ਸਾਡੀ ਮਸੀਹੀ ਜ਼ਿੰਦਗੀ
ਤੁਸੀਂ ਪ੍ਰਚਾਰ ਅਤੇ ਸਿਖਾਉਣ ਦਾ ਕੰਮ ਕਰ ਸਕਦੇ ਹੋ!
ਮੂਸਾ ਨੂੰ ਸ਼ੁਰੂ-ਸ਼ੁਰੂ ਵਿਚ ਲੱਗਿਆ ਕਿ ਉਹ ਯਹੋਵਾਹ ਵੱਲੋਂ ਮਿਲੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਪਾਵੇਗਾ। (ਕੂਚ 4:10, 13) ਕੀ ਤੁਸੀਂ ਕਦੇ ਇੱਦਾਂ ਮਹਿਸੂਸ ਕੀਤਾ? ਕੀ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰ ਰਹੇ ਹੋ? ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਕਦੇ ਵੀ ਘਰ-ਘਰ ਪ੍ਰਚਾਰ ਨਹੀਂ ਕਰ ਸਕੋਗੇ? ਜਾਂ ਸ਼ਾਇਦ ਤੁਸੀਂ ਇਕ ਨੌਜਵਾਨ ਹੋ ਅਤੇ ਸਕੂਲ ਵਿਚ ਗਵਾਹੀ ਦੇਣ ਤੋਂ ਝਿਜਕਦੇ ਹੋ। ਜਾਂ ਹੋ ਸਕਦਾ ਤੁਹਾਨੂੰ ਫ਼ੋਨ ਰਾਹੀਂ ਜਾਂ ਜਨਤਕ ਥਾਵਾਂ ʼਤੇ ਗਵਾਹੀ ਦੇਣ ਵਿਚ ਡਰ ਲੱਗਦਾ ਹੋਵੇ। ਜੇ ਇੱਦਾਂ ਹੈ, ਤਾਂ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਉਸ ਤੋਂ ਪਵਿੱਤਰ ਸ਼ਕਤੀ ਮੰਗੋ। (1 ਪਤ 4:11) ਭਰੋਸਾ ਰੱਖੋ ਕਿ ਪਰਮੇਸ਼ੁਰ ਤੁਹਾਡੇ ਤੋਂ ਕੋਈ ਵੀ ਕੰਮ ਕਰਾਉਣ ਲਈ ਤੁਹਾਡੀ ਮਦਦ ਕਰ ਸਕਦਾ ਹੈ।—ਕੂਚ 4:11, 12.
ਦਲੇਰ ਬਣੋ . . . ਪ੍ਰਚਾਰਕੋ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਭੈਣ ਆਓਯਾਮਾ ਨੂੰ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ?
ਕਿਹੜੀ ਗੱਲ ਤੋਂ ਉਸ ਨੂੰ ਤਾਕਤ ਅਤੇ ਦਲੇਰੀ ਮਿਲੀ?—ਯਿਰ 20:7-9
ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨ ਨਾਲ ਉਸ ਦੀ ਕਿਵੇਂ ਮਦਦ ਹੋਈ?
ਪ੍ਰਚਾਰ ਵਿਚ ਕਿਹੜੀਆਂ ਚੁਣੌਤੀਆਂ ਨੂੰ ਪਾਰ ਕਰਨ ਵਿਚ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ?