ਉਸਾਰੀ ਦੇ ਕੰਮ ਵਿਚ ਮਦਦ ਕਰ ਸਕਣ। ਹੋਰ ਦੇਸ਼ਾਂ ਵਿਚ ਕਾਬਲ ਭਰਾਵਾਂ ਨੂੰ ਭੇਜਿਆ ਜਾਂਦਾ ਹੈ ਜੋ ਆਪਣੇ ਅਧੀਨ ਆਉਂਦੇ ਇਲਾਕੇ ਵਿਚ ਕਿੰਗਡਮ ਹਾਲ ਦੀ ਉਸਾਰੀ ਜਾਂ ਮੁਰੰਮਤ ਦੇ ਕੰਮ ਦੀ ਦੇਖ-ਰੇਖ ਕਰਦੇ ਹਨ। ਹਾਲਾਂਕਿ ਕਈ ਕਾਰੀਗਰ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਇਸ ਕੰਮ ਵਿਚ ਮਦਦ ਕਰਦੇ ਹਨ, ਪਰ ਕਿੰਗਡਮ ਹਾਲ ਦੀ ਉਸਾਰੀ ਦੇ ਕੰਮ ਵਿਚ ਜ਼ਿਆਦਾਤਰ ਉੱਥੋਂ ਦੀ ਮੰਡਲੀ ਦੇ ਭੈਣ-ਭਰਾ ਹੁੰਦੇ ਹਨ। ਇਹ ਸਾਰਾ ਕੰਮ ਯਹੋਵਾਹ ਦੀ ਪਵਿੱਤਰ ਸ਼ਕਤੀ ਅਤੇ ਉਸ ਦੇ ਲੋਕਾਂ ਦੀ ਜੀ-ਜਾਨ ਨਾਲ ਕੀਤੀ ਮਿਹਨਤ ਸਦਕਾ ਪੂਰਾ ਕੀਤਾ ਜਾਂਦਾ ਹੈ।​—ਜ਼ਬੂਰਾਂ ਦੀ ਪੋਥੀ 127:1; ਕੁਲੁੱਸੀਆਂ 3:23.

      • ਦੁਨੀਆਂ ਭਰ ਵਿਚ ਕਿੰਗਡਮ ਹਾਲ ਕਿਵੇਂ ਬਣਾਏ ਜਾਂਦੇ ਹਨ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ