-
“ਦਯਾ ਦੀ ਸਿੱਖਿਆ” ਨਾਲ ਜ਼ਬਾਨ ਨੂੰ ਲਗਾਮ ਦਿਓਪਹਿਰਾਬੁਰਜ—2010 | ਅਗਸਤ 15
-
-
18, 19. ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦੇ ਵੇਲੇ ਸਾਡੀ ਜ਼ਬਾਨ ਤੋਂ ਦਇਆ ਕਿਉਂ ਝਲਕਣੀ ਚਾਹੀਦੀ ਹੈ?
18 ਯਹੋਵਾਹ ਦੇ ਹੋਰਨਾਂ ਸੇਵਕਾਂ ਨਾਲ ਪੇਸ਼ ਆਉਂਦੇ ਵੇਲੇ ਇਹ ਨਜ਼ਰ ਆਉਣਾ ਚਾਹੀਦਾ ਹੈ ਕਿ ਅਸੀਂ ਦਇਆਵਾਨ ਹਾਂ। ਮੁਸ਼ਕਲ ਹਾਲਾਤਾਂ ਵਿਚ ਵੀ ਇਹ ਸਾਡੀ ਜ਼ਬਾਨ ਤੋਂ ਝਲਕਣਾ ਚਾਹੀਦਾ ਹੈ। ਯਹੋਵਾਹ ਨਾਰਾਜ਼ ਹੋਇਆ ਸੀ ਜਦੋਂ ਇਸਰਾਏਲੀਆਂ ਦਾ ਪਿਆਰ ਅਤੇ ਦਇਆ “ਤ੍ਰੇਲ ਵਾਂਙੁ” ਹੋ ਗਏ ਸਨ “ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ।” (ਹੋਸ਼ੇ. 6:4, 6) ਦੂਜੇ ਪਾਸੇ, ਯਹੋਵਾਹ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਪਿਆਰ ਅਤੇ ਦਇਆ ਦਿਖਾਉਣ ਦੇ ਆਦੀ ਹੋ ਜਾਂਦੇ ਹਾਂ। ਧਿਆਨ ਦਿਓ ਕਿ ਉਹ ਇੱਦਾਂ ਕਰਨ ਵਾਲਿਆਂ ਨੂੰ ਕਿਵੇਂ ਬਰਕਤਾਂ ਦਿੰਦਾ ਹੈ।
-
-
ਸਮੇਂ ਦੇ ਪਾਬੰਦ ਕਿਉਂ ਹੋਈਏ?ਪਹਿਰਾਬੁਰਜ—2010 | ਅਗਸਤ 15
-
-
ਸਮੇਂ ਦੇ ਪਾਬੰਦ ਕਿਉਂ ਹੋਈਏ?
ਸਮੇਂ ਦੇ ਪਾਬੰਦ ਹੋਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਸਾਨੂੰ ਕਈ ਚੁਣੌਤੀਆਂ ਆਉਂਦੀਆਂ ਹਨ ਜਿਵੇਂ ਕਿ ਦੂਰ ਦਾ ਸਫ਼ਰ ਕਰਨਾ, ਜ਼ਿਆਦਾ ਟ੍ਰੈਫਿਕ ਹੋਣਾ ਜਾਂ ਸਾਡੇ ਕੋਲ ਕਈ ਕੰਮ ਕਰਨ ਵਾਲੇ ਹੁੰਦੇ ਹਨ। ਪਰ ਫਿਰ ਵੀ ਸਮੇਂ ਦੇ ਪਾਬੰਦ ਹੋਣਾ ਜ਼ਰੂਰੀ ਹੈ। ਮਿਸਾਲ ਲਈ, ਸਮੇਂ ਦੇ ਪਾਬੰਦ ਬੰਦੇ ਨੂੰ ਕੰਮ ਦੀ ਥਾਂ ਤੇ ਭਰੋਸੇਯੋਗ ਅਤੇ ਮਿਹਨਤੀ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਦੇਰ ਨਾਲ ਆਉਣ ਵਾਲੇ ਵਿਅਕਤੀ ਦਾ ਦੂਸਰਿਆਂ ਦੇ ਕੰਮ, ਚੀਜ਼ਾਂ ਦੀ ਕੁਆਲਿਟੀ ਅਤੇ ਸੇਵਾਵਾਂ ਉੱਤੇ ਮਾੜਾ ਅਸਰ ਪੈਂਦਾ ਹੈ। ਲੇਟ ਆਉਣ ਵਾਲਾ ਵਿਦਿਆਰਥੀ ਆਪਣੀਆਂ ਕੁਝ ਕਲਾਸਾਂ ਤੋਂ ਖੁੰਝ ਸਕਦਾ ਹੈ ਤੇ ਪੜ੍ਹਾਈ ਵਿਚ ਕਮਜ਼ੋਰ ਹੋ ਸਕਦਾ ਹੈ। ਜੇ ਅਸੀਂ ਹਸਪਤਾਲ ਜਾਂ ਦੰਦਾਂ ਦੇ ਡਾਕਟਰ ਕੋਲ ਉਸ ਸਮੇਂ ਨਹੀਂ ਜਾਂਦੇ ਜਿਸ ਸਮੇਂ ਸਾਨੂੰ ਬੁਲਾਇਆ ਗਿਆ ਹੈ, ਤਾਂ ਸ਼ਾਇਦ ਸਾਡਾ ਇਲਾਜ ਚੰਗੀ ਤਰ੍ਹਾਂ ਨਾ ਕੀਤਾ ਜਾਵੇ।
ਪਰ ਕੁਝ ਦੇਸ਼ਾਂ ਵਿਚ ਸਮੇਂ ਦੇ ਪਾਬੰਦ ਹੋਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ। ਅਜਿਹੇ ਮਾਹੌਲ ਵਿਚ ਲੇਟ ਹੋਣਾ ਸਾਡੀ ਆਦਤ ਬਣ ਸਕਦੀ ਹੈ। ਜੇ ਸਾਡੀ ਇਹ ਆਦਤ ਬਣ ਚੁੱਕੀ ਹੈ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਸਮੇਂ ਦੇ ਪਾਬੰਦ ਹੋਣ ਦੀ ਇੱਛਾ ਪੈਦਾ ਕਰੀਏ। ਅਸੀਂ ਤਾਂ ਹੀ ਸਮੇਂ ਦੇ ਪਾਬੰਦ ਹੋਵਾਂਗੇ ਜੇ ਅਸੀਂ ਇਸ ਦੀ ਅਹਿਮੀਅਤ ਨੂੰ ਸਮਝਾਂਗੇ। ਸਮੇਂ ਦੇ ਪਾਬੰਦ ਹੋਣ ਦੇ ਕਿਹੜੇ ਕੁਝ ਕਾਰਨ ਹਨ? ਅਸੀਂ ਕਿੱਦਾਂ ਸਮੇਂ ਦੇ ਪਾਬੰਦ ਬਣ ਸਕਦੇ ਹਾਂ? ਇਸ ਤੋਂ ਇਲਾਵਾ, ਸਮੇਂ ਸਿਰ ਪਹੁੰਚਣ ਦੇ ਕੀ ਲਾਭ ਹੋ ਸਕਦੇ ਹਨ?
ਯਹੋਵਾਹ ਪਰਮੇਸ਼ੁਰ ਸਮੇਂ ਦਾ ਪਾਬੰਦ ਹੈ
ਸਮੇਂ ਦੇ ਪਾਬੰਦ ਹੋਣ ਦਾ ਮੁੱਖ ਕਾਰਨ ਹੈ ਕਿ ਅਸੀਂ ਆਪਣੇ ਪਰਮੇਸ਼ੁਰ ਦੀ ਰੀਸ ਕਰਨੀ ਚਾਹੁੰਦੇ ਹਾਂ। (ਅਫ਼. 5:1) ਇਸ ਮਾਮਲੇ ਵਿਚ ਯਹੋਵਾਹ ਸਭ ਤੋਂ ਵਧੀਆ ਮਿਸਾਲ ਹੈ। ਉਹ ਕਦੇ ਵੀ ਕਿਸੇ ਕੰਮ ਵਿਚ ਦੇਰੀ ਨਹੀਂ ਕਰਦਾ। ਉਹ ਆਪਣੇ ਨਿਸ਼ਚਿਤ ਕੀਤੇ ਸਮੇਂ ਉੱਤੇ ਆਪਣੇ ਮਕਸਦ ਪੂਰੇ ਕਰਦਾ ਹੈ।
-